ਓਡੀਸ਼ਾ ਰੇਲ ਹਾਦਸਾ: ਹਾਦਸੇ ਦੇ ਚਸ਼ਮਦੀਦਾਂ ਨੇ ਕੀ ਕੁਝ ਦੱਸਿਆ- ਵੀਡੀਓ

ਵੀਡੀਓ ਕੈਪਸ਼ਨ, 200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਉਣ ਵਿੱਚ ਲੱਗੀਆਂ।
ਓਡੀਸ਼ਾ ਰੇਲ ਹਾਦਸਾ: ਹਾਦਸੇ ਦੇ ਚਸ਼ਮਦੀਦਾਂ ਨੇ ਕੀ ਕੁਝ ਦੱਸਿਆ- ਵੀਡੀਓ
ਓਡੀਸ਼ਾ ਰੇਲ ਹਾਦਸਾ

ਸ਼ੁੱਕਰਵਾਰ ਦੇਰ ਸ਼ਾਮ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ 280 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ 800 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।

ਇਸ ਹਾਦਸੇ ਦੀ ਚਪੇਟ ਵਿੱਚ ਤਿੰਨ ਰੇਲ ਗੱਡੀਆਂ ਆਈਆਂ ਸਨ।ਬੀਬੀਸੀ ਸਹਿਯੋਗੀ ਸੁਬਰਤ ਕੁਮਾਰ ਪਤੀ ਨੇ ਹਾਦਸੇ ਵਾਲੀ ਥਾਂ ਉੱਤੇ ਮੌਜੂਦ ਕਈ ਚਸ਼ਮਦੀਦਾਂ ਨਾਲ ਗੱਲ ਕੀਤੀ।

ਟੁਟੂ ਵਿਸ਼ਵਾਸ ਦੱਸਦੇ ਹਨ, ‘‘ਅਸੀਂ ਘਰੋਂ ਬਾਹਰ ਨਿਕਲ ਕੇ ਇੱਥੇ ਆਏ ਤਾਂ ਦੇਖਿਆ ਇਹ ਹਾਦਸਾ ਵਾਪਰ ਚੁੱਕਿਆ ਸੀ। ਕਈ ਲੋਕਾਂ ਦੀ ਮੌਤ ਹੋ ਚੁੱਕੀ ਸੀ। ਕਈ ਲੋਕ ਪਾਣੀ ਮੰਗ ਰਹੇ ਸਨ, ਜਿੰਨਾ ਹੋ ਸਕਿਆ ਮੈਂ ਲੋਕਾਂ ਨੂੰ ਪਾਣੀ ਦਿੱਤਾ।’’

‘‘ਸਾਡੇ ਪਿੰਡ ਤੋਂ ਲੋਕ ਇੱਥੇ ਆ ਕੇ ਮਦਦ ਕਰ ਰਹੇ ਹਨ। ਜ਼ਖ਼ਮੀਂ ਹੋਏ ਕਈ ਲੋਕ ਟ੍ਰੇਨ ਤੋਂ ਬਾਹਰ ਨਿਕਲ ਰਹੇ ਸਨ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)