ਜੋਸ਼ੀਮਠ ਵਿੱਚ ਵਿਗੜੇ ਹਾਲਾਤ, ਲੋਕਾਂ ਦੀ ਹਿਜਰਤ ਜਾਰੀ, ਮਾਹਿਰ ਕੀ ਕਹਿੰਦੇ

ਵੀਡੀਓ ਕੈਪਸ਼ਨ, ਜੋਸ਼ੀਮਠ ਵਿੱਚ ਵਿਗੜੇ ਹਾਲਾਤ, ਲੋਕਾਂ ਦੀ ਹਿਜਰਤ ਜਾਰੀ, ਮਾਹਿਰ ਕੀ ਕਹਿੰਦੇ
ਜੋਸ਼ੀਮਠ ਵਿੱਚ ਵਿਗੜੇ ਹਾਲਾਤ, ਲੋਕਾਂ ਦੀ ਹਿਜਰਤ ਜਾਰੀ, ਮਾਹਿਰ ਕੀ ਕਹਿੰਦੇ

ਉੱਤਰਾਖੰਡ ਦੇ ਜੋਸ਼ੀਮਠ ਵਿੱਚ ਰਹਿਣ ਵਾਲੇ ਲੋਕ ਅੱਜ ਕੱਲ੍ਹ ਸਹਿਮ ਤੇ ਦਹਿਸ਼ਤ ਵਿੱਚ ਜੀਅ ਰਹੇ ਹਨ। ਇਸ ਪੂਰੇ ਖੇਤਰ ਨੂੰ ਸਿੰਕਿੰਗ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੇ ਘਰ, ਦੁਕਾਨ ਅਤੇ ਸੜਕਾਂ ਵਿੱਚ ਖ਼ਤਰਨਾਕ ਦਰਾਰਾਂ ਪੈ ਰਹੀਆਂ ਹਨ। ਕਈ ਥਾਈਂ ਜ਼ਮੀਨ ਗਰਕ ਹੋ ਰਹੀ ਹੈ ਅਤੇ ਮਟਮੈਲਾ ਪਾਣੀ ਤੇਜ਼ੀ ਨਾਲ ਰਿਸ ਰਿਹਾ ਹੈ। ਘਬਰਾਏ ਲੋਕ ਮਸ਼ਾਲਾਂ ਲੈ ਕੇ ਰੋਸ-ਮੁਜ਼ਾਹਰਾ ਕਰ ਰਹੇ ਹਨ।

ਪੀਐਮ ਮੋਦੀ ਨੇ ਇਸ ਮੁੱਦੇ 'ਤੇ ਮਾਹਿਰਾਂ ਨਾਲ ਉੱਚ ਪੱਧਰੀ ਬੈਠਕ ਕੀਤੀ ਹੈ, ਜਿਸ ਤੋਂ ਬਾਅਦ ਕੇਂਦਰੀ ਏਜੰਸੀਆਂ ਸਰਗਰਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੀੜਤਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ।