ਅਵਨੀ ਲੇਖਰਾ: ਸਕੂਲ ਦੀਆਂ ਛੁੱਟੀਆਂ 'ਚ ਸ਼ੁਰੂ ਕੀਤੀ ਨਿਸ਼ਾਨੇਬਾਜ਼ੀ ਨੇ ਕਿਵੇਂ ਖੇਡ ਰਤਨ ਤੱਕ ਪਹੁੰਚਾਇਆ

ਵੀਡੀਓ ਕੈਪਸ਼ਨ, 23 ਸਾਲ ਦੀ ਅਵਨੀ ਲੇਖਰਾ ਤਿੰਨ ਪੈਰਾਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹਨ
ਅਵਨੀ ਲੇਖਰਾ: ਸਕੂਲ ਦੀਆਂ ਛੁੱਟੀਆਂ 'ਚ ਸ਼ੁਰੂ ਕੀਤੀ ਨਿਸ਼ਾਨੇਬਾਜ਼ੀ ਨੇ ਕਿਵੇਂ ਖੇਡ ਰਤਨ ਤੱਕ ਪਹੁੰਚਾਇਆ

23 ਸਾਲ ਦੇ ਅਵਨੀ ਲੇਖਰਾ ਪੈਰਾਲੰਪਿਕ ਵਿੱਚ ਤਿੰਨ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਹਨ।

2024 ਵਿੱਚ, ਉਨ੍ਹਾਂ ਨੇ ਸੋਨ ਤਗਮਾ ਜਿੱਤਿਆ, 2020 ਦੇ ਪੈਰਾਲੰਪਿਕ ਵਿੱਚ ਇੱਕ ਸੋਨਾ ਅਤੇ ਇੱਕ ਕਾਂਸੀ ਦਾ ਤਗਮਾ ਹਾਸਿਲ ਕੀਤਾ।

ਅਵਨੀ ਨੇ ਸਾਲ 2015 ਵਿੱਚ ਸਕੂਲ ਦੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸ਼ੂਟਿੰਗ ਸ਼ੁਰੂ ਕੀਤੀ ਸੀ।

ਉਨ੍ਹਾਂ ਦਾ ਸ਼ੌਕ ਇੱਕ ਜਨੂੰਨ ਬਣ ਗਿਆ, ਅਤੇ ਉਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵੇਂ ਮੁਕਾਬਲੇ ਜਿੱਤਣੇ ਸ਼ੁਰੂ ਕਰ ਦਿੱਤੇ।

ਉਨ੍ਹਾਂ 2022 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਸੋਨ ਤਗਮਾ ਜਿੱਤਿਆ।

ਅਵਨੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਨਾਗਰਿਕ ਸਨਮਾਨ ਪਦਮ ਸ਼੍ਰੀ ਅਤੇ ਖੇਡਾਂ ਦਾ ਸਭ ਤੋਂ ਵੱਡਾ ਸਨਮਾਨ ਖੇਲ ਰਤਨ ਮਿਲ ਚੁੱਕਿਆ।

ਅਵਨੀ ਲੇਖਰਾ
ਤਸਵੀਰ ਕੈਪਸ਼ਨ, ਅਵਨੀ ਲੇਖਰਾ ਨੇ 2020 ਦੇ ਪੈਰਾਲੰਪਿਕ ਵਿੱਚ ਇੱਕ ਸੋਨਾ ਅਤੇ ਇੱਕ ਕਾਂਸੀ ਦਾ ਤਗਮਾ ਹਾਸਿਲ ਕੀਤਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)