ਪਰਮ ਦਾ ਸੰਗੀਤਕ ਸਫ਼ਰ ਕਿਵੇਂ ਸ਼ੁਰੂ ਹੋਇਆ ਸੀ, ਸੁਣੋ ਉਸੇ ਦੀ ਜ਼ੁਬਾਨੀ

ਵੀਡੀਓ ਕੈਪਸ਼ਨ, 'That Girl' ਪਰਮ ਨੇ ਗਾਉਣ ਦੇ ਸ਼ੌਂਕ ਬਾਰੇ ਬੀਬੀਸੀ ਪੰਜਾਬੀ ਨੂੰ ਕੀ ਦੱਸਿਆ ਸੀ
ਪਰਮ ਦਾ ਸੰਗੀਤਕ ਸਫ਼ਰ ਕਿਵੇਂ ਸ਼ੁਰੂ ਹੋਇਆ ਸੀ, ਸੁਣੋ ਉਸੇ ਦੀ ਜ਼ੁਬਾਨੀ

ਆਪਣੇ ਹਾਲ ਹੀ ਵਿੱਚ ਆਏ ਗੀਤ 'ਦੈਟ ਗਰਲ' ਨਾਲ ਮੋਗਾ ਦੇ ਪਰਮ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਹਨ। ਪ੍ਰਿਅੰਕਾ ਚੋਪੜਾ ਸਣੇ ਹੋਰ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦੀ ਗਾਇਕੀ ਅਤੇ ਨਵੇਂ ਅੰਦਾਜ਼ ਦੀ ਪ੍ਰਸ਼ੰਸਾ ਕੀਤੀ ਗਈ ਹੈ।

ਬੀਬੀਸੀ ਪੰਜਾਬੀ ਵੱਲੋਂ ਜੁਲਾਈ ਵਿੱਚ ਪਰਮਜੀਤ ਕੌਰ ਨਾਲ ਉਨ੍ਹਾਂ ਦੇ ਰੈਪ ਅਤੇ ਗਾਉਣ ਬਾਰੇ ਗੱਲਬਾਤ ਕੀਤੀ ਗਈ ਸੀ।

ਪਰਮਜੀਤ ਕੌਰ ਆਪਣੇ ਨਵੇਂ ਗੀਤ ਤੋਂ ਪਹਿਲਾਂ ਵੀ ਮੋਗੇ ਦੀ ਦਾਣਾ ਮੰਡੀ ਵਿੱਚ ਗਾਉਂਦੇ ਵਾਇਰਲ ਹੋਏ ਸਨ ਅਤੇ ਉਨ੍ਹਾਂ ਨੇ ਉਸ ਦਿਨ ਬਾਰੇ ਦੱਸਿਆ ਸੀ ਜਦੋਂ ਉਨ੍ਹਾਂ ਨੇ ਸਾਈਫਰ 29 ਗਰੁੱਪ ਨਾਲ ਪਹਿਲੇ ਦਿਨ ਗਾਇਆ ਸੀ।

ਪਰਮ
ਤਸਵੀਰ ਕੈਪਸ਼ਨ, ਪਰਮ ਨੂੰ ਰੈਪ ਅਤੇ ਲੋਕ ਸੰਗੀਤ ਦੋਵੇਂ ਪਸੰਦ ਹਨ

ਪਰਮ ਨੇ ਦੱਸਿਆ ਸੀ ਕਿ ਉਨ੍ਹਾਂ ਲੋਕ ਸੰਗੀਤ ਅਤੇ ਰੈਪ ਦੋਵੇਂ ਬਰਾਬਰ ਪਸੰਦ ਹਨ।

ਪਰਮ ਦੇ ਸੰਗੀਤਕ ਸਫ਼ਰ ਵਿੱਚ ਵੀ ਉਨ੍ਹਾ ਦੇ ਮਾਪਿਆਂ ਅਤੇ ਸਾਥੀਆਂ ਦੀ ਮਿਹਨਤ ਦਾ ਯੋਗਦਾਨ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)