ਪੰਜਾਬ : ਸੌਕੇ ਕਾਰਨ ਸੁੱਕੇ ਡੈਮ ਵਿੱਚ ਪਾਣੀ ਲਈ ਤੜਫ਼ ਕੇ ਮਰ ਰਹੇ ਜਾਨਵਰਾਂ ਲਈ ਸਹਾਰਾ ਬਣੇ ਨੌਜਵਾਨ
ਪੰਜਾਬ : ਸੌਕੇ ਕਾਰਨ ਸੁੱਕੇ ਡੈਮ ਵਿੱਚ ਪਾਣੀ ਲਈ ਤੜਫ਼ ਕੇ ਮਰ ਰਹੇ ਜਾਨਵਰਾਂ ਲਈ ਸਹਾਰਾ ਬਣੇ ਨੌਜਵਾਨ

ਪੰਜਾਬ ਸਣੇ ਉੱਤਰੀ ਭਾਰਤ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ, ਤਾਪਮਾਨ 45-47 ਡਿਗਰੀ ਸੈਂਟੀਗਰੇਡ ਰਹਿਣ ਕਾਰਨ ਕੁਦਰਤੀ ਪਾਣੀ ਦੇ ਸਰੋਤ ਸੁੱਕ ਰਹੇ ਹਨ।
ਚੰਡੀਗੜ੍ਹ ਤੇ ਮੁਹਾਲੀ ਵਿਚਕਾਰ ਸਥਿਤ ਸ਼ਿਵਾਲਿਕ ਪਹਾੜੀਆਂ ਨਾਲ ਘਿਰਿਆ ਪੜਛ ਡੈਮ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ, ਇਸ ਵਿੱਚ ਪਈਆਂ ਕਈ-ਕਈ ਫੁੱਟ ਡੂੰਘੀਆਂ ਤਰੇੜਾਂ ਇਸ ਦੀ ਕਹਾਣੀ ਆਪ ਬਿਆਨ ਕਰਦੀਆਂ ਹਨ।
ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਪਾਣੀ ਲਈ ਭਟਕਦੇ ਕਰੀਬ 600 ਤੋਂ ਵੱਧ ਜੰਗਲੀ ਅਤੇ ਅਵਾਰਾ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਜਾਨਵਰਾਂ ਵਿੱਚ ਹਿਰਨ, ਸਾਂਬਰ, ਗਾਵਾਂ ਵੀ ਸ਼ਾਮਲ ਸਨ।
ਦੇਖੋ ਕਿਵੇਂ ਕੁਝ ਨੌਜਵਾਨਾਂ ਨੇ ਇਸ ਇਲਾਕੇ ਦੇ ਜਾਨਵਰਾਂ ਨੂੰ ਬਚਾਉਣ ਦਾ ਹੀਲਾ ਕੀਤਾ।
ਰਿਪੋਰਟ : ਮਯੰਕ ਮੌਂਗੀਆ, ਐਡਿਟ : ਗੁਰਕਿਰਤਪਾਲ ਸਿੰਘ



