Unit 1: Essential English Conversation
Select a unit
Session 33
Listen to find out how to ask someone if they have any hobbies.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਸ਼ੌਕ ਬਾਰੇ ਪੁੱਛਣਾ ਸਿੱਖਣ ਲਈ ਸੁਣੋ।
ድምር ነጥቢ ናይዚ ክፍለ-ስራሓት 33
0 / 3
- 0 / 3Activity 1
Activity 1
ਕੀ ਤੁਹਾਡਾ ਕੋਈ ਸ਼ੌਕ ਹੈ?
Listen to find out how to ask someone if they have any hobbies.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਸ਼ੌਕ ਬਾਰੇ ਪੁੱਛਣਾ ਸਿੱਖਣ ਲਈ ਸੁਣੋ।
ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਗੇ ਕਿ ਕਿਸੇ ਨੂੰ ਅੰਗਰੇਜ਼ੀ ਵਿੱਚ ਉਸ ਦੇ ਸ਼ੌਕ ਬਾਰੇ ਕਿਵੇਂ ਪੁੱਛਣਾ ਹੈ।
ਦੋ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਉਹਨਾਂ ਦੇ ਸ਼ੌਕਾਂ ਬਾਰੇ ਪੁੱਛ ਰਹੇ ਹਨ।
Helen
Do you have any hobbies?
Jim
Yes, I like watching movies. How about you?
Helen
I like reading books.
ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਕੋਈ ਫ਼ਿਕਰ ਵਾਲੀ ਗੱਲ ਨਹੀਂ। ਹਮੇਸ਼ਾਂ ਦੀ ਤਰ੍ਹਾਂ ਤੁਹਾਨੂੰ ਅਭਿਆਸ ਵਿੱਚ ਮਦਦ ਕਰਨ ਲਈ, ਅਸੀਂ ਸਾਰੀ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।ਪਹਿਲਾਂ ਹੈਲਨ ਨੇ ਜਿਮ ਨੂੰ ਪੁੱਛਿਆ, ਕੀ ਤੁਹਾਡਾ ...?, ‘Do you have….?’ ਅਤੇ ‘ਕੋਈ ਸ਼ੌਕ’, ‘any hobbies’ ਨੂੰ ਵਾਕ ਨਾਲ ਜੋੜਿਆ ਤਾਂ ਜੋ ਪੁੱਛਿਆ ਜਾ ਸਕੇ, ‘ਕੀ ਤੁਹਾਡਾ ਕੋਈ ਸ਼ੋਕ ਹੈ?’ ਤੁਸੀਂ ਜੇਕਰ ਸ਼ੌਕ ਤੋਂ ਬਿਨਾਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ‘do you have’ ਨਾਲ ‘any’ ਸ਼ਬਦ ਜੋੜੋ ਅਤੇ ਫ਼ਿਰ ਜਿਸ ਵੀ ਬਾਰੇ ਪੁੱਛਣਾ ਚਾਹੁੰਦੇ ਹੋ ਉਸ ਸ਼ਬਦ ਨੂੰ ਨਾਲ ਬੋਲੋ ।
ਹੁਣ ਸੁਣੋ ਅਤੇ ਦੁਹਰਾਓ।
Do you have any hobbies?
ਰਾਜਵੀਰ
ਤਾਂ ਜਿਮ ਨੇ ਕਿਹਾ, ‘Yes, I like watching movies’. ਜਦੋਂ ਤੁਸੀਂ ਆਪਣੀ ਪਸੰਦ ਬਾਰੇ ਦੱਸਣਾ ਹੋਵੇ ਤਾਂ ਤੁਸੀਂ ਕਹੋਗੇ “I like” ਅਤੇ ਆਪਣੀ ਪਸੰਦ ਦਾ ਕੰਮ ਦੱਸ ਕੇ –ing ਉਸ ਸ਼ਬਦ ਦੇ ਨਾਲ ਜੋੜੋਗੇ ਜਿਵੇਂ ਜੇ ਤੁਹਾਨੂੰ ਖਾਣਾ ਬਣਾਉਣਾ ਪਸੰਦ ਹੈ ਤਾਂ ਤੁਸੀਂ ਕਹੇਗੇ “I like cooking” ਅਤੇ ਜੇ ਨੱਚਣਾ ਪਸੰਦ ਹੋਵੇ ਤਾਂ “I like dancing.”
ਜਿਮ ਨੇ ਹੈਲਨ ਨੂੰ ਮੁੜ ਕੇ ਉਹੀ ਸੁਆਲ ਪੁੱਛਿਆ, ਅਜਿਹਾ ਕਰਨ ਲਈ ਉਸਨੇ ਕਿਹਾ, ‘how about you?’ , ‘ਤੇ ਤੁਹਾਡੇ ਬਾਰੇ ਕੀ?’ ਹੁਣ ਸੁਣੋ ਅਤੇ ਦੁਹਰਾਓ।
Yes, I like watching movies.
How about you?
ਰਾਜਵੀਰ
ਹੈਲਨ ਨੇ ਕਿਹਾ, ‘ਉਸਨੂੰ ਕਿਤਾਬਾਂ ਪੜ੍ਹਨੀਆਂ ਪਸੰਦ ਹਨ’, ‘reading books’ ਅਜਿਹੇ ਬਹੁਤ ਸ਼ੌਕ ਹਨ ਜੋ ਕਿ –ing ਨਾਲ ਲਿਖ ਕੇ ਦਰਸਾਏ ਜਾ ਸਕਦੇ ਹਨ ।
ਪਤੰਗ ਉਡਾਉਣਾ Flying a kite
ਮਿਊਜ਼ੀਅਮਾਂ ਵਿੱਚ ਜਾਣਾ Visiting Museums
ਫ਼ੋਟੋਆਂ ਖਿੱਚਣਾ Taking photos
ਸੰਗੀਤ ਸੁਣਨਾ Listening to music
ਚਲੋ ਹੁਣ ਤੁਸੀਂ ਸੁਣੋ ਅਤੇ ਪਿੱਛੇ ਬੋਲੋ, ‘I like reading books’.
I like reading books.
ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣ ਕੇ ਜੋ ਆਪਣੀਆਂ ਰੁਚੀਆਂ ਬਾਰੇ ਗੱਲ ਕਰ ਰਹੇ ਹਨ।
Do you have any hobbies?
Yes, I like visiting museums. How about you?
I like going shopping.
Do you have any hobbies?
I like horse-riding. How about you?
I like drawing pictures.
ਰਾਜਵੀਰ
ਠੀਕ ਹੈ ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦੁਹਰਾਓ।
Do you have any hobbies?
Yes, I like watching movies.
How about you?
I like reading books.
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਕੀ ਤੁਹਾਡਾ ਕੋਈ ਸ਼ੌਕ ਹੈ?
Do you have any hobbies?
ਹਾਂ, ਮੈਨੂੰ ਫ਼ਿਲਮਾਂ ਦੇਖਣਾ ਪਸੰਦ ਹੈ। ਤੁਹਾਡੇ ਬਾਰੇ ਕੀ ਹੈ ?
Yes, I like watching movies. How about you?
ਮੈਨੂੰ ਕਿਤਾਬਾਂ ਪੜ੍ਹਨਾ ਪਸੰਦ ਹੈ।
I like reading books.
ਰਾਜਵੀਰ
Fantastic - ਹੁਣ ਤੁਸੀਂ ਜਾਣਦੇ ਹੋ ਅੰਗਰੇਜ਼ੀ ਵਿੱਚ ਕਿਸੇ ਨੂੰ ਉਸਦੇ ਸ਼ੌਕ ਬਾਰੇ ਕਿਵੇਂ ਪੁੱਛਣਾ ਹੈ। ਹੈਲਨ ਨੂੰ ਜੁਆਬ ਦੇ ਕੇ ਅਭਿਆਸ ਕਰੋ। ਤੇ, ਉਸ ਦੇ ਸ਼ੌਕ ਬਾਰੇ ਪੁੱਛਣਾ ਨਾ ਭੁੱਲਣਾ। ਇਸ ਲਈ ਕਹਿਣਾ ‘how about you?’
Do you have any hobbies?
I like reading books
ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।
Helen
Do you have any hobbies?
Jim
Yes, I like watching movies. How about you?
Helen
I like reading books.
ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਜਾਣਦੇ ਹੋ ਅੰਗਰੇਜ਼ੀ ਵਿੱਚ ਕਿਸੇ ਨੂੰ ਉਸ ਦੀਆਂ ਰੁਚੀਆਂ ਬਾਰੇ ਕਿਵੇਂ ਪੁੱਛਣਾ ਹੈ। ਜੋ ਵੀ ਸਿੱਖਿਆ ਉਸ ਦਾ ਅਭਿਆਸ ਕਰਨਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਅਤੇ ਅੰਗਰੇਜ਼ੀ ਵਿੱਚ ਉਸਦੇ ਸ਼ੋਕਾਂ ਬਾਰੇ ਪੁੱਛ ਕੇ ਪ੍ਰੈਕਟਿਸ ਕਰੋ। ਤੁਸੀਂ ਇਸ ਸਭ ਦਾ ਅਭਿਆਸ ਕਰੋ ਅਤੇ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।
Check what you’ve learned by choosing the correct answer to the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।
ਕੀ ਤੁਹਾਡਾ ਕੋਈ ਸ਼ੌਕ ਹੈ?
3 Questions
Choose the correct answer.
ਸਹੀ ਜੁਆਬ ਚੁਣੋ।
ሓገዝ
Activity
Choose the correct answer.
ਸਹੀ ਜੁਆਬ ਚੁਣੋ।
ኣመት
ਅਸੀਂ ਇਹ ਸ਼ਬਦ ਕੋਈ ਪ੍ਰਸ਼ਨ ਪੁੱਛਣ ਲਈ ਇਸਤੇਮਾਲ ਕਰਦੇ ਹਾਂ ਜਦੋਂ ਪਿਛਲਾ ਸ਼ਬਦ ਕੋਈ ਬਹੁ-ਵਚਨ ਹੋਵੇ।Question 1 of 3
ሓገዝ
Activity
Choose the correct answer.
ਸਹੀ ਜੁਆਬ ਚੁਣੋ।
ኣመት
ਇਹ ਸ਼ਬਦ ਦਾ ਅਰਥ ਹੈ ਪਸੰਦ ਕਰਨਾ।Question 2 of 3
ሓገዝ
Activity
Choose the correct answer.
ਸਹੀ ਜੁਆਬ ਚੁਣੋ।
ኣመት
ਇਥੇ ਦੋ -ing ਨਾਲ ਖ਼ਤਮ ਹੋਣ ਵਾਲੇ ਸ਼ਬਦ ਹਨ।Question 3 of 3
Excellent!Great job!ሕማቕ ዕድል!ዘመዝገብኩምዎ ነጥቢ ...:
Join us for our next episode of Essential English, when we will learn more useful language and practise your listening skills.
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
Do you have any hobbies?
ਕੀ ਤੁਹਾਨੂੰ ਕੋਈ ਸ਼ੌਕ ਹੈ?Yes, I like ______.
ਹਾਂ, ਮੈਨੂੰ ਪਸੰਦ ਹੈ ______।How about you?
ਤੁਹਾਡੈ ਬਾਰੇ ਕੀ ਹੈ?watching movies
ਫ਼਼ਿਲਮਾਂ ਦੇਖਣਾreading books
ਕਿਤਾਬਾਂ ਪੜ੍ਹਨਾflying a kite
ਪਤੰਗ ਉਡਾਉਣਾvisiting museums
ਮਿਊਜ਼ੀਅਮ ਦੇਖਣ ਜਾਣਾtaking photos
ਤਸਵੀਰਾਂ ਖਿੱਛਣਾlistening to music
ਸੰਗੀਤ ਸੁਣਨਾdrawing pictures
ਡਰਾਈਇੰਗ ਬਣਾਉਣਾgoing shopping
ਖਰੀਦਦਾਰੀ ਕਰਨ ਜਾਣਾhorse-riding
ਘੋੜ ਸਵਾਰੀ