Unit 1: Essential English Conversation
Select a unit
Session 24
Listen to find out how to pay for something at the till.
ਬਿੱਲ ਦੇ ਭੁਗਤਾਨ ਸੰਬੰਧੀ ਗੱਲਬਾਤ ਕਰਨ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸੁਣੋ।
ድምር ነጥቢ ናይዚ ክፍለ-ስራሓት 24
0 / 3
- 0 / 3Activity 1
Activity 1
ਬਿੱਲ ਦਾ ਭੁਗਤਾਨ ਕਰਨ ਸਮੇਂ
Listen to find out how to pay for something at the till.
ਬਿੱਲ ਦੇ ਭੁਗਤਾਨ ਸੰਬੰਧੀ ਗੱਲਬਾਤ ਕਰਨ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸੁਣੋ।
ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਗੇ ਚੀਜ਼ਾਂ ਖ਼ਰੀਦਣ ਤੋਂ ਬਾਅਦ ਬਿੱਲ ਦਾ ਭੁਗਤਾਨ ਕਰਨ ਲੱਗਿਆਂ ਅੰਗਰੇਜ਼ੀ ਦੇ ਕਿਹਨਾਂ ਸ਼ਬਦਾਂ ਅਤੇ ਵਾਕਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਦੋ ਲੋਕਾਂ ਨੂੰ ਸੁਣੋ ਜੋ ਇੱਕ ਦੁਕਾਨ ਵਿੱਚ ਗੱਲਾਂ ਕਰ ਰਹੇ ਹਨ।
Shop Assistant
That’s 9.99 please.
Tony
Can I pay with a credit card?
Shop Assistant
Yes. Sign here please.
Tony
Thank you.
ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਕੋਈ ਫ਼ਿਕਰ ਵਾਲੀ ਗੱਲ ਨਹੀਂ। ਤੁਹਾਨੂੰ ਅਭਿਆਸ ਵਿੱਚ ਮਦਦ ਕਰਨ ਲਈ,ਅਸੀਂ ਸਾਰੀ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲਾਂ ਦੁਕਾਨਦਾਰ ਦੀ ਸਹਾਇਕ ਨੇ ਟੋਨੀ ਨੂੰ ਕੁੱਲ ਬਿੱਲ 9.99 ਪੌਂਡ ਦਾ ਭੁਗਤਾਨ ਕਰਨ ਨੂੰ ਕਿਹਾ, ‘ਕ੍ਰਿਪਾ 9.99 ਪੌਂਡ ਕਰਕੇ ਦਿਓ।’ ਯਾਦ ਹੈ ਨਾ ਅਸੀਂ ਕੀਮਤ ਦੋ ਅੰਕਾਂ ਵਿੱਚ ਅਲੱਗ-ਅਲੱਗ ਤੌਰ ਉੱਪਰ ਦੱਸਦੇ ਹਾਂ ਜਿਵੇਂ ਰੁਪਏ ਅਤੇ ਪੈਸੇ ਵੱਖ-ਵੱਖ ਦੱਸੇ ਜਾਂਦੇ ਹਨ ਜਿਵੇਂ 12.99 ਜਾਂ 20.50। ਸੁਣ ਕੇ ਪਿੱਛੇ ਬੋਲੋ।
That’s 9.99 please.
ਰਾਜਵੀਰ
ਤਾਂ ਟੋਨੀ ਨੇ ਪੁੱਛਿਆ,‘ਕੀ ਮੈਂ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦਾਂ?’ ‘Can I pay with a credit card?’ ਜੇ ਤੁਸੀਂ ਡੈਬਿਟ ਕਾਰਡ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਕਹੋਗੇ, ‘Can I pay with a debit card?’ ਅਤੇ ਜੇਕਰ ਨਕਦ ਬਿੱਲ ਦੇ ਰਹੇ ਹੋ ਤਾਂ ਕਹੋ, ‘Can I pay with cash?’ ਸੁਣੋ ਅਤੇ ਦੁਹਰਾਓ।
Can I pay with a credit card?
ਰਾਜਵੀਰ
ਤਾਂ ਦੁਕਾਨਦਾਰ ਦੀ ਸਹਾਇਕ ਨੇ ਜਵਾਬ ਦਿੱਤਾ, ‘ਜੀ, ਇਥੇ ਦਸਤਖਤ ਕਰੋ।’ ‘Yes. Sign here please.’ ਸੁਣੋ ਅਤੇ ਪਿੱਛੇ ਬੋਲੋ।
Yes. Sign here please.
ਰਾਜਵੀਰ
ਦੁਕਾਨ ਤੋਂ ਬਾਹਰ ਆਉਣ ਤੋਂ ਪਹਿਲਾਂ ਟੋਨੀ ਨੇ ਕਿਹਾ, ‘ਤੁਹਾਡਾ ਧੰਨਵਾਦ’, ‘Thank you’ ਜੋ ਕਿ ਦੁਕਾਨ ਤੋਂ ਖਰੀਦਦਾਰੀ ਕਰਨ ਤੋਂ ਬਾਅਦ ਤੁਹਾਡੇ ਵਿਵਹਾਰ ਦਾ ਚੰਗਾ ਪੱਖ ਪੇਸ਼ ਕਰਦਾ ਹੈ। ਹੁਣ ਸੁਣੋ ਅਤੇ ਦੁਹਰਾਓ।
Thank you.
ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣ ਕੇ ਜੋ ਇੱਕ ਦੁਕਾਨ ਵਿੱਚ ਗੱਲਾਂ ਕਰ ਰਹੇ ਹਨ।
That’s 14.99 please.
Can I pay with cash?
Yes. Here’s your receipt and change
Thank you.
That’s 19.99 please.
Can I pay with a debit card?
Yes. Sign here please.
Thank you.
That’s 8.95 please.
Can I pay with a credit card?
Yes. Sign here please.
Thank you.
ਰਾਜਵੀਰ
ਠੀਕ ਹੈ ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦੁਹਰਾਓ।
That’s 9.99 please.
Can I pay with a credit card?
Yes. Sign here please.
Thank you.
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਇਹ 9.99 ਦੇ ਹਨ
That’s 9.99 please.
ਕੀ ਮੈਂ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦਾਂ?
Can I pay with a credit card?
ਜੀ, ਇਥੇ ਦਸਤਖਤ ਕਰੋ।
Yes. Sign here please.
ਧੰਨਵਾਦ।
Thank you.
ਰਾਜਵੀਰ
Fantastic- ਹੁਣ ਤੁਸੀਂ ਜਾਣਦੇ ਹੋ ਬਿੱਲ ਦਾ ਭੁਗਤਾਨ ਕਰਨ ਸੰਬੰਧੀ ਅੰਗਰੇਜ਼ੀ ਵਿੱਚ ਗੱਲਬਾਤ ਕਿਵੇਂ ਕਰਨੀ ਹੈ। ਸ਼ਾਨ ਦੇ ਨਾਲ ਗੱਲਬਾਤ ਕਰਕੇ ਅਭਿਆਸ ਕਰੋ। ਯਾਦ ਰੱਖੋ ਤੁਸੀਂ ਪੁੱਛਣਾ ਹੈ ਕਿ ਕੀ ਕਾਰਡ ਨਾਲ ਬਿੱਲ ਦਾ ਭੁਗਤਾਨ ਕਰ ਸਕਦੇ ਹੋ ਅਤੇ ਦੁਕਾਨ ਛੱਡਣ ਤੋਂ ਪਹਿਲਾਂ ਧੰਨਵਾਦ ਕਰੋ।
That’s 9.99 please.
Yes, sign here please.
ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।
Shop Assistant
That’s 9.99 please.
Tony
Can I pay with a credit card?
Shop Assistant
Yes. Sign here please.
Tony
Thank you.
ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਖਰੀਦਦਾਰੀ ਤੋਂ ਬਾਅਦ ਭੁਗਤਾਨ ਕਰਨ ਲੱਗਿਆਂ ਅੰਗਰੇਜ਼ੀ ਵਿੱਚ ਗੱਲਬਾਤ ਕਰ ਸਕਦੇ ਹੋ। ਦੁਹਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਬਿੱਲ ਸੰਬੰਧਿਤ ਸੁਆਲ ਪੁੱਛਕੇ ਅਭਿਆਸ ਕਰੋ। ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Check what you’ve learned by putting the words in the correct order.
ਬਿੱਲ ਦਾ ਭੁਗਤਾਨ ਕਰਨ ਸਮੇਂ
3 Questions
Choose the correct answer.
ਸਹੀ ਜੁਆਬ ਚੁਣੋ।
ሓገዝ
Activity
Choose the correct answer.
ਸਹੀ ਜੁਆਬ ਚੁਣੋ।
ኣመት
ਸ਼ਬਦਾਂ ਦੀ ਸਹੀ ਤਰਤੀਬ ਬਾਰੇ ਸੋਚੋ।Question 1 of 3
ሓገዝ
Activity
Choose the correct answer.
ਸਹੀ ਜੁਆਬ ਚੁਣੋ।
ኣመት
ਯਾਦ ਰੱਖੋ ਕਿ ਬੇਨਤੀ ਕਰਦਿਆਂ ਪੁੱਛਣਾ ਹੈ ਕਿ ਕੀ ਤੁਸੀਂ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦੇ ਹੋ?Question 2 of 3
ሓገዝ
Activity
Choose the correct answer.
ਸਹੀ ਜੁਆਬ ਚੁਣੋ।
ኣመት
ਇਸ ਦਾ ਜੁਆਬ 'ਹਾਂ' ਜਾਂ 'ਨਾ' ਵਿੱਚ ਹੈ।Question 3 of 3
Excellent!Great job!ሕማቕ ዕድል!ዘመዝገብኩምዎ ነጥቢ ...:
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.
Session Vocabulary
That’s ______ please.
ਇਹ ______ ਦਾ ਹੈ।
Can I pay with a debit card?
ਕੀ ਮੈਂ ਡੈਬਿਟ ਕਾਰਡ ਨਾਲ ਭੁਗਤਾਨ ਕਰ ਸਕਦਾਂ?
Can I pay with a credit card?
ਕੀ ਮੈਂ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦਾਂ?
Can I pay with cash?
ਕੀ ਮੈਂ ਡੈਬਿਟ ਕਾਰਡ ਨਾਲ ਭੁਗਤਾਨ ਕਰ ਸਕਦਾਂ?
Yes. Sign here please.
ਜੀ, ਕ੍ਰਿਪਾਕੇ ਇਥੇ ਦਸਤਖਤ ਕਰੋ।
Yes. Here’s your receipt and change.
ਇਹ ਰਹੀ ਤੁਹਾਡੀ ਰਸੀਦ ਅਤੇ ਬਾਕੀ ਬਚੇ ਪੈਸੇ।
Thank you.
ਧੰਨਵਾਦ