ਪੰਜਾਬ ਦੇ ਪਿੰਡਾਂ ਤੱਕ ਪੁੱਜਾ ਲੰਪੀ ਵਾਇਰਸ ਕਿੰਨਾ ਖ਼ਤਰਨਾਕ ਹੈ

ਵੀਡੀਓ ਕੈਪਸ਼ਨ, ਪੰਜਾਬ ਦੇ ਪਿੰਡਾਂ ਤੱਕ ਪੁੱਜਾ ਲੰਪੀ ਵਾਇਰਸ ਕਿੰਨਾ ਖ਼ਤਰਨਾਕ ਹੈ

ਰਾਜਸਥਾਨ ਦੀ ਸਰਹੱਦ ਨਾਲ ਲਗਦੇ ਪੰਜਾਬ ਦੇ ਜਲਾਲਾਬਾਦ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਪਸ਼ੂ ਪਾਲਕ ਚਿੰਤਤ ਹਨ ਅਤੇ ਆਸ ਛੱਡੀ ਬੈਠੇ ਹਨ।

ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਨੋਡਲ ਅਫ਼ਸਰ ਡਾ. ਰਾਮ ਪਾਲ ਮਿੱਤਲ ਮੁਤਾਬਕ ਪਸ਼ੂਆਂ ਵਿੱਚ ਆਈ ਲੰਪੀ ਬਿਮਾਰੀ ਸੂਬੇ ਵਿੱਚ ਜੁਲਾਈ ਵਿੱਚ ਆਈ ਅਤੇ ਜ਼ਿਆਦਾ ਕੇਸ ਗਊਆਂ ਵਿੱਚ ਦੇਖੇ ਗਏ ਹਨ ਅਤੇ ਸੂਬੇ ਦੇ 20 ਜ਼ਿਲ੍ਹਿਆਂ ਵਿੱਚ ਰਿਪੋਰਟ ਹੋਏ ਹਨ। ਉਨ੍ਹਾਂ ਮੁਤਾਬਕ 3 ਅਗਸਤ ਤੱਕ ਇਸ ਬਿਮਾਰੀ ਕਾਰਨ ਸੂਬੇ ਵਿੱਚ 160 ਪਸ਼ੂਆਂ ਦੀ ਮੌਤ ਹੋਈ ਹੈ।

ਉਧਰ ਹਰਿਆਣਾ ਦੇ ਕੈਥਲ ਅਤੇ ਸਿਰਸਾ ਨੇੜਲੇ ਪਿੰਡਾਂ ਵਿੱਚ ਵੀ ਲੰਪੀ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਕੈਥਲ ਵਿੱਚ ਆਪਣੀ ਗਾਂ ਦੇ ਇਲਾਜ ਲਈ ਨੌਜਵਾਨ ਕਿਸਾਨ ਯੁਵਰਾਜ ਪਹੁੰਚੇ ਅਤੇ ਉਨ੍ਹਾਂ ਮੁਤਾਬਕ ਗਾਂ ਦਾ ਇਲਾਜ ਹੋ ਗਿਆ ਹੈ।

ਇਸ ਵੀਡੀਓ ਵਿੱਚ ਜਾਣੋ ਲੰਪੀ ਵਾਇਰਸ ਕੀ ਹੈ, ਲੱਛਣ ਕੀ ਹਨ ਅਤੇ ਇਲਾਜ ਤੇ ਸਾਵਧਾਨੀਆਂ ਕੀ ਹਨ।

(ਰਿਪੋਰਟ – ਸੁਰਿੰਦਰ ਮਾਨ, ਸਰਬਜੀਤ ਸਿੰਘ ਧਾਲੀਵਾਲ, ਪ੍ਰਭੂ ਦਿਆਲ ਤੇ ਕਮਲ ਸੈਣੀ ਐਡਿਟ – ਦੇਵੇਸ਼ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)