ਮੰਕੀਪੌਕਸ: ਠੀਕ ਹੋਏ ਤੋਂ ਸੁਣੋ ਕਿਵੇਂ ਆਉਂਦੇ ਹਨ ਲੱਛਣ ਅਤੇ ਕੀ ਰੱਖੀਏ ਪ੍ਰਹੇਜ਼
ਡੈਨ ਨੂੰ ਜੂਨ ਦੇ ਸ਼ੁਰੂ ਵਿੱਚ ਮੰਕੀਪੌਕਸ ਹੋ ਗਿਆ ਸੀ। ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਥਕਾਵਟ ਅਤੇ ਉਲਟੀ ਆਉਣ ਵਾਂਗ ਮਹਿਸੂਸ ਕਰ ਰਹੇ ਸਨ ਅਤੇ ਫਿਰ ਉਨ੍ਹਾਂ ਨੂੰ ਸਰੀਰ 'ਤੇ ਦਾਣੇ ਦਿਖਾਈ ਦੇਣ ਲੱਗੇ।
ਉਹ ਹੁਣ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਲੋਕ ਵਾਇਰਸ ਬਾਰੇ ਜਾਗਰੂਕ ਹੋਣ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਕੁੱਲ ਮਿਲਾ ਕੇ, ਦੁਨੀਆ ਭਰ ਵਿੱਚ ਮੰਕੀਪੌਕਸ ਦੇ 3,413 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਸਾਲ ਹੁਣ ਤੱਕ ਇੱਕ ਮੌਤ ਦੀ ਰਿਪੋਰਟ ਕੀਤੀ ਗਈ ਹੈ।