ਏਡਜ਼ ਤੋਂ ਇਸ ਵਿਧੀ ਨਾਲ ਠੀਕ ਹੋਈ ਦੁਨੀਆਂ ਦੀ ਪਹਿਲੀ ਔਰਤ
ਇੱਕ ਅਮਰੀਕੀ ਮਰੀਜ਼ ਹੋ ਸਕਦਾ ਹੈ ਕਿ HIV ਤੋਂ ਠੀਕ ਹੋਈ ਪਹਿਲੀ ਔਰਤ ਹੋਵੇ।
ਦੁਰਲੱਭ ਵਿਧੀ ਦੀ ਵਰਤੋਂ ਨਾਲ ਮਰੀਜ਼ ਨੂੰ ਸਟੈਮ ਸੈੱਲ ਐੱਮਬਿਲਿਕਲ ਕੋਰਡ ਤੋਂ ਦਿੱਤੇ ਗਏ।
ਡੋਨਰ ਕੋਲ ਏਡਜ਼ ਪੈਦਾ ਕਰਨ ਵਾਲੇ ਵਾਇਰਸ ਪ੍ਰਤੀ ਕੁਦਰਤੀ ਪ੍ਰਤੀਰੋਧਕ ਸਮਰੱਥਾ ਸੀ। ਜਿਸ ਨੂੰ 'ਫੰਕਸ਼ਨਲ ਕਿਓਰ' ਵਜੋਂ ਜਾਣਿਆ ਜਾਂਦਾ ਹੈ।
ਮਰੀਜ਼ ਦਾ ਲੁਕੇਮੀਆ ਕੈਂਸਰ ਲਈ ਇਲਾਜ ਚੱਲ ਰਿਹਾ ਸੀ। ਮਰੀਜ਼ ਨੂੰ ਕੈਂਸਰ ਦੇ ਇਲਾਜ ਦੌਰਾਨ ਐਮਬਿਲਿਕਲ ਕੋਰਡ ਦਾ ਖੂਨ ਚੜ੍ਹਿਆ। ਪਰ ਉਦੋਂ ਤੋਂ ਉਸ ਨੂੰ HIV ਦੇ ਇਲਾਜ ਲਈ ਐਂਟੀਰੇਟਰੋਵਾਇਰਲ ਥੈਰੇਪੀ ਦੀ ਲੋੜ ਨਹੀਂ ਹੈ।