ਨਾ ਇਹ ਸਾੜੀ ਅਸਲੀ ਹੈ ਅਤੇ ਨਾ ਗਹਿਣੇ, ਜਾਣੋ ਕੀ ਹੈ ਇਹ ਚੀਜ਼
ਸੋਹਣੀ ਪੇਠਨੀ ਸਾੜੀ ਅਤੇ ਸੋਨੇ ਦੇ ਗਹਿਣੇ ਜ਼ਰੂਰ ਕਿਸੇ ਵੀ ਔਰਤ ਨੂੰ ਪਹਿਨਣ ਲਈ ਲੁਭਾਉਣਗੇ। ਪਰ ਇਹ ਸਾੜੀ ਤੇ ਗਹਿਣੇ ਨਹੀਂ ਸਗੋਂ ਇੱਕ ਕੇਕ ਹੈ। ਤਨਵੀ ਸੋਵਾਨੀ-ਪਲਸ਼ਿਕਰ ਪੂਣੇ ਇੱਕ ਹੋਟਲ ਵਿੱਚ ਕੇਕ ਆਰਟਿਸਟ ਹਨ ਅਤੇ ਉਨ੍ਹਾਂ ਨੇ ਹੀ ਇਹ ਕੇਕ ਬਣਾਇਆ ਹੈ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੈ।
ਤਨਵੀ ਨੇ ਇਸ ਕੇਕ ਰਾਹੀਂ ਮਹਾਰਾਸ਼ਟਰ ਦੇ ਸੱਭਿਆਚਾਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਤਨਵੀ ਮੁਤਾਬਕ ਉਨ੍ਹਾਂ ਨੂੰ ਇਸ ਕੇਕ ਨੇ ਰਾਤੋ-ਰਾਤ ਸਟਾਰ ਬਣਾ ਦਿੱਤਾ ਹੈ।
(ਰਿਪੋਰਟ – ਰਾਹੁਲ ਰਣਸੁਭੇ)