ਇਸ ਦੇਸ ਵੱਲੋਂ ਸੋਸ਼ਲ ਮੀਡੀਆ 'ਤੇ ਟੈਕਸ ਲਾਉਣ ਦੀ ਤਿਆਰੀ
ਰਾਸ਼ਟਰਪਤੀ ਯੂਵੇਰੀ ਮੂਜ਼ਿਵੇਨੀ ਦੀ ਅਗਵਾਈ ਵਾਲੀ ਯੂਗਾਂਡਾ ਸਰਕਾਰ ਫੇਸਬੁੱਕ ਤੇ ਵਟਸਐਪ ਤੇ ਟੈਕਸ ਲਾਉਣ ਜਾ ਰਹੀ ਹੈ।
ਉਹ ਵੀ $0.05 ਰੋਜ਼ਾਨਾ। ਅਸਲ ਵਿੱਚ ਉਨ੍ਹਾਂ ਨੂੰ ਸੁਨੇਹਿਆਂ ਵਾਲੀਆਂ ਐਪਲੀਕੇਸ਼ਨਾਂ ਅਤੇ ਸੋਸ਼ਲ ਮੀਡੀਆ 'ਤੇ "ਵਿਹਲੀਆਂ ਗੱਲਾਂ" ਪਸੰਦ ਨਹੀਂ ਹਨ।
ਉਨ੍ਹਾਂ ਦਾ ਵਿਚਾਰ ਹੈ ਕਿ ਦੇਸ ਦੇ ਨੌਜਵਾਨ ਸੋਸ਼ਲ ਮੀਡੀਆ ਉੱਪਰ ਆਪਣਾ ਸਮਾਂ ਖ਼ਰਾਬ ਕਰ ਰਹੇ ਹਨ।
ਸਰਕਾਰ ਦੀ ਮਨਸ਼ਾ ਹੈ ਕਿ ਲੋਕਾਂ ਨੂੰ "ਵਿਹਲੀਆਂ ਗੱਲਾਂ" ਤੋਂ ਹਟਾ ਕੇ ਉਤਪਾਦਕਤਾ ਵਿੱਚ ਸੁਧਾਰ ਕੀਤਾ ਜਾ ਸਕੇ।
ਯੂਗਾਂਡਾ ਦੇ ਪੰਜ ਨਾਗਰਿਕਾਂ ਵਿੱਚ ਇੱਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ ਹੈ ਜਿਸ ਕਰਕੇ ਉਮੀਦ ਹੈ ਇਸ ਫੈਸਲੇ ਨਾਲ ਲੋਕਾਂ ਵਿੱਚ ਸੋਸ਼ਲ ਮੀਡੀਆ ਦੀ ਲਤ ਵਿੱਚ ਕਮੀ ਆਵੇਗੀ। ਕੀ ਸਰਕਾਰ ਦੀ ਇਹ ਯੋਜਨਾ ਰੰਗ ਲਿਆਵੇਗੀ?
ਇਹ ਵੀ ਦੇਖੋ ਅਤੇ ਪੜ੍ਹੋ꞉
- ਵੀਡੀਓ꞉ ਸਮਾਰਟਫੋਨ ਰਾਹੀ ਲੋਕਾਂ ਨੂੰ ਇੰਝ ਗੁਲਾਮ ਬਣਾ ਰਿਹਾ ਕਾਰਪੋਰੇਟ
- ਵੀਡੀਓ꞉ ਇਨਕਮ ਟੈਕਸ ਰਿਟਰਨ ਭਰਨ ਦਾ ਆਸਾਨ ਤਰੀਕਾ
- ਵੀਡੀਓ꞉ ਜ਼ਕਰਬਰਗ ਨਹੀਂ ਦੱਸਣਾ ਚਾਹੁੰਦੇ ਕਿ ਉਹ ਰਾਤ ਕਿੱਥੇ ਠਹਿਰੇ
- ਫੇਸਬੁੱਕ ਨੇ ਗੱਲਬਾਤ 'ਸੁਣਨ' ਤੋਂ ਕੀਤਾ ਇਨਕਾਰ
- ਤੁਸੀਂ ਫੇਸਬੁੱਕ ਨੂੰ ਡਾਟਾ ਸਾਂਝਾ ਕਰਨ ਦੀ ਇਜਾਜ਼ਤ ਦਿੱਤੀ?
- ਟੌਪ ਕਰਨ ਲਈ ਫੇਸਬੁੱਕ ਅਕਾਊਂਟ ਡਿਲੀਟ ਕੀਤਾ
- ਤੁਹਾਡੀ ਅੱਲ੍ਹੜਪੁਣੇ ਦੀਆਂ 'ਗਲਤੀਆਂ' ਸਾਂਭੀ ਬੈਠਾ ਹੈ ਫੇਸਬੁੱਕ