ਲਾਈਵ ਪੰਨੇ ਨੂੰ ਵਿਰਾਮ! ਧੰਨਵਾਦ, ਯੂਕਰੇਨ-ਰੂਸ ਜੰਗ ਅਤੇ ਪੰਜਾਬ ਦੇ ਸਿਆਸੀ ਘਟਨਾਕ੍ਰਮ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਵੀ ਵਿਰਾਮ ਦਿੰਦੇ ਹਾਂ। ਨਵੀਆਂ ਤੇ ਤਾਜ਼ਾ ਖ਼ਬਰਾਂ ਨਾਲ ਕੱਲ ਸਵੇਰੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਤੁਹਾਡਾ ਸਭ ਦਾ ਧੰਨਵਾਦ।

ਯੂਕਰੇਨ-ਰੂਸ ਜੰਗ ਦੇ ਅੱਜ ਦੇ ਅਪਡੇਟ
- ਸ਼ਰਨਾਰਥੀਆਂ ਬਾਬਤ ਯੂਐੱਨ ਹਾਈ ਕਮਿਸ਼ਨਰ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਜੰਗ ਕਾਰਨ ਯੂਕਰੇਨ ਤੋਂ ਕਰੀਬ ਇੱਕ ਕਰੋੜ ਲੋਕ ਉੱਜੜ ਗਏ ਹਨ।
- ਯੂਕਰੇਨੀ ਸੰਸਦ ਮੈਂਬਰ ਕਿਰਾ ਰੁਦਿਕ ਨੇ ਕਿਹਾ ਹੈ ਕਿ ਰੂਸ ਕੀਵ ਉੱਤੇ ਇੱਕ ਹੋਰ ਵੱਡਾ ਹਮਲਾ ਕਰਨ ਜਾ ਰਿਹਾ ਹੈ।
- ਯੂਕਰੇਨ ਨੇ ਦਾਅਵਾ ਕੀਤਾ ਹੈ ਕਿ 25 ਦਿਨਾਂ ਦੀ ਲੜਾਈ ਵਿਚ ਰੂਸ ਦੇ 14700 ਫੌਜੀ ਮਾਰੇ ਜਾ ਚੁੱਕੇ ਹਨ, 476 ਟੈਂਕ ਅਤੇ 200 ਤੋਂ ਵੱਧ ਲੜਾਕੂ ਜਹਾਜ਼, ਹੈਲੀਕਾਪਟਰ ਅਤੇ ਡਰੋਨ ਸ਼ਾਮਲ ਕੀਤੇ ਗਏ ਹਨ।
- ਰੂਸ ਨੇ ਯੂਕਰੇਨ ਵਿਚ ਫੌਜੀ ਟਿਕਾਣਿਆਂ ਉੱਤੇ ਦੂਜਾ ਹਾਈਪਰਸੋਨਿਕ ਮਿਜਾਈਲ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਪਰ ਬੀਬੀਸੀ ਇਸ ਦੀ ਅਜਾਦਾਨਾਂ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ
- ਚੀਨ ਨੂੰ ਰੂਸੀ ਕਾਰਵਾਈ ਦੀ ਨਿੰਦਾ ਕਰਨੀ ਚਾਹੀਦੀ ਹੈ – ਬੋਰਿਸ ਜੌਨਸਨ
- ਯੂਕੇ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਦੇ ਹਵਾਈ ਖੇਤਰ 'ਤੇ ਕਬਜ਼ਾ ਕਰਨ ਵਿੱਚ ਅਸਫਲ ਰਿਹਾ ਹੈ, ਜੋ ਕਿ ਮਾਸਕੋ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ।
- ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅਜੇ ਵੀ ਜਾਰੀ ਹੈ। ਮਾਰਿਉਪੋਲ ਤੋਂ ਬਚ ਕੇ ਨਿਕਲੀ ਇੱਕ ਮਹਿਲਾ ਨੇ ਦੱਸਿਆ- 'ਗਲੀ ਵਿੱਚ ਬਹੁਤ ਸਾਰੀਆਂ ਲਾਸ਼ਾਂ ਹਨ'।
ਪੰਜਾਬ ਦੀ ਸਿਆਸਤ ਦੇ ਘਟਨਾਕ੍ਰਮ
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਦੇ ਵਿਧਾਇਕਾਂ ਦੀ ਕਲਾਸ ਲਈ
- ਵਿਧਾਇਕਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਅਤੇ ਮਿਲੀ ਸ਼ਕਤੀ ਦੀ ਵਰਤੋਂ ਲੋਕਾਂ ਉੱਤੇ ਨਹੀਂ ਬਲਕਿ ਲੋਕਾਂ ਲਈ ਕਰਨ ਦੀ ਨਸੀਹਤ ਦਿੱਤੀ
- ਕੇਜਰੀਵਾਲ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਸਭ ਕੁਝ ਸਹਿ ਸਕਦੇ ਹਨ ਪਰ ਬੇਈਮਾਨੀ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ. ਕਿਸੇ ਨੇ ਵੀ ਗੜਬੜ ਕੀਤੀ ਤਾਂ ਦੂਜਾ ਮੌਕਾ ਨਹੀਂ ਮਿਲੇਗਾ
- ਭਗਵੰਤ ਮਾਨ ਸਰਕਾਰ ਨੇ ਬਿਕਰਮ ਮਜੀਠੀਆ ਨਸ਼ਾ ਤਸਕਰੀ ਮਾਮਲੇ ਵਿਚ ਨਵੀਂ ਜਾਂਚ ਕਮੇਟੀ ਗਠਿਤ ਕੀਤੀ ਹੈ



























