ਭਗਵੰਤ ਮਾਨ ਦੇ ਅਸਤੀਫ਼ੇ ਸਮੇਤ ਅੱਜ ਇਹ ਰਿਹਾ ਖ਼ਾਸ
ਪੰਜਾਬ ਦੀ ਸਿਆਸਤ ਤੇ ਯੂਕਰੇਨ-ਰੂਸ ਦੀ ਜੰਗ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹੈ ਅੱਜ ਦਾ ਤਾਜ਼ਾ ਘਟਨਾਕ੍ਰਮ:
- ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਪ੍ਰਦਰਸ਼ਨ ਦੇ ਸਬੰਧ ਵਿਚ ਮੰਥਨ ਲਈ ਕੋਰ ਕਮੇਟੀ ਦੀ ਬੈਠਕ ਸੱਦੀ ਗਈ।
- ਪਾਰਟੀ ਵੱਲੋਂ ਇੱਕ 'ਹਾਈ ਲੈਵਲ ਕਮੇਟੀ' ਦਾ ਗਠਨ ਕੀਤਾ ਜਾਵੇਗਾ ਜੋ ਇਸ ਬਾਰੇ ਵਿਸਥਾਰ ਨਾਲ ਚਰਚਾ ਕਰੇਗੀ।
- ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਉਹ ਬੁੱਧਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ।
- ਰੂਸ ਅਤੇ ਯੂਕਰੇਨ ਦਰਮਿਆਨ ਚੌਥੀ ਗੇੜ ਦੀ ਬੈਠਕ ਮੰਗਲਵਾਰ ਨੂੰ ਵੀ ਜਾਰੀ ਰਹੇਗੀ। ਸੋਮਵਾਰ ਨੂੰ ਬੈਠਕ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ।
- ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਦੀ ਗ੍ਰਾਂਟ ਦੀ ਮੰਗ ਲਈ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਗਿਆ।
- ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ਉਪਰ ਹਮਲੇ ਜਾਰੀ ਹਨ ਅਤੇ ਕੀਵ ਨਜ਼ਦੀਕ ਇੱਕ ਨਾਗਰਿਕ ਦੀ ਮੌਤ ਵੀ ਹੋਈ ਹੈ।
- ਰੂਸ ਨੇ ਯੂਕਰੇਨ ਉੱਤੇ ਇਲਜ਼ਾਮ ਲਗਾਏ ਹਨ ਕਿ ਡੋਨਸਕ ਨਜ਼ਦੀਕ ਯੂਕਰੇਨ ਦੀ ਮਿਜ਼ਾਈਲ ਦੇ ਹਮਲੇ ਨਾਲ 20 ਲੋਕਾਂ ਦੀ ਮੌਤ ਹੋਈ ਹੈ। ਯੂਕਰੇਨ ਨੇ ਰੂਸ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਦੱਸਿਆ ਹੈ।