ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ
ਰੂਸ ਵੱਲੋਂ ਯੂਕਰੇਨ ਉੱਪਰ 24 ਫ਼ਰਵਰੀ ਨੂੰ ਕੀਤੇ ਗਏ ਹਮਲੇ ਤੋਂ ਬਾਅਦ ਜਾਰੀ ਜੰਗ ਨੂੰ ਅੱਜ 11 ਦਿਨ ਹੋ ਗਏ ਹਨ।
ਦਿਨ ਭਰ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਜੰਗ ਨਾਲ ਜੁੜੀਆਂ ਅਹਿਮ ਘਟਨਾਵਾਂ ਸਾਂਝੀਆਂ ਕੀਤੀਆਂ।
ਹੁਣ ਅਸੀਂ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ। ਸੋਮਵਾਰ ਸਵੇਰੇ ਲਾਇਵ ਪੰਨੇ ਨਾਲ ਮੁੜ ਹਾਜ਼ਰ ਹੋਵਾਂਗੇ
ਰੂਸ-ਯੂਕਰੇਨ ਬਾਰੇ ਜਾਣਕਾਰੀ ਭਰਭੂਰ ਵਿਸ਼ਲੇਸ਼ਣ ਪੜ੍ਹਨ ਅਤੇ ਵੀਡੀਓ ਦੇਖਣ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਵੀ ਆ ਸਕਦੇ ਹੋ।
ਵੀਡੀਓ ਸਮੱਗਰੀ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਬਣੀ ਰੂਸ-ਯੂਕਰੇਨ ਜੰਗ ਬਾਰੇ ਪਲੇਲਿਸਟ ਵੀ ਦੇਖ ਸਕਦੇ ਹੋ।
ਪੇਸ਼ ਹਨ ਪ੍ਰਮੁੱਖ ਘਟਨਾਕ੍ਰਮ-
- ਜੰਗ ਵਿਰੋਧੀ ਮੁਜ਼ਾਹਰਿਆਂ ਤੋਂ ਬਾਅਦ ਰੂਸ ਵਿਚ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
- ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤੀ ਅਤੇ ਪੱਛਮੀ ਮੁਲਕਾਂ ਨੂੰ ਮਦਦ ਦੀ ਅਪੀਲ ਦੁਹਰਾਈ ਹੈ।
- ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਦਫ਼ਤਰ ਨੇ ਯੂਕਰੇਨ ਵਿੱਚ ਰੂਸੀ ਹਮਲੇ ਦੌਰਾਨ ਘੱਟੋ-ਘੱਟ 364 ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
- ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਤੇੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਹਮਲੇ ਤੋਂ ਬਾਅਦ ਦੂਜੀ ਵਾਰ ਫ਼ੋਨ ਉੱਪਰ ਗੱਲਬਾਤ ਹੋਈ ਹੈ।
- ਯੂਕਰੇਨ ਨਾਲ ਲਗਦੇ ਦੇਸ ਮਾਲਡੋਵਾ ਵਿੱਚ ਆਗੂਆਂ ਨੂੰ ਡਰ ਹੈ ਕਿ ਪੁਤਿਨ ਦਾ ਅਗਲਾ ਨਿਸ਼ਾਨਾ ਮਾਲਡੋਵਾ ਹੋ ਸਕਦਾ ਹੈ।
- ਯੂਐੱਨਓ ਦੀ ਸ਼ਰਨਾਰਥੀ ਨਾਲ ਸਬੰਧਤ ਏਜੰਸੀ ਮੁਤਾਬਕ 10 ਦਿਨਾਂ ਦੀ ਜੰਗ ਦੌਰਾਨ ਕਰੀਬ 15 ਲੱਖ ਲੋਕਾਂ ਨੂੰ ਯੂਕਰੇਨ ਛੱਡਣਾ ਪਿਆ ਹੈ ਅਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਵੱਡਾ ਰਫਿਊਜੀ ਸੰਕਟ ਪੈਦਾ ਹੋ ਰਿਹਾ ਹੈ।
- ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲਿਪੋਵ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੀ ਵਰਤੋਂ ਭਾਰਤ ਰੂਸ ਨਾਲ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਕਰ ਸਕਦਾ ਹੈ।
ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।