ਅੱਜ ਦਾ ਅਹਿਮ ਘਟਨਾਕ੍ਰਮ

ਤਸਵੀਰ ਸਰੋਤ, Reuters
ਯੂਕਰੇਨ-ਰੂਸ ਸੰਕਟ ਬਾਰੇ ਅੱਜ ਦੇ ਬੀਬੀਸੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ
- ਬ੍ਰਿਟੇਨ ਦੀ ਹਥਿਆਰਬੰਦ ਫ਼ੌਜਾਂ ਦੇ ਮੰਤਰੀ ਨੇ ਕਿਹਾ ਹੈ ਕਿ 25 ਦੇਸ ਯੂਕਰੇਨ ਨੂੰ ਹਥਿਆਰਾਂ ਦੀ ਮਦਦ ਦੇਣ ਲਈ ਸਹਿਮਤ ਹੋਏ ਹਨ।
- ਰੂਸ ਵਿੱਚ ਟਵਿੱਟਰ ਦੀ ਵਰਤੋਂ ਉੱਪਰ ਰੋਕ ਲਗਾ ਦਿੱਤੀ ਗਈ ਹੈ। ਅਜਿਹਾ ਯੂਕਰੇਨ ਤੋਂ ਟਵਿੱਟਰ ਰਾਹੀਂ ਆ ਰਹੀਆਂ ਜੰਗ ਦੀਆਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਰੋਕਣ ਲਈ ਕੀਤਾ ਗਿਆ ਹੈ।
- ਇਸਟੋਨੀਆ ਨੇ ਰੂਸੀ ਏਅਰਲਾਈਨਾਂ ਉੱਪਰ ਆਪਣੇ ਅਕਾਸ਼ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ।
- ਹੁਣ ਤੱਕ ਲਗਭਗ 1.5 ਲੱਖ ਲੋਕ ਪੋਲੈਂਡ ਯੂਕਰੇਨ ਬਾਰਡਰ ਪਾਰ ਕਰ ਚੁੱਕੇ ਹਨ।
- ਫਰਾਂਸ ਨੇ ਇੰਗਲਿਸ਼ ਚੈਨਲ ਵਿੱਚ ਰੂਸੀ ਮਾਲਵਾਹਕ ਜਹਾਜ਼ ਜਬਤ ਕਰ ਲਿਆ ਹੈ।
- ਪੋਲੈਂਡ ਨੇ ਫੁੱਟਬਾਲ ਵਿਸ਼ਵ ਕੱਪ ਦਾ ਰੂਸ ਵਿੱਚ ਮਾਰਚ ਮਹੀਨੇ ਹੋਣ ਜਾ ਰਿਹਾ ਕੁਆਲੀਫਾਈਂਗ ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ।
- ਸਾਬਕਾ ਰੂਸੀ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ ਨੇ ਕਿਹਾ ਹੈ ਕਿ ਰੂਸ ਨੂੰ ਪੱਛਮ ਦੇ ਕੂਟਨੀਤਿਕ ਰਿਸ਼ਤਿਆਂ ਦੀ ਲੋੜ ਨਹੀਂ ਹੈ।
- ਯੂਕਰੇਨ ਨੇ ਕਿਹਾ ਹੈ ਕਿ ਪੱਛਮ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਰੂਸ ਦੇ ਊਰਜਾ ਖੇਤਰ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
- ਜੰਗ ਦੇ ਖਿਲਾਫ਼ ਯੂਰਪ ਦੇ ਕਈ ਸ਼ਹਿਰਾਂ ਵਿੱਚ ਮੁਜ਼ਾਹਰੇ ਹੋਏ ਹਨ।

























