ਰੂਸ-ਯੂਕਰੇਨ ਜੰਗ : ਯੂਕਰੇਨ ਉੱਤੇ ਰੂਸੀ ਹਮਲੇ ਤੋਂ ਬਾਅਦ ਗਹਿਗੱਚ ਲੜਾਈ ਦੀ ਰਿਪੋਰਟਾਂ

ਰੂਸ ਤੇ ਯੂਕਰੇਨ ਵਿਚਕਾਰ ਤਣਾਅ ਜਾਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਦੋ ਲੱਖ ਫੌਜੀ ਤਾਇਨਾਤ ਕੀਤੇ ਹਨ।

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ!ਧੰਨਵਾਦ

    ਰੂਸ ਦੇ ਯੂਕਰੇਨ ਉੱਤੇ ਹੋਏ ਹਮਲੇ ਦੀਆਂ ਘਟਨਾਵਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਫਿਲਹਾਲ ਵਿਰਾਮ ਦੇ ਰਹੇ ਹਾਂ। ਨਵੀਆਂ ਦੇ ਤਾਜ਼ਾ ਘਟਨਾਵਾਂ ਦੇ ਵੇਰਵੇ ਨਾਲ ਸ਼ੁੱਕਰਵਾਰ ਸਵੇਰੇ ਮੁੜ ਹਾਜ਼ਰ ਹੋਵਾਂਗੇ। ਧੰਨਵਾਦ

  2. ਰੂਸ ਦਾ ਯੂਕਰੇਨ ਉਪਰ ਹਮਲਾ- ਹੁਣ ਤੱਕ ਕੀ ਕੀ ਹੋਇਆ

    ਯੂਕਰੇਨ

    ਤਸਵੀਰ ਸਰੋਤ, Getty Images

    ਵੀਰਵਾਰ ਸਵੇਰੇ ਰੂਸ ਦੀ ਫ਼ੌਜ ਨੇ ਯੂਕਰੇਨ ਉਪਰ ਹਮਲਾ ਕੀਤਾ ਹੈ। ਇਸ ਦੀ ਜਾਣਕਾਰੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟੈਲੀਵਿਜ਼ਨ ਰਾਹੀਂ ਦਿੱਤੀ।

    • ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਇਨ੍ਹਾਂ ਨੇ ਰੂਸ ਦੇ 6 ਲੜਾਕੂ ਜਹਾਜ਼ ਇਕ ਹੈਲੀਕਾਪਟਰ ਤਬਾਹ ਕੀਤਾ ਹੈ।
    • ਕਈ ਫ਼ੌਜੀਆਂ ਅਤੇ ਨਾਗਰਿਕਾਂ ਦੀ ਮੌਤ ਅਤੇ ਲਾਪਤਾ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।
    • ਭਾਰਤ ਦੇ ਲਗਪਗ 15000 ਵਿਦਿਆਰਥੀ ਯੂਕਰੇਨ ਵਿੱਚ ਮੌਜੂਦ ਹਨ। ਭਾਰਤੀ ਦੂਤਾਵਾਸ ਨੇ ਇਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਅਪੀਲ ਯੂਕਰੇਨ ਸਰਕਾਰ ਨੂੰ ਕੀਤੀ ਹੈ।
    • ਪੰਜਾਬ ਦੇ ਵੀ ਕਈ ਵਿਦਿਆਰਥੀ ਯੂਕਰੇਨ ਵਿੱਚ ਹਨ,ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਚਰਨਜੀਤ ਸਿੰਘ ਚੰਨੀ ਨੇ ਵੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ।
    • ਯੂਕਰੇਨ ਤੋਂ ਆਉਣ ਅਤੇ ਜਾਣ ਵਾਲੀਆਂ ਨਾਗਰਿਕ ਉਡਾਨਾਂ ਫਿਲਹਾਲ ਰੱਦ ਹਨ।
    • ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਕਰਨ ਦੀ ਅਪੀਲ ਕੀਤੀ ਹੈ।
    • ਲੋਕ ਯੂਕਰੇਨੀ ਰਾਜਧਾਨੀ ਕੀਵ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।
    • ਨਾਟੋ ਮੁਖੀ ਜੇਨਸ ਸਟੋਲਨਵਰਗ ਨੇ ਕਿਹਾ ਕਿ ਰੂਸ ਨੇ ਹਮਲੇ ਦੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਹੋਈ ਸੀ।
    • ਅਮਰੀਕਾ, ਯੂਕੇ ਅਤੇ ਹੋਰ ਪੱਛਮੀ ਦੇਸ਼ਾਂ ਵੱਲੋਂ ਰੂਸ ਉੱਪਰ ਸਖ਼ਤ ਪਾਬੰਦੀਆਂ ਲਗਾਉਣ ਦੀ ਗੱਲ ਆਖੀ ਹੈ। ਫਿਲਹਾਲ ਇਹ ਦੇਸ਼ ਆਪਣੀਆਂ ਫ਼ੌਜਾਂ ਯੂਕਰੇਨ ਨਹੀਂ ਭੇਜਣਗੇ।
    • ਉਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਆ ਹੈ ਕਿ ਜੇਕਰ ਕਿਸੇ ਨੇ ਰੂਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜਵਾਬ ਮਿਲੇਗਾ।
    ਯੂਕਰੇਨ

    ਤਸਵੀਰ ਸਰੋਤ, Getty Images

    ਯੂਕਰੇਨ

    ਤਸਵੀਰ ਸਰੋਤ, Getty Images

  3. ਵਿਦਿਆਰਥੀ ਅਤੇ ਨਾਗਰਿਕ ਆਪਣੇ ਪਾਸਪੋਰਟ ਰੱਖਣ ਕੋਲ:ਭਾਰਤੀ ਦੂਤਾਵਾਸ

    ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਯੂਕਰੇਨ ਵਿੱਚ ਭਾਰਤ ਦੇ ਦੂਤਾਵਾਸ ਵੱਲੋਂ ਆਪਣੇ ਪਾਸਪੋਰਟ ਤੇ ਹੋਰ ਜ਼ਰੂਰੀ ਕਾਗਜ਼ ਕੋਲ ਰੱਖਣ ਦੀ ਅਪੀਲ ਕੀਤੀ ਗਈ ਹੈ।

    ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਦੇਸ਼ ਦਾ ਹਵਾਈ ਇਲਾਕਾ ਬੰਦ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    200 ਦੇ ਕਰੀਬ ਵਿਦਿਆਰਥੀ ਦੂਤਾਵਾਸ ਵਿਖੇ ਪਹੁੰਚੇ ਹਨ। ਇਨ੍ਹਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਰੂਸ- ਯੂਕਰੇਨ ਜੰਗ: ਗਰਾਊਂਡ ਉੱਤੇ ਕਿਹੋ ਜਿਹੇ ਹਨ ਹਾਲਾਤ

    ਵੀਡੀਓ ਕੈਪਸ਼ਨ, ਸਵੇਰੇ 5 ਵਜੇ ਹੀ ਬੰਬ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ-.ਯੂਕਰੇਨ ਵਿੱਚ ਰਹਿਣ ਪੰਜਾਬ ਨੇ ਦੱਸਿਆ ਹਾਲ

    ਹਰਜਿੰਦਰ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਤ ਹਨ। ਉਹ ਪਿਛਲੇ 26 ਸਾਲ ਤੋਂ ਯੂਕਰੇਨ ਵਿਚ ਰਹਿ ਰਹੇ ਹਨ।

    ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਗਰਾਊਂਡ ਜ਼ੀਰੋ ਦੇ ਹਾਲਾਤ ਦੱਸੇ।

    ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਹਿਰ ਵਿਚ ਕੀ ਮਾਹੌਲ ਹੈ ਅਤੇ ਲੋਕਾਂ ਵਿਚ ਕਿਵੇਂ ਹਫੜਾ ਦਫੜੀ ਮੱਚੀ ਹੋਈ ਹੈ।

  5. ਭਾਰਤੀ ਦੂਤਾਵਾਸ ਨੇ ਕੀਤੀ ਯੂਕਰੇਨ ਸਰਕਾਰ ਨੂੰ ਅਪੀਲ

    ਯੂਕਰੇਨ ਵਿੱਚ ਭਾਰਤ ਦੇ ਦੂਤਾਵਾਸ ਵੱਲੋਂ ਯੂਕਰੇਨ ਸਰਕਾਰ ਨੂੰ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੀ ਅਪੀਲ ਕੀਤੀ ਗਈ ਹੈ।

    ਯੂਕਰੇਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਟਵੀਟ ਕਰ ਕੇ ਆਖਿਆ ਗਿਆ ਹੈ ਕਿ ਯੂਕਰੇਨ ਵਿੱਚ ਲਗਪਗ 15 ਹਜ਼ਾਰ ਭਾਰਤੀ ਵਿਦਿਆਰਥੀ ਮੌਜੂਦ ਹਨ।

    ਇਹ ਵੀ ਆਖਿਆ ਗਿਆ ਹੈ ਕਿ ਇਹ ਵਿਦਿਆਰਥੀ ਇੱਥੇ ਮੌਜੂਦ ਹਨ ਉਨ੍ਹਾਂ ਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ।

    ਯੂਕਰੇਨ ਉਪਰ ਹਮਲੇ ਤੋਂ ਬਾਅਦ ਰਾਜਧਾਨੀ ਕੀਵ ਤੋਂ ਲੋਕ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।

    ਇਨ੍ਹਾਂ ਵਿਦਿਆਰਥੀਆਂ ਵਿੱਚ ਪੰਜਾਬ ਦੇ ਵੀ ਕਈ ਵਿਦਿਆਰਥੀ ਹਨ ਜਿਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਤੋਂ ਸਹਾਇਤਾ ਮੰਗੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. 'ਹੁਣ ਯੂਕਰੇਨ ਵਿੱਚ ਕੋਈ ਜਗ੍ਹਾ ਵੀ ਸੁਰੱਖਿਅਤ ਨਹੀਂ'

    ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਬੀਬੀਸੀ ਯੂਕਰੇਨ ਦੇ ਸੰਪਾਦਕ ਮਾਰਟਾ ਸ਼ੋਅਕਾਲੋ ਨੇ ਦੇਸ਼ ਦੇ ਹਾਲਾਤਾਂ ਬਾਰੇ ਦੱਸਿਆ।

    ਮਾਰਟਾ ਮੁਤਾਬਕ ਜਦੋਂ ਵਲਾਦੀਮੀਰ ਪੂਤਿਨ ਨੇ ਆਪਣੇ ਭਾਸ਼ਣ ਰਾਹੀਂ ਹਮਲੇ ਦਾ ਐਲਾਨ ਕੀਤਾ ਤਾਂ ਉਹ ਜਾਗ ਰਹੇ ਸਨ ਅਤੇ ਇੱਕ ਸਾਥੀ ਨੇ ਇਸਦੀ ਜਾਣਕਾਰੀ ਦਿੱਤੀ।

    ਉਸ ਤੋਂ ਬਾਅਦ ਧਮਾਕੇ ਸ਼ੁਰੂ ਹੋ ਗਏ ਅਤੇ ਰਾਜਧਾਨੀ ਉੱਪਰ ਵੀ ਹਮਲੇ ਹੋਏ।

    ਹਮਲੇ ਸਿਰਫ਼ ਪੂਰਬੀ ਯੂਕਰੇਨ ਤੱਕ ਸੀਮਿਤ ਨਹੀਂ ਸਨ।

    ਹੁਣ ਯੂਕਰੇਨ ਵਿੱਚ ਕੋਈ ਵੀ ਥਾਂ ਸੁਰੱਖਿਅਤ ਨਹੀਂ ਹੈ।

    ਲੋਕਾਂ ਵਿੱਚ ਬਿਜਲੀ ਅਤੇ ਇੰਟਰਨੈੱਟ ਬੰਦ ਹੋਣ ਦੀ ਸਭ ਤੋਂ ਵੱਡੀ ਚਿੰਤਾ ਹੈ।

    ਲੋਕ ਡਰੇ ਹੋਏ ਹਨ ਕਿਉਂਕਿ ਹੁਣ ਪੂਰੇ ਦੇਸ਼ ਉੱਪਰ ਹਮਲਾ ਹੋ ਚੁੱਕਿਆ ਹੈ।

    Marta Shokalo

    ਤਸਵੀਰ ਸਰੋਤ, Marta Shokalo

  7. ਸ਼ਰਨਾਰਥੀਆਂ ਲਈ ਤਿਆਰ ਹੋ ਰਹੇ ਹਨ ਯੂਕਰੇਨ ਦੇ ਗੁਆਂਢੀ ਦੇਸ਼

    ਪੋਲੈਂਡ ਯੂਕਰੇਨ ਦੀ ਸਰਹੱਦ 'ਤੇ ਯੂਕਰੇਨੀ ਨਾਗਰਿਕ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਪੋਲੈਂਡ ਯੂਕਰੇਨ ਦੀ ਸਰਹੱਦ 'ਤੇ ਯੂਕਰੇਨੀ ਨਾਗਰਿਕ

    ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲ ਚੁੱਕੇ ਹਨ।

    ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਨਾਲ ਸੰਬੰਧਤ ਏਜੰਸੀ ਮੁਤਾਬਕ ਉਨ੍ਹਾਂ ਨੇ ਯੂਕਰੇਨ ਦੇ ਗੁਆਂਢੀ ਦੇਸ਼ਾਂ ਨੂੰ ਸਰਹੱਦਾਂ ਖੋਲ੍ਹ ਕੇ ਯੂਕਰੇਨੀ ਨਾਗਰਿਕਾਂ ਦੀ ਸਹਾਇਤਾ ਦੀ ਅਪੀਲ ਕੀਤੀ ਹੈ।

    ਸੰਯੁਕਤ ਰਾਸ਼ਟਰ ਵਿੱਚ ਸ਼ਰਨਾਰਥੀਆਂ ਨਾਲ ਸੰਬੰਧਤ ਏਜੰਸੀ ਦੇ ਹਾਈ ਕਮਿਸ਼ਨਰ ਫਿਲਪੀਨੋ ਗਰਾਂਡੀ ਨੇ ਆਖਿਆ ਹੈ,"ਅਸੀਂ ਖ਼ਬਰਾਂ ਦੇਖੀਆਂ ਹਨ ਜਿਸ ਮੁਤਾਬਕ ਲੋਕ ਮਰ ਰਹੇ ਹਨ ਅਤੇ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਵਧ ਰਹੇ ਹਨ।"

    ਪੋਲੈਂਡ ਵੱਲੋਂ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਹੰਗਰੀ ਅਤੇ ਸਲੋਵਾਕੀਆ ਨੇ ਵੀ ਆਖਿਆ ਕਿ ਉਹ ਸ਼ਰਨਾਰਥੀਆਂ ਦੇ ਸੁਆਗਤ ਲਈ ਤਿਆਰ ਹਨ।

    ਜਰਮਨੀ ਵੱਲੋਂ ਵੀ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ।

    ਪੋਲੈਂਡ ਯੂਕਰੇਨ ਦੀ ਸਰਹੱਦ 'ਤੇ ਯੂਕਰੇਨੀ ਨਾਗਰਿਕ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਪੋਲੈਂਡ ਯੂਕਰੇਨ ਦੀ ਸਰਹੱਦ 'ਤੇ ਯੂਕਰੇਨੀ ਨਾਗਰਿਕ
  8. ਰੂਸ-ਯੂਕਰੇਨ ਜੰਗ : ਤਾਜ਼ਾ ਅਹਿਮ ਘਟਨਾਕ੍ਰਮ

    ਰੂਸ ਯੂਕਰੇਨ ਜੰਗ

    ਤਸਵੀਰ ਸਰੋਤ, PA Media

    • ਯੂਕਰੇਨ ਦੇ ਹਾਲਾਤ ਉੱਤੇ ਚਰਚਾ ਲ਼ਈ ਅਮਰੀਕਾ ਦੇ ਰਾਸ਼ਟਰਪਤੀ ਜੌਅ ਬਾਇਡਨ ਨੇ ਅਮਰੀਕਾ ਦੀ ਕੌਮੀ ਸੁਰੱਖਿਆ ਕੌਸਲ ਦੀ ਹੰਗਾਮੀ ਬੈਠਕ ਬੁਲਾਈ ਹੈ।
    • ਅਮਰੀਕੀ ਰਾਸ਼ਟਰਪਤੀ ਭਵਨ ਵਾਇਟ ਹਾਊਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
    • ਯੂਕਰੇਨ ਦੇ ਨਾਗਰਿਕਾਂ ਨੇ ਨੀਲੇ ਤੇ ਪੀਲੇ ਰੰਗ ਦੇ ਆਪਣੇ ਕੌਮੀ ਝੰਡੇ ਲਹਿਰਾਉਂਦੇ ਤੇ ਰੂਸ ਵਿਰੋਧੀ ਨਾਅਰੇ ਲਾਉਂਦੇ ਹੋਏ ਯੂਕੇ ਵਿਚ ਰੋਸ ਮਜਾਹਰਾ ਕੀਤਾ।
    • ਜੀ- 7 ਗਰੁੱਪ ਦੇ ਮੁਲਕ ਰੂਸ ਖਿਲਾਫ਼ ਪਾਬੰਦੀਆਂ ਲਾਉਣ ਲਈ ਚਰਚਾ ਕਰ ਰਹੇ ਹਨ।
    • ਯੂਕਰੇਨ ਨੇ ਪੰਜ ਰੂਸੀ ਲੜਾਕੂ ਜਹਾਜ਼,ਦੋ ਹੈਲੀਕਾਪਟਰ ਅਤੇ ਦੋ ਟੈਂਕਾਂ ਸਮੇਤ ਕਈ ਟਰੱਕ ਤਬਾਹ ਕਰਨ ਦਾ ਦਾਅਵਾ ਕੀਤਾ
    • ਰੂਸ ਦੀ ਸਰਕਾਰੀ ਏਜੰਸੀ ਤਾਸ ਨੇ ਰੱਖਿਆ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨੇ ਦਾਅਵਾ ਕੀਤਾ ਕਿ ਯੂਕਰੇਨ ਦੇ ਫੌਜੀ ਭੱਜ ਰਹੇ ਹਨ।
    • ਗਰਾਊਂਡ ਉੱਤੇ ਹਾਜ਼ਰ ਪੱਤਰਕਾਰਾਂ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਮੁਤਾਬਕ ਪੂਰਬੀ ਯੂਕਰੇਨ ਦੇ ਫੌਜੀ ਇਲ਼ਾਕੇ ਵਿਚੋਂ ਧੂੰਏ ਦੇ ਬੱਦਲ ਉੱਠ ਰਹੇ ਹਨ।
  9. ਰੂਸ-ਯੂਕਰੇਨ ਜੰਗ : ਰਿਹਾਇਸ਼ੀ ਇਲਾਕਿਆਂ ਵਿਚ ਤਬਾਹੀ ਦਾ ਮੰਜ਼ਰ

    ਵੀਡੀਓ ਕੈਪਸ਼ਨ, ਰੂਸ-ਯੂਕਰੇਨ ਸੰਕਟ: ਯੂਕਰੇਨ 'ਚ ਬਰਬਾਦੀ ਦੇ ਨਿਸ਼ਾਨ ਦੇਖੋ
  10. ਪੂਰਬੀ ਯੂਕਰੇਨ ਦੇ ਫੌਜੀ ਇਲਾਕੇ ਵਿਚੋਂ ਧੂੰਆਂ ਉੱਠ ਰਿਹਾ ਹੈ

    ਰੂਸੀ ਫੌਜਾਂ ਨੇ ਜਿਸ ਇਲਾਕੇ ਉੱਤੇ ਹਮਲਾ ਕੀਤਾ ਹੈ, ਉੱਥੇ ਗਰਾਊਂਡ ਉੱਤੇ ਹਾਜ਼ਰ ਪੱਤਰਕਾਰਾਂ ਨੇ ਕੁਝ ਵੀਡੀਓਜ਼ ਸੇਅਰ ਕੀਤੇ ਹਨ। ਜਿਨ੍ਹਾਂ ਵਿਚ ਪੂਰਬੀ ਫੌਜੀ ਇਲਾਕੇ ਵਿਚੋਂ ਧੂੰਆਂ ਉੱਠਦਾ ਦਿਖ ਰਿਹਾ ਹੈ।

    ਬੀਬੀਸੀ ਨਿਊਜ਼ ਮੁਤਾਬਕ ਇਹ ਫੂਟੇਜ਼ ਵੇਰੀਫਾਇਡ ਹੈ ਪਰ ਇਸ ਦਾ ਪੱਕਾ ਸਰੋਤ ਪਤਾ ਨਹੀਂ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਰੂਸ- ਯੂਕਰੇਨ ਜੰਗ : ਤਬਾਹੀ ਦੀਆਂ 10 ਤਸਵੀਰਾਂ

    ਵੀਡੀਓ ਕੈਪਸ਼ਨ, ਰੂਸ-ਯੂਕਰੇਨ ਜੰਗ: ਰੂਸੀ ਹਮਲੇ ਮਗਰੋਂ ਯੂਕਰੇਨ ਦਾ ਹਾਲ, 10 ਰਾਹੀਂ
  12. ਯੂਕਰੇਨ ਵਿੱਚ ਰੂਸ ਦੀ ਫ਼ੌਜੀ ਕਾਰਵਾਈ ਨੂੰ ਚੀਨ ਨਹੀਂ ਮੰਨਦਾ ਹਮਲਾ

    ਚੀਨ ਨੇ ਯੂਕਰੇਨ ਵਿੱਚ ਰੂਸ ਦੀ ਫ਼ੌਜੀ ਕਾਰਵਾਈ ਨੂੰ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

    ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਆਖਿਆ ਕਿ ਯੂਕਰੇਨ ਦਾ ਮੁੱਦਾ ਕਾਫੀ ਉਲਝਿਆ ਹੈ ਅਤੇ ਇਸ ਦੇ ਕਈ ਇਤਿਹਾਸਿਕ ਪੱਖ ਹਨ।

    ਉਨ੍ਹਾਂ ਨੇ ਇਹ ਵੀ ਆਖਿਆ ਕਿ ਚੀਨ ਨੇ ਯੂਕਰੇਨ ਦੀਆਂ ਘਟਨਾਵਾਂ ਉੱਤੇ ਆਪਣੀ ਨਜ਼ਰ ਬਣਾਈ ਹੋਈ ਹੈ ਅਤੇ ਸਾਰੇ ਸਬੰਧਤ ਪੱਖਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।

    ਉਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰੂਸ ਦੀ ਕਾਰਵਾਈ ਯੂਰਪ ਦਾ ਇਤਿਹਾਸ ਬਦਲ ਦੇਵੇਗੀ।

    ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਹਾਲਾਤਾਂ ਵਿੱਚ ਫ਼ਰਾਂਸ ਯੂਕਰੇਨ ਦੇ ਨਾਲ ਖੜ੍ਹਾ ਹੈ।

    ਯੂਕਰੇਨ

    ਤਸਵੀਰ ਸਰੋਤ, Getty Images

  13. ਰੂਸ ਦਾ ਯੂਕਰੇਨ ਉੱਤੇ ਹਮਲਾ: ਮੋਦੀ ਨੂੰ ਦਖ਼ਲ ਦੀ ਅਪੀਲ, ਭਾਰਤ ਦੀ ਮਸਲੇ ਵਿਚ ਇੰਨੀ ਚਰਚਾ ਕਿਉਂ

    ਰੂਸ- ਯੂਕਰੇਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੰਗ ਦੀ ਤਬਾਹੀ ਦੇ ਮੰਜ਼ਰ

    ਯੂਕਰੇਨ ਦੇ ਨਵੀਂ ਦਿੱਲੀ ਵਿਚ ਰਾਜਦੂਤ ਨੇ ਆਖਿਆ,'ਪੁਤਿਨ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ ਮੋਦੀ'

    ਵੀਰਵਾਰ ਸਵੇਰੇ ਰੂਸ ਵੱਲੋਂ ਯੂਕਰੇਨ ਉਪਰ ਕੀਤੇ ਗਏ ਹਮਲੇ ਤੋਂ ਬਾਅਦ ਯੂਕਰੇਨ ਦੇ ਭਾਰਤ ਵਿਚ ਰਾਜਦੂਤ ਡਾ ਆਇਗਰ ਪੁਲੇਖਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਸ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ ਹੈ।

    ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਪੁਲੇਖਾ ਨੇ ਆਖਿਆ ਕੀ ਮੋਦੀ ਦੁਨੀਆਂ ਦੇ ਤਾਕਤਵਰ ਅਤੇ ਸਨਮਾਨਿਤ ਨੇਤਾਵਾਂ ਵਿੱਚ ਸ਼ਾਮਿਲ ਹਨ।

    ਉਨ੍ਹਾਂ ਨੇ ਕਿਹਾ,"ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਹਰ ਤਰੀਕੇ ਨਾਲ ਪੁਤਿਨ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ। ਜੇਕਰ ਮੋਦੀ ਯੂਕਰੇਨ ਦੇ ਸਮਰਥਨ ਵਿੱਚ ਬਿਆਨ ਦਿੰਦੇ ਹਨ ਜਾਂ ਕੋਈ ਸਹਾਇਤਾ ਕਰਦੇ ਹਨ ਤਾਂ ਯੂਕਰੇਨ ਇਸ ਲਈ ਸ਼ੁਕਰਗੁਜ਼ਾਰ ਰਹੇਗਾ।"

  14. ਯੂਕਰੇਨ 'ਚ ਭਾਰਤੀ ਦੂਤਾਵਾਸ ਵੱਲੋਂ ਭਾਰਤੀ ਨਾਗਰਿਕਾਂ ਲਈ ਸੁਰੱਖਿਆ ਹਿਦਾਇਤਾਂ ਜਾਰੀ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਯੂਕਰੇਨ 'ਚ ਭਾਰਤੀ ਦੂਤਾਵਾਸ ਵੱਲੋਂ ਭਾਰਤੀ ਨਾਗਰਿਕਾਂ ਲਈ ਸੁਰੱਖਿਆ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

    ਇਨ੍ਹਾਂ ਹਿਦਾਇਤਾਂ ਵਿੱਚ, ਯੂਕਰੇਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਆਪਣੇ-ਆਪਣੇ ਟਿਕਾਣਿਆਂ 'ਤੇ ਸੁਰੱਖਿਅਤ ਬਣੇ ਰਹਿਣ ਲਈ ਕਿਹਾ ਗਿਆ ਹੈ।

    ਯੂਕਰੇਨ ਦੀ ਰਾਜਧਾਨੀ ਕੀਵ ਵੱਲ ਆ ਰਹੇ ਨਾਗਰਿਕਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਸ ਇਸ ਪਾਸੇ ਨਾ ਆਉਣ ਅਤੇ ਫਿਲਹਾਲ ਲਈ ਆਪਣੇ ਪੁਰਾਣੇ ਟਿਕਾਣੇ 'ਤੇ, ਖਾਸ ਕਰਕੇ ਪੱਛਮੀ ਦੇਸ਼ਾਂ ਦੀਆਂ ਸਰਹੱਦਾਂ ਨੇੜਲੇ ਸੁਰੱਖਿਅਤ ਸਥਾਨਾਂ 'ਤੇ ਵਾਪਸ ਪਰਤ ਜਾਣ।

  15. ਰੂਸ ਯੂਕਰੇਨ ਸੰਕਟ: ਕਿਸ ਦੀ ਫੌਜ ਹੈ ਕਿੰਨੀ ਤਾਕਤਵਰ

    ਵੀਡੀਓ ਕੈਪਸ਼ਨ, ਰੂਸ ਯੂਕਰੇਨ ਸੰਕਟ: ਕਿਸ ਦੀ ਫੌਜ ਹੈ ਕਿੰਨੀ ਤਾਕਤਵਰ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ "ਫੌਜੀ ਕਾਰਵਾਈ" ਦਾ ਐਲਾਨ ਕਰ ਦਿੱਤਾ ਹੈ।

    ਉਨ੍ਹਾਂ ਨੇ ਯੂਕਰੇਨ ਵਿੱਚ ਵਿਦਰੋਹੀਆਂ ਦੇ ਸਮਰਥਨ ਵਾਲੇ ਦੋ ਇਲਾਕਿਆਂ ਨੂੰ ਆਜ਼ਾਦ ਮਾਨਤਾ ਦੇਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ।

    ਰੂਸ ਨੇ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਦੀ ਸਰਹੱਦ ਦੇ ਲਗਭਗ ਦੋ ਲੱਖ ਫੌਜੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ।

    ਰੂਸ ਦੀ ਫੌਜ ਦੀਆਂ ਇਨ੍ਹਾਂ ਟੁਕੜੀਆਂ ਕੋਲ ਟੈਂਕ ਤੇ ਗੋਲਾ ਬਾਰੂਦ ਤਾਂ ਹੈ ਹੀ ਇਸ ਦੇ ਨਾਲ ਹੀ ਉਨ੍ਹਾਂ ਕੋਲ ਹਵਾਈ ਸੈਨਾ ਅਤੇ ਨੌਸੈਨਾ ਦਾ ਸਹਿਯੋਗ ਵੀ ਹੈ।

    ਯੂਕਰੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਨਾ ਕਿਸੇ ਗੱਲ ਦਾ ਅਤੇ ਨਾ ਹੀ ਕਿਸੇ ਵਿਅਕਤੀ ਦਾ ਡਰ ਹੈ।

  16. ਨਾਟੋ ਨੇ ਰੂਸ ਦੇ ਹਮਲੇ ਦੀ ਕੀਤੀ ਨਿਖੇਧੀ

    ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਾਟੋ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

    ਨਾਟੋ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਇਹ ਹਮਲਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ ਜਿਸ ਵਿਚ ਸੰਯੁਕਤ ਰਾਸ਼ਟਰ ਚਾਰਟਰ ਵੀ ਸ਼ਾਮਿਲ ਹੈ।

    ਨਾਟੋ ਮੁਤਾਬਕ ਇਹ ਹਮਲਾ ਇਕ ਆਜ਼ਾਦ ਸ਼ਾਂਤਮਈ ਦੇਸ਼ ਦੀ ਸੁਰੱਖਿਆ ਉੱਪਰ ਹੈ ਅਤੇ ਇਸ ਦਾ ਪ੍ਰਭਾਵ ਯੂਰੋਪ ਅਤੇ ਐਟਲਾਂਟਿਕ ਇਲਾਕਿਆਂ ਦੀ ਸੁਰੱਖਿਆ ਉੱਪਰ ਵੀ ਪਵੇਗਾ।

    ਨਾਟੋ ਨੇ ਇਹ ਵੀ ਆਖਿਆ ਕਿ ਆਪਣੇ ਸਾਥੀ ਦੇਸ਼ਾਂ ਦੀ ਸੁਰੱਖਿਆ ਲਈ ਉਹ ਸਾਰੇ ਲੋੜੀਂਦੇ ਕਦਮ ਚੁੱਕੇਗਾ।

    ਯੂਕਰੇਨ 'ਤੇ ਰੂਸ ਦੇ ਹਮਲੇ

    ਤਸਵੀਰ ਸਰੋਤ, Getty Images

  17. ਰੂਸ ਦਾ ਯੂਕਰੇਨ ਉਪਰ ਹਮਲਾ- ਹੁਣ ਤੱਕ ਕੀ ਕੀ ਹੋਇਆ

    ਵੀਰਵਾਰ ਸਵੇਰੇ ਰੂਸ ਦੀ ਫ਼ੌਜ ਨੇ ਯੂਕਰੇਨ ਉਪਰ ਹਮਲਾ ਕੀਤਾ ਹੈ। ਇਸ ਦੀ ਜਾਣਕਾਰੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟੈਲੀਵਿਜ਼ਨ ਰਾਹੀਂ ਦਿੱਤੀ।

    • ਯੂਕਰੇਨ ਪੁਲਿਸ ਮੁਤਾਬਕ ਹੁਣ ਤੱਕ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦੋਂਕਿ 19 ਲੋਕ ਲਾਪਤਾ ਹਨ।
    • ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਇਨ੍ਹਾਂ ਨੇ ਰੂਸ ਦੇ ਪੰਜ ਲੜਾਕੂ ਜਹਾਜ਼ ਇਕ ਹੈਲੀਕਾਪਟਰ ਤਬਾਹ ਕੀਤਾ ਹੈ। ਰੂਸ ਨੇ ਇਹ ਦਾਅਵੇ ਖਾਰਜ ਕੀਤੇ ਹਨ।
    • ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵੱਡੇ ਟਰੈਫਿਕ ਜਾਮ ਹਨ ਅਤੇ ਐਮਰਜੈਂਸੀ ਸਾਇਰਨ ਵਜਾਏ ਗਏ ਹਨ। ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
    • ਯੂਕਰੇਨ ਤੋਂ ਆਉਣ ਅਤੇ ਜਾਣ ਵਾਲੀਆਂ ਨਾਗਰਿਕ ਉਡਾਨਾਂ ਫਿਲਹਾਲ ਰੱਦ ਹਨ।
    • ਰੂਸ ਨਾਲ ਯੂਕਰੇਨ ਨੇ ਆਪਣੇ ਕੂਟਨੀਤਕ ਰਿਸ਼ਤੇ ਤੋੜਨ ਦਾ ਵੀ ਐਲਾਨ ਕੀਤਾ ਹੈ।
    • ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਕਰਨ ਦੀ ਅਪੀਲ ਕੀਤੀ ਹੈ।
    • ਪੰਜਾਬ ਦੇ ਵੀ ਕਈ ਵਿਦਿਆਰਥੀ ਯੂਕਰੇਨ ਵਿੱਚ ਹਨ,ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਚਰਨਜੀਤ ਸਿੰਘ ਚੰਨੀ ਨੇ ਵੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ।
    ਕੀਵ ਵਿੱਚ ਟ੍ਰੈਫਿਕ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੀਵ ਵਿੱਚ ਟ੍ਰੈਫਿਕ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ
    ਰੂਸ ਦਾ ਯੂਕਰੇਨ

    ਤਸਵੀਰ ਸਰੋਤ, Getty Images

  18. ਯੂਕਰੇਨ ਤੋਂ ਦਿੱਲੀ ਆਏ ਸਟੂਡੈਂਟ ਦੱਸ ਰਹੇ ਉੱਥੇ ਦਾ ਹਾਲ

    ਵੀਡੀਓ ਕੈਪਸ਼ਨ, ਯੂਕਰੇਨ ਤੋਂ ਦਿੱਲੀ ਆਏ ਸਟੂਡੈਂਟ ਦੱਸ ਰਹੇ ਉੱਥੇ ਦਾ ਹਾਲ

    ਯੂਕਰੇਨ ਵਿਚ ਆਮ ਨਾਗਰਿਕ ਹਵਾਈ ਆਵਾਜਾਈ ਠੱਪ ਹੋ ਗਈ ਹੈ।

    ਵੀਰਵਾਰ ਸਵੇਰੇ ਯੂਕਰੇਨ ਤੋਂ ਆਖ਼ਰੀ ਉਡਾਨ ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਹੈ।

    ਅਜੇ ਵੀ ਕਾਫ਼ੀ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ।

    ਭਾਰਤ ਪਹੁੰਚੇ ਵਿਦਿਆਰਥੀਆਂ ਨੇ ਉੱਥੋਂ ਦੇ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ।

  19. ਯੂਕਰੇਨ ਦੇ ਹਵਾਈ ਖੇਤਰ ਤੋਂ ਨਹੀਂ ਲੰਘ ਰਹੀਆਂ ਉਡਾਣਾਂ

    ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਯੂਰਪ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

    ਫਲਾਈਟ ਟ੍ਰੇਡਰ ਦੀ ਇਸ ਤਸਵੀਰ ਰਾਹੀਂ ਦੇਖਿਆ ਜਾ ਸਕਦਾ ਹੈ ਕਿ ਯੂਕਰੇਨ,ਬੇਲਾਰੂਸ ਅਤੇ ਆਸ ਪਾਸ ਦੇ ਇਲਾਕਿਆਂ ਦਾ ਹਵਾਈ ਖੇਤਰ ਖਾਲੀ ਹੈ।

    ਹਮਲੇ ਤੋਂ ਬਾਅਦ ਯੂਕਰੇਨ ਨੇ ਆਪਣਾ ਹਵਾਈ ਖੇਤਰ ਨਾਗਰਿਕ ਉਡਾਣਾਂ ਲਈ ਬੰਦ ਕਰ ਦਿੱਤਾ ਹੈ।

    ਯੂਕਰੇਨ

    ਤਸਵੀਰ ਸਰੋਤ, Flightrader

  20. ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਣ ਪ੍ਰਧਾਨ ਮੰਤਰੀ:ਚਰਨਜੀਤ ਸਿੰਘ ਚੰਨੀ

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਣ।

    ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰ ਕੇ ਆਖਿਆ ਹੈ ਕਿ ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਨੂੰ ਲੈ ਕੇ ਉਹ ਚਿੰਤਤ ਹਨ।

    ਪੰਜਾਬ ਸਮੇਤ ਭਾਰਤ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਯੂਕਰੇਨ ਵਿੱਚ ਪੜ੍ਹਦੇ ਹਨ।

    ਵਿਦੇਸ਼ ਮੰਤਰਾਲੇ ਵੱਲੋਂ ਯੂਕਰੇਨ ਵਿੱਚ ਭਾਰਤ ਦੇ ਨਾਗਰਿਕਾਂ ਦੀ ਸਹਾਇਤਾ ਲਈ ਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post