You’re viewing a text-only version of this website that uses less data. View the main version of the website including all images and videos.

Take me to the main website

ਅਫ਼ਗਾਨਿਸਤਾਨ 'ਚ ਤਾਲਿਬਾਨ: ਕਾਬੁਲ ਉੱਤੇ ਕਬਜ਼ੇ ਮਗਰੋਂ ਸੋਮਵਾਰ ਨੂੰ ਕੀ-ਕੀ ਹੋਇਆ

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗ਼ਨੀ ਤੇ ਉਪ ਰਾਸ਼ਟਰਪਤੀ ਨੇ ਮੁਲਕ ਛੱਡਿਆ, ਅਮਰੀਕਾ ਅਤੇ ਯੂਕੇ ਸਣੇ ਕਈ ਮੁਲਕ ਕਾਬੁਲ ਤੋਂ ਆਪਣੀਆਂ ਅੰਬੈਸੀਆਂ ਤੋਂ ਸਟਾਫ਼ ਨੂੰ ਕੱਢ ਰਹੇ ਹਨ

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। 17 ਅਗਸਤ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਤਾਲਿਬਾਨ ਲੜਾਕੂਆਂ ਨੇ ਕਾਬੁਲ ’ਚ ਰਾਸ਼ਟਰਪਤੀ ਭਵਨ ’ਤੇ ਇੰਝ ਕੀਤਾ ਕਬਜ਼ਾ

    ਤਾਲਿਬਾਨ ਲੜਾਕੂ ਕਾਬੁਲ ’ਚ ਰਾਸ਼ਟਰਪਤੀ ਭਵਨ ਅੰਦਰ ਐਤਵਾਰ ਦੇਰ ਸ਼ਾਮ ਦਾਖ਼ਲ ਹੋ ਗਏ ਸਨ।

    ਰਿਪਰੋਟਾਂ ਮੁਤਾਬਕ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ।

    ਤਾਲਿਬਾਨ ਕਮਾਂਡਰ ਦਾ ਕਹਿਣਾ ਹੈ ਕਿ ਲੜਾਕੂਆਂ ਨੇ ਅਫ਼ਗਾਨ ਦੇ ਸਾਰੇ ਸਰਕਾਰੀ ਦਫ਼ਤਰਾਂ ’ਤੇ ਕਬਜ਼ਾ ਕਰ ਲਿਆ ਹੈ।

    ਰਾਸ਼ਟਰਪਤੀ ਭਵਨ ਅੰਦਰ ਤਾਲਿਬਾਨ ਕਮਾਂਡਰ ਨਾਲ ਕਈ ਹਥਿਆਰਬੰਦ ਲੜਾਕੂ ਵੀ ਨਜ਼ਰ ਆਏ।

    ਵੀਡੀਓ – ਅਲਜਜ਼ੀਰਾ (ਰਾਇਟਰਜ਼) ਐਡਿਟ – ਸਦਫ਼ ਖ਼ਾਨ

  3. ਤਾਲਿਬਾਨ ਦੇ ਕਾਬੁਲ ਕਬਜ਼ੇ ਮਗਰੋਂ ਸੋਮਵਾਰ ਨੂੰ ਕੀ -ਕੀ ਹੋਇਆ

    15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ਵਿੱਚ ਦਾਖਲ ਹੋਣ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਸੋਮਵਾਰ ਨੂੰ ਸਾਰਾ ਦਿਨ ਕੀ ਹੋਇਆ?

    • ਸੋਮਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ 'ਤੇ ਹਫੜਾ -ਦਫੜੀ ਮੱਚ ਗਈ, ਜਿੱਥੇ ਲੋਕਾਂ ਨੇ ਜਹਾਜ਼ਾਂ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ। ਹਵਾਈ ਅੱਡੇ 'ਤੇ 5 ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ।
    • ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਫੌਜੀ ਜਹਾਜ਼ ਰਨਵੇ ਤੇ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਅਫ਼ਗਾਨ ਨਾਗਰਿਕ ਇਸਦੇ ਨਾਲ ਦੌੜ ਰਹੇ ਹਨ। ਕੁਝ ਲੋਕ ਚਲਦੇ ਜਹਾਜ਼ ਉੱਤੇ ਵੀ ਚੜ੍ਹ ਗਏ।
    • ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਕੁਝ ਲੋਕ ਹੇਠਾਂ ਡਿੱਗ ਗਏ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਕਿ ਉਹ ਅਫਗਾਨਿਸਤਾਨ ਵਿੱਚ ਸ਼ਾਂਤੀ ਲਿਆਉਣ ਲਈ ਤਾਲਿਬਾਨ ਦੇ ਸੰਪਰਕ ਵਿੱਚ ਹਨ।
    • ਉਜ਼ਬੇਕਿਸਤਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਦੀ ਹਵਾਈ ਫੌਜ ਨੇ ਸਰਹੱਦ ਪਾਰ ਆਏ ਅਫਗਾਨ ਫੌਜ ਦੇ ਇੱਕ ਜੈੱਟ ਨੂੰ ਮਾਰ ਗਿਰਾਇਆ ਹੈ।
    • ਕਈ ਪੱਛਮੀ ਦੇਸ਼ਾਂ ਨੇ ਕਾਬੁਲ ਤੋਂ ਲੋਕਾਂ ਨੂੰ ਕੱਢਣ ਲਈ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਹਨ। ਸੱਠ ਤੋਂ ਵੱਧ ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਤਾਲਿਬਾਨ ਨੂੰ ਲੋਕਾਂ ਨੂੰ ਜਾਣ ਦੇਣ ਲਈ ਕਿਹਾ ਹੈ।
    • ਇਸ ਤੋਂ ਪਹਿਲਾਂ, ਅਮਰੀਕਾ ਨੇ ਕਾਬੁਲ ਸਥਿਤ ਦੂਤਘਰ ਤੋਂ ਆਪਣੇ ਸਾਰੇ ਆਦਮੀਆਂ ਨੂੰ ਬਾਹਰ ਕੱਢਿਆ ਅਤੇ ਕੂਟਨੀਤਕ ਖੇਤਰਾਂ ਵਿੱਚ ਆਪਣਾ ਝੰਡਾ ਨੀਵਾਂ ਕਰ ਦਿੱਤਾ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਹੁਣ ਤੋਂ ਕੁਝ ਘੰਟਿਆਂ (ਅਗਸਤ 17 1:15 ਵਜੇ) ਦੇ ਅੰਦਰ ਅਫ਼ਗਾਨਿਸਤਾਨ ਬਾਰੇ ਬਿਆਨ ਦੇਣ ਜਾ ਰਹੇ ਹਨ।
    • ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਹ 500 ਹੋਰ ਫੌਜੀਆਂ ਨੂੰ ਕਾਬੁਲ ਭੇਜ ਰਹੇ ਹਨ। ਪੈਂਟਾਗਨ ਨੇ ਮੰਨਿਆ ਹੈ ਕਿ ਹਵਾਈ ਅੱਡੇ 'ਤੇ ਉਨ੍ਹਾਂ ਦੀ ਫੌਜੀ ਕਾਰਵਾਈ ਦੌਰਾਨ ਦੋ ਹਥਿਆਰਬੰਦ ਵਿਅਕਤੀ ਮਾਰੇ ਗਏ ਹਨ।
    • ਭਾਰਤ ਨੇ ਕਿਹਾ ਹੈ ਕਿ ਉਹ ਅਫ਼ਗਾਨ ਵਿਚਲੇ ਭਾਰਤੀਆਂ ਅਤੇ ਵਿਕਾਸ ਕਾਰਜਾਂ ਦੇ ਸਹਿਯੋਗੀਆਂ ਰਹੇ ਲੋਕਾਂ ਦੇ ਸੰਪਰਕ ਵਿਚ ਹਨ, ਉਨ੍ਹਾਂ ਨੂੰ ਉੱਥੋਂ ਕੱਢਿਆ ਜਾਵੇਗਾ
    • ਅਫ਼ਗਾਨ ਹਿੰਦੂ-ਸਿੱਖਾਂ ਨੂੰ ਬਾਹਰ ਲਿਆਉਣ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਉਹ ਮਦਦ ਕਰਨ ਲਈ ਤਿਆਰ ਹਨ।
    • ਕਾਬੁਲ ਸ਼ਹਿਰ ਵਿਚ ਤਾਲਿਬਾਨ ਨੇ ਟ੍ਰੈਫਿਕ ਤੋਂ ਲੈਕੇ ਸੁਰੱਖਿਆ ਤੱਕ ਸਾਰੇ ਪ੍ਰਬੰਧ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
  4. ਕਾਬੁਲ ਏਅਰਪੋਰਟ ਦੀਆਂ ਹੌਲਨਾਕ ਤਸਵੀਰਾਂ

  5. ਅਫ਼ਗਾਨਿਸਤਾਨ ਵਿਚਲੇ ਭਾਰਤੀਆਂ ਤੇ ਹਿੰਦੂ-ਸਿੱਖਾਂ ਬਾਰੇ ਭਾਰਤ ਨੇ ਕੀ ਕਿਹਾ

    ਅਫ਼ਗਾਨਿਸਤਾਨ ਦੇ ਹਾਲਾਤ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਕਾਬੁਲ ਵਿੱਚ ਸੁਰੱਖਿਆ ਦੀ ਸਥਿਤੀ ਕਾਫੀ ਵਿਗੜ ਗਈ ਹੈ ਅਤੇ ਇਹ ਤੇਜ਼ੀ ਨਾਲ ਬਦਲ ਰਹੀ ਹੈ।

    ਉਨ੍ਹਾਂ ਕਿਹਾ, "ਭਾਰਤ ਸਰਕਾਰ ਅਫ਼ਗਾਨਿਸਤਾਨ ਵਿੱਚ ਵਾਪਰ ਰਹੀਆਂ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਅਸੀਂ ਉੱਥੇ ਮੌਜੂਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਸਮੇਂ -ਸਮੇਂ' ਤੇ ਐਡਵਾਇਜ਼ਰੀ ਜਾਰੀ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ ਜਲਦੀ ਵਾਪਸ ਆਉਣ ਦੀ ਅਪੀਲ ਵੀ ਕੀਤੀ ਸੀ। ਅਸੀਂ ਇਸ ਗੱਲ ਤੋਂ ਸੁਚੇਤ ਹਾਂ ਕਿ ਅਜੇ ਵੀ ਕੁਝ ਭਾਰਤੀ ਹਨ। ਉਥੇ ਜੋ ਵਾਪਸ ਆਉਣਾ ਚਾਹੁੰਦੇ ਹਨ ਅਤੇ ਅਸੀਂ ਉਨ੍ਹਾਂ ਦੇ ਸੰਪਰਕ ਵਿੱਚ ਹਾਂ। ”

    “ਅਸੀਂ ਅਫਗਾਨ ਹਿੰਦੂਆਂ ਅਤੇ ਸਿੱਖਾਂ ਦੇ ਨਾਲ ਵੀ ਲਗਾਤਾਰ ਸੰਪਰਕ ਵਿੱਚ ਹਾਂ। ਉਨ੍ਹਾਂ ਵਿੱਚੋਂ ਜਿਹੜੇ ਭਾਰਤ ਆਉਣਾ ਚਾਹੁੰਦੇ ਹਨ, ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਇੱਥੇ ਅਫਗਾਨ ਲੋਕ ਵੀ ਹਨ, ਜਿਨ੍ਹਾਂ ਨੇ ਵਿਕਾਸ, ਸਿੱਖਿਆ ਅਤੇ ਹੋਰ ਚੀਜ਼ਾਂ ਵਿੱਚ ਸਾਡੇ ਨਾਲ ਭਾਈਵਾਲੀ ਕੀਤੀ ਹੈ, ਅਸੀਂ ਉਨ੍ਹਾਂ ਦੇ ਨਾਲ ਹਾਂ। "

    "ਕਾਬੁਲ ਤੋਂ ਵਪਾਰਕ ਉਡਾਣ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਲੋਕਾਂ ਨੂੰ ਵਾਪਸ ਲਿਆਉਣ ਦੇ ਸਾਡੇ ਯਤਨਾਂ ਵਿਚ ਖੜੋਤ ਆਈ ਹੈ। ਅਸੀਂ ਏਅਰਲਾਈਨਜ਼ ਦੇ ਮੁੜ ਚਾਲੂ ਹੋਣ ਦੀ ਉਡੀਕ ਕਰ ਰਹੇ ਹਾਂ।"

  6. ਤਾਲਿਬਾਨ ਕੇ ਕਬਜ਼ੇ ਉੱਤੇ ਕੀ ਬੋਲੇ ਇਮਰਾਨ ਤੇ ਪਾਕਿਸਤਾਨੀ ਆਗੂ

    ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਵਿੱਚ ਸੱਤਾ ਹਥਿਆਉਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਦ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਤੋੜ ਦਿੱਤਾ ਹੈ।

    ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਗੁਆਂਢੀ ਦੇਸ਼ ਵਿੱਚ ਚੱਲ ਰਹੀ ਅਸ਼ਾਂਤੀ 'ਤੇ ਨਜ਼ਰ ਰੱਖ ਰਿਹਾ ਹੈ।

    ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਹਨ ਜੋ ਤਾਲਿਬਾਨ ਦੇ ਆਉਣ ਨਾਲ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਅਸ਼ਰਫ ਗਨੀ ਪਾਕਿਸਤਾਨ ਦੇ ਵਿਰੁੱਧ ਅਤੇ ਭਾਰਤ ਦੇ ਪੱਖ ਵਿੱਚ ਗੱਲ ਕਰਦੇ ਸਨ। ਵੇਖੋ ਸ਼ੁਮਾਇਲਾ ਜਾਫਰੀ ਦੀ ਇਸਲਾਮਾਬਾਦ ਤੋਂ ਰਿਪੋਰਟ ....

  7. ਅਫ਼ਗਾਨਿਸਤਾਨ: ਤਾਲਿਬਾਨ ਤੋਂ ਡਰ ਕੇ ਭੱਜਦੇ ਲੋਕਾਂ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ

  8. ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਵਿੱਚ ਜ਼ਿੰਦਗੀ

    ਤਾਲਿਬਾਨ ਹਰੇਕ ਪਾਸੇ ਹੈ, ਪੁਲਿਸ ਅਧਿਕਾਰੀਆਂ ਵੱਲੋਂ ਵਰਤੀ ਜਾਣ ਵਾਲੀ ਚੈੱਕ ਪੁਆਇੰਟ ਅਤੇ ਸੈਨਾ ਵੱਲੋਂ ਵਰਤੇ ਜਾਣੇ ਵਾਲੇ ਬੈਰੀਕੇਡਾਂ ਉੱਤੇ।

    ਅੱਜ ਸ਼ਹਿਰ ਵਿੱਚ ਕੋਈ ਦਹਿਸ਼ਤ ਨਹੀਂ ਹੈ। ਤਾਲਿਬਾਨ ਟ੍ਰੈਫਿਕ ਕੰਟਰੋਲ ਕਰ ਰਿਹਾ ਹੈ, ਕਾਰਾਂ ਲੱਭ ਰਹੇ ਹਨ ਅਤੇ ਉਹ ਖ਼ਾਸ ਕਰਕੇ ਉਨ੍ਹਾਂ ਵਾਹਨਾਂ ਦੀ ਭਾਲ ਰਹੇ ਹਨ ਜੋ ਪੁਲਿਸ ਅਤੇ ਸੈਨਾ ਵੱਲੋਂ ਵਰਤੇ ਜਾਂਦੇ ਸਨ।

    ਉਹ ਸਾਰੇ ਵਾਹਨ ਲੈ ਰਹੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰ ਰਹੇ ਹਨ।

    ਸਿਟੀ ਦੇ ਕੇਂਦਰ ਵਿੱਚ ਜ਼ਿੰਦਗੀ ਆਮ ਹੈ, ਟ੍ਰੈਫਿਕ ਘੱਟ ਹੈ। ਜ਼ਿਆਦਾਤਰ ਦੁਕਾਨਾਂ ਬੰਦ ਹਨ ਪਰ ਲੋਕ ਕੱਲ੍ਹ ਨਾਲੋਂ ਘੱਟ ਸ਼ਾਂਤ ਨਜ਼ਰ ਆ ਰਹੇ ਹਨ, ਕੱਲ੍ਹ ਸਾਰੇ ਸਹਿਮੇ ਹੋਏ ਸਨ।

    ਮੈਂ ਕੁਝ ਔਰਤਾਂ ਨੂੰ ਸੜਕ ’ਤੇ ਦੇਖਿਆ। ਉਨ੍ਹਾਂ ਨੇ ਚਿਹਰੇ ਉੱਤੇ ਮਾਸਕ (ਕੋਵਿਡ-19) ਲਗਾਏ ਹੋਏ ਸਨ ਅਤੇ ਹਿਜਾਬ ਪਾਇਆ ਹੋਇਆ ਸੀ।

    ਉਹ ਸੜਕਾਂ ’ਤੇ ਤੁਰ ਰਹੀਆਂ ਸਨ ਅਤੇ ਜੋ ਮਨ ਆਏ ਕਰ ਰਹੀਆਂ ਸਨ ਅਤੇ ਤਾਲਿਬਾਨ ਲਈ ਸਭ ਠੀਕ ਸੀ।

    ਸੜਕਾਂ ’ਤੇ ਕੋਈ ਸੰਗੀਤ ਨਹੀਂ ਸਨ। ਮੈਂ ਸੈਰੇਨਾ ਹੋਟਲ ਵਿੱਚ ਰੁਕਿਆ ਹੋਇਆ ਹਾਂ, ਜਿੱਥੇ ਪਿੱਠਭੂਮੀ ਵਿੱਚ ਸੰਗੀਤ ਚੱਲਦਾ ਰਹਿੰਦਾ ਸੀ।

    ਉਨ੍ਹਾਂ ਨੇ ਇਹ ਵੀ ਬੰਦ ਕਰ ਦਿੱਤਾ। ਲੋਕ ਡਰੇ ਹੋਏ ਸਨ ਪਰ ਸ਼ਹਿਰ ਅਜੇ ਵੀ ਚੱਲ ਰਿਹਾ ਸੀ।

    ਪਰ... ਏਅਰਪੋਰਟ ਦਾ ਨਜ਼ਾਰਾ ਬੜਾ ਭਿਆਨਕ ਸੀ। ਪਰਿਵਾਰ, ਬੱਚੇ, ਨੌਜਵਾਨ, ਬਜ਼ੁਰਗ, ਸਾਰੇ ਦੇਸ਼ ਛੱਡਣ ਲਈ ਹਵਾਈ ਅੱਡੇ ਵੱਲ ਜਾ ਰਹੇ ਹਨ।

    ਜਿਵੇਂ ਹੀ ਤੁਸੀਂ ਹਵਾਈ ਅੱਡੇ ਦੇ ਮੁੱਖ ਦਰਵਾਜ਼ੇ ’ਚੇ ਪਹੁੰਚਦੇ ਹੋ, ਉੱਥੇ ਤਾਲਿਬਾਨ ਭਾਰੀ ਗੋਲਾ-ਬਾਰੂਦ ਨਾਲ ਹਵਾ ਵਿੱਚ ਗੋਲੀ ਚਲਾ ਕੇ ਲੋਕਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੇ ਸਨ।

    ਜੋ ਲੋਕ ਹਵਾਈ ਅੱਡੇ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ, ਉਹ ਕੰਧਾਂ, ਕੰਡਿਆਲੀਆਂ ਤਾਰਾਂ, ਇੱਥੋਂ ਤੱਕ ਕਿ ਫਾਟਕਾਂ ’ਤੇ ਵੀ ਚੜ੍ਹ ਗਏ ਸਨ। ਹਰ ਸ਼ਖ਼ਸ ਏਅਰਪੋਰਟ ਵਿੱਚ ਵੜ੍ਹਨ ਲਈ ਜ਼ੋਰ ਲਗਾ ਰਿਹਾ ਸੀ।

    ਕਾਬੁਲ ਤੋਂ ਬੀਬੀਸੀ ਵੀਡੀਓ ਪੱਤਰਕਾਰ ਮਲਿਕ ਮੁਦੱਸਿਰ ਮੁਤਾਬਕ

  9. ਅਫਗਾਨਿਸਤਾਨ : ਅਮਰੀਕਾ ਆਪਣੀ ਜਿੱਤ ਦੱਸ ਰਿਹਾ ਤੇ ਤਾਲਿਬਾਨ ਆਪਣੀ

  10. ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਜਾਸੂਸੀ ਨੈੱਟਵਰਕ ਕਿਵੇਂ ਕੰਮ ਕਰਦਾ ਹੈ

    ਜਿੱਥੇ ਵੀ ਉਹ ਕਿਸੇ ਅਜਿਹੇ ਵਿਅਕਤੀ ਨੂੰ ਦੇਖਦੇ ਹਨ, ਜਿਸ 'ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਹੁੰਦਾ ਹੈ, ਉਹ ਉਸਦਾ ਪਿੱਛੇ ਕਰਦੇ ਹਨ ।

    ਉਹ ਵਿਅਕਤੀ ਜਿਸ ਗੱਡੀ ਵਿੱਚ ਸਫ਼ਰ ਕਰਦਾ ਹੈ, ਜਾਸੂਸ ਉਸ ਗੱਡੀ ਦਾ ਨੰਬਰ ਅਤੇ ਸ਼ੱਕੀ ਵਿਅਕਤੀ ਦੇ ਹੁਲੀਏ ਦੀ ਜਾਣਕਾਰੀ ਫ਼ੋਨ ਰਾਹੀਂ ਰਾਹ ਵਿੱਚ ਮੌਜੂਦ ਆਪਣੇ ਸਾਥੀਆਂ ਨੂੰ ਦੇ ਦਿੰਦੇ ਹਨ।

    ਦਾਊਦ ਨੇ ਬੀਬੀਸੀ ਨੂੰ ਦੱਸਿਆ ਕਿ ਯਾਤਰਾ ਦੌਰਾਨ ਕਈ ਵਾਰ ਅਜਿਹਾ ਹੋਇਆ ਕਿ ਤਾਲਿਬਾਨ ਜਿਹੜੇ ਲੋਕਾਂ ਨੂੰ ਪੁੱਛਗਿਛ ਲਈ ਹੇਠਾਂ ਲਾਹੁੰਦੇ ਸਨ।

    ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਸਰਕਾਰੀ ਕਮਰਚਾਰੀਆਂ, ਅਫ਼ਗਾਨ ਫੌਜ ਜਾਂ ਪੁਲਿਸ ਵਿਭਾਗ ਨਾਲ ਤਾਲੁਕ ਰੱਖਣ ਵਾਲੇ, ਜਾਂ ਉਹ ਲੋਕ ਹੁੰਦੇ ਸਨ, ਜਿਨ੍ਹਾਂ 'ਤੇ ਤਾਲਿਬਾਨ ਵਿਰੋਧੀ ਹੋਣ ਦਾ ਸ਼ੱਕ ਹੋਵੇ।

  11. ਅਫ਼ਗਾਨਿਸਤਾਨ: ਤਾਲਿਬਾਨ ਇਨ੍ਹਾਂ ਲੋਕਾਂ ਨੂੰ 'ਗੱਦਾਰ' ਸਮਝਦੇ ਹਨ

    ਨਾਟੋ ਦੀਆਂ ਫੌਜਾਂ 20 ਸਾਲ ਅਫ਼ਗਾਨਿਸਤਾਨ ਵਿੱਚ ਰਹਿਣ ਮਗਰੋਂ ਦੇਸ਼ ਛੱਡ ਕੇ ਚਲੀਆਂ ਗਈਆਂ ਹਨ। ਜਿਸ ਕਾਰਨ ਅਫ਼ਗਾਨਿਸਤਾਨ 'ਚ ਸੱਤਾ ਦਾ ਖਲਾਅ ਪੈਦਾ ਹੋ ਗਿਆ।

    ਇਸ ਗਠਜੋੜ ਲਈ ਕੰਮ ਕਰਨ ਵਾਲੇ ਦੁਭਾਸ਼ੀਏ ਵੀ ਪਿੱਛੇ ਰਹਿ ਗਏ। ਤਾਲਿਬਾਨ ਅਕਸਰ ਅਜਿਹੇ ਦੁਭਾਸ਼ੀਆਂ ਨੂੰ ਗ਼ੱਦਾਰ ਵਜੋਂ ਵੇਖਦੇ ਹਨ ਅਤੇ ਉਨ੍ਹਾਂ ਨੂੰ ਅਕਸਰ ਧਮਕੀਆਂ ਮਿਲਦੀਆਂ ਹਨ।

  12. ਤਾਲਿਬਾਨ ਆਮ ਲੋਕਾਂ ਕੋਲੋਂ ਹਥਿਆਰ ਵਾਪਸ ਲੈ ਰਿਹਾ ਹੈ, ਕਾਰਨ ਵੀ ਦੱਸਿਆ

    ਤਾਲਿਬਾਨ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਲੜਾਕੇ ਕਾਬੁਲ ਵਿੱਚ ਆਮ ਲੋਕਾਂ ਕੋਲੋਂ ਉਨ੍ਹਾਂ ਦੇ ਹਥਿਆਰ ਲੈ ਰਹੇ ਹਨ ਕਿਉਂਕਿ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਹੁਣ ਇਨ੍ਹਾਂ ਦੀ ਲੋੜ ਨਹੀਂ ਹੈ।

    ਬੀਬੀਸੀ ਅਰਬੀ ਸੇਵਾ ਮੁਤਾਬਕ, ਤਾਲਿਬਾਨ ਦੇ ਅਧਿਕਾਰੀ ਨੇ ਕਿਹਾ, “ਅਸੀਂ ਸਮਝਦੇ ਹਾਂ ਕਿ ਲੋਕ ਇਹ ਹਥਿਆਰ ਆਪਣੀ ਸੁਰੱਖਿਆ ਲਈ ਰੱਖਦੇ ਸਨ। ਉਹ ਹੁਣ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਅਸੀਂ ਇੱਥੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਨਹੀਂ ਆਏ ਹਾਂ।”

    ਤਾਲਿਬਾਨ ਦੇ ਹਥਿਆਰਬੰਦ ਲੜਾਕੇ ਸੋਮਵਾਰ ਨੂੰ ਸਥਾਨਕ ਟੀਵੀ ਚੈਨਲ ਟੋਲੋ ਨਿਊਜ਼ ਦੇ ਦਫ਼ਤਰ ਵੀ ਆਏ ਅਤੇ ਉੱਥੋਂ ਸੁਰੱਖਿਆ ਕਰਮੀਆਂ ਦੇ ਹਥਿਆਰਾਂ ਲੈ ਗਏ

    ਟੋਲੋ ਨਿਊਜ਼ ਨੇ ਇੱਕ ਟਵੀਟ ਵਿੱਚ ਕਿਹਾ ਹੈ, “ਤਾਲਿਬਾਨ ਕਾਬੁਲ ਵਿੱਚ ਟੋਲੋ ਨਿਊਜ਼ ਦੇ ਦਫ਼ਤਰ ਆਏ, ਸਾਡੇ ਸੁਰੱਖਿਆ ਕਰਮੀਆਂ ਦੇ ਹਥਿਆਰਾਂ ਬਾਰੇ ਪੁੱਛਗਿੱਛ ਕੀਤੀ। ਜੋ ਹਥਿਆਰ ਸਰਕਾਰ ਨੇ ਦਿੱਤੇ ਸਨ, ਉਨ੍ਹਾਂ ਨੇ ਵਾਪਸ ਲੈ ਲਏ ਅਤੇ ਕਿਹਾ ਕਿ ਉਹ ਸਾਡੇ ਕੈਂਪਸ ਨੂੰ ਸੁਰੱਖਿਅਤ ਰੱਖਣਗੇ।”

    ਚੈਨਲ ਦੀ ਮਾਲਿਕ ਕੰਪਨੀ ਮੋਬੀ ਦੇ ਡਾਇਰੈਕਟਰ ਸਾਦ ਮੋਹਸੈਨੀ ਨੇ ਟਵਿੱਟਰ ’ਤੇ ਦੱਸਿਆ ਕਿ ਉਨ੍ਹਾਂ ਦੇ ਚੈਨਲ ਦੇ ਸਾਰੇ ਕਰਮੀ ਠੀਕ ਹੈ ਅਤੇ ਚੈਨਲ ਦਾ ਪ੍ਰਸਾਰਣ ਬਿਨਾਂ ਕਿਸੇ ਰੁਕਾਵਟ ਜਾਰੀ ਰਿਹਾ।

  13. ਅਫ਼ਗਾਨ ਵਿਸ਼ੇਸ਼ ਫੌਜਾਂ ਨੇ ਕੰਧਾਰ ਵਿੱਚ ਤਾਲਿਬਾਨ ਅੱਗੇ ਕੀਤਾ ਆਤਮ-ਸਮਰਪਣ

    ਤਾਲਿਬਾਨ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਕੰਧਾਰ ਏਅਰਪੋਰਟ ਵਿੱਚ ਡੇਰਾ ਜਮਾਏ ਬੈਠੀ ਅਫ਼ਗ਼ਾਨ ਫੌਜੀਆਂ ਦੇ ਇੱਕ ਵਿਸ਼ੇਸ਼ ਦਲ ਦੇ ਹਜ਼ਾਰਾਂ ਸੈਨਿਕਾਂ ਨੇ ਆਤਮ-ਸਮਰਪਣ ਕਰ ਦਿੱਤਾ ਹੈ।

    ਤਾਲਿਬਾਨੀ ਲੜਾਕਿਆਂ ਨੇ ਪਿਛਲੇ ਤਿੰਨ ਦਿਨਾਂ ਤੋਂ ਇਸ ਦਲ ਨੂੰ ਘੇਰਾ ਹੋਇਆ ਸੀ।

    ਕਾਬੁਲ ਦੇ ਦੱਖਣ ਵਿੱਚ ਸਥਿਤ ਕੰਧਾਰ ਸ਼ਹਿਰ ਵਿੱਚ ਬਡਗਾਮ ਏਅਰਬੇਸ ਵੀ ਹਨ, ਜੋ ਕਿ ਅਮਰੀਕੀ ਅਗਵਾਈ ਵਾਲੇ ਗਠਜੋੜ ਦਲ ਦੀ ਮੁੰਹਿਮ ਦਾ ਕੇਂਦਰ ਰਿਹਾ ਹੈ।

  14. ਅਫ਼ਗਾਨਿਸਤਾਨ ’ਚ ਤਾਲਿਬਾਨ: ਕਾਬੁਲ ਉੱਤੇ ਕਬਜ਼ੇ ਮਗਰੋਂ ਕਿਹੋ ਜਿਹਾ ਹੈ ਮਾਹੌਲ

    ਐਤਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਨੇ ਕਬਜਾ ਕਰ ਲਿਆ ਹੈ। ਉਸ ਮਗਰੋਂ ਕਾਬੁਲ ਦੇ ਹਾਮਿਦ ਕਰਜ਼ਈ ਏਅਰਪੋਰਟ ’ਤੇ ਕਾਫੀ ਹਫ਼ੜਾ-ਤਫ਼ੜੀ ਦਾ ਮਾਹੌਲ ਬਣਿਆ ਸੀ।

    ਲੋਕ ਕਿਸੇ ਨਾ ਹਾਲ ਵਿੱਚ ਫਲਾਈਟ ਵਿੱਚ ਚੜ੍ਹਨਾ ਚਾਹੁੰਦੇ ਸੀ। ਉੱਧਰ ਤਾਲਿਬਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਲੋਕਾਂ ਦੀਆਂ ਜਿੰਦਗੀਆਂ ਸੁਧਾਰਨ ਲਈ ਕੰਮ ਕਰਨਗੇ।

  15. ਚੀਨ ਨੇ ਕਿਹਾ, ਤਾਲਿਬਾਨ ਨਾਲ ‘ਦੋਸਤਾਨਾ ਰਿਸ਼ਤੇ’ ਬਣਾਉਣਾ ਚਾਹੁੰਦੇ ਹਾਂ

    ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਚੀਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਤਾਲਿਬਾਨ ਨਾਲ ‘ਦੋਸਤਾਨਾ ਰਿਸ਼ਤੇ’ ਬਣਾਉਣ ਦੇ ਚਾਹਵਾਨ ਹਾਂ।

    ਸਮਾਚਾਰ ਏਜੰਸੀ ਏਐੱਫਪੀ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚਨਇੰਗ ਨੇ ਪੱਤਰਕਾਰਾਂ ਨੂੰ ਕਿਹਾ, “ਅਫ਼ਗਾਨ ਲੋਕ ਆਪਣੀ ਕਿਸਮਤ ਦਾ ਫ਼ੈਸਲਾ ਖ਼ੁਦ ਕਰਨ, ਚੀਨ ਉਨ੍ਹਾਂ ਦੇ ਇਸ ਹੱਕ ਦੀ ਇੱਜ਼ਤ ਕਰਦਾ ਹੈ।”

    “ਚੀਨ ਅਫ਼ਗਾਨਿਸਤਾਨ ਦੇ ਨਾਲ ਦੋਸਤਾਨਾ ਅਤੇ ਸਹਿਯੋਗ ਵਾਲੇ ਰਿਸ਼ਤੇ ਕਾਇਮ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ਦਾ ਚਾਹਵਾਨ ਹੈ।”

    ਇਸ ਤੋਂ ਪਹਿਲਾਂ ਚੀਨ ਨੇ ਇਹ ਸੰਕੇਤ ਦਿੱਤੇ ਸਨ ਕਿ ਉਹ ਅਫ਼ਗਾਨਿਸਤਾਨ ਵਿੱਚ ਆਪਣੇ ਦੂਤਾਵਾਸ ਖੁੱਲ੍ਹੇ ਰੱਖੇਗਾ।

    ਚੀਨ ਨੇ ਅਫਗਾਨਿਸਤਾਨ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਘਰੇ ਹੀ ਰਹਿਣ ਅਤੇ ਹਾਲਾਤ ਪ੍ਰਤੀ ਸੁਚੇਤ ਰਹਿਣ।

    ਇਸ ਦੇ ਨਾਲ ਹੀ ਚੀਨ ਨੇ “ਅਫ਼ਗਾਨਿਸਤਾਨ ਵਿੱਚ ਵੱਖ-ਵੱਖ ਸਮੂਹਾਂ” ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ ਹੈ।

    ਤਾਲਿਬਾਨ ਦੇ ਪ੍ਰਤੀਨਿਧੀ ਬੀਤੇ ਜੁਲਾਈ ਵਿੱਚ ਚੀਨ ਵੀ ਗਏ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਵਿਦੇਸ਼ ਮੰਤਰੀ ਵਾਂਗ ਯੀ ਨਾਲ ਹੋਈ ਸੀ।

  16. ਅਫ਼ਗਾਨਿਸਤਾਨ ਛੱਡਣ ਲਈ ਕਾਬੁਲ ਹਵਾਈ ਅੱਡੇ ’ਤੇ ਲੋਕਾਂ ਦਾ ਇਕੱਠ, ਦੋ ਦੀ ਮੌਤ

    ਚਸ਼ਮਦੀਦਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਛੱਡਣ ਦੀ ਕੋਸ਼ਿਸ਼ ਲਈ ਕਾਬੁਲ ਹਵਾਈ ਅੱਡੇ ’ਤੇ ਹਜ਼ਾਰਾਂ ਲੋਕ ਇਕੱਠੇ ਹੋਏ ਹਨ, ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਹੈ।

    ਅਮਰੀਕੀ ਫੌਜੀਆਂ ਨੇ ਸ਼ਹਿਰ ਤੋਂ ਬਾਹਰ ਨਿਕਲਣ ਲਈ ਹਵਾਈ ਅੱਡੇ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਸਵੇਰੇ ਭੀੜ ਨੂੰ ਖਦੇੜਨ ਲਈ ਹਵਾਈ ਵਿੱਚ ਗੋਲੀਬਾਰੀ ਕੀਤੀ ਸੀ।

    ਰਾਇਟਰਜ਼ ਖ਼ਬਰ ਏਜੰਸੀ ਨੇ ਮਰਨ ਵਾਲਿਆਂ ਦੀ ਗਿਣਤੀ ਵੱਧ ਦੱਸੀ ਹੈ, ਇੱਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਪੰਜ ਲੋਕਾਂ ਦੀਆਂ ਲਾਸ਼ਾਂ ਨੂੰ ਗੱਡੀ ਲੈ ਕੇ ਜਾਂਦੇ ਹੋਏ ਦੇਖਿਆ ਹੈ।

    ਇੱਕ ਹੋਰ ਨੇ ਦੱਸਿਆ ਕਿ ਇਹ ਸਪੱਸ਼ਟ ਨਹੀਂ ਹੈ ਭੀੜ ਵਿੱਚ ਲੋਕਾਂ ਦੀ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ ਜਾਂ ਨਹੀਂ।

  17. ਅਫ਼ਗਾਨਿਸਤਾਨ - ਤਾਲਿਬਾਨ ਨੇ ਕਿਹਾ, 'ਅਸੀਂ ਜ਼ਿੰਦਗੀ ਬਿਹਤਰ ਬਣਾਵਾਂਗੇ'

    ਤਾਲਿਬਾਨ ਨੇ ਕਾਬੁਲ ਵਿੱਚ ਦਾਖ਼ਲ ਹੋਣ ਤੋਂ ਇੱਕ ਦਿਨ ਬਾਅਦ ਵੀਡੀਓ ਜਾਰੀ ਕੀਤਾ ਹੈ।

    ਵੀਡੀਓ ਵਿਚ ਕਿਹਾ ਗਿਆ ਹੈ ਕਿ ਹੁਣ ਅਫ਼ਗਾਨਿਸਤਾਨ ਦੇ ਲੋਕਾਂ ਵਾਸਤੇ ਕੁਝ ਕਰਨ ਦਾ ਸਮਾਂ ਆ ਗਿਆ ਹੈ।

    ਇਸ ਵੀਡੀਓ ਵਿੱਚ ਤਾਲਿਬਾਨ ਲੜਾਕਿਆਂ ਨਾਲ ਬੈਠੇ ਤਾਲਿਬਾਨ ਆਗੂ ਮੁੱਲਾ ਬਰਾਦਰ ਅਖੁੰਦ ਨੇ ਆਖਿਆ ਹੈ,"ਹੁਣ ਅਜ਼ਮਾਇਸ਼ ਦਾ ਸਮਾਂ ਆ ਗਿਆ ਹੈ।"

    "ਅਸੀਂ ਸਾਰੇ ਦੇਸ਼ ਵਿੱਚ ਸ਼ਾਂਤੀ ਕਾਇਮ ਕਰਾਂਗੇ। ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ ਜਿੱਥੋਂ ਤੱਕ ਹੋ ਸਕਿਆ ਕੋਸ਼ਿਸ਼ ਕਰਾਂਗੇ।"

    ਤਾਲਿਬਾਨੀ ਉਪਨੇਤਾ ਨੇ ਆਖਿਆ ਹੈ,"ਜਿਸ ਤਰ੍ਹਾਂ ਅਸੀਂ ਇੱਥੇ ਪੁੱਜੇ ਹਾਂ, ਸਾਨੂੰ ਇਸ ਦੀ ਉਮੀਦ ਨਹੀਂ ਸੀ। ਜਿਸ ਮੁਕਾਮ ਤੇ ਅਸੀਂ ਪਹੁੰਚੇ ਹਾਂ ਸਾਨੂੰ ਉਸ ਦੀ ਵੀ ਉਮੀਦ ਨਹੀਂ ਸੀ।"

    ਤਾਲਿਬਾਨ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਹਾਲਾਤ ਪੂਰੀ ਤਰ੍ਹਾਂ ਸ਼ਾਂਤਪੂਰਨ ਹਨ ਅਤੇ ਕਿਸੇ ਜਗ੍ਹਾ ਕੋਈ ਸੰਘਰਸ਼ ਨਹੀਂ ਹੋ ਰਿਹਾ।

    ਖ਼ਬਰ ਏਜੰਸੀ ਰਾਇਟਰਜ਼ ਨੂੰ ਇਸ ਤਾਲਿਬਾਨੀ ਅਧਿਕਾਰੀ ਨੇ ਆਖਿਆ,"ਸਾਨੂੰ ਜੋ ਰਿਪੋਰਟ ਮਿਲ ਰਹੀ ਹੈ, ਉਸ ਦੇ ਹਿਸਾਬ ਨਾਲ ਹਾਲਾਤ ਸ਼ਾਂਤੀਪੂਰਨ ਹਨ।"

  18. ਗੋਲੀਆਂ ਤੇ ਬੰਦੂਕਾਂ ਵਿਚਾਲੇ ਅਫ਼ਗਾਨਿਸਤਾਨ ਦੀ ਇਸ ਕੁੜੀ ਦੀ ਹਿੰਮਤ ਵੇਖੋ

    ਫ਼ਾਤਿਮਾ ਕਾਬੁਲ ਦੇ ਇੱਕ ਫੈਸ਼ਨ ਫੋਟੋਗ੍ਰਾਫ਼ਰ ਹਨ ਤੇ ਉਹ ਚਾਹੁੰਦੇ ਹਨ ਕਿ ਔਰਤਾਂ ਦੇ ਚਿਹਰੇ ਦਿਖਾਏ ਜਾਣ। ਉਹ ਔਰਤਾਂ ਜੋ ਸਥਾਨਕ ਬੰਦਸ਼ਾਂ ਨੂੰ ਤੋੜਦੀਆਂ ਹਨ।

    ਤਾਲਿਬਾਨ ਅਫ਼ਗਾਨਿਸਤਾਨ 'ਤੇ ਕਬਜ਼ਾ ਜਮਾ ਰਿਹਾ ਹੈ। ਮਹਿਲਾ ਕਾਰਕੁਨ, ਸਿਆਸਤਦਾਨ ਤੇ ਪੱਤਰਕਾਰ ਤਾਲਿਬਾਨ ਦੇ ਹਮਲਿਆਂ ਦਾ ਨਿਸ਼ਾਨਾ ਬਣ ਰਹੇ ਹਨ।

    ਅਜਿਹੇ 'ਚ ਕੁੜੀਆਂ ਤੇ ਔਰਤਾਂ ਦੀਆਂ ਤਸਵੀਰਾਂ ਖਿੱਚਣੀਆਂ ਇੱਕ ਫ਼ੈਸ਼ਨ ਫੋਟੋਗ੍ਰਾਫ਼ਰ ਲਈ ਕਿਹੋ ਜਿਹਾ ਤਜਰਬਾ ਹੁੰਦਾ ਹੈ, ਦੱਸ ਰਹੇ ਹਨ ਫ਼ਾਤਿਮਾ।

  19. ਅਫਗਾਨਿਸਤਾਨ: ਕਾਬੁਲ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ ਅਮਰੀਕੀ ਫੌਜ ਦੇ ਕਬਜ਼ੇ 'ਚ

    ਹਜ਼ਾਰਾਂ ਅਫ਼ਗਾਨ ਨਾਗਰਿਕ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸੇ ਦੌਰਾਨ ਫੈਲੀ ਹਫੜਾ ਦਫੜੀ ਵਰਗੇ ਹਾਲਾਤਾਂ ਨੂੰ ਕਾਬੂ ਕਰਨ ਲਈ ਅਮਰੀਕੀ ਫ਼ੌਜ ਨੇ ਹਵਾਈ ਅੱਡੇ ਉੱਤੇ ਨਿਯੰਤਰਨ ਕੀਤਾ ਹੈ।

    ਅਮਰੀਕੀ ਫੌਜ ਨੇ ਆਪਣੇ ਅਤੇ ਸਹਿਯੋਗੀ ਦੇਸ਼ਾਂ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਦੇਸ਼ ਵਿੱਚੋਂ ਕੱਢਣ ਲਈ ਏਅਰਪੋਰਟ ਅਤੇ ਏਅਰ ਟਰੈਫਿਕ ਕੰਟਰੋਲ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ।

    ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਰੀਆਂ ਕਮਰਸ਼ੀਅਲ ਉਡਾਣਾਂ ਫਿਲਹਾਲ ਅੱਗੇ ਪਾ ਦਿੱਤੀਆਂ ਗਈਆਂ ਹਨ ਜਿਸ ਕਰਕੇ ਸੈਂਕੜੇ ਅਫ਼ਗਾਨ ਅਤੇ ਦੂਸਰੇ ਦੇਸ਼ਾਂ ਦੇ ਨਾਗਰਿਕ ਹਵਾਈ ਅੱਡੇ ਤੇ ਫਸ ਗਏ ਹਨ।

    ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਕਈ ਵੀਡਿਓ ਅਫ਼ਗਾਨ ਲੋਕਾਂ ਦੀ ਬੇਬਸੀ ਨੂੰ ਜ਼ਾਹਿਰ ਕਰਦੇ ਹਨ। ਹਫੜਾ ਦਫੜੀ ਵਿੱਚ ਲੋਕ ਹਵਾਈ ਜਹਾਜ਼ ਦੇ ਆਲੇ ਦੁਆਲੇ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ।

    ਕੁਝ ਵੀਡੀਓ ਵਿੱਚ ਫਾਇਰਿੰਗ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਅਮਰੀਕੀ ਫੌਜਾਂ ਵੱਲੋਂ ਏਅਰਪੋਰਟ ਦੇ ਬਾਹਰ ਹਾਲਾਤ ਕਾਬੂ ਕਰਨ ਲਈ ਕੰਡਿਆਲੀਆਂ ਤਾਰਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਸ ਕੁਝ ਲੋਕ ਇੰਤਜ਼ਾਰ ਕਰਦੇ ਵੀ ਨਜ਼ਰ ਆ ਰਹੇ ਹਨ

  20. ਅਫ਼ਗਾਨਿਸਤਾਨ: ਕਾਬੁਲ ਹਵਾਈ ਅੱਡੇ 'ਤੇ ਵੱਡੀ ਗਿਣਤੀ ਵਿੱਚ ਲੋਕ ਫਸੇ

    ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਰਾਹੀਂ ਸੈਂਕੜੇ ਅਫ਼ਗਾਨ ਅਤੇ ਵਿਦੇਸ਼ੀ ਨਾਗਰਿਕ ਉਡਾਣਾਂ ਲੈ ਕੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।

    ਅਮਰੀਕੀ ਫ਼ੌਜ ਹਵਾਈ ਅੱਡੇ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਅਮਰੀਕੀ ਫ਼ੌਜ ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਅਫ਼ਗਾਨਿਸਤਾਨ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।

    ਅਫ਼ਗਾਨਿਸਤਾਨ ਲਈ ਜ਼ਿਆਦਾਤਰ ਕਮਰਸ਼ੀਅਲ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਸ ਕਰਕੇ ਕਈ ਲੋਕ ਹਵਾਈ ਅੱਡੇ 'ਤੇ ਫਸੇ ਹੋਏ ਹਨ।

    ਖ਼ਬਰ ਏਜੰਸੀ ਏਐਨਆਈ ਅਨੁਸਾਰ ਦਿੱਲੀ-ਸ਼ਿਕਾਗੋ ਉਡਾਣ ਦਾ ਰਸਤਾ ਵੀ ਬਦਲਿਆ ਗਿਆ ਹੈ ਅਤੇ ਅਫ਼ਗਾਨਿਸਤਾਨ ਦੇ ਏਅਰਸਪੇਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ।