ਅਸੀਂ ਆਪਣਾ ਇਹ ਲਾਈਵ ਇੱਥੇ ਹੀ ਖ਼ਤਮ ਕਰ ਰਹੇ ਹਾਂ। 22 ਅਪ੍ਰੈਲ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਭੁੱਖਮਰੀ ਨਾਲ ਹੋ ਸਕਦੀ ਹੈ ਦੁੱਗਣੇ ਲੋਕਾਂ ਦੀ ਮੌਤ - ਸੰਯੁਕਤ ਰਾਸ਼ਟਰ, ਕਦੋਂ ਆਵੇਗਾ ਕੋਰੋਨਾ ਲਈ ਟੀਕਾ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 24 ਲੱਖ ਤੋਂ ਪਾਰ, 1.66 ਲੱਖ ਲੋਕਾਂ ਦੀ ਮੌਤ। ਇਟਲੀ ਵਿੱਚ ਪਹਿਲੀ ਵਾਰ ਪੌਜ਼ਿਟਿਵ ਕੇਸਾਂ ਦੀ ਗਿਣਤੀ ਘਟੀ
ਲਾਈਵ ਕਵਰੇਜ
ਕੋਰੋਨਾ ਗਲੋਬਲ ਅਪਡੇਟ : 19 ਦਿਨਾਂ ’ਚ 10 ਲੱਖ ਤੋਂ 25 ਲੱਖ ਹੋਏ ਪੌਜ਼ਿਟਿਵ ਕੇਸ
ਜੌਨਸ ਹੌਪਕਿਨਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ
- ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 25,94,915, ਮੌਤਾਂ 01 ਲੱਖ 71 ਹਜ਼ਾਰ, 06 ਲੱਖ ਠੀਕ ਹੋਏ
- ਅਮਰੀਕਾ : 07 ਲੱਖ 87 ਹਜ਼ਾਰ ਮਰੀਜ਼ ਤੇ 43 ਹਜ਼ਾਰ ਮੌਤਾਂ
- 2 ਅਪ੍ਰੈਲ: 10 ਲੱਖ ਰੋਗੀ ਸਨ, 15 ਅਪ੍ਰੈਲ ਤੱਕ 20 ਲੱਖ, ਤੇ ਹੁਣ 21 ਅਪ੍ਰੈਲ 25 ਲੱਖ ਹੋ ਗਏ
- ਅਮਰੀਕਾ ਤੋਂ ਬਾਅਦ ਸਪੇਨ ਵਿਚ 24 ਹਜ਼ਾਰ, ਇਟਲੀ ਤੇ ਫਰਾਂਸ ਵਿਚ 20-20 ਹਜ਼ਾਰ ਤੇ ਯੂਕੇ ਵਿਚ 16 ਹਜ਼ਾਰ ਲੋਕ ਮਾਰੇ ਗਏ

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਅਮਰੀਕਾ : 07 ਲੱਖ 87 ਹਜ਼ਾਰ ਮਰੀਜ਼ ਤੇ 43 ਹਜ਼ਾਰ ਮੌਤਾਂ ਕੋਰੋਨਾ ਮਰਦਾਂ ਤੇ ਔਰਤਾਂ ’ਚ ਕੀ ‘ਫ਼ਰਕ ਕਰਦਾ ਹੈ’?
ਕੋਰੋਨਾਵਾਇਰਸ ਮਹਾਂਮਾਰੀ ਦਾ ਅਸਰ ਮਰਦਾਂ ਅਤੇ ਔਰਤਾਂ ਉੱਤੇ ਵੱਖ-ਵੱਖ ਹੁੰਦਾ ਹੈ ਤੇ ਕਿਵੇਂ, ਜਾਣੋ ਹਰ ਪੱਖ।
ਵੀਡੀਓ ਕੈਪਸ਼ਨ, ਕੋਰੋਨਾ ਮਰਦਾਂ ਤੇ ਔਰਤਾਂ ’ਚ ਕੀ ‘ਫ਼ਰਕ ਕਰਦਾ ਹੈ’? ਕੋਰੋਨਾਵਾਇਰਸ: ਐਕਟਿੰਗ ਛੱਡ ਨਰਸ ਦਾ ਕਿਰਦਾਰ ਨਿਭਾ ਰਹੀ ਸ਼ਿਖਾ ਮਲਹੋਤਰਾ
ਸ਼ਿਖਾ ਫ਼ੈਨ, ਰਨਿੰਗ ਸ਼ਾਦੀ ਅਤੇ ਕਾਂਚਲੀ ਵਰਗੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਬਾਲੀਵੁੱਡ ’ਚ ਆਉਣ ਤੋਂ ਪਹਿਲਾਂ ਸ਼ਿਖਾ ਦਿੱਲੀ ’ਚ ਨਰਸ ਦੀ ਟ੍ਰੇਨਿੰਗ ਲੈ ਚੁੱਕੀ ਹੈ। ਕੋਰੋਨਾ ਦੇ ਕਾਰਨ ਸ਼ਿਖਾ ਨੇ ਨਰਸ ਦੇ ਤੌਰ ’ਤੇ ਸੇਵਾ ਨਿਭਾਉਣ ਦਾ ਫੈਸਲਾ ਲਿਆ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਐਕਟਿੰਗ ਛੱਡ ਨਰਸ ਦਾ ਕਿਰਦਾਰ ਨਿਭਾ ਰਹੀ ਸ਼ਿਖਾ ਮਲਹੋਤਰਾ ਕੋਰੋਨਾਵਾਇਰਸ ਕਿਸੇ ਚੀਜ਼ 'ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?
ਕੋਰੋਨਾਵਾਇਰਸ ਦੀ ਲਾਗ ਸਾਨੂੰ ਕਿਸੇ ਸਤਹਿ ਨੂੰ ਛੋਹਣ ਤੋਂ ਹੋ ਸਕਦੀ ਹੀ।
ਇਸ ਦੇ ਨਾਲ ਹੀ ਸਾਨੂੰ ਇਹ ਵੀ ਸਪਸ਼ਟ ਹੋਣਾ ਸ਼ੁਰੂ ਹੋ ਰਿਹਾ ਹੈ ਕਿ ਮਨੁੱਖੀ ਸਰੀਰ ਤੋਂ ਬਾਹਰ ਇਹ ਵਿਸ਼ਾਣੂ ਕਿੰਨੀ ਦੇਰ ਬਚਿਆ ਰਹਿ ਸਕਦਾ ਹੈ।
ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਇੱਕ ਅਧਿਐਨ ਮੁਤਾਬਕ ਖੰਘ ਨਾਲ ਬਾਹਰ ਆਉਣ ਤੋਂ ਬਾਅਦ ਇਹ ਵਿਸ਼ਾਣੂ ਹਵਾ ਵਿੱਚ ਤਿੰਨ ਘੰਟਿਆਂ ਤੱਕ ਜਿਉਂਦਾ ਰਹਿ ਸਕਦਾ ਹੈ ਲੋਕਾਂ ਨੂੰ ਅਣਮਿੱਥੇ ਸਮੇਂ ਲਈ ਲੌਕਡਾਊਨ ਵਿੱਚ ਨਹੀਂ ਰੱਖਿਆ ਜਾ ਸਕਦਾ: ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੂਬੇ ਨੂੰ ਅਣਮਿੱਥੇ ਸਮੇਂ ਲਈ ਲੌਕਡਾਊਨ ਵਿੱਚ ਨਹੀਂ ਰੱਖਿਆ ਜਾ ਸਕਦਾ।
ਇਸ ਬਾਰੇ ਰਣਨੀਤੀ ਘੜਨ ਵਿੱਚ ਜੁਟੀ ਮਾਹਿਰਾਂ ਦੀ 20-ਮੈਂਬਰੀ ਕਮੇਟੀ ਦੀ ਰਿਪੋਰਟ ਅਗਲੇ ਹਫ਼ਤੇ ਆਉਣ ਦੀ ਸੰਭਾਵਨਾ ਹੈ।
ਪੰਜਾਬ ਸਰਕਾਰ ਵੱਲੋਂ ਅੰਤ੍ਰਿਮ ਕਦਮ ਦੇ ਤੌਰ 'ਤੇ ਕੋਵਿਡ ਵਿਰੁੱਧ ਲੜਾਈ 'ਚ ਸ਼ਾਮਲ ਵਿਭਾਗਾਂ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਦੇ ਤੇਲ ਖਰਚਿਆਂ 'ਚ 25 ਫੀਸਦੀ ਕਟੌਤੀ ਦਾ ਫੈਸਲਾ ਕੀਤਾ ਹੈ।
ਪ੍ਰਬੰਧਕੀ ਵਿਭਾਗਾਂ ਦੀਆਂ 1625 ਕਰੋੜ ਰੁਪਏ ਦੀਆਂ ਬਜਟ ਕਟੌਤੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਕੋਰੋਨਾ ਸੰਕਟ : ਕੈਪਟਨ ਨੇ ਮੋਦੀ ਨੂੰ ਸੁਝਾਈ 3 ਨੁਕਾਤੀ ਵਿੱਤੀ ਰਣਨੀਤੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬਿਆਂ ਨੂੰ ਕੋਵਿਡ ਸੰਕਟ ਤੋਂ ਕੱਢਣ ਲਈ ਬੇਲ-ਆਊਟ ਪੈਕੇਜ ਦੀ 3 ਨੁਕਾਤੀ ਰਣਨੀਤੀ ਸੁਝਾਈ ਹੈ।
- ਤਿੰਨ ਮਹੀਨਿਆਂ ਲਈ ਵਿਸ਼ੇਸ਼ ਵਿੱਤੀ ਸਹਾਇਤਾ ਪੈਕੇਜ
- ਸਾਲ 2020-21 ਲਈ ਵਿਸ਼ੇਸ਼ ਕੋਵਿਡ -19 ਵਿੱਤੀ ਗਰਾਂਟ
- ਪੰਜਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਨੂੰ ਦਾਖਲ ਕਰਨ ਨੂੰ ਅਕਤੂਬਰ 2021 ਤੱਕ ਅੱਗੇ ਪਾਉਣਾ

ਤਸਵੀਰ ਸਰੋਤ, ਅਮਰਿੰਦਰ ਸਿੰਘ
ਕੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਸਸਕਾਰ ਨਾਲ ਵੀ ਲਾਗ ਫ਼ੈਲਦੀ ਹੈ?
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ ਕੋਰੋਨਾ ਸੰਕਟ : ਦੁੱਗਣੀ ਹੋ ਜਾਵੇਗੀ ਭੁੱਖਮਰੀ
ਟਰੰਪ ਦੇ ਪਰਵਾਸ ਉੱਤੇ ਅਸਥਾਈ ਪਾਬੰਦੀ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਜੋਅ ਬਿਡਨ ਸਮੇਤ ਡੈਮੋਕ੍ਰੇਟਸ ਨੇ ਵਾਪਸ ਲੈਣ ਲਈ ਕਿਹਾ ਹੈ।
ਯੂਐਨ ਦੇ ਫੂਡ ਪ੍ਰੋਗਰਾਮ ਨੇ ਕਿਹਾ ਹੈ ਕਿ ਮਹਾਮਾਰੀ ਕਾਰਨ ਭੁੱਖਮਰੀ ਦਾ ਅੰਕੜਾ ਡਬਲ ਹੋ ਜਾਵੇਗਾ
ਇੰਗਲੈਂਡ ਤੇ ਵੇਲਜ਼ ਵਿਚ ਪਿਛਲੇ 20 ਸਾਲਾਂ ਵਿਚ ਇਸ ਸਾਲ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ।
ਸਿੰਗਾਪੁਰ ਵਿਚ ਕੇਸਾਂ ਦਾ ਅਣਕਿਆਸਿਆ ਵਾਧਾ ਹੋ ਰਿਹਾ ਹੈ, ਜ਼ਿਆਦਾ ਪੀੜਤ ਪਰਵਾਸੀ ਕਾਮੇ ਹਨ

ਤਸਵੀਰ ਸਰੋਤ, AFP
ਤਸਵੀਰ ਕੈਪਸ਼ਨ, ਇੰਗਲੈਂਡ ਤੇ ਵੇਲਜ਼ ਵਿਚ ਪਿਛਲੇ 20 ਸਾਲਾਂ ਵਿਚ ਇਸ ਸਾਲ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਕੋਰੋਨਾਵਾਇਰਸ ਤੇ ਲੌਕਡਾਊਨ ਸਮੇਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ




ਕੈਪਟਨ ਨੇ ਚਿੱਠੀ ਲਿਖ ਕੇ ਕੇਂਦਰ ਤੋਂ ਮੰਗੇ 7400 ਕਰੋੜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਤੋ ਕੋਵਿਡ ਮਹਾਮਾਰੀ ਦੇ ਸੰਦਰਭ 3000 ਕਰੋੜ ਦੇ ਅੰਤ੍ਰਿਮ ਮੁਆਵਜ਼ੇ ਦੀ ਮੰਗ ਕੀਤੀ ਹੈ।
ਕੈਪਟਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਦੇ ਜੀਐੱਸਟੀ ਬਕਾਏ ਦੇ 4400 ਕਰੋੜ ਰੁਪਏ ਜਾਰੀ ਕਰਨ ਲਈ ਕਿਹਾ ਹੈ।

ਤਸਵੀਰ ਸਰੋਤ, Amarinder Singh /FB
ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਆਰਥਿਕ ਮੰਦਹਾਲੀ ਦੀ ਗੱਲ ਵੀ ਕੀਤੀ ਕੋਰੋਨਾਵਾਇਰਸ: ਮੁਹਾਲੀ ਤੇ ਜਲੰਧਰ ਤੋਂ ਬਆਦ ਪਟਿਆਲਾ ਦਾ ਨੰਬਰ
- ਪੰਜਾਬ ਵਿਚ ਅੱਜ ਪਟਿਆਲਾ ਤੋਂ 05, ਮੁਹਾਲੀ ਤੋਂ 01 ਨਵਾਂ ਕੇਸ ਆਇਆ
- ਕੁੱਲ ਪੌਜ਼ਿਟਵ ਕੇਸ 251, ਮੌਤਾਂ 16, ਠੀਕ ਹੋਏ 49, ਇਲਾਜ ਅਧੀਨ 186
- ਸਭ ਤੋਂ ਵੱਧ ਮੁਹਾਲੀ ਵਿਚ 62, ਜਲੰਧਰ 48, ਪਟਿਆਲਾ 31, ਪਠਾਨਕੋਟ 24 ਕੇਸ
- ਬਠਿੰਡਾ, ਤਰਨਤਾਰਨ ਤੇ ਫ਼ਾਜ਼ਿਲਕਾ ਵਿਚ ਕੋਈ ਕੇਸ ਨਹੀਂ
- ਫ਼ਤਿਹਗੜ੍ਹ, ਨਵਾਂ ਸ਼ਹਿਰ ਤੇ ਰੋਪੜ ਵਿਚ ਪਿਛਲੇ 14 ਦਿਨਾਂ ਤੋਂ ਵੀ ਕੋਈ ਵੀ ਕੇਸ ਨਹੀਂ

ਤਸਵੀਰ ਸਰੋਤ, Gurdaspur PR
ਤਸਵੀਰ ਕੈਪਸ਼ਨ, ਗੁਰਦਾਸਪੁਰ ਦੀ ਮੰਡੀ ਵਿਚ ਰੈਪਿਡ ਟੈਸਟਿੰਗ ਕਰਦੇ ਹੋਏ ਸਿਹਤ ਅਧਿਕਾਰੀ ਲੌਕਡਾਊਨ ਦਾ ਇੱਕ ਮਹੀਨਾ : ਪੰਜਾਬ ਦੀ ਸਨਅਤ ਉੱਤੇ ਹੋਇਆ ਕਿਹੋ ਜਿਹਾ ਅਸਰ
ਪੰਜਾਬ ਵਿਚ ਲੌਕਡਾਊਨ ਦੇ ਨਾਲ ਨਾਲ ਕਰਫਿਊ ਵੀ ਲੱਗਿਆ ਹੋਇਆ ਹੈ। ਇਨ੍ਹਾਂ ਇੱਕ ਮਹੀਨੇ ਦੀਆਂ ਪਾਬੰਦੀਆਂ
ਦਾ ਪੰਜਾਬ ਉੱਤੇ ਕਿਹੋ ਜਿਹਾ ਅਸਰ ਪਿਆ।
ਦੇਖੋ ਬੀਬੀਸੀ ਨਿਊਜ਼ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ
ਵੀਡੀਓ ਕੈਪਸ਼ਨ, ਲੌਕਡਾਊਨ: ਪੰਜਾਬ ’ਤੇ ਕੀ ਹੋ ਸਕਦਾ ਹੈ ਅਸਰ? ਕੋਰੋਨਾਵਾਇਰਸ: ਪੀਪੇ ਤੇ ਭਾਂਡੇ ਖੜਕਾ ਕੀਤਾ ਮੁਜ਼ਾਹਰਾ ਤੇ ਕਿਹਾ, ਭਾਸ਼ਣ ਨਹੀਂ ਰਾਸ਼ਣ ਦਿਓ
ਭਾਸ਼ਣ ਨਹੀਂ ਰਾਸ਼ਣ ਦਿਓ -ਕਿਸਾਨ
ਹਰਿਆਣਾ ਦੇ ਫਤਿਹਾਬਾਦ ਵਿਚ ਕਿਸਾਨ ਸਭਾ ਦਾ ਕਾਰਕੁਨ ਜਗਤਾਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਤੇ ਮਜ਼ਦੂਰਾਂ ਦਾ ਸੁਨੇਹਾ ਦੇ ਰਿਹਾ ਹੈ।

ਤਸਵੀਰ ਸਰੋਤ, Sat Singh
ਤਸਵੀਰ ਕੈਪਸ਼ਨ, ਜਗਤਾਰ ਸਿੰਘ, ਕਿਸਾਨ ਆਗੂ ਕਦੋਂ ਆਵੇਗੀ ਕੋਵਿਡ-19 ਦੀ ਵੈਕਸੀਨ
ਬੀਬੀਸੀ ਦੇ ਸਿਹਤ ਤੇ ਸਾਇੰਸ ਰਿਪੋਰਟਰ ਜੇਮਜ਼ ਗਾਲਾਗੇਰ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਮਾਹਰਾਂ ਦਾ ਮੰਨਣਾ ਹੈ ਕਿ ਕੋਵਿਡ-19 ਦੀ ਵੈਕਸੀਨ 2021 ਦੇ ਮੱਧ ਤੱਕ ਆਵੇਗੀ।
ਇਸ ਦਾ ਮਤਲਬ ਹੈ ਕਿ ਕਰੀਬ ਕੋਰੋਨਾਵਾਇਰਸ ਦੇ ਸ਼ੁਰੂ ਹੋਣ ਤੋਂ 12-18 ਮਹੀਨਿਆਂ ਦੇ ਦਰਮਿਆਨ।
ਰਿਪੋਰਟ ਮੁਤਾਬਕ 80 ਗਰੁੱਪ ਇਸ ਉੱਤੇ ਕੰਮ ਕਰ ਰਹੇ ਹਨ ਅਤੇ ਕੁਝ ਦੇ ਟਰਾਇਲ ਵੀ ਸ਼ੁਰੂ ਹੋ ਚੁੱਕੇ ਹਨ।
ਉਹ ਬਹੁਤ ਰਫ਼ਤਾਰ ਨਾਲ ਕੰਮ ਕਰ ਰਹੇ ਹਨ, ਆਮ ਕਰਕੇ ਅਜਿਹੀ ਪ੍ਰਕਿਰਿਆ ਨੂੰ ਸਾਲਾਂ, ਜਾਂ ਦਹਾਕੇ ਵੀ ਲੱਗ ਜਾਂਦੇ ਹਨ।
ਇਹ ਜ਼ਰੂਰੀ ਹੈ ਕਿ ਦਵਾਈ ਸੁਰੱਖਿਅਤ ਹੋਵੇ, ਇਸ ਦਾ ਵੱਡੀ ਪੱਧਰ ਉੱਤੇ ਉਤਪਾਦਨ ਕੀਤਾ ਜਾਵੇ ਅਤੇ ਗਲੋਬਲ ਪੱਧਰ ਉੱਤੇ ਪਹੁੰਚਾਇਆ ਜਾਵੇ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, 80 ਗਰੁੱਪ ਦਵਾਈ ਦੀ ਖੋਜ ਵਿਚ ਲੱਗੇ ਹੋਏ ਹਨ ਟਰੰਪ ਦੀਆ ਪਰਵਾਸ ਪਾਬੰਦੀਆਂ ਦਾ ਕਿਸ ਨੂੰ ਹੋਵੇਗਾ ਨੁਕਸਾਨ
ਪਰਵਾਸ ਉੱਤੇ ਅਸਥਾਈ ਪਾਬੰਦੀ ਬਾਰੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਕਾਰਜਕਾਰੀ ਹੁਕਮ ਆਉਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਕਿਸ ਪ੍ਰੋਗਰਾਮ ਉੱਤੇ ਕਿਹੋ ਜਿਹਾ ਅਸਰ ਪਵੇਗਾ।
ਨਿਊਯਾਰਕ ਟਾਇਮਜ਼ ਨੇ ਅਜਿਹੇ ਪਲਾਨਜ਼ ਦੇ ਕਈ ਜਾਣਕਾਰਾਂ ਨਾਲ ਗੱਲਬਾਤ ਕੀਤੀ। ਜਿੰਨ੍ਹਾਂ ਦੱਸਿਆ ਕਿ ਪਰਵਾਸ ਉੱਤੇ ਅਸਥਾਈ ਪਾਬੰਦੀ ਨਾਲ ਨਵੇਂ ਗਰੀਨ ਕਾਰਡ ਅਤੇ ਨਵੇਂ ਵਰਕ ਪਰਮਿਟ ਲੈਣ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਆਵੇਗੀ।
ਅਣਮਿੱਥੇ ਸਮੇਂ ਲਈ ਅਮਰੀਕਾ ਸਰਕਾਰ ਮੁਲਕ ਵਿਚ ਰਹਿਣ ਅਤੇ ਇੱਥੇ ਰਹਿ ਕੇ ਕੰਮ ਕਰਨ ਦੇ ਇੱਛੁਕ ਲੋਕਾਂ ਦੀਆਂ ਅਰਜ਼ੀਆਂ ਉੱਤੇ ਵਿਚਾਰ ਨਹੀਂ ਕਰੇਗੀ।
ਪਿਛਲੇ ਮਹੀਨੇ ਅਮਰੀਕਾ ਨੇ ਪਰਵਾਸੀਆਂ ਸਣੇ ਸਾਰੀਆਂ ਵੀਜ਼ਾ ਅਰਜ਼ੀਆਂ ਉੱਤੇ ਮਹਾਮਾਰੀ ਕਾਰਨ ਕੰਮ ਕਰਨਾ ਰੋਕ ਦਿੱਤਾ ਸੀ।
ਜ]ਰੂਰੀ ਸੇਵਾਵਾਂ ਨੂੰ ਛੱਡ ਕੇ ਅਮਰੀਕਾ ਨੇ ਕੈਨੇਡਾ ਤੇ ਮੈਕਸੀਕੋ ਨਾਲ ਲੱਗਦੀ ਸਰਹੱਦੀ ਆਵਾਜਾਈ ਨੂੰ ਮੱਧ ਮਈ ਤੱਕ ਬੰਦ ਰੱਖਣ ਦਾ ਸਮਝੌਤਾ ਕੀਤਾ ਸੀ।

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਰਵਾਸ ਉੱਤੇ ਪਾਬੰਦੀ ਦਾ ਟਵੀਟ ਕਰਕੇ ਐਲਾਨ ਕੀਤਾ ਕਿਸਨੂੰ ਮਾਸਕ ਪਾਉਣਾ ਚਾਹੀਦਾ ਹੈ, ਕਿਸਨੂੰ ਨਹੀਂ
ਪੰਜਾਬ, ਚੰਡੀਗੜ੍ਹ ਸਣੇ ਕਈ ਸੂਬਿਆਂ ਵਿਚ ਸਰਕਾਰਾਂ ਨੇ ਮਾਸਕ ਪਾਉਣਾ ਜਰੂਰੀ ਕਰ ਦਿੱਤਾ ਹੈ। ਪਰ ਮਾਸਕ ਬਾਰੇ ਲੋਕਾਂ ਦੇ ਅਲੱਗ ਅੱਲਗ ਵਿਚਾਰ ਹਨ। ਮਾਸਕ ਕੌਣ ਪਾਵੇ ਅਤੇ ਕੌਣ ਨਾ , ਕੀ ਇਸ ਦਾ ਕਿੰਨਾ ਫਾਇਦਾ ਹੈ ਜਾਂ ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ। ਇਸ ਬਾਰੇ WHO ਦਾ ਕੀ ਪੱਖ ਹੈ।
ਵੇਖੋ ਬੀਬੀਸੀ ਪੰਜਾਬੀ ਦਾ ਇਹ ਵੀਡੀਓ ਅਤੇ ਦੂਰ ਕਰੋ ਮਾਸਕ ਬਾਰੇ ਮਿੱਥਾਂ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਸਕਦੇ ਹਨ? ਦੋ ਦਿਨਾਂ ਲਈ ਰੈਪਿਡ ਟੈਸਟ ਕਿੱਟਸ ਨਾਲ ਕੋਰੋਨਾ ਟੈਸਟ ਉੱਤੇ ਰੋਕ
ਕੇਂਦਰੀ ਗ੍ਰਹਿ, ਸਿਹਤ ਮੰਤਰਾਲੇ ਅਤੇ ਆਈਸੀਐਮਆਰ ਦੀ ਸਾਂਝੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿਚ ਮੰਗਲਵਾਰ ਨੂੰ ਦੱਸਿਆ ਗਿਆ ਕਿ ਦੇਸ਼ ਵਿਚ ਅਗਲੇ ਦੋ ਦਿਨਾਂ ਤੱਕ ਰੈਪਿਡ ਟੈਸਟ ਕਿੱਟ ਤੋਂ ਕੋਰੋਨਾ ਦੀ ਜਾਂਚ ਨਾ ਕਰਨ ਲਈ ਕਿਹਾ ਗਿਆ ਹੈ।
ICMR ਦੇ ਡਾ. ਰਮਨ ਗੰਗਾਖੇਡਕਰ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਵਿਚ ਰੈਪਿਡ ਟੈਸਟ ਦੇ ਨਤੀਜੇ ਵੱਖੋ-ਵੱਖਰੇ ਆ ਰਹੇ ਹਨ।
ਇਸ ਲਈ ਕੇਂਦਰੀ ਟੀਮਾਂ ਉੱਥੇ ਭੇਜੀਆਂ ਜਾ ਰਹੀਆਂ ਹਨ ਅਤੇ ਦੋ ਦਿਨਾਂ ਤੱਕ ਰੈਪਿਡ ਕਿੱਟਸ ਨਾ ਵਰਤਣ ਦੀ ਸਲਾਹ ਦੀ ਸਲਾਹ ਦਿੱਤੀ ਗਈ ਹੈ।
ਪੂਰੀ ਜਾਂਚ ਤੋਂ ਬਾਅਦ ICMR ਰੈਪਿਡ ਟੈਸਟ ਕਿੱਟਸ 'ਤੇ ਦਿਸ਼ਾ ਨਿਰਦੇਸ਼ਨ ਜਾਰੀ ਕਰੇਗਾ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਪਿਛਲੇ 24 ਘੰਟਿਆਂ ਦੌਰਾਨ 705 ਜਣੇ ਤੰਦਰੁਸਤ ਹੋਏ ਪੱਛਮੀ ਬੰਗਾਲ ਕੇਂਦਰੀ ਟੀਮ ਨਾਲ ਸਹਿਯੋਗ ਨਹੀਂ ਕਰ ਰਿਹਾ - ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਅੰਤਰ- ਮੰਤਰਾਲਾ ਕੇਂਦਰੀ ਟੀਮ ਕੋਲਕਾਤਾ ਅਤੇ ਜਲਪਾਈਗੁੜੀ ਦੇ ਦੌਰੇ ਉੱਤੇ ਹੈ। ਗ੍ਰਹਿ ਮੰਤਰਾਲੇ ਦਾ ਇਲਜ਼ਾਮ ਹੈ ਕਿ ਬੰਗਾਲ ਦੀ ਸੂਬਾ ਸਰਕਾਰ ਅਤੇ ਸਥਾਨਕ ਪ੍ਰਸਾਸ਼ਨ ਕੇਂਦਰੀ ਟੀਮ ਦਾ ਸਹਿਯੋਗ ਨਹੀਂ ਕਰ ਰਿਹਾ। ਟੀਮ ਨੂੰ ਖੇਤਰਾਂ ਵਿਚ ਜਾਣ ਅਤੇ ਗਰਾਊਂਡ ਉੱਤੇ ਜਾ ਕੇ ਹਾਲਾਤ ਦਾ ਜ਼ਾਇਜਾ ਨਹੀਂ ਲੈਣ ਦਿੱਤਾ ਜਾ ਰਿਹਾ।
ਖ਼ਬਰ ਏਜੰਸੀ ਏਐੱਨਆਈ ਨੇ ਵੀ ਟਵੀਟ ਕਰਕੇ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਵਿਚ ਕੋਲਕਾਤਾ ਦੇ ਦੌਰੇ ਦੌਰਾਨ ਪੱਛਮੀ ਬੰਗਾਲ ਪੁਲਿਸ ਤੇ ਬੀਐੱਸਐਫ਼ ਦੀਆਂ ਗੱਡੀਆਂ ਟੀਮ ਨੂੰ ਐਸਕੌਟ ਕਰ ਰਹੀਆਂ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post





