22 ਅਪ੍ਰੈਲ ਦਾ ਲਾਈਵ ਅਪਡੇਟਸ ਦਾ ਇਹ ਪੇਜ ਅਸੀਂ ਇੱਥੇ ਹੀ ਬੰਦ ਕਰ ਰਹੇ ਹਾਂ ਅਤੇ ਤੁਸੀਂ 23 ਅਪ੍ਰੈਲ ਦੀਆਂ ਤਾਜ਼ਾ ਖ਼ਬਰਾਂ ਲਈ ਇਸ ਲਿੰਕ ਨੂੰ ਕਲਿੱਕ ਕਰ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ: ਰਾਜਪੁਰਾ ’ਚ ਇੱਕੋ ਦਿਨ ਵਿੱਚ 18 ਨਵੇਂ ਮਾਮਲੇ, ਇਮਰਾਨ ਖ਼ਾਨ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 25 ਲੱਖ ਪਾਰ, ਸੰਯੁਕਤ ਰਾਸ਼ਟਰ ਨੇ ਕਿਹਾ ਭੁੱਖਮਰੀ ਨਾਲ ਹੋ ਸਕਦੀ ਹੈ ਦੁਗਣੇ ਲੋਕਾਂ ਦੀ ਮੌਤ
ਲਾਈਵ ਕਵਰੇਜ
ਮੰਤਰੀ ਨੂੰ 4 ਹਜ਼ਾਰ ਰੁਪਏ ਜੁਰਮਾਨਾ ਤੇ ਰਾਸ਼ਟਰਪਤੀ ਭੇਜਿਆ ਲੰਬੀ ਛੁੱਟੀ
ਦੱਖਣੀ ਅਫ਼ਰੀਕਾ ਦੀ ਸੰਚਾਰ ਮੰਤਰੀ ਸਟੈਲਾ ਐਂਡਬੇਨੀ ਨੇ ਮੰਨਿਆ ਹੈ ਕਿ ਉਸਨੇ ਲੌਕਡਾਊਣ ਦੇ ਨਿਯਮਾਂ ਨੂੰ ਤੋੜਿਆ ਹੈ।
ਇਕ ਅਦਾਲਤ ਨੇ ਉਨ੍ਹਾਂ ਤਕਰੀਬਨ 4,000 ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਸਿਰਿਲ ਰਮਾਫੋਸਾ ਨੇ ਉਨ੍ਹਾਂ ਨੂੰ ਸੰਮਨ ਭੇਜਿਆ ਅਤੇ ਦੋ ਮਹੀਨਿਆਂ ਦੀ ਛੁੱਟੀ ‘ਤੇ ਭੇਜ ਦਿੱਤਾ।
ਸੰਚਾਰ ਮੰਤਰੀ ਉਦੋਂ ਮੁਸੀਬਤ ਵਿੱਚ ਘਿਰ ਗਈ, ਜਦੋਂ ਉਸਦੀ ਲੌਕਡਾਉਨ ਦੌਰਾਨ ਸਾਬਕਾ ਸਹਿਯੋਗੀ ਸੰਸਦ ਮੈਂਬਰ ਨਾਲ ਦੁਪਹਿਰ ਦੇ ਖਾਣੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਆਈ।
ਮੰਤਰੀ ਨੇ ਬਾਅਦ ਵਿਚ ਨਿਯਮਾਂ ਨੂੰ ਤੋੜਨ ਲਈ ਜਨਤਕ ਤੌਰ ’ਤੇ ਮੁਆਫੀ ਮੰਗੀ।

ਤਸਵੀਰ ਸਰੋਤ, Getty Images
ਇਮਰਾਨ ਖ਼ਾਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ।
ਬੀਬੀਸੀ ਦੀ ਪਾਕਿਸਤਾਨ ਤੋਂ ਪੱਤਰਕਾਰ ਸ਼ੁਮਾਇਲਾ ਜ਼ਾਫ਼ਰੀ ਨੇ ਪਾਕ ਦੇ ਕੋਰੋਨਾ ਫੋਕਲ ਅਫ਼ਸਰ ਫ਼ੈਸਲ ਸੁਲਤਾਨ ਦੇ ਹਵਾਲੇ ਨਾਲ ਇਸਦੀ ਪੁਸ਼ਟੀ ਕੀਤੀ ਹੈ।
ਇਮਰਾਨ ਖ਼ਾਨ ਦੇ ਈਦੀ ਫਾਊਡੇਸ਼ਨ ਦੇ ਆਗੂ ,ਜਿਸ ਦੀ ਰਿਪੋਰਟ ਪੌਜ਼ਿਟਿਵ ਆਈ ਸੀ, ਨੂੰ ਮਿਲਣ ਤੋਂ ਬਾਅਦ ਇਮਰਾਨ ਬਾਰੇ ਅਫ਼ਵਾਹਾਂ ਸ਼ੁਰੂ ਹੋ ਗਈਆਂ ਹਨ।
ਮੰਗਲਵਾਰ ਨੂੰ ਇਮਰਾਨ ਖਾਨ ਦੇ ਖ਼ੂਨ ਦਾ ਸੈਂਪਲ ਲਿਆ ਗਿਆ ਸੀ ਅਤੇ ਇਸਦੀ ਬੁੱਧਵਾਰ ਦੇਰ ਸ਼ਾਮ ਰਿਪੋਰਟ ਆਈ ਹੈ।

ਕੋਰੋਨਾਵਾਇਰਸ: ਆਪਣੇ ਮੋਬਾਈਲ ਨੂੰ ਕਿਵੇਂ ਸਾਫ਼ ਰੱਖ ਸਕਦੇ ਹੋ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਲਾਗ ਤੋਂ ਬਚਣ ਲਈ ਇੰਝ ਕਰੋੋ ਮੋਬਾਈਲ ਦੀ ਸਫ਼ਾਈ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਲਾਗ ਮੁਕਤ ਕਰਨ ਲਈ ਸਪਰੇਅ
ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚਲੇ ਸਾਰੇ ਗੁਰਦੁਆਰੇ ਸੰਗਤਾਂ ਦੇ ਦਰਸ਼ਨਾਂ ਲਈ ਖੁੱਲੇ ਹਨ ਅਤੇ ਲਾਗ ਮੁਕਤ ਕਰਨ ਲਈ ਇਨ੍ਹਾਂ ਵਿਚ ਲਗਾਤਾਰ ਛਿੜਕਾਅ ਕੀਤੇ ਜਾ ਰਹੇ ਹਨ।
ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ , ਗੁਰਦੁਆਰਾ ਪੰਜਾ ਸਾਹਿਬ ਸਣੇ ਹੋਰ ਗੁਰਦੁਆਰਿਆਂ ਨੂੰ ਲਾਗ ਮੁਕਤ ਕਰਨ ਦੀਆਂ ਤਸਵੀਰਾਂ ਆ ਰਹੀਆਂ ਹਨ।




ਕੋਰੋਨਾਵਾਇਰਸ ਦਾ ਹੋਮਿਓਪੈਥੀ ਵਿੱਚ ਇਲਾਜ ਦੇ ਦਾਅਵੇ ਦੀ ਪੜਤਾਲ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਹੋਮਿਓਪੈਥੀ ਵਿੱਚ ਇਸ ਦੇ ਇਲਾਜ ਦੇ ਦਾਅਵੇ ਦਾ ਸੱਚ ਕੋਰੋਨਾ ਸੰਕਟ : ਅਹਿਮ ਗਲੋਬਲ ਘਟਨਾਕ੍ਰਮ
- ਸਪੇਨ ਦੀ ਸੰਸਦ ਵਿਚ ਲੌਕਡਾਊਨ ਦੋ ਹਫ਼ਤਿਆਂ ਲਈ ਵਧਾਉਣ ਦੀ ਚਰਚਾ ਚੱਲ ਰਹੀ ਹੈ।
- ਕੈਲੇਫੋਰਨੀਆ ਵਿੱਚ ਪੋਸਟਮਾਰਟਮ ਦੀ ਰਿਪੋਰਟ ਨਾਲ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿਚ ਵਾਇਰਸ ਨਾਲ ਪਹਿਲੀ ਮੌਤ ਦੱਸੀ ਜਾ ਰਹੀ ਤਰੀਖ ਤੋਂ ਕਰੀਬ ਤਿੰਨ ਹਫ਼ਤਿਆਂ ਪਹਿਲਾਂ ਹੀ ਹੋ ਗਈ ਸੀ।
- ਮੱਧ-ਪੱਛਮੀ ਸੂਬੇ ਮਿਸੂਓਰੀ ਨੇ ਅਮਰੀਕੀ ਅਦਾਲਤ ਵਿਚ ਚੀਨ ਖ਼ਿਲਾਫ਼ ਧੋਖਾਧੜੀ ਦਾ ਕੇਸ ਫਾਇਲ ਕੀਤਾ ਹੈ।
- ਯੂਕੇ ਵਿਚ 763 ਹੋਰ ਲੋਕ ਹਸਪਤਾਲਾਂ ਵਿਚ ਮਾਰੇ ਗਏ ਹਨ, ਜਿਸ ਨਾਲ ਮੌਤਾਂ 18,100 ਹੋ ਗਈਆਂ ਹਨ।
- ਆਸਟ੍ਰੇਲੀਆ ਵਿਚ ਚੀਨੀ ਦੂਤਾਵਾਸ ਨੇ ਆਸਟ੍ਰੇਲੀਆਈ ਸਿਆਸਤਦਾਨਾਂ ਉੱਤੇ ਚੀਨ ਵਿਰੋਧੀ ਬਿਆਨਬਾਜ਼ੀ ਦੇ ਇਲਜ਼ਾਮ ਲਾਏ ਹਨ।
- ਵਰਲਡ ਫੂਡ ਪ੍ਰੋਗਰਾਮ ਨੇ ਕੋਰੋਨਵਾਇਰਸ ਕਾਰਨ ਭੁੱਖਮਰੀ ਨਾਲ ਡਬਲ ਮੌਤਾਂ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
- ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਨੈੱਟਫਲਿਕਸ ਦੇ ਗ੍ਰਾਹਕ ਦੁੱਗਣੇ ਹੋ ਗਏ ਹਨ।
ਲੌਕਡਾਊਨ ਦੌਰਾਨ ਕਿਵੇਂ ਟਾਇਮ ਪਾਸ ਕਰ ਰਹੀਆਂ ਪੰਜਾਬਣਾਂ
ਕੋਰੋਨਾਵਾਇਰਸ: ਲੌਕਡਾਊਨ 'ਚ ਘਰੋਂ ਕਿਵੇਂ ਕੰਮ ਕਰ ਰਹੀਆਂ ਹਨ ਇਹ ਪੰਜਾਬਣਾਂ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਲੌਕਡਾਊਨ: ਘਰੋਂ ਕਿਵੇਂ ਕਰ ਰਹੀਆਂ ਹਨ ਇਹ ਸੁਆਣੀਆਂ ਅਮਰਨਾਥ ਯਾਤਰਾ ਰੱਦ ਕਰਨ ਉੱਤੇ ਸਰਕਾਰ ਦਾ ਯੂ-ਟਰਨ
ਜੰਮੂ ਕਸ਼ਮੀਰ ਸਰਕਾਰ ਨੇ 23 ਜੂਨ ਤੋਂ 3 ਅਗਸਤ ਤੱਕ ਹੋਣ ਵਾਲੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦੇ ਐਲਾਨ ਵਾਲਾ ਪ੍ਰੈਸ ਨੋਟ ਵਾਪਸ ਲੈ ਲਿਆ ਹੈ।
ਇਸ ਤੋਂ ਪਹਿਲਾਂ ਅਮਰਨਾਥ ਸ਼ਰੀਨ ਬੋਰਡ ਦੇ ਅਹੁਦੇਦਾਰਾਂ ਨੇ ਵੀਡੀਓ ਪ੍ਰੈਸ ਕਾਨਫਰੰਸ ਕਰਕੇ ਯਾਤਰਾ ਰੱਦ ਕਰਨ ਦਾ ਐਲਾਨ ਕੀਤਾ ਸੀ।
ਫ਼ੈਸਲਾ ਵਾਪਸ ਲੈਣ ਵਾਲੇ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ, ‘‘ਇਸ ਨੁਕਤੇ ਨਾਲ ਇੱਕ ਵਾਰ ਮੁੜ ਸਾਬਿਤ ਹੋ ਗਿਆ ਕਿ ਜੰਮੂ ਕਸ਼ਮੀਰ ਵਿੱਚ ਹੋਣ ਵਾਲੀ ਕਿਸੇ ਵੀ ਗਤੀਵਿਧੀ ਦਾ ਫ਼ੈਸਲਾ ਜੰਮੂ-ਕਸ਼ਮੀਰ ਵਿਚ ਨਹੀਂ ਹੁੰਦਾ।’’
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੀਜੀਆਈ ’ਚ 6 ਮਹੀਨੇ ਦੀ ਬੱਚੀ ਕੋਰੋਨਾ ਪੌਜ਼ਿਟਿਵ
ਫਗਵਾੜਾ ਤੋਂ ਦਿਲ ਦੇ ਆਪਰੇਸ਼ਨ ਲਈ ਪੀਜੀਆਈ ਵਿਚ ਦਾਖਲ ਕਰਵਾਈ ਗਈ 6 ਮਹੀਨੇ ਦੀ ਬੱਚੀ ਵੀ ਪੌਜ਼ਿਟਿਵ ਆਈ
ਬੱਚੀ ਦੀ ਹਾਲਤ ਗੰਭੀਰ, ਵੈਂਟੀਲੇਟਰ ਉੱਤੇ ਰੱਖਿਆ ਗਿਆ ਅਤੇ 24 ਬੱਚਿਆਂ ਨੂੰ ਏਪੀਸੀ ਵਾਰਡ ਤੋਂ ਤਬਦੀਲ ਕੀਤਾ ਗਿਆ ਹੈ।
6 ਨੂੰ ਆਈਸੋਲੇਟ ਕੀਤਾ ਗਿਆ ਹੈ। ਹੁਣ ਤੱਕ ਪੀਜੀਆਈ ਦੇ 18 ਡਾਕਟਰਾਂ ਸਣੇ ਪੀਜੀਆਈ ਦੇ 54 ਸਿਹਤ ਕਰਮੀ ਵੀ ਆਈਸੋਲੇਟ ਕੀਤੇ ਗਏ।
ਰਾਜਪੁਰਾ ਵਿਚੋਂ ਇੱਕੋ ਦਿਨ 18 ਪੌਜ਼ਿਟਿਵ ਮਾਮਲੇ ਸਾਹਮਣੇ ਆਏ
ਪੰਜਾਬ ਦੇ ਰਾਜਪੁਰਾ ਵਿਚ ਅੱਜ 18 ਮਾਮਲੇ ਪੌਜ਼ਿਟਿਵ ਸਾਹਮਣੇ ਆਏ ਹਨ।
ਪਟਿਆਲਾ ਤੋ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਪ੍ਰਨੀਤ ਕੌਰ ਮੁਤਾਬਕ ਇਹ ਸਾਰੇ ਵਿਅਕਤੀ ਇੱਕੋ ਥਾਂ ਉੱਤੇ ਰਹਿ ਰਹੇ ਸਨ।
ਇਸ ਅੰਕੜੇ ਨਾਲ ਪਟਿਆਲਾ ਵਿਚ 49 ਅਤੇ ਪੰਜਾਬ ਦੇ ਕੁੱਲ ਕੇਸਾਂ ਦਾ ਅੰਕੜਾਂ 274 ਹੋ ਗਏ ਹਨ।
'ਅਮਰੀਕਾ ਵਿਚ ਕੋਰੋਨਾ ਦਾ ਦੂਜਾ ਗੇੜ ਹੋਰ ਵੀ ਘਾਤਕ ਹੋਵੇਗਾ'
ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਵਾਪਸ ਆ ਸਕਦਾ ਹੈ ਅਤੇ ਇਸ ਵਾਰ ਇਹ ਪਹਿਲਾਂ ਨਾਲੋਂ ਜ਼ਿਆਦਾ ਗੰਭੀਰ ਹੋਵੇਗਾ।
ਰੋਗ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰਜ਼ (ਸੀ.ਡੀ.ਸੀ.) ਦੇ ਡਾਇਰੈਕਟਰ ਰਾਬਰਟ ਰੈਡਫੀਲਡ ਨੇ ਦੱਸਿਆ ਹੈ ਕਿ ਖ਼ਤਰਾ ਵਧੇਰੇ ਹੈ ਕਿਉਂਕਿ ਇੱਕ ਹੋਰ ਕੋਰੋਨਾ ਮਹਾਂਮਾਰੀ ਫਲੂ ਦੇ ਮੌਸਮ ਦੇ ਸਮੇਂ ਫੈਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਹ ਅਮਰੀਕਾ ਦੀ ਸਿਹਤ ਪ੍ਰਣਾਲੀ ‘ਤੇ ਅਜਿਹਾ ਦਬਾਅ ਪਾ ਸਕਦਾ ਹੈ, ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 45,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦਾ ਅਮਰੀਕਾ ਵਿਚ ਦੂਜਾ ਗੇੜ ਸ਼ੁਰੂ ਹੋ ਸਕਦਾ ਹੈ। ਕੋਰੋਨਾਵਾਇਰਸ : ਪੰਜਾਬ ਦਾ ਤਾਜ਼ਾ ਅਪਡੇਟ
ਜਲੰਧਰ ਦੇ 05 ਤੇ ਪਠਾਨਕੋਟ ਦੇ 01 ਨਵੇਂ ਕੇਸ ਨਾਲ ਪੰਜਾਬ ਵਿਚ 259 ਪੌਜ਼ਿਟਿਵ ਕੇਸ ਹੋ ਗਏ ਹਨ।
ਮੌਤਾਂ ਦੀ ਗਿਣਤੀ 16 ਹੈ, 53 ਠੀਕ ਹੋ ਚੁੱਕੇ ਹਨ ਤੇ 190 ਐਕਟਿਵ ਮਰੀਜ਼ ਹਨ।
ਅੰਮ੍ਰਿਤਸਰ ਵਿਚ ਵੀ ਡੋਰ ਯੂ ਡੋਰ ਸਰਵੇ ਦੌਰਾਨ 2 ਪੌਜ਼ਿਟਿਵ ਕੇਸ ਪਾਏ ਗਏ ਹਨ।
ਬੇਮੌਸਮੀ ਬਰਸਾਤ ਕਾਰਨ ਬਦਰੰਗ ਹੋਏ ਤੇ ਮਾਜੂ ਪਈ ਕਣਕ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਨੇ ਪਟਿਆਲਾ ਦੀਆਂ ਮੰਡੀਆਂ ਦਾ ਦੌਰਾ ਕੀਤਾ
ਨਵਾਂ ਸ਼ਹਿਰ ਦੇ ਤੰਦਰੁਸਤ ਹੋਏ 18ਵੇਂ ਤੇ ਆਖ਼ਰੀ ਕੋਰੋਨਾ ਪੌਜ਼ਿਟਿਵ ਮਰੀਜ਼ ਜਸਕਰਨ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿ ਕੇ ਆਪਣੇ ਤੇ ਸਕੇ ਸਬੰਧੀਆਂ ਦਾ ਬਚਾਅ ਕਰਨ ਦੀ ਅਪੀਲ ਕੀਤੀ ਹੈ।
ਗੁਰਦਾਸਪੁਰ ਵਿਚ ਬਜ਼ੁਰਗ, ਵਿਧਵਾ ਤੇ ਹੋਰ ਪੈਨਸ਼ਰਾਂ ਨੂੰ ਘਰ-ਘਰ ਜਾ ਕੇ ਪੈਨਸ਼ਨਾਂ ਵੰਡੀਆਂ ਜਾ ਰਹੀਆਂ ਹਨ।

ਤਸਵੀਰ ਸਰੋਤ, Punjab Police
ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਦੀ ਫੇਕ ਨਿਊਜ਼ ਵਿਰੋਧੀ ਮੁਹਿੰਮ ਤਹਿਤ ਜਾਰੀ ਕੀਤਾ ਗਿਆ ਪੋਸਟਰ ਕੋਰੋਨਾ ਭਾਰਤ ਅਪਡੇਟ : 24 ਘੰਟਿਆਂ ’ਚ 1486 ਨਵੇਂ ਕੇਸ ਤੇ 49 ਮੌਤਾਂ
ਜਦੋਂ ਤੋਂ ਕੋਰੋਨਾ ਆਇਆ ਹੈ, ਭਾਰਤ ਵਿਚ ਬੁੱਧਵਾਰ ਨੂੰ ਦੂਜਾ ਸਭ ਤੋਂ ਵੱਡਾ ਉਛਾਲ ਆਇਆ ਹੈ।
24 ਘੰਟੇ : 1486 ਨਵੇਂ ਤੇ ਕੁੱਲ 20471 ਕੇਸ, ਮੌਤਾਂ 49 ਤੇ ਕੁੱਲ ਮੌਤਾਂ 652
ਸਿਹਤ ਮੰਤਰਾਲੇ ਮੁਤਾਬਕ ਭਾਵੇਂ ਅੰਕੜਾ ਵਧ ਰਿਹਾ ਹੈ, ਪਰ ਲੌਕਡਾਊਨ ਕਾਰਨ ਰਫ਼ਤਾਰ ਹੌਲ਼ੀ ਹੋ ਗਈ ਹੈ।
ਦੁੱਗਣੇ ਕੇਸ ਹੋਣ ਦਾ ਰਫ਼ਤਾਰ 3.4 ਦਿਨਾਂ ਤੋਂ ਘਟ ਕੇ 7.5 ਦਿਨ ਹੋ ਗਈ ਹੈ।
45% ਮਰੀਜ਼ 6 ਵੱਡੇ ਮਹਾਂਨਗਰਾਂ ਵਿਚ ਹਨ, ਲਾਗ ਹੁਣ 403 ਜ਼ਿਲ੍ਹਿਆਂ ਵਿਚ ਫੈਲ ਚੁੱਕੀ ਹੈ।

ਤਸਵੀਰ ਸਰੋਤ, Punjab PR
ਬਠਿੰਡਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਸਾਰੇ ਹੀ ਕੁਝ ਨਾ ਕੁਝ ਸਿੱਖ ਸਕਦੇ ਹਨ
ਬਠਿੰਡਾਂ ਦੇ ਲੋਕ ਕੋਵਿਡ 19 ਸੰਕਟ ਵਿਚ ਆਪਣੇ ਲੋੜਵੰਦ ਭਰਾਵਾਂ ਦਾ ਖਿਆਲ ਰੱਖਣ ਵਿਚ ਪ੍ਰਸਾਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ ।
ਇਸਦੇ ਨਾਲ ਹੀ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਪਸ਼਼ੂ ਪਾਲਣ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਬੇਜੁਬਾਨ ਜਾਨਵਰਾਂ ਦੀ ਖੁਰਾਕ ਦਾ ਵੀ ਪ੍ਰਬੰਧ ਕਰ ਰਹੀਆਂ ਹਨ।
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਇਸ ਕਾਰਜ ਵਿਚ ਲੱਗੇ ਸਮੂਹ ਨਾਗਰਿਕਾਂ ਦਾ ਧੰਨਵਾਦ ਕੀਤਾ।

ਤਸਵੀਰ ਸਰੋਤ, Punjab PR

ਤਸਵੀਰ ਸਰੋਤ, Punjab PR

ਤਸਵੀਰ ਸਰੋਤ, Punjab PR
ਚੀਨ ’ਚ ਮੈਡੀਕਲ ਸਟਾਫ਼ ਦਾ ਡਰੋਨਜ਼ ਦੀਆਂ ਲਾਈਟਾਂ ਨਾਲ ਸਵਾਗਤ
ਧਰਤ ਦਿਵਸ ਉੱਤੇ ਸੁਣੋ ਧਰਤੀ ਦੀ ਮਨੋਕਾਮਨਾ

ਕੋਰੋਨਾਵਾਇਰਸ: ਜੇ ਲੌਕਡਾਊਨ 'ਚ ਤੁਸੀਂ ਅੱਕ ਗਏ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਹੈ
ਰਿਐਲਟੀ ਚੈੱਕ : ਕਿੰਨੇ ਲੋਕਾਂ ਨੂੰ ਗਰੀਨ ਕਾਰਡ ਦਿੰਦਾ ਹੈ ਅਮਰੀਕਾ
ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾ ਸੰਕਟ ਕਾਰਨ ਅਗਲੇ 60 ਦਿਨਾਂ ਲਈ ਪੱਕੀ ਰਿਹਾਇਸ਼ ਹਾਸਲ ਕਰਨ ਵਾਲਿਆਂ ਦੀਆਂ ਅਰਜ਼ੀਆ ਨੂੰ ਰੋਕ ਰਹੇ ਹਨ। ਇਸ ਨਾਲ ਵਿਦੇਸ਼ਾਂ ਤੋਂ ਆਕੇ ਵਸੇ ਅਮਰੀਕੀਆਂ ਉੱਤੇ ਬੁਰਾ ਅਸਰ ਪਵੇਗਾ।
ਅਮਰੀਕਾ ਦੇ 2018 ਦੇ ਅੰਕੜਿਆਂ ਮੁਤਾਬਕ ਪਿਛਲੇ ਇੱਕ ਦਹਾਕੇ ਤੋਂ ਹਰ ਸਾਲ ਕਰੀਬ 10 ਲੱਖ ਲੋਕਾਂ ਨੂੰ ਪੱਕੀ ਰਿਹਾਇਸ਼ ਦਿੱਤੀ ਗਈ ਹੈ, ਇਸੇ ਨੂੰ ਗਰੀਨ ਕਾਰਡ ਕਹਿੰਦੇ ਹਨ।
ਪਰ ਜੇਕਰ 2018 ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਕੰਮ ਕਰਨ ਵਾਲਿਆਂ ਦੀ ਗਿਣਤੀ ਦੇਖੀਏ ਤਾਂ ਇਹ 40 ਲੱਖ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਸਥਾਈ ਵੀਜ਼ਾ ਦਿੱਤਾ ਗਿਆ।
ਇਹ ਕੈਨੇਡਾ ਤੋਂ ਆਉਣ ਵਾਲਿਆਂ ਨਾਲੋਂ 10 ਲੱਖ ਵੱਧ ਹੈ, ਕੱਚੇ ਵੀਜ਼ੇ ਵਾਲੇ ਕਾਫ਼ੀ ਕਾਮੇ ਮੈਕਸੀਕੋ ਅਤੇ ਭਾਰਤ ਤੋਂ ਵੀ ਆਉਂਦੇ ਹਨ।
ਟਰੰਪ ਦੇ ਐਲਾਨ ਤੋਂ ਬਾਅਦ ਹੋਏ ਤਿੱਖੇ ਵਿਰੋਧ ਨਾਲ ਇਹ ਸਾਫ਼ ਹੋ ਗਿਆ ਕਿ ਇਸ ਨਾਲ ਅਸਥਾਈ ਰਿਹਾਇਸ਼ ਵਾਲੇ ਵਰਕਰ ਪ੍ਰਭਾਵਿਤ ਨਹੀਂ ਹੋਣਗੇ।
ਇਹ ਵੀ ਕਹਿਣਾ ਮੁਸ਼ਕਲ ਹੈ ਕਿ ਜਦੋਂ ਕੋਰੋਨਾ ਸੰਕਟ ਸ਼ੁਰੂ ਹੋਣ ਸਮੇਂ ਤੋਂ ਸਾਰੀਆਂ ਵੀਜ਼ਾ ਤੇ ਹਵਾਈ ਸੇਵਾਵਾਂ ਬੰਦ ਹਨ ਤਾਂ ਤਾਜ਼ਾ ਐਲਾਨ ਨਾਲ ਕਿੰਨਾ ਕੂ ਫਰਕ ਪਵੇਗਾ।
ਇਹ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਇਹ ਅੰਕੜਾ ਪਿਛਲੇ ਮਹੀਨੇ ਬੇਰੁਜ਼ਗਾਰੀ ਭੱਤਾ ਮੰਗਣ ਵਾਲੇ 2 ਕਰੋੜ ਜੌਬਲੈੱਸ ਅਮਰੀਕੀਆਂ ਨੂੰ ਵੀ ਕਿੰਨਾ ਕੂ ਪ੍ਰਭਾਵਿਤ ਕਰੇਗਾ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਡੌਨਲਡ ਟਰੰਪ ਨੇ ਪਰਵਾਸ ਉੱਤੇ ਪਾਬੰਦੀਆਂ ਦਾ ਕੀਤਾ ਹੈ ਐਲਾਨ ਕੋਰੋਨਾਵਾਇਰਸ: ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹੋਇਆ ਵਿਆਹ
ਡਾ. ਜੌਨ ਰਾਈਟ ਨੇ ਇੱਕ ਖ਼ੂਬਸੂਰਤ ਪ੍ਰੇਮ ਕਹਾਣੀ ਲਿਖੀ ਹੈ।
ਕੋਰੋਨਾਵਾਇਰਸ ਦੇ ਇਕ ਮਰੀਜ਼ ਦੀ, ਜਿਸ ਨੇ ਆਪਣੇ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਆਪਣੀ ਮੰਗੇਤਰ ਨਾਲ ਵਿਆਹ ਰਚਿਆ।

ਤਸਵੀਰ ਸਰੋਤ, SOPHIE BRYANT-MILES



