ਤੁਹਾਡਾ ਧੰਨਵਾਦ!
ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਨਵੀਂਆਂ ਤੇ ਤਾਜ਼ਾ ਖ਼ਬਰਾਂ ਲਈ ਕੱਲ ਸਵੇਰੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ
ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਦੇਸ਼-ਵਿਦੇਸ਼ ਦੀਆਂ ਅਹਿਮ ਖ਼ਬਰਾਂ ਦਾ ਅਪਡੇਟ ਦੇ ਰਹੇ ਹਾਂ
ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਨਵੀਂਆਂ ਤੇ ਤਾਜ਼ਾ ਖ਼ਬਰਾਂ ਲਈ ਕੱਲ ਸਵੇਰੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ
ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇ ਬਾਦਲ ਪਿੰਡ ਵਿੱਚ ਰਾਤੀਂ ਕਰੀਬ 10 ਵਜੇ ਪਹੁੰਚੀ, ਇੱਥੇ ਹੀ ਉਨ੍ਹਾਂ ਦਾ ਕੱਲ ਅੰਤਿਮ ਸਰਕਾਰ ਕੀਤਾ ਜਾਣਾ ਹੈ।
ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਉਨ੍ਹਾਂ ਵਲੋਂ 25 ਸਾਲ ਪਹਿਲਾ ਹੱਥੀਂ ਲਗਵਾਏ ਗਏ ਬਾਗ ਵਿੱਚ ਕੀਤਾ ਜਾਣਾ ਹੈ।
ਕਰੀਬ 2 ਏਕੜ ਬਾਗ ਨੂੰ ਵਾਹ ਦਿੱਤਾ ਗਿਆ ਹੈ ਅਤੇ ਇਸ ਵਿੱਚ ਸਸਕਾਰ ਹੋਵੇਗਾ।
ਜਦਕਿ ਕਿ ਪਾਰਕਿੰਗ ਲ਼ਈ ਆਸ-ਪਾਸ ਦੇ ਖੇਤਾਂ ਵਿੱਚ ਪ੍ਰਬੰਧ ਕੀਤੇ ਗਏ ਹਨ।
ਇਹ ਥਾਂ ਲੰਬੀ ਤੋਂ ਬਾਦਲ ਪਿੰਡ ਆਉਣ ਸਮੇਂ ਸਰਕਾਰੀ ਹਸਪਤਾਲ ਦੇ ਨੇੜੇ ਮੁੱਖ ਸੜਕ ਉੱਤੇ ਪੈਂਦੀ ਹੈ
2. ਕਿੰਨੇ ਵਜੇ ਹੋਵੇਗਾ ਸਸਕਾਰ
ਵੀਰਵਾਰ ਸਵੇਰੇ 9 ਵਜੇ ਤੋਂ 12 ਤੱਕ ਬਾਦਲ ਪਿੰਡ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਆਮ ਲੋਕਾਂ ਦੇ ਅਕਾਲੀ ਵਰਕਰਾਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ।
ਵੀਰਵਾਰ ਨੂੰ ਕਰੀਬ ਇੱਕ ਵਜੇ ਦੁਪਹਿਰ ਵੇਲੇ ਅੰਤਿਮ ਸਸਕਾਰ ਦੀ ਰਸਮ ਕੀਤੀ ਜਾਣੀ ਹੈ।
3. ਬਾਦਲ ਪਿੰਡ ਕਿਵੇਂ ਪਹੁੰਚਿਆ ਜਾਵੇ
ਬਠਿੰਡਾ ਤੋਂ ਬਾਦਲ ਪਿੰਡ ਜਾਣ ਲਾਈ ਵਾਇਆ ਘੁੱਦਾ ਮੁੱਖ ਸੜਕ ਰਾਹੀ ਜਾਇਆ ਜਾ ਸਕਦਾ ਹੈ। ਇਹ ਰੂਟ ਕਰੀਬ 30 ਕਿਲੋ ਮੀਟਰ ਹੈ।
ਅਮ੍ਰਿਤਸਰ ਤੋਂ ਆਉਣ ਲਈ ਬਠਿੰਡਾ ਸ਼ਾਹਰਾਹ ਰਾਹੀ ਵਾਇਆ ਜ਼ੀਰਾ-ਤਲਵੰਡੀ ਭਾਈ,ਫਰੀਦਕੋਟ ਹੁੰਦੇ ਹੋਏ ਬਠਿੰਡਾ ਆਉਣਾ ਪਵੇਗਾ ਅਤੇ ਫੇਰ ਵਾਇਆ ਘੁੱਦਾ ਬਾਦਲ ਪਿੰਡ ਪਹੁੰਚਿਆ ਜਾ ਸਕਦਾ ਹੈ।
ਚੰਡੀਗੜ੍ਹ ਤੋਂ ਆਉਣ ਲਈ ਪਟਿਆਲਾ-ਸੰਗਰੂਰ-ਬਰਨਾਲਾ ਤੋਂ ਹੋਕੇ ਬਠਿੰਡਾ ਹੀ ਆਉਣ ਪਵੇਗਾ ਅਤੇ ਫੇਰ ਵਾਇਆ ਘੁੱਦਾ, ਬਾਦਲ ਪਿੰਡ ਪਹੁੰਚਿਆ ਜਾ ਸਕੇਗਾ।
ਲੁਧਿਆਣੇ ਤੋਂ ਆਉਣ ਲਈ ਰਾਏਕੋਟ-ਬਰਨਾਲਾ ਤੋਂ ਹੋ ਕੇ ਬਠਿੰਡਾ ਆਉਣਾ ਪਵੇਗਾ ਅਤੇ ਫੇਰ ਵਾਇਆ ਘੁੱਦਾ ਬਾਦਲ ਪਿੰਡ ਪਹੁੰਚਿਆ ਜਾ ਸਕਦਾ ਹੈ।
4. ਕੌਣ-ਕੌਣ ਪਹੁੰਚ ਰਿਹਾ
ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲ਼ਈ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਣਗੇ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੀ ਪਹੁੰਚ ਰਹੇ ਹਨ।
ਇਸ ਇਲਾਵਾ ਕਈ ਸੂਬਿਆਂ ਦੀਆਂ ਸਰਕਾਰਾਂ ਦੇ ਨੁੰਮਾਇਦਿਆਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਵੀ ਪਹੁੰਚਣ ਦੀ ਉਮੀਦ ਹੈ।
5. ਕਿੰਨੇ ਲੋਕਾਂ ਦਾ ਆਉਣ ਦਾ ਪ੍ਰਬੰਧ
ਵੱਡੀ ਗਿਣਤੀ ਵਿੱਚ ਲੋਕਾਂ ਅਤੇ ਅਹਿਮ ਸਿਆਸੀ ਸ਼ਖ਼ਸੀਅਤਾਂ ਦੇ ਪਹੁੰਚਣ ਵਿੱਚ ਅਸਾਨੀ ਤੇ ਟ੍ਰੈਫਿਕ ਪ੍ਰਬੰਧ ਲਈ ਇਹ ਸਸਕਾਰ ਵਾਲੀ ਚੋਣ ਕੀਤੀ ਗਈ ਹੈ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਸਸਕਾਰ ਮੌਕੇ ਕਰੀਬ ਹਜ਼ਾਰਾ ਲੋਕ ਇਕੱਠੇ ਹੋ ਦੀ ਆਸ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਬਾਦਲ ਖਾਨਦਾਨ ਦੀਆਂ ਮੁੱਖ ਥਾਂ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਪਾਰਕਿੰਗ ਹੋਵੇਗੀ ਅਤੇ ਸੰਗਤਾਂ ਲਈ ਜਲ਼-ਪਾਣੀ ਦਾ ਵੀ ਪ੍ਰਬੰਧ ਹੋਵੇਗਾ।
ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਚੱਲ ਰਹੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿੱਚ ਪਰਿਵਾਰ ਫਾਰਮ ਵਿੱਚ ਮਰਹੂਮ ਆਗੂ ਦਾ ਸਸਕਾਰ ਕੀਤਾ ਜਾਣਾ ਹੈ।
ਵੀਰਵਾਰ ਨੂੰ ਕਰੀਬ ਇੱਕ ਵਜੇ ਦੁਪਹਿਰ ਵੇਲੇ ਅੰਤਿਮ ਸਸਕਾਰ ਦੀ ਰਸਮ ਕੀਤੀ ਜਾਣੀ ਹੈ।
ਜਿਸ ਵਿੱਚ ਸ਼ਾਮਲ ਹੋਣ ਲ਼ਈ ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲ਼ਈ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਣਗੇ।
ਪਾਰਟੀ ਸੂਤਰਾਂ ਨੇ ਦੱਸਿਆ ਕਿ ਵੱਖ ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਹਸਤੀਆਂ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਰਹੇ ਹਨ।
ਪ੍ਰਕਾਸ਼ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਚੰਡੀਗੜ੍ਹ ਤੋਂ ਚੱਲੇ ਕਾਫ਼ਲੇ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਵੀ ਵੱਡੀ ਗਿਣਤੀ ਲੋਕ ਪਹੁੰਚ ਚੱਕੇ ਸਨ।
ਵੀਰਵਾਰ ਸਵੇਰੇ 9 ਵਜੇ ਤੋਂ 12 ਤੱਕ ਬਾਦਲ ਪਿੰਡ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਆਮ ਲੋਕਾਂ ਦੇ ਅਕਾਲੀ ਵਰਕਰਾਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ।

ਤਸਵੀਰ ਸਰੋਤ, Akali Dal

ਤਸਵੀਰ ਸਰੋਤ, Akali Dal

ਤਸਵੀਰ ਸਰੋਤ, Akali Dal

ਤਸਵੀਰ ਸਰੋਤ, Akali Dal

ਤਸਵੀਰ ਸਰੋਤ, Gagandeep Singh jasowal
ਪਾਦਰੀ ਵਿੱਕੀ, ਜਿਸ ਨੂੰ ਫਰੀਦਕੋਟ ਵਿੱਚ ਗੁਟਕਾ ਸਾਹਿਬ ਬੇਅਦਬੀ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਪੁਲਿਸ ਹਿਰਾਸਤ ਵਿੱਚ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਫਰੀਦਕੋਟ ਦੇ ਐੱਸਐੱਸਪੀ ਹਰਜੀਤ ਸਿੰਘ ਮੁਤਾਬਕ ਵਿੱਕੀ ਨੇ ਪੁਲਿਸ ਹਿਰਾਸਤ ਵਿੱਚ ਬਲੇਡ ਨਾ ਆਪਣਾ ਗਲ਼ਾ ਕੱਟਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਐੱਸਪੀ ਜਸਮੀਤ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਫਰੀਦਕੋਟ ਪੁਲਿਸ ਦੇ ਪਿੰਡ ਗੋਲੇਵਾਲਾ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਬੀਤੇ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਦੋਵਾਂ ਮੁਲਜ਼ਮਾਂ ਦੀ ਪਹਿਚਾਣ ਪਾਸਟਰ ਵਿੱਕੀ ਮਸੀਹ ਤੇ ਰੂਪ ਮਸੀਹ ਵਜੋਂ ਹੋਈ ਹੈ।
ਵਿੱਕੀ ਫਰੀਦਕੋਟ ਦੇਸਾਦਿਕ ਕਸਬੇ ਵਿੱਚ ਰਹਿ ਰਿਹਾ ਹੈ ਤੇ ਰੂਪ ਬੇਗੋਵਾਲ ਪਿੰਡ ਵਿੱਚ ਜਦਕਿ ਦੋਵੇਂ ਪਿੱਛੋਂ ਗੁਰਦਾਸਪੁਰ ਜਿਲ੍ਹੇ ਦੇ ਬਟਾਲਾ ਸ਼ਹਿਰ ਨਾਲ ਸੰਬੰਧ ਰੱਖਦੇ ਨੇ। ਵਿੱਕੀ ਮਸੀਹ ਆਪਣੇ ਘਰ ਦੇ ਵਿੱਚ ਰੂਪ ਨਾਲ ਮਿਲ ਕੇ ਚਰਚ ਚਲਾਉਂਦਾ ਹੈ।
ਦੱਸਣਯੋਗ ਹੈ ਕਿ ਬੀਤੀ 23 ਅਪ੍ਰੈਲ ਨੂੰ ਪਿੰਡ ਗੋਲੇਵਾਲਾ ਦੀ ਘਣੀਆਂ ਪੱਤੀ ਨਿਵਾਸੀ ਗੁਰਮੇਲ ਸਿੰਘ ਪੁੱਤਰ ਬਿੱਕਰ ਸਿੰਘ ਨੇ ਰਿਪੋਰਟ ਦਰਜ ਕਰਵਾਈ ਸੀ।
ਸ਼ਿਕਾਇਤ ਵਿੱਚ ਕਿਹਾ ਗਿਆ ਸੀ, ''ਜਦੋਂ ਉਹ ਆਪਣੇ ਘਰੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੈਂਦੀ ਇੱਕ ਆਟਾ ਚੱਕੀ ਦੇ ਮੋੜ ਕੋਲ ਸ਼੍ਰੀ ਗੁਟਕਾ ਸਾਹਿਬ ਦੇ ਕੁਝ ਅੰਗ ਖਿੱਲਰੇ ਹੋਏ ਮਿਲੇ ਜੋ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਖੰਡਿਤ ਕਰਕੇ ਖਿਲਾਰੇ ਗਏ ਸਨ।''
ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ।
1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।
2017 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ।
1979 ਤੋਂ 1980 ਦੌਰਾਨ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ, ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਤੱਕਿਆ ਅਤੇ ਆਪਣਾ ਪੂਰਾ ਧਿਆਨ ਸੂਬਾਈ ਸਿਆਸਤ ਉੱਤੇ ਕ੍ਰੇਂਦਿਤ ਕੀਤਾ।
ਪ੍ਰਕਾਸ਼ ਸਿੰਘ ਬਾਦਲ ਉਹ ਅਕਾਲੀ ਦਲ ਦੇ ਉਹ ਆਗੂ ਹਨ ਜਿਨ੍ਹਾਂ 1980ਵਿਆਂ ਦੇ ਸੰਕਟ ਤੋਂ ਬਾਅਦ ਅਕਾਲੀ ਦਲ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ।
ਉਨ੍ਹਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਸੱਤਾ ਹੀ ਹਾਸਲ ਨਹੀਂ ਕੀਤੀ, ਬਲਕਿ ਇਸ ਦੇ ਨਾਲ ਨਾਲ ਖਾੜਕੂਵਾਦ ਦੇ ਦੌਰ ਦੌਰਾਨ ਮਾਯੂਸੀ ਵਿਚ ਗਈ ਸਿੱਖ ਲੀਡਰਸ਼ਿਪ ਨੂੰ ਕੌਮੀ ਧਾਰਾ ਵਿਚ ਲਿਆਂਦਾ।
ਸੱਤਾ ਵਿਚ ਵੀ ਉਨ੍ਹਾਂ ਵਿਰੋਧੀਆਂ ਦਾ ਇਹ ਭਰਮ ਤੋੜਿਆ ਕਿ ਅਕਾਲੀ ਸਿਰਫ਼ ਮੋਰਚੇ ਲਾਉਣੇ ਜਾਂਣਦੇ ਹਨ, ਰਾਜ ਕਰਨਾ ਨਹੀਂ।

ਤਸਵੀਰ ਸਰੋਤ, ANI
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਜਿਨਸੀ ਸੋਸ਼ਣ ਖ਼ਿਲਾਫ਼ ਧਰਨਾ ਦੇ ਰਹੀਆਂ ਭਲਵਾਨ ਕੁੜੀਆਂ ਦੇ ਹੱਕ ਵਿੱਚ ਆਏ ਹਨ।
ਧਰਨੇ ਵਿੱਚ ਪਹੁੰਚੇ ਸੱਤਿਆਪਾਲ ਮਲਿਕ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਅਤੇ ਹੋਰ ਕੋਚਾਂ ਵਿਰੁੱਧ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਵੱਲੋਂ ਦਿੱਤੇ ਧਰਨੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸੱਤਿਆਪਾਲ ਮਲਿਕ ਨੇ ਬੁੱਧਵਾਰ ਨੂੰ ਕਿਹਾ ਕਿ ਜਿਨ੍ਹਾਂ ਐਥਲੀਟਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਲਈ ਦੇਸ਼ 'ਚ ਸਨਮਾਨਿਤ ਕੀਤਾ ਗਿਆ, ਅੱਜ ਉਨ੍ਹਾਂ ਲਈ ਇਨਸਾਫ ਲਈ ਸੜਕਾਂ 'ਤੇ ਆਉਣਾ ਸ਼ਰਮਨਾਕ ਹੈ।
ਇਸੇ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਵਿੱਚ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਮਾਲੀਵਾਲ ਨੇ ਕਿਹਾ, "ਪੰਜ ਦਿਨ ਹੋ ਗਏ ਹਨ ਪਰ ਦਿੱਲੀ ਪੁਲਿਸ ਨੇ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਨਹੀਂ ਕੀਤੀ ਹੈ। ਇਹ ਗੈਰ-ਕਾਨੂੰਨੀ ਹੈ। ਭਾਰਤੀ ਦੰਡਾਵਲੀ ਦੀ ਧਾਰਾ 166ਏ (ਸੀ) ਦੇ ਅਨੁਸਾਰ, ਜੇਕਰ ਕੋਈ ਪੁਲਿਸ ਕਰਮਚਾਰੀ ਐਫਆਈਆਰ ਦਰਜ ਨਹੀਂ ਕਰਦਾ ਹੈ। ਐਫਆਈਆਰ, ਫਿਰ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ। ਅਸੀਂ ਦੋਸ਼ੀ ਪੁਲਿਸ ਵਾਲਿਆਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।"
ਟਿਕੈਤ ਨੇ ਵੀ ਦਿੱਤਾ ਸਮਰਥਨ
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋ ਰਹੇ ਭਲਵਾਨਾਂ ਦੇ ਰੋਸ ਮੁਜ਼ਾਹਰੇ ਸਬੰਧੀ ਅਹਿਮ ਸੰਦੇਸ਼ਜਾਰੀ ਕਰਕੇ ਸਮਾਜ ਨੂੰ ਇਨਸਾਫ਼ ਦੀ ਇਸ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਪਹੁੰਚੀ, ਜਿੱਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿੱਚ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਦਰਸ਼ਨ ਕੀਤੇ।
ਇੱਥੇ ਲੋਕਾਂ ਨੇ ਮਰਹੂਮ ਮੁੱਖ ਮੰਤਰੀ ਨੂੰ ਸਰਧਾਜ਼ਲੀ ਦਿੱਤੀ ਅਤੇ ਇਸ ਉਪਰੰਤ ਉਹ ਬਠਿੰਡਾ ਲਈ ਰਵਾਨਾ ਹੋ ਗਿਆ।

ਤਸਵੀਰ ਸਰੋਤ, Charanjiv Kaushal

ਤਸਵੀਰ ਸਰੋਤ, Charanjiv Kaushal

ਤਸਵੀਰ ਸਰੋਤ, Charanjiv Kaushal

ਤਸਵੀਰ ਸਰੋਤ, BBC/ ALOK PUTUL
ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਹੋਏ ਨਕਸਲੀ ਹਮਲੇ ਦੌਰਾਨ ਆਰਜੀਪੀ ਦੇ 10 ਜਵਾਨਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਹਮਲੇ ਦੌਰਾਨ ਇੱਕ ਆਮ ਸ਼ਹਿਰੀ (ਡਰਾਇਵਰ) ਵੀ ਮਾਰਿਆ ਗਿਆ ਹੈ।
ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਕਿਹਾ ਹੈ, "ਦਾਂਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਥਾਣਾ ਖੇਤਰ ਵਿੱਚ ਮਾਓਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਦਾਂਤੇਵਾੜਾ ਦੇ ਡੀਆਈਜੀ ਨੇ ਇੱਕ ਆਪ੍ਰੇਸ਼ਨ ਕੀਤਾ ਸੀ। ਆਪਰੇਸ਼ਨ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਰਟਰ ਵੱਲ ਪਰਤਦੇ ਸਮੇਂ ਡੀਆਰਜੀ ਦੀ ਗੱਡੀ ਨੂੰ ਆਈ.ਈ.ਡੀ. ਰਾਹੀਂ ਨਿਸ਼ਾਨਾ ਬਣਾਇਆ ਗਿਆ।’’
ਉਸ ਨੇ ਦੱਸਿਆ, "ਇਸ ਘਟਨਾ ਵਿੱਚ ਸਾਡੀ ਇੱਕ ਗੱਡੀ ਨੂੰ ਆਈਈਡੀ ਨਾਲ ਨਿਸ਼ਾਨਾਂ ਬਣਾਇਆ ਗਿਆ। ਇਸ ਵਿੱਚ 10ਡੀਆਰਜੀ ਜਵਾਨਾਂ ਅਤੇ ਇੱਕ ਸਿਵਲ ਡਰਾਈਵਰ ਸਮੇਤ ਕੁੱਲ 11ਲੋਕ ਮਾਰੇ ਗਏ।"
ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ।
ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਬਸਤਰ ਵਿੱਚ ਮਾਓਵਾਦੀਆਂ ਦੇ ਖਿਲਾਫ ਚਲਾਈ ਗਈ ਕਾਰਵਾਈ ਵਿੱਚ ਜਵਾਨਾਂ ਨੂੰ ਕਈ ਵਾਰ ਨਿੱਜੀ ਵਾਹਨਾਂ ਦੀ ਆਵਾਜਾਈ ਬਾਰੇ ਚੇਤਾਵਨੀ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਇਸ ਤਰ੍ਹਾਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।"
ਬੁੱਧਵਾਰ ਨੂੰ ਮਾਓਵਾਦੀ ਕਾਰਵਾਈ ਤੋਂ ਬਾਅਦ ਥੱਕੇ-ਥੱਕੇ ਜਵਾਨ ਮੀਂਹ ਦੌਰਾਨ ਇੱਕ ਨਿੱਜੀ ਵਾਹਨ ਵਿੱਚ ਸਵਾਰ ਹੋ ਗਏ ਅਤੇ ਮਾਓਵਾਦੀਆਂ ਨੂੰ ਇਸ ਦੀ ਸੂਚਨਾ ਮਿਲੀ ਸੀ ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ ਹੈ। ਉਹ 95 ਵਰ੍ਹਿਆਂ ਦੇ ਸਨਅਤੇ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ। ਸਾਹ ਲੈਣ ਦੀ ਤਕਲੀਫ਼ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ।
ਪ੍ਰਕਾਸ਼ ਸਿੰਘ ਬਾਦਲ ਅੱਧੀ ਸਦੀ ਤੋਂ ਵੱਧ ਪੰਜਾਬ ਅਤੇ ਪੰਥਕ ਸਿਆਸਤ ਵਿੱਚ ਛਾਏ ਰਹੇ ਅਤੇ ਉਨ੍ਹਾਂ ਨੇ ਕੇਂਦਰੀ ਸਿਆਸਤ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਬਾਰੇ ਕੀ ਸੋਚਦੀ ਹੈ, ਆਓ ਇਸ ਵੀਡੀਓ ਵਿੱਚ ਸੁਣਦੇ ਹਾਂ।
ਰਿਪੋਰਟ- ਸੁਰਿੰਦਰ ਮਾਨ, ਚਰਨਜੀਵ ਕੌਸ਼ਲ, ਰਵਿੰਦਰ ਸਿੰਘ ਰੌਬਿਨ, ਨਵਕਿਰਨ ਸਿੰਘ ਅਤੇ ਪ੍ਰਦੀਪ ਸ਼ਰਮਾ
ਐਡਿਟ- ਸੰਦੀਪ ਯਾਦਵ

ਤਸਵੀਰ ਸਰੋਤ, Gurpreet Singh Chawla

ਤਸਵੀਰ ਸਰੋਤ, Gurpreet Chawla

ਤਸਵੀਰ ਸਰੋਤ, ANI
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਅੰਦਰ ਅਰਨਪੁਰ ਨੇੜੇ ਡੀਆਰਜੀ (ਜ਼ਿਲ੍ਹਾ ਰਿਜ਼ਰਵ ਗਾਰਡ) ਦੇ ਜਵਾਨਾਂ ਨੂੰ ਲਿਜਾ ਰਹੇ ਇੱਕ ਵਾਹਨ 'ਤੇ ਆਈਈਡੀ ਹਮਲਾ ਹੋਇਆ ਹੈ।
ਖ਼ਬਰ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਸ ਹਮਲੇ ਵਿੱਚ 10 ਡੀਆਰਜੀ ਮੁਲਾਜ਼ਮਾਂ ਅਤੇ ਇੱਕ ਨਾਗਰਿਕ ਮੌਤ ਹੋਈ ਹੈ।
ਇਹ ਆਈਈਡੀ ਕਥਿਤ ਤੌਰ ’ਤੇ ਨਕਸਲੀਆਂ ਵੱਲੋਂ ਲਾਇਆ ਗਿਆ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੁਲਿਸ ਮੁਤਾਬਕ ਦਾਂਤੇਵਾੜਾ ਦੇ ਅਰਨਪੁਰ ਇਲਾਕੇ 'ਚ ਨਕਸਲੀਆਂ ਦੀ ਮੌਜੂਦਗੀ ਦੀ ਖ਼ਬਰ ਤੋਂ ਬਾਅਦ ਨਕਸਲ ਵਿਰੋਧੀ ਮੁਹਿੰਮ ਤਹਿਤ ਦਾਂਤੇਵਾੜਾ ਤੋਂ ਡੀਆਰਜੀ ਦੀ ਫੋਰਸ ਨੂੰ ਭੇਜਿਆ ਗਿਆ ਸੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸ਼ਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਗੱਲ ਕਰਕੇ ਇਸ ਹਮਲੇ ਦੀ ਜਾਣਕਾਰੀ ਲਈ ਹੈ।
ਉਹਨਾਂ ਨੇ ਮੁੱਖ ਮੰਤਰੀ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਨਕਸਲੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਤਸਵੀਰ ਸਰੋਤ, ANI
ਮੁੱਖ ਮੰਤਰੀ ਬਘੇਲ ਨੇ ਕਿਹਾ, ''ਅਰਨਪੁਰ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਮਾਓਵਾਦੀਆਂ ਦੇ ਹੋਣ ਦੀ ਸੂਚਨਾ 'ਤੇ ਨਕਸਲ ਵਿਰੋਧੀ ਮੁਹਿੰਮ ਲਈ ਪਹੁੰਚੀ ਡੀਆਰਜੀ ਫੋਰਸ ਉਪਰ ਆਈਈਡੀ ਧਮਾਕੇ ਵਿੱਚ 10 ਡੀਆਰਜੀ ਜਵਾਨਾਂ ਅਤੇ ਇਕ ਡਰਾਈਵਰ ਦੇ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਹੈ। ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਅਸੀਂ ਸਾਰੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"

ਤਸਵੀਰ ਸਰੋਤ, Akali Dal

ਤਸਵੀਰ ਸਰੋਤ, Akali Dal

ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਬਾਦਲ ਪਿੰਡ ਲੈ ਕੇ ਜਾ ਰਿਹਾ ਕਾਫ਼ਲਾ ਇਸ ਸਮੇਂ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘ ਰਿਹਾ ਹੈ। ਥਾਂ-ਥਾਂ ਉਨ੍ਹਾਂ ਦੇ ਸਨਮਾਨ ਵਿੱਚ ਅਕਾਲੀ ਦਲ ਵਰਕਰ ਅਤੇ ਆਮ ਲੋਕ ਸੜ੍ਹਕਾਂ ਉੱਤੇ ਖੜ੍ਹੇ ਹਨ।
ਲੋਕ ਉਨ੍ਹਾਂ ਦੇ ਕਾਫ਼ਲੇ ਉੱਤੇ ਫੁੱਲਾਂ ਦੀ ਵਰਖ਼ਾ ਕਰ ਰਹੇ ਹਨ ਅਤੇ ‘‘ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ’’ ਵਰਗੇ ਨਾਅਰੇ ਲਗਾਏ ਜਾ ਰਹੇ ਹਨ।
ਉੱਧਰ ਬਾਦਲ ਪਿੰਡ ਵਿੱਚ ਵੀ ਲੋਕ ਬਾਦਲ ਪਰਿਵਾਰ ਦੇ ਘਰ ਇਕੱਠੇ ਹੋ ਰਹੇ ਹਨ। ਉਨ੍ਹਾਂ ਦੇ ਸਸਕਾਰ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਦਾ ਅੰਤਿਮ ਸਸਕਾਰ ਬਾਦਲ ਪਰਿਵਾਰ ਦੇ ਪਿੰਡ ਵਿਚਲੇ ਫਾਰਮ ਵਿੱਚ ਹੀ ਕੀਤਾ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਉੱਤੇ ਦੁੱਖ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵਿਚਾਰਧਾਰਕ ਮਤਭੇਦ ਹੁੰਦੇ ਹਨ, ਪਰ ਕਿਸੇ ਵੀ ਇਨਸਾਨ ਦਾ ਜਾਣਾ ਦੁੱਖਦਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਉਂਦਾ ਹਾਂ।


ਤਸਵੀਰ ਸਰੋਤ, SAD/FB
ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦਫ਼ਤਰ ਵਿਖੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਤੋਂ ਬਾਅਦ ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਲੈ ਕੇ ਜਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਲੋਕਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਤਸਵੀਰ ਸਰੋਤ, SAD media cell


ਤਸਵੀਰ ਸਰੋਤ, SAD/FB

ਤਸਵੀਰ ਸਰੋਤ, SAD/FB

ਤਸਵੀਰ ਸਰੋਤ, SAD/FB

ਤਸਵੀਰ ਸਰੋਤ, Getty Images
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ।
ਸਾਹ ਲੈਣ ਦੀ ਤਕਲੀਫ਼ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ਇੱਥੇ ਹੀ ਉਨ੍ਹਾਂ ਆਖ਼ਰੀ ਸਾਹ ਲਏ।
ਪ੍ਰਕਾਸ਼ ਸਿੰਘ ਬਾਦਲ ਅੱਧੀ ਸਦੀ ਤੋਂ ਵੱਧ ਪੰਜਾਬ ਅਤੇ ਪੰਥਕ ਸਿਆਸਤ ਵਿੱਚ ਛਾਏ ਰਹੇ। ਉਨ੍ਹਾਂ ਨੇ ਕੇਂਦਰੀ ਸਿਆਸਤ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ।
ਪੰਜਾਬ ਦੀ ਸਿਆਸਤ ਅਤੇ ਸੱਤਾ ਵਿੱਚ ਕਈ ਰਿਕਾਰਡ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਸਿਆਸਤ ਵਿੱਚ ‘ਬਾਬਾ ਬੋਹੜ’ ਦੇ ਵਿਸ਼ੇਸ਼ਣ ਨਾਲ ਜਾਣਿਆ ਜਾਂਦਾ ਸੀ।
ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਦੇ ਸਫ਼ਰ ਨੂੰ ਸਮਝਣ ਲ਼ਈ ਅਸੀਂ ਪੰਜਾਬ ਦੇ ਕੁਝ ਸੀਨੀਅਰ ਪੱਤਰਕਾਰਾਂ ਅਤੇ ਲੇਖਕਾਂ ਨਾਲ ਗੱਲਬਾਤ ਕੀਤੀ।
ਅਸੀਂ ਉਨ੍ਹਾਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਸੋਚਣ ਦੇ ਤਰੀਕੇ, ਲੋਕਾਂ ਵਿੱਚ ਵਿਚਰਨ, ਸਿਆਸੀ ਫੈਸਲੇ ਲੈਣ ਅਤੇ ਜ਼ਿੰਦਗੀ ਦੇ ਨਿੱਜੀ ਪਲਾਂ ਦੀਆਂ ਕੁਝ ਯਾਦਾਂ ਇਕੱਤਰ ਕੀਤੀਆਂ ਹਨ।
ਪ੍ਰਕਾਸ਼ ਸਿੰਘ ਬਾਦਲ ਨੂੰ ਦਹਾਕਿਆਂ ਤੱਕ ਕਵਰ ਕਰਨ ਵਾਲੇ ਪੰਜਾਬ ਦੇ ਸੀਨੀਅਰ ਪੱਤਰਕਾਰਾਂ ਦੀ ਜ਼ੁਬਾਨੀ ਬਾਦਲ ਦੀ ਜ਼ਿੰਦਗੀ ਦੇ ਕੁਝ ਖਾਸ ਕਿੱਸੇ।

ਤਸਵੀਰ ਸਰੋਤ, SAD/FB
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਸਾਬਕਾ ਸੀਐਮ ਅਤੇ ਅਕਾਲੀ ਆਗੂ ਪ੍ਰਕਾਸ਼ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਇੱਕ ਟਵੀਟ ਜ਼ਰੀਏ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਸੀ ਕਿ ਇਹ ਉਨ੍ਹਾਂ ਲਈ 'ਨਿੱਜੀ ਘਾਟਾ' ਹੈ।

ਤਸਵੀਰ ਸਰੋਤ, SAD/FB

ਤਸਵੀਰ ਸਰੋਤ, SAD/FB