ਅੱਜ ਦਾ ਮੁੱਖ ਘਟਨਾਕ੍ਰਮ
ਅਸੀਂ ਆਪਣੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਇੱਥੇ ਹੀ ਵਿਰਾਮ ਦੇ ਰਹੇ ਹਨ। ਦੇਸ਼ ਅਤੇ ਦੁਨੀਆਂ ਦੀਆਂ ਹੋਰ ਖ਼ਬਰਾਂ ਲਈ ਬੀਬੀਸੀ ਪੰਜਾਬੀ ਦੀ ਵੈਬਸਾਈਟ ਨਾਲ ਜੁੜੇ ਰਹੋ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਘਟਨਾਕ੍ਰਮ 'ਤੇ-
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਰਤਾਨਵੀਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਭਾਰਤ ਵਿਰੋਧੀ ਅਨਸਰਾਂ ’ਤੇ ਕਾਰਵਾਈ ਲਈ ਸਹਿਮਤੀ ਬਣੀ
- ਵਿਸਾਖੀ ਮੌਕੇ ਦਮਦਮਾ ਸਾਹਿਬ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵਿੱਚ ਆਮਦ ਹੋਈ, ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ
- ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਲਸਾ ਸਾਜਨਾ ਦਿਵਸ ਮੌਕੇ ਵਧ-ਚੜ੍ਹ ਕੇ ਤੇ ਬੇਖੌਫ਼ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ
- ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ,ਸਣੇ ਕਈ ਕਾਂਗਰਸੀਆਂ ਆਗੂਆਂ ਨਾਲ ਅਪਣੇ ਚੋਣ ਨਾਮਜ਼ਦਗੀ ਲਈ ਕਾਗਜ਼ ਦਾਖਲ ਕੀਤੇ।
- ਪੰਜਾਬ ਪੁਲਿਸ ਨੇ ਵਿਸਾਖੀ ਮੌਕੇ ਅਮ੍ਰਿਤਪਾਲ ਸਿੰਘ ਦੇ ਜਨਤਕ ਥਾਵਾਂ ਉੱਤੇ ਪੋਸਟਰ ਲਾਏ ਹਨ।