ਅਮ੍ਰਿਤਪਾਲ ਸਿੰਘ ਘਟਨਾਕਰਮ ਅਤੇ ਹੋਰ ਰਾਜਨੀਤਿਕ ਗਤੀਵਿਧੀਆਂ
ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ:
- ਕੇਂਦਰ ’ਚ ਵਿਰੋਧੀ ਧਿਰਾਂ ਦੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਮੀਟਿੰਗ
- ਸੰਜੇ ਸਿੰਘ ਨੇ ਮੁਤਾਬਕ ਮੋਦੀ-ਅਡਾਨੀ ਦਾ ਘੋਟਾਲਾ ਕਰੋੜਾਂ ਦਾ ਹੈ ਤੇ ਇਸ ਬਾਰੇ ਜੇਪੀਸੀ ਦੀ ਮੰਗ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕਜੁੱਟ ਹਨ
- ਨੇਪਾਲ ਨੇ ਅਮ੍ਰਿਤਪਾਲ ਬਾਰੇ ਭਾਰਤ ਦੀ ਚਿੱਠੀ ਮਿਲਣ ਦੀ ਕੀਤੀ ਪੁਸ਼ਟੀ, ਪੁਲਿਸ ਨੇ ਜਾਣਕਾਰੀ ਤੋਂ ਕੀਤਾ ਇਨਕਾਰ
- ਅਮ੍ਰਿਤਪਾਲ ਦਾ ਗੰਨਮੈਨ ਵਰਿੰਦਰ ਸਿੰਘ ਜੌਹਲ ਹਿਰਾਸਤ ਵਿੱਚ ਲਿਆ
- ਜਥੇਦਾਰ ਹਰਪ੍ਰੀਤ ਸਿੰਘ ਨੇ ਗ੍ਰਿਫ਼ਤਾਰ ਕੀਤੇ ਬੇਕਸੂਰ ਨੌਜਵਾਨਾਂ ਦੀ ਰਿਹਾਈ ਲ਼ਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ
- ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਤਭੇਦ ਭੁਲਾ ਕੇ ਸਾਰੇ ਨੁਮਾਇੰਦੇ ਇੱਕਸੁਰ ਵਿੱਚ ਬੋਲੇ ਹਨ
- ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਕੇਂਦਰ ਸਰਕਾਰ ਦੇ ਪੋਰਟਲ ਉੱਤੇ ''ਸਿੱਖ ਅੱਤਵਾਦੀ'' ਸ਼ਬਦ ਉੱਤੇ ਇਤਰਾਜ਼ ਪ੍ਰਗਟਾਇਆ ਹੈ
- ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲੀ ਖਰਾਬੇ ਦਾ 15,000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ।