ਜਥੇਦਾਰ ਦਾ ਬੇਕਸੂਰ ਨੌਜਵਾਨਾਂ ਨੂੰ 24 ਘੰਟਿਆਂ ’ਚ ਛੱਡਣ ਦਾ ‘ਅਲਟੀਮੇਟਮ’, ਅਮ੍ਰਿਤਪਾਲ ਸਿੰਘ ਬਾਰੇ ਨੇਪਾਲ ਨੂੰ ਭਾਰਤ ਸਰਕਾਰ ਦੀ ਚਿੱਠੀ

ਅਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਕਾਰਕੁਨਾਂ ਖ਼ਿਲਾਫ਼ ਪੰਜਾਬ ਪੁਲਿਸ 18 ਮਾਰਚ ਤੋਂ ਕਾਰਵਾਈ ਕਰ ਰਹੀ ਹੈ

ਲਾਈਵ ਕਵਰੇਜ

  1. ਅਮ੍ਰਿਤਪਾਲ ਸਿੰਘ ਘਟਨਾਕਰਮ ਅਤੇ ਹੋਰ ਰਾਜਨੀਤਿਕ ਗਤੀਵਿਧੀਆਂ

    ਔਰਤਾਂ

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ:

    • ਕੇਂਦਰ ’ਚ ਵਿਰੋਧੀ ਧਿਰਾਂ ਦੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਮੀਟਿੰਗ
    • ਸੰਜੇ ਸਿੰਘ ਨੇ ਮੁਤਾਬਕ ਮੋਦੀ-ਅਡਾਨੀ ਦਾ ਘੋਟਾਲਾ ਕਰੋੜਾਂ ਦਾ ਹੈ ਤੇ ਇਸ ਬਾਰੇ ਜੇਪੀਸੀ ਦੀ ਮੰਗ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕਜੁੱਟ ਹਨ
    • ਨੇਪਾਲ ਨੇ ਅਮ੍ਰਿਤਪਾਲ ਬਾਰੇ ਭਾਰਤ ਦੀ ਚਿੱਠੀ ਮਿਲਣ ਦੀ ਕੀਤੀ ਪੁਸ਼ਟੀ, ਪੁਲਿਸ ਨੇ ਜਾਣਕਾਰੀ ਤੋਂ ਕੀਤਾ ਇਨਕਾਰ
    • ਅਮ੍ਰਿਤਪਾਲ ਦਾ ਗੰਨਮੈਨ ਵਰਿੰਦਰ ਸਿੰਘ ਜੌਹਲ ਹਿਰਾਸਤ ਵਿੱਚ ਲਿਆ
    • ਜਥੇਦਾਰ ਹਰਪ੍ਰੀਤ ਸਿੰਘ ਨੇ ਗ੍ਰਿਫ਼ਤਾਰ ਕੀਤੇ ਬੇਕਸੂਰ ਨੌਜਵਾਨਾਂ ਦੀ ਰਿਹਾਈ ਲ਼ਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ
    • ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਤਭੇਦ ਭੁਲਾ ਕੇ ਸਾਰੇ ਨੁਮਾਇੰਦੇ ਇੱਕਸੁਰ ਵਿੱਚ ਬੋਲੇ ਹਨ
    • ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਕੇਂਦਰ ਸਰਕਾਰ ਦੇ ਪੋਰਟਲ ਉੱਤੇ ''ਸਿੱਖ ਅੱਤਵਾਦੀ'' ਸ਼ਬਦ ਉੱਤੇ ਇਤਰਾਜ਼ ਪ੍ਰਗਟਾਇਆ ਹੈ
    • ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲੀ ਖਰਾਬੇ ਦਾ 15,000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ।
  2. ਕੇਂਦਰ ’ਚ ਵਿਰੋਧੀ ਧਿਰਾਂ ਦੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਮੀਟਿੰਗ

    ਸੋਨੀਆ ਗਾਂਧੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਸੋਨੀਆ ਗਾਂਧੀ

    ਕੇਂਦਰ ਵਿੱਚ ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ਵਿੱਚ ਐਲਓਪੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਦਿੱਲੀ ਰਿਹਾਇਸ਼ ਉਪਰ ਦੇਰ ਸ਼ਾਮ ਮੀਟਿੰਗ ਹੋਈ।

    ਇਸ ਮੀਟਿੰਗ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਆਗੂ ਰਾਹੁਲ ਗਾਂਧੀ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਹੋਰਾਂ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਿਲ ਸਨ।

    ਸੰਜੇ ਸਿੰਘ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਸੰਜੇ ਸਿੰਘ

    ਸੰਜੇ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, “ਮੋਦੀ-ਅਡਾਨੀ ਦਾ ਘੋਟਾਲਾ ਕਰੋੜਾਂ ਦਾ ਹੈ। ਇਸ ਬਾਰੇ ਚਰਚਾ ਕੀਤੀ ਗਈ। ਇਸ ਮੁੱਦੇ ਨੂੰ ਲੈ ਕੇ 18 ਪਾਰਟੀਆਂ ਦੀ ਜੋ ਜੇਪੀਸੀ ਦੀ ਮੰਗ ਹੈ, ਉਸ ਉਪਰ ਸਾਰੀਆਂ ਪਾਰਟੀਆਂ ਇੱਕ ਜੁੱਟ ਹਨ।”

    ਉਨ੍ਹਾਂ ਕਿਹਾ, “ਜਿਸ ਤਰ੍ਹਾਂ ਨਾਲ ਲੋਕਤੰਤਰ ਉਪਰ ਹਮਲਾ ਹੋ ਰਿਹਾ ਹੈ, ਜਿਸ ਤਰੀਕੇ ਨਾਲ ਰਾਜਨੀਤਿਕ ਪਾਰਟੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਕਰਨਾਟਕ ਦੀ ਚੋਣ ਰੈਲੀ ਦਾ ਮੁਕੱਦਮਾ ਰਾਹੁਲ ਗਾਂਧੀ ਉਪਰ ਗੁਜਰਾਤ ਵਿੱਚ ਚਲਾਇਆ ਜਾਂਦਾ ਹੈ, ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਘਰ ਖਾਲੀ ਕਰਨ ਲਈ ਕਿਹਾ ਜਾਂਦਾ ਹੈ, ਇਹਨਾਂ ਸਭ ਮੁੱਦਿਆਂ ਉਪਰ ਚਰਚਾ ਹੋਈ।”

  3. ਅਮ੍ਰਿਤਪਾਲ ਸਿੰਘ : ਭਗੌੜਾ ਹੈ ਜਾਂ ਫਰਾਰ, ਜਾਣੋ ਮਾਹਰ ਕੀ ਫਰਕ ਦੱਸਦੇ ਹਨ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ

    ਜਸਪਾਲ ਸਿੰਘ

    ਬੀਬੀਸੀ ਪੱਤਰਕਾਰ

    ਪੰਜਾਬ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਇਸ ਵੇਲੇ ਚਰਚਾ ਵਿੱਚ ਹਨ।

    ਪੰਜਾਬ ਪੁਲਿਸ ਨੇ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ 18 ਮਾਰਚ ਤੋਂ ਆਪ੍ਰੇਸ਼ਨ ਚਲਾਇਆ ਹੋਇਆ ਹੈ।

    ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਉੱਤੇ ਸ਼ਾਂਤੀ ਭੰਗ ਕਰਨਾ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨਾ ਅਤੇ ਪੁਲਿਸ ਨੂੰ ਡਿਊਟੀ ਕਰਨ ਤੋਂ ਰੋਕਣ ਸਣੇ ਵੱਖ-ਵੱਖ ਇਲਜ਼ਾਮਾਂ ਤਹਿਤ ਕਰੀਬ 16 ਮਾਮਲੇ ਦਰਜ ਕੀਤੇ ਹਨ।

    ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਆਖਰੀ ਵਾਰ ਅਮ੍ਰਿਤਪਾਲ ਹਰਿਆਣਾ ਵਿੱਚ ਵੇਖਿਆ ਗਿਆ ਹੈ।

    ਪੰਜਾਬ ਪੁਲਿਸ ਅਮ੍ਰਿਤਪਾਲ ‘ਫਰਾਰ’ ਕਰਾਰ ਦੇ ਰਹੀ ਹੈ। ਸੋਸ਼ਲ ਮੀਡੀਆ ਉੱਤੇ ਅਤੇ ਕਈ ਮੀਡੀਆ ਅਦਾਰਿਆਂ ਵੱਲੋਂ ਅਮ੍ਰਿਤਪਾਲ ਲਈ ‘ਭਗੌੜਾ’ ਸ਼ਬਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

    ਸੀਆਰਪੀਸੀ ਮੁਤਾਬਕ ਅਮ੍ਰਿਤਪਾਲ ਅਜੇ ਤੱਕ ‘ਭਗੌੜਾ’ ਨਹੀਂ ਹੈ ਅਤੇ ਉਹ ‘ਫਰਾਰ’ ਹੈ।

    ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੀਆਰਪੀਸੀ ਤਹਿਤ ਕਦੋਂ ਕਿਸੇ ਵਿਅਕਤੀ ਨੂੰ ‘ਫਰਾਰ’ ਕਿਹਾ ਜਾਂਦਾ ਹੈ ਤੇ ਕਦੋਂ ਕੋਈ ਵਿਅਕਤੀ ‘ਭਗੌੜਾ’ ਕਰਾਰ ਦਿੱਤਾ ਜਾਂਦਾ ਹੈ।

  4. ਨੇਪਾਲ ਨੇ ਅਮ੍ਰਿਤਪਾਲ ਬਾਰੇ ਭਾਰਤ ਦੀ ਚਿੱਠੀ ਮਿਲਣ ਦੀ ਕੀਤੀ ਪੁਸ਼ਟੀ, ਪੁਲਿਸ ਨੇ ਜਾਣਕਾਰੀ ਤੋਂ ਕੀਤਾ ਇਨਕਾਰ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ

    ਬੀਬੀਸੀ ਨੇਪਾਲ ਸਰਵਿਸ ਨੂੰ ਨੇਪਾਲ ਦੇ ਇਨਫਾਰਮੇਸ਼ਨ ਅਫ਼ਸਰ ਆਫ਼ ਇਮੀਗਰੇਸ਼ਨ ਡਿਪਾਰਟਮੈਂਟ ਕਮਲ ਪ੍ਰਸ਼ਾਦ ਪਾਂਡੇ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਭਾਰਤ ਦੀ ਅਮ੍ਰਿਤਪਾਲ ਸਿੰਘ ਬਾਰੇ ਚਿੱਠੀ ਮਿਲੀ ਹੈ।

    ਉਨ੍ਹਾਂ ਕਿਹਾ ਕਿ ਇਹ ਪੱਤਰ ਅਮ੍ਰਿਤਪਾਲ ਸਿੰਘ ਦੀ ਭਾਲ ਬਾਰੇ ਹੈ ਅਤੇ ਇਸ ਪ੍ਰਤੀ ਪ੍ਰਵਾਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ।

    ਕਮਲ ਪ੍ਰਸ਼ਾਦ ਪਾਂਡੇ ਨੇ ਕਿਹਾ ਕਿ ਜੇਕਰ ਉਹ ਅਮ੍ਰਿਤਪਾਲ ਸਿੰਘ ਨੂੰ ਫੜ ਲੈਂਦੇ ਹਨ ਤਾਂ ਉਸ ਨੂੰ ਭਾਰਤ ਭੇਜਿਆ ਜਾਵੇਗਾ।

    ਹਾਲਾਂਕਿ ਨੇਪਾਲ ਪੁਲਿਸ ਦੇ ਬੁਲਾਰੇ ਡਿਪਟੀ ਇੰਸਪੈਕਟਰ ਜਨਰਲ ਪੋਸ਼ਰਾਜ ਪੋਖਰਾਲ ਨੇ ਕਿਹਾ ਕਿ ਉਹਨਾਂ ਨੂੰ ਹਾਲੇ ਇਸ ਤਰ੍ਹਾਂ ਦੀ ਕੋਈ ਬੇਨਤੀ ਨਹੀਂ ਮਿਲੀ।

    ਉਨ੍ਹਾਂ ਕਿਹਾ ਕਿ ਪੁਲਿਸ ਨੂੰ ਅਮ੍ਰਿਤਪਾਲ ਸਿੰਘ ਬਾਰੇ ਹਾਲੇ ਕੁਝ ਪਤਾ ਨਹੀਂ।

  5. ਜਥੇਦਾਰ ਨੇ ਸਿੱਖਾਂ ਨੂੰ ਸੋਸ਼ਲ ਮੀਡੀਆ ਦੇ ਬਿਰਤਾਂਤ ਦਾ ਜਵਾਬ ਦੇਣ ਲ਼ਈ ਕਿਹਾ

    ਪੰਜਾਬ ਦੀ ਜੌਗਰਫ਼ੀ ਨੂੰ ਬਦਲਿਆ ਜਾ ਰਿਹਾ ਹੈ

    ਸਾਡੇ ਉੱਤੇ ਕੂਟਨੀਤਿਕ ਹਮਲੇ ਹੋ ਰਹੇ ਹਨ, ਅਸੀਂ ਜਵਾਬ ਦੇ ਰਹੇ ਹਾਂ ਹਮਲਾਵਰ ਹੋ ਕੇ

    ਵਿਦੇਸ਼ਾਂ ਤੋਂ ਵੱਡੇ ਪ੍ਰੋਗਰਾਮ ਐਲਾਨਣ ਅਤੇ ਖਾਲਿਸਤਾਨ ਦਾ ਐਲਾਨ ਕਰਨ ਦੇ ਵੀ ਈਮੇਲ ਆ ਰਹੇ ਹਨ

    ਕੂਟਨੀਤਿਕ ਹਮਲਿਆਂ ਦਾ ਜਵਾਬ ਕੂਟਨੀਤਿਕ ਤਰੀਕੇ ਨਾਲ ਦੇਣਾ ਹੋਵੇਗਾ

    ਅਸੀਂ ਸੋਚ ਸਮਝ ਤੋਂ ਬਿਨਾਂ ਚੱਲਣ ਦਾ ਯਤਨ ਕੀਤਾ ਹੈ, ਜਿਸ ਦਾ ਇਹ ਨਤੀਜਾ ਹੈ

    ਸੋਸ਼ਲ ਮੀਡੀਆ ਉੱਤੇ ਸਿੱਖ ਵਿਰੋਧੀ ਸ਼ਕਤੀਆਂ ਬਿਰਤਾਂਤ ਸਿਰਜਦੀਆਂ ਹਨ, ਅਸੀਂ ਉਸ ਵਿੱਚ ਫਸ ਜਾਂਦੇ ਹਾਂ

    ਸੋਸ਼ਲ ਮੀਡੀਆ ਦੇ ਕੂਮੈਂਟਾਂ ਨੂੰ ਦੇਖ ਕੇ ਫੈਸਲੇ ਨਹੀਂ ਲਏ ਜਾਂਦੇ

    ਅਮ੍ਰਿਤਪਾਲ ਸਿੰਘ

    ਸਭ ਤੋਂ ਵੱਡਾ ਸਾਡੇ ਉੱਤੇ ਹਮਲਾ ਨੈਸ਼ਨਲ ਮੀਡੀਆ ਰਾਹੀ ਸਾਡੇ ਚਰਿਤਰਘਾਣ ਦਾ ਕੀਤਾ ਹੈ

    ਬਾਜੇਕੇ ਵਰਗੇ ਤੋਂ ਦੇਸ ਨੂੰ ਖ਼ਤਰਾ ਹੋ ਗਿਆ ਤਾਂ ਦੇਸ ਨੂੰ ਸੋਚਣਾ ਚਾਹੀਦਾ ਹੈ

    ਹਰੀਕੇ ਪੱਤਣ ਧਰਨਾ ਖਤਮ ਹੋਣ ਉੱਤੇ ਲਾਠੀਚਾਰਜ ਕੀਤਾ ਅਤੇ ਵਾਹਨ ਫੂਕੇ ਕੀਤੇ ਗਏ

    ਫੇਕ ਖਬਰਾਂ ਫੈਲਾਉਣ ਵਾਲੇ ਚੈਨਲਾਂ ਉੱਤੇ ਇਕੱਠਿਆ ਹੋ ਕੇ ਕਾਰਵਾਈ ਕੀਤੀ ਜਾਵੇ

    ਸਾਰੀਆਂ ਜਥੇਬੰਦੀਆਂ ਚੈਨਲਾਂ ਖ਼ਿਲਾਫ਼ ਅਦਾਲਤਾਂ ਵਿੱਚ ਜਾਣ

    ਸਿੱਖ ਨੌਜਵਾਨਾਂ ਵਲੋਂ ਚਲਾਏ ਜਾ ਰਹੇ ਚੈਨਲਾਂ ਨੂੰ ਬੰਦ ਕਰਵਾ ਦਿੱਤਾ, 100 ਤੋਂ ਵੱਧ ਚੈਨਲ ਬੰਦ ਕੀਤੇ

    400 ਦੇ ਕਰੀਬ ਸਾਡੇ ਬੱਚੇ ਫੜੇ, 7 ਉੱਤੇ ਐੱਨਐੱਸਏ ਅਤੇ ਬਾਕੀਆਂ ਉੱਤੇ 7/151 ਲੱਗੇ

    ਅਮ੍ਰਿਤਪਾਲ ਜੇ ਗ੍ਰਿਫ਼ਤਾਰ ਨਹੀਂ ਹੈ ਤਾਂ ਉਹ ਆਤਮ ਸਮਰਪਣ ਕਰੇ

  6. ਜਥੇਦਾਰ ਨੇ ਭਾਸ਼ਣ ਦੌਰਾਨ ਕੀ-ਕੀ ਕਿਹਾ

    ਐਲਾਨ :

    • ਬੇਕਸੂਰ ਨੌਜਵਾਨ ਫੜ੍ਹੇ ਹਨ ਅਤੇ 100 ਫੀਸਦੀ ਉਨ੍ਹਾਂ ਨਾਲ ਹਾਂ
    • 24 ਘੰਟਿਆਂ ਅੰਦਰ ਸਾਡੇ ਮੁੰਡੇ ਛੱਡੇ ਜਾਣ
    • ਸਾਡੀਆਂ ਗੱਡੀਆਂ ਰਿਲੀਜ਼ ਕੀਤੀਆਂ ਜਾਣ
    • ਗੱਡੀਆਂ ਭੰਨਣ ਵਾਲੇ ਅਫਸਰਾਂ ਨੂੰ ਜਥੇਬੰਦੀਆਂ ਜਵਾਬਦੇਹ ਬਣਾਉਣ
    • ਭਾਰਤ ਸਰਕਾਰ ਸਿੱਖਾਂ ਨੂੰ ਵੱਖਵਾਦੀ ਕਹਿਣ ਵਾਲੀ ਖੇਡ ਬੰਦ ਕਰੇ
    • ਪੰਜਾਬ ਵਿੱਚ ਲਾਗੂ ਕੀਤੇ ਗਏ ਕਾਲ਼ੇ ਕਾਨੂੰਨ ਤੁਰੰਤ ਹਟਾਏ ਜਾਣ
    • ਹਿੰਦੂ ਰਾਸ਼ਟਰ ਵਾਲਿਆਂ ਉੱਤੇ ਵੀ ਐੱਨਐੱਸਏ ਲਾ ਦਿਓ, ਅਸੀਂ ਭੁਗਤ ਲਵਾਂਗੇ
    • ਜੇ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਸਾਰੀਆਂ ਜਥੇਬੰਦੀਆਂ ਵਹੀਰ ਕੱਢਣਗੀਆਂ
    • ਵਿਸਾਖੀ ਮੌਕੇ ਨਗਰ ਕੀਰਤਨਾਂ ਰਾਹੀ ਆਪਣੀ ਗੱਲ ਰੱਖਾਂਗੇ
    • ਸਿੱਖਾਂ ਬਾਰੇ ਗਲ਼ਤ ਜਾਣਕਾਰੀ ਫੈਲਾਉਣ ਬਾਰੇ ਚੈਨਲਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ
    • ਚੈਨਲ ਤੇ ਅਕਾਊਂਟ ਜੋ ਬੰਦ ਕੀਤੇ ਗਏ ਤਾਂ ਉਹ ਵੀ ਤੁਰੰਤ ਚਲਾਏ ਜਾਣ
    • ਸਿੱਖ ਰਿਆਸਤਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਿਸ਼ਾਨ ਨੂੰ ਪ੍ਚਾਰਨਾ ਹੈ।
  7. ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਕੀ ਬੋਲੇ ਜਥੇਦਾਰ - ਲਾਈਵ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  8. ਭਾਰਤ ਨੂੰ ਅਮ੍ਰਿਤਪਾਲ ਸਿੰਘ ਦੇ ਨੇਪਾਲ ’ਚ ਲੁਕੇ ਹੋਣ ਦਾ ਖ਼ਦਸ਼ਾ

    ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਅਮ੍ਰਿਤਪਾਲ ਸਿੰਘ ਨੂੰ ਤੀਜੇ ਦੇਸ਼ ਵਿੱਚ ਭੱਜ ਜਾਣ ਤੋਂ ਰੋਕਣ ਲਈ ਕਿਹਾਹੈ।

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਭਾਰਤ ਨੇ ਨੇਪਾਲ ਦੀ ਸਰਕਾਰ ਨੂੰ ਕਿਹਾ ਹੈ ਕਿ ਫ਼ਰਾਰ ਹੋਏ ਅਮ੍ਰਿਤਪਾਲ ਸਿੰਘ ਨੂੰ ਕਿਸੇ ਤੀਜੇ ਦੇਸ਼ ਵਿੱਚ ਭੱਜਣ ਨਾ ਦਿੱਤਾ ਜਾਵੇ।

    ਭਾਰਤ ਸਰਕਾਰ ਦਾ ਇਹ ਮੰਨਣਾ ਹੈ ਕਿ ਅਮ੍ਰਿਤਪਾਲ ਸਿੰਘ ਨੇਪਾਲ ਵਿੱਚ ਲੁਕਿਆ ਹੋਇਆ ਹੈ।

    ਪੀਟੀਆਈ ਨੇ ਨੇਪਾਲੀ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਨੇ ਨੇਪਾਲ ਨੂੰ ਕਿਹਾ ਹੈ ਕਿ ਜੇਕਰ ਅਮ੍ਰਿਤਪਾਲ ਭਾਰਤੀ ਪਾਸਪੋਰਟ ਜਾਂ ਕੋਈ ਹੋਰ ਨਕਲੀ ਪਾਸਪੋਰਟ ਵਰਤ ਨੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।

    ਨੇਪਾਲ ਵਿੱਚ ਭਾਰਤੀ ਅੰਬੈਸੀ ਨੇ ਡਿਪਾਰਟਮੈਂਟ ਆਫ਼ ਕਾਉਂਸਲਰ ਸਰਵਿਸਿਸ ਨੂੰ ਇੱਕ ਪੱਤਰ ਭੇਜ ਕੇ ਸਰਕਾਰੀ ਏਜੰਸੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਅਮ੍ਰਿਤਪਾਲ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।

    ਕਾਠਮਾਡੂ ਪੋਸਟ ਅਖ਼ਬਾਰ ਨੇ ਲਿਖਿਆ ਹੈ, “ ਅਮ੍ਰਿਤਪਾਲ ਸਿੰਘ ਮੌਜੂਦਾ ਸਮੇਂ ਨੇਪਾਲ ਵਿੱਚ ਲੁਕਿਆ ਹੋਇਆ ਹੈ।”

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

  9. ਅਕਾਲ ਤਖ਼ਤ ਵਿਖੇ ਹੋਏ ਪੰਥਕ ਇਕੱਠ ਦੌਰਾਨ ਕੀ ਫੈਸਲਾ ਹੋਇਆ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  10. ਪੰਥਕ ਇਕੱਠ ਦਾ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ

    ਜਥੇਦਾਰ ਅਕਾਲ ਤਖ਼ਤ
    ਤਸਵੀਰ ਕੈਪਸ਼ਨ, ਬੈਠਕ ਵਿੱਚ ਸ਼ਾਮਲ ਹੋਣ ਪਹੁੰਚਣ ਮੌਕੇ ਅਕਾਲ ਤਖ਼ਤ ਜਥੇਦਾਰ ਹਰਪ੍ਰੀਤ ਸਿੰਘ

    ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਫੜ੍ਹੋ-ਫੜੀ ਦੇ ਮਾਮਲੇ ਵਿੱਚ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਸਿੱਖ ਜਥੇਬੰਦੀਆਂ ਦੇ ਨੁੰਮਾਇਦਿਆਂ ਨਾਲ ਬੈਠਕ ਕੀਤੀ।

    ਬੈਠਕ ਤੋਂ ਬਾਅਦ ਮੀਡੀਆ ਨਾਲ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਨੇ ਇੱਕਸੁਰ ਹੋ ਕੇ ਪ੍ਰੋਗਾਰਮ ਤੈਅ ਕੀਤਾ ਹੈ।

    ਧਾਮੀ ਮੁਤਾਬਕ ਬੈਠਕ ਵਿੱਚ ਹੇਠ ਲਿਖੇ ਨੁਕਤੇ ਤੈਅ ਕੀਤੇ ਗਏ :

    • ਗ੍ਰਿਫ਼ਤਾਰਬੇਕਸੂਰ ਨੌਜਵਾਨਾਂ ਦੀ ਰਿਹਾਈ ਲ਼ਈ 24 ਘੰਟੇ ਦਾ ਅਲਟੀਮੇਟਮ
    • ਜੇਕਰ ਅਮ੍ਰਿਤਪਾਲ ਪੁਲਿਸ ਕੋਲ ਹੈ ਤਾਂ ਪੰਜਾਬ ਸਰਕਾਰ ਸਪੱਸ਼ਟ ਕਰੇ
    • ਜੇਕਰ ਅਮ੍ਰਿਤਪਾਲ ਪੁਲਿਸ ਕੋਲ ਨਹੀਂ ਹੈ ਤਾਂ ਉਹ ਵੀ
    • ਮੰਗ ਨਾ ਮੰਨੇ ਜਾਣ ਉੱਤੇ ਅਕਾਲ ਤਖ਼ਤ ਤੋਂ ਸਾਂਝੀ ਵਹੀਰ ਕੱਢੀ ਜਾਵੇਗੀ
    • ਗ੍ਰਿਫ਼ਤਾਰ ਸਾਰੇ ਨੌਜਵਾਨਾਂ ਦੀ ਮੁਫ਼ਤ ਕਾਨੂੰਨੀ ਸਹਾਇਤਾ ਲਈ ਵਕੀਲਾਂ ਦੇ ਪੈਨਲ ਦਾ ਗਠਨ
    • ਜੇਕਰ ਕਿਸੇ ਨੇ ਵਕੀਲ ਕਰ ਲਿਆ ਹੈ ਤਾਂ ਉਸ ਦੀ ਫੀਸ ਸ਼੍ਰੋਮਣੀ ਕਮੇਟੀ ਵਲੋਂ ਦਿੱਤੀ ਜਾਵੇਗੀ
    • ਜਿਨ੍ਹਾਂ ਨੌਜਵਾਨਾਂ ਉੱਤੇ ਐੱਨਐੱਸਏ ਲਾਇਆ ਗਿਆ ਹੈ, ਉਸ ਨੂੰ ਹਾਈਕੋਰਟ ਵਿੱਚ ਚੂਣੌਤੀ ਦਿੱਤੀ ਜਾਵੇਗੀ
    • ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਤਭੇਦ ਭੁਲਾ ਕੇ ਸਾਰੇ ਨੁਮਾਇੰਦੇ ਇੱਕਸੁਰ ਬੋਲੇ
  11. ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ’ਤੇ ਲਾਇਆ ਗਿਆ ਐੱਨਐੱਸਏ ਐਕਟ ਕੀ ਹੈ ਅਤੇ ਇਹ ਕਦੋਂ ਲੱਗਦਾ ਹੈ?

    ਪੰਜਾਬ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ 5 ਸਾਥੀਆਂ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾਇਆ ਗਿਆ ਹੈ।

    ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਸਿੰਘ ਹਾਲੇ ਫਰਾਰ ਹਨ ਪਰ ਪੰਜ ਮੁਲਜ਼ਮਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਹੈ।

    ਅਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੈਬਕਸ ਕਾਰਪਸ ਪਟੀਸ਼ਨ ਲਗਾਈ ਹੋਈ ਹੈ।

    ਇਸ ਰਿਪੋਰਟ ਵਿੱਚ ਅਸੀਂ ਦੱਸਾਂਗੇ ਕਿ ਐੱਨਐੱਸਏ ਕੀ ਹੁੰਦਾ ਹੈ, ਇਹ ਕਦੋ ਲੱਗਦਾ ਹੈ ਅਤੇ ਇਸ ਅਧੀਨ ਕਿਸੇ ਇਨਸਾਨ ਨੂੰ ਕਿੰਨਾਂ ਸਮਾਂ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ?

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

  12. ਵੋਟਾਂ ਲ਼ਈ ਵਿਗਾੜਿਆ ਜਾ ਰਿਹਾ ਮਾਹੌਲ - ਮਨਜੀਤ ਸਿੰਘ

    ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਨੇ ਕਿਹਾ ਸਰਕਾਰਾਂ ਵੋਟਾਂ ਲਈ ਪੰਜਾਬ ਦਾ ਮਾਹੌਲ ਵਿਗਾੜ ਰਹੀਆਂ ਹਨ।

    ਮਨਜੀਤ ਸਿੰਘ ਜਥੇਦਾਰ ਵਲੋਂ ਪੰਥਕ ਨੁਮਾਇੰਦਿਆਂ ਦੀ ਕੀਤੀ ਜਾ ਰਹੀ ਬੈਠਕ ਵਿੱਚ ਸ਼ਾਮਲ ਹੋਣ ਪਹੁੰਚੇ ਸਨ।

    ਉਨ੍ਹਾਂ ਕਿਹਾ ਹਰ ਬੁਲਾਰੇ ਨੂੰ 2-3 ਮਿੰਟ ਦੇ ਕੇ ਸਿਰਫ਼ ਸੁਝਾਅ ਲਏ ਜਾ ਰਹੇ ਹਨ। ਸਾਰੇ ਸੁਝਾਅ ਲੈ ਕੇ ਜਥੇਦਾਰ ਅਗਲੇਰੀ ਕਾਰਵਾਈ ਕਰਨਗੇ।

    ਮਨਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਗ੍ਰਿਫ਼ਤਾਰ ਜਿਨ੍ਹਾਂ ਲੋਕਾਂ ਉੱਤੇ ਐੱਨਐੱਸਏ ਲਗਾਇਆ ਗਿਆ ਹੈ, ਉਨ੍ਹਾਂ ਨੂੰ ਤੁਰੰਤ ਵਾਪਸ ਪੰਜਾਬ ਲਿਆਂਦਾ ਜਾਵੇ।

    ਮਨਜੀਤ ਸਿੰਘ ਦਾ ਕਹਿਣਾ ਸੀ ਕਿ ਗ੍ਰਿਫ਼ਤਾਰ ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਕਾਨੂੰਨੀ ਮਾਨਤਾ ਦੇਵੇਗੀ।

  13. 'ਸਿੱਖ ਅੱਤਵਾਦੀ ਗਤੀਵਿਧੀਆਂ' ਉੱਤੇ ਇਤਰਾਜ਼ ਦਾ ਪ੍ਰਗਟਾਵਾ

    ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਇਕ ਜਰਨੈਲ ਸਿੰਘ ਨੇ ਕੇਂਦਰ ਸਰਕਾਰ ਦੇ ਪੋਰਟਲ ਉੱਤੇ ''ਸਿੱਖ ਅੱਤਵਾਦੀ'' ਸ਼ਬਦ ਉੱਤੇ ਇਤਰਾਜ਼ ਪ੍ਰਗਟਾਇਆ ਹੈ।

    ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਚਲਾਏ ਜਾ ਰਹੇ ਜਨਤਕ ਸ਼ਿਕਾਇਤ ਪੋਰਟਲ ਤੇ "ਸਿੱਖ ਅੱਤਵਾਦੀ ਗਤੀਵਿਧੀਆਂ" ਲਿਖਣਾ ਸਿੱਖਾਂ ਨੂੰ ਬਦਨਾਮ ਕਰਨ ਲਈ ਘਟਿਆ ਹਰਕਤ ਹੈ।

    ਉਨ੍ਹਾਂ ਕਿਹਾ ਕਿ ਅਜ਼ਾਦੀ ਵਿੱਚ,ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਲਈ ਇਹ ਲਿੱਖਣਾ ਸ਼ਰਮਨਾਕ ਹੈ, ਸੰਵਿਧਾਨ ਦੇ ਅਨੁਛੇਦ 15 ਧਰਮ ਦੇ ਆਧਾਰ 'ਤੇ ਵਿਤਕਰੇ ਦੀ ਮਨਾਹੀ ਹੈ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਸਾਨੂੰ ਅਕਾਲ ਤਖ਼ਤ ਤੋਂ ਬਹੁਤ ਆਸਾਂ ਹਨ-ਪਰਮਜੀਤ ਕੌਰ

    ਅਕਾਲ ਤਖ਼ਤ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪਰਮਜੀਤ ਕੌਰ

    ਅਕਾਲ ਤਖ਼ਤ ਸਾਹਿਬ ਉੱਤੇ ਪੰਥਕ ਜਥੇਬੰਦੀਆਂ ਦੀ ਬੈਠਕ ਚੱਲ ਰਹੀ ਹੈ।

    ਇਸ ਮੌਕੇ ਪਹੁੰਚੇ ਲੋਕਾਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੇ ਨਾਲ ਨਾਲ ਅਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਦੇ ਵੀ ਹਨ।

    ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਵਿਰੋਧੀ ਨਾਅਰੇ ਵੀ ਲਗਾਏ।

    ਮਾਨਸਾ ਤੋਂ ਅਕਾਲ ਤਖ਼ਤ ਪਹੁੰਚੀ ਪਰਮਜੀਤ ਕੌਰ ਨੇ ਕਿਹਾ ਕਿ,“ਸਾਨੂੰ ਅਕਾਲ ਤਖ਼ਤ ਤੋਂ ਬਹੁਤ ਆਸਾਂ ਹਨ। ਅਸੀਂ ਕਿਸੇ ਵੀ ਸਰਕਾਰ ਮੌਕੇ ਅਜਿਹਾ ਮਾਹੌਲ ਨਹੀਂ ਦੇਖਿਆ ਹੈ।”

    ਇੱਕ ਹੋਰ ਬੀਬੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲ ਤਖ਼ਤ ’ਤੇ ਹੋ ਰਹੀ ਮੀਟਿੰਗ ਵਿੱਚ ਜੇ ਕੋਈ ਢੁੱਕਵਾਂ ਫ਼ੈਸਲਾ ਲਿਆ ਗਿਆ ਤਾਂ ਠੀਕ ਨਹੀਂ ਤਾਂ ਅਸੀਂ ਸੜਕਾਂ ’ਤੇ ਉਤਰਾਂਗੇ।”

  15. ਫਸਲੀ ਖਰਾਬੇ ਦਾ 15 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ

    ਭਗਵੰਤ ਮਾਨ

    ਤਸਵੀਰ ਸਰੋਤ, Bhagwant mann

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਂਹ ਅਤੇ ਝੱਖੜ ਨਾਲ ਹੋਏ ਫਸਲੀ ਖਰਾਬੇ ਲਈ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।

    ਮੁੱਖ ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਰਾਹੀ ਦੱਸਿਆ ਕਿ ਨਿੱਜੀ ਤੌਰ ਉੱਤੇ ਜ਼ਮੀਨੀ ਹਾਲਾਤ ਦੇਖਣ ਅਤੇ ਅਫ਼ਸਰਾਂ ਨਾਲ ਬੈਠਕ ਤੋਂ ਬਾਅਦ ਹਾਲਾਤ ਦਾ ਜ਼ਾਇਜ਼ਾ ਲਿਆ ਹੈ।

    ਪੰਜਾਬ ਸਰਕਾਰ ਜਿਹੜੇ ਕਿਸਾਨਾਂ ਦੀਆਂ ਫਸਲਾਂ ਦਾ 75 ਤੋਂ 100 ਫੀਸਦ ਫਸਲੀ ਖਰਾਬਾ ਹੋਇਆ ਹੈ, ਉਨ੍ਹਾਂ ਨੂੰ 15,000 ਰੁਪਏ ਏਕੜ ਦਾ ਮੁਆਵਜ਼ਾ ਦੇਵੇਗੀ।

    ਇਹ ਪਹਿਲਾਂ ਦਿੱਤੇ ਜਾਂਦੇ ਮੁਆਵਜ਼ੇ ਨਾਲੋਂ 25 ਫੀਸਦ ਦਾ ਵਾਧਾ ਹੋਵੇਗਾ।

    33 ਤੋਂ 75 ਫੀਸਦ ਖਰਾਬੇ ਲ਼ਈ ਜਿਹੜਾ ਪਹਿਲਾਂ 5400 ਰੁਪਏ ਦਿੱਤੇ ਜਾਂਦੇ ਸਨ, ਉਸ ਨੂੰ ਵਧਾ ਕੇ 6750 ਰੁਪਏ ਕਰ ਦਿੱਤਾ ਹੈ।

    ਜਿਹੜੇ ਪਹਿਲਾਂ 26-33 ਫੀਸਦ ਖਰਾਬਾ ਮੁਅਵਾਜ਼ਾ ਦੇਣ ਯੋਗ ਮੰਨਿਆ ਜਾਂਦਾ ਸੀ, ਉਸ ਸੀਮਾ ਨੂੰ ਘਟਾ ਕੇ 20 ਫੀਸਦ ਕਰ ਦਿੱਤਾ ਹੈ। ਇਸ ਦਾ ਅਰਥ ਇਹ ਹੈ ਕਿ ਜੇਕਰ ਕਿਸੇ ਦਾ 20 ਏਕੜ ਵਿੱਚੋਂ ਇੱਕ ਏਕੜ ਦਾ ਵੀ ਨੁਕਸਾਨ ਹੁੰਦਾ ਹੈ, ਉਸ ਨੂੰ ਵੀ ਮੁਆਵਜ਼ਾ ਮਿਲੇ।

    ਮੁੱਖ ਮੰਤਰੀ ਮੁਤਾਬਕ ਇੱਕ ਹਫ਼ਤੇ ਦੇ ਅੰਦਰ ਅੰਦਰ ਪਿੰਡਾਂ ਵਿੱਚ ਅਨਾਊਂਮੈਂਟ ਕਰਵਾ ਕੇ ਪਾਰਦਰਸ਼ੀ ਤਰੀਕੇ ਨਾਲ ਸਾਰੇ ਪਿੰਡ ਸਾਹਮਣੇ ਕੀਤੀ ਜਾਵੇਗੀ ਅਤੇ ਮੁਆਵਜ਼ੇ ਦਾ ਪਾਰਦਰਸ਼ੀ ਢੰਗ ਅਪਣਾਇਆ ਜਾਵੇਗਾ।

  16. ਖ਼ਾਲਿਸਤਾਨ ਦੇ ਨਾਮ ਉੱਤੇ ਸਿੱਖਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ- ਗਰੇਵਾਲ

    ਅਕਾਲ ਤਖ਼ਤ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਗੁਰਚਰਨ ਸਿੰਘ ਗਰੇਵਾਲ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ,“ਖ਼ਾਲਿਸਤਾਨ ਦੇ ਨਾਮ ’ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਖ਼ਾਲਿਸਤਾਨ ਕਿਤੇ ਵੀ ਨਹੀਂ ਹੈ।”

    ਉਨ੍ਹਾਂ ਦੱਸਿਆ ਕਿ ਅਕਾਲ ਤਖ਼ਤ ਨੇ ਸਮੁੱਚੀਆਂ ਪੰਥਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਜਥੇਦਾਰ ਸਾਹਿਬ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪ੍ਰਮੁੱਖ ਸਿੱਖ ਸਗੰਠਨਾਂ ਦੇ ਨੁੰਮਾਇਦਿਆਂ ਨਾਲ ਬੈਠਕ ਕਰ ਰਹੇ ਹਨ।

    ਅਕਾਲ ਤਖ਼ਤ ਵਿਖੇ ਵੱਡੀ ਗਿਣਤੀ ਸਿੱਖ ਸੰਗਤ ਪਹੁੰਚੀ ਹੋਈ ਹੈ।

  17. ਅਮ੍ਰਿਤਪਾਲ ਦਾ ਗੰਨਮੈਨ ਵਰਿੰਦਰ ਸਿੰਘ ਜੌਹਲ ਹਿਰਾਸਤ ਵਿੱਚ ਲਿਆ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਅਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਜੌਹਲ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

    ਵਰਿੰਦਰ ਸਿੰਘ ਜੌਹਲ ਤਰਨ ਤਾਰਨ ਦੇ ਪੱਟੀ ਕਸਬੇ ਦਾ ਰਹਿਣ ਵਾਲਾ ਹੈ ਅਤੇ ਅਮ੍ਰਿਤਪਾਲ ਨਾਲ ਬਤੌਰ ਗੰਨਮੈਨ ਸੇਵਾ ਕਰਦਾ ਸੀ।

    ਤਰਨ ਤਾਰਨ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਮੁਤਾਬਕ ਵਰਿੰਦਰ ਸਿੰਘ ਜੌਹਲ ਨੂੰ ਅਮ੍ਰਿਤਸਰ ਦੇਹਾਤੀ ਪੁਲਿਸ ਹਵਾਲੇ ਕੀਤਾ ਗਿਆ ਹੈ।

  18. ਅਕਾਲ ਤਖ਼ਤ ਉੱਤੇ ਪੰਥਕ ਇਕੱਤਰਤਾ ਮੌਕੇ ਨਾਅਰੇਬਾਜ਼ੀ

    ਅਕਾਲ ਤਖਤ ਸਾਹਿਬ
    ਤਸਵੀਰ ਕੈਪਸ਼ਨ, ਹਾਜ਼ਰ ਲੋਕ ਅਮ੍ਰਿਤਪਾਲ ਰਿਹਾਅ ਕਰੋ ਦੇ ਨਾਅਰੇ ਲਗਾ ਰਹੇ ਸਨ

    ਅਕਾਲ ਤਖ਼ਤ ਸਾਹਿਬ ਉੱਤੇ ਸਿੱਖ ਵਿਦਵਾਨਾਂ, ਵਕੀਲਾਂ, ਪੱਤਰਕਾਰਾਂ ਤੇ ਹੋਰ ਪੰਥਕ ਆਗੂਆਂ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕਰ ਰਹੇ ਹਨ।

    ਇਹ ਬੈਠਕ ਅਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਕਾਰਕੁਨਾਂ ਖਿਲਾਫ਼ ਪੁਲਿਸ ਕਾਰਵਾਈ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ਚਰਚਾ ਕਰਨ ਲ਼ਈ ਬੁਲਾਈ ਗਈ ਹੈ।

    ਸਿੱਖ
    ਤਸਵੀਰ ਕੈਪਸ਼ਨ, ਵੱਡੀ ਗਿਣਤੀ ਵਿੱਚ ਬੀਬੀਆਂ ਵੀ ਪਹੁੰਚੀਆਂ ਹੋਈਆਂ ਸਨ

    ਦਰਬਾਰ ਸਾਹਿਬ ਕੰਪਲੈਕਸ ਵਿੱਚ ਹਾਜ਼ਰ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ ਜਿਸ ਵੇਲੇ ਜਥੇਦਾਰ ਬੈਠਕ ਲਈ ਪਹੁੰਚੇ, ਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੇ ‘‘ਅਮ੍ਰਿਤਪਾਲ ਰਿਹਾਅ ਕਰੋ ਅਤੇ ਪੰਜਾਬ ਸਰਕਾਰ ਮੁਰਦਾਬਾਦ’’ ਦੇ ਨਾਅਰੇ ਲਾਏ।

    ਕਈ ਪੰਥਕ ਸੰਗਠਨਾਂ ਦੇ ਆਗੂ ਅਤੇ ਕਾਰਕੁਨ ਬੈਠਕ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ, ਜਿਸ ਕਾਰਨ ਉਹ ਨਿਰਾਸ਼ ਦਿਖੇ।

    ਇੱਥੇ ਪਹੁੰਚੀਆਂ ਸੰਗਤਾਂ ਜਿਨ੍ਹਾਂ ਵਿੱਚ ਬੀਬੀਆਂ ਦੀ ਵੀ ਵੱਡੀ ਗਿਣਤੀ ਹੈ, ਦਾ ਇਲਜ਼ਾਮ ਸੀ ਕਿ ਅਮ੍ਰਿਤਪਾਲ ਖਿਲਾਫ਼ ਕਾਰਵਾਈ ਦੇ ਬਹਾਨੇ ਸਿੱਖ ਨੌਜਵਾਨਾਂ ਨੂੰ ਪੁਲਿਸ ਨਜ਼ਾਇਜ਼ ਚੁੱਕ ਰਹੀ ਹੈ।

    ਅਕਾਲ ਤਖ਼ਤ ਸਾਹਿਬ
    ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੇ ਜਥੇਦਾਰ ਦੇ ਆਉਣ ਮੌਕੇ ਮਾਹੌਲ ਕਾਫ਼ੀ ਗਰਮ ਦਿਖਿਆ
    ਸਿੱਖ ਜਥੇਬੰਦੀਆਂ
    ਤਸਵੀਰ ਕੈਪਸ਼ਨ, ਨਿਹੰਗ ਜਥੇਬੰਦੀਆਂ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ
  19. ਅਕਾਲ ਤਖਤ ਉੱਤੇ ਪੰਥਕ ਇਕੱਤਰਤਾ - ਲਾਇਵ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  20. ਦਲ ਖਾਲਸਾ ਨੇ ਜਥੇਦਾਰ ਦੀ ਕਾਰਗੁਜ਼ਾਰੀ ਉੱਤੇ ਚੁੱਕੇ ਸਵਾਲ

    ਅਕਾਲ ਤਖਤ

    ਸਿੱਖ ਜਥੇਬੰਦੀ ਦਲ ਖਾਲਸਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਲਾਈ ਪੰਥਕ ਇਕੱਤਰਤਾ ਤੋਂ ਪਹਿਲਾਂ ਇੱਕ ਚਿੱਠੀ ਰਾਹੀ ਕਈ ਸਵਾਲ ਖੜ੍ਹੇ ਕੀਤੇ ਹਨ।

    ਅਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਦੀ ਦਿੱਤੀ ਨਸੀਹਤ ਉੱਤੇ ਸਵਾਲ ਚੁੱਕਦਿਆਂ ਦਲ ਖਾਲਸਾ ਨੇ ਇਸ ਉੱਤੇ ਇਤਰਾਜ਼ ਪ੍ਰਗਟਾਇਆ ਹੈ।

    ਦਲ ਖਾਲਸਾ ਨੇ ਲਿਖਿਆ, ‘‘ਬੀਤੇ ਦਿਨੀਂ ਆਪ ਜੀ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਦੀ ਕੀਤੀ ਨਸੀਹਤ ਜਥੇਦਾਰ ਦੀ ਪਦਵੀ ਦੇ ਅਨੁਕੂਲ ਨਹੀਂ ਹੈ।’’

    ‘‘ਸਿੱਖ ਦ੍ਰਿਸ਼ਟੀਕੋਣ ਤੋਂ ਅਕਾਲ ਤਖਤ ਦੇ ਜਥੇਦਾਰ ਦੇ ਇਹ ਸਰੋਕਾਰ ਨਹੀਂ ਹਨ। ਆਪ ਦੇ ਅਧਿਕਾਰ-ਖੇਤਰ ਅਤੇ ਕਾਰਜ-ਖੇਤਰ ਵਿੱਚ ਮਰਯਾਦਾ, ਰਵਾਇਤਾਂ, ਅਤੇ ਸਿਧਾਂਤਾਂ ਦੀ ਪਹਿਰੇਦਾਰੀ ਆਉਂਦੀ ਹੈ ਨਾ ਕਿ ਕਾਨੂੰਨ-ਵਿਵਸਥਾ ਦੀ!’’

    ਅਕਾਲ ਤਖਤ ਸਾਹਿਬ
    ਤਸਵੀਰ ਕੈਪਸ਼ਨ, ਜਥੇਦਾਰਾਂ ਦੀ ਪੰਥਕ ਇਕੱਤਰਤਾ ਮੌਕੇ ਨਾਅਰੇਬਾਜ਼ੀ ਕਰਦੀ ਸੰਗਤ