
ਤਸਵੀਰ ਸਰੋਤ, ANI
ਹਿਮਾਚਲ
ਪ੍ਰਦੇਸ਼ ਵਿੱਚ ਹੁਣ ਤੱਕ ਹਰ ਪੰਜ ਸਾਲ ਬਾਅਦ ਸਰਕਾਰ ਬਦਲਦੀ ਰਹੀ ਹੈ ਪਰ ਇਸ ਵਾਰ ਚੋਣ ਸਰਵੇਖਣਾਂ ਵਿੱਚ
ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿੱਚ ਬਣੇ ਰਹਿਣ ਦੀਆ ਸੰਭਾਵਨਾਵਾਂ
ਪ੍ਰਗਟਾਈਆਂ ਗਈਆਂ ਹਨ।
ਇਸ ਨਾਲ
ਭਾਜਪਾ ਨੂੰ ਆਸ ਹੈ ਕਿ ਉਹ ਪੁਰਾਣੇ ਰੁਝਾਨ ਨੂੰ ਬਦਲਣ 'ਚ
ਕਾਮਯਾਬ ਰਹੇਗੀ ਪਰ ਦੂਜੇ ਪਾਸੇ ਕਾਂਗਰਸ ਵੀ ਸਪੱਸ਼ਟ ਬਹੁਮਤ ਦੀ ਉਮੀਦ ਕਰ ਰਹੀ ਹੈ।
ਗੁਜਰਾਤ
ਵਾਂਗ ਹਿਮਾਚਲ ਪ੍ਰਦੇਸ਼ ਵਿੱਚ ਵੀ ਵੋਟਾਂ ਦੀ ਗਿਣਤੀ ਚਾਲੂ ਹੈ।
ਹਿਮਾਚਲ
ਪ੍ਰਦੇਸ਼ ਵਿਧਾਨ ਸਭਾ ਦੀਆਂ 68 ਸੀਟਾਂ ਲਈ 12 ਨਵੰਬਰ ਨੂੰ ਵੋਟਾਂ ਪਈਆਂ ਸਨ। ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਇਸ ਵਾਰ 75.6 ਫ਼ੀਸਦੀ ਵੋਟਾਂ ਪਈਆਂ। ਹਿਮਾਚਲ ਵਿੱਚ ਚੋਣ ਪ੍ਰਚਾਰ
ਦੌਰਾਨ ਵੀ ਭਾਜਪਾ ਅਤੇ ਕਾਂਗਰਸ ਨੇ ਆਪਣੀ ਪੂਰੀ ਤਾਕਤ ਝੋਕੀ ਸੀ।
ਜਿੱਥੇ ਭਾਜਪਾ ਵਲੋਂ ਵੋਟਰਾਂ ਨੂੰ ਦੂਸਰੀ ਵਾਰ ਲੁਭਾਉਣ ਦੀ ਪੂਰੀ
ਕੋਸ਼ਿਸ਼ ਕੀਤੀ ਗਈ, ਉਥੇ
ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ '10 ਗਾਰੰਟੀਆਂ' ਦੇ
ਵਾਅਦੇ 'ਤੇ
ਜ਼ੋਰ ਦਿੱਤਾ।
ਇਸ ਵਾਰ ਹਿਮਾਚਲ
ਵਿੱਚ ਆਮ ਆਦਮੀ ਪਾਰਟੀ ਦੀ ਆਮਦ ਨੇ ਇਸ ਮੁਕਾਬਲੇ ਨੂੰ ਹੋਰ ਤਿੱਖਾ ਬਣਾ ਦਿੱਤਾ।
ਇਨ੍ਹਾਂ
ਤਿੰਨਾਂ ਸਿਆਸੀ ਪਾਰਟੀਆਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਅਤੇ ਰਾਸ਼ਟਰੀ
ਦੇਵਭੂਮੀ ਪਾਰਟੀ ਵੀ ਹਿਮਾਚਲ ਦੇ ਚੋਣ ਮੈਦਾਨ ਵਿੱਚ ਹਨ। ਭਾਜਪਾ ਅਤੇ ਕਾਂਗਰਸ ਦੋਵਾਂ ਵਲੋਂ ਆਪੋ-ਆਪਣੀ ਜਿੱਤ ਦੇ ਦਾਅਵੇ ਵੀ ਲਗਾਤਾਰ ਕੀਤੇ ਜਾ ਰਹੇ ਹਨ।
ਜੇਕਰ
ਭਾਜਪਾ ਜਿੱਤ ਜਾਂਦੀ ਹੈ ਤਾਂ ਇਸ ਦਾ ਅਰਥ
ਹੋਵੇਗਾ ਕਿ ਉਸ ਨੇ ਸੱਤਾ ਵਿਰੋਧੀ ਰੁਝਾਨਾਂ ਨੂੰ ਹਰਾ ਦਿੱਤਾ ਹੈ ਅਤੇ ਸੱਤਾਧਾਰੀ ਪਾਰਟੀ ਦੇ ਹੀ ਸੱਤਾ
ਵਿੱਤ ਰਹਿਣ ਦਾ ਨਵਾਂ ਰੁਝਾਨ ਬਣਾਇਆ ਹੈ।
ਨਿਊਜ਼
ਏਜੰਸੀ ਏਐੱਨਆਈ ਦੀ
ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਮਨੀਸ਼ ਗਰਗ ਨੇ ਜਾਣਕਾਰੀ ਦਿੱਤੀ
ਹੈ ਕਿ ਚੋਣ ਕਮਿਸ਼ਨ ਨੇ
ਹਿਮਾਚਲ ਵਿੱਚ ਵੋਟਾਂ ਦੀ ਗਿਣਤੀ ਦੇ ਕੰਮ ਲਈ 59 ਥਾਵਾਂ 'ਤੇ 69 ਕਾਊਂਟਿੰਗ ਹਾਲ ਬਣਾਏ ਹਨ ਜਿਨ੍ਹਾਂ ਦੀ ਸੁਰੱਖਿਆ ਲਈ 10,000 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।