ਲਾਇਵ ਨੂੰ ਵਿਰਾਮ, ਧੰਨਵਾਦ
ਭਾਰਤ ਦੇ ਕੇਂਦਰੀ ਬਜਟ ਨਾਲ ਸਬੰਧਤ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ। ਪੂਰੀ ਲਾਇਵ ਕਰਵੇਜ਼ ਦੌਰਾਨ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਭਨਾਂ ਦਾ ਧੰਨਵਾਦ
You’re viewing a text-only version of this website that uses less data. View the main version of the website including all images and videos.
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਾਰਤ ਦੇ ਕੇਂਦਰੀ ਬਜਟ ਨੂੰ ਤਿਆਰ ਕਰਨ ਵੇਲੇ ਜੋ ਨੁਕਤੇ ਧਿਆਨ ਵਿਚ ਰੱਖੇ
ਭਾਰਤ ਦੇ ਕੇਂਦਰੀ ਬਜਟ ਨਾਲ ਸਬੰਧਤ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ। ਪੂਰੀ ਲਾਇਵ ਕਰਵੇਜ਼ ਦੌਰਾਨ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਭਨਾਂ ਦਾ ਧੰਨਵਾਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ ਨੂੰ ਲੋਕਾਂ ਲਈ ਉਮੀਦਾਂ ਅਤੇ ਮੌਕਿਆਂ ਦਾ ਬਜਟ ਕਹਿ ਕੇ ਸਵਾਗਤ ਕੀਤਾ ਹੈ। ਇਹ ਅਰਥਚਾਰੇ ਨੂੰ ਹੁਲਾਰਾ ਦੇਣ ਵਾਲਾ ਹੈ, ਇਹ ਹੋਰ ਢਾਂਚੇ, ਹੋਰ ਨਿਵੇਸ਼,ਹੋਰ ਵਿਕਾਸ ਅਤੇ ਹੋਰ ਨੌਕਰੀਆਂ ਨਾਲ ਭਰਿਆ ਹੋਇਆ ਹੈ। ਇਸ ਵਿਚ ਗਰੀਨ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਕਾਂਗਰਸ ਦੇ ਰਾਹੁਲ ਗਾਂਧੀ ਨੇ 'ਜ਼ੀਰੋ ਸਮ ਬਜਟ' ਕਰਾਰ ਦਿੱਤਾ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਆਖਿਆ ਕਿ ਇਸ ਬਜਟ ਵਿੱਚ ਮੱਧਵਰਗੀ, ਗ਼ਰੀਬ,ਕਿਸਾਨਾਂ,ਨੌਜਵਾਨਾਂ ਅਤੇ ਮੁਲਾਜ਼ਮ ਵਰਗ ਲਈ ਕੁਝ ਵੀ ਨਹੀਂ ਹੈ।
ਸਾਬਕਾ ਕੇਂਦਰੀ ਰਾਜ ਵਿੱਤ ਮੰਤਰੀ ਜੈਅੰਤ ਸਿਨਹਾ ਨੇ ਬਜਟ ਪੇਸ਼ ਹੋਣ ਤੋਂ ਬਾਅਦ ਆਖਿਆ ਕਿ ਇਹ ਵਿਕਾਸ ਵਿੱਚ ਸਹਾਇਤਾ ਕਰਨ ਵਾਲਾ ਬਜਟ ਹੈ ਅਤੇ ਇਸ ਨਾਲ ਮਹਿੰਗਾਈ ਉੱਪਰ ਕਾਬੂ ਰਹੇਗਾ।
ਜਯੰਤ ਸਿਨਹਾ ਨੇ ਆਖਿਆ ਕਿ ਇਸ ਬਜਟ ਵਿੱਚ ਆਉਣ ਵਾਲੇ ਸਮੇਂ ਵਿਚ ਵੱਧ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਆਪਣਾ ਚੌਥਾ ਬਜਟ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ।
ਉਧਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਆਖਿਆ ਕਿ ਬਜਟ ਵਿੱਚ ਆਮ ਨਾਗਰਿਕਾਂ ਲਈ ਕੁਝ ਖ਼ਾਸ ਨਹੀਂ ਹੈ।ਥਰੂਰ ਨੇ ਵੀ ਆਖਿਆ ਕਿ ਮੱਧਵਰਗੀ ਪਰਿਵਾਰਾਂ ਲਈ ਟੈਕਸ ਵਿਚ ਕੋਈ ਰਾਹਤ ਨਹੀਂ ਹੈ ਅਤੇ ਲੱਗਦਾ ਹੈ ਕਿ ਇਹ ਬਜਟ 'ਅੱਛੇ ਦਿਨਾਂ' ਨੂੰ ਹੋਰ ਵੀ ਦੂਰ ਕਰ ਰਿਹਾ ਹੈ।
ਸ਼ਸ਼ੀ ਥਰੂਰ ਨੇ ਆਖਿਆ ਕਿ ਬਜਟ ਵਿੱਚ ਮਨਰੇਗਾ,ਰੱਖਿਆ ਨਾਲ ਸਬੰਧਤ ਚੀਜ਼ਾਂ ਅਤੇ ਹੋਰ ਜ਼ਰੂਰੀ ਮੁੱਦਿਆਂ ਦਾ ਜ਼ਿਕਰ ਨਹੀਂ ਸੀ।
ਥਰੂਰ ਨੇ ਆਖਿਆ ਕਿ ਡਿਜੀਟਲ ਕਰੰਸੀ ਦੀ ਦਿਸ਼ਾ ਵੱਲ ਸਰਕਾਰ ਜਾ ਰਹੀ ਸੀ ਅਤੇ ਇਸ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਤੀ ਸਾਲ2022-23 ਬਜਟ ਦਾ ਪੇਸ਼ਕਰ ਦਿੱਤਾ ਗਿਆ ਹੈ।
ਰਾਜ ਸਭਾ ਸੰਸਦ ਮੈਂਬਰ ਅਤੇ ਟੀਐੱਮਸੀ ਆਗੂ ਡੈਰੇਕ ਓ ਬ੍ਰਾਇਨ ਨੇ ਬਜਟ ਤੇ ਚੁਟਕੀ ਲੈਂਦਿਆਂ ਆਖਿਆ ਕਿ ਇਹ ਸਰਕਾਰ ਲਈ ਹੀਰੇ ਉਨ੍ਹਾਂ ਦੇ ਦੋਸਤ ਹਨ ।
ਸਮਾਜ ਦੇ ਬਾਕੀ ਵਰਗ ਜਿਨ੍ਹਾਂ ਵਿੱਚ ਕਿਸਾਨ, ਬੇਰੁਜ਼ਗਾਰ, ਲੋਕ ਮੱਧ ਵਰਗੀ ਅਤੇ ਮਜ਼ਦੂਰ ਆਉਂਦੇ ਹਨ ਉਨ੍ਹਾਂ ਲਈ ਇਹ ਪ੍ਰਧਾਨ ਮੰਤਰੀ ਪ੍ਰਵਾਹ ਨਹੀਂ ਕਰਦੇ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਹੀਰੇ ਅਤੇ ਹੋਰ ਕੀਮਤੀ ਰਤਨਾਂ ਉੱਪਰ ਕਸਟਮ ਡਿਊਟੀ ਨੂੰ ਘਟਾ ਕੇ 5 ਫ਼ੀਸਦ ਕਰ ਦਿੱਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਮਿਤ ਸ਼ਾਹ ਨੇ ਆਖਿਆ ਕਿ ਮੋਦੀ ਸਰਕਾਰ ਦਾ ਇਹ ਬਜਟ ਦੂਰਦਰਸ਼ੀ ਹੈ ਜੋ ਭਾਰਤ ਦੀ ਅਰਥਵਿਵਸਥਾ ਨੂੰ ਬਦਲਣ ਵਾਲਾ ਬਜਟ ਸਾਬਤ ਹੋਵੇਗਾ।
ਅਮਿਤ ਸ਼ਾਹ ਨੇ ਟਵੀਟ ਕਰਦਿਆਂ ਆਖਿਆ ਕਿ ਇਹ ਬਜਟ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ ਆਜ਼ਾਦੀ ਦੇ ਸੌਵੇਂ ਵਰ੍ਹੇ ਲਈ ਨਵੇਂ ਭਾਰਤ ਦੀ ਨੀਂਹ ਵੀ ਰੱਖੇਗਾ।
ਅਮਿਤ ਸ਼ਾਹ ਨੇ ਆਖਿਆ ਕਿ ਬਜਟ ਨੂੰ ਵਧਾ ਕੇ 39.45 ਲੱਖ ਕਰੋੜ ਕਰਨਾ ਮਹਾਂਮਾਰੀ ਵਿੱਚ ਭਾਰਤ ਦੀ ਵਧ ਰਹੀ ਅਰਥਵਿਵਸਥਾ ਨੂੰ ਦਰਸਾਉਂਦਾ ਹੈ।
ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਇਹ ਬਜਟ ਵਿੱਤੀ ਮੋਰਚੇ ਦੇ ਹਿਸਾਬ ਨਾਲ ਇਹ ਆਮ ਆਦਮੀ ਦਾ ਬਜਟ ਹੈ ਅਤੇ ਦੇਸ ਦੀ ਤਰੱਕੀ ਲਈ ਇੱਕ ਰੋਡ ਮੈਪ ਹੈ।
ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਰਾਜੇਵਰਧਨ ਰਾਠੌਰ ਨੇ ਕਿਹਾ ਕਿ 35 ਫ਼ੀਸਦ ਢਾਂਚਾਗਤ ਨਿਵੇਸ਼ ਆਪਣੇ ਆਪ ਹੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਹੈ। ਇਸ ਨਾਲ ਦੇਸ ਵਿਚ ਉਤਪਾਦਨ ਵਧੇਗਾ ਅਤੇ ਮੁਲਕ ਦਾ ਪੈਸਾ ਮੁਲਕ ਵਿਚ ਹੀ ਰਹੇਗਾ।
ਪੰਜਾਬ ਦੇ ਆਰਥਿਕ ਮਾਹਰ ਡਾਕਟਰ ਆਰ ਐੱਸ ਘੁੰਮਣ ਨੇ ਬਜਟ ਬਾਰੇ ਗੱਲ ਕਰਦਿਆਂ ਕਿਹਾ
ਕਾਂਗਰਸ ਆਗੂ ਅਲੋਕ ਸਿਨਹਾ ਨੇ ਇਸ ਬਜਟ ਨੂੰ ਤਰਕਹੀਣ ਕਰਾਰ ਦਿੱਤਾ ਹੈ।
ਕਿਸਾਨਾਂ ਦੀ ਆਮਦਨ ਦੁੱਗਣੀ ਆਮਦਨ ਕਰਨ ਦਾ ਜ਼ਿਕਰ ਨਹੀਂ ਹੋਇਆ। ਐੱਮਐੱਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਬਾਬਤ ਕੁਝ ਨਹੀਂ ਕੀਤਾ ਗਿਆ।
ਬਜਟ ਇੱਕ ਸਾਲ ਦਾ ਹੁੰਦਾ ਹੈ ਅਤੇ ਸਰਕਾਰ 25 ਸਾਲ ਦੀ ਗੱਲ ਕਰ ਰਹੀ ਹੈ। ਸਰਕਾਰ ਇਤਿਹਾਸ ਵਿਚ ਉਲਝੀ ਹੋਈ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇਆਪਣੇ ਬਜਟ ਭਾਸ਼ਣ ਦੌਰਾਨ ਆਖਿਆ ਕਿ ਸਾਡੀ ਸਰਕਾਰ ਨੇ ਔਰਤਾਂ ਨੂੰ ਲਾਭ ਦੇਣ ਲਈ ਮਹਿਲਾ ਤੇ ਬਾਲਵਿਕਾਸਮੰਤਰਾਲੇ ਦੇ ਮਿਸ਼ਨ ਸ਼ਕਤੀ, ਮਿਸ਼ਨ ਵਾਤਸਲ, ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0 ਵਰਗੀਆਂ ਯੋਜਨਾਵਾਂ ਨੂੰ ਨਵਾਂ ਰੂਪ ਦਿੱਤਾ ਹੈ।
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਆਖਿਆ ਕਿ ਦੋ ਲੱਖ ਆਂਗਨਵਾੜੀਆਂ ਦੇ ਵਿਕਾਸ ਦਾ ਟੀਚਾ ਵੀ ਕੇਂਦਰ ਸਰਕਾਰ ਦਾ ਹੈ।
ਇਸ ਦੇ ਨਾਲ ਹੀ ਕੱਟੇ ਹੋਏ ਅਤੇ ਪਾਲਿਸ਼ਡ ਹੀਰਿਆਂ,ਰਤਨਾਂ ਉਪਰ ਕਸਟਮ ਡਿਊਟੀ ਨੂੰ ਵੀ ਘਟਾ ਕੇ 5 ਫ਼ੀਸਦ ਕਰ ਦਿੱਤਾ ਗਿਆ ਹੈ।
ਕੇਂਦਰੀ ਵਿੱਤ ਮੰਤਰੀ ਵੱਲੋਂ ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਬਜਟ ਦਾ ਜਿਵੇਂ ਡੀਵੈਲੂਏਸ਼ਨ ਹੋ ਰਿਹਾ ਹੈ ਉਹ ਲਗਾਤਾਰ ਜਾਰੀ ਹੈ।ਇਸ ਬਾਰੇ ਠੋਸ ਅੰਕੜਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਸੀ, ਜੋ ਨਹੀਂ ਹੈ।
ਇਸ ਬਜਟ ਡਿਜ਼ੀਟਾਇਜੇਸ਼ਨ, ਢਾਂਚਾਗਤ ਵਰਗੇ ਜੋ ਐਲਾਨ ਕੀਤਾ ਗਿਆ ਹੈ, ਉਸ ਦੀ ਗੱਲ ਕੋਈ ਨਵੀਂ ਨਹੀਂ ਹੈ।
ਜੋ ਠੋਸ ਐਲਾਨ ਕੀਤੇ ਗਏ ਹਨ, ਉਹ ਇਸ ਖਰਚੇ ਵਿਚ ਇਹ ਕਿਵੇਂ ਹੋਵੇਗਾ, ਉਸ ਦੇ ਅੰਕੜੇ ਦਿੱਤੇ ਜਾਣੇ ਚਾਹੀਦੇ ਸਨ।
ਹੀਰਿਆਂ ਦੇ ਗਹਿਣੇ ਉੱਤੇ ਕਸਟਮ ਡਿਊਟੀ ਘਟਾਈ ਗਈ ਅਤੇ ਛਤਰੀਆਂ ਉੱਤੇ ਦਰਾਮਦ ਡਿਊਟੀ 20 ਫੀਸਦ ਵਧਾਈ ਗਈ।
ਇਸ ਤਰ੍ਹਾਂ ਹੀਰਿਆਂ ਦੇ ਗਹਿਣੇ ਸਸਤੇ ਹੋਣਗੇ ਅਤੇ ਵਿਦੇਸ਼ ਤੋਂ ਆਉਣ ਵਾਲੀਆਂ ਛਤਰੀਆਂ ਮਹਿੰਗੀਆਂ ਹੋਣਗੀਆਂ।
ਵਿਦੇਸ਼ ਤੋਂ ਆਉਣ ਵਾਲੀ ਮਸ਼ੀਨਰੀ ਸਸਤੀ ਹੋਵੇਗੀ ਅਤੇ ਖੇਤੀ ਸੰਦ ਵੀ ਸਸਤੇ ਹੋਣਗੇ
ਕੱਪੜੇ ਅਤੇ ਚਮੜੇ ਦੀਆਂ ਚੀਜ਼ਾਂ ਵੀ ਕੁਝ ਸਸਤੀਆਂ ਹੋਣਗੀਆਂ
ਆਮ ਆਦਮੀ ਨੂੰ ਬਜਟ ਵਿਚ ਆਮਦਨ ਕਰ ਟੈਕਸ ਮੋਰਚੇ ਉੱਤੇ ਕੋਈ ਰਾਹਤ ਨਹੀਂ, ਆਮਦਨ ਕਰ ਸਲੈਬ ਵਿਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ।
ਕੇਂਦਰੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਵਿੱਤੀ ਵਰ੍ਹੇ ਵਿੱਚ ਆਰਬੀਆਈ ਡਿਜੀਟਲ ਰੁਪਿਆ ਵੀ ਜਾਰੀ ਕਰੇਗਾ।
ਨਿਰਮਲਾ ਸੀਤਾਰਮਨ ਨੇ ਆਖਿਆ ਕਿ ਇਹ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁੰਗਾਰਾ ਦੇਵੇਗਾ।
2022-23 ਦਾ ਕੁੱਲ ਬਜਟ 39.45 ਲੱਖ ਕਰੋੜ ਰੁਪਏ ਦਾ ਹੈ।
ਨਿਰਮਲਾ ਸੀਤਾਰਮਨ ਨੇ ਆਖਿਆ ਕਿ ਰੱਖਿਆ ਬਜਟ ਦਾ ਪੱਚੀ ਫ਼ੀਸਦ ਹਿੱਸਾ ਰਿਸਰਚ ਉੱਤੇ ਖਰਚ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਮਾਨਸਿਕ ਸਿਹਤ ਲਈ ਵੀ ਯੋਜਨਾਵਾਂ ਲਾਂਚ ਕੀਤੀਆਂ ਜਾਣਗੀਆਂ। ਵਿੱਤ ਮੰਤਰੀ ਨੇ ਆਖਿਆ ਕਿ ਟੈਕਸ ਸਿਸਟਮ ਨੂੰ ਹੋਰ ਆਸਾਨ ਬਣਾਇਆ ਜਾਵੇਗਾ।