ਬਜਟ 2022: ਆਮਦਨ ਕਰ ਵਿਚ ਕੋਈ ਛੂਟ ਨਹੀਂ, ਡਿਜ਼ੀਟਲ ਕਰੰਸੀ ਹੋਵੇਗੀ ਲਾਂਚ ਅਤੇ ਆਮ ਆਦਮੀ ਪੱਲੇ ਕੀ ਪਿਆ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਾਰਤ ਦੇ ਕੇਂਦਰੀ ਬਜਟ ਨੂੰ ਤਿਆਰ ਕਰਨ ਵੇਲੇ ਜੋ ਨੁਕਤੇ ਧਿਆਨ ਵਿਚ ਰੱਖੇ

ਲਾਈਵ ਕਵਰੇਜ

  1. ਲਾਇਵ ਨੂੰ ਵਿਰਾਮ, ਧੰਨਵਾਦ

    ਭਾਰਤ ਦੇ ਕੇਂਦਰੀ ਬਜਟ ਨਾਲ ਸਬੰਧਤ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ। ਪੂਰੀ ਲਾਇਵ ਕਰਵੇਜ਼ ਦੌਰਾਨ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਭਨਾਂ ਦਾ ਧੰਨਵਾਦ

  2. ਬਜਟ 2022: ਮੋਦੀ ਨੇ ਕਿਹਾ ਆਸਾਂ ਤੇ ਮੌਕਿਆਂ ਵਾਲਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ ਨੂੰ ਲੋਕਾਂ ਲਈ ਉਮੀਦਾਂ ਅਤੇ ਮੌਕਿਆਂ ਦਾ ਬਜਟ ਕਹਿ ਕੇ ਸਵਾਗਤ ਕੀਤਾ ਹੈ। ਇਹ ਅਰਥਚਾਰੇ ਨੂੰ ਹੁਲਾਰਾ ਦੇਣ ਵਾਲਾ ਹੈ, ਇਹ ਹੋਰ ਢਾਂਚੇ, ਹੋਰ ਨਿਵੇਸ਼,ਹੋਰ ਵਿਕਾਸ ਅਤੇ ਹੋਰ ਨੌਕਰੀਆਂ ਨਾਲ ਭਰਿਆ ਹੋਇਆ ਹੈ। ਇਸ ਵਿਚ ਗਰੀਨ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਆਮ ਬਜਟ 2022: ਕੇਂਦਰੀ ਵਿੱਤ ਮੰਤਰੀ ਦੇ ਮੁੱਖ ਐਲਾਨ

    • ਇਨਕਮ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ।
    • ਕ੍ਰਿਪਟੋ ਕਰੰਸੀ ਦੀ ਕਮਾਈ ਉਪਰ 30% ਟੈਕਸ।
    • ਅਗਲੇ ਸਾਲ ਤਕ ਡਿਜੀਟਲ ਰੁਪਿਆ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਲਾਂਚ ਕਰ ਦਿੱਤਾ ਜਾਵੇਗਾ।
    • ਦੋ ਸਾਲ ਦੇ ਅੰਦਰ ਇਨਕਮ ਟੈਕਸ ਰਿਟਰਨ ਵਿੱਚ ਗਲਤੀਆਂ ਸੁਧਾਰੀਆਂ ਜਾ ਸਕਦੀਆਂ ਹਨ।
    • ਐੱਮਐੱਸਪੀ ਲਈ 2.37 ਲੱਖ ਕਰੋੜ ਰੱਖੇ ਜਾਣਗੇ
    • ਐਲਆਈਸੀ ਲਈ ਆਈਪੀਓ ਆਉਣ ਦੀ ਉਮੀਦ
    • ਅਗਲੇ ਤਿੰਨ ਸਾਲ ਲਈ 400 ਨਵੀਂਆਂ ਵੰਦੇ ਭਾਰਤ ਟੀਮ
    • ਚਿੱਪ ਦੇ ਇਸਤੇਮਾਲ ਵਾਲੇ ਈ ਪਾਸਪੋਰਟ ਜਾਰੀ ਕੀਤੇ ਜਾਣਗੇ
    • ਮੇਕ ਇਨ ਇੰਡੀਆ ਤਹਿਤ ਸੱਠ ਲੱਖ ਨੌਕਰੀਆਂ ਦੀ ਗੱਲ ਕੇਂਦਰੀ ਮੰਤਰੀ ਮੰਤਰੀ ਵੱਲੋਂ ਆਖੀ ਗਈ ਹੈ।
    • ਡਰੋਨ ਟੈਕਨਾਲੋਜੀ ਵਿਚ ਸਟਾਰਟਅੱਪ ਲਈ ਡ੍ਰੋਨ ਸ਼ਕਤੀ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ
    • ਗੰਗਾ ਨਦੀ ਦੇ ਕਿਨਾਰੇ ਪੰਜ ਕਿਲੋਮੀਟਰ ਦਾ ਕੌਰੀਡੋਰ ਬਣਾਇਆ ਜਾਵੇਗਾ
    • ਦੇਸ਼ ਦੀਆਂ ਪੰਜ ਵੱਡੀਆਂ ਨਦੀਆਂ ਨੂੰ ਜੋੜਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।
  4. ਮੋਦੀ ਸਰਕਾਰ ਦਾ 'ਜ਼ੀਰੋ ਸਮ ਬਜਟ':ਰਾਹੁਲ ਗਾਂਧੀ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਕਾਂਗਰਸ ਦੇ ਰਾਹੁਲ ਗਾਂਧੀ ਨੇ 'ਜ਼ੀਰੋ ਸਮ ਬਜਟ' ਕਰਾਰ ਦਿੱਤਾ ਹੈ।

    ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਆਖਿਆ ਕਿ ਇਸ ਬਜਟ ਵਿੱਚ ਮੱਧਵਰਗੀ, ਗ਼ਰੀਬ,ਕਿਸਾਨਾਂ,ਨੌਜਵਾਨਾਂ ਅਤੇ ਮੁਲਾਜ਼ਮ ਵਰਗ ਲਈ ਕੁਝ ਵੀ ਨਹੀਂ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਅੱਛੇ ਦਿਨਾਂ' ਨੂੰ ਹੋਰ ਵੀ ਦੂਰ ਧੱਕਣ ਵਾਲਾ ਬਜਟ: ਸ਼ਸ਼ੀ ਥਰੂਰ

    ਸਾਬਕਾ ਕੇਂਦਰੀ ਰਾਜ ਵਿੱਤ ਮੰਤਰੀ ਜੈਅੰਤ ਸਿਨਹਾ ਨੇ ਬਜਟ ਪੇਸ਼ ਹੋਣ ਤੋਂ ਬਾਅਦ ਆਖਿਆ ਕਿ ਇਹ ਵਿਕਾਸ ਵਿੱਚ ਸਹਾਇਤਾ ਕਰਨ ਵਾਲਾ ਬਜਟ ਹੈ ਅਤੇ ਇਸ ਨਾਲ ਮਹਿੰਗਾਈ ਉੱਪਰ ਕਾਬੂ ਰਹੇਗਾ।

    ਜਯੰਤ ਸਿਨਹਾ ਨੇ ਆਖਿਆ ਕਿ ਇਸ ਬਜਟ ਵਿੱਚ ਆਉਣ ਵਾਲੇ ਸਮੇਂ ਵਿਚ ਵੱਧ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਹੈ।

    ਜ਼ਿਕਰਯੋਗ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਆਪਣਾ ਚੌਥਾ ਬਜਟ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ।

    ਉਧਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਆਖਿਆ ਕਿ ਬਜਟ ਵਿੱਚ ਆਮ ਨਾਗਰਿਕਾਂ ਲਈ ਕੁਝ ਖ਼ਾਸ ਨਹੀਂ ਹੈ।ਥਰੂਰ ਨੇ ਵੀ ਆਖਿਆ ਕਿ ਮੱਧਵਰਗੀ ਪਰਿਵਾਰਾਂ ਲਈ ਟੈਕਸ ਵਿਚ ਕੋਈ ਰਾਹਤ ਨਹੀਂ ਹੈ ਅਤੇ ਲੱਗਦਾ ਹੈ ਕਿ ਇਹ ਬਜਟ 'ਅੱਛੇ ਦਿਨਾਂ' ਨੂੰ ਹੋਰ ਵੀ ਦੂਰ ਕਰ ਰਿਹਾ ਹੈ।

    ਸ਼ਸ਼ੀ ਥਰੂਰ ਨੇ ਆਖਿਆ ਕਿ ਬਜਟ ਵਿੱਚ ਮਨਰੇਗਾ,ਰੱਖਿਆ ਨਾਲ ਸਬੰਧਤ ਚੀਜ਼ਾਂ ਅਤੇ ਹੋਰ ਜ਼ਰੂਰੀ ਮੁੱਦਿਆਂ ਦਾ ਜ਼ਿਕਰ ਨਹੀਂ ਸੀ।

    ਥਰੂਰ ਨੇ ਆਖਿਆ ਕਿ ਡਿਜੀਟਲ ਕਰੰਸੀ ਦੀ ਦਿਸ਼ਾ ਵੱਲ ਸਰਕਾਰ ਜਾ ਰਹੀ ਸੀ ਅਤੇ ਇਸ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2

    End of X post, 2

  6. ਟੀਐਮਸੀ ਨੇਤਾ ਨੇ ਬਜਟ ਦੀ ਕੀਤੀ ਨਿਖੇਧੀ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਤੀ ਸਾਲ2022-23 ਬਜਟ ਦਾ ਪੇਸ਼ਕਰ ਦਿੱਤਾ ਗਿਆ ਹੈ।

    ਰਾਜ ਸਭਾ ਸੰਸਦ ਮੈਂਬਰ ਅਤੇ ਟੀਐੱਮਸੀ ਆਗੂ ਡੈਰੇਕ ਓ ਬ੍ਰਾਇਨ ਨੇ ਬਜਟ ਤੇ ਚੁਟਕੀ ਲੈਂਦਿਆਂ ਆਖਿਆ ਕਿ ਇਹ ਸਰਕਾਰ ਲਈ ਹੀਰੇ ਉਨ੍ਹਾਂ ਦੇ ਦੋਸਤ ਹਨ ।

    ਸਮਾਜ ਦੇ ਬਾਕੀ ਵਰਗ ਜਿਨ੍ਹਾਂ ਵਿੱਚ ਕਿਸਾਨ, ਬੇਰੁਜ਼ਗਾਰ, ਲੋਕ ਮੱਧ ਵਰਗੀ ਅਤੇ ਮਜ਼ਦੂਰ ਆਉਂਦੇ ਹਨ ਉਨ੍ਹਾਂ ਲਈ ਇਹ ਪ੍ਰਧਾਨ ਮੰਤਰੀ ਪ੍ਰਵਾਹ ਨਹੀਂ ਕਰਦੇ।

    ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਹੀਰੇ ਅਤੇ ਹੋਰ ਕੀਮਤੀ ਰਤਨਾਂ ਉੱਪਰ ਕਸਟਮ ਡਿਊਟੀ ਨੂੰ ਘਟਾ ਕੇ 5 ਫ਼ੀਸਦ ਕਰ ਦਿੱਤਾ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਭਾਰਤ ਸਰਕਾਰ ਦਾ ਇਹ ਬਜਟ ਹੈ ਦੂਰਦਰਸ਼ੀ:ਅਮਿਤ ਸ਼ਾਹ

    ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਮਿਤ ਸ਼ਾਹ ਨੇ ਆਖਿਆ ਕਿ ਮੋਦੀ ਸਰਕਾਰ ਦਾ ਇਹ ਬਜਟ ਦੂਰਦਰਸ਼ੀ ਹੈ ਜੋ ਭਾਰਤ ਦੀ ਅਰਥਵਿਵਸਥਾ ਨੂੰ ਬਦਲਣ ਵਾਲਾ ਬਜਟ ਸਾਬਤ ਹੋਵੇਗਾ।

    ਅਮਿਤ ਸ਼ਾਹ ਨੇ ਟਵੀਟ ਕਰਦਿਆਂ ਆਖਿਆ ਕਿ ਇਹ ਬਜਟ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ ਆਜ਼ਾਦੀ ਦੇ ਸੌਵੇਂ ਵਰ੍ਹੇ ਲਈ ਨਵੇਂ ਭਾਰਤ ਦੀ ਨੀਂਹ ਵੀ ਰੱਖੇਗਾ।

    ਅਮਿਤ ਸ਼ਾਹ ਨੇ ਆਖਿਆ ਕਿ ਬਜਟ ਨੂੰ ਵਧਾ ਕੇ 39.45 ਲੱਖ ਕਰੋੜ ਕਰਨਾ ਮਹਾਂਮਾਰੀ ਵਿੱਚ ਭਾਰਤ ਦੀ ਵਧ ਰਹੀ ਅਰਥਵਿਵਸਥਾ ਨੂੰ ਦਰਸਾਉਂਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਆਮ ਆਦਮੀ ਦਾ ਬਜਟ - ਭਾਜਪਾ

    ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਇਹ ਬਜਟ ਵਿੱਤੀ ਮੋਰਚੇ ਦੇ ਹਿਸਾਬ ਨਾਲ ਇਹ ਆਮ ਆਦਮੀ ਦਾ ਬਜਟ ਹੈ ਅਤੇ ਦੇਸ ਦੀ ਤਰੱਕੀ ਲਈ ਇੱਕ ਰੋਡ ਮੈਪ ਹੈ।

    ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਰਾਜੇਵਰਧਨ ਰਾਠੌਰ ਨੇ ਕਿਹਾ ਕਿ 35 ਫ਼ੀਸਦ ਢਾਂਚਾਗਤ ਨਿਵੇਸ਼ ਆਪਣੇ ਆਪ ਹੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਹੈ। ਇਸ ਨਾਲ ਦੇਸ ਵਿਚ ਉਤਪਾਦਨ ਵਧੇਗਾ ਅਤੇ ਮੁਲਕ ਦਾ ਪੈਸਾ ਮੁਲਕ ਵਿਚ ਹੀ ਰਹੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਬਜਟ ਉੱਤੇ ਆਰਥਿਕ ਮਾਹਰਾਂ ਦੀ ਰਾਇ

    ਪੰਜਾਬ ਦੇ ਆਰਥਿਕ ਮਾਹਰ ਡਾਕਟਰ ਆਰ ਐੱਸ ਘੁੰਮਣ ਨੇ ਬਜਟ ਬਾਰੇ ਗੱਲ ਕਰਦਿਆਂ ਕਿਹਾ

    • ਬਜਟ ਵਿਚ ਲੋਕਪੱਖੀ ਐਲਾਨ ਘੱਟ ਹਨ, ਪਰ ਨਵਉਦਾਰਵਾਦੀ ਨੀਤੀਆਂ ਦੇ ਹੁਲਾਰੇ ਵਾਲੀਆਂ ਹਨ
    • ਕਾਰਪੋਰੇਟ ਜਗਤ ਅਤੇ ਨਿੱਜੀ ਖੇਤਰ ਨੂੰ ਹੁਲਾਰਾ ਦੇਣ ਵਾਲਾ ਬਜਟ ਹੈ। ਬਜਟ ਵਿਚ ਸਿੱਖਿਆ ਵਿਚ ਕਿੰਨਾ ਪੈਸਾ ਵਧੇਗਾ ਉਸਦਾ ਜ਼ਿਕਰ ਨਹੀਂ ਹੈ।
    • ਆਮ ਆਦਮੀ ਨੂੰ ਆਮਦਨ ਕਰ ਟੈਕਸ ਵਿਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ।
    • ਖੇਤੀ ਸੈਕਟਰ ਰੁਜ਼ਗਾਰ ਘਟ ਰਿਹਾ ਹੈ, ਉਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ।
    • 6 ਫੀਸਦ ਬੇਰੁਗਜ਼ਾਰੀ 2018-19 ਵਿਚ ਸੀ, ਪੰਜਾਬ ਵਿਚ ਇਹ 8ਫ਼ੀਸਦ ਹੈ। ਇਸ ਬਾਰੇ ਕੁਝ ਸੋਚਣ ਵਾਲੀ ਲੋੜ ਸੀ।
    • ਲੋਕਾਂ ਨੂੰ ਗਰੀਬੀ ਵਿਚੋਂ ਕੱਢਣ ਲਈ ਕੋਈ ਠੋਸ ਐਲਾਨ ਕੀਤਾ ਜਾਣਾ ਚਾਹੀਦਾ ਸੀ।
    • ਅਮੀਰਾਂ ਉੱਤੇ ਟੈਕਸ ਲਾਇਆ ਜਾਣਾ ਚਾਹੀਦਾ ਸੀ ਪਰ ਕਾਰਪੋਰਟੇ ਟੈਕਸ ਨੂੰ ਘਟਾਇਆ ਗਿਆ ਹੈ।
    • ਪਹਿਲਾਂ ਬਜਟਾਂ ਵਿਚ ਸੂਬਿਆਂ ਲਈ ਖਾਸ ਐਲਾਨ ਹੁੰਦੇ ਸਨ, ਪਰ ਇਸ ਵਾਰ ਕੋਈ ਐਲਾਨ ਨਹੀਂ ਹੈ। ਇਹ ਹੋ ਸਕਦਾ ਹੈ ਵਿਧਾਨ ਸਭਾ ਚੋਣਾਂ ਕਰਕੇ ਹੋਵੇ।
  10. ਇਤਿਹਾਸ ਵਿਚ ਉਲਝੇ ਹੋਈ ਹੈ ਸਰਕਾਰ : ਕਾਂਗਰਸ

    ਕਾਂਗਰਸ ਆਗੂ ਅਲੋਕ ਸਿਨਹਾ ਨੇ ਇਸ ਬਜਟ ਨੂੰ ਤਰਕਹੀਣ ਕਰਾਰ ਦਿੱਤਾ ਹੈ।

    ਕਿਸਾਨਾਂ ਦੀ ਆਮਦਨ ਦੁੱਗਣੀ ਆਮਦਨ ਕਰਨ ਦਾ ਜ਼ਿਕਰ ਨਹੀਂ ਹੋਇਆ। ਐੱਮਐੱਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਬਾਬਤ ਕੁਝ ਨਹੀਂ ਕੀਤਾ ਗਿਆ।

    ਬਜਟ ਇੱਕ ਸਾਲ ਦਾ ਹੁੰਦਾ ਹੈ ਅਤੇ ਸਰਕਾਰ 25 ਸਾਲ ਦੀ ਗੱਲ ਕਰ ਰਹੀ ਹੈ। ਸਰਕਾਰ ਇਤਿਹਾਸ ਵਿਚ ਉਲਝੀ ਹੋਈ ਹੈ।

  11. ਔਰਤਾਂ ਲਈ ਬਜਟ ਵਿੱਚ ਕੀ ਹੈ ਖਾਸ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇਆਪਣੇ ਬਜਟ ਭਾਸ਼ਣ ਦੌਰਾਨ ਆਖਿਆ ਕਿ ਸਾਡੀ ਸਰਕਾਰ ਨੇ ਔਰਤਾਂ ਨੂੰ ਲਾਭ ਦੇਣ ਲਈ ਮਹਿਲਾ ਤੇ ਬਾਲਵਿਕਾਸਮੰਤਰਾਲੇ ਦੇ ਮਿਸ਼ਨ ਸ਼ਕਤੀ, ਮਿਸ਼ਨ ਵਾਤਸਲ, ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0 ਵਰਗੀਆਂ ਯੋਜਨਾਵਾਂ ਨੂੰ ਨਵਾਂ ਰੂਪ ਦਿੱਤਾ ਹੈ।

    ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਆਖਿਆ ਕਿ ਦੋ ਲੱਖ ਆਂਗਨਵਾੜੀਆਂ ਦੇ ਵਿਕਾਸ ਦਾ ਟੀਚਾ ਵੀ ਕੇਂਦਰ ਸਰਕਾਰ ਦਾ ਹੈ।

    ਇਸ ਦੇ ਨਾਲ ਹੀ ਕੱਟੇ ਹੋਏ ਅਤੇ ਪਾਲਿਸ਼ਡ ਹੀਰਿਆਂ,ਰਤਨਾਂ ਉਪਰ ਕਸਟਮ ਡਿਊਟੀ ਨੂੰ ਵੀ ਘਟਾ ਕੇ 5 ਫ਼ੀਸਦ ਕਰ ਦਿੱਤਾ ਗਿਆ ਹੈ।

    ਕੇਂਦਰੀ ਵਿੱਤ ਮੰਤਰੀ ਵੱਲੋਂ ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।

  12. ਆਮ ਆਦਮੀ ਨੂੰ ਟੈਕਸ ਵਿਚ ਰਾਹਤ ਨਹੀਂ

    ਨਿਰਮਲਾ ਸੀਤਾਰਮਨ
  13. ਡੀਵੈਲੂਏਸ਼ਨ ਵਾਲਾ ਬਜਟ - ਪ੍ਰੋਫੈਸਰ ਪ੍ਰਵੀਨ ਝਾਅ

    ਬਜਟ ਦਾ ਜਿਵੇਂ ਡੀਵੈਲੂਏਸ਼ਨ ਹੋ ਰਿਹਾ ਹੈ ਉਹ ਲਗਾਤਾਰ ਜਾਰੀ ਹੈ।ਇਸ ਬਾਰੇ ਠੋਸ ਅੰਕੜਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਸੀ, ਜੋ ਨਹੀਂ ਹੈ।

    ਇਸ ਬਜਟ ਡਿਜ਼ੀਟਾਇਜੇਸ਼ਨ, ਢਾਂਚਾਗਤ ਵਰਗੇ ਜੋ ਐਲਾਨ ਕੀਤਾ ਗਿਆ ਹੈ, ਉਸ ਦੀ ਗੱਲ ਕੋਈ ਨਵੀਂ ਨਹੀਂ ਹੈ।

    ਜੋ ਠੋਸ ਐਲਾਨ ਕੀਤੇ ਗਏ ਹਨ, ਉਹ ਇਸ ਖਰਚੇ ਵਿਚ ਇਹ ਕਿਵੇਂ ਹੋਵੇਗਾ, ਉਸ ਦੇ ਅੰਕੜੇ ਦਿੱਤੇ ਜਾਣੇ ਚਾਹੀਦੇ ਸਨ।

  14. ਕੀ ਕੁਝ ਸਸਤਾ ਹੋਇਆ

    ਹੀਰਿਆਂ ਦੇ ਗਹਿਣੇ ਉੱਤੇ ਕਸਟਮ ਡਿਊਟੀ ਘਟਾਈ ਗਈ ਅਤੇ ਛਤਰੀਆਂ ਉੱਤੇ ਦਰਾਮਦ ਡਿਊਟੀ 20 ਫੀਸਦ ਵਧਾਈ ਗਈ।

    ਇਸ ਤਰ੍ਹਾਂ ਹੀਰਿਆਂ ਦੇ ਗਹਿਣੇ ਸਸਤੇ ਹੋਣਗੇ ਅਤੇ ਵਿਦੇਸ਼ ਤੋਂ ਆਉਣ ਵਾਲੀਆਂ ਛਤਰੀਆਂ ਮਹਿੰਗੀਆਂ ਹੋਣਗੀਆਂ।

    ਵਿਦੇਸ਼ ਤੋਂ ਆਉਣ ਵਾਲੀ ਮਸ਼ੀਨਰੀ ਸਸਤੀ ਹੋਵੇਗੀ ਅਤੇ ਖੇਤੀ ਸੰਦ ਵੀ ਸਸਤੇ ਹੋਣਗੇ

    ਕੱਪੜੇ ਅਤੇ ਚਮੜੇ ਦੀਆਂ ਚੀਜ਼ਾਂ ਵੀ ਕੁਝ ਸਸਤੀਆਂ ਹੋਣਗੀਆਂ

    ਨਿਰਮਲਾ ਸੀਤਾਰਮਨ
  15. ਬਜਟ 2022: ਆਮਦਨ ਕਰ ਵਿਚ ਛੂਟ ਨਹੀਂ

    ਆਮ ਆਦਮੀ ਨੂੰ ਬਜਟ ਵਿਚ ਆਮਦਨ ਕਰ ਟੈਕਸ ਮੋਰਚੇ ਉੱਤੇ ਕੋਈ ਰਾਹਤ ਨਹੀਂ, ਆਮਦਨ ਕਰ ਸਲੈਬ ਵਿਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ।

  16. ਈ ਚਿਪ ਵਾਲੇ ਪਾਸਪੋਰਟ ਮਿਲਣਗੇ

    ਨਿਰਮਲਾ ਸੀਤਾਰਮਨ
  17. ਟੈਕਸ ਨੂੰ ਲੈ ਕੇ ਕੀ ਹੈ ਖਾਸ

    • ਦੋ ਸਾਲ ਦੇ ਅੰਦਰ ਅਪਡੇਟਿਡ ਰਿਟਰਨ ਫਾਈਲ ਕਰਨ ਦੀ ਸੁਵਿਧਾ
    • ਸਹਿਕਾਰੀ ਸਮਿਤੀਆਂ ਦਾ ਟੈਕਸ ਘਟਾ ਕੇ 15 ਫੀਸਦ ਕੀਤਾ ਗਿਆ
    • ਦਿਵਿਆਂਗ ਲੋਕਾਂ ਲਈ ਟੈਕਸ ਵਿੱਚ ਛੋਟ ਦਿੱਤੀ ਜਾਏਗੀ
    • ਐੱਨਪੀਐੱਸ ਵਿੱਚ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਛੋਟ ਵਧਾਈ ਗਈ
    • ਐੱਨਪੀਐੱਸ ਵਿੱਚ ਕਰਮਚਾਰੀਆਂ ਦੇ 14 ਫ਼ੀਸਦ ਯੋਗਦਾਨ ਉੱਤੇ ਟੈਕਸ ਦੀ ਛੋਟ
    • ਨਵੇਂ ਸਟਾਰਟਅਪ ਲਈ ਟੈਕਸ ਵਿੱਚ ਛੋਟ ਨੂੰ ਇੱਕ ਸਾਲ ਵਧਾਇਆ ਗਿਆ
    • ਡਿਜੀਟਲ ਅਸੈਟ ਟਰਾਂਸਫਰ ਉੱਪਰ 30 ਫ਼ੀਸਦ ਟੈਕਸ
    • ਕਾਰਪੋਰੇਟ ਟੈਕਸ ਨੂੰ ਘਟਾ ਕੇ 15 ਫੀਸਦ ਕੀਤਾ ਗਿਆ
    • ਲੌਂਗ ਟਰਮ ਕੈਪੀਟਲ ਗੇਨ ਉੱਤੇ ਹੁਣ 15 ਫ਼ੀਸਦ ਟੈਕਸ
    ਨਿਰਮਲਾ ਸੀਤਾਰਮਨ
  18. ਟੈਕਸ ਬਾਰੇ ਐਲਾਨ

    • ਵਿੱਤ ਮੰਤਰੀ ਨੇ ਕਾਰਪੋਰੇਟ ਟੈਕਸ 18 ਫ਼ੀਸਦ ਤੋਂ ਘਟਾ ਕੇ 15 ਫ਼ੀਸਦ ਕੀਤਾ
    • ਕਾਰਪੋਰੇਟ ਟੈਕਸ ਉੱਤੇ ਕਰ 12 ਫ਼ੀਸਦ ਤੋਂ ਘਟਾ ਕੇ 7 ਫ਼ੀਸਦ ਕੀਤਾ
    • ਆਈਟੀ ਰਿਟਰਨ ਵਿਚ ਸੁਧਾਰ ਲਈ 2 ਸਾਲ ਦਾ ਵਾਧੂ ਸਮਾਂ ਦਿੱਤਾ
    • ਡਿਜ਼ੀਟਲ ਕਰੰਸੀ ਬਲਾਕ ਚੇਨ ਤਕਨੀਕ ਉੱਤੇ ਅਧਾਰਿਤ ਹੋਵੇਗੀ
    • ਕ੍ਰਿਪਟੋ ਕਰੰਸੀ ਉੱਤੇ ਹੁਣ 30 ਫੀਸਦ ਟੈਕਸ ਲੱਗੇਗਾ
    • ਹਰ ਤਰ੍ਹਾਂ ਦੀ ਕੈਪੀਟਲ ਗੇਨ ਉੱਤੇ 15 ਫੀਸਦ ਟੈਕਸ
    • ਨਵੇਂ ਸਟਾਰਟ ਅਪ ਨੂੰ ਟੈਕਸ ਛੂਟ ਇੱਕ ਸਾਲ ਵਧਾਈ
  19. 2022-23 ਵਿੱਚ ਰਿਜ਼ਰਵ ਬੈਂਕ ਜਾਰੀ ਕਰੇਗਾ ਡਿਜੀਟਲ ਰੁਪਈਆ

    ਕੇਂਦਰੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਵਿੱਤੀ ਵਰ੍ਹੇ ਵਿੱਚ ਆਰਬੀਆਈ ਡਿਜੀਟਲ ਰੁਪਿਆ ਵੀ ਜਾਰੀ ਕਰੇਗਾ।

    ਨਿਰਮਲਾ ਸੀਤਾਰਮਨ ਨੇ ਆਖਿਆ ਕਿ ਇਹ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁੰਗਾਰਾ ਦੇਵੇਗਾ।

    2022-23 ਦਾ ਕੁੱਲ ਬਜਟ 39.45 ਲੱਖ ਕਰੋੜ ਰੁਪਏ ਦਾ ਹੈ।

    ਨਿਰਮਲਾ ਸੀਤਾਰਮਨ ਨੇ ਆਖਿਆ ਕਿ ਰੱਖਿਆ ਬਜਟ ਦਾ ਪੱਚੀ ਫ਼ੀਸਦ ਹਿੱਸਾ ਰਿਸਰਚ ਉੱਤੇ ਖਰਚ ਕੀਤਾ ਜਾਵੇਗਾ।

    ਇਸ ਦੇ ਨਾਲ ਹੀ ਮਾਨਸਿਕ ਸਿਹਤ ਲਈ ਵੀ ਯੋਜਨਾਵਾਂ ਲਾਂਚ ਕੀਤੀਆਂ ਜਾਣਗੀਆਂ। ਵਿੱਤ ਮੰਤਰੀ ਨੇ ਆਖਿਆ ਕਿ ਟੈਕਸ ਸਿਸਟਮ ਨੂੰ ਹੋਰ ਆਸਾਨ ਬਣਾਇਆ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਬਜਟ 2022 ਭਾਸ਼ਣ ਲਾਇਵ