ਕੋਰੋਨਾਵਾਇਰਸ ਅਪਡੇਟ: ਔਕਸਫੋਰਡ ਵਾਲੀ ਵੈਕਸੀਨ ਦਾ ਭਾਰਤ ਵਿਚ ਟਰਾਇਲ ਕਦੋਂ ਤੋਂ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1.45 ਕਰੋੜ ਤੋਂ ਪਾਰ ਹੇ ਗਏ ਹਨ

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। 22 ਜੁਲਾਈ ਦੇ ਤਾਜ਼ਾ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਇਸ ਸਰਕਾਰੀ ਸਰਵੇ ਦੇ ਹਿਸਾਬ ਨਾਲ ਦਿੱਲੀ 'ਚ 46 ਲੱਖ ਤੋਂ ਵੱਧ ਕੋਰੋਨਾ ਪੌਜ਼ਿਟਿਵ ਕੇਸ ਹੋਣ ਦਾ ਖ਼ਦਸ਼ਾ

  3. ਕੋਰੋਨਾਵਾਇਰਸ : ਇਹ ਸਲਾਇਵਾ ਟੈਸਟ ਕਿਵੇਂ ਬਦਲ ਸਕਦਾ ਹੈ ਪੂਰੀ ਖੇਡ

  4. ਕੋਰੋਨਾਵਾਇਰਸ : ਪੰਜਾਬ, ਭਾਰਤ ਤੇ ਗਲੋਬਲ ਅਪਡੇਟ

    ਆਸਟ੍ਰੇਲੀਆ ਵਿਚ ਵੱਡੀਆਂ ਮਾਰਕੀਟਸ ਅਤੇ ਬੈਂਕਾਂ ਸਣੇ ਹੋਰ ਕਾਰੋਬਾਰੀ ਅਦਾਰਿਆਂ ਵਿਚ ਮਾਸਕ ਲਾਜ਼ਮੀ ਕੀਤਾ ਗਿਆ

    ਇਰਾਨ ਵਿਚ ਇੱਕ ਦਿਨ ਵਿਚ 229 ਮੌਤਾਂ, ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ

    ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਸਮਰਥਕਾਂ ਨੂੰ ਮਾਸਕ ਪਾਉਣ ਲਈ ਕਿਹਾ

    ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨੇ ਕਿਹਾ ਕਿ ਉਸਨੂੰ ਹਾਈਡ੍ਰੋਕਲੋਰੋਕਵਿਨ ਨਾਲ ਫਰਕ ਪਿਆ

    ਕੋਰੋਨਾ ਪੌਜ਼ਿਟਿਵ ਕੇਸਾਂ ਦਾ ਗਲੋਬਲ ਅੰਕੜਾ 1 ਕਰੋੜ 46 ਲੱਖ ਪਾਰ ਕਰ ਗਿਆ ਜਦਕਿ ਮੌਤਾਂ ਦੀ ਗਿਣਤੀ 6 ਲੱਖ ਪਾਰ ਕਰ ਚੁੱਕੀ ਹੈ

    ਭਾਰਤ ਵਿਚ ਪੌਜਿਟਿਵ ਕੇਸਾਂ ਦਾ ਅੰਕੜਾ 11 ਲੱਖ 18 ਹਜ਼ਾਰ ਤੋਂ ਵਧ ਹੈ ਅਤੇ ਪਿਛਲੇ 24 ਘੰਟਿਆਂ ਵਿਚ 40 ਹਜ਼ਾਰ ਤੋਂ ਵੱਧ ਕੇਸ ਆਏ ਹਨ। ਹੁਣ ਤੱਕ 27 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ ਅਤੇ 7 ਲੱਖ ਲੋਕ ਠੀਕ ਹੋ ਗਏ ਹਨ।

    ਪੰਜਾਬ ਵਿਚ ਵੀ ਪੌਜ਼ਿਟਿਵ ਕੇਸਾਂ ਦਾ ਅੰਕੜਾ 11 ਹਜ਼ਾਰ ਨੂੰ ਢੁੱਕ ਗਿਆ ਹੈ ਅਤੇ 7389 ਜਣੇ ਠੀਕ ਹੋ ਚੁੱਕੇ ਹਨ , ਮੌਤਾਂ ਦੀ ਗਿਣਤੀ 263 ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  5. ਕੋਰੋਨਾਵਾਇਰਸ: ਕੀ ਬਦਲਾਅ ਆਉਣ ਕਾਰਨ ਵਾਇਰਸ ਜ਼ਿਆਦਾ ਘਾਤਕ ਬਣ ਗਿਆ ਹੈ

  6. ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?

    ਦੁਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਹੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਂਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।

    Coronavirus
  7. ਕੋਰੋਨਾਵਾਇਰਸ ਨੇ ਪੰਜਾਬ ਦੇ ਭਲਵਾਨ ਮੁੜ ਅਖਾੜਿਆਂ 'ਚ ਭੇਜੇ, ਕਿਵੇਂ ਹੋ ਰਹੀ ਸੋਸ਼ਲ ਡਿਸਟੈਂਸਿੰਗ

  8. ਕੋਰੋਨਾ ਕਾਰਟੂਨ

    ਕੋਰੋਨਾ ਕਾਰਟੂਨ
  9. ਕੋਰੋਨਾਕਾਲ ਦਾ ਹਾਲ - ਕਾਰਟੂਨ

    ਕੋਰੋਨਾ ਕਾਰਟੂਨ
  10. Coronavirus Round-Up: ਕਿਹੜੇ ਮਾਸਕ ਦੀ ਵਰਤੋਂ ਸਹੀ, ਬਿਨਾਂ ਲੱਛਣਾਂ ਵਾਲੇ ਮਰੀਜ਼ ਕਿਵੇਂ ਵਧਾ ਰਹੇ ਮੁਸ਼ਕਲਾਂ?

    ਕੀ ਵੌਲਵ ਲੱਗਿਆ N95 ਮਾਸਕ ਜ਼ਿਆਦਾ ਕਾਰਗਰ ਹੈ ਜਾਂ ਕਪੜੇ ਨਾਲ ਬਣਿਆ ਟ੍ਰਿਪਲ ਲੇਅਰ ਮਾਸਕ....ਸਿਹਤ ਮੰਤਰਾਲੇ ਨੇ ਇਸ ਬਾਰੇ ਕੀ ਅਡਵਾਇਡਜ਼ਰੀ ਜਾਰੀ ਕੀਤੀ ਹੈ? ਕਿੱਥੇ ਹਨ ਬੇ-ਲੱਛਣੇ ਕੋਰੋਨਾ ਮਰੀਜ਼ ਤੇ ਕਿਵੇਂ ਵਧਾ ਰਹੇ ਹਨ ਚਿੰਤਾ? ਔਕਸਫਰਡ ਯੂਨੀਵਰਸਿਟੀ ਦੀ ਵੈਕਸੀਨ ਦਾ ਭਾਰਤ ਵਿਚ ਟ੍ਰਾਇਲ ਕਦੋਂ ਹੋਵੇਗਾ ਸ਼ੁਰੂ?

    ਵੀਡੀਓ ਕੈਪਸ਼ਨ, Coronavirus Round-Up: ਕਿਹੜੇ ਮਾਸਕ ਦੀ ਵਰਤੋਂ ਸਹੀ, ਬਿਨਾਂ ਲੱਛਣਾਂ ਵਾਲੇ ਮਰੀਜ਼ ਕਿਵੇਂ ਵਧਾ ਰਹੇ ਮੁਸ਼ਕਲ
  11. ਕੋਰੋਨਾਵਾਇਰਸ ਕਾਰਨ ਹੋਈਆਂ ਦੋ ਮੌਤਾਂ, ਲਾਸ਼ਾਂ ਦੀ ਅਦਲਾ-ਬਦਲੀ

  12. ਕੋੋਰੋਨਾ ਵੈਕਸੀਨ: ਔਕਸਫੋਰਡ ਵਾਲੀ ਵੈਕਸੀਨ ਦੇ ਭਾਰਤ ਵਿਚ ਟਰਾਇਲ ਕਦੋਂ

    ਔਕਸਫਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਦੇ ਨਤੀਜੇ ਸੁਰੱਖਿਅਤ ਆਉਣ ਤੋਂ ਬਾਅਦ ਹੁਣ ਭਾਰਤ ਵਿਚ ਵੀ ਔਕਸਫਰਡ ਵੈਕਸੀਨ ਦਾ ਟ੍ਰਾਇਲ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ।

    ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਰ ਪੂਨਾਵਾਲਾ ਨੇ ਔਕਸਫੋਰਡ ਯੂਨੀਵਰਸਿਟੀ ਨੂੰ ਵੈਕਸੀਨ 'ਤੇ ਮਿਲੀ ਕਾਮਯਾਬੀ ਬਾਰੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਭਾਰਤ ਵਿੱਚ ਵੀ ਵੈਕਸੀਨ ਦਾ ਫੇਜ਼-3 ਟ੍ਰਾਇਲ ਜਲਦੀ ਸ਼ੁਰੂ ਹੋ ਜਾਵੇਗਾ। ਪੂਨਾਵਾਲਾ ਨੇ ਕਿਹਾ ਕਿ ਲਾਈਸੈਂਸ ਮਿਲਦਿਆਂ ਹੀ ਇਸ ਤੇ ਕੰਮ ਸ਼ੁਰੂ ਕੀਤਾ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਕੀ ਵਾਲਵ ਲੱਗਿਆ ਮਾਸਕ ਕੋਰੋਨਾਵਾਇਰਸ ਤੋਂ ਤੁਹਾਨੂੰ ਬਚਾ ਸਕਦਾ ਹੈ?

    ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਨੂੰ ਇਕ ਪ੍ਰਭਾਵਸ਼ਾਲੀ ਤਰੀਕਾ ਦੱਸਿਆ ਗਿਆ ਹੈ। ਇਸਦੇ ਲਈ, ਟ੍ਰਿਪਲ ਲੇਅਰ ਮਾਸਕ ਪਹਿਨਣ ਦਾ ਸੁਝਾਅ ਦਿੱਤਾ ਜਾ ਰਿਹਾ ਹੈ।

    ਪਰ ਹੁਣ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਮਾਸਕ ਨਾਲ ਜੁੜੀ ਇਕ ਸਲਾਹ ਜਾਰੀ ਕਰਦਿਆਂ ਲਿਖਿਆ ਹੈ ਕਿ ਵਾਲਵ ਲੱਗਿਆ N95 ਮਾਸਕ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਦੇ ਯੋਗ ਨਹੀਂ ਹੈ।

    ਹਰਸ਼ ਵਰਧਨ ਨੇ ਟਵੀਟ ਕੀਤਾ, “ਮੋਰੀ ਵਾਲਾ ਸਾਹ ਲੈਣ ਵਾਲਾ ਯੰਤਰ ਲੱਗਿਆ ਐਨ -95 ਮਾਸਕ ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਅਪਣਾਏ ਨਿਯਮਾਂ ਦੇ ਉਲਟ ਹੈ। ਹਰੇਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਪੜੇ ਨਾਲ ਬਣੇ ਟ੍ਰਿਪਲ ਲੇਅਰ ਮਾਸਕ ਦੀ ਵਰਤੋਂ ਕਰੋ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਕਰੋ।”

    corona

    ਤਸਵੀਰ ਸਰੋਤ, Getty Images

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਅਫ਼ਰੀਕਾ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ 'ਤੇ ਕੀ ਬੋਲਿਆ WHO

    ਵਿਸ਼ਵ ਸਿਹਤ ਸੰਗਠਨ ਨੇ ਅਫ਼ਰੀਕਾ ਵਿਚ ਕੋਰੋਨਾਵਾਇਰਸ ਫੈਲਣ ਬਾਰੇ ਚੇਤਾਵਨੀ ਜਾਰੀ ਕੀਤੀ ਹੈ।

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਕੋਰੋਨਾਵਾਇਰਸ ਦੇ ਮਾਮਲੇ ਵਿਚ ਅਫ਼ਰੀਕਾ ਮੌਜੂਦਾ ਅੰਕੜਿਆਂ ਅਨੁਸਾਰ ਜਿਸ ਸਥਿਤੀ ‘ਚ ਹੈ, ਆਉਣ ਵਾਲੇ ਦਿਨਾਂ ਵਿਚ ਇੱਥੇ ਸਥਿਤੀ ਇਸ ਨਾਲੋਂ ਵੀ ਮਾੜੀ ਹੋ ਸਕਦੀ ਹੈ।

    ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਵਿਭਾਗ ਦੇ ਮੁਖੀ ਮਾਈਕਲ ਰਿਆਨ ਨੇ ਕਿਹਾ, "ਮੈਂ ਬਹੁਤ ਚਿੰਤਤ ਹਾਂ। ਅਸੀਂ ਇਹ ਵੇਖਣਾ ਸ਼ੁਰੂ ਕਰ ਰਹੇ ਹਾਂ ਕਿ ਇਹ ਬਿਮਾਰੀ ਅਫ਼ਰੀਕਾ ਵਿਚ ਤੇਜ਼ੀ ਨਾਲ ਫੈਲ ਰਹੀ ਹੈ।”

    ਹੁਣ ਤੱਕ, ਇਹ ਮਹਾਂਦੀਪ ਕੋਰੋਨਾਵਾਇਰਸ ਦਾ ਇੱਕ ਹੌਟਸਪੌਟ ਬਣਨ ਤੋਂ ਬਚਿਆ ਬੋਇਆ ਸੀ।

    ਅੰਕੜਿਆਂ ਦੇ ਅਨੁਸਾਰ, ਅਫ਼ਰੀਕਾ ਵਿੱਚ ਹੁਣ ਤੱਕ 15,000 ਮੌਤਾਂ ਅਤੇ 7,25,000 ਲੋਕ ਸੰਕਰਮਿਤ ਹੋਏ ਹਨ।

    corna

    ਤਸਵੀਰ ਸਰੋਤ, Reuters

  15. ਕੋਰੋਨਾਵਾਇਰਸ: ਦਿੱਲੀ ਦੇ ਸੇਰੋਲੋਜੀ ਸਰਵੇਖਣ ਵਿਚ ਕੀ ਸਾਹਮਣੇ ਆਇਆ?

    ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੀਤੇ ਗਏ ਇੱਕ ਸੇਰੋ-ਸਰਵੀਲੈਂਸ ਅਧਿਐਨ ਦੇ ਨਤੀਜੇ ਸਾਹਮਣੇ ਆਏ ਹਨ।

    ਸਿਹਤ ਮੰਤਰਾਲੇ ਦੁਆਰਾ ਕਰਵਾਏ ਗਏ ਇਸ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਲੋਕਾਂ ਵਿਚ ਔਸਤਨ IgG ਐਂਟੀਬਾਡੀਜ਼ ਪਾਏ ਗਏ ਹਨ। ਇਸ ਅਧਿਐਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਦਿੱਲੀ ਵਿੱਚ ਕੋਰੋਨਾਵਾਇਰਸ ਨਾਲ ਲਾਗ ਜ਼ਿਆਦਾਤਰ ਲੋਕਾਂ ਵਿੱਚ ਲੱਛਣ ਨਹੀਂ ਵੇਖੇ ਗਏ ਹਨ।

    ਮੰਗਲਵਾਰ ਸਵੇਰ ਤੱਕ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 1,23,747 ਹੋ ਗਈ ਹੈ। ਇਸ ਵਾਇਰਸ ਕਾਰਨ ਹੁਣ ਤੱਕ 3663 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਕੋਰੋਨਾਵਾਇਰਸ ਨਾਲ ਜੁੜੀਆਂ ਦੁਪਹਿਰ 2 ਵਜੇ ਤੱਕ ਦੀਆਂ ਅਹਿਮ ਅਪਡੇਟਸ

    • ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਦੇ 1 ਕਰੋੜ 47 ਲੱਖ 7451 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ 9 ਹਜ਼ਾਰ ਤੋਂ ਪਾਰ ਹੋ ਗਿਆ ਹੈ।
    • ਕੋਰੋਨਾ ਮਾਮਲਿਆਂ ਵਿੱਚਸਭ ਤੋਂ ਜ਼ਿਆਦਾ ਅਸਰ ਅਮਰੀਕਾ 'ਤੇਦਿਖ ਰਿਹਾ ਹੈ, ਇੱਥੇ ਲਾਗ ਦੇ ਕੁੱਲ ਮਾਮਲੇ 3,830,926 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1 ਲੱਖ 40 ਹਜ਼ਾਰ 909 ਹੋ ਗਿਆ ਹੈ।
    • ਭਾਰਤ ਵਿੱਚ ਇਸ ਵੇਲੇ ਕੋਰੋਨਾ ਮਾਮਲਿਆਂ ਦਾ ਅੰਕੜਾ 11 ਲੱਖ 55 ਹਜ਼ਾਰ 338 ਹੈ ਅਤੇ ਕੁੱਲ 28 ਹਜ਼ਾਰ 82 ਲੋਕਾਂ ਦੀ ਮੌਤ ਹੋਈ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ 10,510 ਕੇਸ ਹਨ ਅਤੇ ਮ੍ਰਿਤਕਾਂ ਦੀ ਗਿਣਤੀ 262ਹੋ ਗਈ ਹੈ। 7118 ਲੋਕ ਠੀਕ ਵੀ ਹੋ ਗਏਹਨ।
    • ਬ੍ਰਾਜ਼ੀਲ ’ਚ ਕੋਰੋਨਾਵਾਇਰਸ ਕਰਕੇ ਹੁਣ ਤੱਕ 80 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਦੂਜਾ ਮੁਲਕ ਹੈ। ਜੌਨਸ ਹੌਪਕਿਨਸ ਯੂਨੀਵਰਸਿਟੀ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਬ੍ਰਾਜ਼ੀਲ ਵਿੱਚ ਇਸ ਲਾਗ ਤੋਂ ਪੀੜਤ ਲੋਕਾਂ ਦੀ ਗਿਣਤੀ 21 ਲੱਖ 18 ਹਜ਼ਾਰ ਤੋਂ ਵੀ ਵੱਧ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 80 ਹਜ਼ਾਰ ਤੋਂ ਪਾਰ ਹੋ ਗਈ ਹੈ।
    • ਕੋਰੋਨਾਵਾਇਰਸ ਦੀ ਵੈਕਸੀਨ ਦੇ ਚੰਗੇ ਨਤੀਜੇ ਮਿਲਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਇਸ ਦਾ ਸੁਆਗਤ ਕੀਤਾ ਹੈ, ਪਰ ਕਿਹਾ ਹੈ ਕਿ ਕੋਵਿਡ-19 ਨੂੰ ਰੋਕਣ ਲਈ ਅਜੇ ਵੀ ਕੰਮ ਕਰਨਾ ਬਾਕੀ ਹੈ। ਨਿਰਦੇਸ਼ਕ ਡਾ. ਮਾਈਕ ਰਾਇਨ ਨੇ ਕਿਹਾ ਕਿ ਅਜੇ ਲੰਬਾ ਰਸਤੇ ਤੈਅ ਕਰਨਾ ਬਾਕੀ ਹੈ।
    • ਭਾਰਤ ਦੀ ਯਾਤਰੀ ਵਿਮਾਨ ਸੇਵਾ ਇੰਡੀਗੋ ਏਅਰਲਾਈਨਜ਼ ਨੇ ਆਪਣੇ 10 ਫੀਸਦੀ ਸਟਾਫ਼ ਦੀ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਹੈ। ਇੰਡੀਗੋ ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਣਜੋਏ ਦੱਤਾ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਅਰਥਿਕ ਸੰਕਟ ਦੇ ਕਾਰਨ ਕੰਪਨੀ ਨੂੰ ਇਹ ਫ਼ੈਸਲਾ ਲੈਣਾ ਪਿਆ।
    Coronavirus

    ਤਸਵੀਰ ਸਰੋਤ, Getty Images

  17. ਕੋਰੋਨਾਵਾਇਰਸ: ਕੀ ਬਦਲਾਅ ਆਉਣ ਕਾਰਨ ਵਾਇਰਸ ਜ਼ਿਆਦਾ ਘਾਤਕ ਬਣ ਗਿਆ ਹੈ

    ਜਿਹੜਾ ਕੋਰੋਨਾਵਾਇਰਸ ਇਸ ਵੇਲੇ ਵਿਸ਼ਵ ਵਿੱਚ ਦਹਿਸ਼ਤ ਫੈਲਾ ਰਿਹਾ ਹੈ, ਉਹ ਚੀਨ ਵਿੱਚ ਪਹਿਲੀ ਵਾਰ ਸਾਹਮਣੇ ਆਏ ਵਾਇਰਸ ਨਾਲੋਂ ਬਿਲਕੁਲ ਵੱਖਰਾ ਹੈ।

    ਸਾਰਸ-ਸੀਓਵੀ-2 ਇਸ ਵਾਇਰਸ ਦਾ ਅਧਿਕਾਰਤ ਨਾਮ ਹੈ, ਜੋ ਕੋਵਿਡ-19 ਬਿਮਾਰੀ ਦਾ ਕਾਰਨ ਬਣਦਾ ਹੈ। ਇਸਨੇ ਵਿਸ਼ਵ ਭਰ ਵਿੱਚ ਤਬਾਹੀ ਮਚਾਈ ਹੋਈ ਹੈ, ਇਹ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ।

    ਵਿਗਿਆਨੀਆਂ ਨੇ ਇਸ ਵਿੱਚ ਹਜ਼ਾਰਾਂ ਪਰਿਵਰਤਨ ਦੇਖੇ ਜਾਂ ਵਾਇਰਸ ਵਿੱਚ ਵੰਸ਼ਿਕ ਤੌਰ 'ਤੇ ਨਾਲ ਤਬਦੀਲੀ ਦੇਖੀ ਹੈ, ਪਰ ਇੱਕ ਅਜਿਹੀ ਤਬਦੀਲੀ ਜੋ ਪ੍ਰਮੁੱਖ ਤੌਰ 'ਤੇ ਸਾਹਮਣੇ ਆਈ ਹੈ, ਉਹ ਹੈ ਇਸਦੇ ਵਿਵਹਾਰ ਵਿੱਚ ਤਬਦੀਲੀ ਆਉਣਾ।

    ਇਸ ਤਬਦੀਲੀ ਬਾਰੇ ਮਹੱਤਵਪੂਰਣ ਪ੍ਰਸ਼ਨ ਹਨ: ਕੀ ਇਹ ਇਨਸਾਨ ਵਿੱਚ ਵਾਇਰਸ ਨੂੰ ਜ਼ਿਆਦਾ ਸੰਕਰਮਣਸ਼ੀਲ ਜਾਂ ਘਾਤਕ ਬਣਾਉਂਦਾ ਹੈ? ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  18. ਭਾਰਤ ਵਿੱਚ ਵੈਕਸੀਨ ਦੇ ਫੇਜ਼-3 ਟ੍ਰਾਇਲ ਦੀ ਉਮੀਦ

    ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਰ ਪੂਨਾਵਾਲਾ ਨੇ ਔਕਸਫੋਰਡ ਯੂਨੀਵਰਸਿਟੀ ਨੂੰ ਵੈਕਸੀਨ 'ਤੇ ਮਿਲੀ ਕਾਮਯਾਬੀ ਬਾਰੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਭਾਰਤ ਵਿੱਚ ਵੀ ਵੈਕਸੀਨ ਦਾ ਫੇਜ਼-3 ਟ੍ਰਾਇਲ ਜਲਦੀ ਸ਼ੁਰੂ ਹੋ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਚੀਨ ’ਚ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 11 ਨਵੇਂ ਮਾਮਲੇ

    ਚੀਨ ਵਿੱਚ ਲੰਘੇ 24 ਘੰਟਿਆਂ ’ਚ ਕੋਰੋਨਾਵਾਇਰਸ ਲਾਗ ਦੇ 11 ਨਵੇਂ ਮਾਮਲੇ ਦਰਜ ਹੋਏ ਹਨ। ਇਸ ਤੋਂ ਇੱਕ ਦਿਨ ਪਹਿਲਾਂ ਕੋਰੋਨਾਵਾਇਰਸ ਦੇ 22 ਨਵੇਂ ਕੇਸ ਆਏ ਸਨ।

    ਹੈਲਥ ਕਮਿਸ਼ਨ ਨੇ ਇਨ੍ਹਾਂ ਨਵੇਂ ਮਾਮਲਿਆਂ ਦੀ ਜਾਣਕਾਰੀ ਦਿੰਦੇ ਕਿਹਾ ਕਿ ਇਨ੍ਹਾਂ 11 ਮਾਮਲਿਆਂ ਵਿੱਚੋਂ 8 ਕੇਸ ਸ਼ਿੰਜਿਆਂਗ ਸੂਬੇ ਵਿੱਚ ਹਨ। ਇਸ ਤੋਂ ਇਲਾਵਾ ਤਿੰਨ ਕੇਸ ਅਜਿਹੇ ਲੋਕਾਂ ਵਿੱਚ ਮਿਲੇ ਹਨ ਜੋ ਬਾਹਰੋਂ ਪਰਤੇ ਹਨ।

    ਕੋਰੋਨਾਵਾਇਰਸ ਲਾਗ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ ਪਰ ਚੀਨ ਵਿੱਚ ਲਾਗ ਦੇ ਮਾਮਲੇ ਬਾਕੀ ਕਈ ਦੇਸ਼ਾਂ ਦੇ ਮੁਕਾਬਲੇ ਘੱਟ ਹਨ।

    ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਚੀਨ ਵਿੱਚ ਇਸ ਵੇਲੇ ਕੁੱਲ 85 ਹਜ਼ਾਰ 314 ਮਾਮਲੇ ਹਨ ਅਤੇ ਇੱਥੇ ਹੁਣ ਤੱਕ 4644 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

    ਚੀਨ

    ਤਸਵੀਰ ਸਰੋਤ, Getty Images

  20. ਇੰਡੀਗੋ ਏਅਰਲਾਈਨਜ਼ ’ਚ ਕੰਮ ਕਰਨ ਵਾਲੇ 10% ਲੋਕਾਂ ਦੀ ਜਾਏਗੀ ਨੌਕਰੀ

    ਭਾਰਤ ਦੀ ਯਾਤਰੀ ਵਿਮਾਨ ਸੇਵਾ ਇੰਡੀਗੋ ਏਅਰਲਾਈਨਜ਼ ਨੇ ਆਪਣੇ 10 ਫੀਸਦੀ ਸਟਾਫ਼ ਦੀ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਹੈ।

    ਇੰਡੀਗੋ ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਣਜੋਏ ਦੱਤਾ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਅਰਥਿਕ ਸੰਕਟ ਦੇ ਕਾਰਨ ਕੰਪਨੀ ਨੂੰ ਇਹ ਫ਼ੈਸਲਾ ਲੈਣਾ ਪਿਆ।

    ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਰਣਜੋਏ ਦੱਤਾ ਨੇ ਇਹ ਜਾਣਕਾਰੀ ਦਿੱਤੀ ਹੈ।

    ਇਸ ਏਅਰਲਾਈਨ ਵਿੱਚ 24 ਹਜ਼ਾਰ ਲੋਕ ਕੰਮ ਕਰਦੇ ਹਨ। ਇਸ ਦਾ ਮਤਲਬ ਹੈ 2400 ਲੋਕਾਂ ਦੀ ਨੌਕਰੀ ਖਤਰੇ ਵਿੱਚ ਹੈ।

    ਏਅਰਲਾਈਨ

    ਤਸਵੀਰ ਸਰੋਤ, Getty Images