ਸਾਡੇ ਨਾਲ ਜੁੜਨ ਲਈ ਧੰਨਵਾਦ। ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀ 19 ਜੁਲਾਈ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਆ ਸਕਦੇ ਹੋ।
ਕੋਰੋਨਾਵਾਇਰਸ ਅਪਡੇਟ: ਬਾਰਸੀਲੋਨਾ ਵਿੱਚ 40 ਲੱਖ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ
ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 1.40 ਕਰੋੜ ਨੂੰ ਟੱਪ ਗਿਆ ਗਿਆ ਹੈ ਅਤੇ 6 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
ਲਾਈਵ ਕਵਰੇਜ
ਕੋਰੋਨਾਵਾਇਰਸ ਨਾਲ ਜੁੜੀਆ ਹੁਣ ਤੱਕ ਦੀਆਂ ਖ਼ਾਸ ਅਪਡੇਟਸ
- ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੇ ਕਿਹਾ ਕਿ ਵਿਸ਼ਵ ਦੇ ਤਾਕਤਵਰ ਦੇਸ਼ਾਂ ਨੇ ਕੋਵਿਡ -19 ਨੂੰ ਹਰਾਉਣ ਲਈ ਮਿਲ ਕੇ ਕੋਈ ਠੋਸ ਕਦਮ ਨਹੀਂ ਚੁੱਕੇ। ਇਸ ਮਹਾਂਮਾਰੀ ਸੰਕਟ ਦੌਰਾਨ ਵਿਕਸਤ ਦੇਸ਼ਾਂ ਨੇ ਸਭ ਤੋਂ ਗਰੀਬ ਦੇਸ਼ਾਂ ਦੀ ਸਹਾਇਤਾ ਨਹੀਂ ਕੀਤੀ।
- ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ। ਟਰੰਪ ਨੇ ਫੌਕਸ ਨਿਊਜ਼ ਨੂੰ ਕਿਹਾ ਕਿ ਲੋਕਾਂ ਨੂੰ ਕੁਝ ਆਜ਼ਾਦੀ ਹੋਣੀ ਚਾਹੀਦੀ ਹੈ।
- ਅਮਰੀਕਾ ਦੇ ਮਹਾਂਮਾਰੀ ਰੋਗਾਂ ਦੇ ਮਾਹਰ ਅਤੇ ਸਿਹਤ ਮੁਖੀ ਡਾ. ਫਾਊਚੀ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਮਾਸਕ ਪਹਿਨਣ ਲਈ ਕਹਿਣ।
- 83 ਅਰਬਪਤੀਆਂ ਦੇ ਸਮੂਹ ਨੇ ਇਸ ਹਫਤੇ ਇੱਕ ਪੱਤਰ ਲਿਖਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਦੁਨੀਆਂ ਭਰ ਦੀਆਂ ਸਰਕਾਰਾਂ ਉਨ੍ਹਾਂ ‘ਤੇ ਵਾਧੂ ਟੈਕਸ ਲਾਉਣ ਤਾਂ ਜੋ ਵਿਸ਼ਵਵਿਆਪੀ ਅਰਥਚਾਰੇ ਦੀ ਰੇਲ ਮੁੜ ਲੀਹ 'ਤੇ ਆ ਸਕੇ।
- ਦੁਨੀਆਂ ਭਰ ਵਿੱਚ ਹੁਣ ਤੱਕ 1 ਕਰੋੜ 41 ਲੱਖ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 6 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ।
- ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੀਬ 35 ਹਜ਼ਾਰ ਕੇਸ ਸਾਹਮਣੇ ਆਏ ਹਨ ਅਤੇ 971 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਭਾਰਤ ਵਿੱਚ ਕੁੱਲ 10,38,000 ਤੋਂ ਵੱਧ ਕੇਸ ਹੋ ਗਏ ਹਨ।
- ਦਿੱਲੀ ਵਿੱਚ ਹੁਣ ਤੱਕ ਕੁੱਲ 1 ਲੱਖ 18 ਹਜ਼ਾਰ ਤੋਂ ਵੱਧ ਕੇਸ ਦਰਜ ਹੋਏ ਹਨ। ਇਨ੍ਹਾਂ ਵਿੱਚੋਂ ਕਰੀਬ 17 ਹਜ਼ਾਰ ਮਾਮਲੇ ਹੀ ਇਸ ਵੇਲੇ ਸਰਗਰਮ ਹਨ ਅਤੇ 97 ਹਜ਼ਾਰ ਤੋਂ ਵੱਧ ਲੋਕ ਲਾਗ ਤੋਂ ਬਾਅਦ ਠੀਕ ਹੋ ਚੁੱਕੇ ਹਨ।
- ਪੰਜਾਬ ਵਿੱਚ ਕੋਰੋਨਾਵਾਇਰਸ ਦੇ 9442 ਕੇਸ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 239 ਹੋ ਗਈ ਹੈ। 6300 ਤੋਂ ਵੱਧ ਲੋਕ ਠੀਕ ਵੀ ਹੋ ਗਏ ਹਨ।
- ਬਾਰਸੀਲੋਨਾ ਵਿੱਚ 40 ਲੱਖ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ

ਤਸਵੀਰ ਸਰੋਤ, af
ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਡਿਊਟੀ ਨਿਭਾਉਂਦੀ ਡਾਕਟਰ ਦਾ ਤਜਰਬਾ
ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਡਾਕਟਰ ਨੇ ਸਾਂਝਾ ਕੀਤਾ ਤਜਰਬਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸਭ ਤੋਂ ਸਕੂਨ ਦਾ ਪਲ ਉਹ ਹੁੰਦਾ ਹੈ ਜਦੋਂ ਉਨ੍ਹਾਂ ਬੇਟਾ ਇਸ ਗੱਲ 'ਤੇ ਮਾਣ ਮਹਿਸੂਸ ਕਰਦਾ ਹੈ ਕਿ ਉਸ ਦੀ ਮਾਂ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦੀ ਹੈ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਡਿਊਟੀ ਨਿਭਾਉਂਦੀ ਡਾਕਟਰ ਦਾ ਨਿੱਜੀ ਤਜਰਬਾ ਪੰਜਾਬ 'ਚ ਗਰੀਬਾਂ ਨੂੰ ਮੁਫਤ ਦਿੱਤੇ ਜਾਣਗੇ ਮਾਸਕ – ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫ਼ਤਾਵਾਰ ਸੰਬੋਧਨ ‘ਚ ਦੱਸਿਆ ਕਿ ਸੂਬੇ ਭਰ ‘ਚ ਡੀਸੀ ਨੂੰ 10 ਲੱਖ ਮਾਸਕ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਹ ਖ਼ਾਸ ਤਰ੍ਹਾਂ ਦੇ ਮਾਸਕ ਹਨ ਜੋ ਗਰੀਬਾਂ ਵਿੱਚ ਵੰਡੇ ਜਾਣਗੇ। ਇਸ ਮਾਸਕ ਨੂੰ ਧੋ ਕੇ ਦੁਬਾਰਾ ਵਰਤਿਆ ਜਾ ਸਕਦਾ ਹੈ।
ਕੈਪਟਨ ਨੇ ਕਿਹਾ ਕਿ ਜ਼ਿਆਦਾ ਟੈਸਟਿੰਗ ਹੋਣ ਕਾਰਨ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਜ਼ਿਆਦਾ ਮਰੀਜ਼ ਏ-ਸਿੰਪਟੋਮੈਟਿਕ ਹਨ, ਸ਼ਾਇਦ ਅਜਿਹਾ ਇਸ ਲਈ ਹੈ ਕਿ ਪੰਜਾਬੀ ਸਿਹਤ ਪੱਖੋਂ ਜ਼ਿਆਦਾ ਤਾਕਤਵਰ ਹਨ।
ਉਨ੍ਹਾਂ ਕਿਹਾ ਕਿ ਦੂਜਿਆ ਸੂਬਿਆਂ ਦੀ ਤੁਲਨਾ ‘ਚ ਪੰਜਾਬ ਵਿੱਚ ਜ਼ਿਆਦਾ ਕੰਟਰੋਲ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾ ਸੰਕਟ ਨਾਲ ਨੱਜਿਠਣ ਲਈ ਕੀ ਤਾਕਤਵਰ ਦੇਸ਼ਾਂ ਨੇ ਮਿਲ-ਜੁੱਲ ਕੇ ਕੰਮ ਨਹੀਂ ਕੀਤਾ
ਕੋਰੋਨਾ ਸੰਕਟ ਦੌਰਾਨ ਦੁਨੀਆਂ ਦੇ ਵੱਡੇ ਤਾਕਤਵਰ ਦੇਸ਼ਾਂ ਨੇ ਨਾ ਤਾਂ ਇੱਕ-ਦੂਜੇ ਦਾ ਸਾਥ ਦਿੱਤਾ ਅਤੇ ਨਾ ਹੀ ਗਰੀਬ ਦੇਸ਼ਾਂ ਦੀ ਮਦਦ ਕੀਤੀ...ਸੰਯੂਕਤ ਰਾਸ਼ਟਰ ਦੇ ਇਸ ਬਿਆਨ ਦੇ ਕੀ ਮਾਅਨੇ ਹਨ?
ਵੀਡੀਓ ਕੈਪਸ਼ਨ, ਕੋਰੋਨਾ ਸੰਕਟ ਨਾਲ ਨੱਜਿਠਣ ਲਈ ਕੀ ਤਾਕਤਵਰ ਦੇਸ਼ਾਂ ਨੇ ਮਿਲ-ਜੁੱਲ ਕੇ ਕੰਮ ਨਹੀਂ ਕੀਤਾ? ਭਾਰਚ ਵਿੱਚ 34884 ਨਵੇਂ ਕੇਸ
ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 34,884 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 671 ਲੋਕਾਂ ਦੀ ਮੌਤ ਵੀ ਹੋਈ ਹੈ।
ਕਈ ਸੂਬਿਆਂ ਦੇ ਕੁਝ ਇਲਾਕਿਆਂ ਵਿੱਚ ਮੁੜ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮਹਾਰਾਸ਼ਟਰ, ਤਾਮਿਲਨਾਡੂ ਤੇ ਪੱਛਮੀ ਬੰਗਾਲ ਸ਼ਾਮਲ ਹਨ।
ਇਸ ਗ੍ਰਾਫ ਰਾਹੀਂ ਦੇਖੋ ਭਾਰਤ ਦਾ ਬਾਕੀ ਦੇਸਾਂ ਮੁਕਾਬਲੇ ਕੀ ਹਾਲ ਹੈ

ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ? ਮਾਸਕ ਪਾਉਣ ਵੇਲੇ ਸਾਵਧਾਨੀ

ਦੁਬਈ ਵਿੱਚ ਹੁੱਕਾ ਅਤੇ ਸਮੋਕਿੰਗ ਜ਼ੋਨ ਦੁਬਾਰਾ ਤੋਂ ਸ਼ੁਰੂ
ਦੁਬਈ ਮਿਊਨਿਸਪੈਲਿਟੀ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਬੰਦ ਕੀਤੇ ਗਏ ਸਮੋਕਿੰਗ ਜ਼ੋਨ ਅਤੇ ਰੈਸਟੋਰੈਂਟ ਵਿੱਚ ਹੁੱਕਾ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮੋਕਿੰਗ ਜ਼ੋਨ ਅਤੇ ਸ਼ੀਸ਼ਾ 18 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹਨ ਅਤੇ ਅਗਲੇ ਨੋਟਿਸ ਤੱਕ ਜਾਰੀ ਰਹਿਣਗੇ।
12 ਮਾਰਚ ਤੋਂ ਯੂਏਈ ਨੇ ਸ਼ੀਸ਼ਾ ਕੈਫ਼ੇ ਅਤੇ ਸਮੋਕਿੰਗ ਜ਼ੋਨ 'ਤੇ ਪਾਬੰਦੀ ਲਗਾ ਦਿੱਤੀ ਸੀ।
ਯੂਏਈ ਵਿੱਚ ਕੋਰੋਨਾ ਦੇ ਕੇਸਾਂ ਦੀ ਕੁਲ ਗਿਣਤੀ 52 ਹਜ਼ਾਰ ਤੋਂ ਵੱਧ ਹੈ। ਯੂਏਈ ਪ੍ਰਤੀ 10 ਲੱਖ ਲੋਕਾਂ ਵਿੱਚ ਕੋਰੋਨਾ ਟੈਸਟ ਕਰਵਾਉਣ ਦੇ ਮਾਮਲੇ ਵਿੱਚ ਵੀ ਪਹਿਲੇ ਨੰਬਰ 'ਤੇ ਹੈ.

ਤਸਵੀਰ ਸਰੋਤ, Getty Images
ਕੋਰੋਨਾ ਮਹਾਂਮਾਰੀ ਦੇਸ਼ਾਂ ਦਰਮਿਆਨ ਅਸਮਾਨਤਾਵਾਂ ਸਾਹਮਣੇ ਲਿਆਈ ਹੈ - UN
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ਼ ਨੇ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਅਲੋਚਨਾ ਕੀਤੀ ਹੈ ਜੋ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਵਿੱਚ ਅਸਫ਼ਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੇ ਦੇਸ਼ਾਂ ਦੇ ਅੰਦਰ ਅਤੇ ਬਾਹਰ ਅਸਮਾਨਤਾਵਾਂ ਨੂੰ ਉਜਾਗਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ, ਚੀਨ ਅਤੇ ਰੂਸ ਦੇ ਰਿਸ਼ਤੇ ਪਹਿਲਾਂ ਕਦੇ ਵੀ ਇੰਨੇ ਮਾੜੇ ਨਹੀਂ ਸਨ।
ਗੁਟੇਰੇਸ਼ ਨੇ ਵਿਸ਼ਵ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿੱਚ ਤਬਦੀਲੀ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ "ਦੁਨੀਆਂ ਵਿੱਚ ਹਫੜਾ-ਦਫੜੀ ਹੈ। ਵਿਸ਼ਵ ਦੇ ਦੇਸ਼ਾਂ ਵਿੱਚ ਮੁਕਾਬਲਾ ਹੈ ਅਤੇ ਇੱਕ ਦੂਜੇ ਪ੍ਰਤੀ ਸਮਝ ਦੀ ਘਾਟ ਹੈ।"
ਉਨ੍ਹਾਂ ਦੇ ਅਨੁਸਾਰ "ਇਸਦਾ ਮਤਲਬ ਹੈ ਕਿ ਵਿਸ਼ਵ ਦੇ ਦੇਸ਼ਾਂ ਨੇ ਕੋਵਿਡ -19 ਨੂੰ ਹਰਾਉਣ ਲਈ ਮਿਲ ਕੇ ਕੋਈ ਠੋਸ ਕਦਮ ਨਹੀਂ ਚੁੱਕੇ। ਵਿਕਸਤ ਦੇਸ਼ਾਂ ਨੇ ਸਭ ਤੋਂ ਗਰੀਬ ਦੇਸ਼ਾਂ ਦੀ ਸਹਾਇਤਾ ਲਈ ਢੁੱਕਵੇਂ ਕਦਮ ਨਹੀਂ ਚੁੱਕੇ"।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?

ਕੋਰੋਨਾਵਾਇਰਸ: ਯੂਨੀਵਰਸਿਟੀ ਪ੍ਰੀਖਿਆਵਾਂ ਹੋਣ ਜਾ ਨਾ, ਕੀ ਕਹਿੰਦੇ ਚੰਡੀਗੜ੍ਹ ਦੇ ਵਿਦਿਆਰਥੀ
ਵੀਡੀਓ ਕੈਪਸ਼ਨ, ਯੂਨੀਵਰਸਿਟੀ ਪ੍ਰੀਖਿਆਵਾਂ ਹੋਣ ਜਾ ਨਾ, ਕੀ ਕਹਿੰਦੇ ਚੰਡੀਗੜ੍ਹ ਦੇ ਵਿਦਿਆਰਥੀ ਜਾਣਕਾਰਾਂ ਦੀ ਅਮਰੀਕੀ ਸਰਕਾਰ ਨੂੰ ਰੈਮਡੇਸੀਵੀਅਰ ਦਵਾਈ ਬਾਰੇ ਸਲਾਹ
ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਵਿਚਾਲੇ ਰੈਮਡੇਸੀਵੀਅਰ ਦਵਾਈ ਦੀ ਸਪਲਾਈ ਨੂੰ ਲੈ ਕੇ ਅਮਰੀਕਾ ਵਿੱਚ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਸਰਕਾਰ ਇਸ ਦਵਾਈ ਸਪਲਾਈ ਪੱਕੀ ਕਰਨ।
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇੰਫੈਕਸੇਸ਼ੀਅਸ ਡਿਜ਼ੀਜ ਸੁਸਾਇਟੀ ਆਫ ਅਮਰੀਕਾ (ਆਈਡੀਐੱਸਏ) ਨਾਲ ਜੁੜੇ ਮਾਹਿਰਾਂ ਨੇ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਸੈਕਰੇਟਰੀ ਆਫ ਹੈਲਥ ਐਂਡ ਹਿਊਮਨ ਸਰਵੀਸੇਸ ਅਲੈਕਸ ਅਜ਼ਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਹੋਣ ਵਾਲੀ ਕੋਵਿਡ-19 ਬਿਮਾਰੀ ਦੇ ਇਲਾਜ ਵਿੱਚ ਇਹ ਐਂਟੀ-ਵਾਇਰਲ ਦਵਾਈ ਕਾਰਗਰ ਮੰਨੀ ਜਾ ਰਹੀ ਹੈ ਅਤੇ ਵਿਕਸਿਤ ਦੇਸ਼ ਇਸ ਦਵਾਈ ਲਈ ਇੱਕ ਹੀ ਉਤਪਾਦਕ ਪਰ ਨਿਰਭਰ ਹੈ।
ਆਈਡੀਐੱਸਏ ਨੇ ਕਿਹਾ, “ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਹ ਡਿਫੈਂਸ ਪ੍ਰੋਟੈਕਸ਼ਨ ਐਕਟ ਸਣੇ ਦੂਜੇ ਸਾਰੇ ਤਰੀਕਿਆਂ ਦੀ ਵਰਤੋਂ ਰੈਮਡੇਸੀਵੀਅਰ ਦਵਾਈਆਂ ਦੀ ਸਪਲਾਈ ਸੁਨਿਸ਼ਚਿਤ ਕਰਨ।”
ਰੈਮਡੇਸੀਵੀਅਰ ਦਵਾਈ ਗਿਲੀਅਡ ਸਾਈਂਸੈਸ ਇੰਕ ਨਾਮ ਦੀ ਕੰਪਨੀ ਬਣਾਉਣੀ ਹੈ, ਜਿਸ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਵਿੱਚ ਅਮਰੀਕਾ ਦੇ ਹਸਪਤਾਲਾਂ ਵਿੱਚ 5 ਲੱਖ ਟ੍ਰੀਟਮੈਂਟ ਕੋਰਸ ਦੀ ਸਪਲਾਈ ਕਰਨੀ ਹੈ।
ਰਾਇਟਰਜ਼ ਮੁਤਾਬਕ ਦੇਸ਼ ਦੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੱਖਣੀ ਅਤੇ ਪੂਰਵੀ ਸੂਬਿਆਂ ਵਿੱਚ ਇਸ ਦਵਾਈ ਦੀ ਕਮੀ ਦੀਆਂ ਖ਼ਬਰਾਂ ਮਿਲੀਆਂ ਸਨ, ਜਿਸ ਤੋਂ ਬਾਅਦ ਹੈਲਥ ਐਂਡ ਹਿਊਮਨ ਸਰਵੀਸਸ ਨੇ ਫਲੋਰਿਡਾ, ਟੈਕਸਸ, ਕੈਲੀਫੋਰਨੀਆ ਅਤੇ ਐਰੀਜ਼ੋਨਾ ਨੂੰ ਐਮਰਜੈਂਸੀ ਵਿੱਚ ਇਹ ਦਵਾਈ ਭੇਜੀ ਹੈ।
ਆਈਸੀਐੱਸਏ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ, “ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਲਾਗ ਦੇ ਮਾਮਲੇ ਨਾਟਕੀ ਤੌਰ ’ਤੇ ਵਧ ਰਹੇ ਹਨ ਅਤੇ ਅਜਿਹੇ ਵਿੱਚ ਦਵਾਈ ਦੀ ਮੌਜੂਦਾ ਸਪਲਾਈ ਘੱਟ ਪੈ ਸਕਦੀ ਹੈ।”

ਤਸਵੀਰ ਸਰੋਤ, Reuters
ਕੋਰੋਨਾਵਾਇਰਸ: ਹਰਿਆਣਾ ਵਿੱਚ ਕੋਰੋਨਾ ਵੈਕਸੀਨ ਦਾ ਮਨੁੱਖੀ ਟ੍ਰਾਇਲ ਸ਼ੁਰੂ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਹਰਿਆਣਾ ਵਿੱਚ ਕੋਰੋਨਾ ਵੈਕਸੀਨ ਦਾ ਮਨੁੱਖੀ ਟ੍ਰਾਇਲ ਸ਼ੁਰੂ ਕੋਰੋਨਾਵਾਇਰਸ ਦੇ ਲੱਛਣ

ਕੋਰੋਨਾ ਵੈਕਸੀਨ: ਆਕਸਫੋਰਡ 'ਚ ਹੋ ਰਹੇ ਟ੍ਰਾਇਲ ਟੀਮ ਦੀ ਅਗਵਾਈ ਕਰਨ ਵਾਲੀ ਸਾਰਾ ਗਿਲਬਰਟ ਨੂੰ ਜਾਣੋ
ਦਾਅਵਾ ਹੈ ਕਿ ਆਕਸਫੋਰਡ ਦੀ ਵੈਕਸੀਨ ਦਾ ਪਹਿਲਾ ਹਿਊਮਨ ਟ੍ਰਾਇਲ ਕਾਮਯਾਬ ਰਿਹਾ ਹੈ। ਜੇਕਰ ਅੱਗੇ ਵੀ ਸਭ ਕੁਝ ਠੀਕ ਰਹਿੰਦਾ ਹੈ, ਤਾਂ ਸੰਭਵ ਹੈ ਕਿ ਬਹੁਤ ਛੇਤੀ ਹੀ ਕੋਰੋਨਾਵਾਇਰਸ ਦੀ ਇੱਕ ਕਾਰਗਰ ਵੈਕਸੀਨ ਤਿਆਰ ਕਰ ਲਈ ਜਾਵੇਗੀ।
ਆਕਸਫੋਰਡ ਯੂਨੀਵਰਸਿਟੀ ਦੀ ਇੱਕ ਟੀਮ ਸਾਰਾ ਗਿਲਬਰਟ ਦੀ ਅਗਵਾਈ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦਾ ਕੰਮ ਕਰ ਰਹੀ ਹੈ। ਇੱਥੇ ਕਲਿੱਕ ਕਰਕੇ ਜਾਣੋ ਕੌਣ ਹੈ ਸਾਰਾ ਗਿਲਬਰਟ

ਭਾਰਤ: ਪਿਛਲੇ 24 ਘੰਟਿਆਂ ’ਚ 34 ਹਜ਼ਾਰ ਤੋਂ ਵੱਧ ਕੇਸ ਤੇ 671 ਮੌਤਾਂ ਦਰਜ
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 34,884 ਕੇਸ ਅਤੇ 971 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਭਾਰਤ ਵਿੱਚ ਕੁੱਲ 10,38,716 ਕੇਸ ਹੋ ਗਏ ਹਨ ਅਤੇ ਇਨ੍ਹਾਂ ਵਿੱਚੋਂ 3,58,692 ਕੇਸ ਸਰਗਰਮ ਹਨ ਤੇ 6,53,751 ਠੀਕ ਹੋ ਗਏ ਹਨ।
ਮੌਤਾਂ ਦਾ ਕੁੱਲ ਅੰਕੜਾ 26,273 ਹੋ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਬਰਤਾਨੀਆ: ਕੈਪਟਨ ਸਰ ਟੌਮ ਮੂਰ ਨੂੰ ਨਾਈਹੂਡ ਸਨਮਾਨ
ਬਰਤਾਨੀਆ ਵਿੱਚ ਲੌਕਡਾਊਨ ਦੌਰਾਨ ਕੈਪਟਨ ਸਰ ਟੌਮ ਮੂਰ ਅਜਿਹੇ ਪਹਿਲੇ ਸ਼ਖ਼ਸ ਹਨ ਜਿਨ੍ਹਾਂ ਨੂੰ ਬਰਤਾਨੀਆ ਦੀ ਮਹਾਰਾਣੀ ਨੇ ਵਿੰਡਸਰ ਕੈਸਲ ਵਿੱਚ ਸੱਦ ਦੇ ਨਾਈਟਹੁੂਡ ਸਨਮਾਨ ਨਾਲ ਨਵਾਜ਼ਿਆ।
100 ਸਾਲਾ ਸਰ ਟੌਮ ਮੂਰ ਨੇ 32 ਮਿਲੀਅਨ ਪਾਊਂਡ ਤੋਂ ਵੱਧ ਦਾ ਫੰਡ ਨੈਸ਼ਨਲ ਹੈਲਥ ਸਰਵਿਸ ਲਈ ਇਕੱਠਾ ਕੀਤਾ।

ਤਸਵੀਰ ਸਰੋਤ, AFP

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਚੋਣ ਮੁਹਿੰਮ ਅਤੇ ਜਨਤਕ ਬੈਠਕਾਂ ਸਬੰਧੀ ਚੋਣ ਕਮਿਸ਼ਨ ਨੇ ਮੰਗੇ ਸੁਝਾਅ
ਮਹਾਂਮਾਰੀ ਕੋਵਿਡ-19 ਦੌਰਾਨ ਚੋਣ ਮੁਹਿੰਮ ਕਿਵੇਂ ਚਲਾਈ ਜਾਵੇ ਅਤੇ ਕਿਵੇਂ ਲੋਕਾਂ ਨਾਲ ਮੀਟਿੰਗ ਕੀਤੀ ਜਾਵੇ, ਇਸ ਸਬੰਧੀ ਕੌਮੀ ਅਤੇ ਖੇਤਰੀ ਸਿਆਸੀ ਦਲਾਂ ਕੋਲੋਂ ਭਾਰਤੀ ਚੋਣ ਕਮਿਸ਼ਨ ਨੇ 31 ਜੁਲਾਈ ਤੱਕ ਸੁਝਾਅ ਮੰਗੇ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾ ਲੌਕਡਾਊਨ ਨੇ ਪੰਜਾਬੀ ਨੌਜਵਾਨਾਂ ਨੂੰ ਕਿਵੇਂ ਪਾਇਆ ਸਾਈਕਲ ਚਲਾਉਣ ਦਾ ਸ਼ੌਕ
ਵੀਡੀਓ ਕੈਪਸ਼ਨ, ਕੋਰੋਨਾ ਲੌਕਡਾਊਨ ਨੇ ਪੰਜਾਬੀ ਨੌਜਵਾਨਾਂ ਨੂੰ ਕਿਵੇਂ ਪਾਇਆ ਸਾਈਕਲ ਚਲਾਉਣ ਦਾ ਸ਼ੌਕ






