ਕੋਰੋਨਾਵਾਇਰਸ ਅਪਡੇਟ: ਕੀ 20 ਮਿੰਟ 'ਚ ਹੋਣ ਵਾਲਾ ਟੈਸਟ ਮਹਾਮਾਰੀ ਨੂੰ ਖ਼ਤਮ ਕਰ ਸਕੇਗਾ

ਭਾਰਤ ਪੂਰੀ ਦੁਨੀਆਂ ਵਿੱਚ ਕੇਸਾਂ ਦੇ ਮਾਮਲੇ ਵਿੱਚ ਤੀਜੇ ਨੰਬਰ ਉੱਤੇ ਆ ਗਿਆ ਹੈ ਅਤੇ ਕੇਰੇਨਾ ਕੇਸਾਂ ਦੇ ਨਿੱਤ ਨਵੇਂ ਰਿਕਾਰਡ ਬਣ ਰਹੇ ਹਨ

ਲਾਈਵ ਕਵਰੇਜ

  1. 'ਫੁੱਟਬਾਲ ਦੇ ਸਹਾਰੇ ਰਾਵੀ ਦਰਿਆ ਰਾਹੀਂ ਪੰਜਾਬ ਭੇਜੀ ਗਈ 60 ਪੈਕੇਟ ਹੈਰੋਇਨ'

  2. ਅਸੀਂ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 20 ਜੁਲਾਈ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਵੀ ਆ ਸਕਦੇ ਹੋ। ਧੰਨਵਾਦ

  3. ਕੋਰੋਨਾਵਾਇਰਸ: ਭਾਰਤ 'ਚ ਕਮਿਊਨਿਟੀ ਸਪਰੈਡ ਦੇ ਸੰਕੇਤ-IMA

    ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਭਾਰਤ ਵਿਚ ਕੋਰੋਨਾਵਾਇਰਸ ਮਹਾਮਾਰੀ ਦੀ ਸਥਿਤੀ ਬਹੁਤ ਖਰਾਬ ਹੈ। ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਹੁਣ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਕਮਿਊਨਿਟੀ ਸਪਰੈਡ ਦੇ ਸੰਕੇਤ ਮਿਲ ਰਹੇ ਹਨ।

    ਆਈਐਮਏ ਹਸਪਤਾਲ ਬੋਰਡ ਆਫ਼ ਇੰਡੀਆ ਦੇ ਚੇਅਰਮੈਨ ਡਾ: ਵੀ. ਮੌਂਗਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਰੋਜ਼ਾਨਾ 30,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

    ਦੇਸ਼ ਲਈ ਇਹ ਬਹੁਤ ਬੁਰੀ ਸਥਿਤੀ ਹੈ. ਇਸ ਨਾਲ ਜੁੜੇ ਕਈ ਪਹਿਲੂ ਹਨ, ਪਰ ਹੁਣ ਇਹ ਪੇਂਡੂ ਖੇਤਰਾਂ ਵਿਚ ਫੈਲ ਰਿਹਾ ਹੈ ਜੋ ਕਿ ਬਹੁਤ ਮਾੜਾ ਸੰਕੇਤ ਹੈ।

    ਮੌਂਗਾ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਲਈ ਕਸਬਿਆਂ ਅਤੇ ਪਿੰਡਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣਾ ਵਧੇਰੇ ਮੁਸ਼ਕਲ ਹੋਵੇਗਾ।

    Coronavirus

    ਤਸਵੀਰ ਸਰੋਤ, Getty Images

  4. ਤਾਜ਼ਾ, ਕੋਰੋਨਾਵਾਇਰਸ ਲਾਗ : ਬਰਸਾਤ ਤੇ ਠੰਢ ਨਾਲ ਭਾਰਤ ਵਿਚ ਕੀ ਪਵੇਗਾ ਅਸਰ

    ਆਈਆਈਟੀ-ਭੁਵਨੇਸ਼ਵਰ ਅਤੇ ਏਮਜ਼ ਦੇ ਖੋਜਕਰਤਾਵਾਂ ਦੇ ਸਾਂਝੇ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਨਸੂਨ ਅਤੇ ਸਰਦੀਆਂ ਦੇ ਮੌਸਮ ਦੌਰਾਨ ਭਾਰਤ ਵਿਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਵਧੇਗੀ।

    ਇਸ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਾਰਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਅਤੇ ਸਰਦੀਆਂ ਵਿੱਚ ਠੰਢਾ ਮੌਸਮ ਕੋਵਿਡ 19 ਦੇ ਫੈਲਣ ਲਈ ਅਨੁਕੂਲ ਹੋਣਗੇ। ਇਹ ਅਧਿਐਨ ਆਈਆਈਟੀ ਭੁਵਨੇਸ਼ਵਰ ਵਿਖੇ ਸਕੂਲ ਆਫ਼ ਅਰਥ, ਔਸੀਆਨ ਅਤੇ ਮੌਸਮ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵੀ ਵਿਨੋਜ ਦੀ ਅਗਵਾਈ ਹੇਠ ਕੀਤਾ ਗਿਆ ਹੈ।

    ਇਸ ਅਧਿਐਨ ਦੀ ਰਿਪੋਰਟ ਦਾ ਸਿਰਲੇਖ ਹੈ- 'ਕੋਵਿਡ ਦਾ ਭਾਰਤ ਵਿਚ ਫੈਲਾਅ, ਤਾਪਮਾਨ ਅਤੇ ਨਮੀ' ਤੇ ਇਸ ਦੀ ਨਿਰਭਰਤਾ। ਇਸ ਅਧਿਐਨ ਵਿੱਚ, 28 ਸੂਬਿਆਂ ਵਿੱਚ ਕੋਰੋਨਾ ਦੀ ਲਾਗ ਦੇ ਫੈਲਣ ਦਾ ਤਰੀਕਾ ਵੀ ਵੇਖਿਆ ਗਿਆ ਹੈ। ਵਿਨੋਜ ਨੇ ਕਿਹਾ ਹੈ ਕਿ ਜਿਵੇਂ ਹੀ ਤਾਪਮਾਨ ਵਧਦਾ ਜਾਂਦਾ ਹੈ, ਲਾਗ ਦੀ ਗਤੀ ਹੌਲੀ ਹੋ ਜਾਂਦੀ ਹੈ।

    ਇਹ ਅਧਿਐਨ ਅਜੇ ਨਹੀਂ ਛਾਪਿਆ ਗਿਆ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਇਸ ਅਧਿਐਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਤਾਪਮਾਨ ਅਤੇ ਇਸ ਨਾਲ ਜੁੜੀ ਨਮੀ ਦਾ ਵਧ ਰਹੀ ਲਾਗ ਨਾਲ ਸਬੰਧ ਹੈ। ਵਿਨੋਜ ਕੁਮਾਰ ਨੇ ਪੀਟੀਆਈ ਨੂੰ ਦੱਸਿਆ, "ਜੇ ਤਾਪਮਾਨ ਇਕ ਡਿਗਰੀ ਸੈਲਸੀਅਸ ਵਧ ਜਾਂਦਾ ਹੈ, ਤਾਂ ਇਹ ਲਾਗ ਦੇ ਮੌਕਿਆਂ ਨੂੰ 0.99% ਘਟਾਉਣ ਵਿਚ ਸਹਾਇਤਾ ਕਰੇਗਾ।"

    ਰੌਚਕ ਗੱਲ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ ਇਸ ਗੱਲ ਤੋਂ ਇਨਕਾਰ ਕਰ ਚੁੱਕਾ ਹੈ ਕਿ ਤਾਪਮਾਨ ਦੇ ਵਧਣ ਦਾ ਕੋਰੋਨਾ ਦੇ ਫੈਲਾਅ ਦੇ ਵੱਧ ਜਾਂ ਘੱਟ ਹੋਣ ਨਾਲ ਕੋਈ ਸਬੰਧ ਹੈ।

    ਉਦੋਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਅਜਿਹਾ ਕੋਈ ਅਧਿਐਨ ਸਾਹਮਣੇ ਨਹੀਂ ਆਇਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  5. Coronavirus Round-Up ਕਿਵੇਂ ਮਹਿਜ਼ 20 ਮਿਟਾਂ ‘ਚ ਲੱਗੇਗਾ ਲਾਗ ਦਾ ਪਤਾ, ਪੰਜਾਬ ਕਿਹੜੇ ਵਿਧਾਇਕ ਆਏ ਕੋਰੋਨਾ ਪੌਜ਼ੀਟਿਵ?

    ਕੀ 20 ਮਿੰਟਾਂ ‘ਚ ਪਤਾ ਲੱਗ ਸਕਦਾ ਹੈ ਕਿ ਤੁਹਾਨੂੰ ਕੋਰੋਨਾ ਦੀ ਲਾਗ ਹੈ ਜਾਂ ਨਹੀਂ ...ਅਤੇ ਅਜਿਹੀ ਤਕਨੀਕ ਨਾਲ ਕੀ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ? ਕਿਉਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਲੌਕਡਾਊਨ ਸਾਨੂੰ ਮਾਰ ਦੇਵੇਗਾ? ਅਤੇ ਪੰਜਾਬ ਦੇ ਹੁਣ ਕਿਹੜੇ ਵਿਧਾਇਕ ਕੋਰੋਨਾ ਪੌਜ਼ੀਟਿਵ ਆਏ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਕੋਰੋਨਾਵਾਇਰਸ ਰਾਊਂਡ-ਅਪ ‘ਚ...

    ਵੀਡੀਓ ਕੈਪਸ਼ਨ, ਕਿਵੇਂ ਮਹਿਜ਼ 20 ਮਿਟਾਂ ‘ਚ ਲੱਗੇਗਾ ਲਾਗ ਦਾ ਪਤਾ, ਪੰਜਾਬ ਕਿਹੜੇ ਵਿਧਾਇਕ ਆਏ ਕੋਰੋਨਾ ਪੌਜ਼ੀਟਿਵ?
  6. ਤਾਜ਼ਾ, ਰੂਸੀ ਏਜੰਸੀਆਂ ਦੇ ਕੋਰੋਨਾ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ 'ਤੇ ਸਪੱਸ਼ਟੀਕਰਨ

    ਬ੍ਰਿਟੇਨ ਵਿਚ ਰੂਸ ਦੇ ਰਾਜਦੂਤ ਨੇ ਬ੍ਰਿਟੇਨ ਅਤੇ ਸਹਿਯੋਗੀ ਦੇਸਾਂ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ, ਜਿਸ ਵਿਚ ਰੂਸ ਉੱਤੇ ਕੋਰੋਨਾ ਵੈਕਸੀਨ ਨਾਲ ਜੁੜੀ ਰਿਸਰਚ ਨੂੰ ਚੋਰੀ ਕਰਨ ਲਈ ਹੈਕਰਜ਼ ਦੀ ਮਦਦ ਲੈਣ ਦੇ ਇਲਜ਼ਾਮ ਲਾਏ ਗਏ ਸਨ।

    ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿਚ ਰੂਸੀ ਰਾਜਦੂਤ ਨੇ ਕਿਹਾ, ਅਸੀਂ ਇਸ ਉੱਤੇ ਭਰੋਸਾ ਨਹੀਂ ਕਰਦੇ ਇਨ੍ਹਾਂ ਇਲਜ਼ਾਮਾਂ ਦੀ ਕੋਈ ਤੁਕ ਨਹੀਂ ਹੈ।

    ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਨੇ ਇਲਜ਼ਾਮ ਲਾਇਆ ਹੈ ਕਿ ਹੈਕਰਾਂ ਦੇ ਇੱਕ ਗਰੁੱਪ, ਜੋ ਡੋਕਿਊਸ ਜਾਂ ਕੋਜ਼ੀ ਬੀਅਰ ਨਾਂ ਨਾਲ ਜਾਣਿਆਂ ਜਾਂਦਾ ਹੈ, ਨੇ ਰਿਸਰਚ ਬਾਡੀ ਨੂੰ ਨਿਸ਼ਾਨਾਂ ਬਣਾਇਆ ਹੈ। ਇਨ੍ਹਾਂ ਵਿਚ ਬ੍ਰਿਟੇਨ ਵੀ ਸ਼ਾਮਲ ਹੈ। ਇਸ ਹੈਕਰਜ਼ ਗਰੁੱਪ ਦਾ ਸਬੰਧ ਰੂਸੀ ਖੁਫ਼ੀਆ ਏਜੰਸੀਆਂ ਨਾਲ ਦੱਸਿਆ ਗਿਆ ਹੈ।

  7. ਡਾਕਟਰੀ ਸਲਾਹ ਦੇ ਉਲਟ ਮੱਲੋ ਮੱਲੀ ਚਿਹਰੇ ਉੱਤੇ ਹੱਥ ਕਿਉਂ ਚਲਾ ਜਾਂਦਾ ਹੈ

    ਵੀਡੀਓ ਕੈਪਸ਼ਨ, ਨਾ ਚਾਹੁੰਦੇ ਹੋਏ ਵੀ ਅਸੀਂ ਚਿਹਰੇ ਨੂੰ ਵਾਰ-ਵਾਰ ਹੱਥ ਕਿਉਂ ਲਾਉਂਦੇ ਹਾਂ?
  8. ਕੋਰੋਨਾਵਾਇਰਸ ਲੌਕਡਾਊਨ: ਕੀ ਤੁਹਾਡੀਆਂ ਵੀ ਇਹ ਆਦਤਾਂ ਬਦਲ ਗਈਆਂ ਨੇ

    ਕੋਰੋਨਾਵਾਇਰਸ ਨੇ ਪੂਰੀ ਦੁਨੀਆਂ 'ਚ ਐਮਰਜੈਂਸੀ ਦੇ ਹਾਲਾਤ ਬਣਾਏ ਹਨ। ਭਾਰਤ ਸਣੇ ਦੁਨੀਆਂ ਭਰ ਦੀਆਂ ਸਰਕਾਰਾਂ ਇਸ ਵਾਇਰਸ ਨਾਲ ਲੜਾਈ ਲੜਨ 'ਚ ਹਰ ਸੰਭਵ ਕਦਮ ਚੁੱਕ ਰਹੀਆਂ ਹਨ।

    ਜਿਨ੍ਹਾਂ 'ਤੇ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਹੈ, ਉਨ੍ਹਾਂ ਨੂੰ ਬਾਕੀ ਦੁਨੀਆਂ ਤੋਂ ਵੱਖਰਾ ਰੱਖਿਆ ਜਾ ਰਿਹਾ ਹੈ। ਪਹਿਲਾਂ ਤੋਂ ਚੱਲ ਰਹੀ ਆਰਥਿਕ ਸੁਸਤੀ ਦੇ ਦੌਰ 'ਚ ਕੋਰੋਨਾਵਾਇਰਸ ਦੇ ਆਉਣ ਨਾਲ ਅਰਥਵਿਵਸਥਾ ਮੁਸ਼ਕਲ ਦੌਰ 'ਚ ਆ ਗਈ ਹੈ।

    ਇਸ ਨਾਲ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਆਵਾਜਾਈ, ਖਾਣ-ਪੀਣ, ਘੁੰਮਣ-ਫ਼ਿਰਨ, ਸਮਾਜਿਕ ਮੇਲ-ਜੋਲ ਅਤੇ ਕੰਮ ਕਾਜ ਸਬੰਧੀ ਵਿਵਹਾਰ ਅਤੇ ਆਦਤਾਂ 'ਚ ਵੀ ਬਦਲਾਅ ਆਉਣ ਦੀ ਸੰਭਾਵਨਾ ਹੈ। ਨਾਲ ਹੀ ਕੰਪਨੀਆਂ ਲਈ ਅਤੇ ਅਰਥਵਿਵਸਥਾ ਦੇ ਦੂਜੇ ਸੈਕਟਰਾਂ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਬਦਲਣ ਵਾਲੀਆਂ ਹਨ। ਪੂਰੀ ਖ਼ਬਰ ਪੜ੍ਹੋ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  9. ਦਿੱਲੀ ਐੱਨਸੀਆਰ ਦੇ ਲੋਕਾਂ 'ਤੇ ਕੀਤਾ ਜਾਵੇਗਾ ਵੈਕਸੀਨ ਦਾ ਕਲੀਨਿਕਲ ਟ੍ਰਾਇਲ

    ਪ੍ਰਸਾਰ ਭਾਰਤੀ ਦੇ ਅਨੁਸਾਰ, ਏਮਜ਼ ਵਿੱਚ ਵੈਕਸੀਨ ‘ਤੇ ਕਲੀਨਿਕਲ ਟ੍ਰਾਇਲ ਸਿਰਫ਼ ਦਿੱਲੀ ਐੱਨਸੀਆਰ ਵਿੱਚ ਰਹਿਣ ਵਾਲੇ ਲੋਕਾਂ ‘ਤੇ ਹੋਵੇਗਾ।

    ਇਸ ਦੇ ਲਈ, ਦਿੱਲੀ ਐਨਸੀਆਰ ਦੇ 18 ਤੋਂ 55 ਸਾਲ ਦੇ ਤੰਦਰੁਸਤ ਲੋਕ ਦਿੱਤੇ ਨੰਬਰ ਅਤੇ ਈਮੇਲ 'ਤੇ ਮੈਸੇਜ ਭੇਜ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

    ਇਸ ਕੋਸ਼ਿਸ਼ ਦੇ ਤਹਿਤ, ਇਨ੍ਹਾਂ ਵਿਅਕਤੀਆਂ ਨੂੰ ਵੈਕਸੀਨ ਦੀਆਂ ਦੋ ਡੋਜ਼ਾਂ ਦਿੱਤੀਆਂ ਜਾਣਗੀਆਂ, ਪਹਿਲੀ ਡੋਜ਼ ਅਤੇ ਦੂਜੀ ਡੋਜ਼ ਦੇ ਵਿਚਕਾਰ ਦੋ ਹਫ਼ਤਿਆਂ ਦੇ ਅੰਤਰਾਲ ਹੋਵੇਗਾ ਅਤੇ ਇਹ ਵੈਕਸੀਨ ਇੰਜੈਕਸ਼ਨ ਰਾਹੀਂ ਦਿੱਤੀ ਜਾਵੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਕੋਰੋਨਾਵਾਇਰਸ: ਅੰਡਾ –ਮੀਟ ਖਾਣ ਵਾਲਿਆਂ ਨੂੰ ਇਹ ਵੀਡੀਓ ਦੇਖਣਾ ਜਰੂਰੀ

    ਵੀਡੀਓ ਕੈਪਸ਼ਨ, Coronavirus: ਕੀ ਚਿਕਨ ਤੇ ਅੰਡਾ ਖਾਣ ਨਾਲ ਫੈਲ ਸਕਦਾ ਹੈ?
  11. ਈਰਾਨ ਵਿਚ ਇਕ ਡਾਲਰ ਦੀ ਕੀਮਤ ਹੋਈ 2 ਲੱਖ 55 ਹਜ਼ਾਰ 300 ਰਿਆਲ

    ਅਮਰੀਕੀ ਕਰੰਸੀ ਡਾਲਰ ਦੇ ਮੁਕਾਬਲੇ ਗੈਰ ਸਰਕਾਰੀ ਬਾਜ਼ਾਰ ਵਿਚ ਈਰਾਨ ਦੀ ਕਰੰਸੀ ਰਿਆਲ ਬੁਰੀ ਤਰ੍ਹਾਂ ਡਿੱਗ ਰਹੀ ਹੈ। ਸ਼ਨੀਵਾਰ ਨੂੰ ਸਾਰੇ ਰਿਕਾਰਡ ਹੀ ਟੁੱਟ ਗਏ

    ਅਮਰੀਕੀ ਪਾਬੰਦੀਆਂ ਅਤੇ ਕੋਰੋਨਾਵਾਇਰਸ ਦੇ ਕਾਰਨ ਈਰਾਨ ਦੀ ਕਰੰਸੀ ਰਿਆਲ ਵਿਚ ਇਸ ਸਾਲ ਲਗਭਗ 50% ਗਿਰਾਵਟ ਆਈ ਹੈ।

    ਵਿਦੇਸ਼ੀ ਮੁਦਰਾ ਸਾਈਟ ਬੋਨਬਸਟ.ਕਾੱਮ ਦੇ ਅਨੁਸਾਰ ਸ਼ੁੱਕਰਵਾਰ ਨੂੰ ਇਕ ਡਾਲਰ ਦੀ ਕੀਮਤ 2,42,500 ਰਿਆਲ ਸੀ, ਜੋ ਸ਼ਨੀਵਾਰ ਨੂੰ ਵਧ ਕੇ 2,55,300 ਰਿਆਲ ਹੋ ਗਈ।

    ਆਰਥਿਕ ਅਖ਼ਬਾਰ ਦੁਨੀਆ-ਏ-ਏਕਤੇਸਾਦ ਦੇ ਅਨੁਸਾਰ, ਈਰਾਨ ਨੂੰ ਸ਼ਨੀਵਾਰ ਨੂੰ ਇੱਕ ਡਾਲਰ ਲਈ ਗੈਰ ਸਰਕਾਰੀ ਬਾਜ਼ਾਰ ਵਿੱਚ 2,52,300 ਰਿਆਲ ਅਦਾ ਕਰਨੇ ਪਏ, ਜਦੋਂਕਿ ਸ਼ੁੱਕਰਵਾਰ ਨੂੰ ਇੱਕ ਡਾਲਰ ਲਈ 2,41,300 ਰਿਆਲ ਦੇਣਾ ਪਏ ਸਨ।

    corona

    ਤਸਵੀਰ ਸਰੋਤ, gett

  12. ਕੀ ਵਾਇਰਸ ਵਿਚ ਤਬਦੀਲੀ ਇਸ ਨੂੰ ਹੋਰ ਖ਼ਤਰਨਾਕ ਬਣਾ ਰਹੀ ਹੈ?

    ਕੋਰੋਨਾਵਾਇਰਸ ਜਿਸ ਨੇ ਇਸ ਸਮੇਂ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੈ, ਪਰ ਇਹ ਉਹ ਕੋਰੋਨਾਵਾਇਰਸ ਨਹੀਂ ਹੈ, ਜੋ ਪਹਿਲੀ ਵਾਰ ਚੀਨ ਤੋਂ ਨਿਕਲਿਆ ਸੀ।

    ਸਰਕਾਰੀ ਤੌਰ 'ਤੇ Sars-CoV-2 ਦੇ ਤੌਰ 'ਤੇ ਜਾਣਿਆ ਜਾਂਦਾ ਇਹ ਵਾਇਰਸ, ਜੋ ਕਿ ਪੂਰੀ ਦੁਨੀਆ ਦੇ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ, ਲਗਾਤਾਰ ਪਰਿਵਰਤਨ (ਮਿਊਟੇਟ) ਕਰ ਰਿਹਾ ਹੈ।

    ਪਰਿਵਰਤਨਸ਼ੀਲ ਹੋਣ ਦਾ ਅਰਥ ਵਾਇਰਸ ਦੇ ਜੈਨੇਟਿਕ ਪਦਾਰਥਾਂ ਵਿਚ ਬਦਲਾਅ ਹੈ। ਵਿਗਿਆਨੀਆਂ ਨੇ ਇਸ ਵਾਇਰਸ ਵਿੱਚ ਹਜ਼ਾਰਾਂ ਪਰਿਵਰਤਨ ਵੇਖੇ ਹਨ।

    ਤਾਂ ਫਿਰ ਕੀ ਇਹ ਪਰਿਵਰਤਨ ਵਾਇਰਸ ਨੂੰ ਹੋਰ ਖ਼ਤਰਨਾਕ ਅਤੇ ਘਾਤਕ ਬਣਾ ਸਕਦਾ ਹੈ? ਕੀ ਵੈਕਸੀਨ ਜਿਸਦੀ ਅਸੀਂ ਆਸ ਕਰ ਰਹੇ ਹਾਂ, ਉਸ ਦੀ ਸਫ਼ਲਤਾ ਤੋਂ ਵੀ ਇਸਨੂੰ ਖਤਰਾ ਹੈ?

    ਵਿਗਿਆਨੀਆਂ ਨੇ D614G ਨਾਮ ਦਾ ਪਰਿਵਰਤਨ ਦੇਖਿਆ ਹੈ ਜੋ ਵਾਇਰਸ ਦੇ 'ਸਪਾਈਕ' ਵਿਚ ਮੌਜੂਦ ਹੈ ਅਤੇ ਜਿਸ ਨਾਲ ਵਾਇਰਸ ਸਾਡੇ ਸੈੱਲਾਂ ਵਿਚ ਦਾਖ਼ਲ ਹੁੰਦਾ ਹੈ।

    ਚੀਨੀ ਸ਼ਹਿਰ ਵੁਹਾਨ ਵਿੱਚ ਫੈਲਣ ਤੋਂ ਬਾਅਦ, ਇੱਕ ਅਨੁਮਾਨ ਲਗਾਇਆ ਜਾਂਦਾ ਹੈ ਕਿ ਵਾਇਰਸ ਦਾ ਇਹ ਪਰਿਵਰਤਨ ਇਟਲੀ ਵਿੱਚ ਪਾਇਆ ਗਿਆ ਸੀ। ਇਹੋ ਪਰਿਵਰਤਨ ਹੁਣ ਵਿਸ਼ਵ ਦੇ 97 ਪ੍ਰਤੀਸ਼ਤ ਸੈਂਪਲਾਂ ਵਿੱਚ ਪਾਇਆ ਜਾਂਦਾ ਹੈ।

    corona

    ਤਸਵੀਰ ਸਰੋਤ, Getty Images

  13. ਹੋਟਲਾਂ ‘ਚ ਬਨਣਗੇ ਕੋਵਿਡ ਕੇਅਰ ਸੈਂਟਰ, 1 ਦਿਨ ਦਾ 1500 ਰੁਪਏ ਹੋਵੇਗਾ ਕਿਰਾਇਆ

    ਉੱਤਰ ਪ੍ਰਦੇਸ਼ ਦੇ ਮੁੱਖ ਸਿਹਤ ਸਕੱਤਰ ਅਮਿਤ ਮੋਹਨ ਨੇ ਸੂਬੇ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਪੱਤਰ ਲਿਖਿਆ ਹੈ ਕਿ ਉਹ ਆਪਣੇ ਜ਼ਿਲ੍ਹਿਆਂ ਦੇ ਹੋਟਲਾਂ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ।

    ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਮੋਹਨ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਆਪਣੇ ਜ਼ਿਲ੍ਹੇ ਦੇ ਹੋਟਲਾਂ ਵਿੱਚ ਕੋਵਿਡ ਕੇਅਰ ਸੈਂਟਰ ਬਣਾਉਣ ਅਤੇ ਮਰੀਜ਼ਾਂ ਨੂੰ ਉਥੇ ਰਹਿਣ ਦਾ ਖਰਚਾ ਚੁੱਕਣਾ ਪਏਗਾ।

    ਪਰ ਪ੍ਰਮੁੱਖ ਸਿਹਤ ਸਕੱਤਰ ਮੋਹਨ ਨੇ ਇਹ ਵੀ ਕਿਹਾ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਹੈ ਕਿ ਦੋ ਵਿਅਕਤੀਆਂ ਦੇ ਰਹਿਣ ਦਾ ਖਰਚਾ 2000 ਰੁਪਏ ਤੋਂ ਵੱਧ ਨਾ ਹੋਵੇ ਅਤੇ ਇੱਕ ਵਿਅਕਤੀ ਦੇ ਰਹਿਣ ਦੀ ਕੀਮਤ 1500 ਰੁਪਏ ਪ੍ਰਤੀ ਦਿਨ ਤੋਂ ਵੱਧ ਨਾ ਹੋਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਅਫ਼ਗਾਨਿਸਤਾਨ ਨਾਲ ਵਪਾਰ ਸ਼ੁਰੂ, ਭਾਰਤ-ਪਾਕ ਦੇ ਵਪਾਰੀ ਕੀ ਕਹਿੰਦੇ

    ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਨਾਲ ਵਪਾਰ ਸ਼ੁਰੂ, ਭਾਰਤ-ਪਾਕ ਦੇ ਵਪਾਰੀ ਕੀ ਕਹਿੰਦੇ
  15. Coronavirus Breaking: ਇਨ੍ਹਾਂ ਕਾਂਗਰਸੀ ਵਿਧਾਇਕਾਂ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਵੀ ਕੋਰੋਨਾ ਰਿਪੋਰਟ ਪੌਜ਼ਿਟਿਵ ਆਈ ਸੀ

    Coronavirus
  16. ਜੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ ਤਾਂ...

    ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ ਮਾਮਲੇ 1.42 ਕਰੋੜ ਤੋਂ ਪਾਰ ਹੋ ਗਏ ਹਨ ਅਤੇ ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 6 ਲੱਖ ਤੋਂ ਵੱਧ ਹੋ ਗਈ ਹੈ

    ਆਈਸੀਐੱਮਆਰ ਮੁਤਾਬਕ ਸ਼ਨਿੱਚਰਵਾਰ ਨੂੰ ਟੈਸਟਿੰਗ ਦਾ ਅੰਕੜਾ 3,58,127 ਰਿਹਾ। ਉੱਥੇ ਹੀ ਸ਼ੁੱਕਰਵਾਰ ਨੂੰ 3,61,024 ਲੋਕਾਂ ਦਾ ਟੈਸਟ ਕੀਤੇ ਗਏ ਸਨ। ਭਾਰਤ ਵਿੱਚ 18 ਜੁਲਾਈ ਤੱਕ ਕੁੱਲ 1,37,91,869 ਟੈਸਟ ਕੀਤੇ ਜਾ ਚੁੱਕੇ ਹਨ।

    ਭਾਰਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 38,902 ਅਤੇ 543 ਮੌਤਾਂ ਦਰਜ ਕੀਤੀਆਂ ਗਈਆਂ ਹਨ

    ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 37,11,464 ਮਾਮਲੇ ਦਰਜ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1 ਲੱਖ 40 ਹਜ਼ਾਰ 119 ਹੋ ਗਿਆ।

    ਪੰਜਾਬ ਵਿੱਚ ਕੋਰੋਨਾਵਾਇਰਸ ਦੇ 9442 ਕੇਸ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 239 ਹੋ ਗਈ ਹੈ। 6300 ਤੋਂ ਵੱਧ ਲੋਕ ਠੀਕ ਵੀ ਹੋ ਗਏ ਹਨ

    ਵਿਸ਼ਵ ਬੈਂਕ ਦੇ ਮੁਖੀ ਡੈਵਿਡ ਮਾਲਪਾਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਕਾਰਨ ਵਿਕਾਸਸ਼ੀਲ ਦੇਸ਼ਾਂ ਦੇ ਕਰਜ਼ ਦੀ ਸਮੱਸਿਆ ਵਧਦੀ ਜਾ ਰਹੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  17. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ?
  18. ਕੋਰੋਨਾ ਨਾਲ ਵਿਕਾਸਸ਼ੀਲ ਦੇਸ਼ਾਂ ਵਿੱਚ ਕਰਜ਼ ਦੀ ਸਮੱਸਿਆ ਵਧੀ: ਵਿਸ਼ਵ ਬੈਂਕ ਮੁਖੀ

    ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਕਾਰਨ ਵਿਕਾਸਸ਼ੀਲ ਦੇਸ਼ਾਂ ਦੇ ਕਰਜ਼ ਦੀ ਸਮੱਸਿਆ ਵਧਦੀ ਜਾ ਰਹੀ ਹੈ। ਮਾਲਪਾਸ ਨੇ ਜੀ 20 ਦੇਸ਼ਾਂ ਦੇ ਮੰਤਰੀਆਂ ਨਾਲ ਇੱਕ ਵਰਚੂਅਲ ਮੀਟਿੰਗ ਦੌਰਾਨ ਇਹ ਗੱਲ ਕਹੀ।

    ਉਨ੍ਹਾਂ ਨੇ ਕਿਹਾ ਹੈ ਕਿ ਸਭ ਤੋਂ ਗਰੀਬ ਦੇਸ਼ਾਂ ਦਾ ਕਰਜ਼ ਸੰਕਟ ਦੇ ਪੱਧਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਸਮੂਹ ਦੇ ਦੇਸ਼ਾਂ ਨੂੰ ਕਰਜ਼ ਵਾਪਸ ਕਰਨ ਲਈ ਪਹਿਲਾਂ ਤੋਂ ਤੈਅ ਸਮੇਂ ਸੀਮਾ ਨੂੰ ਇੱਕ ਸਾਲ ਹੋਰ ਵਧਾਉਣ ਲਈ ਅਪੀਲ ਕੀਤੀ ਹੈ।

    ਇਸ ਬੈਠਕ ਦੀ ਮੇਜ਼ਬਾਨੀ ਸਾਊਦੀ ਅਰਬ ਕਰ ਰਿਹਾ ਸੀ। ਸਾਊਦੀ ਅਰਬ ਦੇ ਵਿੱਚ ਮੰਤਰੀ ਮੁਹੰਮਦ ਅਲ ਜ਼ਦਾਨ ਕੇ ਨੇ ਕਿਹਾ ਹੈ ਕਿ ਮਹਾਂਮਾਰੀ ਨੇ ਦੁਨੀਆਂ ਭਰ ਲਈ ਨਵੀਂ ਚੁਣੌਤੀ ਪੈਦਾ ਕੀਤੀ ਹੈ ਅਤੇ ਜੀ-20 ਦੇ ਦੇਸ਼ ਇਸ ਤੋਂ ਪੈਦਾ ਹੋਣ ਵਾਲੇ ਆਰਥਿਕ ਸੰਕਟ ਨਾਲ ਛੇਤੀ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਾਂ।

    ਉਨ੍ਹਾਂ ਨੇ ਕਿਹਾ, “1930 ਦੇ ਦਹਾਕੇ ਦੇ ਗਰੇਟ ਡਿਪ੍ਰੈਸ਼ਨ ਤੋੰ ਬਾਅਦ ਕੋਵਿਡ-19 ਦੁਨੀਆਂ ਦੀ ਅਰਥਚਾਰੇ ਲਈ ਸਭ ਤੋਂ ਵੱਡੀ ਚੁਣੌਤੀ ਵਾਂਗ ਸਾਹਮਣੇ ਆਇਆ ਹੈ। ਜੀ20 ਦੇ ਦੇਸ਼ ਕਈ ਤਤਕਾਲ ਅਤੇ ਅਸਾਧਾਰਨ ਕਦਮ ਚੁੱਕੇ ਹਨ।”

    ਡੇਵਿਡ ਮਾਲਪਾਸ

    ਤਸਵੀਰ ਸਰੋਤ, Getty Images

  19. ਭਾਰਤ ਵਿੱਚ ਸ਼ਨਿੱਚਰਵਾਰ ਨੂੰ 3.5 ਲੱਖ ਤੋਂ ਵੱਧ ਟੈਸਟ ਕੀਤੇ ਗਏ

    ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਯਾਨਿ ਆਈਸੀਐੱਮਆਰ ਮੁਤਾਬਕ ਸ਼ਨਿੱਚਰਵਾਰ ਨੂੰ ਭਾਰਤ ਵਿੱਚ 3.5 ਲੱਖ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ।

    ਆਈਸੀਐੱਮਆਰ ਮੁਤਾਬਕ ਸ਼ਨਿੱਚਰਵਾਰ ਨੂੰ ਟੈਸਟਿੰਗ ਦਾ ਅੰਕੜਾ 3,58,127 ਰਿਹਾ। ਉੱਥੇ ਸ਼ੁੱਕਰਵਾਰ ਨੂੰ 3,58,127 ਰਿਹਾ। ਉੱਥੇ ਹੀ ਸ਼ੁੱਕਰਵਾਰ ਨੂੰ 3,61,024 ਲੋਕਾਂ ਦਾ ਟੈਸਟ ਕੀਤੇ ਗਏ ਸਨ।

    ਭਾਰਤ ਵਿੱਚ 18 ਜੁਲਾਈ ਤੱਕ ਕੁੱਲ 1,37,91,869 ਟੈਸਟ ਕੀਤੇ ਜਾ ਚੁੱਕੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਭਾਰਤ: ਪਿਛਲੇ 24 ਘੰਟਿਆਂ ’ਚ 38 ਹਜ਼ਾਰ ਤੋਂ ਵੱਧ ਮਾਮਲੇ ਤੇ 543 ਮੌਤਾਂ

    ਭਾਰਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 38,902 ਅਤੇ 543 ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ 10,77,618 ਕੇਸ ਹੋ ਗਏ ਹਨ ਅਤੇ ਜਿਨ੍ਹਾਂ ਵਿੱਚੋਂ 3,73,379 ਸਰਗਰਮ ਮਾਮਲੇ ਹਨ ਤੇ 6,77,423 ਮਰੀਜ਼ ਠੀਕ ਹੋ ਗਏ ਹਨ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ 26,816 ਹੋ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post