You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਅੰਮ੍ਰਿਤਸਰ ਦੀ ਤੁਲੀ ਲੈਬ ਦੇ ਕਥਿਤ ਘੁਟਾਲੇ ਦੀ ਜਾਂਚ ਲਈ ਬਣੀ SIT

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਕੇਸ ਸਵਾ ਕਰੋੜ ਤੋਂ ਪਾਰ ਹੋਏ। ਇਕੱਲੇ ਅਮਰੀਕਾ ਵਿੱਚ 1.34 ਲੱਖ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਕੋਰੋਨਾ ਵੈਕਸੀਨ ਲਈ ਜ਼ਿੰਦਗੀ ਦਾਅ ’ਤੇ ਲਗਾਉਣ ਵਾਲੇ ਭਾਰਤੀ ਨੇ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ

  2. ਬੀਬੀਸੀ ਪੰਜਾਬੀ ਦਾ ਕੋਰੋਨਾਵਾਇਰਸ ਨਾਲ ਸਬੰਧਤ ਇਹ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ, 13 ਜੁਲਾਈ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।

  3. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣੀ ਯਕੀਨੀ ਬਣਾਉਣ ਵਾਸਤੇ ਸਿੱਖਿਆ ਵਿਭਾਗ ਨੂੰ ਕੋਈ ਢੰਗ ਤਰੀਕਾ ਲੱਭਣ ਲਈ ਕਿਹਾ ਹੈ ਜਿਨ੍ਹਾਂ ਕੋਲ ਲੋੜੀਂਦੀ ਆਨਲਾਈਨ ਸੁਵਿਧਾ ਨਹੀਂ ਹੈ।

    ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੀ ਤੁਲੀ ਲੈਬ ਵੱਲੋਂ ਹੋਏ ਕਥਿਤ ਘੁਟਾਲੇ ਦੀ ਜਾਂਚ ਲਈ ਤਿੰਨ ਮੈਂਬਰ ਐੱਸਆਈਟੀ ਬਣਾਉਣ ਦਾ ਐਲਾਨ ਕੀਤਾ ਹੈ।

    ਰੂਸ ਦੀ ਸੇਕਨੌਫ ਯੂਨੀਵਰਸਿਟੀ ਦੇ ਵਲੰਟੀਅਰਜ਼ ਨੇ ਕੋਵਿਡ-19 ਦੇ ਸਫ਼ਲ ਪ੍ਰੀਖਣ ਦਾ ਦਾਅਵਾ ਕੀਤਾ ਹੈ।

    ਅਮਰੀਕਾ ਨੇ ਵਧਦੇ ਮਾਮਲਿਆਂ ਦੇ ਬਾਵਜੂਦ ਡਿਜ਼ਨੀ ਲੈਂਡ ਖੋਲ੍ਹ ਦਿੱਤਾ ਹੈ ਜਿੱਥੇ ਸੈਲਾਨੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।

    ਅਦਾਕਾਰ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੇ ਕੋਰੋਨਾ ਪੌਜ਼ਿਟਿਵ ਹੋਣ ਮਗਰੋਂ ਹੁਣ ਐਸ਼ਵਰਿਆ ਤੇ ਉਨ੍ਹਾਂ ਦੀ ਧੀ ਕੋਰੋਨਾ ਪੌਜ਼ਿਟਿਵ ਹੋ ਗਈ ਹੈ।

    ਅਦਾਕਾਰਾ ਹੇਮਾ ਮਾਲਿਨੀ ਨੇ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਪੌਜ਼ਿਟਿਵ ਨਹੀੰ ਹਨ ਤੇ ਪੂਰੇ ਤਰੀਕੇ ਨਾਲ ਠੀਕ ਹਨ।

    ਯੂਪੀ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਬਜ਼ਾਰ ਤੇ ਦਫ਼ਤਰ ਬੰਦ ਰਹਿਣਗੇ।

  4. Coronavirus Round-Up: ਐਸ਼ਵਰਿਆ ਰਾਏ ਵੀ ਕੋਰੋਨਾ ਪੌਜ਼ੀਟਿਵ, ਗੁਰਨਾਮ ਭੁੱਲਰ ਹੁਣ ਦੇ ਰਹੇ ਕੋਰੋਨਾ ਤੋਂ ਬਚਣ ਲਈ ਸੰਦੇਸ਼

    ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾਵਾਇਰਸ ਦੀ ਚਪੇਟ ‘ਚ ਆ ਗਏ ਹਨ। ਅਮਿਤਾਭ ਤੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਐਸ਼ਵਰਿਆ ਵੀ ਕੋਰੋਨਾ ਪੌਜ਼ਿਟਿਵ ਆਏ ਹਨ।

    ਅਮਰੀਕਾ ‘ਚ ਲਾਗ ਦੇ ਵਧ ਰਹੇ ਮਾਮਲਿਆਂ ਵਿਚਕਾਰ ਡਿਜ਼ਨੀ ਲੈਂਡ ਨੂੰ ਖੋਲ੍ਹ ਦਿੱਤਾ ਗਿਆ ਹੈ।

    ਪੰਜਾਬ ਪੁਲਿਸ ਨੇ ਕੋਰੋਨਾਵਾਇਰਸ ਦੇ ਨਿਯਮਾਂ ਨੂੰ ਤੋੜਨ ਦੇ ਮੁਲਜ਼ਮ ਗੁਰਨਾਮ ਭੁੱਲਰ ਤੋਂ ਹੀ ਕੋਰੋਨਾ ਦੀ ਜਾਗਰੂਕਤਾ ਦਾ ਸੰਦੇਸ਼ ਦਿਵਾਇਆ...।

    ਕੋਰੋਨਾਵਾਇਰਸ ਰਾਊਂਡ-ਅਪ ‘ਚ ਜਾਣੋਂ ਅੱਜ ਦੇ ਖ਼ਾਸ ਅਪਡੇਟਸ

  5. ਜਿਨ੍ਹਾਂ ਬੱਚਿਆਂ ਕੋਲ ਆਨਲਾਈਨ ਪੜ੍ਹਨ ਦੀ ਸਹੂਲ ਨਹੀਂ, ਉਨ੍ਹਾਂ ਲਈ ਇੰਤਜ਼ਾਮ ਹੋਵੇ - ਕੈਪਟਨ ਅਮਰਿੰਦਰ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣੀ ਯਕੀਨੀ ਬਣਾਉਣ ਵਾਸਤੇ ਸਿੱਖਿਆ ਵਿਭਾਗ ਨੂੰ ਕੋਈ ਢੰਗ ਤਰੀਕਾ ਲੱਭਣ ਲਈ ਕਿਹਾ ਹੈ ਜਿਨ੍ਹਾਂ ਕੋਲ ਲੋੜੀਂਦੀ ਆਨਲਾਈਨ ਸੁਵਿਧਾ ਨਹੀਂ ਹੈ।

    ਮੁੱਖ ਮੰਤਰੀ ਨੇ ਐਤਵਾਰ ਨੂੰ 'ਕੈਪਟਨ ਨੂੰ ਸਵਾਲ' ਸੈਸ਼ਨ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੋਵਿਡ ਦੀ ਸਥਿਤੀ ਕਾਰਨ ਰੈਗੂਲਰ ਆਫਲਾਈਨ ਕਲਾਸਾਂ ਸੰਭਵ ਨਹੀਂ ਹੈ ਜਿਸ ਲਈ ਇਹ ਲਾਜ਼ਮੀ ਬਣ ਜਾਂਦਾ ਹੈ ਕਿ ਗਰੀਬ ਤੇ ਪੇਂਡੂ ਵਿਦਿਆਰਥੀਆਂ ਸਣੇ ਸਾਰੇ ਹੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਬਰਾਬਰ ਮੌਕੇ ਮਿਲਣੇ ਯਕੀਨੀ ਹੋਣ।

  6. ਤੁਲੀ ਲੈਬ ਦੇ ਕਥਿਤ ਘੁਟਾਲੇ ਦੀ ਜਾਂਚ ਲਈ ਬਣਾਈ SIT

    ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੀ ਤੁਲੀ ਲੈਬ ਵੱਲੋਂ ਹੋਏ ਕਥਿਤ ਘੁਟਾਲੇ ਦੀ ਜਾਂਚ ਲਈ ਤਿੰਨ ਮੈਂਬਰ ਐੱਸਆਈਟੀ ਬਣਾਉਣ ਦਾ ਐਲਾਨ ਕੀਤਾ ਹੈ। ਤੁਲੀ ਲੈਬ ’ਤੇ ਕੋਵਿਡ-19 ਦੇ ਟੈਸਟਾਂ ਦੀ ਜਾਅਲੀ ਰਿਪੋਰਟ ਬਣਾਉਣ ਦੇ ਇਲਜ਼ਾਮ ਸਨ।

    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵਿਜੀਲੈਂਟ ਬਿਓਰੋ ਨੂੰ ਇਸ ਬਾਰੇ ਜਾਂਚ ਕਰਨ ਨੂੰ ਕਿਹਾ ਹੈ ਪਰ ਸ਼ੁਰੂਆਤੀ ਜਾਂਚ ਵਿੱਚ ਕਿਸੇ ਸਰਕਾਰੀ ਅਫ਼ਸਰ ਦੀ ਸ਼ਮੂਲੀਅਤ ਨਜ਼ਰ ਨਹੀਂ ਆ ਰਹੀ ਹੈ।

    ਇਹ ਐਲਾਨ ਕੈਪਟਨ ਅਮਰਿੰਦਰ ਸਿੰਘ ਨੇ ASK Captain ਵਿੱਚ ਕੀਤਾ ਹੈ।

  7. ਦਿੱਲੀ ਨੇ ਇੰਝ ਘਟਾਈ ਘਰੇ ਏਕਾਂਤਵਾਸ ਕੱਟ ਰਹੇ ਮਰੀਜ਼ਾਂ ਦੀ ਮੌਤ ਦਰ

    ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਦੱਸਿਆ ਹੈ ਕਿ ਸੂਬੇ ਵਿੱਚ ਘਰੇ ਏਕਾਂਤਵਾਸ ਕੱਟ ਰਹੇ ਮਰੀਜ਼ਾਂ ਦੀ ਮੌਤ ਦਰ ਸੁਰਕਸ਼ਾ ਕਵੱਚ ਜਾਂ ਪਲਸ ਮੀਟਰ ਰਾਹੀਂ ਘੱਟ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।

    ਜਿਵੇਂ ਹੀ ਕੋਈ ਮਰੀਜ਼ ਦੇਖਦਾ ਹੈ ਕਿ ਉਸ ਦਾ ਔਕਸੀਜ਼ਨ ਦਾ ਪੱਧਰ ਹੇਠਾਂ ਡਿੱਗ ਰਿਹਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਦਾ ਹੈ। ਜਿਸ ਤੋਂ ਬਾਅਦ ਉਸ ਦੇ ਘਰ ਔਕਸੀਜ਼ਨ ਕੰਸਟਰੇਟਰ ਭੇਜਿਆ ਜਾਂਦਾ ਹੈ ਜਾਂ ਮਰੀਜ਼ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਜਾਂਦਾ ਹੈ।

  8. ਹੇਮਾ ਮਾਲਿਨੀ ਨੇ ਟਵੀਟ ਰਾਹੀਂ ਦੱਸਿਆ- ਮੈਂ ਠੀਕ ਹਾਂ

    ਬੌਲੀਵੁੁੱਡ ਅਦਾਕਾਰਾ ਅਤੇ ਮਥੁਰਾ ਤੋਂ ਭਾਜਪਾ ਦੀ ਸੰਸਦ ਮੈਂਬਰ ਨੇ ਅੱਜ ਇੱਕ ਵੀਡੀਓ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਹ ਬਿਲਕੁਲ ਠੀਕ-ਠਾਕ ਹਨ।

    ਇਸ ਤੋੋੋਂ ਪਹਿਲਾਂ ਉਨ੍ਹਾਂ ਦੇ ਕੋਰੋਨਾ ਪੌਜ਼ਿਟਿਵ ਹੋਣ ਦੀਆਂ ਅਫ਼ਵਾਹਾਂ ਆ ਰਹੀਆਂ ਸਨ।

  9. ਅਮਿਤਾਭ ਦੀ ਕੋਰੋਨਾਵਾਇਰਸ ਨੂੰ 'ਅੰਗੂਠਾ' ਦਿਖਾਉਂਦੀ ਕਵਿਤਾ

    ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ, ਕਰੀਬ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਕੋਰੋਨਾ ’ਤੇ ਇਹ ਕਵਿਤਾ ਲਿਖੀ ਸੀ।

  10. 12 ਤੋਂ 26 ਜੁਲਾਈ ਦਰਮਿਆਨ ਭਾਰਤ ਦੇ ਇਨ੍ਹਾਂ ਸ਼ਹਿਰਾਂ ਤੋਂ ਜਾਣਗੀਆਂ UAE ਲਈ ਉਡਾਣਾਂ

    12 ਤੋਂ 26 ਜੁਲਾਈ ਦਰਮਿਆਨ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਦੇ ਪੰਜ ਸ਼ਹਿਰਾਂ ਲਈ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਨ੍ਹਾਂ ਉਡਾਣਾਂ ਨਾਲ ਅਮੀਰਾਤ ਵਿੱਚ ਫ਼ਸੇ ਭਾਰਤੀ ਘਰ ਵਾਪਸ ਆ ਸਕਣਗੇ ਅਤੇ ਭਾਰਤ ਵਿੱਚ ਫ਼ਸੇ ਅਮੀਰਾਤਵਾਸੀ ਵਾਪਾਸ ਮੁੜ ਸਕਣਗੋੇ।

    ਇਹ ਉਡਾਣਾਂ ਦਿੱਲੀ, ਮੁੰਬਈ, ਬੇਂਗਲੂਰੂ, ਕੋਚੀ ਅਤੇ ਤਿਰੁਵਨੰਤਪੁਰਮ ਤੋਂ ਹੋਣਗੀਆਂ।

    ਦਿੱਲੀ ਤੋਂ ਰੋਜ਼ਾਨਾ ਦੋ ਉਡਾਣਾਂ ਹੋਣਗੀਆਂ, ਬੇਂਗਲੂਰੂ ਤੋਂ ਵੀ ਦੋ ਉਡਾਣਾਂ ਅਤੇ ਕੋਚੀ ਤੋਂ ਵੀ ਦੋ ਉਡਾਣਾਂ ਹੋਣਗੀਆਂ। ਮੁੰਬਈ ਤੋਂ ਤਿੰਨ ਅਤੇ ਤਿਰੂਵਨੰਤਪੁਰਮ ਤੋਂ ਰੋਜ਼ਾਨਾ ਇੱਕ ਉਡਾਣ ਹੋਵੇਗੀ। ਬੇਂਗਲੂਰੂ ਅਤੇ ਮੁੰਬਈ ਦੀਆਂ ਉਡਾਣਾਂ ਸੂਬਾ ਸਰਕਾਰ ਦੀ ਮਨਜ਼ੂਰੀ ਉੱਪਰ ਨਿਰਭਰ ਕਰਨਗੀਆਂ।

    ਇਨ੍ਹਾਂ ਉਡਾਣਾਂ ਦੇ ਲਈ ਟਿਕਟ ਅਮੀਰਾਤ ਏਅਰਲਾਈਂਜ਼ ਦੀ ਵੈਬਸਾਈਟ ਉੱਪਰ ਬੁੱਕ ਕੀਤੀਆਂ ਜਾ ਸਕਣਗੀਆਂ।

    ਇਹ ਟਿਕਟਾਂ ਟਰੈਵਲ ਏਜੰਟ, ਅਮੀਰਾਤ ਦੇ ਸੇਲਜ਼ ਅਫ਼ਸਰ ਜਾਂ ਫਿਰ ਕੰਟੈਕਟ ਸੈਂਟਰ ਤੋਂ ਵੀ ਬੁੱਕ ਕੀਤੇ ਜਾ ਸਕਣਗੇ। ਮੁਸਾਫ਼ਰਾਂ ਲਈ ਜਿੱਥੇ ਉਨ੍ਹਾਂ ਨੇ ਜਾਣਾ ਹੈ ਉੱਥੋਂ ਦੀਆਂ ਸ਼ਰਤਾਂ ਦੀ ਪੂਰਤੀ ਕਰਨਾ ਲਾਜ਼ਮੀ ਹੋਵੇਗਾ। ਦੁਬਈ ਤੋਂ ਭਾਰਤ ਦੇ ਪੰਜ ਸ਼ਹਿਰਾਂ ਲਈ ਉਡਾਣ ਭਰਨ ਵਾਲੀਆਂ ਇਨ੍ਹਾਂ ਖ਼ਾਸ ਉਡਾਣਾਂ ਵਿੱਚ ਸਿਰਫ਼ ਭਾਰਤੀ ਨਾਗਰਿਕ ਹੀ ਸਫ਼ਰ ਕਰ ਸਕਣਗੇ।

  11. ਐਸ਼ਵਰਿਆ ਵੀ ਕੋਰੋਨਾ ਪੌਜ਼ੀਟਿਵ ਆਏ

    ਅਮਿਤਾਭ ਅਤੇ ਅਭਿਸ਼ੇਕ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਵੀ ਕੋਰੋਨਾ ਪੌਜ਼ੀਟਿਵ ਆਏ ਹਨ।

    ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਤੋਪੇ ਨੇ ਟ੍ਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਯਾ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਹੈ।

  12. ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਜੁੜਿਆ ਮੁੱਖ ਘਟਨਾਕ੍ਰਮ

    • ਵਿਸ਼ਵ ਸਿਹਤ ਸੰਗਠ ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਡਾਕਟਰ ਮਾਈਕ ਰਿਆਨ ਨੇ ਕਿਹਾ ਹੈ ਕਿ ਨਵੇਂ ਕੋਰੋਨਾਵਾਇਰਸ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕੇਗਾ ਅਜਿਹਾ ਲਗਦਾ ਨਹੀਂ ਹੈ
    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਕੇਸ 1.27 ਲੱਖ ਤੋਂ ਪਾਰ ਹੋਏ ਅਤੇ 5.64 ਲੱਖ ਲੋਕ ਮਾਰੇ ਗਏ ਹਨ। ਇਕੱਲੇ ਅਮਰੀਕਾ ਵਿੱਚ 1.34 ਲੱਖ ਤੋਂ ਵੱਧ ਮੌਤਾਂ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਸੰਖਿਆ 8,49,553 ਹੋ ਗਈ ਹੈ ਅਤੇ 2,92,258 ਸਰਗਰਮ ਮਾਮਲੇ ਹਨ। ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਦੇਸ਼ ਵਿੱਚ ਆਕਸੀਜ਼ਨ ਦੀ ਕਮੀ ਦਾ ਸੰਕਟ ਖੜ੍ਹਾ ਹੋ ਗਿਆ ਹੈ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਪਹਿਲੀ ਵਾਰ ਕੋਰੋਨਾਵਾਇਰਸ ਮਹਾਂਮਾਰੀ ਮਗਰੋਂ ਮਾਸਕ ਪਾਏ ਦੇਖੇ ਗਏ। ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 32,47,782 ਕੇਸ ਹਨ ਅਤੇ 1,34,814 ਮੌਤਾਂ ਹੋ ਚੁੱਕੀਆਂ ਹਨ।
    • ਬ੍ਰਾਜ਼ੀਲ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 18 ਲੱਖ ਟੱਪ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 70 ਹਜ਼ਾਰ ਤੋਂ ਵੱਧ ਹੋ ਗਈ ਹੈ।
    • ਸੰਯੁਕਤ ਅਰਬ ਅਮੀਰਾਤ (UAE) 12 ਜੁਲਾਈ ਤੋਂ ਮਿਆਦ ਖ਼ਤਮ ਹੋ ਚੁੱਕੇ ਰੈਜ਼ੀਡੈਂਟ ਵੀਜ਼ਾ ਅਤੇ ਆਈਡੀ ਕਾਰਡ ਨੂੰ ਰੀਨੀਊ ਕਰਵਾਉਣ ਲਈ ਅਰਜ਼ੀਆਂ ਸਵੀਕਾਰ ਕਰੇਗਾ।
    • ਅਮਿਤਾਭ ਬੱਚਨ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹਲਕੇ ਲੱਛਣ ਹਨ ਅਤੇ ਹਾਲਤ ਸਥਿਰ ਹੈ।
    • ਈਰਾਨ ਵਿੱਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਸਮਾਗਮਾਂ ਉੱਪਰ ਰੋਕ ਲਾ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਭੀੜ ਇਕੱਠੀ ਹੁੰਦੀ ਹੈ। ਈਰਾਨ ਵਿੱਚ ਮਾਮਲੇ ਇੱਕ ਵਾਰ ਫਿਰ ਵਧ ਰਹੇ ਹਨ। ਹਾਲਾਂਕਿ ਅਰਥਵਿਵਸਥਾ ਖੁੱਲ੍ਹੀ ਰਹੇਗੀ।
    • ਪੰਜਾਬ ਵਿੱਚ ਕੋਰੋਨਾ ਦੇ ਕੇਸ 7587 ਕੇਸ ਹੋ ਗਏ ਹਨ ਅਤੇ 195 ਮੌਤਾਂ ਹੋਈਆਂ ਹਨ, 5000 ਤੋਂ ਵੱਧ ਲੋਕ ਠੀਕ ਵੀ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖ਼ਰੀ ਸਾਲ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ ਕੀਤੀ ਹੈ।
    • ਇਸ ਤੋਂ ਪਹਿਲਾਂ ਕੱਲ ਦਿੱਲੀ ਸਰਕਾਰ ਨੇ ਆਪਣੇ ਅਧੀਨ ਸਾਰੀਆਂ ਯੂਨੀਵਰਿਸਟੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਅਤੇ ਮਹਾਰਾਸ਼ਟਰ ਵੀ ਜੂਨ ਦੇ ਅਖ਼ੀਰ ਵਿੱਚ ਅਜਿਹੀ ਅਪੀਲ ਭਾਰਤ ਸਰਕਾਰ ਨੂੰ ਕੀਤੀ ਸੀ।
  13. ਉੱਤਰ ਪ੍ਰਦੇਸ਼ ਵਿੱਚ ਹਫ਼ਤਾਵਾਰੀ ਲੌਕਡਾਊਨ ਦਾ ਐਲਾਨ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ ਹਫ਼ਤੇ ਦੇ ਅੰਤਲੇ ਦਿਨਾਂ ਦੌਰਾਨ ਲੌਕਡਾਊਨ ਲਾਇਆ ਜਾਵੇਗਾ।

    ਇਹ ਜਾਣਕਾਰੀ ਸੂਬੇ ਦੇ ਵਧੀਕ ਮੁੱਖ ਸਕੱਤਰ ਅਸ਼ਵਨੀ ਅਵਸਥੀ ਨੇ ਦਿੱਤੀ।

  14. ਫੁੱਟਬਾਲ ਦੇ ਸ਼ੌਕੀਨਾਂ ਨੇ ਇੰਝ ਕੱਢਿਆ ਖੇਡਣ ਦਾ ਰਾਹ

    ਅਰਜਨਟੀਨਾ ਵਿੱਚ ਫੁਟਬਾਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਪਰ ਕੋਰੋਨਾਵਾਇਰਸ ਮਹਾਮਾਰੀ ਕਾਰਨ ਕਈ ਮਹੀਨਿਆਂ ਤੋਂ ਲੋਕਾਂ ਦੇ ਖੇਡਣ ਉੱਪਰ ਰੋਕ ਸੀ।

    ਇਸ ਲਈ ਇੱਥੇ ਲੋਕਾਂ ਨੇ ਆਪਣੀ ਪਿਆਰੀ ਖੇਡ ਖੇਡਣ ਅਤੇ ਲਾਗ ਫੈਲਣ ਤੋਂ ਰੋਕਣ ਦਾ ਇੱਕ ਅਨੋਖਾ ਤਰੀਕਾ ਲੱਭਿਆ।

    ਮੈਦਾਨ ਵਿੱਚ ਖਿਡਾਰੀਆਂ ਵਿੱਚ ਸਰੀਰਕ ਦੂਰੀ ਬਣੀ ਰਹੇ ਇਸ ਲਈ ਮੈਦਾਨ ਵਿੱਚ ਆਇਕ ਬਣਾਏ ਗਏ। ਖਿਡਾਰੀ ਆਪੋ-ਆਪਣੇ ਖਾਨੇ ਵਿੱਚ ਰਹਿ ਕੇ ਬਾਲ ਨੂੰ ਠੁੱਡ ਮਾਰਦੇ ਹਨ।

    ਅਰਜਨਟੀਨਾ ਵਿੱਚ ਕੋਰੋਨਾਵਾਇਰਸ ਦੇ 75,000 ਪੁਸ਼ਟ ਮਾਮਲੇ ਹਨ ਅਤੇ ਲਗਭਗ 15,00 ਮੌਤਾਂ ਹੋ ਚੁੱਕੀਆਂ ਹਨ। ਸਰਕਾਰ ਨੂੰ ਕੇਸਾਂ ਵਿੱਚ ਵਿੱਚ ਮੁੜ ਤੋਂ ਹੋ ਹੋਰ ਵਾਧੇ ਦੇ ਮੱਦੇਨਜ਼ਰ ਰਾਜਧਾਨੀ ਬੁਨੇਸ ਐਰਿਸ ਅਤੇ ਨਾਲ ਲਗਦੇ ਸ਼ਹਿਰਾਂ ਵਿੱਚ ਮੁੜ ਤੋਂ ਲੌਕਡਾਊਨ ਲਾਉਣਾ ਪਿਆ ਹੈ।

  15. ਮੱਧ ਪ੍ਰਦੇਸ਼ ਵਿੱਚ ਅਮਿਤਾਭ ਅਤੇ ਅਭਿਸ਼ੇਕ ਬੱਚਨ ਦੀ ਤੰਦਰੁਸਤੀ ਲਈ ਪ੍ਰਾਰਥਨਾ

    ਮੱਧ ਪ੍ਰਦੇਸ਼ ਦੇ ਉਜੈਨ ਦੇ ਇੱਕ ਮੰਦਰ ਵਿੱਚ ਫਿਲਮ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਕੋਰੋਨਾਵਾਇਰਸ ਤੋਂ ਜਲਦੀ ਸਿਹਤਯਾਬ ਹੋਣ ਇਸ ਮੰਤਵ ਨਾਲ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ।

    ਕੋਰੋਨਾਵਾਇਰਸ ਪੌਜ਼ਿਟਿਵ ਹੋਣ ਤੋਂ ਬਾਅਦ ਅਮਿਤਾਭ ਬੱਚਨ ਨੂੰ ਦੇਰ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਧਰ ਅਭਿਸ਼ੇਕ ਵੀ ਹਸਪਤਾਲ 'ਚ ਭਰਤੀ ਹੋ ਗਏ ਹਨ।

    ਕੋਰੋਨਾਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਅਮਿਤਾਭ ਨੇ ਇਹ ਗੱਲ ਖ਼ੁਦ ਸਾਂਝੀ ਕੀਤੀ। ਪੂਰੀ ਖ਼ਬਰ ਇੱਥੇ ਪੜ੍ਹੋ

  16. ਕੋਰੋਨਾਵਾਇਰਸ ਦੇ ਦੌਰ 'ਚ ਡਿਊਟੀ ਨਿਭਾਉਂਦੀ ਗਰਭਵਤੀ ਡਾਕਟਰ ਦਾ ਤਜਰਬਾ

    ਗਰਭਵਤੀ ਡਾਕਟਰ ਲਈ ਕੋਰੋਨਾਵਾਇਰਸ ਦੇ ਦੌਰ ਵਿੱਚ ਡਿਊਟੀ ਨਿਭਾਉਣਾ ਕਿੰਨਾ ਚੁਣੌਤੀ ਭਰਿਆ? ਚੰਡੀਗੜ੍ਹ ਦੇ ਜੀਐਮਸੀਐਚ-32 ਦੀ ਗਾਇਨੋਕੋਲੋਜਿਸਟ ਨੇ ਸਾਂਝਾ ਕੀਤਾ ਤਜਰਬਾ

  17. ਇਹ ਪੁਲਿਸ ਵਾਲਾ ਕੁਆਰੰਟੀਨ ਸੈਂਟਰ ਦੇ ਲੋਕਾਂ ਨੂੰ ਕਿਵੇਂ ਖੁਸ਼ ਰਖਦਾ ਹੈ?

    ਨੇਪਾਲ ਦੇ ਡਾਂਗ ਵਿੱਚ ਪੁਲਿਸ ਮੁਲਾਜ਼ਮ ਜੈ ਪ੍ਰਕਾਸ਼ ਚੌਧਰੀ ਨੱਚ-ਨੱਚ ਕੇ ਕੁਆਰੰਟੀਨ ਸੈਂਟਰ ਦੇ ਲੋਕਾਂ ਨੂੰ ਖੁਸ਼ ਰੱਖ ਰਿਹਾ ਹੈ। ਵੇਖੋ ਇਸ ਵੀਡੀਓ ਵਿੱਚ।

  18. ਕਰਨਾਟਕ ਵਿੱਚ ਇੰਟਰਨ ਡਾਕਟਰਾਂ ਦੀ ਵਜੀਫ਼ੇ ਲਈ ਭੁੱਖ ਹੜਤਾਲ

    ਕਰਨਾਟਕ ਦੇ ਦਾਵਣਗੇਰੇ ਵਿੱਚ ਜੇਜੇਐੱਮ ਮੈਡੀਕਲ ਕਾਲਜ ਦੇ ਵਿਦਿਆਰਤੀਆਂ ਅਤੇ ਇੰਟਰਨ ਡਾਕਟਰਾਂ ਨੇ ਕਾਲਜ ਪ੍ਰਸ਼ਾਸਨ ਖ਼ਿਲਾਫ਼ ਮੁਜ਼ਾਹਰਾ ਕੀਤਾ।

    ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ 16 ਮਹੀਨਿਆਂ ਤੋਂ ਵਜੀਫ਼ਾ ਨਹੀਂ ਮਿਲਿਆ ਹੈ।

    ਵਿਦਿਆਰਥੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਉੱਪਰ ਬੈਠ ਗਏ ਹਨ।

  19. ਅਦਾਕਾਰ ਅਨੁਪਮ ਖੇਰ ਦੀ ਮਾਂ ਹੋਏ ਕੋਰੋਨਾ ਪੌਜ਼ਿਟਿਵ

    ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਮਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਪੌਜ਼ਿਟਿਵ ਆਈ ਹੈ।

    ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੀ ਮਾਂ ਦੁਲਾਰੀ ਦੀ ਰਿਪੋਰਟ ਪੌਜ਼ਿਟਿਵ ਆਈ ਹੈ ਅਤੇ ਉਨ੍ਹਾਂ ਨੂੰ ਹਲਕੇ ਲੱਛਣ ਹਨ। ਉਨ੍ਹਾਂ ਨੂੰ ਕੋਕਿਲਾਬੇੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

    “ਮੇਰਾ ਭਰਾ,ਭਾਬੀ ਅਤੇ ਭਤੀਜੀ ਜੋ ਹਾਲਾਂਕਿ ਸਾਵਧਾਨੀ ਵਰਤ ਰਹੇ ਸਨ ਉਹ ਵੀ ਹਲਕੇ ਪੌਜ਼ਿਟਿਵ ਪਾਏ ਗਏ ਹਨ। ਮੈਂ ਵੀ ਆਪਣਾ ਟੈਸਟ ਕਰਵਾਇਆ ਹੈ ਜੋ ਕਿ ਨੈਗੇਟੀਵ ਆਇਆ ਹੈ।”

  20. ਅਮਿਤਾਭ ਬੱਚਨ ਦੇ ਘਰ ਪਹੁੰਚੇ ਮਿਊਂਸੀਪਲ ਕਮੇਟੀ ਕਰਮਚਾਰੀ

    ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਦੇ ਕਰਮਚਾਰੀ ਅਦਾਕਾਰ ਅਮਿਤਾਭ ਬੱਚਨ ਦੀ ਰਿਹਾਇਸ਼ ’ਤੇ ਪਹੁੰਚੇ।

    ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਅਦਾਕਾਰ ਪੁੱਤਰ ਅਭਿਸ਼ੇਕ ਬੱਚਨ ਨੂੰ ਕੋਰੋਨਾਵਾਇਰਸ ਹੋਣ ਦੇ ਪੁਸ਼ਟੀ ਸ਼ਨੀਵਾਰ ਰਾਤ ਨੂੰ ਹੋਈ ਹੈ।

    ਕੋਰੋਨਾਵਾਇਰਸ ਪੌਜ਼ਿਟਿਵ ਹੋਣ ਤੋਂ ਬਾਅਦ ਅਮਿਤਾਭ ਬੱਚਨ ਨੂੰ ਦੇਰ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਧਰ ਅਭਿਸ਼ੇਕ ਵੀ ਹਸਪਤਾਲ 'ਚ ਭਰਤੀ ਹੋ ਗਏ ਹਨ।

    ਕੋਰੋਨਾਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਅਮਿਤਾਭ ਨੇ ਇਹ ਗੱਲ ਖ਼ੁਦ ਸਾਂਝੀ ਕੀਤੀ। ਪੂਰੀ ਖ਼ਬਰ ਇੱਥੇ ਪੜ੍ਹੋ