ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 4 ਜੁਲਾਈ ਦੀਆਂ ਅਪਡੇਟਸ ਲੈਣਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ ਅਪਡੇਟ: ਦੱਖਣੀ ਕੋਰੀਆ ਵਿੱਚ ਦੂਜੀ ਲਹਿਰ ਵਰਗੀ ਸਥਿਤੀ
ਸਭ ਤੋਂ ਪ੍ਰਭਾਵਿਤ ਮੁਲਕ ਅਮਰੀਕਾ ਹੈ, ਇਸ ਤੋਂ ਬਾਅਦ ਬ੍ਰਾਜ਼ੀਲ, ਰੂਸ ਅਤੇ ਫਿਰ ਭਾਰਤ ਦਾ ਨੰਬਰ ਆਉਂਦਾ ਹੈ।
ਲਾਈਵ ਕਵਰੇਜ
ਕੋਰੋਨਾਵਾਇਰਸ: ਜਾਣੋ ਦੁਨੀਆਂ ਦਾ ਹਾਲ
- ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਇਹ ਦਾਅਵਾ ਕੀਤਾ ਹੈ ਕਿ ਕੋਰੋਨਾ ਸੰਕਟ ਨਾਲ ਨਜਿੱਠਨ ਵਿੱਚ ਉਨ੍ਹਾਂ ਦੇ ਦੇਸ਼ ਨੂੰ ਸਫਲਤਾ ਮਿਲੀ ਹੈ।
- ਦੱਖਣੀ ਕੋਰੀਆ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 63 ਮਾਮਲੇ ਸਾਹਮਣੇ ਆਏ ਹਨ। ਉੱਥੇ ਦੂਜੀ ਲਹਿਰ ਵਰਗੀ ਸਥਿਤੀ ਬਣ ਗਈ ਹੈ।
- ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੇ ਅਹੁਦਾ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਮਾਫ਼ੀ ਮੰਗਣ ਨੂੰ ਕਿਹਾ ਗਿਆ ਸੀ।
- ਭਾਰਤ ਦੇ ਸਿਹਤ ਅਤੇ ਪਰਿਵਰਾ ਭਲਾਈ ਮੰਤਰਾਲੇ ਮੁਤਾਬਕ ਕੋਵਿਡ-19 ਦੇ ਮਰੀਜ਼ਾਂ ਦਾ ਰਿਕਵਰੀ ਰੇਟ 60 ਫੀਸਦ ਨੂੰ ਪਾਰ ਕਰਕੇ ਅੱਜ 60.73 ਤੱਕ ਪਹੁੰਚ ਗਿਆ ਹੈ।
- ਆਸਟ੍ਰੀਆ ਵਿੱਚ ਤੇਜ਼ੀ ਨਾਲ ਵਧਣ ਲੱਗੇ ਕੋਰੋਨਾਵਾਇਰਸ ਦੇ ਮਾਮਲੇ
- ਕੇਂਦਰ ਸਰਕਾਰ ਨੇ ਮਰੀਜ਼ਾਂ ਨੂੰ ਘਰ 'ਚ ਹੀ ਏਕਾਂਤਵਾਸ ਵਿੱਚ ਰੱਖਣ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਕਿਹੜੇ ਮਰੀਜ਼ਾਂ ਨੂੰ ਘਰ 'ਚ ਹੀ ਏਕਾਂਤਵਾਸ ਵਿੱਚ ਰੱਖਿਆ ਜਾ ਸਕੇਗਾ
ਕੇਂਦਰ ਸਰਕਾਰ ਵੱਲੋਂ ਘੱਟ/ ਸ਼ੁਰੂਆਤੀ ਲੱਛਣ ਅਤੇ ਬਿਨ੍ਹਾਂ ਲੱਛਣਾਂ ਵਾਲੇ ਮਰੀਜ਼ਾਂ ਲਈ ਘਰ 'ਚ ਹੀ ਏਕਾਂਤਵਾਸ ਕਰਨ ਲਈ ਸੋਧੇ ਹੋਏ ਦਿਸ਼ਾ ਨਿਦੇਸ਼ ਜਾਰੀ ਕੀਤੇ ਗਏ ਹਨ।
ਮਰੀਜ਼ਾਂ ਨੂੰ ਮੈਡੀਕਲੀ ਬਹੁਤ ਹੀ ਹਲਕੇ/ਘੱਟ/ਦਰਮਿਆਨੇ ਜਾਂ ਫਿਰ ਗੰਭੀਰ ਲੱਛਣਾਂ ਦੇ ਵਰਗ ਵੱਜੋਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਨ੍ਹਾਂ ਨੂੰ ਕ੍ਰਮਵਾਰ ਹੀ (1) ਕੋਵਿਡ ਕੇਅਰ ਸੈਂਟਰ, (2) ਸਮਰਪਿਤ ਕੋਵਿਡ ਸਿਹਤ ਸੈਂਟਰ , (3) ਸਮਰਪਿਤ ਕੋਵਿਡ ਹਸਪਤਾਲ 'ਚ ਭਰਤੀ ਕਰਵਾਉਣਾ ਚਾਹੀਦਾ ਹੈ।
ਕੋਰੋਨਾਵਾਇਰਸ ਦਾ ਟੀਕਾ 15 ਅਗਸਤ ਨੂੰ ਆਉਣ ਦੀ ਖ਼ਬਰ: ਕਿੰਨੀ ਤੇਜ਼ੀ ਤੇ ਕਿੰਨੀ ਜਲਦਬਾਜ਼ੀ
ਹੁਣ ਜਦੋਂ ਸਭ ਦਾ ਧਿਆਨ ਇਸੇ ਵੱਲ ਹੈ ਕਿ ਦਵਾਈ ਕਦੋਂ ਆਵੇਗੀ, ਤਾਂ ਅੱਜ ਦੇ ਕੋਰੋਨਾ ਰਾਊਂਡ-ਅਪ ਵਿੱਚ ਇਸੇ ਤੇ ਨਜ਼ਰ ਰੱਖਦੇ ਹਾਂ
ਵੀਡੀਓ ਕੈਪਸ਼ਨ, ਕੋਰੋਨਾ ਦਾ ਟੀਕਾ 15 ਅਗਸਤ ਨੂੰ ਆਉਣ ਦੀ ਖ਼ਬਰ: ਕਿੰਨੀ ਤੇਜ਼ੀ ਤੇ ਕਿੰਨੀ ਜਲਦਬਾਜ਼ੀ? ਆਸਟ੍ਰੀਆ ਵਿੱਚ ਤੇਜ਼ੀ ਨਾਲ ਵਧਣ ਲੱਗੇ ਕੋਰੋਨਾ ਦੇ ਮਾਮਲੇ
ਆਸਟ੍ਰੀਆ ਵਿੱਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਉਛਾਲ ਦੇਖਣ ਨੂੰ ਮਿਲਿਆ ਹੈ। ਪਿਛਲੇ ਮਹੀਨੇ ਨਵੇਂ ਮਾਮਲੇ ਸਾਹਮਣੇ ਆਉਣ ਦੀ ਦਰ ਸਥਿਰ ਬਣੀ ਹੋਈ ਸੀ।
ਆਸਟ੍ਰੀਆ ਵਿੱਚ ਐਕਟਿਵ ਮਾਮਲੇ ਹੁਣ 787 ਹੋ ਗਏ ਹਨ, ਜਦ ਕਿ ਪਿਛਲੇ ਹਫ਼ਤੇ ਦੇ ਅਖ਼ੀਰ ਤੱਕ ਇਹ 470 ਹੀ ਸਨ। ਉੱਪਰੀ ਆਸਟ੍ਰੀਆ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲਗਭਗ 1400 ਲੋਕਾਂ ਨੂੰ ਉੱਥੇ ਕੁਆਰੰਟੀਨ ਕੀਤਾ ਗਿਆ ਹੈ।
ਇਸ ਪ੍ਰਾਂਤ ਵਿੱਚ 229 ਸਰਗਰਮ ਕੇਸ ਹਨ ਅਤੇ ਉਨ੍ਹਾਂ ਵਿੱਚੋਂ 99 ਇੱਕ ਹੀ ਚਰਚ ਨਾਲ ਜੁੜੇ ਹਨ।

ਤਸਵੀਰ ਸਰੋਤ, AFP
ਭਾਰਤ: ਰਿਕਵਰੀ ਰੇਟ ਹੋਇਆ 60 ਫੀਸਦ ਤੋਂ ਪਾਰ
ਭਾਰਤ ਦੇ ਸਿਹਤ ਅਤੇ ਪਰਿਵਰਾ ਭਲਾਈ ਮੰਤਰਾਲੇ ਮੁਤਾਬਕ ਕੋਵਿਡ-19 ਦੇ ਮਰੀਜ਼ਾਂ ਦਾ ਰਿਕਵਰੀ ਰੇਟ 60 ਫੀਸਦ ਨੂੰ ਪਾਰ ਕਰਕੇ ਅੱਜ 60.73 ਤੱਕ ਪਹੁੰਚ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕਿਮ ਜੌਂਗ ਉਨ ਦਾ ਦਾਅਵਾ: ਉੱਤਰੀ ਕੋਰੀਆ ਕੋਰੋਨਾਵਾਇਰਸ ਨੂੰ ਰੋਕਣ ਵਿੱਚ ਕਾਮਯਾਬ ਹੋਇਆ
ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਇਹ ਦਾਅਵਾ ਕੀਤਾ ਹੈ ਕਿ ਕੋਰੋਨਾ ਸੰਕਟ ਨਾਲ ਨਜਿੱਠਨ ਵਿੱਚ ਉਨ੍ਹਾਂ ਦੇ ਦੇਸ਼ ਨੂੰ ਸਫਲਤਾ ਮਿਲੀ ਹੈ।
ਪੋਲਿਤ ਬਿਓਰੋ ਦੀ ਮੀਟਿੰਗ ਵਿੱਚ ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਤੇ ਹਾਲਾਤ ਨੂੰ ਕਾਬੂ ਵਿੱਚ ਕੀਤਾ ਹੈ।
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਫੈਲਣ ਦੀ ਸ਼ੁਰੂਆਤ ਵਿੱਚ ਉੱਤਰੀ ਕੋਰੀਆ ਨੇ ਆਪਣੇ ਬਾਰਡਰ ਸੀਲ ਕਰ ਲਏ ਸਨ ਤੇ ਹਜ਼ਾਰਾਂ ਲੋਕਾਂ ਨੂੰ ਏਕਾਂਤਵਾਸ ਵਿੱਚ ਭੇਜ ਦਿੱਤਾ ਸੀ।
ਉੱਤਕੀ ਕੋਰੀਆ ਦਾ ਦਾਅਵਾ ਹੈ ਕਿ ਉੱਥੇ ਕੋਰੋਨਾਵਾਇਰਸ ਦਾ ਕੋਈ ਵੀ ਕੇਸ ਨਹੀਂ ਹੈ, ਪਰ ਮਾਹਿਰ ਇਸ ਗੱਲ ਨਾਲ ਸਹਿਮਤ ਨਹੀਂ ਹਨ।

ਤਸਵੀਰ ਸਰੋਤ, Getty Images
ਦੱਖਣੀ ਕੋਰੀਆ ਵਿੱਚ ਦੂਜੀ ਲਹਿਰ ਵਰਗੀ ਸਥਿਤੀ
ਦੱਖਣੀ ਕੋਰੀਆ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 63 ਮਾਮਲੇ ਸਾਹਮਣੇ ਆਏ ਹਨ। ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਇਹ ਸਭ ਤੋਂ ਵੱਧ ਮਾਮਲੇ ਹਨ।
ਇਸ ਦੇ ਨਾਲ ਹੀ ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਦੇ ਮਾਮਲੇ 13 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ।
ਚੀਨ ਤੋਂ ਬਾਅਦ ਦੱਖਣੀ ਕੋਰੀਆ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਸ਼ੁਰੂ ਵਿੱਚ ਤੇਜ਼ੀ ਨਾਲ ਵੱਧ ਰਹੇ ਸਨ, ਪਰ ਕੁਝ ਸਮੇਂ ਤੋਂ ਕਾਬੂ ਵਿੱਚ ਆਉਂਦੇ ਨਜ਼ਰ ਆ ਰਹੇ ਸਨ।
ਮਈ ਦੇ ਅਖੀਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਫਿਰ ਵਧਨ ਲੱਗੇ। ਦੱਖਣੀ ਕੋਰੀਆ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਵਰਗੀ ਸਥਿਤੀ ਬਣ ਰਹੀ ਹੈ।

ਤਸਵੀਰ ਸਰੋਤ, AFP
ਕੋਰੋਨਾਵਾਇਰਸ: ਆਪਣੇ ਮੋਬਾਈਲ ਨੂੰ ਕਿਵੇਂ ਸਾਫ਼ ਰੱਖ ਸਕਦੇ ਹੋ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਲਾਗ ਤੋਂ ਬਚਣ ਲਈ ਇੰਝ ਕਰੋੋ ਮੋਬਾਈਲ ਦੀ ਸਫ਼ਾਈ ਕੋਰੋਨਾਵਾਇਰਸ ਬਾਰੇ ਹੁਣ ਤੱਕ ਦੇ ਵੱਡੇ ਅਪਡੇਟਸ
- ਜੌਹਨ ਹੌਪਕਿਨਸ ਯੂਨੀਵਰਿਸਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 10,874,146 ਮਾਮਲੇ ਹੋ ਚੁੱਕੇ ਹਨ ਅਤੇ 5,21,355 ਮੌਤਾਂ ਹੋ ਚੁੱਕੀਆਂ ਹਨ।
- ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ’ਤੇ ਅਮਰੀਕਾ, ਫਿਰ ਬ੍ਰਾਜ਼ੀਲ, ਰੂਸ ਅਤੇ ਚੌਥੇ ਨੰਬਰ ’ਤੇ ਭਾਰਤ ਹੈ।
- ਵੀਰਵਾਰ ਨੂੰ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 55 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜੋ ਕਿ ਇੱਕ ਦਿਨ ਵਿੱਚ ਹੋਇਆ ਹੁਣ ਤੱਕ ਦਾ ਰਿਕਾਰਡ ਵਾਧਾ ਹੈ।
- ਲਾਗ ਦੇ ਲਿਹਾਜ਼ ਨਾਲ ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਹੈ। ਇੱਥੇ ਕੋਰੋਨਾਵਾਇਰਸ ਦੇ ਲਗਭਗ 15 ਲੱਖ ਕੇਸ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 60 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
- ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੇ ਅਹੁਦਾ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਮਾਫ਼ੀ ਮੰਗਣ ਨੂੰ ਕਿਹਾ ਗਿਆ ਸੀ।
- ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 6,25,544 ਹੋ ਗਏ ਹਨ। ਵੀਰਵਾਰ ਨੂੰ ਹੁਣ ਤੱਕ ਦੇ ਰਿਕਾਰਡ ਮਾਮਲੇ 20,903 ਮਾਮਲੇ ਦਰਜ ਕੀਤੇ ਗਏ।
- ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਦਵਾਈ ਨੂੰ ਵੀ ਮਨੁੱਖੀ ਟਰਾਇਲ ਦੀ ਆਗਿਆ ਦੇ ਦਿੱਤੀ ਗਈ ਹੈ। ਹੁਣ ਭਾਰਤ, ਪਾਕਿਸਤਾਨ ਅਤੇ ਮਿਸਰ ਦੀਆਂ ਕੁਝ ਫਾਰਮਾ ਕੰਪਨੀਆਂ ਰੈਮਡੈਸੇਵੀਅਰ ਦਵਾਈ ਦੇ ਜੈਨਰਿਕ ਰੂਪ ਤਿਆਰ ਕਰਨ ਦਾ ਲਾਈਸੈਂਸ ਦਿੱਤਾ ਗਿਆ ਹੈ।
- ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਮਹਾਮਾਰੀ ਕਾਬੂ ਕਰਨ ਵਿੱਚ ‘ਚਮਤਕਾਰੀ ਸਫ਼ਲਤਾ’ ਹਾਸਲ ਹੋਈ ਹੈ।
- ਪੰਜਾਬ ਵਿੱਚ ਕੋਰੋਨਾ ਦੇ ਕੇਸ 5700 ਤੋਂ ਵੱਧ ਹੋ ਗਏ ਹਨ ਅਤੇ 152 ਮੌਤਾਂ ਹੋਈਆਂ ਹਨ।

ਤਸਵੀਰ ਸਰੋਤ, Getty Images
ਲੌਕਡਾਊਨ ਦੌਰਾਨ ਸਕੂਲਾਂ ਦੇ ਬੰਦ ਹੋਣ ਅਤੇ ਆਨਲਾਈਨ ਪਡ਼੍ਹਾਈ ਕਰਵਾਉਣ ਤੇ ਮਾਪਿਆਂ ਨੇ ਫ਼ੀਸ ਦੇਣ ਦਾ ਵਿਰੋਧ ਕੀਤਾ ਸੀ। ਉਸ ਉੱਤੇ ਪੰਜਾਬ ਹਰਿਆਮਾ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ।
ਵੀਡੀਓ ਕੈਪਸ਼ਨ, 'ਬੱਚਿਆਂ ਨੂੰ ਸਕੂਲ ਆਨਲਾਈਨ ਪੜ੍ਹਾਈ ਕਰਵਾਏ ਜਾਂ ਨਹੀਂ, ਫੀਸ ਮਾਪਿਆਂ ਨੂੰ ਦੇਣੀ ਹੀ ਪਵੇਗੀ' ਭਾਰਤ ਵਿੱਚ ਕੇਸਾਂ ਦਾ ਰਿਕਾਰਡ ਟੁੱਟਣਾ ਜਾਰੀ
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਭਾਰਤ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 20,903 ਮਾਮਲੇ ਦਰਜ ਕੀਤੇ ਗਏ ਹਨ। ਜੋ ਕਿ ਹੁਣ ਤੱਕ ਦੇ ਰਿਕਾਰਡ ਮਾਮਲੇ ਹਨ।
ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 6,25,544 ਹੋ ਗਏ ਹਨ।
ਜਿਨ੍ਹਾਂ ਵਿੱਚੋਂ 2,27,439 ਸਰਗਰਮ ਮਾਮਲੇ ਹਨ ਹਨ ਜਦਕਿ 3, 79,892 ਮਰੀਜ਼ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ।
ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 379 ਮੌਤਾ ਹੋਈਆਂ ਹਨ।
ਜਿਸ ਦੇ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 18,213 ਹੋ ਗਈ ਹੈ।
ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਸੂਬੇ ਵਿੱਚ ਲਾਗ ਦੇ ਮਾਮਲੇ ਵਧ ਕੇ 186,626 ਹੋ ਗਏ ਹਨ।
ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੇਸ਼ਬੋਰਡ ਮੁਤਾਬਕ ਭਾਰਤ ਮਹਾਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਮੁਲਕਾਂ ਦੀ ਸੂਚੀ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਚੌਥੇ ਨੰਬਰ ’ਤੇ ਹੈ।
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਜੰਗਲੀ ਜੀਵਾਂ ਤੋਂ ਵਾਇਰਸ ਫੈਲਣ ਦੇ ਖ਼ਤਰੇ ਬਾਰੇ ਨਵੇਂ ਸਬੂਤ ਕੀ ਕਹਿੰਦੇ ਹਨ
ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹੁੰਦਾ ਹੈ।
ਇਨ੍ਹਾਂ ਜੀਵਾਂ ਵਿੱਚ ਵਾਇਰਸ ਪ੍ਰੋਸੈਸਿੰਗ ਦੌਰਾਨ ਆ ਰਿਹਾ ਸੀ।
ਵਾਇਰਸ ਦੇ ਜਿਹੜੇ ਸਟਰੇਨ ਇਨ੍ਹਾਂ ਜੀਵਾਂ ਵਿੱਚ ਮਿਲੇ ਹਨ, ਉਹ ਕੋਵਿਡ-19 ਤੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਨਹੀਂ ਸਮਝਿਆ ਜਾ ਰਿਹਾ।
ਹਾਲਾਂਕਿ ਸਾਇੰਸਦਾਨ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਜੰਗਲੀ-ਜੀਵਾਂ ਦੇ ਕਾਰੋਬਾਰ ਤੋਂ ਲਾਗ (ਇਨਫ਼ੈਕਸ਼ਨ) ਫ਼ੈਲ ਸਕਦੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਤਸਵੀਰ ਸਰੋਤ, Getty Images
ਭਾਰਤ, ਪਾਕਿਸਤਾਨ ਤੇ ਮਿਸਰ ਵਿੱਚ ਤਿਆਰ ਹੋਵੇਗੀ ਜੈਨਰਿਕ ਰੈਮਡੈਸੇਵੀਅਰ
ਅਮਰੀਕੀ ਦਵਾਈ ਨਿਰਮਾਤਾ ਕੰਪਨੀ ਗਿਲਿਯਾਡ ਕੋਵਿਡ-19 ਦਾ ਇਲਾਜ ਦੱਸੀ ਜਾ ਰਹੀ ਰੈਮਡੈਸੇਵੀਅਰ ਦਵਾਈ ਦਾ ਜਿੰਨਾ ਉਤਪਾਦਨ ਅਉਣ ਵਾਲੇ ਤਿੰਨ ਮਹੀਨਿਆਂ ਵਿੱਚ ਕਰ ਸਕੇਗੀ ਅਮਰੀਕਾ ਨੇ ਲਗਭਗ ਸਾਰੀ ਖੇਪ ਪਹਿਲਾਂ ਹੀ ਖ਼ਰੀਦ ਲਈ ਹੈ।
ਹੁਣ ਭਾਰਤ, ਪਾਕਿਸਤਾਨ ਅਤੇ ਮਿਸਰ ਦੀਆਂ ਕੁਝ ਫਾਰਮਾ ਕੰਪਨੀਆਂ ਰੈਮਡੈਸੇਵੀਅਰ ਦਵਾਈ ਦੇ ਜੈਨਰਿਕ ਰੂਪ ਤਿਆਰ ਕਰਨ ਦਾ ਲਾਈਸੈਂਸ ਦਿੱਤਾ ਗਿਆ ਹੈ।
ਹੁਣ ਤੱਕ ਹੋਈ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰੈਮਡੇਸੀਵੀਅਰ ਦੀ ਵਰਤੋਂ ਨਾਲ ਮਰੀਜ਼ ਜਲਦੀ ਠੀਕ ਹੋ ਰਹੇ ਸਨ।
ਹਾਲਾਂਕਿ ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਰੈਮਡੈਸੇਵੀਅਰ ਕਾਰਨ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਕਿੰਨੀ ਮਦਦ ਮਿਲਦੀ ਹੈ।
ਰੈਮਡੈਸੇਵੀਅਰ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿਕ ਕਰੋ।

ਤਸਵੀਰ ਸਰੋਤ, Reuters
ਕੋਰੋਨਾ ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ
ਕੋਰੋਨਾਵਾਇਰਸ, ਸੈਂਕੜੇ ਹਾਥੀਆਂ ਦੀ ਮੌਤ ਦੀ ਅਣਸੁਲਝੀ ਗੁੱਥੀ ਸਮੇਤ ਬੀਬੀਸੀ ਪੰਜਾਬੀ ਦੀ ਵੈਬਸਾਈਟ ਉੱਪਰ ਪੰਜ ਅਹਿਮ ਖ਼ਬਰਾਂ

ਤਸਵੀਰ ਸਰੋਤ, getty images
ਤਸਵੀਰ ਕੈਪਸ਼ਨ, ਸਿਹਤ ਵਰਕਰ ਕੋਰੋਨਾਵਾਇਰਸ: ਭਾਰਤ ਅਤੇ ਦੁਨੀਆਂ ਭਰ ਦੀਆਂ ਖ਼ਾਸ ਅਪਡੇਟਸ
- ਕੋਰੋਨਾਵਾਇਰਸ ਦੇ ਦੁਨੀਆਂ ਵਿੱਚ ਮਾਮਲੇ 1 ਕਰੋੜ 8 ਲੱਖ ਤੋਂ ਪਾਰ ਪਹੁੰਚ ਗਏ ਹਨ ਅਤੇ ਅਮਰੀਕਾ ਵਿੱਚ ਤਾਂ ਇੱਕ ਦਿਨ ਵਿੱਚ ਰਿਕਾਰਡ 52,000 ਨਵੇਂ ਮਾਮਲੇ ਰਿਪੋਰਟ ਹੋਏ ਹਨ।
- ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ 5.20 ਲੱਖ ਤੋਂ ਪਾਰ ਹੋ ਗਈ ਹੈ।
- ਸਭ ਤੋਂ ਪ੍ਰਭਾਵਿਤ ਮੁਲਕ ਅਮਰੀਕਾ ਹੈ, ਇਸ ਤੋਂ ਬਾਅਦ ਬ੍ਰਾਜ਼ੀਲ, ਰੂਸ ਅਤੇ ਫਿਰ ਭਾਰਤ ਦਾ ਨੰਬਰ ਆਉਂਦਾ ਹੈ।
- ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਖੀਰ “ਭੀੜ ਵਾਲੇ ਇਲਾਕਿਆਂ ’ਚ” ਖੁਦ ਮਾਸਕ ਪਹਿਨਣ ਦੀ ਗੱਲ ਕੀਤੀ ਹੈ।
- ਭਾਰਤ ਵਿਚ ਕੋਰੋਨਾਵਾਇਰਸ ਦੇ ਮਾਮਲੇ 6 ਲੱਖ ਤੋਂ ਪਾਰ ਹੋ ਗਏ ਹਨ ਅਤੇ ਸਵਾ ਦੋ ਲੱਖ ਤੋਂ ਵੱਧ ਐਕਟਿਵ ਮਾਮਲੇ ਹਨ ਤੇ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਠੀਕ ਵੀ ਹੋ ਚੁੱਕੇ ਹਨ। ਮੌਤਾਂ ਦੀ ਗਿਣਤੀ 18 ਹਜ਼ਾਰ ਹੋਣ ਵਾਲੀ ਹੈ।
- ਭਾਰਤ ਵਿੱਚ ਸਰਕਾਰ ਨੇ ਧਿਆਨ ਦਿਵਾਇਆ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਫ਼ੀਸਦ 60 ਨੇੜੇ ਹੈ ਤੇ ਕਈ ਇਲਾਕਿਆਂ ਵਿੱਚ 80 ਤੋਂ ਪਾਰ ਹੈ, ਜਿਵੇਂ ਕਿ ਚੰਡੀਗੜ੍ਹ (82.3% ਮਰੀਜ਼ ਬਿਮਾਰੀ ਤੋਂ ਉਬਰ ਚੁੱਕੇ ਹਨ)
- ਟੀਕੇ ਦੇ ਮਾਮਲੇ ਵਿੱਚ ਔਕਸਫੋਰਡ ਯੂਨੀਵਰਸਿਟੀ ਦੇ ਮੁੱਢਲੇ ਇਨਸਾਨੀ ਟ੍ਰਾਇਲ ਸਕਾਰਾਤਮਕ ਰਹੇ ਹਨ, ਹੁਣ ਤੀਜਾ ਪੜਾਅ ਸ਼ੁਰੂ।
- ਪੰਜਾਬ ਵਿੱਚ ਕੋਰੋਨਾ ਦੇ ਕੇਸ 5700 ਤੋਂ ਵੱਧ ਹੋ ਗਏ ਹਨ ਅਤੇ 152 ਮੌਤਾਂ ਹੋਈਆਂ ਹਨ • ਹਰਿਆਣਾ ਨੇ 27 ਜੁਲਾਈ ਤੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।
- ਬ੍ਰਿਟੇਨ ਦੇ ਸਕੂਲਾਂ ਵਿੱਚ ਸਤੰਬਰ ਮਹੀਨੇ ਤੋਂ ਬੱਚਿਆਂ ਲਈ ਹਾਜ਼ਰੀ ਲਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ।

ਤਸਵੀਰ ਸਰੋਤ, EPA
ਅੱਜ ਦੇ ਇਸ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। ਤੁਸੀਂ ਵੀਰਵਾਰ, 2 ਜੁਲਾਈ ਦੀਆਂ ਅਪਡੇਟਸ ਜਾਣਨਾ ਚਾਹੁਦੇ ਹੋ ਤਾਂ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ


