ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ ਤਿੰਨ ਜੁਲਾਈ, ਦਿਨ ਸ਼ੁੱਕਰਵਾਰ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਆ ਸਕਦੇ ਹੋ।
ਕੋਰੋਨਾਵਾਇਰਸ ਅਪਡੇਟ: ਰਿਕਵਰੀ ਰੇਟ ਵਿੱਚ ਚੰਡੀਗੜ੍ਹ ਸਭ ਤੋਂ ਅੱਗੇ, ਜਾਣੋ ਪੂਰੇ ਭਾਰਤ ਦਾ ਹਾਲ
ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਮਾਮਲੇ 1.6 ਕਰੋੜ ਨੂੰ ਪਾਰ ਕਰ ਗਏ ਹਨ, ਅਮਰੀਕਾ ਵਿੱਚ ਗਿਣਤੀ 27 ਲੱਖ ਦੇ ਕਰੀਬ ਪਹੁੰਚ ਗਈ ਹੈ
ਲਾਈਵ ਕਵਰੇਜ
ਕੋਰੋਨਾਵਾਇਰਸ ਮਹਾਂਮਾਰੀ ਬਾਰੇ ਹੁਣ ਤੱਕ ਦੀ ਤਾਜ਼ਾ ਜਾਣਕਾਰੀ ਦਾ ਇੱਕ ਸਾਰ:
- ਕੋਰੋਨਾਵਾਇਰਸ ਦੇ ਦੁਨੀਆਂ ਵਿੱਚ ਮਾਮਲੇ 1 ਕਰੋੜ 8 ਲੱਖ ਨੇੜੇ ਪਹੁੰਚ ਗਏ ਹਨ ਅਤੇ ਅਮਰੀਕਾ ਵਿੱਚ ਤਾਂ ਇੱਕ ਦਿਨ ਵਿੱਚ ਰਿਕਾਰਡ 52,000 ਨਵੇਂ ਮਾਮਲੇ ਰਿਪੋਰਟ ਹੋਏ ਹਨ।
- ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਅਖੀਰ “ਭੀੜ ਵਾਲੇ ਇਲਾਕਿਆਂ ’ਚ” ਖੁਦ ਮਾਸਕ ਪਹਿਨਣ ਦੀ ਗੱਲ ਕੀਤੀ ਹੈ।
- ਭਾਰਤ ਵਿੱਚ ਸਰਕਾਰ ਨੇ ਧਿਆਨ ਦਿਵਾਇਆ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਫ਼ੀਸਦ 60 ਨੇੜੇ ਹੈ ਤੇ ਕਈ ਇਲਾਕਿਆਂ ਵਿੱਚ 80 ਤੋਂ ਪਾਰ ਹੈ, ਜਿਵੇਂ ਕਿ ਚੰਡੀਗੜ੍ਹ (82.3% ਮਰੀਜ਼ ਬਿਮਾਰੀ ਤੋਂ ਉਬਰ ਚੁੱਕੇ ਹਨ)।
- ਟੀਕੇ ਦੇ ਮਾਮਲੇ ਵਿੱਚ ਔਕਸਫੋਰਡ ਯੂਨੀਵਰਸਿਟੀ ਦੇ ਮੁੱਢਲੇ ਇਨਸਾਨੀ ਟ੍ਰਾਇਲ ਸਕਾਰਾਤਮਕ ਰਹੇ ਹਨ, ਹੁਣ ਤੀਜਾ ਪੜਾਅ ਸ਼ੁਰੂ।
ਕੋਰੋਨਾ ਤੋਂ ਠੀਕ ਹੋਣ ਦੇ ਮਾਮਲੇ ਵਿੱਚ ਚੰਡੀਗੜ੍ਹ ‘ਸਭ ਤੋਂ ਅੱਗੇ’
ਵੀਡੀਓ ਕੈਪਸ਼ਨ, ਕੋਰੋਨਾ ਤੋਂ ਠੀਕ ਹੋਣ ਦੇ ਮਾਮਲੇ ਵਿੱਚ ਚੰਡੀਗੜ੍ਹ ‘ਸਭ ਤੋਂ ਅੱਗੇ’ ਕੋਰੋਨਾ ਰਾਊਂਡ-ਅਪ ਵਿੱਚ ਮੁੱਖ ਤੱਥਾਂ ਉੱਤੇ ਗੱਲ:
- ਕੋਰੋਨਾ ਤੋਂ ਠੀਕ ਹੋਣ ਦੇ ਮਾਮਲੇ ਵਿੱਚ ਚੰਡੀਗੜ੍ਹ ‘ਸਭ ਤੋਂ ਅੱਗੇ’
- ਟਰੰਪ ਨੇ ਹੁਣ ਮਾਸਕ ਲਗਾਉਣ ਬਾਰੇ ਨਵੀਂ ਗੱਲ ਆਖੀ
- ਦਵਾਈ ਸਾਰੀ ਅਮਰੀਕਾ ਨੇ ਖਰੀਦੀ?
ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਰਿਕਵਰੀ ਰੇਟ ਤਕਰੀਬਨ 60 ਫੀਸਦ ਹੈ — ਇਹ ਦਾਅਵਾ ਸਿਹਤ ਮੰਤਰਾਲੇ ਨੇ ਕੀਤਾ ਹੈ। ਬਾਕੀ 40% ਵਿੱਚੋਂ ਵੀ ਸਾਰੇ ਗੰਭੀਰ ਨਹੀਂ ਹਨI ਮੰਤਰਾਲੇ ਨੇ ਉਨ੍ਹਾਂ 15 ਸੂਬਿਆਂ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਰਿਕਵਰੀ ਰੇਟ ਚੰਗਾ ਹੈ। ਇਸ ਸੂਚੀ ਮੁਤਾਬਕ ਚੰਡੀਗੜ੍ਹ ਰਿਕਵਰੀ ਰੇਟ ਦੇ ਮਾਮਲੇ ਵਿਚ ਸਭ ਤੋਂ ਉੱਤੇ ਹੈ, ਰਿਕਵਰੀ ਰੇਟ 82 ਫੀਸਦ ਹੈ।
ਰਿਪੋਰਟ-ਇੰਦਰਜੀਤ ਕੌਰ, ਸ਼ੂਟ: ਸੁਮਨਦੀਪ ਕੌਰ, ਐਡਿਟ- ਰਾਜਨ ਪਪਨੇਜਾ
ਕੋਰੋਨਾਵਾਇਰਸ ਦੌਰਾਨ ਕਿਵੇਂ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਦੀ ਬਚਤ ਵਧ ਗਈ
ਕੋਰੋਨਾ ਲਾਗ ਨਾਲ ਸੈਨਾ ਦੇ ਇੱਕ ਬ੍ਰਿਗੇਡੀਅਰ ਦੀ ਮੌਤ
ਭਾਰਤ ਸੈਨਾ ਦੇ ਇੱਕ ਬ੍ਰਿਗੇਡੀਅਰ ਦੀ ਕੋਵਿਡ-19 ਦੀ ਬਿਮਾਰੀ ਦੇ ਕਾਰਨ ਕੋਲਕਾਤਾ ਵਿੱਚ ਵੀਰਵਾਰ ਨੂੰ ਮੌਤ ਹੋ ਗਈ ਹੈ।
ਸਮਾਚਾਰ ਏਜੰਸੀ ਪੀਟੀਆਈ ਦਾ ਭਾਰਤੀ ਸੈਨਾ ਦੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲੇ ਇਹ ਸੈਨਾ ਦੇ ਸਭ ਤੋਂ ਵੱਡੇ ਰੈਂਕ ਦੇ ਅਧਿਕਾਰੀ ਹਨ।
ਅਧਿਕਾਰੀਆਂ ਨੇ ਦੱਸਿਆ ਹੈ ਕਿ ਬ੍ਰਿਗੇਡੀਅਰ ਵਿਕਾਸ ਸੰਮਿਆਲ ਈਸਟਰਨ ਕਮਾਂਡ ਵਿੱਚ ਤਾਇਨਾਤ ਸਨ ਅਤੇ ਕੋਵਿਡ-19 ਨਾਲ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੈਰਕਪੁਰ ਦੇ ਮਿਲਟਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਅਧਿਕਾਰੀ ਨੂੰ ਨਿਮੋਨੀਆ ਅਤੇ ਕੋਵਿਡ-19 ਨਾਲ ਜੁੜੀ ਹੋਰ ਸਿਹਤ ਸਮੱਸਿਆਵਾਂ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।

ਤਸਵੀਰ ਸਰੋਤ, https://wbuhs.ac.in/
ਕੋਰੋਨਾਵਾਇਰਸ: ਲੌਕਡਾਊਨ ‘ਚ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਨੇ ਪੈਸੇ ਬਚਾਏ!
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਲੌਕਡਾਊਨ ‘ਚ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਨੇ ਪੈਸੇ ਬਚਾਏ! ਜੇ ਤੁਸੀਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰੋਂ ਕੰਮ ਕਰ ਰਹੇ ਹੋ, ਤਾਂ ਇਸਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਦਫਤਰ ਜਾਣ ਅਤੇ ਖਾਣ ਪੀਣ ਦੇ ਖਰਚਿਆਂ ਨੂੰ ਬਚਾ ਰਹੇ ਹੋ।
ਚੰਡੀਗੜ੍ਹ: ਸਭ ਤੋਂ ਵੱਧ ਰਿਕਵਰੀ ਰੇਟ 82 ਫੀਸਦ
ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਰਿਕਵਰੀ ਰੇਟ ਤਕਰੀਬਨ 60 ਫੀਸਦ ਹੈ। ਮਤਲਬ ਹਰ 100 ਲੋਕ ਜਿਨ੍ਹਾਂ ਨੂੰ ਲਾਗ ਲੱਗੀ ਹੈ, ਉਨ੍ਹਾਂ ਵਿੱਚੋਂ 60 ਠੀਕ ਹੋ ਚੁੱਕੇ ਨੇ — ਇਹ ਦਾਅਵਾ ਭਾਰਤੀ ਸਿਹਤ ਮੰਤਰਾਲੇ ਨੇ ਕੀਤਾ ਹੈ।
ਬਾਕੀ 40% ਵਿੱਚੋਂ ਵੀ ਸਾਰੇ ਗੰਭੀਰ ਨਹੀਂ ਹਨI
ਮੰਤਰਾਲੇ ਨੇ ਇਹ ਕਹਿੰਦਿਆਂ ਇਹ ਵੀ ਦੱਸਿਆ ਹੈ ਕਿ ਰੋਜ਼ਾਨਾ 10 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਰਹੇ ਹਨ।
ਮੰਤਰਾਲੇ ਨੇ ਉਨ੍ਹਾਂ 15 ਸੂਬਿਆਂ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਰਿਕਵਰੀ ਰੇਟ ਚੰਗਾ ਹੈ।
ਇਸ ਸੂਚੀ ਮੁਤਾਬਕ ਚੰਡੀਗੜ੍ਹ ਰਿਕਵਰੀ ਰੇਟ ਦੇ ਮਾਮਲੇ ਵਿਚ ਸਭ ਤੋਂ ਉੱਤੇ ਹੈ। ਉੱਥੇ ਰਿਕਵਰੀ ਰੇਟ 82 ਫੀਸਦ ਹੈ।
ਹਾਲਾਂਕਿ ਇਸ ਸੂਚੀ ਵਿਚ ਪੰਜਾਬ ਦਾ ਨਾਂ ਤਾਂ ਨਹੀਂ ਹੈ ਪਰ ਜੇ ਪੰਜਾਬ ਸਰਕਾਰ ਦੇ 1 ਜੁਲਾਈ ਤੱਕ ਦੇ ਅੰਕੜੇ ਦੇਖੀਏ ਤਾਂ ਇਸ ਮੁਤਾਬਕ ਸੂਬੇ ਵਿਚ ਰਿਕਵਰੀ ਰੇਟ 70 ਫੀਸਦ ਹੈ, ਜੋ ਕਿ ਨੈਸ਼ਨਲ ਐਵਰੇਜ ਤੋਂ ਜ਼ਿਆਦਾ ਹੈ।
ਕੇਂਦਰੀ ਸਿਹਤ ਮੰਤਰਾਲੇ ਦੀ ਸੂਚੀ ਕਿੰਨੀ ਤਰੀਕ ਤੱਕ ਦੀ ਹੈ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ, ਹੋ ਸਕਦਾ ਹੈ ਇਸੇ ਕਰਕੇ ਪੰਜਾਬ ਇਸ ਵਿੱਚ ਨਜ਼ਰ ਨਹੀਂ ਆ ਰਿਹਾ।
ਭਾਰਤ ਵਿਚ ਕੋਰੋਨਾਵਾਇਰਸ ਦੇ ਸਵਾ ਦੋ ਲੱਖ ਤੋਂ ਵੱਧ ਐਕਟਿਵ ਮਾਮਲੇ ਹਨ ਤੇ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।
ਪਿਛਲੇ 12 ਦਿਨਾਂ ਵਿਚ ਹੀ ਕੋਰੋਨਾਵਾਇਰਸ ਦੇ ਮਾਮਲੇ 2 ਲੱਖ ਤੋਂ ਪਾਰ ਹੋ ਗਏ ਹਨ।
ਪੂਰੀ ਦੁਨੀਆਂ ਵਿਚ ਕੋਰੋਨਾਵਾਇਰਸ ਦੇ ਮਾਮਲੇ ਇੱਕ ਕਰੋੜ 7 ਲੱਖ ਤੋਂ ਵੱਧ ਹੋ ਗਏ ਹਨ ਜਦ ਕਿ 5 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੌਕਡਾਊਨ ਦੌਰਾਨ ਇਸ ਪਿੰਡ ਨੇ ਪਰਤੇ ਮਜ਼ਦੂਰਾਂ ਲਈ ਵੀ ਰੁਜ਼ਗਾਰ ਪੈਦਾ ਕੀਤਾ
ਗੁਜਰਾਤ ਦੇ ਕੱਛ ਦੇ ਪਿੰਡ ਕੁਨਰੀਆ ਨੇ ਲੌਕਡਾਊਨ ਨਾਲ ਬਣੇ ਹਾਲਾਤ ਨਾਲ ਨਜਿੱਠਣ ਦਾ ਵੱਖਰਾ ਤਰੀਕੇ ਅਪਣਾਇਆ ਹੈ।
ਕੱਛ ਇੱਕ ਰੇਗਿਸਤਾਨ ਹੈ ਤੇ ਰਿਕਾਰਡ ਅਨੁਸਾਰ ਇੱਥੇ ਪੂਰੇ ਗੁਜਰਾਤ ਦੇ ਮੁਕਾਬਲੇ ਹਰ ਸਾਲ ਕਾਫੀ ਘੱਟ ਮੀਂਹ ਪੈਂਦਾ ਹੈ।
ਇਸ ਲਈ ਕੁਨਰੀਆ ਪਿੰਡ ਦੀ ਪੰਚਾਇਤ ਨੇ ਪਾਣੀ ਦੀਆਂ ਨਹਿਰਾਂ ਦਾ ਇੱਕ ਸਿਸਟਮ ਤਿਆਰ ਕੀਤਾ ਅਤੇ ਪਸ਼ੂਆਂ ਲਈ ਚਾਰੇ ਦਾ ਬੰਦੋਬਸਤ ਵੀ ਕੀਤਾ।
ਆਸਟਰੇਲੀਆ: ਮੈਲਬੋਰਨ ’ਚ 4 ਹਫ਼ਤਿਆਂ ਦਾ ਮੁੜ ਲੌਕਡਾਊਨ
ਕੋਰੋਨਾ ਦੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਮੈਲਬਰਨ ਵਿੱਚ ਇੱਕ ਵਾਰ ਮੁੜ ਤੋਂ ਲੌਕਡਾਊਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ।
ਮੈਲਬਰਨ ਵਿੱਚ ਲੌਕਡਾਊਨ ਦਾ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚੋਂ ਰੋਕਾਂ ਹਟਾਈਆਂ ਜਾ ਰਹੀਆਂ ਹਨ।
ਬੁੱਧਵਾਰ ਰਾਤ 12 ਵਜੇ ਤੋਂ ਇਹ ਲੌਕਡਾਊਨ ਲਾਗੂ ਹੋਵੇਗਾ। ਲੌਕਡਾਊਨ ਚਾਰ ਹਫ਼ਤਿਆਂ ਲਈ ਲਾਇਆ ਜਾ ਰਿਹਾ ਹੈ। ਇਸ ਦੌਰਾਨ ਸਕੂਲ ਜਾਂ ਦਫ਼ਤਰ ਜਾਣ, ਖਾਣ-ਪੀਣ ਦਾ ਸਮਾਨ ਲੈਣ ਅਤੇ ਸਿਹਤ ਵਰਕਰਾਂ ਦੀ ਆਵਾਜਾਈ ਉੱਪਰ ਰੋਕ ਨਹੀਂ ਹੋਵੇਗੀ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਨੂੰ ਕਿਹਾ ਗਿਆ ਹੈ।
ਮੈਲਬਰਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬਿਨਾਂ ਲੋੜ ਤੋਂ ਘੁੰਮਦੇ ਫੜੇ ਜਾਣ ਵਾਲਿਆਂ ਨੂੰ ਪੁਲਿਸ ਜੁਰਮਾਨਾ ਵੀ ਲਗਾ ਸਕਦੀ ਹੈ।

ਤਸਵੀਰ ਸਰੋਤ, Getty Images
‘ਕੋਈ ਮਲਾਲ ਨਹੀਂ, ਅਸੀਂ ਗੁਰੂ ਦੀ ਫੌਜ ਹਾਂ’ – ਸਸਕਾਰ ਸੇਵਾ ਕਰਦਾ ਪਰਿਵਾਰ ਲਾਗ ਦਾ ਸ਼ਿਕਾਰ ਹੋਇਆ, ਰਿਪੋਰਟ - ਸੁਮਨਦੀਪ ਕੌਰ/ ਰਾਜਨ ਪਪਨੇਜਾ
ਜਤਿੰਦਰ ਸਿੰਘ ਸ਼ੰਟੀ ਦਿੱਲੀ ਦੇ ਸਾਬਕਾ ਵਿਧਾਇਕ ਹਨ ਤੇ ਕੋਰੋਨਾ ਦੇ ਮਰੀਜ਼ਾਂ ਦੇ ਸਸਕਾਰ ਤੇ ਐਂਬੁਲੈਂਸ ਦੀ ਸੇਵਾ ਕਰ ਰਹੇ ਸਨ। ਇਸੇ ਸੇਵਾ ਦੌਰਾਨ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਪੌਜ਼ੀਟਿਵ ਹੋ ਗਿਆ।
ਸ਼ੰਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਦੁਖ ਨਹੀਂ ਹੈ ਤੇ ਉਹ ਚਾਹੁੰਦੇ ਹਨ ਕਿ ਸੇਵਾ ਦਾ ਕੰਮ ਜਾਰੀ ਰਹੇ।
ਕੋਰੋਨਾ ਮਰੀਜ਼ ਨੂੰ ਦਾਖ਼ਲ ਨਾ ਕਰਨ ਵਾਲੇ 9 ਹਸਪਤਾਲਾਂ ਨੂੰ ਨੋਟਿਸ
ਪਿਛਲੇ ਮਹੀਨੇ ਦੀ ਆਖ਼ਰੀ ਦਿਨਾਂ ਵਿੱਚ ਕਰਨਾਟਕ ਦਾ ਇੱਕ ਪਤੀ ਆਪਣੀ ਕੋਰੋਨਾ ਮਰੀਜ਼ ਦਾ ਇਲਾਜ ਕਰਵਾਉਣ ਲਈ ਵੱਖ-ਵੱਖ ਨੌਂ ਹਸਪਤਾਲਾਂ ਵਿੱਚ ਗਿਆ ਪਰ ਕਿਸੇ ਨੇ ਵੀ ਉਸ ਨੂੰ ਭਰਤੀ ਨਾ ਕੀਤਾ। ਆਖ਼ਰਕਾਰ ਉਸ ਔਰਤ ਦੀ ਮੌਤ ਹੋ ਗਈ।
ਇਨ੍ਹਾਂ ਨੌਂ ਹਸਪਤਾਲਾਂ ਵਿੱਚੋਂ ਇੱਕ ਸਰਕਾਰੀ ਹਸਪਤਾਲ ਵੀ ਸੀ।
ਕਰਨਾਟਕ ਸਰਕਾਰ ਨੇ ਇਨ੍ਹਾਂ ਹਸਪਤਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਇਲਾਜ ਤੋਂ ਮਨਾਂ ਕਰਨ ਦੀ ਵਜ੍ਹਾ ਪੁੱਛੀ ਹੈ।
ਕਰਨਾਟਕ ਦੇ ਪ੍ਰਈਵੇਟ ਮੈਡੀਕਲ ਇਸਟੈਬਲਿਸ਼ਮੈਂਟ ਐਕਟ, 2017 ਅਤੇ ਕਰਨਾਟਕ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਵਿਵਸਥਾਵਾਂ ਅਧੀਨ ਇਹ ਨੋਟਿਸ ਜਾਰੀ ਕੀਤੇ ਗਏ ਹਨ।
ਜਿਸ ਤਹਿਤ ਕੋਈ ਵੀ ਨਿੱਜੀ ਹਸਪਤਾਲ ਕਿਸੇ ਕੋਵਿਡ-19 ਦੇ ਲੱਛਣਾਂ ਵਾਲੇ ਮਰੀਜ਼ ਦਾ ਇਲਾਜ ਕਰਨ ਤੋਂ ਮਨ੍ਹਾਂ ਨਹੀਂ ਕਰ ਸਕਦਾ।
ਹਸਪਤਾਲਾਂ ਨੂੰ ਨੋਟਿਸ ਦਾ ਜਵਾਬ ਦੇਣ ਲਈ ਚੌਵੀ ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ।
"ਅਸੀਂ 9 ਹਸਪਤਾਲਾਂ ਦੇ ਧੱਕੇ ਖਾਦੇ ਪਰ ਕਿਸੇ ਨੇ ਵੀ ਸਾਡੀ ਬਾਂਹ ਨਾ ਫੜੀ।"
ਪੀ.ਸ਼੍ਰੀਕਾਂਤ 17 ਜੂਨ ਦੀ ਉਸ ਦੁੱਖਦਾਈ ਸਵੇਰ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ 41 ਸਾਲਾ ਪਤਨੀ ਰੋਹਿਤਾ ਨੇ ਆਖਰੀ ਸਾਹ ਲਏ ਸਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਤਸਵੀਰ ਕੈਪਸ਼ਨ, ਮਰਹੂਮ ਪੀ ਰੋਹਿਤਾ ਨੂੰ ਉਨ੍ਹਾਂ ਦਾ ਪਤੀ ਇਲਾਜ ਲਈ 9 ਹਸਪਤਾਲਾਂ ਵਿੱਚ ਲੈ ਕਿ ਗਿਆ ਪਰ ਸਾਰੇ ਕਿਤਿਓਂ ਨਿਰਾਸ਼ਾ ਹੀ ਹੱਥ ਲੱਗੀ। ਕੋਰੋਨਾਵਾਇਰਸ: ਹੁਣ ਤੱਕ ਦਾ ਵੱਡਾ ਘਟਨਾਕ੍ਰਮ
ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1,06,94,288 ਹੋ ਗਏ ਹਨ।ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਭਾਰਤ ਹੈ।
ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਮੁਖੀ ਡਾ਼ ਮਾਇਕਲ ਰੇਯਾਨ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਤੋਂ ਆਪਣੇ-ਆਪ ਨੂੰ ਮਹਿਫ਼ੂਜ਼ ਰੱਖਣਾ ਹਰ ਇੱਕ ਦੀ ਆਪਣੀ ਨਿੱਜੀ ਜਿੰਮੇਵਾਰੀ ਹੈ। ਡਾ਼ ਰੇਯਾਨ ਨੇ ਕਿਹਾ ਕਿ ਲਾਗ ਵਾਲੀਆਂ ਥਾਵਾਂ 'ਤੇ ਜਾਣ ਅਤੇ ਲੋਕਾਂ ਨਾਲ ਨਜ਼ਦੀਕੀ ਦਾ ਫ਼ੈਸਲਾ ਅਸੀਂ ਖ਼ੁਦ ਕਰਦੇ ਹਾਂ।
ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 6,04,641 ਹੈ ਜਿਨ੍ਹਾਂ ਵਿੱਚੋਂ 2,26,947 ਸਰਗਰਮ ਮਰੀਜ਼ ਹਨ ਜਦਕਿ 3,59,860 ਵਿਅਕਤੀ ਜਾਂ ਤਾਂ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਜਾ ਚੁੱਕੇ ਹਨ। ਭਾਰਤ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਚੌਥੇ ਨੰਬਰ ਉੱਤੇ ਹੈ।
ਬ੍ਰਿਟੇਨ ਵਿੱਚ ਇੱਕ ਸੰਸਦੀ ਸੁਣਵਾਈ ਦੇ ਦੌਰਾਨ ਸਰਕਾਰੀ ਕਮੇਟੀ ਨੂੰ ਦੱਸਿਆ ਗਿਆ ਕਿ ਔਕਸਫੋਰਡ ਯੂਨੀਵਰਸਿਟੀ ਵਿੱਚ ਸੰਭਾਵੀ ਕੋਵਿਡ-19 ਵੈਕਸੀਨ ਦੇ ਟਰਾਇਲ ਦੇ ਹਾਂ-ਪੱਖੀ ਨਤੀਜੇ ਮਿਲੇ ਹਨ। ਇਹ ਟਰਾਇਲ ਹੁਣ ਕਲੀਕੀਕਲ ਸਟੇਜ ਦੇ ਤੀਜੇ ਪੜਾਅ ਉੱਪਰ ਪਹੁੰਚ ਗਿਆ ਹੈ।
ਕੋਰੋਨਾ ਦੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਮੈਲਬਰਨ ਵਿੱਚ ਇੱਕ ਵਾਰ ਮੁੜ ਤੋਂ ਲੌਕਡਾਊਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਬੁੱਧਵਾਰ ਰਾਤ 12 ਵਜੇ ਤੋਂ ਇਹ ਲੌਕਡਾਊਨ ਚਾਰ ਹਫ਼ਤਿਆਂ ਲਈ ਲਾਗੂ ਰਹੇਗਾ।
ਪੰਜਾਬ ਵਿੱਚ ਕੋਵਿਡ ਮਹਾਮਾਰੀ ਕਾਰਨ ਫੀਸਾ ਨਾ ਭਰਨ ਵਾਲੇ ਬੱਚਿਆਂ ਨੂੰ ਫੀਸ ਦੇਣ ਦੇ ਅਦਾਲਤੀ ਫੈਸਲੇ ਨੂੰ ਪੰਜਾਬ ਸਰਕਾਰ ਡਬਲ ਬੈਂਚ ਕੋਲ ਚੁਣੌਤੀ ਦੇਵੇਗੀ। ਸੂਬੇ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਕੇਸਾਂ ਦੀ ਗਿਣਤੀ 5418 ਹੋ ਗਈ ਹੈ।

ਤਸਵੀਰ ਸਰੋਤ, EPA
ਵਿਆਹ ਦੇ ਮਹਿਮਾਨ ਪੌਜ਼ਿਟੀਵ ਹੋਣ ਮਗਰੋਂ ਲਾੜੇ ਨੂੰ ਜੁਰਮਾਨਾ
ਰਾਜਸਥਾਨ ਦੇ ਇੱਕ ਵਿਆਹ ਮਗਰੋਂ ਪਰਿਵਾਰ ਉਪਰ ਕੁਝ ਅਣਕਿਆਸਿਆ ਖ਼ਰਚਾ ਉਦੋਂ ਆ ਪਿਆ ਜਦੋਂ ਵਿਆਹ ਵਿੱਚ ਸ਼ਾਮਲ 16 ਜਣਿਆਂ ਨੂੰ ਕੋਵਿਡ-19 ਦੀ ਲਾਗ ਲੱਗ ਗਈ ਅਤੇ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਵੀ ਹੋ ਗਈ। NDTV ਦੀ ਰਿਪੋਰਟ ਮੁਤਾਬਕ ਪਰਿਵਾਰ ਉੱਪਰ ਕੋਰੋਨਾਵਾਇਰਸ ਬਾਰੇ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਬਦਲੇ ਲਗਭਘ ਛੇ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਵਿਆਹ ਵਿੱਚ 1000 ਮਹਿਮਾਨ ਸ਼ਾਮਲ ਹੋਏ ਸਨ।
ਇਸ ਤੋਂ ਇਲਾਵਾ ਪਰਿਵਾਰ ਨੂੰ ਕੋਰਨਾਵਾਇਰਸ ਦੇ ਸ਼ਿਕਾਰ ਹੋਏ 15 ਜਣਿਆਂ ਦੇ ਇਲਾਜ ਦਾ ਅਤੇ ਲਗਭਗ ਸੱਠ ਮਹਿਮਾਨਾਂ ਦੇ ਕੁਆਰੰਟੀਨ ਦਾ ਖ਼ਰਚਾ ਵੀ ਦੇਣਾ ਹੋਵੇਗਾ। ਇਸ ਵਿੱਚ ਕੁਆਰੰਟੀਨ ਵਾਰਡ ਵਿੱਚ ਰਹਿ ਰਹੇ ਲੋਕਾਂ ਦੇ ਖਾਣੇ ਅਤੇ ਹੋਰ ਸਹੂਲਤਾਂ ਦਾ ਖ਼ਰਚਾ ਸ਼ਾਮਲ ਹੈ।
ਇਸੇ ਹਫ਼ਤੇ ਪਟਨਾ ਦੇ ਪਾਲੀਗੰਜ ਵਿੱਚ ਹੋਏ ਇੱਕ ਵਿਆਹ ਦੌਰਾਨ ਸਥਾਨਕ ਅਖ਼ਬਾਰਾਂ ਮੁਤਾਬਕ 111 ਜਣਿਆਂ ਨੂੰ ਕੋਰੋਨਾਵਇਰਸ ਦੀ ਲਾਗ ਲੱਗ ਗਈ। ਜਦਕਿ ਲਾੜੇ ਦੀ ਦੋ ਦਿਨਾਂ ਬਾਅਦ ਹੀ ਮੌਤ ਹੋ ਗਈ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਪਹਿਲੀ ਜੁਲਾਈ ਤੱਕ ਭਾਰਤ ਵਿੱਚ ਹੋਏ 90 ਲੱਖ ਤੋਂ ਵਧੇਰੇ ਟੈਸਟ-ICMR
ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਦੀਆਂ ਵੱਖੋ-ਵੱਖ ਲੈਬਜ਼ ਵਿੱਚ ਪਹਿਲੀ ਜੁਲਾੀ ਤੱਕ 90 ਲੱਖ ਤੋਂ ਵਧੇਰੇ ਕੋਰੋਨਾਵਾਇਰਸ ਦੇ ਟੈਸਟ ਕਰਵਾਏ ਜਾ ਚੁੱਕੇ ਹਨ.
ਆਸੀਐੱਮਆਰ ਦਾ ਕਹਿਣਾ ਹੈ ਕਿ ਪਿਛਲੇ ਚੌਵੀ ਘੰਟਿਆਂ ਦੌਰਾਨ ਦੇਸ਼ ਵਿੱਚ 2,29,588 ਨਮੂਨੇ ਲਏ ਗਏ ਗਏ ਹਨ।
ਦੇਸ਼ ਵਿੱਚ ਕੋਰੋਨਾ ਟੈਸਟਿੰਗ ਦੀਆਂ ਸਹੂਲਤਾਂ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਦੇ ਇੱਕ ਹਜ਼ਾਰ ਕੋਵਿਡ ਟੈਸਟਿੰਗ ਲੈਬਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਜਿਨ੍ਹਾਂ ਵਿੱਚੋਂ 730 ਲੈਬ ਸਰਕਾਰੀ ਹਨ ਅਤੇ 270 ਨਿੱਜੀ ਖੇਤਰ ਦੀਆਂ ਪ੍ਰਯੋਗਸ਼ਾਲਾਵਾਂ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਦਾ ਪਹਿਲੀ ਵਾਰ ਪਤਾ ਲਗਾਉਣ ਵਾਲੀ ਔਰਤ ਬਾਰੇ ਜਾਣੋ
ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੇ ਇੱਕ ਬਸ ਡਰਾਈਵਰ ਦੀ ਧੀ ਸੀ।
ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।
ਕੋਵਿਡ-19 ਇੱਕ ਨਵਾਂ ਵਾਇਰਸ ਹੈ, ਪਰ ਕੋਰੋਨਾਵਾਇਰਸ ਦਾ ਹੀ ਇੱਕ ਮੈਂਬਰ ਹੈ। ਕੋਰੋਨਾਵਾਇਰਸ ਦੀ ਖੋਜ ਡਾਕਟਰ ਅਲਮੇਡਾ ਨੇ ਹੀ ਸਭ ਤੋਂ ਪਹਿਲਾਂ 1964 ਵਿੱਚ ਲੰਡਨ ਦੇ ਸੈਂਟ ਥੌਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ।
ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਤਸਵੀਰ ਸਰੋਤ, Getty Images
ਭਾਰਤ ਵਿੱਚ ਪਿਛਲੇ 24 ਘੰਟਿਆਂ ਦਾ ਹਾਲ
ਭਾਰਤ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ ਮਹਾਮਾਰੀ ਨਾਲ 434 ਮੌਤਾਂ ਹੋਈਆਂ ਹਨ।
ਜਦਕਿ 19,148 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਜਿਸ ਤੋਂ ਬਾਅਦ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 6,04,641 ਹੋ ਗਈ ਹੈ।
ਜਿਨ੍ਹਾਂ ਵਿੱਚੋਂ 2,26,947 ਸਰਗਰਮ ਮਰੀਜ਼ ਹਨ ਜਦ ਕਿ 3,59,860 ਵਿਅਕਤੀ ਜਾਂ ਤਾਂ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਜਾ ਚੁੱਕੇ ਹਨ।
ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਭਾਰਤ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ, ਬ੍ਰ਼ਜ਼ੀਲ ਅਤੇ ਰੂਸ ਤੋਂ ਬਾਅਦ ਚੌਥੇ ਨੰਬਰ ਉੱਤੇ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਿਲ ਉੱਪਰ ਪਾਬੰਦੀ ਬਾਰੇ ਕੇਂਦਰ, ਉੱਤਰਾਖੰਡ ਸਰਕਾਰ ਤੇ ਪਤੰਜਲੀ ਨੂੰ ਨੋਟਿਸ
ਖ਼ਬਰ ਏਜੰਸੀ ਐੱਨਆਈ ਮੁਤਾਬਕ ਬਾਬਾ ਰਾਮ ਦੇਵ ਦੀ ਪਤੰਜਲੀ ਕੰਪਨੀ ਵੱਲੋਂ ਤਿਆਰ ਕੋਰੋਨਿਲ ਦਵਾਈ ਉੱਪਰ ਪਾਬੰਦੀ ਬਾਰੇ ਕੀਤੀ ਗਈ ਇੱਕ ਜਨਹਿੱਤ ਅਪੀਲ ਦੇ ਸੰਬੰਧ ਵਿੱਚ ਉਤਰਾਖੰਡ ਹਾਈ ਕੋਰਟ ਨੇ ਕੇਂਦਰ, ਸੂਬਾ ਸਰਕਾਰ ਅਤੇ ਪੰਤਜਲੀ ਨੂੰ ਨੋਟਿਸ ਜਾਰੀ ਕੀਤਾ ਹੈ।
ਚੀਫ਼ ਜਸਟਿਸ ਰਮੇਸ਼ ਰੰਗਾਨਾਥਨ ਅਤੇ ਜਸਟਿਸ ਰਮੇਸ਼ ਚੰਦਰ ਖੁਲਬੇ ਦੀ ਡਿਵੀਜ਼ਨ ਬੈਂਚ ਨੇ ਦਿਵਿਆ ਫਾਰਮੇਸੀ ਅਤੇ ਜੈਪੁਰ ਦੀ NIMS ਯੂਨੀਵਰਸਿਟੀ ਨੂੰ ਵੀ ਇਹ ਨੋਟਿਸ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ-
Skip YouTube postGoogle YouTube ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਕੋਰੋਨਾਵਾਇਰਸ ਦੌਰਾਨ ਕਿਵੇਂ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਦੀ ਬਚਤ ਵਧ ਗਈ

ਤਸਵੀਰ ਸਰੋਤ, Getty images
ਜੇ ਤੁਸੀਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰੋਂ ਕੰਮ ਕਰ ਰਹੇ ਹੋ, ਤਾਂ ਇਸਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਦਫਤਰ ਜਾਣ ਅਤੇ ਖਾਣ ਪੀਣ ਦੇ ਖਰਚਿਆਂ ਨੂੰ ਬਚਾ ਰਹੇ ਹੋ।
ਪਰ ਦੂਜੇ ਪਾਸੇ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਨੇ ਹਜ਼ਾਰਾਂ ਗਰੀਬ ਮਜ਼ਦੂਰਾਂ ਦੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ ਆਮਦਨੀ ਦੇ ਸਰੋਤ ਪੂਰੀ ਤਰ੍ਹਾਂ ਅਲੋਪ ਹੋ ਗਏ ਹਨ।
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਅਜਿਹੀ ਅਜੀਬ ਸਥਿਤੀ ਪੈਦਾ ਹੋ ਗਈ ਹੈ ਜੋ ਅੱਜ ਤੋਂ ਪਹਿਲਾਂ ਕਿਸੇ ਮਹਾਂਮਾਰੀ ਦੌਰਾਨ ਨਹੀਂ ਹੋਈ ਸੀ।
ਔਕਸਫੋਰਡ ਯੂਨੀਵਰਸਿਟੀ ਵਿੱਚ ਵੈਕਸੀਨ ਟਰਾਇਲ ਤੋਂ ਜਾਗੀਆਂ ਉਮੀਦਾਂ
ਬ੍ਰਿਟੇਨ ਵਿੱਚ ਇੱਕ ਸੰਸਦੀ ਸੁਣਵਾਈ ਦੇ ਦੌਰਾਨ ਸਰਕਾਰੀ ਕਮੇਟੀ ਨੂੰ ਦੱਸਿਆ ਗਿਆ ਕਿ ਔਕਸਫੋਰਡ ਯੂਨੀਵਰਸਿਟੀ ਵਿੱਚ ਸੰਭਾਵੀ ਕੋਵਿਡ-19 ਵੈਕਸੀਨ ਦੇ ਟਰਾਇਲ ਦੇ ਹਾਂ-ਪੱਖੀ ਨਤੀਜੇ ਮਿਲੇ ਹਨ।
ਇਹ ਟਰਾਇਲ ਹੁਣ ਕਲੀਕੀਕਲ ਸਟੇਜ ਦੇ ਤੀਜੇ ਪੜਾਅ ਉੱਪਰ ਪਹੁੰਚ ਗਿਆ ਹੈ।
ਔਕਸਫੋਰਡ ਯੂਨੀਵਰਸਿਟੀ ਵਿੱਚ ਵੈਕਸੀਨ ਵਿਗਿਆਨ ਦੀ ਪ੍ਰੋਫ਼ੈਸਰ ਗਿਲਬਰਟ ਨੇ ਸਰਕਾਰੀ ਕਮੇਟੀ ਨੂੰ ਦੱਸਿਆ ਕਿ ਟਰਾਇਲ ਦੇ ਅਗਲੇ ਪੜਾਅ ਲਈ 8 ਹਜ਼ਾਰ ਵਲੰਟੀਅਰਾਂ ਦੀ ਰਜਿਸਟਰੇਸ਼ਨ ਹੋਈ ਹੈ।
ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਵੈਕਸੀਨ ਕਦੋਂ ਤੱਕ ਤਿਆਰ ਹੋਵੇਗੀ ਕਿਉਂਕਿ ਇਸ ਦਾ ਭਵਿੱਖ ਟਰਾਇਲ ਦੇ ਨਤੀਜੇ ਤੈਅ ਕਰਨਗੇ।

ਤਸਵੀਰ ਸਰੋਤ, Getty Images
ਬਿਹਾਰ ਦਾ ਇੱਕ ਵਿਆਹ ਜਿੱਥੇ 111 ਕੋਰੋਨਾ ਪੌਜ਼ਿਟੀਵ ਹੋ ਗਏ ਤੇ ਲਾੜੇ ਦੀ 2 ਦਿਨਾਂ ਬਾਅਦ ਮੌਤ
ਅਨਲੌਕ-1 ਤੋਂ ਬਾਅਦ 8 ਜੂਨ ਤੋਂ 50 ਮਹਿਮਾਨਾਂ ਨਾਲ ਵਿਆਹ ਸਮਾਗਮ ਕਰਨ ਦੀ ਆਗਿਆ ਦਿੱਤੀ ਗਈ ਹੈ। ਫਿਰ ਵੀ ਲੁਕ-ਛਿਪ ਕੇ ਹੀ ਸਹੀ ਵਿਆਹ ਪਹਿਲਾਂ ਵਾਂਗ ਹੋਣ ਲੱਗ ਪਏ ਹਨ।
ਪੁੱਛੇ ਜਾਣ ’ਤੇ ਪ੍ਰਬੰਧਕ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੇ 50 ਤੋਂ ਘੱਟ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਸੀ। ਪਟਨਾ ਵਿੱਚ ਹੋਏ ਅਜਿਹੇ ਹੀ ਇੱਕ ਵਿਆਹ ਦੇ ਚਰਚੇ ਹਨ।
ਪਟਨਾ ਦੇ ਪਾਲੀਗੰਜ ਵਿੱਚ ਹੋਏ ਇੱਕ ਵਿਆਹ ਸਮਾਗਮ ਨੇ ਇਨ੍ਹਾਂ ਪ੍ਰੋਗਰਾਮਾਂ ਬਾਰੇ ਇੱਕ ਸਵਾਲ ਖੜ੍ਹਾ ਕਰ ਦਿੱਤਾ ਹੈ।
ਸਥਾਨਕ ਅਖ਼ਬਾਰਾਂ ਮੁਤਾਬਕ ਇਹ ਵਿਆਹ ਮੰਗਲਵਾਰ ਨੂੰ ਹੋਇਆ ਅਤੇ ਇਸ ਵਿੱਚ ਸ਼ਾਮਲ 111 ਜਣਿਆਂ ਨੂੰ ਕੋਰੋਨਾਵਇਰਸ ਦੀ ਲਾਗ ਲੱਗ ਗਈ ਹੈ। ਜਦਕਿ ਲਾੜੇ ਦੀ ਦੋ ਦਿਨਾਂ ਬਾਅਦ ਹੀ ਮੌਤ ਹੋ ਗਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਤਸਵੀਰ ਸਰੋਤ, ADITYA KUMAR




