ਕੋਰੋਨਾਵਾਇਰਸ ਅਪਡੇਟ: ਕੋਰੋਨਿਲ ਉੱਤੇ ਦੇਸ ਵਿਚ ਕੋਈ ਪਾਬੰਦੀ ਨਹੀਂ - ਰਾਮਦੇਵ ਦਾ ਨਵਾਂ ਦਾਅਵਾ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਇੱਕ ਕਰੋੜ ਤਿੰਨ ਲੱਖ ਤੋਂ ਵੱਧ ਮਾਮਲੇ, 5 ਲੱਖ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਅਸੀਂ ਕੋਰੋਨਾਵਾਇਰਸ ਬਾਰੇ ਆਪਣਾ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂ ਵੀਰਵਾਰ ਦੇ ਅਪਡੇਟ ਲਈ ਇੱਥੇ ਕਲਿੱਕ ਕਰੋ

  2. ਕੋਰੋਨਾ ਅਪਡੇਟ : ਪੰਜਾਬ, ਭਾਰਤ ਅਤੇ ਦੇਸ ਦੁਨੀਆਂ ਦਾ ਤਾਜ਼ਾ ਹਾਲ

    ਬਾਬਾ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਦੇ ਇਲਾਜ ਲਈ ਪਤੰਜਲੀ ਦੀ ਕੋਰੋਲਿਨ ਕਿਟ ਉੱਤੇ ਹੁਣ ਕੋਈ ਪਾਬੰਦੀ ਨਹੀਂ ਹੈ।

    ਮਹਾਰਾਸ਼ਟ ਸਰਕਾਰ ਨੇ ਮੰਬਈ ਵਿਚ ਧਾਰਾ 144 ਲਾ ਦਿੱਤੀ ਹੈ ਅਤੇ ਸੂਬੇ ਦੀਆਂ ਨਿੱਜੀ ਐਂਬੂਲੈਂਸਾਂ ਤੇ ਵਾਹਨਾਂ ਨੂੰ ਸਰਕਾਰੀ ਕਬਜੇ ਵਿਚ ਲਿਆ ਜਾਵੇਗਾ।

    ਕਰਨਾਟਕ ਦੇ ਬੇਲਾਰੀ ਜਿਲ੍ਹੇ ਵਿਚ ਕੋਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਦੀ ਬੇਕਦਰੀ ਦਾ ਵੀਡੀਓ ਸਾਹਮਣੇ ਆਇਆ ਹੈ।

    ਹਰਿਆਣਾ ਨੇ 27 ਜੁਲਾਈ ਤੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।

    ਪੰਜਾਬ ਵਿਚ ਕੋਵਿਡ ਮਹਾਮਾਰੀ ਕਾਰਨ ਫੀਸਾ ਨਾ ਭਰਨ ਵਾਲੇ ਬੱਚਿਆਂ ਨੂੰ ਫੀਸ ਦੇਣ ਦੇ ਅਦਾਲਤੀ ਫੈਸਲੇ ਨੂੰ ਪੰਜਾਬ ਸਰਕਾਰ ਡਬਲ ਬੈਂਚ ਕੋਲ ਚੁਣੌਤੀ ਦੇਵੇਗੀ।

    ਅਮਰੀਕਾ ਵਿਚ ਹੋਰ ਰੋਜ਼ ਇੱਕ ਲੱਖ ਪੌਜਿਵਿਟ ਕੇਸ ਸਾਹਮਣੇ ਆਉਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।

    ਕੋਰੋਨਾ ਦੇ ਪੌਜਿਟਿਵ ਮਰੀਜਾਂ ਦਾ ਗੋਲਬਲ ਅੰਕੜਾ ਇੱਕ ਕਰੋੜ 5 ਲੱਖ ਪਾਰ ਕਰ ਗਿਆ ਹੈ।

    ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਬਿਨਾਂ ਮਾਸਕ ਤੋਂ ਇੱਕ ਹੋਰ ਤਸਵੀਰ ਦਿਖੀ ਹੈ।

    ਕੋਲੰਬੀਆਂ ਵਿਚ ਮੇਅਰ ਨੇ ਲੌਕਡਾਊਨ ਦੇ ਨਿਯਮ ਤੋੜਨ ਵਾਲੇ ਪੁੱਤ ਨੂੰ ਹੀ ਥਾਣੇ ਭੇਜਿਆ

    ਦੱਖਣੀ ਅਫ਼ਰੀਕਾ ਵਿਚ ਇੱਕ ਵਾਰ ਮੁੜ ਲੌਕਡਾਊਨ ਦੀ ਮੰਗ ਉੱਠਣ ਲੱਗੀ ਹੈ।

    ਸਪੇਨ ਅਤੇ ਪੁਰਤਗਾਲ ਨੇ ਆਪਣੀਆਂ ਸਾਂਝੀਆਂ ਸਰਹਦਾਂ ਖੋਲ੍ਹ ਦਿੱਤੀਆਂ ਹਨ।

    ਅਮਰੀਕਾ ਨੇ ਰੈਮਡੇਸੀਵਿਰ ਦਵਾਈ ਦਾ ਸਾਰਾ ਸਟਾਕ ਖਰੀਦ ਲਿਆ ਹੈ।

    coronavirus

    ਤਸਵੀਰ ਸਰੋਤ, Getty Images

  3. ਬਾਬਾ ਰਾਮਦੇਵ ਦਾ ਨਵਾਂ ਦਾਅਵਾ : ਕੋਵਿਡ ਲਈ ਸਾਡੀਆਂ ਦਵਾਈਆਂ ਉੱਤੇ ਕੋਈ ਪਾਬੰਦੀ ਨਹੀਂ

    ਬਾਬਾ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਦੇ ਇਲਾਜ ਲਈ ਪਤੰਜਲੀ ਦੀ ਕੋਰੋਲਿਨ ਕਿਟ ਉੱਤੇ ਹੁਣ ਕੋਈ ਪਾਬੰਦੀ ਨਹੀਂ ਹੈ।

    ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਰਾਮਦੇਵ ਨੇ ਕਿਹਾ, “ਆਯੂਸ ਮੰਤਰਾਲੇ ਨੇ ਕਿਹਾ ਹੈ ਕਿ ਪਤੰਜਲੀ ਨੇ ਕੋਵਿਡ-19 ਦੇ ਪ੍ਰਬੰਧਨ ਵਿਚ ਠੀਕ ਕੰਮ ਕੀਤਾ ਹੈ। ਕਿਹਾ ਗਿਆ ਕਿ ਪਤੰਜਲੀ ਸਹੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ।”

    ਯੋਗ ਗੁਰੂ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਦੇ ਲ਼ਈ ਆਯੂਸ ਮੰਤਰਾਲ ਨਾਲ ਸਬੰਧਤ ਸੂਬਾ ਸਰਕਾਰ ਦੇ ਵਿਭਾਗ ਤੋਂ ਲਾਇਸੰਸ ਲਿਆ ਗਿਆ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਬਾਬਾ ਰਾਮ ਦੇਵ ਨੇ ਕਿਹਾ, “ਆਯੂਸ ਮੰਤਰਾਲੇ ਨਾਲ ਸਾਡਾ ਕੋਈ ਮਤਭੇਦ ਨਹੀਂ ਹੈ, ਹੁਣ ਕੋਰੋਨਿਲ , ਸ਼ਵਾਸਾਰੀ, ਗਿਓਲ, ਤੁਲਸੀ. ਅਸ਼ਵਗੰਧਾ ਉੱਤੇ ਕੋਈ ਪਾਬੰਦੀ ਨਹੀਂ ਹੈ। ਅੱਜ ਤੋਂ ਇਹ ਦਵਾਈਆਂ ਦੇਸ਼ ਭਰ ਵਿਚ ਬਿਨਾਂ ਕਿਸੇ ਪਾਬੰਦੀ ਦੇ ਉਪਲੱਬਧ ਹੋਣਗੀਆਂ”।

    ਬਾਬਾ ਰਾਮਦੇਵ ਦੇ ਇਸ ਤਾਜ਼ਾ ਬਿਆਨ ਉੱਤੇ ਆਯੂਸ ਮੰਤਰਾਲੇ ਦੀ ਕੋਈ ਟਿੱਪਣੀ ਨਹੀਂ ਆਈ ਹੈ।

    ਬਾਬਾ ਰਾਮਦੇਵ

    ਤਸਵੀਰ ਸਰੋਤ, Getty Images

  4. ਕੋਰੋਨਾਵਾਇਰਸ : ਇੱਕ ਹਫ਼ਤਾ ICU ਚ ਰਹਿ ਕੇ ਬੀਬੀਸੀ ਦੀ ਟੀਮ ਨੇ ਕੀ ਕੁਝ ਦੇਖਿਆ

    ਬੀਬੀਸੀ ਦੀ ਟੀਮ ਨੇ ਇੱਕ ਹਫ਼ਤਾ ਆਈਸੀਯੂ ਵਿੱਚ ਬਿਤਾਇਆ ਹੈ ਜਿੱਥੇ ਰਹਿ ਕੇ ਉਨ੍ਹਾਂ ਵੇਖਿਆ ਕਿ ਡਾਕਟਰ ਕਿਵੇਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਜ਼ਿੰਦਗੀ ਦੀ ਜੰਗ ਲੜਨ ਵਾਲੇ ਲੋਕਾਂ ਲਈ ਠੀਕ ਹੋਣ ਦੀ ਉਮੀਦ ਤੇ ਹਾਰਨ ਦੀ ਨਿਰਾਸ਼ਾ ਦਾ ਕੀ ਮਤਲਬ ਹੈ।

    ਵੀਡੀਓ ਕੈਪਸ਼ਨ, ਜਦੋਂ ਬੀਬੀਸੀ ਦੀ ਟੀਮ ਨੇ ਜ਼ਿੰਦਗੀ ਦੀ ਜੰਗ ਲਡ਼ਨ ਵਾਲਿਆਂ ਨੂੰ ਨੇਡ਼ਿਓਂ ਵੇਖਿਆ
  5. Corona Roundup: ਕਰਨਾਟਕ ਵਿੱਚ ਲਾਸ਼ਾਂ ਦੀ ਹੋਈ ਬੇਕਦਰੀ, US ਨੇ ਕਿਹੜੀ ਦਵਾਈ ਦਾ ਪੂਰਾ ਸਟੌਕ ਖਰੀਦਿਆ

    ਕਰਨਾਟਕ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀਆਂ ਲਾਸ਼ਾਂ ਸੁੱਟਣ ਦਾ ਵੀਡੀਓ ਵਾਇਰਲ ਹੋਣ ਮਗਰੋੰ ਪ੍ਰਸ਼ਾਸਨ ਨੇ ਮਾਫ਼ੀ ਮੰਗੀ ਹੈ। ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਲੋਕ ਪੀਪੀਈ ਕਿੱਟਾਂ ਪਾਏ ਹੋਏ ਹਨ ਅਤੇ ਉਹ ਟੋਇਆਂ ਵਿੱਚ ਲਾਸ਼ਾਂ ਨੂੰ ਸੁੱਟ ਰਹੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਇੱਕ ਦਵਾਈ ਦਾ ਤਕਰੀਬਨ ਪੂਰੀ ਦੁਨੀਆਂ ਦਾ ਸਟੌਕ ਖਰੀਦ ਲਿਆ ਹੈ।

    ਵੀਡੀਓ ਕੈਪਸ਼ਨ, Coronavirus Roundup: ਕਰਨਾਟਕ ਵਿੱਚ ਲਾਸ਼ਾਂ ਦੀ ਹੋਈ ਬੇਕਦਰੀ, US ਨੇ ਕਿਹੜੀ ਦਵਾਈ ਦਾ ਪੂਰਾ ਸਟੌਕ ਖਰੀਦਿਆ
  6. ਕਰਨਾਟਕ ਵਿਚ ਬੱਕਰੀਆਂ ਨੂੰ ਕੀਤਾ ਕੁਆਰੰਟਾਇਨ

    ਕਰਨਾਟਕ ਦੇ ਤੁਮਾਕਰ ਜਿਲ੍ਹੇ ਵਿਚ ਗੋਡੇਕੇਰੇ ਪਿੰਡ ਦੇ ਇੱਕ ਚਰਵਾਹੇ ਦੇ ਕੋਰਨਾ ਪੌਜਿਟਿਵ ਹੋਣ ਅਤੇ ਉਸ ਮਗਰੋਂ 4 ਬੱਕਰੀਆਂ ਦੀ ਮੌਤ ਹੋ ਗਈ।

    ਉਸ ਦੀਆਂ 4 ਬੱਕਰੀਆਂ ਮੌਤ ਨੇ ਲੋਕਾਂ ਵਿਚ ਸ਼ੱਕ ਪੈਦਾ ਕਰ ਦਿੱਤਾ ਕਿ ਉਨ੍ਹਾਂ ਨੂੰ ਵੀ ਕੋਰੋਨਾ ਹੋ ਸਕਦਾ ਹੈ।

    ਬੰਗਲੂਰ ਤੋਂ 125 ਕਿਲੋਮੀਟਰ ਦੂਰ ਪਿੰਡ ਦੇ ਲੋਕਾਂ ਨੇ ਇਸ ਦੀ ਪ੍ਰਸਾਸ਼ਨ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਬੱਕਰੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।

    ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਬਾਕੀ ਬਚਦੀਆਂ ਬੱਕਰੀਆਂ ਨੂੰ ਕੁਆਰੰਟਾਇਨ ਕਰ ਦਿੱਤਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, SM viral Grab

  7. ਰਹਿਆਣਾ ਵਿਚ 27 ਜੁਲਾਈ ਤੋਂ ਖੁੱਲਣਗੇ ਸਕੂਲ

    ਹਰਿਆਣਾ ਸਰਕਾਰ ਨੇ ਸੂਬੇ ਵਿਚ 27 ਜੁਲਾਈ ਤੋਂ ਸੂਬੇ ਵਿਚ ਸਕੂਲ ਖੋਲ੍ਹਣ ਦੀ ਐਲਾਨ ਕਰ ਦਿੱਤਾ ਹੈ। ਸਕੂਲਾਂ ਦੇ ਡਾਇਰੈਕਟੋਰੇਟ ਵਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ 26 ਜੁਲਾਈ ਨੂੰ ਖ਼ਤਮ ਹੋ ਜਾਣਗੀਆਂ ਅਤੇ 27 ਨੂੰ ਸਕੂਲ ਖੋਲ੍ਹ ਦਿੱਤੇ ਜਾਣਗੇ।

    ਕੋਰੋਨਾਵਾਇਰਸ

    ਤਸਵੀਰ ਸਰੋਤ, ਹਰਿਆਣਾ ਸਰਕਾਰ

  8. 'ਮੋਦੀਖਾਨਾ' ਖੋਲ੍ਹ ਦਵਾਈਆਂ ਦੀਆਂ ਕੀਮਤਾਂ 'ਤੇ ਜਿੰਦੂ ਨੇ ਚੁੱਕੇ ਸਵਾਲ, ਕੈਮਿਸਟ ਇਹ ਦਿੰਦੇ ਨੇ ਜਵਾਬ

  9. ਕੋਰੋਨਾ ਨੇ ਪਾਇਆ ਵਿਆਹ 'ਚ ਗਾਹ , 111 ਪ੍ਰਾਹੁਣੇ ਹੋਏ ਲਾਗ ਦਾ ਸ਼ਿਕਾਰ

    ਅਨਲੌਕ-1 ਤੋਂ ਬਾਅਦ 8 ਜੂਨ ਤੋਂ 50 ਮਹਿਮਾਨਾਂ ਨਾਲ ਵਿਆਹ ਸਮਾਗਮ ਕਰਨ ਦੀ ਆਗਿਆ ਦਿੱਤੀ ਗਈ ਹੈ। ਫਿਰ ਵੀ ਲੁਕ-ਛਿਪ ਕੇ ਹੀ ਸਹੀ ਵਿਆਹ ਪਹਿਲਾਂ ਵਾਂਗ ਹੋਣ ਲੱਗ ਪਏ ਹਨ।

    ਪੁੱਛੇ ਜਾਣ ’ਤੇ ਪ੍ਰਬੰਧਕ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੇ 50 ਤੋਂ ਘੱਟ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਸੀ। ਪਟਨਾ ਵਿੱਚ ਹੋਏ ਅਜਿਹੇ ਹੀ ਇੱਕ ਵਿਆਹ ਦੇ ਚਰਚੇ ਹਨ।

    ਪਟਨਾ ਦੇ ਪਾਲੀਗੰਜ ਵਿੱਚ ਹੋਏ ਇੱਕ ਵਿਆਹ ਸਮਾਗਮ ਨੇ ਇਨ੍ਹਾਂ ਪ੍ਰੋਗਰਾਮਾਂ ਬਾਰੇ ਇੱਕ ਸਵਾਲ ਖੜ੍ਹਾ ਕਰ ਦਿੱਤਾ ਹੈ।

    ਸਥਾਨਕ ਅਖ਼ਬਾਰਾਂ ਮੁਤਾਬਕ ਇਹ ਵਿਆਹ ਮੰਗਲਵਾਰ ਨੂੰ ਹੋਇਆ ਅਤੇ ਇਸ ਵਿੱਚ ਸ਼ਾਮਲ 111 ਜਣਿਆਂ ਨੂੰ ਕੋਰੋਨਾਵਇਰਸ ਦੀ ਲਾਗ ਲੱਗ ਗਈ ਹੈ। ਜਦਕਿ ਲਾੜੇ ਦੀ ਦੋ ਦਿਨਾਂ ਬਾਅਦ ਹੀ ਮੌਤ ਹੋ ਗਈ ਹੈ।

    ਜਿਨ੍ਹਾਂ ਲੋਕਾਂ ਨੂੰ ਲਾਗ ਲੱਗੀ ਹੈ ਉਹ ਜਾਂ ਤਾਂ ਉਸੇ ਮੁਹੱਲੇ ਦੇ ਸਨ ਜਾਂ ਵਿਆਹ ਵਿੱਚ ਮਹਿਮਾਨ ਬਣ ਕੇ ਆਏ ਸਨ।

    ਬਿਹਾਰ ਵਿਆਹ

    ਤਸਵੀਰ ਸਰੋਤ, Adtya Kumar

  10. ਕੋਰੋਨਾਵਾਇਰਸ ਦੇ ਟੀਕੇ ਦਾ ਇਨਸਾਨਾਂ 'ਤੇ ਪ੍ਰੀਖਣ ਦਾ ਕੀ ਨਵਾਂ ਤਰੀਕਾ ਵਰਤਿਆ ਜਾ ਰਿਹਾ

  11. ਅਪਾਹਜ ਔਰਤ ਮੁਲਾਜ਼ਮ ਨੂੰ ਕਿਵੇਂ ਦਿੱਤੀ ਗਈ ਮਾਸਕ ਪਾਉਣ ਲਈ ਕਹਿਣ ਦੀ ਸਜ਼ਾ

    ਇਹ ਵਾਇਰਲ ਵੀਡੀਓ ਕਲਿੱਪ ਆਂਧਰਾ ਪ੍ਰਦੇਸ਼ ਦੇ ਨੇੱਲੁਰੂ ’ਚ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਦੀ ਹੈ, ਹਮਲਾ ਕਰਨ ਵਾਲਾ ਆਂਧਰਾ ਪ੍ਰਦੇਸ਼ ਸੈਰ-ਸਪਾਟਾ ਮੰਤਰਾਲੇ ’ਚ ਡਿਪਟੀ ਮੈਨੇਜਰ ਸੀ ਭਾਸਕਰ ਹੈ। ਅਫ਼ਸਰ ਨੂੰ ਹਿਰਾਸਤ ’ਚ ਲੈ ਕੇ ਬਰਖ਼ਾਸਤ ਕਰ ਦਿੱਤਾ ਗਿਆ ਹੈ।

    ਵੀਡੀਓ ਕੈਪਸ਼ਨ, ਅਪਾਹਜ ਔਰਤ ਕਰਮੀ ਨੇ ਜਦੋਂ ਸੀਨੀਅਰ ਨੂੰ ਮਾਸਕ ਪਾਉਣ ਲਈ ਕਿਹਾ ਤਾਂ ਉਸ ਨੇ ਹਮਲਾ ਕਰ ਦਿੱਤਾ
  12. ਕੋਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਟੋਇਆ ਚ ਸੁੱਟੀਆਂ, ਵੀਡੀਓ ਵਾਇਰਲ ਤਾਂ ਮੰਗੀ ਮਾਫ਼ੀ

    ਕਰਨਾਟਕ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀਆਂ ਲਾਸ਼ਾਂ ਸੁੱਟਣ ਦਾ ਵੀਡੀਓ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ ਨੇ ਮਾਫ਼ੀ ਮੰਗੀ ਹੈ।

    ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਲੋਕ ਪੀਪੀਈ ਕਿੱਟਾਂ ਪਾਏ ਹੋਏ ਹਨ ਅਤੇ ਉਹ ਟੋਇਆਂ ਵਿੱਚ ਲਾਸ਼ਾਂ ਨੂੰ ਸੁੱਟ ਰਹੇ ਹਨ।

    ਇਹ ਘਟਨਾ ਕਰਨਾਟਕ ਦੇ ਬੇਲਾਰੀ ਜ਼ਿਲ੍ਹੇ ਦੀ ਹੈ। ਪ੍ਰਸ਼ਾਸਨਿਕ ਅਫ਼ਸਰਾਂ ਨੇ ਮੰਨਿਆ ਹੈ ਕਿ ਵੀਡੀਓ ਸਹੀ ਹੈ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗੀ ਹੈ।

    ਕਰਨਾਟਕ

    ਤਸਵੀਰ ਸਰੋਤ, ਵਾਇਰਲ ਵੀਡੀਓ ਦੀ ਤਸਵੀਰ

  13. ਕੋਰੋਨਾਵਾਇਰਸ ਲੌਕਡਾਊਨ ਨੇ ਰੋਜ਼ੀ ਖੋਹ ਲਈ ਪਰ ਮਾਸਕ ਬਣਾਉਣ ਦੇ ਕਿੱਤੇ ਨੇ ਸਹਾਰਾ ਦਿੱਤਾ, ਅਰਵਿੰਦ ਛਾਬੜਾ/ ਗੁਲਸ਼ਨ ਕੁਮਾਰ

    ਮੁਹਾਲੀ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਦੇ ਪਤੀ ਲੌਕਡਾਊਨ ਕਾਰਨ ਦੱਖਣੀ ਭਾਰਤ ਵਿੱਚ ਫਸ ਗਏ ਸਨ।

    ਉਨ੍ਹਾਂ ਦੇ ਘਰ ਵਿੱਚ ਪੈਸਾ ਨਾ ਭੇਜਣ ਕਾਰਨ ਪਰਿਵਾਰ ਨੂੰ ਰੋਟੀ ਨਸੀਬ ਹੋਣੀ ਵੀ ਔਖੀ ਹੋ ਗਈ ਸੀ।

    ਫਿਰ ਕੁਲਵਿੰਦਰ ਨੇ ਮਾਸਕ ਬਣਾਉਣਾ ਸ਼ੁਰੂ ਕੀਤਾ ਜਿਸ ਨਾਲ ਪਰਿਵਾਰ ਦੀ ਭੁੱਖ ਮਿਟਾਈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਲੌਕਡਾਊਨ ਨੇ ਰੋਜ਼ੀ ਖੋਹ ਲਈ ਪਰ ਮਾਸਕ ਬਣਾਉਣ ਦੇ ਕਿਤੇ ਨੇ ਸਹਾਰਾ ਦਿੱਤਾ
  14. ਆਸਟਰੇਲੀਆ ਦੇ ਮੈਲਬਰਨ ਵਿੱਚ ਮੁੜ ਲੱਗਿਆ ਲੌਕਡਾਊਨ

    ਕੋਰੋਨਾ ਦੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਮੈਲਬਰਨ ਵਿੱਚ ਇੱਕ ਵਾਰ ਮੁੜ ਤੋਂ ਲੌਕਡਾਊਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ।

    ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਬੁੱਧਵਾਰ ਰਾਤ 12 ਵਜੇ ਤੋਂ ਇਹ ਲੌਕਡਾਊਨ ਲਾਗੂ ਹੋਵੇਗਾ।

    ਮੈਲਬਰਨ ਵਿੱਚ ਲੌਕਡਾਊਨ ਦਾ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚੋਂ ਨਾਟਕੀ ਢੰਗ ਨਾਲ ਰੋਕਾਂ ਹਟਾਈਆਂ ਜਾ ਰਹੀਆਂ ਹਨ।

    ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸ਼ਿਹਰ ਦੇ ਲਗਭਗ 3 ਲੱਖ 20 ਹਜ਼ਾਰ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰੋ ਬਾਹਰ ਨਿਕਲਣ ਨਹੀਂ ਤਾਂ ਘਰਾਂ ਵਿੱਚ ਹੀ ਰਹਿਣ।

    ਲੌਕਡਾਊਨ ਚਾਰ ਹਫ਼ਤਿਆਂ ਲਈ ਲਾਇਆ ਜਾ ਰਿਹਾ ਹੈ। ਇਸ ਦੌਰਾਨ ਸਕੂਲ ਜਾਂ ਦਫ਼ਤਰ ਜਾਣ, ਖਾਣ-ਪੀਣ ਦਾ ਸਮਾਨ ਲੈਣ ਅਤੇ ਸਿਹਤ ਵਰਕਰਾਂ ਦੀ ਆਵਾਜਾਈ ਉੱਪਰ ਰੋਕ ਨਹੀਂ ਹੋਵੇਗੀ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਨੂੰ ਕਿਹਾ ਗਿਆ ਹੈ।

    ਮੈਲਬੋਰਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬਿਨਾਂ ਲੋੜ ਤੋਂ ਘੁੰਮਦੇ ਫੜੇ ਜਾਣ ਵਾਲਿਆਂ ਨੂੰ ਪੁਲਿਸ ਜੁਰਮਾਨਾ ਵੀ ਲਗਾ ਸਕਦੀ ਹੈ।

    ਸਰਕਾਰੀ ਡੇਟਾ ਦੇ ਮੁਤਾਬਕ, ਆਸਟਰੇਲੀਆ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 7,900 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 104 ਜਾਨਾਂ ਗਈਆਂਂ ਹਨ।

    ਦੋ ਔਰਤਾਂ ਤੁਰੀਆਂ ਆ ਰਹੀਆਂ ਹਨ

    ਤਸਵੀਰ ਸਰੋਤ, Getty Images

  15. ਕੀ ਬੱਸਾਂ 'ਚ ਸਾਰੀਆਂ ਸੀਟਾਂ ਭਰਨਾ ਖ਼ਤਰਨਾਕ ਹੋਵੇਗਾ, ਅਰਵਿੰਦ ਛਾਬੜਾ/ ਗੁਲਸ਼ਨ ਕੁਮਾਰ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਹੁਣ ਬੱਸਾਂ ਵਿੱਚ ਸਾਰੀਆਂ ਸਵਾਰੀਆਂ ਭਰੀਆਂ ਜਾ ਸਕਦੀਆਂ ਹਨ।

    ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੀ ਪੂਰੀ ਸਾਵਧਾਨੀਆਂ ਵਰਤਨੀਆਂ ਪੈਣਗੀਆਂ।

    ਅਸੀਂ ਬੱਸਾਂ ਵਿੱਚ ਸਫ਼ਰ ਕਰਦੀਆਂ ਸਵਾਰੀਆਂ ਨੂੰ ਇਸ ਬਾਰੇ ਉਨ੍ਹਾਂ ਦੀ ਰਾਇ ਪੁੱਛੀ।

  16. ਟੋਕੀਓ ਵਿੱਚ ਡਿਜ਼ਨੀ ਲੈਂਡ ਖੁੱਲ੍ਹਿਆ

    ਜਪਾਨ ਦੇ ਟੋਕੀਓ ਵਿੱਚ ਡਿਜ਼ਨੀ ਲੈਂਡ ਨੂੰ ਚਾਰ ਮਹੀਨੇ ਵਿੱਚ ਪਹਿਲੀ ਵਾਰ ਖੋਲ੍ਹ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਡਿਸਟੈਨਸਿੰਗ ਦੇ ਨਿਯਮਾਂ ਹੀ ਪਾਲਣਾ ਕਰਨ ਵਾਸਤੇ ਕਿਹਾ ਹੈ ਅਤੇ ਲੋਕਾਂ ਦੀ ਗਿਣਤੀ ਨੂੰ ਵੀ ਸੀਮਿਤ ਰੱਖਿਆ ਗਿਆ ਹੈ।

    ਚੀਨ ਜਿੱਥੋਂ ਵਾਇਰਸ ਦੀ ਸ਼ੁਰੂਆਤ ਹੋਈ ਸੀ ਉੱਥੇ ਸੰਘਾਈ ਵਿੱਚ ਮਈ ਅਤੇ ਹਾਂਗਕਾਂਗ ਵਿੱਚ ਜੂਨ ਵਿੱਚ ਡਿਜ਼ਨੀ ਲੈਂਡ ਖੋਲ੍ਹ ਦਿੱਤਾ ਗਿਆ ਸੀ।

    ਡਿਜ਼ਨੀਲੈਂਡ

    ਤਸਵੀਰ ਸਰੋਤ, AFP

  17. ਹੁਣ ਤੱਕ ਦਾ ਵੱਡਾ ਘਟਨਾਕ੍ਰਮ

    • ਜੌਹਨ ਹੌਪਕਿਨਸ ਯੂਨੀਵਰਿਸਟੀ ਦੇ ਕੋਰੋਨਾਵਾਇਰਸ ਡੈਸ਼ ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਲਾਗ ਦੇ ਮਾਮਲੇ ਵੱਧ ਕੇ 10,485,763 ਹੋ ਗਏ ਹਨ ਅਤੇ 5,11,300 ਮੌਤਾਂ ਹੋ ਗਈਆਂ ਹਨ। ਲਾਗ ਦੇ ਵਧੇਰੇ ਮਾਮਲੇ ਅਮਰੀਕਾ ਵਿੱਚ ਹਨ। ਉਸ ਤੋਂ ਬਾਅਦ ਦੂਜੇ ਅਤੇ ਤੀਜੇ ਨੰਬਰ 'ਤੇ ਕ੍ਰਮਵਾਰ ਬ੍ਰਾਜ਼ੀਲ ਅਤੇ ਰੂਸ ਹਨ ਜਦਕਿ ਭਾਰਤ ਚੌਥੇ ਨੰਬਰ ’ਤੇ ਹੈ।
    • ਅਮਰੀਕਾ ਨੇ ਆਉਣ ਵਾਲੇ ਤਿੰਨ ਮਹੀਨਿਆਂ ਦੌਰਾਨ ਬਣਨ ਵਾਲੀ ਰੈਮਡੈਸੇਵੀਅਰ ਦਵਾਈ ਖ਼ਰੀਦ ਲਈ ਹੈ। ਮਾਹਰ ਡਾ. ਫਾਊਚੀ ਮੁਤਾਬਕ ਸਾਵਧਾਨੀ ਨਾ ਵਰਤੀ ਗਈ ਤਾਂ ਅਮਰੀਕਾ ਵਿੱਚ ਰੋਜ਼ਾਨਾ ਕੋਰੋਨਾਵਾਇਰਸ ਦੇ ਇੱਕ ਲੱਖ ਕੇਸ ਮਿਲਣਗੇ।
    • ਮੌਤਾਂ ਦੇ ਲਿਹਾਜ ਨਾਲ ਬ੍ਰਿਟੇਨ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ।
    • ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਮੁਤਾਬਕ ਮਹਾਂਮਾਰੀ ਦਾ ਆਰਥਿਕ ਅਸਰ ਅੰਦਾਜ਼ੇ ਨਾਲੋਂ ਕਿਤੇ ਭਿਆਨਕ ਹੈ।
    • ਹੁਣ ਭਾਰਤ ਵਿੱਚ ਕੋਰੋਨਾਵਾਇਰਸ ਦੇ 5,85,493 ਕੇਸ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ 2,20,114 ਸਰਗਰਮ ਕੇਸ ਹਨ ਅਤੇ 3,47,979 ਲੋਕ ਜਾਂ ਤਾਂ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਜਾ ਚੁੱਕੇ ਹਨ।
    • ਕੋਰਨਾਵਾਇਰਸ ਦੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਮੈਲਬੋਰਨ ਵਿੱਚ ਇੱਕ ਵਾਰ ਮੁੜ ਤੋਂ ਚਾਰ ਹਫ਼ਤਿਆਂ ਦਾ ਲੌਕਡਾਊਨ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉੱਥੇ ਲਾਗ ਦੇ 7,900 ਮਾਮਲੇ ਹਨ ਅਤੇ 104 ਮੌਤਾਂ ਹੋ ਚੁੱਕੀਆਂ ਹਨ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਕੇਸਾਂ ਦੀ ਗਿਣਤੀ 5418 ਹੋ ਗਈ ਹੈ।ਹੁਣ ਤੱਕ 3867 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ ਅਤੇ 1557 ਐਕਟਿਵ ਮਰੀਜ਼ ਹਨ
    • ਇਸੇ ਦੌਰਾਨ ਚੀਨ ਵਿੱਚ ਸੂਰਾਂ ਤੋਂ ਫ਼ੈਲਣ ਵਾਲੇ ਇੱਕ ਫ਼ਲੂ ਦੀ ਪਛਾਣ ਕੀਤੀ ਗਈ ਹੈ ਜਿਸ ਵਿੱਚ ਮਹਾਂਮਾਰੀ ਬਣਨ ਦੀ ਪੂਰੀ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤੇਜ਼ੀ ਨਾਲ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਫ਼ੈਲ ਸਕਦਾ ਹੈ ਜਿਸ ਕਰਕੇ ਇਸ ਦੀ ਪੂਰੀ ਦੁਨੀਆਂ ਵਿੱਚ ਫੈਲਣ ਦੀ ਸਮਰਥਾ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

  18. ਭੇਡੂਆਂ ਦਾ ਭੇੜ ਦੇਖਣ ਜੁਟੇ ਲੋਕ

    ਬੀਤੀ ਕੱਲ ਕਰਨਾਟਕ ਦੇ ਬੀਜਾਪੁਰ ਜ਼ਿਲ੍ਹੇ ਦੇ ਮੁਦੇਬੀਹਲ ਟਾਊਨ ਵਿੱਚ ਭੇਡੂਆਂ ਦਾ ਭੇੜ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ।

    ਸਿਹਤ ਵਿਭਾਗ ਦੇ ਬੁਲੇਟਿਨ ਮੁਤਾਬਕ ਕਰਨਾਟਕ ਵਿੱਚ ਕੋਰਨਾਵਾਇਰਸ ਦੇ ਕੁਲ 15242 ਮਾਮਲੇ ਹਨ ਜਿਨ੍ਹਾਂ ਵਿੱਚੋਂ 246 ਮੌਤਾਂ ਹੋ ਚੁੱਕੀਆਂ ਹਨ ਅਤੇ 7074 ਸਰਗਰਮ ਕੇਸ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਕੋਰੋਨਾ ਵੈਕਸੀਨ ਦੇ ਮਨੁੱਖੀ ਪ੍ਰੀਖਣ ਦਾ ਕੀ ਨਵਾਂ ਤਰੀਕਾ ਵਰਤਿਆ ਜਾ ਰਿਹਾ

    ਕੋਰੋਨਾਵਾਇਰਸ ਦੇ ਟੀਕੇ ਨੂੰ ਬਣਾਉਣ ਲਈ 120 ਥਾਵਾਂ ਉੱਤੇ ਕੰਮ ਚੱਲ ਰਿਹਾ ਹੈ।

    ਕਈ ਟੀਕੇ ਇਨਸਾਨੀ ਪ੍ਰੀਖਣ ਤੱਕ ਵੀ ਪਹੁੰਚ ਗਏ ਹਨ। ਇੱਕ ਟੀਕੇ ਨੂੰ ਬਣਨ ਤੱਕ ਕਈ ਪੜਾਅ ਤੋਂ ਗੁਜ਼ਰਨਾ ਪੈਂਦਾ ਹੈ।

  20. ਅਮਰੀਕਾ ਨੇ ਪੂਰੀ ਦੁਨੀਆਂ ਦੀ ਲਗਭਗ ਸਾਰੀ ਰੈਮਡੈਸੇਵੀਅਰ ਖ਼ਰੀਦੀ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਨੇ ਆਉਣ ਵਾਲੇ ਮਹੀਨਿਆਂ ਦੌਰਾਨ ਦੁਨੀਆਂ ਵਿੱਚ ਤਿਆਰ ਹੋਣ ਵਾਲੀ ਰੈਮਡੈਸੇਵੀਅਰ ਦਵਾਈ ਖ਼ਰੀਦ ਲਈ ਹੈ।

    ਇਸ ਦਵਾਈ ਦੀ ਨਿਰਮਾਤਾ ਕੰਪਨੀ ਗਿਲੀਅਡ ਸਾਇੰਸਜ਼ ਹੈ।

    ਦਵਾਈ ਨੂੰ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਕੋਵਿਡ-19 ਦੇ ਇਲਾਜ ਵਿੱਚ ਵਰਤੋਂ ਲਈ ਪਰਵਾਨਗੀ ਦਿੱਤੀ ਸੀ।

    ਦੇਖਿਆ ਗਿਆ ਹੈ ਕਿ ਦਵਾਈ ਮਰੀਜ਼ਾਂ ਦੇ ਜਲਦੀ ਠੀਕ ਹੋਣ ਵਿੱਚ ਮਦਦਗਾਰ ਹੈ।

    ਅਮਰੀਕਾ ਦੇ ਹੈਲਥ ਐਂਡ ਹਿਊਮਨ ਸਰਵਸਿਜ਼ ਡਿਪਾਰਟਮੈਂਟ ਵੱਲੋ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਗਿਲੀਅਡ ਤੋਂ 5,00,000 ਟੀਕਿਆਂ ਦੀ ਖ਼ਰੀਦ ਕੀਤੀ ਹੈ। ਇਹ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਕੁੱਲ ਉਤਪਾਦਨ ਦਾ 90% ਬਣਦਾ ਹੈ।

    ਇਲਾਜ ਦੌਰਾਨ ਰੈਮਡੈਸੇਵੀਅਰ ਦੀਆਂ ਕੁੱਲ 6.25 ਸ਼ੀਸ਼ੀਆਂ (ਇੱਕ ਟੀਕੇ ਦੀ) ਲਗਦੀਆਂ ਹਨ।

    • ਉਹ ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post