You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਅਨਲੌਕ-2 : ਕੀ-ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ ,31 ਜੁਲਾਈ ਤੱਕ ਦਿਸ਼ਾ ਨਿਰਦੇਸ਼ ਜਾਰੀ

ਪੂਰੀ ਦੁਨੀਆਂ 'ਚ ਗਈਆਂ ਪੰਜ ਲੱਖ ਜਾਨਾਂ। ਕੋਵਿਡ-19 ਕਾਰਨ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ, ਬ੍ਰਾਜ਼ੀਲ ਅਤੇ ਬ੍ਰਿਟੇਨ ਵਰਗੇ ਮੁਲਕਾਂ ਵਿੱਚ ਹੋਈਆਂ ਹਨ

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। 30 ਜੂਨ ਦੇ ਲਾਈਵ ਅਪਡੇਟ ਲਈ ਕਲਿੱਕ ਕਰੋ

  2. ਅਨਲੌਕ -2 ਗਾਇਡਲਾਨਜ਼: 31 ਜੁਲਾਈ ਤੱਕ ਜਾਰੀ ਨਵੇਂ ਦਿਸ਼ਾ ਨਿਰਦੇਸ਼

    • ਭਾਰਤ ਸਰਕਾਰ ਨੇ 31 ਜੁਲਾਈ ਤੱਕ ਲਾਗੂ ਰਹਿਣ ਵਾਲੇ ਅਨਲੌਕ -2 ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।
    • ਜਰੂਰੀ ਸੇਵਾਵਾਂ ਨੂੰ ਛੱਡ ਕੇ ਰਾਤ ਦਾ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਜਾਰੀ ਰਹੇਗਾ।
    • 31 ਜੁਲਾਈ ਤੱਕ ਸਕੂਲ ਕਾਲਜ ਅਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ
    • ਧਾਰਮਿਕ ਸਥਾਨ, ਹਵਾਈ ਉਡਾਣਾ ਤੇ
    • ਸਿਨੇਮਾ,ਜਿਮ ਬਾ, ਅਤੇ ਮਨੋਰੰਜਨ ਪਾਰਕ ਵੀ ਬੰਦ ਹੀ ਰਹਿਣਗੇ
    • 31 ਜੁਲਾਈ ਤੱਕ ਮੈਟਰੋ ਵੀ ਨਹੀਂ ਚੱਲੇਗੀ
    • ਸਮਾਜਿਕ, ਸਿਆਸੀ, ਧਾਰਮਿਕ ਇਕੱਠਾ ਉੱਤੇ ਰੋਕ ਵੀ ਜਾਰੀ ਰਹੇਗੀ
    • ਕੰਟਨੇਮੈਂਟ ਜੋਨਾਂ ਵਿਚ ਜਾਰੀ ਸਖ਼ਤੀ ਵੀ ਜਾਰੀ ਹੀ ਰਹੇਗੀ। ਗਤੀਵਿਧੀਆ ਬਾਰੇ ਫੈਸਲਾ ਸੂਬੇ ਕਰਨਗੇ।
    • ਅੰਤਰ ਸੂਬਾਈ ਆਵਾਜਾਈ ਉੱਤੇ ਕੋਈ ਵੀ ਰੋਕ ਨਹੀਂ ਹੈ
  3. ਭਾਰਤ ਦੇ ਹੌਟਸਪੌਟ ਬਣੇ ਸੂਬਿਆਂ ਦਾ ਤਾਜ਼ਾ ਹਾਲਾਤ

    • ਪੰਜਾਬ ਵਿਚ ਸੰਗਰੂਰ ਜ਼ਿਲ੍ਹਾ ਕੋਰੋਨਾ ਦਾ ਨਵਾਂ ਹੌਟਸਪੌਟ ਬਣ ਕੇ ਉੱਭਰ ਰਿਹਾ ਹੈ, ਜਿੱਥੇ ਅੱਜ 60 ਕੇਸ ਆਏ ਹਨ।
    • ਹਿਮਾਚਲ ਨੇ ਸੇਵਾਮੁਕਤ ਹੋਣ ਵਾਲੇ ਡਾਕਟਰਾਂ ਦੇ ਕਾਰਜਕਾਲ ਵਿਚ ਵਾਧੇ ਦਾ ਐਲਾਨ ਕੀਤਾ ਹੈ।
    • ਗੁਜਰਾਤ ਵਿਚ ਪਿਛਲੇ 24 ਘੰਟਿਆਂ ਵਿਚ 19 ਮੌਤਾਂ ਹੋਈਆਂ ਹਨ ਤੇ 626 ਨਵੇਂ ਮਾਮਲੇ ਸਾਹਮਣੇ ਆਏ ਹਨ।
    • ਤਮਿਲਨਾਡੂ ਨੇ 31 ਜੁਲਾਈ ਤੱਕ ਲੌਕਡਾਊਨ ਵਧਾਉਣ ਦਾ ਫੈਸਲਾ ਲਿਆ ਹੈ।
    • ਮਹਾਰਾਸ਼ਟਰ ਸਰਕਾਰ ਨੇ ਕੰਟੇਨਮੈਂਟ ਜੋਨਾਂ ਵਿਚ ਡੋਰ ਟੂ ਡੋਰ ਸਰਵੇ ਕਰਵਾਉਣ ਦੀ ਗੱਲ ਕਹੀ ਹੈ।
    • ਦਿੱਲੀ ਵਿਚ ਵੀ 6 ਜੁਲਾਈ ਤੋਂ ਕੰਟੇਨਮੈਂਟ ਜੋਨਾਂ ਵਿਚ ਕੋਰੋਨਾ ਦਾ ਡੋਰ ਟੂ ਡੋਰ ਸਰਵੇ ਹੋ ਰਿਹਾ ਹੈ।
    • ਦਿੱਲੀ ਵਿਚ 57 ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦਾ ਅੰਕੜਾ 2680 ਹੋ ਗਿਆ ਹੈ।
  4. ਕਰਾਚੀ ਸਟੌਕ ਐਕਸਚੇਂਜ ਉੱਤੇ ਹੋਏ ਹਮਲੇ ਦਾ ਹਰ ਪਹਿਲੂ ਜਾਣੋ

  5. ਕੋਰੋਨਾਵਾਇਰਸ : ਪੰਜਾਬ ਵਿਚ ਸੰਗਰੂਰ ਬਣ ਰਿਹਾ ਨਵਾਂ ਹੌਟਸਪੌਟ

    ਪੰਜਾਬ ਵਿਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਕੇਸਾਂ ਦੀ ਗਿਣਤੀ 5418 ਹੋ ਗਈ ਹੈ, ਜਿੰਨ੍ਹਾਂ ਵਿਚੋਂ 3764 ਠੀਕ ਹੋ ਹਸਪਤਾਲਾਂ ਤੋਂ ਆਪਣੇ ਘਰ ਪਰਤ ਚੁੱਕੇ ਹਨ।

    ਸੋਮਵਾਰ ਸ਼ਾਮ ਤੱਕ ਦੇ ਪੰਜਾਬ ਦੇ ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਵਿਚ 1516 ਐਕਟਿਵ ਕੇਸ ਹਨ।

    ਸੋਮਵਾਰ ਨੂੰ ਸੂਬੇ ਵਿਚ 209 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਸੂਬੇ ਵਿਚ ਮੌਤਾਂ ਦਾ ਅੰਕੜਾ ਵੀ 138 ਨੂੰ ਪਹੁੰਚ ਗਿਆ

    ਪੰਜਾਬ ਵਿਚ ਸੰਗਰੂਰ ਕੋਰੋਨਾ ਦਾ ਨਵਾਂ ਹੌਟਸਪੌਟ ਬਣਦਾ ਜਾ ਰਿਹਾ ਹੈ, ਜਿੱਥੇ ਇੱਕੋ ਦਿਨ 60 ਮਾਮਲੇ ਸਾਹਮਣੇ ਆਏ ਹਨ।

    ਪਟਿਆਲਾ ਵਿਚ 45, ਅੰਮ੍ਰਿਤਸਰ ਵਿਚ 21, ਲੁਧਿਆਣਾ ਵਿਚ 14 ਅਤੇ ਜਲੰਧਰ ਵਿਚ 9 ਨਵੇਂ ਮਾਮਲੇ ਸਾਹਮਣੇ ਆਏ ਹਨ।

    ਅੰਮ੍ਰਿਤਸਰ ਵਿਚ 722, ਲੁਧਿਆਣਾ ਵਿਚ 570, ਜਲੰਧਰ ਵਿਚ 371, ਸੰਗਰੂਰ ਵਿਚ 221 ਤੇ ਪਟਿਆਲਾ ਵਿਚ 144 ਐਕਵਿਟ ਮਾਮਲੇ ਹਨ।

  6. ਪੰਜਾਬ 'ਚ ਮੁੜ ਲੌਕਡਾਊਨ ਲੱਗੇਗਾ ਜਾਂ ਨਹੀਂ, ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ?

  7. ਮਮਤਾ ਬੈਨਰਜੀ ਨੇ ਕੇਂਦਰ ਤੋਂ 1 ਜੁਲਾਈ ਨੂੰ ਰਾਸ਼ਟਰੀ ਛੁੱਟੀ ਐਲਾਨਣ ਦੀ ਮੰਗ ਕੀਤੀ

  8. ਹਰਿਆਣਾ ਵਿੱਚ ਪਲਾਜ਼ਮਾ ਥੈਰੇਪੀ ਨਾਲ ਹੋਵੇਗਾ ਕੋਵਿਡ-19 ਮਰੀਜ਼ਾਂ ਦਾ ਇਲਾਜ

    ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਆਈਸੀਐੱਮਆਰ ਵੱਲੋਂ ਮਨਜ਼ੂਰੀ ਤੋਂ ਬਾਅਦ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਵੇਗਾ।

  9. ਟਰੰਪ ਪੱਖ ਵਿੱਚ ਨਹੀਂ ਪਰ ਉਪ-ਰਾਸ਼ਟਰਪਤੀ ਪੇਂਸ ਨੇ ਕੀਤੀ ਮਾਸਕ ਪਹਿਨਣ ਦੀ ਅਪੀਲ

    ਭਾਵੇਂ ਹੀ ਰਾਸ਼ਟਰਪਤੀ ਡੌਨਲਡ ਟਰੰਪ ਮਾਸਕ ਲਾਜ਼ਮੀ ਕਰਨ ਦੇ ਪੱਖ ਵਿੱਚ ਨਹੀਂ ਹਨ ਪਰ ਅਮਰੀਕਾ ਵਿੱਚ ਲੋਕਾਂ 'ਤੇ ਜਨਤਕ ਥਾਵਾਂ ਉੱਤੇ ਆਪਣਾ ਚਿਹਰਾ ਢੱਕਣ ਦਾ ਦਬਾਅ ਵਧਦਾ ਜਾ ਰਿਹਾ ਹੈ।

    ਟੈਕਸਸ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇੱਥੋਂ ਦੇ ਗਵਰਨਰ ਗ੍ਰੇਗ ਏਬਟ ਨੇ ਕਿਹਾ ਕਿ ਮਾਮਲੇ ਨੇ ਖ਼ਤਰਨਾਕ ਮੋੜ ਲੈ ਲਿਆ ਹੈ ਕਿਉਂਕਿ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ।

    ਉੱਥੇ ਦੇ ਹੀ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਹੈ ਕਿ ਲੋਕਾਂ ਨੂੰ ਆਪਣਾ ਚਿਹਰਾ ਢੱਕਣਾ ਲਈ ਸਥਾਨਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।

  10. ਮਹਾਰਾਸ਼ਟਰ ਵਿੱਚ 31 ਜੁਲਾਈ ਤੱਕ ਵਧਾਇਆ ਗਿਆ ਲੌਕਡਾਊਨ

    ਕੋਰੋਨਾਵਾਇਰਸ ਦਾ ਫੈਲਾਅ ਵਧਣ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਲੌਕਡਾਊਨ ਨੂੰ 31 ਜੁਲਾਈ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

  11. ਅੱਧੇ ਟੋਕਿਓ ਵਾਸੀ 2021 ਵਿੱਚ ਓਲੰਪਿਕ ਕਰਵਾਉਣ ਦੇ ਪੱਖ ਵਿੱਚ ਨਹੀਂ: ਪੋਲ

    ਟੋਕੀਓ ਦੇ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਨਹੀਂ ਲਗਦਾ ਕਿ ਅਗਲੇ ਸਾਲ ਲਈ ਟਲੇ 2020 ਓਲੰਪਿਕ ਨੂੰ 2021 ਵਿੱਚ ਵੀ ਕਰਵਾਇਆ ਜਾਣਾ ਚਾਹੀਦਾ ਹੈ।

    ਏਐਫਪੀ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਇੱਕ ਪੋਲ ਪ੍ਰਕਾਸ਼ਿਤ ਕੀਤਾ ਗਿਆ। ਜਿਸ ਵਿੱਚ ਟੋਕੀਓ ਦੇ ਕਈ ਲੋਕ ਇਸ ਪੱਖ ਵਿੱਚ ਸਨ ਕਿ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਜਾਂ ਤਾਂ ਓਲੰਪਿਕ ਹੋਰ ਅੱਗੇ ਟਾਲਿਆ ਜਾਵੇ ਜਾਂ ਬਿਲਕੁਲ ਰੱਦ ਕੀਤਾ ਜਾਵੇ।

    ਇਹ ਸਰਵੇ ਜਪਾਨ ਦੀਆਂ ਦੋ ਨਿਊਜ਼ ਆਰਗੇਨਾਈਜ਼ੇਸ਼ਨ ਨੇ ਕਰਵਾਇਆ, ਜੋ ਇੱਕ ਸਿੰਗਲ ਡਾਟਾ ਸੋਰਸ ਹੈ। ਪਰ ਕਈ ਸਿਹਤ ਮਾਹਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇੱਕ ਸਾਲ ਅੱਗੇ ਵਧਾਏ ਜਾਣ ਦੇ ਬਾਵਜੂਦ ਖੇਡਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੇਡਣਾ ਮੁਸ਼ਕਲ ਹੋਵੇਗਾ।

    ਪੋਲ ਵਿੱਚ 51.7% ਲੋਕਾਂ ਨੇ ਉਮੀਦ ਜਤਾਈ ਕਿ 2021 ਦੀਆਂ ਖੇਡਾਂ ਨੂੰ ਜਾਂ ਤਾਂ ਫਿਰ ਤੋਂ ਅੱਗੇ ਵਧਾਇਆ ਜਾਵੇਗਾ ਜਾਂ ਰੱਦ ਕਰ ਦਿੱਤਾ ਜਾਵੇਗਾ, ਉੱਥੇ ਹੀ 46.3% ਚਾਹੁੰਦੇ ਹਨ ਕਿ ਓਲੰਪਿਕ ਉਸੇ ਵੇਲੇ ਹੋਵੇ।

  12. ਬ੍ਰਿਟੇਨ ਲਈ ਤਰਾਸਦੀ ਹੈ ਕੋਰੋਨਾਵਾਇਰਸ- ਬੋਰਿਸ ਜੌਨਸਨ

    ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਸੰਕਟ ਬ੍ਰਿਟੇਨ ਲਈ ਤਰਾਸਦੀ ਸਾਬਿਤ ਹੋਇਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਗੱਲ ਦੀ ਜਾਂਚ ਲਈ ਸਹੀ ਸਮਾਂ ਨਹੀਂ ਹੈ ਕਿ ਗ਼ਲਤੀ ਕਿੱਥੇ ਹੋਈ ਹੈ।

    ਟਾਈਮਜ਼ ਰੇਡੀਓ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ, “ਇਹ ਇੱਕ ਤਰਾਸਦੀ ਰਹੀ ਹੈ, ਅਸੀਂ ਇਸ ਨੂੰ ਘਟਾ ਕੇ ਨਹੀਂ ਦੱਸ ਸਕਦੇ। ਦੇਸ ਲਈ ਇਹ ਇੱਕ ਡਰਾਵਨਾ ਤਜਰਬਾ ਰਿਹਾ ਹੈ।”

    ਕੋਵਿਡ-19 ਤੋਂ ਪੀੜਤ ਹੋਣ ਤੋਂ ਬਾਅਦ ਆਈਸੀਯੂ ਵਿੱਚ ਦਾਖ਼ਲ ਰਹਿ ਚੁੱਕੇ ਜੌਨਸਨ ਨੇ ਕਿਹਾ ਹੈ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਅਤੇ ਜਿਨ੍ਹਾਂ ਨੂੰ ਵਾਇਰਸ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਉਨ੍ਹਾਂ ਪ੍ਰਤੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਪਤਾ ਲਗਾਇਆ ਜਾਵੇ ਕਿ ਗ਼ਲਤੀ ਕਿੱਥੇ ਹੋਈ ਹੈ।

  13. ਤਾਜ਼ਾ, ਭਾਰਤ ਵਿੱਚ ਹੁਣ ਤੱਕ ਸਵਾ ਤਿੰਨ ਲੱਖ ਤੋਂ ਵੱਧ ਮਰੀਜ਼ ਹੋਏ ਠੀਕ

    ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਮੁਤਾਬਕ ਸੋਮਵਾਰ ਤੱਕ ਭਾਰਤ ਵਿੱਚ ਕੋਵਿਡ-19 ਦੇ 3 ਲੱਖ 21 ਹਜ਼ਾਰ 722 ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ 58.67 ਫ਼ੀਸਦ ਹੈ।

  14. ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਨੇ ਪਾਕਿਸਤਾਨ ਦੀ ਟਰਾਂਸਜੈਂਡਰ ਕਮਿਊਨਿਟੀ ਦਾ ਕਿਵੇਂ ਬੁਰਾ ਹਾਲ ਕੀਤਾ

    ਟਰਾਂਸਜੈਂਡਰ ਸ਼ਨਾਇਆ ਖ਼ਾਨ ਕੋਰੋਨਾਵਾਇਰਸ ਫੈਲਣ ਤੋਂ ਪਹਿਲਾਂ ਇਸਲਾਮਾਬਾਦ ਦੇ ਚੰਗੇ ਇਲਾਕੇ ਵਿੱਚ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿੰਦੀ ਸੀ

    ਤੇ ਸ਼ਹਿਰ ਦੇ ਆਲੇ-ਦੁਆਲੇ ਫਾਰਮ ਹਾਊਸਾਂ ਵਿੱਚ ਨਾਇਟ ਪਾਰਟੀਆਂ ਵਿੱਚ ਡਾਂਸ ਕਰਕੇ ਆਪਣਾ ਰੁਜ਼ਗਾਰ ਕਮਾ ਰਹੀ ਸੀ ।

    ਪਰ ਕੋਰੋਨਾਵਾਇਰਸ ਮਗਰੋਂ ਲੌਕਡਾਊਨ ਲੱਗਣ ਕਰਕੇ ਉਨ੍ਹਾਂ ਦੀ ਕਮਾਈ ਬੰਦ ਹੋ ਗਈ ਹੈ।

    ਇਸ ਤੋਂ ਬਾਅਦ ਉਨ੍ਹਾਂ ਨੂੰ ਟਰਾਂਸਜੈਂਡਰ ਕਮਿਊਨਟੀ ਸ਼ੈਲਟਰ ਵਿੱਚ ਆਸਰਾ ਲੈਣਾ ਪਿਆ।

  15. ਜ਼ਰੂਰਤ ਪਈ ਤਾਂ ਚੁੱਕਾਂਗਾ ਸਖ਼ਤ ਕਦਮ – ਕੈਪਟਨ ਅਮਰਿੰਦਰ ਸਿੰਘ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਜ਼ਰੂਰਤ ਪਈ ਤਾਂ ਸਾਡੀ ਸਰਕਾਰ ਹਰ ਸਖ਼ਤ ਕਦਮ ਚੁੱਕਣ ਲਈ ਤਿਆਰ ਹਾਂ।

    ਕੈਪਟਨ ਨੇ ਕਿਹਾ ਕਿ ਸਾਡੇ ਕੋਲ ਕੋਵਿਡ-19 ਨਾਲ ਲੜ੍ਹਨ ਲਈ ਪੂਰੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਲਕੇ ਜਿਹੇ ਵੀ ਲੱਛਣ ਵਿਖਾਈ ਦੇਣ ਤਾਂ ਸਜਗ ਹੋ ਜਾਵੋ। ਮਾਸਕ ਪਾਉਣ ਦਾ ਪੂਰਾ ਧਿਆਨ ਰੱਖੋ।

    ਮੁੱਖ ਮੰਤਰੀ ਨੇ ਕੁਝ ਅੰਕੜੇ ਵੀ ਪੇਸ਼ ਕੀਤੇ ਜਿਸ ਵਿਚ ਦੱਸਿਆ ਗਿਆ ਕਿ ਕੋਰੋਨਾਵਾਇਰਸ ਨਾਲ ਲੜਨ ਲਈ ਸਰਕਾਰ ਦੀ ਸਮਰਥਾ ਇਸ ਵੇਲੇ ਕੀ ਹੈ।

    ਇਸ ਤੋਂ ਇਲਾਵਾ ਉਨ੍ਹਾਂ ਨੇ ਚੀਨ-ਭਾਰਤ ਵਿਵਾਦ ਦਾ ਜਿਕਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਚੀਨ ਖਿਲਾਫ਼ ਸਖ਼ਤ ਰੁਖ਼ ਇਖ਼ਤਿਆਰ ਕਰਨਾ ਚਾਹੀਦਾ ਹਨ।

    ਨਾਲ ਹੀ ਕੈਪਟਨ ਨੇ ਕਿਹਾ ਹੈ ਕਿ ਵਿਵਾਦਿਤ ਪੀਐੱਮ ਕੇਅਰ ਫੰਡ ਲਈ ਜੇਕਰ ਚੀਨੀ ਕੰਪਨੀਆਂ ਵਲੋਂ ਕੋਈ ਵੀ ਮਦਦ ਰਾਸ਼ੀ ਆਈ ਹੈ ਤਾਂ ਉਸ ਨੂੰ ਵਾਪਸ ਕਰਨਾ ਚਾਹੀਦਾ ਹੈ।

  16. LNJP ਹਸਪਤਾਲ ਵਿਚ ਇੱਕ ਸੀਨੀਅਰ ਡਾਕਟਰ ਦੀ ਮੌਤ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਤੋਂ ਐੱਲਐੱਨਜੇਪੀ ਹਸਪਤਾਲ ਦੇ ਸੀਨੀਅਰ ਡਾਕਟਰ ਅਸੀਮ ਗੁਪਤਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।

    ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਲਿਖਿਆ, ''ਡਾਕਟਰ ਅਸੀਮ ਗੁਪਤਾ ਦੀ ਕੱਲ੍ਹ ਕੋਵਿਡ -19 ਕਾਰਨ ਮੌਤ ਹੋ ਗਈ। ਉਹ ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਵਿਚ ਜੁਟੇ ਹੋਏ ਸਨ।

    ਅਸੀਂ ਇੱਕ ਕੀਮਤੀ ਯੋਧਾ ਗੁਆ ਲਿਆ ਹੈ। ਦਿੱਲੀ ਉਨ੍ਹਾਂ ਦੀ ਕੁਰਬਾਨੀ ਅਤੇ ਇਰਾਦੇ ਨੂੰ ਸਲਾਮ ਕਰਦਾ ਹੈ। ਮੈਂ ਉਨ੍ਹਾਂ ਦੀ ਪਤਨੀ ਨਾਲ ਗੱਲ ਕੀਤੀ ਅਤੇ ਦੁਖ ਜ਼ਾਹਰ ਕੀਤਾ।''

  17. ਚੀਨ ਨੇ ਬੀਜਿੰਗ ਨੇੜੇ ਹੁਬੇ ਵਿਚ ਲਗਾਇਆ ਸਖ਼ਤ ਲੌਕਡਾਊਨ

    ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੀਨ ਨੇ ਰਾਜਧਾਨੀ ਬੀਜਿੰਗ ਦੇ ਨੇੜੇ ਹੁਬੇ ਸੂਬੇ ਵਿੱਚ ਸਖ਼ਤ ਲੌਕਡਾਊਨ ਲਗਾ ਦਿੱਤਾ ਹੈ।

    ਇਸ ਲੌਕਡਾਊਨ ਨਾਲ ਕਰੀਬ ਚਾਰ ਲੱਖ ਲੋਕ ਪ੍ਰਭਾਵਤ ਹੋਣਗੇ।

    ਪਿਛਲੇ ਸਾਲ ਦੇ ਅੰਤ ਵਿੱਚ ਕੋਰੋਨਾ ਦੀ ਲਾਗ ਚੀਨ ਤੋਂ ਸ਼ੁਰੂ ਹੋਈ ਸੀ, ਪਰ ਉਦੋਂ ਤੋਂ ਚੀਨ ਵਿੱਚ ਲਾਗ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ।

    ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਸਿਰਫ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਹੀ ਘਰ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਏਗੀ, ਜਦੋਂਕਿ ਦਿਨ ਵਿਚ ਸਿਰਫ਼ ਇੱਕ ਵਿਅਕਤੀ ਘਰ ਦੀਆਂ ਜ਼ਰੂਰੀ ਚੀਜ਼ਾਂ ਖਰੀਦਣ ਲਈ ਬਾਹਰ ਜਾ ਸਕੇਗਾ।

    ਕਿਸੇ ਵੀ ਬਾਹਰਲੇ ਵਿਅਕਤੀ ਨੂੰ ਕਿਸੇ ਵੀ ਇਮਾਰਤ, ਕਿਸੇ ਕਮਿਊਨਿਟੀ ਅਤੇ ਕਿਸੇ ਵੀ ਪਿੰਡ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

    ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਪੁਲਿਸ ਉਨ੍ਹਾਂ ਨੂੰ ਸਜ਼ਾ ਦੇਵੇਗੀ।

  18. ਅਮਰੀਕਾ ਵਿਚ ਪਿਛਲੇ 7 ਹਫ਼ਤਿਆਂ ਤੋਂ ਲੱਗ ਰਿਹਾ ਲੰਗਰ

    ਵਾਸ਼ਿੰਗਟਨ ਦੇ ਸਿਲਵਰ ਸਪ੍ਰਿੰਗ ਵਿਚ ਪਿਛਲੇ 7 ਹਫ਼ਤਿਆਂ ਤੋਂ ਲੰਗਰ ਦਾ ਪ੍ਰਬੰਧ ਗੁਰੂ ਨਾਨਕ ਫਾਊਂਡੇਸ਼ਨ ਆਫ਼ ਅਮਰੀਕਾ ਗੁਰਦੁਆਰੇ ਵਲੋਂ ਕੀਤਾ ਜਾ ਰਿਹਾ ਹੈ।

    ਹਰ ਐਤਵਾਰ ਨੂੰ ਇੱਥੇ ਖ਼ਰਾਬ ਨਾ ਹੋਣ ਵਾਲਾ ਰਾਸ਼ਨ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ।

  19. ਭਾਰਤ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ ਕਿੰਨੇ ਮਾਮਲੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ ਤਕਰੀਬਨ 5.5 ਲੱਖ ਦੇ ਨੇੜੇ ਪਹੁੰਚੇ।

  20. ਪਿਛਲੇ 24 ਘੰਟਿਆਂ ਵਿਚ 21 ਹੋਰ ਬੀਐੱਸਐੱਫ ਜਵਾਨਾਂ ਨੂੰ ਲੱਗੀ ਕੋਰੋਨਾ ਦੀ ਲਾਗ

    ਪਿਛਲੇ 24 ਘੰਟਿਆਂ ਵਿੱਚ 21 ਹੋਰ ਬੀਐੱਸਐੱਫ ਜਵਾਨਾਂ (ਬਾਰਡਰ ਸਿਕਉਰਿਟੀ ਫੋਰਸ) ਦਾ ਕੋਰੋਨਾ ਟੈਸਟ ਪੌਜ਼ਿਟਿਵ ਆਇਆ ਹੈ।

    ਇਸ ਨਾਲ ਹੁਣ ਤੱਕ ਕੁੱਲ 970 ਬੀਐੱਸਐੱਫ ਜਵਾਨ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ।

    ਖ਼ਬਰ ਏਜੰਸੀ ਏਐੱਨਆਈ ਮੁਤਾਬ਼ਕ, 305 ਕੇਸ ਐਕਟਿਵ ਹਨ ਅਤੇ ਹੁਣ ਤੱਕ 655 ਜਵਾਨ ਠੀਕ ਹੋ ਚੁੱਕੇ ਹਨ।