You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: -ਪੰਜਾਬ ਦੇ ਕੀ ਹਨ ਤਾਜ਼ਾ ਹਾਲਾਤ ਤੇ ਮੋਦੀ ਨੇ ਕੀ ਕੀਤੇ ਨਵੇਂ ਐਲਾਨ

ਭਾਰਤ ਸਰਕਾਰ ਨੇ 31 ਜੁਲਾਈ ਤੱਕ ਲਾਗੂ ਰਹਿਣ ਵਾਲੇ ਅਨਲੌਕ-2 ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ

ਲਾਈਵ ਕਵਰੇਜ

  1. ਅਸੀਂ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। 1 ਜੁਲਾਈ ਦੇ ਲਾਈਵ ਅਪਡੇਟਸ ਲਈ ਕਲਿੱਕ ਕਰੋ

  2. COVAXIN : ਕੋਰੋਨਾਵਾਇਰਸ ਦੇ ਟੀਕੇ ਦਾ ਭਾਰਤ ਵਿਚ ਹੋਣ ਜਾ ਰਿਹਾ ਮਨੁੱਖੀ ਟਰਾਇਲ

  3. ਪੰਜਾਬ ਅਪ਼ਡੇਟ : 10 ਜ਼ਿਲ੍ਹੇ ਜਿਨ੍ਹਾਂ ਵਿਚ ਸਭ ਤੋਂ ਵੱਧ ਕੇਸ ਹਨ

  4. ਕੋਰੋਨਾਵਾਇਰਸ: ਬਿਨਾਂ ਲੱਛਣਾਂ ਵਾਲੇ ਮਰੀਜ਼ ਲਾਗ ਫੈਲਾ ਸਕਦੇ ਨੇ?

    ਭਾਰਤ ਵਿਚ ਜੁਲਾਈ 'ਚ ਸਥਾਨਕ ਤੌਰ 'ਤੇ ਬਣੇ ਕੋਰੋਨਾਵਾਇਰਸ ਵੈਕਸੀਨ ਨਾਲ ਵਲੰਟੀਅਰਾਂ ਦਾ ਟੀਕਾਕਰਨ ਕੀਤਾ ਜਾਵੇਗਾ।

    ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਦੁਆਰਾ ਕੀਤੇ ਜਾ ਰਹੇ ਟਰਾਇਲ਼ ਵਜੋਂ ਕੁਝ ਮਰੀਜਾਂ ਨੂੰ ਟੀਕਾ ਲਗਾਇਆ ਜਾਵੇਗਾ।

    ਪਸ਼ੂਆਂ ਤੇ ਕੀਤੇ ਗਏ ਟੈਸਟ ਤੋਂ ਪਤਾ ਲੱਗਦਾ ਹੈ ਕਿ ਟੀਕਾ ਸੁਰੱਖਿਅਤ ਹੈ ਅਤੇ ਇਮਿਉਨਿਟੀ ਦਾ ਪ੍ਰਭਾਵਸ਼ਾਲੀ ਪ੍ਰਤੀਕਰਮ ਪੈਦਾ ਕਰਦਾ ਹੈ।

    ਪੂਰੀ ਦੁਨੀਆਂ ਵਿੱਚ ਵੈਕਸੀਨ ਦੇ ਲਈ ਟਰਾਇਲ ਕੀਤੇ ਜਾ ਰਹੇ ਹਨ। ਲਗਭਗ 120 ਵੈਕਸੀਨ ਪ੍ਰੋਗਰਾਮ ਚੱਲ ਰਹੇ ਹਨ। ਕਰੀਬ ਅੱਧਾ ਦਰਜਨ ਭਾਰਤੀ ਫਰਮਾਂ ਟੀਕਾ ਲੱਭ ਰਹੀਆਂ ਹਨ।

  5. ਕੋਰੋਨਾਵਾਇਰਸ ਰਾਊਂਡ ਅਪ: ਭਾਰਤ ਦੀਆਂ ਟੀਕਾ ਬਣਾਉਣ ਦੀਆਂ ਕੋਸ਼ਿਸ਼ਾਂ ਕਿੱਥੇ ਪਹੁੰਚੀਆਂ ਤੇ ਕਿਹੜਾ ਨਵਾਂ ਵਾਇਰਸ ਡਰਾ ਰਿਹਾ

  6. ਚੀਨ 'ਚ ਨਵਾਂ ਵਾਇਰਸ : ਕੋਰੋਨਾ ਵਰਗੀ ਇੱਕ ਹੋਰ ਮਹਾਮਾਰੀ ਦੀ ਆਹਟ

  7. ਕੋਰੋਨਾ ਅਪਡੇਟ : ਪੰਜਾਬ ਵਿਚ ਕੀ ਰਹੇ ਹਾਲਾਤ

    • ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ 30 ਜੂਨ ਸ਼ਾਮ ਤੱਕ ਸੂਬੇ ਵਿਚ 5568 ਕੋਰੋਨਾ ਮਾਮਲੇ ਹੋ ਗਏ ਹਨ।
    • ਹੁਣ ਤੱਕ3867 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ ਅਤੇ 1557 ਐਕਟਿਵ ਮਰੀਜ਼ ਹਨ
    • 23 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਆਕਸੀਜਨ ਸਪੋਰਟ ਉੱਤੇ ਰੱਖਿਆ ਗਿਆ ਹੈ।
    • ਮੰਗਲਵਾਰ ਨੂੰ ਸੂਬੇ ਵਿਚ 6 ਮੌਤਾਂ ਦਰਜ ਹੋਈਆਂ ਅਤੇ ਅੰਕੜਾ 144 ਨੂੰ ਪਾਰ ਕਰ ਗਿਆ।
    • ਅੰਮ੍ਰਿਸਤਰ ਵਿਚ ਇੱਕੋ ਦਿਨ 3 ਮੌਤਾਂ ਹੋਈਆਂ ਹਨ।
    • ਲੁਧਿਆਣਾ,ਜਲੰਧਰ ਅਤੇ ਸੰਗਰੂਰ ਵਿਚ ਕ੍ਰਮਵਾਰ 45, 26 ਅਤੇ 22 ਮਾਮਲੇ ਸਾਹਮਣੇ ਆਏ ਹਨ।
  8. ਖ਼ਰਾਬ ਹੋਣ ਲੱਗੀ ਅਫ਼ਗਾਨਿਸਤਾਨ ਦੇ ਹਸਪਤਾਲਾਂ ਦੀ ਹਾਲਤ

    ਕੋਰੋਨਾਵਾਇਰਸ ਫੈਲਦਿਆਂ ਹੀ ਅਫ਼ਗਾਨਿਸਤਾਨ ਵਿੱਚ ਦਹਾਕਿਆਂ ਤੋਂ ਜਾਰੀ ਜੰਗ ਨਾਲ ਅਧਮੋਈ ਸਿਹਤ ਪ੍ਰਣਾਲੀ ਦੀਆਂ ਖ਼ਾਮੀਆਂ ਨਜ਼ਰ ਆਉਣ ਲੱਗੀਆਂ ਹਨ।

    ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਅਤੇ ਹੋਰਨਾਂ ਚੀਜ਼ਾਂ ਦੀ ਆਪੂਰਤੀ ਨੂੰ ਲੈ ਕੇ ਚਿੰਤਾ ਵਧਣ ਲੱਗੀ ਹੈ। ਕਾਬੂਲ ਦੇ ਇੱਕ ਡਾਕਟਰ ਨੇ ਦੱਸਿਆ ਹੈ ਕਿ ਆਕਸੀਜਨ ਦੇ ਸਲੈਂਡਰ ਆਉਣ ’ਤੇ ਮਰੀਜ਼ ਦੇ ਰਿਸ਼ਤੇਦਾਰ ਲੜ ਰਹੇ ਹਨ।

    ਅਜੇ ਤੱਕ ਅਫ਼ਗਾਨਿਸਤਾਨ ਵਿੱਚ ਲਾਗ ਦੇ 31 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ। ਟੈਸਟ ਕੀਤੇ ਗਏ ਲੋਕਾਂ ਕਰੀਬ ਅੱਧੇ ਲੋਕ ਪੌਜ਼ੀਟਿਵ ਆਏ ਹਨ।

  9. ਐਰੀਜ਼ੋਨਾ ਨੇ ਪਾਬੰਦੀਆਂ ਹਟਾਉਣ ਦਾ ਵਿਚਾਰ ਬਦਲਿਆ

    ਅਮਰੀਕੀ ਸੂਬੇ ਐਰੀਜ਼ੋਨਾ ਨੇ ਕੋਰੋਨਾਵਾਇਰਸ ਕਾਰਨ ਲਗੀਆਂ ਪਾਬੰਦੀਆਂ ਨੂੰ ਹਟਾਉਣ ਦਾ ਵਿਚਾਰ ਬਦਲ ਦਿੱਤਾ ਹੈ। ਉਨ੍ਹਾਂ ਨੇ ਇਹ ਫੈਸਲਾ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਲਿਆ ਹੈ।

    ਇਸ ਤੋਂ ਪਹਿਲਾਂ ਫਲੋਰੀਡਾ ਤੇ ਟੈਕਸਸ ਨੇ ਵੀ ਲੌਕਡਾਊਨ ਹਟਾਉਣ ਨਾ ਹਟਾਉਣ ਦਾ ਫ਼ੈਸਲਾ ਲਿਆ ਸੀ

  10. ਪ੍ਰਧਾਨ ਮੰਤਰੀ ਮੋਦੀ ਦਾ ਕੋਰੋਨਾ ਕਾਲ ਦਾ 6ਵਾਂ ਦੇਸ ਦੇ ਨਾਂ ਸੰਦੇਸ਼

  11. ਗਰੀਬ ਕਲਿਆਣ ਅੰਨ ਯੋਜਨਾ 'ਚ ਨਵੰਬਰ ਤੱਕ ਵਾਧਾ

    ਅੱਜ ਮੈਂ ਇਸੇ ਨਾਲ ਜੁੜੀ ਇੱਕ ਅਹਿਮ ਐਲਾਨ ਕਰਨ ਜਾ ਰਿਹਾ ਹੈ ਸਾਡੇ ਦੇਸ ਵਿੱਚ ਮੀਂਹ ਦੇ ਦਿਨਾਂ ਵਿੱਚ ਅਤੇ ਉਸ ਤੋਂ ਬਾਅਦ ਖੇਤੀਬਾੜੀ ਸੈਕਟਰ ਵਿੱਚ ਵੱਧ ਕੰਮ ਹੁੰਦਾ ਹੈ।

    ਹੋਰ ਸੈਕਟਰਾਂ ਵਿੱਚ ਕੰਮ ਘੱਟ ਹੁੰਦਾ ਹੈ ਤਿਉਹਾਰਾਂ ਦਾ ਵਕਤ ਲੋੜ ਤੇ ਖਰਚ ਵਧਾਉਂਦਾ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਨਵੰਬਰ ਮਹੀਨੇ ਦੇ ਆਖਿਰ ਤੱਕ ਕਰ ਦਿੱਤਾ ਜਾਵੇਗਾ।

    ਸਰਕਾਰ ਵੱਲੋਂ ਇਨ੍ਹਾਂ ਪੰਜ ਮਹੀਨਿਆਂ ਦੇ ਲਈ 80 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਤੀ ਵਿਅਕਤੀ 5 ਕਿਲੋ ਕਣਕ ਜਾਂ 5 ਕਿਲੋਂ ਚਾਵਲ ਮੁਹੱਈਆ ਕਰਵਾਇਆ ਜਾਵੇਗਾ।

    ਇਸ ਯੋਜਨਾ ਵਿੱਚ 90 ਹਜਾਰ ਕਰੋੜ ਤੋਂ ਵੱਧ ਖਰਚ ਹੋਵੇਗਾ ਹੁਣ ਪੂਰੇ ਭਾਰਤ ਲਈ ਇੱਕ ਰਾਸ਼ਣ ਕਾਰਡ ਦੀ ਵਿਵਸਥਾ ਹੋ ਰਹੀ ਹੈ।

    ਇਸ ਦਾ ਸਭ ਤੋਂ ਵੱਡਾ ਲਾਭ ਉਨ੍ਹਾ ਨੂੰ ਮਿਲੇਗਾ ਜੋ ਰੁਜ਼ਗਾਰ ਲਈ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਜਾਂਦੇ ਹਨ

  12. ਗਰੀਬਾਂ ਨੂੰ ਦਿੱਤੇ 31 ਹਜ਼ਾਰ ਕਰੋੜ

    ਭਾਰਤ ਵਿੱਚ ਪਿੰਡ ਦਾ ਪ੍ਰਧਾਨ ਹੋਵੇ ਜਾਂ ਦੇਸ ਦਾ ਪ੍ਰਧਾਨ ਮੰਤਰੀ, ਕੋਈ ਵੀ ਨਿਯਮਾਂ ਤੋਂ ਉੱਤੇ ਨਹੀਂ ਹੈ, ਬੀਤੇ ਤਿੰਨ ਮਹੀਨਿਆਂ ਵਿੱਚ 80 ਕਰੋੜ ਗਰੀਬ ਪਰਿਵਾਰਾਂ ਦੇ ਜਨਧਨ ਖਾਤਿਆਂ ਵਿੱਚ 31 ਹਜਾਰ ਕਰੋੜ ਰੁਪਏ ਜਮਾ ਕਰਵਾਏ ਗਏ।

    ਇਸ ਦੇ ਨਾਲ ਹੀ ਪਿੰਡਾਂ ਵਿੱਚ ਗਰੀਬਾਂ ਨੂੰ ਰੋਜ਼ਗਾਰ ਦੇਣ ਲਈ ਸਰਕਾਰ 50 ਹਜਾਰ ਕਰੋੜ ਰੁਪਏ ਖਰਚ ਕਰ ਰਹੀ ਹੈ ਕੋਰੋਨ ਨਾਲ ਲੜਦੇ ਹੋਏ 80 ਕਰੋੜ ਤੋਂ ਵੱਧ ਲੋਕਾਂ ਨੂੰ ਅਨਾਜ ਮੁਫ਼ਤ ਦਿੱਤਾ ਗਿਆ

  13. ਅਨਲੌਕ-1 ਤੋਂ ਬਾਅਦ ਲਾਪਰਵਾਹੀ ਵਧ ਗਈ -ਮੋਦੀ

    ਲੌਕਡਾਊਨ ਨੇ ਭਾਰਤ ਵਿਚ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਹੈ। ਪਰ ਅਨਲੌਕ -1 ਤੋਂ ਬਾਅਦ ਲਾਪਰਵਾਹੀ ਵਧ ਗਈ ਹੈ। ਇਹ ਬਹੁਤ ਹੀ ਚਿੰਤਾ ਦਾ ਕਾਰਨ ਹੈ।

    ਲੌਕਡਾਊਨ ਦੌਰਾਨ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ ਸੀ, ਉਸੇ ਤਰ੍ਹਾਂ ਦੀ ਸਖ਼ਤੀ ਵਰਤਣ ਦੀ ਲੋੜ ਹੈ।

    ਕੰਟੇਨਮੈਂਟ ਜੋਨਾਂ ਵਿਚ ਖਾਸ ਖਿਆਲ ਰੱਖਣ ਦੀ ਲੋੜ ਹੈ।

  14. ਚੀਨ ਦੇ ਸੂਰਾਂ 'ਚ ਇੱਕ ਨਵਾਂ ਵਾਇਰਸ ਮਿਲਿਆ ਜੋ 'ਬਣ ਸਕਦਾ ਹੈ ਮਹਾਂਮਾਰੀ'

    ਚੀਨ ਵਿੱਚ ਇੱਕ ਹੋਰ ਵਾਇਰਸ ਦਾ ਵਿਗਿਆਨੀਆਂ ਨੂੰ ਪਤਾ ਲਗਿਆ ਹੈ ਜੋ ਇੱਕ ਮਹਾਂਮਾਰੀ ਦਾ ਰੂਪ ਲੈ ਸਕਦਾ ਹੈ। ਇਹ ਵਾਇਰਸ ਸੂਰਾਂ ਵਿੱਚ ਮਿਲਿਆ ਹੈ।

    ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤੇਜ਼ੀ ਨਾਲ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਫ਼ੈਲ ਸਕਦਾ ਹੈ ਜਿਸ ਕਰਕੇ ਇਸ ਦੀ ਪੂਰੀ ਦੁਨੀਆਂ ਵਿੱਚ ਫੈਲਣ ਦੀ ਸਮਰਥਾ ਹੈ।

    ਮਾਹਿਰ ਅਜੇ ਇਸ ਨੂੰ ਹਾਲ ਦੀ ਸਮੱਸਿਆ ਨਹੀਂ ਮੰਨ ਰਹੇ ਹਨ ਪਰ ਇਹ ਮੰਨਦੇ ਹਨ ਕਿ ਇਸ ਉੱਤੇ ਨਿਗਰਾਨੀ ਰੱਖਣ ਦੀ ਲੋੜ ਹੈ।

  15. ਕੋਰੋਨਾਵਾਇਰਸ ਦੀ ਦਵਾਈ ਦੇ ਭਾਰਤ 'ਚ ਵੀ ਸ਼ੁਰੂ ਹੋਣਗੇ ਟ੍ਰਾਇਲ

    ਜੁਲਾਈ ਮਹੀਨੇ ਵਿੱਚ ਭਾਰਤ ਦੇ ਕੁਝ ਵਲੰਟੀਅਰਜ਼ ਨੂੰ ਭਾਰਤ ਵਿੱਚ ਹੀ ਵਿਕਸਿਤ ਇੱਕ ਕੋਰੋਨਾਵਾਇਰਸ ਵੈਕਸੀਨ ਲਗਾਈ ਜਾਵੇਗੀਇਸ ਵੈਕਸੀਨ ਨੂੰ ਹੈਦਰਾਬਾਦ ਦੀ ਇੱਕ ਫਾਰਮਾ ਕੰਪਨੀ - ਭਾਰਤ ਬਾਇਓਟੈਕ ਨੇ ਤਿਆਰ ਕੀਤਾ ਹੈ

    ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਇਨਸਾਨਾਂ ਉੱਤੇ ਛੇਤੀ ਹੀ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰਨ ਵਾਲੀ ਹੈ

    ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿੰਨੇ ਵਲੰਟੀਅਰਜ਼ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ

    ਕੰਪਨੀ ਦੇ ਅਨੁਸਾਰ, ਜਾਨਵਰਾਂ ਉੱਤੇ ਵੈਕਸੀਨ ਦੇ ਨਤੀਜੇ ਉਤਸ਼ਾਹਤ ਕਰਨ ਵਾਲੇ ਸਨ ਅਤੇ ਉਹ ਸੁਰੱਖਿਅਤ ਵੀ ਸਾਬਿਤ ਹੋਏ ਹਨਦੁਨੀਆਂ ਦੇ ਕਈ ਦੇਸ ਫਿਲਹਾਲ ਕੋਰੋਨਾਵਾਇਰਸ ਵੈਕਸੀਨ ਦੇ ਟ੍ਰਾਇਲ ਕਰ ਰਹੇ ਹਨ

    ਜਾਣਕਾਰਾਂ ਅਨੁਸਾਰ ਮੌਜੂਦਾ ਵੇਲੇ 120 ਤੋਂ ਵੱਧ ਵੈਕਸੀਨ ਦੇ ਪ੍ਰੋਗਰਾਮ ਚੱਲ ਰਹੇ ਹਨਕਰੀਬ ਅੱਧਾ ਦਰਜਨ ਭਾਰਤੀ ਫਾਰਮਾ ਕੰਪਨੀਆਂ ਕੋਰੋਨਾਵਾਇਰਸ ਦੀ ਵੈਕਸੀਨ ਤਿਆਰ ਕਰਨ ਵਿੱਚ ਲੱਗੀਆਂ ਹਨ

  16. ਭਾਰਤ 'ਚ ਟਿਕ-ਟੌਕ ਸਣੇ 59 ਐਪਸ 'ਤੇ ਪਾਬੰਦੀ ਦੇ ਮਾਅਨੇ ਕੀ ਹੋਣਗੇ

    ਭਾਰਤ ਨੇ ਚੀਨ ਜਾਂ ਚੀਨੀ ਕੰਪਨੀਆਂ ਦਾ ਨਾਮ ਲਏ ਬਗੈਰ ਟਿਕ-ਟੌਕ ਸਣੇ 59 ਐਪਸ ਉੱਤੇ ਪਾਬੰਦੀ ਐਲਾਨੀ ਹੈI ਇਸ ਬੈਨ ਦਾ ਕਿਸ ਨੂੰ ਕਿੰਨਾ ਨੁਕਸਾਨ ਹੋਵੇਗਾ ਅਤੇ ਕਿਸ ਨੂੰ ਫਾਇਦਾ ਮਿਲ ਸਕਦਾ ਹੈ, ਇਨ੍ਹਾਂ ਮੁੱਦਿਆਂ ਦਾ ਇਹ ਹੈ ਇੱਕ ਵਿਸ਼ਲੇਸ਼ਣI

  17. ਕੋਰੋਨਾਵਾਇਰਸ: ਪਾਕਿਸਤਾਨ 'ਚ ਰੇਡੀਓ ਬਣਿਆ ਬੱਚਿਆਂ ਦੀ ਪੜ੍ਹਾਈ ਦਾ ਜ਼ਰੀਆ

    ਕੋਰੋਨਾਵਾਇਰਸ ਫੈਲਣ ਤੋਂ ਬਾਅਦ ਗਿਲਗਿਤ ਬਲਤਿਸਤਾਨ ਦੇ ਸਕੂਲ ਬੰਦ ਹਨ ਜਿੱਥੇ ਬੱਚਿਆਂ ਨੇ ਰੇਡੀਓ ਜ਼ਰੀਏ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ ਹੈ।

  18. ਕੋਰੋਨਾਵਾਇਰਸ: ਦੁਨੀਆਂ ਭਰ ਦੇ ਹਾਲਾਤ

    • ਨਿਊਯਾਰਕ ਦੇ ਗਵਰਨਰ ਐਂਡਰਿਊ ਕੂਮੋ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇੱਕ ਕਾਰਜਕਾਰੀ ਆਦੇਸ਼ ’ਤੇ ਹਸਤਾਖ਼ਰ ਕਰਨ ਦੀ ਅਪੀਲ ਕੀਤੀ ਹੈ, ਜਿਸ ਦੇ ਤਹਿਤ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਜਾਵੇ।
    • ਲਾਸ ਐਂਜਲਸ ਕਾਊਂਟੀ ਵਿੱਚ ਸੋਮਵਾਰ ਨੂੰ ਇੱਕ ਦਿਨ ਵਿੱਚ ਸਾਹਮਣੇ ਆਏ 3 ਹਜ਼ਾਰ ਨਵੇਂ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਉੱਥੇ ਕੁੱਲ ਮਾਮਲਿਆਂ ਦੀ ਗਿਣਤੀ ਇੱਕ ਲੱਖ ਤੋਂ ਵੱਧ ਹੋ ਗਈ ਹੈ।
    • ਬ੍ਰਿਟੇਨ ਦੀ ਸਰਕਾਰ ਨੇ ਸੋਮਵਾਰ ਨੂੰ ਲੈਸਟਰ ਸ਼ਹਿਰ ਵਿੱਚ ਲੌਕਡਾਊਨ ਲਗਾ ਦਿੱਤਾ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਕਿਉਂਕਿ ਦੇਸ਼ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਇੱਥੇ ਲਾਗ ਦੀ ਦਰ ਕਿਤੇ ਜ਼ਿਆਦਾ ਹੈ।
    • ਆਇਰਲੈਂਡ ਦੇ ਚੀਫ ਮੈਡੀਕਲ ਅਫ਼ਸਰ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈ, ਇਸ ਨਾਲ ਪਾਬੰਦੀਆਂ ਵਿੱਚ ਛੋਟ ਦੇਣ ਦੀ ਯੋਜਨਾ ਨੂੰ ਧੱਕਾ ਲਗ ਸਕਦਾ ਹੈ।
    • ਇਰਾਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇਰਾਨ ਵਿੱਚ ਕੋਵਿਡ-19 ਤੋਂ 162 ਵੱਧ ਮੌਤਾਂ ਹੋਈਆਂ। ਫਰਵਰੀ ਵਿੱਚ ਕੋਰੋਨਾਵਾਇਰਸ ਸ਼ੁਰੂ ਹੋਣ ਤੋਂ ਲੈ ਕੇ ਇਹ ਹੁਣ ਤੱਕ ਸਭ ਤੋਂ ਵੱਡਾ ਅੰਕੜਾ ਹੈ।
    • ਚੀਨ ਨੇ ਐਨਸ਼ਿਨ ਕਾਊਂਟੀ ਵਿੱਚ ਕੋਵਿਡ-19 ਦੇ ਛੋਟੇ ਕਲੱਸਟਰ ਨਾਲ ਨਜਿੱਠਣ ਲਈ ਚਾਰ ਲੱਖ ਤੋਂ ਜ਼ਿਆਦਾ ਲੋਕਾਂ ’ਤੇ ਪਾਬੰਧੀ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ ਇਲਾਕੇ ਦੀ ਕਰੀਬ 5 ਲੱਖ ਆਬਾਦੀ ਨੂੰ ਲੌਕਡਾਊਨ ਵਿੱਚ ਪਾ ਦਿੱਤਾ ਹੈ, ਇਹ ਇਲਾਕਾ ਬੀਜਿੰਗ ਨੇੜੇ ਪੈਂਦਾ ਹੈ।
  19. ਪਿਛਲੇ 24 ਘੰਟਿਆਂ ’ਚ 18 ਹਜ਼ਾਰ ਤੋਂ ਵੱਧ ਨਵੇਂ ਕੇਸ ਤੇ 418 ਮੌਤਾਂ

    ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 18,522 ਨਵੇਂ ਕੇਸ ਅਤੇ 418 ਮੌਤਾਂ ਦਰਜ ਹੋਈਆਂ ਹਨ।

    ਇਸ ਦੇ ਨਾਲ ਹੀ ਭਾਰਤ ਵਿੱਚ ਕੁੱਲ 5,66,840 ਮਾਮਲੇ ਹੋ ਗਏ ਹਨ, ਇਨ੍ਹਾਂ ਵਿੱਚੋਂ 2,15,125 ਸਰਗਰਮ ਮਾਮਲੇ ਹਨ ਅਤੇ 3,34,822 ਠੀਕ ਵੀ ਹੋਏ ਹਨ।

  20. ਆਸਟਰੇਲੀਆ: ਸੂਬਾਈ ਸਰਹੱਦਾਂ ਨੂੰ ਖੋਲ੍ਹੇ ਜਾਣ ਦੀ ਯੋਜਨਾ ਕੀਤੀ ਰੱਦ

    ਦੱਖਣੀ ਆਸਟਰੇਲੀਆ ਅਤੇ ਕੁਈਨਜ਼ਲੈਂਡ ਨੇ ਆਪਣੇ ਸੂਬੇ ਦੀਆਂ ਸਰਹੱਦਾਂ ਨੂੰ ਪੂਰੇ ਆਸਟਰੇਲੀਆ ਲਈ ਖੋਲ੍ਹਣ ਦੀ ਆਪਣੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਵਿਕਰਟੋਰੀਆ ਵਿੱਚ ਮਹਾਂਮਾਰੀ ਦਾ ਫੈਲਾਅ ਵੱਧ ਰਿਹਾ ਹੈ।

    ਵਿਕਟੋਰੀਆ ਵਿੱਚ ਪਿਛਲੇ ਕੁਝ ਦਿਨਾਂ ਤੋਂ ਦੋਹਰੇ ਅੰਕੜਿਆਂ ਵਿੱਚ ਕੇਸ ਦਰਜ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਉੱਥੇ 64 ਕੇਸ ਦਰਜ ਹੋਏ ਹਨ।

    ਪਿਛਲੇ ਤਿੰਨ ਮਹੀਨਿਆਂ ਦੌਰਾਨ ਮੈਲਬਰਨ ਦੇ ਕਈ ਇਲਾਕਿਆਂ ਵਿੱਚ ਆ ਰਹੇ ਮਾਮਲੇ ਆਸਟਰੇਲੀਆ ਦੀ ਸਭ ਤੋਂ ਵੱਡੀ ਚਿੰਤਾ ਬਣੇ ਹੋਏ ਹਨ।

    ਇਸ ਦੇ ਨਾਲ ਹੀ ਮਹਾਂਮਾਰੀ ਦਾ ਦੂਜੇ ਸੂਬਿਆਂ ਵਿੱਚ ਫੈਲਣ ਦਾ ਡਰ ਵੀ ਸਤਾ ਰਿਹਾ ਹੈ।

    ਦੱਖਣੀ ਕੋਰੀਆ ਨੇ ਆਪਣੀਆਂ ਸਰਹੱਦਾਂ ਨੂੰ 20 ਜੁਲਾਈ ਮੁਕੰਮਲ ਤੌਰ ’ਤੇ ਮੁੜ ਖੋਲ੍ਹੇ ਜਾਣ ਦੀ ਯੋਜਨਾ ਬਾਰੇ ਐਲਾਨ ਕਰਦਿਆਂ ਦੱਸਿਆ ਕਿ ਇਸ ਨੂੰ ਹੁਣ ਰੱਦ ਕਰ ਦਿੱਤਾ ਹੈ ਅਤੇ ਉੱਥੇ ਕੁਈਨਜ਼ਲੈਂਡ ਨੇ ਕਿਹਾ ਹੈ ਕਿ 10 ਜੁਲਾਈ ਉਹ ਆਪਣੀ ਸਰਹੱਦਾਂ ਖੋਲ੍ਹੇਗਾ ਪਰ ਵਿਕਟੋਰੀਆ ਲਈ ਪਾਬੰਦੀ ਰਹੇਗੀ।

    ਆਸਟਰੇਲੀਆ ਵਿੱਚ 75 ਹਜ਼ਾਰ ਤੋਂ ਵੱਧ ਕੋਵਿਡ-19 ਦੇ ਕੇਸ ਹਨ ਅਤੇ 104 ਮੌਤਾਂ ਦਰਜ ਹੋਈਆਂ ਹਨ।