You’re viewing a text-only version of this website that uses less data. View the main version of the website including all images and videos.

Take me to the main website

ਕੋਰਨਾਵਾਇਰਸ ਅਪਡੇਟ: ਪੰਜਾਬ 'ਚ ਇੱਕੋ ਦਿਨ 126 ਨਵੇਂ ਮਾਮਲੇ , ਨਿਊਜ਼ੀਲੈਂਡ 'ਚ ਕੁਆਰੰਟੀਨ ਦੀ ਜ਼ਿੰਮੇਵਾਰੀ ਫੌਜ ਹਵਾਲੇ,

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 80 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਮੌਤਾਂ ਦੀ ਗਿਣਤੀ 4.36 ਲੱਖ ਦੇ ਨੇੜੇ ਪਹੁੰਚ ਚੁੱਕੀ ਹੈ

ਲਾਈਵ ਕਵਰੇਜ

  1. ਪੰਜਾਬ ਅਪ਼ਡੇਟ : ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਦੇ ਹਾਲਾਤ ਗੰਭੀਰ , ਇੱਕੋ ਦਿਨ 126 ਮਾਮਲੇ

    ਪੰਜਾਬ ਵਿਚ ਕੋਰੋਨਵਾਇਰਸ ਦੇ ਪੌਜਿਟਿਵ ਮਰੀਜਾਂ ਦੀ ਗਿਣਤੀ 3497 ਹੋ ਗਈ ਹੈ। ਇਨ੍ਹਾਂ ਵਿਚੋਂ 2538 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 881 ਐਕਟਿਵ ਕੇਸ ਹਨ।

    ਪੰਜਾਬ ਵਿਚ ਕੋਰੋਨਾ ਦਾ ਮਾਮਲੇ ਇੱਕ ਸਮੇਂ ਕਾਬੂ ਵਿਚ ਦਿਖਣ ਤੋਂ ਬਾਅਦ ਹੁਣ ਮੁੜ ਉਛਾਲ ਵੱਲ ਹਨ , ਪਿਛਲੇ ਕਈ ਦਿਨਾਂ ਤੋਂ ਇਹ ਰੋਜਾਨਾਂ 100 ਦੇ ਆਸਪਾਸ ਮਾਮਲੇ ਆ ਰਹੇ ਹਨ। ਪਰ ਬੁੱਧਵਾਰ ਨੂੰ ਇਨ੍ਹਾਂ ਵਿਚ 126 ਮਰੀਜ਼ਾਂ ਦਾ ਵਾਧਾ ਦਰਜ ਕੀਤਾ ਗਿਆ।

    ਸਭ ਤੋਂ ਵੱਡਾ ਉਛਾਲ ਲੁਧਿਆਣਾ ਵਿਚ ਦਰਜ ਕੀਤਾ ਗਿਆ ਜਿੱਤੇ 40 ਮਾਮਲੇ ਸਾਹਮਣੇ ਆਏ, ਜਲੰਧਰ ਵਿਚ 31, ਅੰਮ੍ਰਿਤਸਰ ਵਿਚ 17 ਮਾਮਲੇ ਸਾਹਮਣੇ ਆਏ ਹਨ। ਪਠਾਨਕੋਟ, ਮੁਹਾਲੀ ਤੇ ਬਠਿੰਡਾ ਵਿਚ ਕ੍ਰਮਵਾਰ 6,5,ਤੇ 4 ਨਵੇਂ ਮਾਮਲੇ ਆਏ ਹਨ।

    ਕੁੱਲ ਮਾਮਲੇ ਦੇਖੀਏ ਤਾਂ ਸਭ ਤੋਂ ਵੱਧ ਕੇਸ ਅੰਮ੍ਰਿਤਸਰ ਵਿਚ ਹਨ ਦੂਜੇ ਨੰਬਰ ਉੱਤੇ ਲੁਧਿਆਣਾ ਅਤੇ ਜਲੰਧਰ ਤੀਜੇ ਨੰਬਰ ਉੱਤੇ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਕ੍ਰਮਵਾਰ 659, 449 ਅਤੇ 409 ਮਾਮਲੇ ਹਨ।

  2. ਕੋਰੋਨਾਵਾਇਰਸ ਖਿਲਾਫ਼ ਜੰਗ ਦੀ ਕਮਾਨ ਨਿਊਜ਼ੀਲੈਂਡ ਨੇ ਫੌਜ ਹੱਥ ਸੌਂਪੀ

    ਨਿਊਜ਼ੀਲੈਂਡ 'ਚ ਮੁੜ ਕੋਰੋਨਾ ਆਉਣ ਬਾਰੇ ਪ੍ਰਧਾਨ ਮੰਤਰੀ ਨੇ ਦਿੱਤਾ ਬਿਆਨ ਅਤੇ ਕਮਾਨ ਦਿੱਤੀ ਫੌਜ ਨੂੰ। ਰੂਸ ਵਿੱਚ ਪੁਤਿਨ ਦੀ ਸੁਰੱਖਿਆ ਲਈ ਸੁਰੰਗ ਬਣਾਉਣ ਦੀ ਤਿਆਰੀ। ਭਾਰਤ ਵਿੱਚ ਇੱਕ ਦਿਨ 'ਚ 2,000 ਮੌਤਾਂ। ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਦੀ ਅੱਜ ਦੀ ਅਪਡੇਟ

  3. ਦੁਨੀਆਂ ਭਰ 'ਚ ਜਨਤਕ ਥਾਵਾਂ 'ਤੇ ਕਿਵੇਂ ਕੋਰੋਨਾਵਾਇਰਸ ਤੋਂ ਕਿਵੇਂ ਬਚਣ ਦੀ ਕੋਸ਼ਿਸ਼ ਹੋ ਰਹੀ ਹੈ

    ਡਿਸਇਨਫੈਕਸ਼ਨ ਸੁਰੰਗਾਂ ਕੋਈ ਨਵੀਂ ਚੀਜ਼ ਨਹੀਂ ਹੈ।

    ਹਾਲਾਂਕਿ ਮਾਹਿਰ ਕਹਿੰਦੇ ਹਨ ਕਿ ਇਨ੍ਹਾਂ ਸੁਰੰਗਾਂ ਦੇ ਨਾਲ ਵਾਇਰਸ ਫੈਲਣ ਤੋਂ ਨਹੀਂ ਰੋਕਿਆ ਜਾ ਸਕਦਾ ਸਗੋਂ ਇਨ੍ਹਾਂ ਕਾਰਨ ਨੁਕਸਾਨ ਵਧੇਰੇ ਹੁੰਦਾ ਹੈ।

    “ਬ੍ਰਿਟਿਸ਼-ਅਧਾਰਤ ਮੈਡੀਸਨ ਜਰਨਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ, '' ਕੌਰਨੀਆ ਨਾਲ ਸਿੱਧੇ ਐਰੋਸੋਲ ਸੰਪਰਕ ਕਾਰਨ ਜਲਣ ਅਤੇ ਅਜਿਹਾ ਨੁਕਸਾਨ ਹੋ ਸਕਦਾ ਹੈ ਜੋ ਠੀਕ ਨਾ ਹੋਵੇ। ਚਮੜੀ ਵਿੱਚ ਜਲਣ ਅਤੇ ਨੁਕਸਾਨ ਵੀ ਆਮ ਹਨ।”

  4. ਨਿਊਜ਼ੀਲੈਂਡ ਵਿੱਚ ਕੁਆਰੰਟੀਨ ਦੀ ਜਿੰਮੇਵਾਰੀ ਫ਼ੌਜ ਨੂੰ, ਸ਼ਮੀਮਾ ਖ਼ਲੀਲ, ਬੀਬੀਸੀ ਪੱਤਰਕਾਰ ਸਿਡਨੀ

    ਨਿਊਜ਼ੀਲੈਂਡ ਵਿੱਚ ਬ੍ਰਿਟੇਨ ਤੋਂ ਦੇਸ਼ ਪਰਤੀਆਂ ਦੋ ਔਰਤਾਂ ਦੇ ਕੋਰੋਨਾ ਪੌਜਿਟੀਵ ਨਿਕਲਣ ਮਗਰੋਂ ਇੰਤਜ਼ਾਮੀਆ ਨੂੰ ਚੁਸਤ ਬਣਾਉਣ ਲਈ ਦੇਸ਼ ਦੀਆਂ ਸਰਹੱਦਾਂ ਅਤੇ ਬਾਹਰੋਂ ਆਏ ਲੋਕਾਂ ਲਈ ਕੁਆਰੰਟੀਨ ਸੁਵਿਧਾਵਾਂਂ ਦਾ ਜਿੰਮਾ ਫ਼ੌਜ ਨੂੰ ਸੋਂਪ ਦਿੱਤਾ ਗਿਆ ਹੈ।

    ਪ੍ਰਧਾਨ ਮੰਤਰੀ ਜੈਸਿਕਾ ਐਰਡਨ ਨੇ ਕਿਹਾ ਕਿ ਅਸਿਸਟੈਂਟ ਚੀਫ਼ ਆਫ਼ ਡਿਫੈਂਸ ਡੈਰੀਅਨ ਵੈਬ ਇਸ ਦਿਸ਼ਾ ਵਿੱਚ ਲੋੜ ਮੂਜਬ ਫ਼ੌਜੀ ਅਤੇ ਅਮਲੇ ਦੀ ਵਰਤੋਂ ਕਰ ਸਕਣਗੇ।

    ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਬੌਰਡਰ ਕੰਟਰੋਲ ਹੋਰ ਮੁਸਤੈਦ ਅਤੇ ਅਨੁਸ਼ਾਸ਼ਿਤ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਮੰਤਰੀਆਂ ਅਤੇ ਦੇਸ਼ ਵਾਸੀਆਂ ਦਾ ਭਰੋਸਾ ਹੋਵੇ।

    ਉਨ੍ਹਾਂ ਨੇ ਕਿਹਾ ਸੀ ਕਿ ਦੋ ਕੇਸ ਸਾਹਮਣੇ ਆਉਣਾ ਸਿਸਟਮ ਦੀ ਨਾਕਾਮੀ ਹੈ। ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

    ਹੁਣ ਸਾਹਮਣੇ ਆ ਰਿਹਾ ਹੈ ਕਿ ਉਨ੍ਹਾਂ ਬਾਰੇ ਮਿੱਥੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ। ਇਨ੍ਹਾਂ ਔਰਤਾਂ ਦਾ ਜੋ ਕਿ ਔਕਲੈਂਡ ਦੇ ਇੱਕ ਹੋਟਲ ਵਿੱਚ ਇਕਾਂਤਵਾਸ ਕੱਟ ਰਹੀਆਂ ਸਨ ਕੋਰੋਨਾਵਾਇਰਸ ਦਾ ਟੈਸਟ ਨਹੀਂ ਸੀ ਕੀਤਾ ਗਿਆ। ਜੋ ਕਿ ਇੱਕ ਬੱਜਰ ਗਲਤੀ ਹੈ।

    ਸਿਹਤ ਮੰਤਰੀ ਡੇਵਿਡ ਕਲਾਰਕ ਨੇ ਘਟਨਾ ਤੋਂ ਬਾਅਦ ਇਸ ਤਰ੍ਹਾਂ ਦੀਆਂ ਛੋਟਾਂ ਉੱਪਰ ਆਰਜੀ ਤੌਰ 'ਤੇ ਰੋਕ ਲਾ ਦਿੱਤੀ ਹੈ।

  5. ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਪਾਈ ਝਾੜ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸੁਪਰੀਮ ਕੋਰਟ ਨੇ ਕੋੋਰੋਨਾਵਇਰਸ ਮਰੀਜ਼ਾਂ ਦੀ ਤਸਰਸਯੋਗ ਹਾਲਤ ਅਤੇ ਰੁਲਦੀਆਂ ਲਾਸ਼ਾਂ ਬਾਰੇ ਲਏ ਸੰਗਿਆਨ ਦੇ ਮਾਮਲੇ ਵਿੱਚ ਸੁਣਵਾਈ ਦੌਰਾਨ ਦਿੱਲੀ ਸਰਕਾਰ ਨੂੰ ਪੁੱਛਿਆ, "ਦਿੱਲੀ ਨੇ ਕੀ ਕੀਤਾ ਹੈ? ਕਿਰਪਾ ਕਰ ਕੇ ਡਾਕਟਰਾਂ, ਨਰਸਾਂ ਨੂੰ ਬਚਾਓ ਉਹ ਕੋਰੋਨਾ ਯੋਧੇ ਹਨ।"

    ਇਹ ਸੁਣਵਾਈ ਇੱਕ ਤਿੰਨ ਜੱਜਾਂ ਦੇ ਬੈਂਚ ਵੱਲੋਂ ਕੀਤੀ ਜਾ ਰਹੀ ਹੈ।

    ਅਦਾਲਤ ਨੇ ਕਿਹਾ, "ਸੁਨੇੇਹਾ ਦੇਣ ਵਾਲੇ ਨੂੰ ਨਾ ਮਾਰੋ। ਡਾਕਟਰਾਂ ਅਤੇ ਸਿਹਤ ਵਰਕਰਾਂ ਨੂੰ ਧਮਕਾਓ ਨਾ ਉਨ੍ਹਾਂ ਦੀ ਮਦਦ ਕਰੋ।"

    "ਤੁਸੀਂ ਸੱਚ ਨੂੰ ਦਬਾਅ ਨਹੀਂ ਸਕਦੇ। ਤੁਸੀਂ ਉਸ ਡਾਕਟਰ ਨੂੰ ਸਸਪੈਂਡ ਕਿਉਂ ਕੀਤਾ ਜਿਸ ਨੇ ਤੁਹਾਡੇ ਇੱਕ ਹਸਪਤਾਲ ਦੀ ਤਰਸਯੋਗ ਹਾਲਤ ਦਾ ਵੀਡੀਓ ਬਣਾਇਆ ਸੀ।"

    ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।

    ਇਸ ਮਾਮਲੇ ਵਿੱਚ ਪਿਛਲੇ ਘਟਨਾਕ੍ਰਮ ਦਾ ਵੇਰਵਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

  6. ਬੀਜਿੰਗ ਵਿੱਚ ਬੰਦ ਹੋਈ ਆਵਾਜਾਈ

    ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਲੋਕਾਂ ਤੇ ਫਿਰ ਤੋਂ ਪਾਬੰਦੀਆਂ ਲਗਣੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਵਿੱਚ ਬੁੱਧਵਾਰ ਨੂੰ 31 ਹੋਰ ਮਾਮਲੇ ਸਾਹਮਣੇ ਆਏ ਹਨ। ਇੱਕ ਹਫਤੇ ਵਿੱਚ ਕੇਸਾਂ ਦੀ ਗਿਣਤੀ 137 ਹੋ ਗਈ ਹੈ।

    ਇਸ ਤੋਂ ਪਹਿਲਾਂ 57 ਦਿਨਾਂ ਤੱਕ ਚੀਨ ਵਿੱਚ ਕੋਈ ਲੋਕਲ ਟਰਾਂਸਮਿਸ਼ਨ ਦਾ ਕੇਸ ਨਹੀਂ ਆਇਆ ਸੀ।

    ਬੀਜਿੰਗ ਤੋਂ ਆਉਣ-ਜਾਣ ਵਾਲੀਆਂ 1200 ਤੋਂ ਵੱਧ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਹਨ। ਟਰੇਨਾਂ ਵੀ ਘਟਾ ਦਿੱਤੀਆਂ ਗਈਆਂ ਹਨ।

  7. ਭਾਰਤ ਕਮਿਊਨਿਟੀ ਸਪਰੈਡ ਕਿਉਂ ਨਹੀਂ ਮੰਨ ਰਿਹਾ?

    ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਲੱਖ ਪਾਰ ਕਰ ਗਈ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਅੱਠ ਹਜ਼ਾਰ ਤੋਂ ਵੱਧ ਹੈ।

    ਇੰਨੀ ਵੱਡੀ ਗਿਣਤੀ ਵਿੱਚ ਬਿਮਾਰੀ ਦੇ ਫੈਲਣ ਤੋਂ ਬਾਅਦ, ਹੁਣ ਸਮਾਜਿਕ ਫੈਲਾਅ (ਕਮਿਊਨਿਟੀ ਸਪਰੈਡ) ਅਤੇ ਹਰਡ ਇਮਿਊਨਟੀ ਦੇ ਪ੍ਰਸ਼ਨ ਸਾਹਮਣੇ ਆਉਣ ਲੱਗੇ ਹਨ।

    ਹਾਲਾਂਕਿ, ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅਨੁਸਾਰ, ਭਾਰਤ ਵਿੱਚ ਅਜੇ ਸਮਾਜਿਕ ਫੈਲਾਅ ਦੇ ਹਾਲਤ ਨਹੀਂ ਆਏ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  8. ਪੂਤਿਨ ਨੂੰ ਬਚਾਉਣ ਲਈ ਵਿਸ਼ੇਸ਼ ਡਿਸਇਨਫੈਕਟੈਂਟ ਸੁਰੰਗ

    ਰੂਸ ਦੇ ਰਾਸ਼ਟਰਪਤੀ ਨੂੰ ਲਾਗ ਤੋਂ ਬਚਾਉਣ ਲਈ ਰਾਜਧਾਨੀ ਮਾਸਕੋ ਵਿਖੇ ਉਨ੍ਹਾਂ ਦੀ ਸਰਕਾਰੀ ਰਹਾਇਸ਼ ਦੇ ਬਾਹਰ ਇੱਕ ਖ਼ਾਸ ਡਿਸਇਨਫੈਕਟੈਂਟ ਸੁਰੰਗ ਲਗਾਈ ਗਈ ਹੈ।

    ਰੂਸ ਦੀ ਸਰਕਾਰੀ ਖ਼ਬਰ ਏਜੰਸੀ ਮੁਤਾਬਕ ਇਸ ਸੁਰੰਗ ਤੋਂ ਪੈਦਾ ਹੋਈ ਭਾਫ਼ ਇਸ ਵਿੱਚ ਦਾਖ਼ਲ ਵਿਅਕਤੀ ਦੇ ਬਾਹਰੀ ਕੱਪੜਿਆਂ ਅਤੇ ਅੰਗਾਂ ਨੂੰ ਵਾਇਰਸ ਮੁਕਤ ਕਰਦੀ ਹੈ।

    ਰਾਸ਼ਟਰਪਤੀ ਨੂੰ ਮਿਲਣ ਆਏ ਹਰੇਕ ਵਿਅਕਤੀ ਨੂੰ ਇਸ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ।

    ਰੂਸ ਵਿੱਚ ਲਾਗ ਦੇ 5,00,000 ਮਾਮਲੇ ਹਨ। ਰੂਸ ਕੋਰੋਨਾਵਾਇਰਸ ਤੋਂ ਦੁਨੀਆਂ ਵਿੱਚ ਤੀਜਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਰੂਸ ਦਾ ਕਹਿਣਾ ਹੈ ਕਿ ਫ਼ੈਲਾਅ ਨੂੰ ਠੱਲ੍ਹ ਪਾਉਣ ਲਈ ਜਨ-ਟੈਸਟਿੰਗ ਪਰੋਗਰਾਮ ਚਲਾਇਆ ਜਾਵੇਗਾ।

  9. ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੀ 2 ਨਵੇਂ ਕੇਸਾਂ ਮਗਰੋਂ ਸਖ਼ਤੀ, ਸਾਇਮਨ ਅਟਿੰਸਨ, ਬੀਬੀਸੀ ਨਿਊਜ਼ ਸਿਡਨੀ

    ਨਿਊਜ਼ੀਲੈਂਡ ਇੱਕ ਵਾਰ ਕੋਰੋਨਾ ਮੁਕਤ ਹੋਣ ਦਾ ਚਮਤਕਾਰੀ ਕੰਮ ਕਰਨ ਤੋਂ ਬਾਅਦ ਦੋ ਕੋਰੋਨਾ ਮਰੀਜ਼ ਮਿਲਣ ਕਾਰਨ ਸਿਸਟਮ ਦੀ ਅਣਗਹਿਲੀ ਨੂੰ ਕੋਸ ਰਿਹਾ ਹੈ।

    ਕਰੜੇ ਲੌਕਡਾਊਨ ਅਤੇ ਫੁਰਤੀ ਨਾਲ ਸਰਹੱਦਾਂ ਸੀਲ ਕਰਨ ਦੀ ਵਜ੍ਹਾ ਕਾਰਨ ਇੱਥੇ ਲਾਗ ਦੇ ਮਹਿਜ਼ 1500 ਮਾਮਲੇ ਹੀ ਆਏ ਅਤੇ 22 ਮੌਤਾਂ ਹੋਈਆਂ। ਇਸ ਸਫ਼ਲਤਾ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਐਰਡਨ ਦੀ ਅੱਜ ਦੀ ਪ੍ਰੈੱਸ ਕਾਨਫ਼ਰੰਸ ਹੋਰ ਵੀ ਵਰਨਣਯੋਗ ਸੀ।

    ਹੁਣ ਸਾਹਮਣੇ ਆ ਰਿਹਾ ਹੈ ਕਿ ਉਨ੍ਹਾਂ ਬਾਰੇ ਮਿੱਥੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ। ਇਨ੍ਹਾਂ ਔਰਤਾਂ ਦਾ ਜੋ ਕਿ ਔਕਲੈਂਡ ਦੇ ਇੱਕ ਹੋਟਲ ਵਿੱਚ ਇਕਾਂਤਵਾਸ ਕੱਟ ਰਹੀਆਂ ਸਨ ਕੋਰੋਨਾਵਾਇਰਸ ਦਾ ਟੈਸਟ ਨਹੀਂ ਸੀ ਕੀਤਾ ਗਿਆ। ਜੋ ਕਿ ਇੱਕ ਬੱਜਰ ਗਲਤੀ ਹੈ।

  10. ਤੇਲ ਦੀਆਂ ਕੀਮਤਾਂ ਗਿਆਰਵੇਂ ਦਿਨ ਵੀ ਵਧੀਆਂ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਗਿਆਰਵੇਂ ਦਿਨ ਵੀ ਜਾਰੀ ਹੈ। ਅੱਜ ਬੁੱਧਵਾਰ ਨੂੰ ਪੈਟਰੋਲ ਵਿੱਚ 55 ਪੈਸੇ ਫ਼ੀ ਲੀਟਰ ਅਤੇ ਡੀਜ਼ਲ ਵਿੱਚ 60 ਪੈਸੇ ਫ਼ੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਕੁੱਲ ਮਿਲਾ ਕੇ ਪਿਛਲੇ ਗਿਆਰਾਂ ਦਿਨਾਂ ਦੌਰਾਨ ਪੈਟਰੋਲ 6.02 ਰੁਪਏ ਅਤੇ ਡੀਜ਼ਲ 6.4 ਰੁਪਏ ਮਹਿੰਗਾ ਹੋ ਗਿਆ ਹੈ।

  11. ਪੰਜਾਬ ਸਰਕਾਰ ਦਾ ਫ਼ੈਸਲਾ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੰਜਾਬ ਸਰਕਾਰ ਨੇ ਕੋਵਿਡ-19 ਦੇ ਉੱਚੇ ਮਾਮਲਿਆਂ ਵਾਲੇ ਕੰਟੇਨਮੈਂਟਾਂ ਦੀ ਹੱਦਬੰਦੀ ਲਈ ਅਤੇ ਉਨ੍ਹਾਂ ਵਿੱਚ ਗਤੀਵਿਧੀਆਂ ਮਿੱਥਣ ਲਈ ਸਾਰੇ ਜ਼ਿਲ੍ਹਿਆ ਦੇ ਸਿਵਲ ਸਰਜਨਾਂ ਦੀ ਅਗਵਾਈ ਵਿੱਚ ਟੈਕਨੀਕਲ ਕਮੇਟੀਆਂ ਬਣਾਈਆਂ ਹਨ।

  12. ਪਹਿਲੇ ਵਿਸ਼ਵ ਯੁੱਧ ਨਾਲੋਂ ਵਧੇਰੇ ਅਮਰੀਕੀਆਂ ਦੀ ਮੌਤ

    ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਕੋਰੋਨਾਵਾਇਰਸ ਮਹਾਂਮਰੀ ਨਾਲ ਪਹਿਲੇ ਵਿਸ਼ਵ ਯੁੱਧ ਤੋਂ ਵਧੇਰੇ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ।

    ਏਜੰਸੀ ਨੇ ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਇਰਸ ਡੈਸ਼ਬੋਰਡ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਿਛਲੇ ਚੌਵੀ ਘੰਟਿਆਂ ਦੌਰਾਨ ਹੋਈਆਂ 740 ਮੌਤਾਂ ਸਦਕਾ ਇੱਥੇ ਮਰਨ ਵਾਲਿਆਂ ਦੀ ਗਿਣਤੀ 1,16,854 ਹੋ ਗਈ ਹੈ।

  13. ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 2000 ਤੋਂ ਵੱਧ ਮੌਤਾਂ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 2003 ਮੌਤਾਂ ਹੋਈਆਂ ਹਨ ਅਤੇ 10,947 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦੇਸ਼ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 3,54, 065 ਹੋ ਗਈ ਹੈ ਅਤੇ 11,903 ਮੌਤਾਂ ਹੋ ਚੁੱਕੀਆਂ ਹਨ।

    ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਭਾਰਤ ਦੁਨੀਆਂ ਦੇ ਕੋਰੋਨਾਵਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਚੌਥੇ ਨੰਬਰ ਉੱਪਰ ਹੈ।

  14. ਸਰਹੱਦੀ ਝੜਪ 'ਚ ਫੌਜੀਆਂ ਦੀਆਂ ਮੌਤਾਂ, ਜਾਣੋ ਕੀ ਹੈ ਪੂਰਾ ਵਿਵਾਦ

    ਭਾਰਤ-ਚੀਨ ਸਰਹੱਦ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਹੋਈ ਝੜਪ ਨਾਲ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਹੋਰ ਗਰਮਾ ਗਿਆ ਹੈ। ਭਾਰਤੀ ਫੌਜ ਵਲੋਂ ਜਾਰੀ ਬਿਆਨ ਮੁਤਾਬਕ ਲੱਦਾਖ ਖੇਤਰ ਦੀ ਗਲਵਾਨ ਵੈਲੀ ਵਿੱਚ ਭਾਰਤ-ਚੀਨ ਸਰਹੱਦ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਸਰਹੱਦ 'ਤੇ ਇਹ ਝੜਪ ਹੋਈ ਹੈ।

  15. ਕੋਰੋਨਾਵਾਇਰਸ ਦੇ ਇਲਾਜ ਲਈ ਸਸਤੀ ਦਵਾਈ ਦਾ ਦਾਅਵਾ

    ਯੂਕੇ ਵਿੱਚ ਖੋਜਕਾਰਾਂ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਇੱਕ ਸਸਤੀ ਦਵਾਈ ਦਾ ਦਾਅਵਾ ਕੀਤਾ ਹੈ।

  16. ਕੋਰੋਨਾਵਇਰਸ ਮਹਾਂਮਾਰੀ ਨਾਲ ਜੁੜਿਆ ਦੇਸ ਤੇ ਦੁਨੀਆਂ ਦਾ ਹੁਣ ਤੱਕ ਦਾ ਵੱਡਾ ਘਟਨਾਕ੍ਰਮ

    ਬ੍ਰਾਜ਼ੀਲ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਲਾਗ ਦੇ ਰਿਕਾਰਡ 34,918 ਮਾਮਲੇ ਆਏ ਹਨ। ਜਿਸ ਤੋਂ ਬਾਅਦ ਉੱਥੇ ਕੁੱਲ ਸੰਖਿਆ 9,23,189 ਹੋ ਗਈ ਹੈ। WHO ਮੁਤਾਬਕ ਉੱਥੇ ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 1,282 ਜਾਨਾਂ ਗਈਆਂ ਹਨ ਅਤੇ ਫ਼ੌਤ ਹੋਣ ਵਾਲਿਆਂ ਦੀ ਕੁੱਲ ਗਿਣਤੀ 45,241 ਹੋ ਗਈ ਹੈ। ਮੌਤ ਅਤੇ ਲਾਗ ਦੇ ਮਾਮਲੇ ਵਿੱਚ ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ।

    ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਕੋਰੋਨਾਵਾਇਰਸ ਦਾ ਦਾਇਰਾ ਵਧਦਾ ਹੀ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਖ਼ਤਰਨਾਕ ਪੱਧਰ ਤੱਕ ਪਹੁੰਚ ਗਿਆ ਹੈ। ਦਰਜਣਾਂ ਨਵੇਂ ਮਾਮਲੇ ਸਾਹਮਣੇ ਆਏ ਹਨ। ਆਵਾਜਾਈ ਸੀਮਤ ਕਰ ਦਿੱਤੀ ਗਈ ਹੈ।

    ਆਸਟਰੇਲੀਆ ਨੇ ਚੀਨ ਉੱਪਰ ਇਲਜ਼ਾਮ ਲਾਇਆ ਹੈ ਕਿ ਉਹ ‘ਡਰ ਅਤੇ ਵੰਡ’ ਨੂੰ ਉਤਸ਼ਾਹਿਤ ਕਰ ਰਿਹਾ ਹੈ। ਦੋਵਾਂ ਮੁਲਕਾਂ ਦਰਮਿਆਨ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਆਸਟਰੇਲੀਆ ਨੇ ਕੋਰੋਨਾਵਇਰਸ ਬਾਰੇ ਚੀਨ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਸੀ। ਉਸ ਸਮੇਂ ਤੋਂ ਹੀ ਦੋਹਾ ਵਿੱਚ ਤਣਾਅ ਬਣਿਆ ਹੋਇਆ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਗਲਤ ਸੂਚਨਾ ਫੈਲਾਅ ਰਿਹਾ ਹੈ।

    ਫਰਾਂਸ ਦੀ ਪੁਲਿਸ ਨੇ ਸਿਹਤ ਸਹੂਲਤਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਹੋ ਰਹੇ ਮੁਜ਼ਾਹਰਿਆਂ ਉੱਪਰ ਅੱਥਰੂ ਗੈਸ ਗੋਲੇ ਛੱਡੇ ਹਨ। ਖ਼ਬਰ ਏਜਸੀਂ ਏਐੱਫ਼ਪੀ ਦੇ ਮੁਤਾਬਕ ਇੱਥੇ ਸਿਹਤ ਵਰਕਰ ਸਿਹਤ ਖੇਤਰ ਵਿੱਚ ਹੋਰ ਵਧੇਰੇ ਨਿਵੇਸ਼ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰ ਰਹੇ ਸਨ।

    ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਲੈਟਿਨ ਅਮਰੀਕਾ ਵਿੱਚ ਕੋਰੋਨਾਵਾਇਰਲ ਦੇ ਕਾਰਨ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ। UN ਨੇ ਕਿਹਾ ਹੈ ਕਿ ਦੱਖਣੀ ਅਤੇ ਮੱਧ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਵਿੱਚ ਕੋਰੋਨਾਵਾਇਰਸ ਨਾਲ ਚਾਰ ਕਰੋੜ ਵਸੋਂ ਵਿੱਚ ਖ਼ੁਰਾਕ ਸੁਰੱਖਿਆ ਦਾ ਖ਼ਤਰਾ ਡੂੰਘਾ ਹੋ ਗਿਆ ਹੈ।

    ਸਪੇਨ ਦਾ ਕਹਿਣਾ ਹੈ ਕਿ ਬ੍ਰਿਟਿਸ਼ ਨਾਗਰਿਕ ਸਪੇਨ ਵਿੱਚ ਕੁਆਰੰਟੀਨ ਦਾ ਸਾਹਮਣਾ ਕਰ ਸਕਦੇ ਹਨ। ਯੂਰੋਪ ਵਿੱਚ ਹਾਲੇ ਬ੍ਰਿਟੇਨ ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪੀੜਤ ਹੈ।

    ਮੰਗਲਵਾਰ ਨੂੰ ਇਟਲੀ ਵਿੱਚ ਕੋਰੋਨਾਵਾਇਰਸ ਨਾਲ 34 ਮੌਤਾਂ ਹੋਈਆਂ। ਇਸ ਤੋਂ ਪਿਛਲੇ ਦਿਨ 26 ਮੌਤਾਂ ਹੋਈਆਂ ਸਨ। ਹਾਲਾਂਕਿ ਨਵੇਂ ਮਾਮਲਿਆਂ ਵਿੱਚ ਮੰਗਲਵਾਰ ਨੂੰ ਕਮੀ ਆਈ। ਇਟਲੀ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ 34,405 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾਵਾਇਰਸ ਦੇ ਮਾਮਲੇ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਬ੍ਰਿਟੇਨ ਤੋਂ ਬਾਅਦ ਇਟਲੀ ਚੌਥੇ ਨੰਬਰ ’ਤੇ ਹੈ ਜਿੱਥੇ ਹੁਣ ਤੱਕ 2,37,500 ਜਣਿਆਂ ਨੂੰ ਲਾਗ ਲੱਗ ਚੁੱਕੀ ਹੈ।

    ਭਾਰਤ ਵਿੱਚ ਕੁੱਲ ਕੇਸਾਂ ਦੀ ਗਿਣਤੀ 3.32 ਲੱਖ ਤੋਂ ਵੱਧ ਹੋ ਗਈ ਹੈ ਤੇ 9520 ਮੌਤਾਂ ਹੋਈਆਂ ਹਨ, ਡੇਢ ਲੱਖ ਲੋਕ ਠੀਕ ਵੀ ਹੋ ਚੁੱਕੇ ਹਨ। ਮੌਤਾਂ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਵਿੱਚ ਨੌਵੇਂ ਨੰਬਰ ਤੇ ਪਹੁੰਚ ਗਿਆ ਹੈ।

    ਪੰਜਾਬ ਵਿੱਚ ਹੁਣ ਤੱਕ ਕੁੱਲ ਮਾਮਲੇ 3,276 ਹਨ ਅਤੇ ਮੌਤਾਂ ਦੀ ਗਿਣਤੀ 67 ਹੋ ਗਈ ਹੈ।

  17. ਸਾਡੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਕੋਰੋਨਾਵਾਇਰਸ ਨਾਲ ਜੁੜੀਆਂ ਦੇਸ ਤੇ ਦੁਨੀਆਂ ਦੀਆਂ ਖ਼ਬਰਾਂ ਸਾਂਝੀਆਂ ਕਰਾਂਗੇ। 16 ਜੂਨ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ