ਬ੍ਰਾਜ਼ੀਲ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਲਾਗ ਦੇ ਰਿਕਾਰਡ 34,918 ਮਾਮਲੇ ਆਏ ਹਨ। ਜਿਸ ਤੋਂ ਬਾਅਦ ਉੱਥੇ ਕੁੱਲ ਸੰਖਿਆ
9,23,189 ਹੋ ਗਈ ਹੈ। WHO ਮੁਤਾਬਕ ਉੱਥੇ ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ
ਨਾਲ 1,282 ਜਾਨਾਂ ਗਈਆਂ ਹਨ ਅਤੇ ਫ਼ੌਤ ਹੋਣ ਵਾਲਿਆਂ ਦੀ ਕੁੱਲ ਗਿਣਤੀ 45,241 ਹੋ ਗਈ ਹੈ। ਮੌਤ
ਅਤੇ ਲਾਗ ਦੇ ਮਾਮਲੇ ਵਿੱਚ ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ।
ਚੀਨ ਦੀ ਰਾਜਧਾਨੀ ਬੀਜਿੰਗ ਵਿੱਚ
ਕੋਰੋਨਾਵਾਇਰਸ ਦਾ ਦਾਇਰਾ ਵਧਦਾ ਹੀ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਖ਼ਤਰਨਾਕ ਪੱਧਰ
ਤੱਕ ਪਹੁੰਚ ਗਿਆ ਹੈ। ਦਰਜਣਾਂ ਨਵੇਂ ਮਾਮਲੇ ਸਾਹਮਣੇ ਆਏ ਹਨ। ਆਵਾਜਾਈ ਸੀਮਤ ਕਰ ਦਿੱਤੀ ਗਈ ਹੈ।
ਆਸਟਰੇਲੀਆ ਨੇ ਚੀਨ ਉੱਪਰ
ਇਲਜ਼ਾਮ ਲਾਇਆ ਹੈ ਕਿ ਉਹ ‘ਡਰ ਅਤੇ ਵੰਡ’ ਨੂੰ ਉਤਸ਼ਾਹਿਤ ਕਰ
ਰਿਹਾ ਹੈ। ਦੋਵਾਂ ਮੁਲਕਾਂ ਦਰਮਿਆਨ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਆਸਟਰੇਲੀਆ
ਨੇ ਕੋਰੋਨਾਵਇਰਸ ਬਾਰੇ ਚੀਨ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਸੀ। ਉਸ ਸਮੇਂ ਤੋਂ ਹੀ ਦੋਹਾ ਵਿੱਚ
ਤਣਾਅ ਬਣਿਆ ਹੋਇਆ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਗਲਤ ਸੂਚਨਾ ਫੈਲਾਅ ਰਿਹਾ
ਹੈ।
ਫਰਾਂਸ ਦੀ ਪੁਲਿਸ ਨੇ ਸਿਹਤ
ਸਹੂਲਤਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਹੋ ਰਹੇ ਮੁਜ਼ਾਹਰਿਆਂ ਉੱਪਰ ਅੱਥਰੂ ਗੈਸ ਗੋਲੇ ਛੱਡੇ
ਹਨ। ਖ਼ਬਰ ਏਜਸੀਂ ਏਐੱਫ਼ਪੀ ਦੇ ਮੁਤਾਬਕ ਇੱਥੇ ਸਿਹਤ ਵਰਕਰ ਸਿਹਤ ਖੇਤਰ ਵਿੱਚ ਹੋਰ ਵਧੇਰੇ ਨਿਵੇਸ਼
ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰ ਰਹੇ ਸਨ।
ਸੰਯੁਕਤ ਰਾਸ਼ਟਰ ਨੇ ਕਿਹਾ ਹੈ
ਕਿ ਲੈਟਿਨ ਅਮਰੀਕਾ ਵਿੱਚ ਕੋਰੋਨਾਵਾਇਰਲ ਦੇ ਕਾਰਨ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ। UN ਨੇ ਕਿਹਾ ਹੈ ਕਿ ਦੱਖਣੀ ਅਤੇ ਮੱਧ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਵਿੱਚ ਕੋਰੋਨਾਵਾਇਰਸ ਨਾਲ
ਚਾਰ ਕਰੋੜ ਵਸੋਂ ਵਿੱਚ ਖ਼ੁਰਾਕ ਸੁਰੱਖਿਆ ਦਾ ਖ਼ਤਰਾ ਡੂੰਘਾ ਹੋ ਗਿਆ ਹੈ।
ਸਪੇਨ ਦਾ ਕਹਿਣਾ ਹੈ ਕਿ
ਬ੍ਰਿਟਿਸ਼ ਨਾਗਰਿਕ ਸਪੇਨ ਵਿੱਚ ਕੁਆਰੰਟੀਨ ਦਾ ਸਾਹਮਣਾ ਕਰ ਸਕਦੇ ਹਨ। ਯੂਰੋਪ ਵਿੱਚ ਹਾਲੇ ਬ੍ਰਿਟੇਨ
ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪੀੜਤ ਹੈ।
ਮੰਗਲਵਾਰ ਨੂੰ ਇਟਲੀ ਵਿੱਚ
ਕੋਰੋਨਾਵਾਇਰਸ ਨਾਲ 34 ਮੌਤਾਂ ਹੋਈਆਂ। ਇਸ ਤੋਂ ਪਿਛਲੇ ਦਿਨ 26 ਮੌਤਾਂ ਹੋਈਆਂ ਸਨ। ਹਾਲਾਂਕਿ
ਨਵੇਂ ਮਾਮਲਿਆਂ ਵਿੱਚ ਮੰਗਲਵਾਰ ਨੂੰ ਕਮੀ ਆਈ। ਇਟਲੀ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ 34,405 ਮੌਤਾਂ ਹੋ ਚੁੱਕੀਆਂ
ਹਨ। ਕੋਰੋਨਾਵਾਇਰਸ ਦੇ ਮਾਮਲੇ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਬ੍ਰਿਟੇਨ ਤੋਂ ਬਾਅਦ ਇਟਲੀ ਚੌਥੇ
ਨੰਬਰ ’ਤੇ ਹੈ ਜਿੱਥੇ ਹੁਣ ਤੱਕ 2,37,500 ਜਣਿਆਂ ਨੂੰ ਲਾਗ
ਲੱਗ ਚੁੱਕੀ ਹੈ।
ਭਾਰਤ ਵਿੱਚ ਕੁੱਲ ਕੇਸਾਂ ਦੀ ਗਿਣਤੀ 3.32 ਲੱਖ ਤੋਂ ਵੱਧ ਹੋ ਗਈ ਹੈ ਤੇ 9520 ਮੌਤਾਂ ਹੋਈਆਂ ਹਨ, ਡੇਢ ਲੱਖ ਲੋਕ ਠੀਕ ਵੀ ਹੋ ਚੁੱਕੇ ਹਨ। ਮੌਤਾਂ ਦੇ
ਮਾਮਲੇ ਵਿੱਚ ਭਾਰਤ ਦੁਨੀਆਂ ਵਿੱਚ ਨੌਵੇਂ ਨੰਬਰ ਤੇ ਪਹੁੰਚ ਗਿਆ
ਹੈ।
ਪੰਜਾਬ ਵਿੱਚ ਹੁਣ ਤੱਕ ਕੁੱਲ ਮਾਮਲੇ 3,276 ਹਨ ਅਤੇ ਮੌਤਾਂ ਦੀ ਗਿਣਤੀ 67 ਹੋ ਗਈ ਹੈ।

ਤਸਵੀਰ ਸਰੋਤ, Getty Images