ਅਸੀਂ ਆਪਣੇ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। 2 ਜੂਨ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਅਪਡੇਟ : ਪੰਜਾਬ ਨੇ ਸ਼ਰਾਬ ’ਤੇ ਲਗਾਇਆ ਕੋਵਿਡ ਸੈਸ; ਹਵਾਈ ਜਹਾਜ਼ ’ਚ ਵਿਚਕਾਰਲੀ ਸੀਟ ਲਈ ਜਾਰੀ ਹੋਈਆਂ ਹਦਾਇਤਾਂ
ਭਾਰਤ ਵਿਚ ਰਿਕਾਰਡ ਕੇਸਾਂ ਦੇ ਬਾਵਜੂਦ ਲੌਕਡਾਊਨ ਵਿਚ ਦਿੱਤੀ ਗਈ ਹੈ ਢਿੱਲ, ਪੰਜਾਬ 'ਚ ਸੋਮਵਾਰ ਤੋਂ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਣ ਸਣੇ ਹੋਣਗੇ ਇਹ ਨਿਯਮ ਲਾਗੂ
ਲਾਈਵ ਕਵਰੇਜ
ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ
ਪੂਰੀ ਦੁਨੀਆਂ ਵਿੱਚ ਹੁਣ ਤੱਕ 61 ਲੱਖ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 3 ਲੱਖ 71 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਵਿਸ਼ਵ ਸਿਹਤ ਸੰਗਠਨ ਤੋਂ ਵੱਖ ਹੋਣ ’ਤੇ ਚੀਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ‘ਅਮਰੀਕਾ ਨੂੰ ਤਾਂ ਭੱਜਣ ਦੀ ਆਦਤ ਹੈ’।
ਪੋਪ ਫਰਾਂਸਿਸ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਲੌਕਡਾਊਨ ਖੋਲ੍ਹਣਾ ਜਲਦਬਾਜ਼ੀ ਹੈ ਤੇ ਅਰਥਵਿਵਸਥਾ ਨੂੰ ਬਚਾਉਣ ਤੋਂ ਵੱਧ ਜ਼ਰੂਰੀ ਲੋਕਾਂ ਨੂੰ ਬਚਾਉਣਾ ਹੈ।
ਅਮਰੀਕਾ ਵਿੱਚ 6ਵੇਂ ਦਿਨ ਵੀ ਅਫਰੀਕੀ ਅਮਰੀਕੀ ਜੌਰਜ ਫਲੌਡ ਦੀ ਮੌਤ ਦੇ ਵਿਰੋਧ ਵਿੱਚ ਪ੍ਰਦਰਸ਼ਨ ਜਾਰੀ ਰਹੇ।
ਪੰਜਾਬ ਸਰਕਾਰ ਨੇ ਸ਼ਰਾਬ ’ਤੇ ਕੋਵਿਡ-19 ਸੈਸ ਲਗਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਸ਼ਰਾਬ 2 ਰੁਪਏ ਤੋਂ 50 ਰੁਪਏ ਤੱਕ ਮਹਿੰਗੀ ਹੋ ਗਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਸਲੂਨ ਚਲਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਸਰਹੱਦਾਂ ਨੂੰ ਇੱਕ ਹਫਤੇ ਵਾਸਤੇ ਸੀਲ ਕਰ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਤੋਂ ਰਾਇ ਮੰਗੀ ਹੈ ਕਿ, ਕੀ ਦਿੱਲੀ ਦੇ ਹਸਪਤਾਲ ਬਾਹਰ ਦੇ ਮਰੀਜ਼ਾਂ ਲਈ ਖੋਲ੍ਹੇ ਜਾਣ ਜਾਂ ਨਹੀਂ।
ਉੱਤਰੀ ਕੋਰੀਆ ਜੂਨ ਦੇ ਸ਼ੁਰੂ ਵਿਚ ਸਕੂਲ ਮੁੜ ਖੋਲ੍ਹਣ ਜਾ ਰਿਹਾ ਹੈ
ਉੱਤਰ ਕੋਰੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਕੂਲ ਮੁੜ ਖੋਲ੍ਹਣ ਦੀ ਯੋਜਨਾ ਬਣਾਈ ਹੈ।
ਉੱਤਰ ਕੋਰੀਆ ਵਿਚ ਕਥਿਤ ਤੌਰ 'ਤੇ ਅਪ੍ਰੈਲ ਦੇ ਸ਼ੁਰੂ ਵਿਚ ਸਕੂਲ ਖੁੱਲ੍ਹਣੇ ਸੀ, ਪਰ ਸਕੂਲ ਦੀਆਂ ਛੁੱਟੀਆਂ ਵਿਚ ਬਾਰ ਬਾਰ ਵਾਧਾ ਕੀਤਾ ਗਿਆ ਹੈ।ਹਾਲਾਂਕਿ ਅਪ੍ਰੈਲ ਦੇ ਅੱਧ ਵਿਚ ਕੁਝ ਮੁੱਢਲੇ ਕਾਲਜ ਅਤੇ ਹਾਈ ਸਕੂਲ ਖੋਲ੍ਹਣ ਦੀ ਇਜਾਜ਼ਤ ਸੀ।
ਉੱਤਰ ਕੋਰੀਆ ਦੇ ਲੋਕਲ ਰੇਡੀਓ ਦੇ ਅਨੁਸਾਰ, "ਰੋਕਥਾਮ ਉਪਾਅ" ਲਗਾਏ ਗਏ ਹਨ ਤਾਂ ਕਿ ਐਲੀਮੈਂਟਰੀ, ਮਿਡਲ ਅਤੇ ਹਾਈ ਸਕੂਲ ਆਪਣੇ ਸਮੈਸਟਰ ਸ਼ੁਰੂ ਕਰ ਸਕਣ ਅਤੇ ਕਿੰਡਰਗਾਰਟਨ "ਜੂਨ ਦੇ ਸ਼ੁਰੂ ਵਿੱਚ" ਦੁਬਾਰਾ ਪੜਾਈ ਸ਼ੁਰੂ ਕਰ ਸਕਦੇ ਹਨ।"
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਰੇ ਕਲਾਸਰੂਮਾਂ ਵਿੱਚ ਹੈਂਡ ਸਨੀਟਾਈਜ਼ਰਸ ਦੇ ਨਾਲ ਨਾਲ ਥਰਮਾਮੀਟਰ ਵੀ ਮੁਹੱਈਆ ਕਰਵਾਏ ਜਾਣਗੇ।

ਤਸਵੀਰ ਸਰੋਤ, Getty Images
ਪੰਜਾਬ ਵਿੱਚ ਸ਼ਰਾਬ ਦੀਆਂ ਵਧੀਆਂ ਕੀਮਤਾਂ ਤੋਂ ਹੋਣ ਵਾਲੀ ਆਮਦਨ ਦਾ ਸਰਕਾਰ ਕਿੱਥੇ ਕਰੇਗੀ ਇਸਤੇਮਾਲ
ਪੰਜਾਬ ਚ ਹੁਣ ਸ਼ਰਾਬ ਮਹਿੰਗੀ ਹੋਵੇਗੀ। ਉਡਾਣ ਵਿੱਚ ਜੇ ਤੁਹਾਡੀ ਵਿਚਕਾਰਲੀ ਸੀਟ ਹੋਈ ਤਾਂ ਤੁਹਾਡੇ ਲਈ ਕੁਝ ਨਿਯਮ ਜ਼ਰੂਰੀ ਹੋਣਗੇ।
ਚੀਨ ਨੇ ਕਿਉਂ ਕਿਹਾ-ਅਮਰੀਕਾ ਨੂੰ ਤਾਂ ਭੱਜਣ ਦੀ ਆਦਤ ਹੈ।
ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਅਤੇ ਪੰਜਾਬ ਦੀ ਦਿਨਭਰ ਦੀ ਅਪਡੇਟ
ਰਿਪੋਰਟ: ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ
ਵੀਡੀਓ ਕੈਪਸ਼ਨ, ਪੰਜਾਬ ਵਿੱਚ ਸ਼ਰਾਬ ਦੀਆਂ ਵਧੀਆਂ ਕੀਮਤਾਂ ਤੋਂ ਹੋਣ ਵਾਲੀ ਆਮਦਨ ਦਾ ਸਰਕਾਰ ਕਿੱਥੇ ਕਰੇਗੀ ਇਸਤੇਮਾਲ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਪੁੱਛਿਆ, ‘ਦਿੱਲੀ ਤੋਂ ਬਾਹਰ ਦੇ ਮਰੀਜ਼ਾਂ ਲਈ ਹਸਪਤਾਲ ਖੋਲ੍ਹੇ ਜਾਣ ਜਾਂ ਨਹੀਂ?’
ਸੋਮਵਾਰ 1 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਦੇ ਅੰਦਰ ਕੋਰੋਨਾਵਇਰਸ ਦੇ ਮਾਮਲੇ ਵਧ ਰਹੇ ਹਨ। ਅਜਿਹੇ ਵਿੱਚ ਦਿੱਲੀ ਦੀਆਂ ਸਰਹੱਦਾਂ ਨੂੰ ਖੋਲ੍ਹਣ ਲਈ ਉਨ੍ਹਾਂ ਨੇ ਜਨਤਾ ਤੋਂ ਰਾਇ ਮੰਗੀ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਇਲਾਜ ਮੁਫ਼ਤ ਹੈ। ਇਸ ਕਾਰਨ ਦਿੱਲੀ ਦੀਆਂ ਸਰਹੱਦਾਂ ਖੁੱਲ੍ਹਣਗੀਆਂ ਤਾਂ ਦੇਸ਼ ਭਰ ਤੋਂ ਲੋਕ ਇੱਥੇ ਆਉਣਗੇ। ਅਜਿਹੇ ਵਿੱਚ 9 ਹਜ਼ਾਰ ਤੋਂ ਵੱਧ ਬੈੱਡ ਜੋ ਦਿੱਲੀ ਵਾਲਿਆਂ ਦੇ ਲਈ ਰੱਖੇ ਗਏ ਹਨ ਉਹ ਜਲਦੀ ਭਰ ਜਾਣਗੇ।
ਵੀਡੀਓ ਕੈਪਸ਼ਨ, ਅਰਵਿੰਦ ਕੇਜਰੀਵਾਲ ਦਾ ਐਲਾਨ, ਦਿੱਲੀ ਦੇ ਬਾਰਡਰ ਇੱਕ ਹਫ਼ਤੇ ਲਈ ਸੀਲ 'ਟਿੱਡੀ ਦਲ' ਦੇ ਹਮਲੇ ਦੇ ਖਦਸ਼ੇ ਨੇ ਕਿਸਾਨਾਂ ਦੇ 'ਸਾਹ ਸੂਤੇ'; ਪਿੰਡ ਆਪਣੇ ਪੱਧਰ ’ਤੇ ਇੰਝ ਕਰ ਰਹੇ ਤਿਆਰੀ
ਪੰਜਾਬ 'ਚ ਆਹਣ ਭਾਵ ਟਿੱਡੀ ਦਲ ਦੀ ਸੰਭਾਵੀ ਆਮਦ ਨੂੰ ਲੈ ਕੇ ਰਾਜਸਥਾਨ ਦੀ ਸਰਹੱਦ ਦੇ ਨਾਲ ਲਗਦੇ ਪੰਜਾਬ ਦੇ ਪਿੰਡਾਂ ਦੇ ਕਿਸਾਨ ਚਿੰਤਤ ਹੋ ਉੱਠੇ ਹਨ।
ਦੂਜੇ ਪਾਸੇ, ਪੰਜਾਬ ਖੇਤੀਬਾੜੀ ਵਿਭਾਗ ਨੇ ਸੂਬੇ ਦੇ ਸਮੁੱਚੇ ਜ਼ਿਲਿਆਂ 'ਚ ਬਲਾਕ ਪੱਧਰੀ ਟੀਮਾਂ ਬਣਾ ਕੇ ਹਰ ਕਿਸਾਨ ਨੂੰ ਅਲਰਟ ਰਹਿਣ ਦੀ ਹਦਾਇਤ ਕਰ ਦਿੱਤੀ ਹੈ।
ਪਹਿਲਾਂ ਸਿਰਫ਼ ਜ਼ਿਲ੍ਹਾ ਮਾਨਸਾ, ਮੁਕਤਸਰ, ਫਾਜ਼ਿਲਕਾ ਤੇ ਬਠਿੰਡਾ ਨੂੰ ਹੀ 'ਰੈਡ ਜ਼ੋਨ' ਐਲਾਨਿਆਂ ਗਿਆ ਸੀ, ਪਰ ਹੁਣ ਟਿੱਡੀ ਦਲ ਦੇ ਖ਼ਤਰੇ ਨੂੰ ਦੇਖਦੇ ਹੋਏ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਪਲ-ਪਲ ਦੀ ਰਿਪੋਰਟ ਇਕੱਠੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਨੇ ਹਰੇਕ ਜ਼ਿਲ੍ਹੇ ਨੂੰ 500 ਲਿਟਰ ਦੇ ਹਿਸਾਬ ਨਾਲ ਟਿੱਡੀਆਂ ਨੂੰ ਮਾਰਨ ਵਾਲੀ ਕਲੋਰੋਪੈਰੀਫਾਸ ਦਵਾਈ ਮੁਹੱਈਆ ਕਰਵਾ ਦਿੱਤੀ ਹੈ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਕੋਰੋਨਵਾਇਰਸ ਨਾਲ ਹੋਈਆਂ ਮੌਤਾਂ ਦੇ ਸਸਕਾਰ ਨੂੰ ਲੈ ਕੇ ਕਈ ਥਾਂ ਵਿਵਾਦ ਹੋਇਆ। ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਸਸਕਾਰ ਪਿੰਡ ਵਾਲਿਆਂ ਵਲੋਂ ਰੋਕੇ ਜਾਣ ਕਾਰਨ ਇਹ ਮਸਲਾ ਕਾਫ਼ੀ ਚਰਚਾ ਵਿਚ ਆਇਆ ਸੀ।
ਹੋਰ ਵੀ ਕਈ ਥਾਵਾਂ ਉੱਤੇ ਪਰਿਵਾਰ ਵਾਲੇ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਹੋਏ।
ਇਸ ਨੂੰ ਮਹਾਮਾਰੀ ਦਾ ਡਰ ਕਹੋ ਜਾਂ ਵਾਇਰਸ ਬਾਰੇ ਅਗਿਆਨਤਾ, ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਇਰਸ ਦੇ ਫੈਲਾਅ ਨੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ।
ਮਾਹਰਾਂ ਤੇ ਵਿਗਿਆਨੀਆਂ ਦੇ ਹਵਾਲੇ ਨਾਲ ਸਵਾਲ ਇਹ ਹੈ ਕਿ ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫੈਲਾ ਸਕਦਾ ਹੈ, ਕੀ ਲਾਸ਼ਾਂ ਤੋਂ ਕੋਰੋਨਾ ਦੀ ਲਾਗ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ।
ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ 1 ਲੱਖ 90 ਹਜ਼ਾਰ 535 ਮਾਮਲੇ
ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲਿਆਂ ਦਾ ਰਿਕਾਰਡ ਹਰ ਦਿਨ ਟੁੱਟ ਰਿਹਾ ਹੈ।
ਹੁਣ ਤੱਕ ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ 1 ਲੱਖ 90 ਹਜ਼ਾਰ 535 ਕੇਸ ਦਰਜ ਕੀਤੇ ਗਏ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 8,392 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 230 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਤਸਵੀਰ ਸਰੋਤ, Govt. of India
ਚੰਡੀਗੜ੍ਹ ਵਿੱਚ ਸਲੂਨ ਖੋਲ੍ਹਣ ਲਈ ਨਿਯਮ
ਚੰਡੀਗੜ੍ਹ ਪ੍ਰਸ਼ਾਸਨ ਨੇ 2 ਜੂਨ ਤੋਂ ਸਲੂਨ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਹਨ।
- ਪਹਿਲੇ ਦਿਨ ਸਲੂਨ ਦੀ ਸਾਫ਼-ਸਫ਼ਾਈ ਕੀਤੀ ਜਾਵੇ ਅਤੇ ਸਟਾਫ਼ ਨੂੰ ਟਰੇਨਿੰਗ ਦਿੱਤੀ ਜਾਵੇ।
- ਪਹਿਲੇ ਦਿਨ ਕੋਈ ਵੀ ਗਾਹਕ ਨਹੀਂ ਆ ਸਕਦਾ।
- ਭੀੜ ਤੋਂ ਘੱਟ ਕਰਨ ਲਈ ਟੋਕਨ ਸਿਸਟਮ ਜਾਂ ਫੋਨ 'ਤੇ ਅਪਾਇੰਟਮੈਂਟ ਲੈ ਲਈ ਜਾਵੇ।
- ਉਡੀਕ ਕਰਨ ਲਈ ਅਤੇ ਜਿਸ ਸੀਟ 'ਤੇ ਕੰਮ ਕਰਨਾ ਹੈ ਉਸ ਵਿਚਾਲੇ ਇੱਕ ਮੀਟਰ ਦੀ ਦੂਰੀ ਜ਼ਰੂਰੀ ਹੈ
- ਇੱਕ ਤੋਂ ਬਾਅਦ ਦੂਜੇ ਗਾਹਕ ਦੇ ਆਉਣ ਵਿਚਾਲੇ ਇੰਨਾ ਸਮਾਂ ਹੋਵੇ ਕਿ ਕੁਰਸੀ ਸੈਨੇਟਾਈਜ਼ ਕੀਤੀ ਜਾ ਸਕੇ
- ਛੋਟੇ ਸਲੂਨ ਵਿੱਚ 1-2 ਗਾਹਕ ਹੀ ਇੱਕ ਵੇਲੇ ਹੋਣ
- ਤਾਪਮਾਨ ਜਾਂਚਣ ਦਾ ਪ੍ਰਬੰਧ ਲਾਜ਼ਮੀ ਹੈ
- ਸਾਰਾ ਸਮਾਨ ਹਰ ਵਾਰੀ ਸੈਨੇਟਾਈਜ਼ ਕੀਤਾ ਜਾਵੇ
- ਮੈਗਜ਼ੀਨ, ਅਖ਼ਬਾਰ ਦੀ ਵਰਤੋਂ ਨਾ ਕੀਤੀ ਜਾਵੇ
- ਕੰਮ ਕਰਨ ਵਾਲੇ ਸਟਾਫ਼ ਲਈ ਮਾਸਕ ਜ਼ਰੂਰੀ ਹੈ
- ਸਾਰੇ ਸਟਾਫ਼ ਦੀ ਹਰ ਹਫ਼ਤੇ ਸਕ੍ਰੀਨਿੰਗ ਕੀਤੀ ਜਾਵੇ

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਚੰਡੀਗੜ੍ਹ ਵਿੱਚ ਪਹਿਲੇ ਦਿਨ ਸਲੂਨ ਵਿੱਚ ਕੋਈ ਵੀ ਗਾਹਕ ਨਹੀਂ ਆ ਸਕਦਾ DGCA ਨੇ ਦੱਸਿਆ ਕਿ ਫਲਾਈਟ ‘ਚ ਵਿਚ ਵਿਚਕਾਰਲੀ ਸੀਟ 'ਤੇ ਬੈਠੇ ਯਾਤਰੀਆਂ ਲਈ ਏਅਰ ਲਾਈਨ ਨੇ ਕੀ ਕਰਨਾ ਹੈ ...
ਸਿਵਿਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA) ਨੇ ਸੋਮਵਾਰ ਨੂੰ '12 ਪੁਆਇੰਟਾਂ' ਦੇ ਨਿਰਦੇਸ਼ ਦਾ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਟਿਕਟਾਂ ਦਿੰਦੇ ਸਮੇਂ ਮੱਧ ਦੀਆਂ ਜ਼ਿਆਦਾਤਰ ਸੀਟਾਂ ਖਾਲੀ ਰਹਿਣੀਆਂ ਚਾਹੀਦੀਆਂ ਹਨ।
DGCA ਨੇ ਇਹ ਵੀ ਕਿਹਾ ਹੈ ਕਿ, "ਜੇ ਕਿਸੇ ਯਾਤਰੀ ਨੂੰ ਮੱਧ ਸੀਟ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਫੇਸ ਮਾਸਕ ਦੇ ਨਾਲ ਨਾਲ ਖੁਦ ਨੂੰ ਢੱਕਣ ਲਈ ਗਾਊਨ ਵੀ ਦਿੱਤਾ ਜਾਣਾ ਚਾਹੀਦਾ ਹੈ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਰਮੇਨੀਆ ਦੇ ਪ੍ਰਧਾਨਮੰਤਰੀ ਨੇ ਦੱਸਿਆ - 'ਮੈਂ ਅਤੇ ਮੇਰਾ ਪਰਿਵਾਰ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਾਂ'
ਅਰਮੇਨੀਆ ਦੇ ਪ੍ਰਧਾਨਮੰਤਰੀ ਨਿਕੋਲ ਪਾਸ਼ੀਅਨ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।
ਉਨ੍ਹਾਂ ਨੇ ਇਹ ਜਾਣਕਾਰੀ ਫੇਸਬੁੱਕ ਲਾਈਵ ਰਾਹੀਂ ਜਨਤਕ ਕੀਤੀ ਹੈ।
ਨਿਕੋਲ ਨੇ ਦੱਸਿਆ ਹੈ ਕਿ ਉਸ ਦਾ ਪੂਰਾ ਪਰਿਵਾਰ ਕੋਵਿਡ -19 ਟੈਸਟ ਵਿੱਚ ਸਕਾਰਾਤਮਕ ਪਾਇਆ ਗਿਆ ਹੈ।
ਹੁਣ ਤੱਕ ਅਰਮੀਨੀਆ ਵਿੱਚ ਕੋਵਿਡ -19 ਦੇ 9000 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 131 ਲੋਕਾਂ ਦੀ ਮੌਤ ਮਹਾਂਮਾਰੀ ਕਾਰਨ ਹੋਈ ਹੈ।

ਤਸਵੀਰ ਸਰੋਤ, Getty Images
ਪੰਜਾਬ 'ਚ ਸ਼ਰਾਬ 'ਤੇ ਲੱਗੇਗਾ ਕੋਵਿਡ ਸੈੱਸ
ਪੰਜਾਬ ਵਿਚ ਹੁਣ ਸ਼ਰਾਬ 'ਤੇ ਕੋਵਿਡ ਸੈੱਸ ਲਗਾਇਆ ਜਾਵੇਗਾ। ਹੁਣ ਸ਼ਰਾਬ ਦੀ ਕੀਮਤ 2 ਰੁਪਏ ਤੋਂ ਲੈ ਕੇ 50 ਰੁਪਏ ਤੱਕ ਵੱਧ ਸਕਦੀ ਹੈ।
ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦਿੱਤੀ।
ਮੁੱਖਮੰਤਰੀ ਨੇ ਦੱਸਿਆ ਕਿ ਇਸ ਰਾਸ਼ੀ ਨੂੰ ਕੋਵਿਡ-19 ਦੇ ਬਚਾਅ ਕਾਰਜਾਂ ਲਈ ਵਰਤਿਆ ਜਾਵੇਗਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਦੂਜੇ ਸਾਲ ਦੀ ਪਹਿਲੀ ਕੈਬਨਿਟ ਵਿਚ ਕੀ ਲਏ ਮੋਦੀ ਸਰਕਾਰ ਨੇ ਫੈਸਲੇ?
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਨਿਤਿਨ ਗਡਕਰੀ ਅਤੇ ਨਰਿੰਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਸਾਲ ਵਿੱਚ ਦਾਖਲ ਹੋਣ ਤੋਂ ਬਾਅਦ ਮੰਤਰੀ ਮੰਡਲ ਦੀ ਇਹ ਪਹਿਲੀ ਬੈਠਕ ਸੀ।
ਮੁੱਖ ਬਿੰਦੂ ਇਸ ਪ੍ਰਕਾਰ ਹਨ:
- ਸਵੈ-ਨਿਰਭਰ ਭਾਰਤ ਪੈਕੇਜ ਦੇ ਤਹਿਤ, ਐਮਐਸਐਮਈ ਦੀ ਪਰਿਭਾਸ਼ਾ ਨੂੰ ਬਦਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸਾਲ 2006 ਵਿੱਚ, ਐਕਟ ਪਾਸ ਕਰਕੇ ਐਮਐਸਐਮਈ ਦੀ ਪਰਿਭਾਸ਼ਾ ਸਮਝਾਈ ਗਈ ਸੀ। ਇਹ ਪਰਿਭਾਸ਼ਾ 14 ਸਾਲਾਂ ਬਾਅਦ ਬਦਲੀ ਗਈ ਹੈ।
- ਸੰਕਟ ਤੋਂ ਪ੍ਰਭਾਵਤ ਐਮਐਸਐਮਈਜ਼ ਲਈ 20 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
- ਸ਼ਹਿਰੀ ਅਤੇ ਆਵਾਸ ਮੰਤਰਾਲੇ ਨੇ ਗਲੀ ਵਿਕਰੇਤਾਵਾਂ ਲਈ ਲੋਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਮੰਤਰੀ ਮੰਡਲ ਨੇ 10 ਹਜ਼ਾਰ ਤੱਕ ਦੇ ਕਰਜ਼ੇ ਦੇਣ ਤੇ ਮਨਜੂਰੀ ਦਿੱਤੀ ਹੈ।
- ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਵਿੱਚ ਕਿਸਾਨਾਂ ਲਈ ਅਹਿਮ ਫੈਸਲੇ ਲਏ ਗਏ ਹਨ। ਸਰਕਾਰ ਐਮਐਸਪੀ ਨੂੰ ਡੇਢ ਗੁਣਾ ਵਧਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ।
- 14 ਫਸਲਾਂ 'ਤੇ, ਕਿਸਾਨਾਂ ਨੂੰ 50% ਤੋਂ 83% ਵਧੇਰੇ ਖਰਚਾ ਮਿਲੇਗਾ।
- ਖੇਤੀਬਾੜੀ ਅਤੇ ਇਸ ਨਾਲ ਜੁੜੇ ਕੰਮ ਲਈ 3 ਲੱਖ ਤੱਕ ਦੇ ਥੋੜ੍ਹੇ ਸਮੇਂ ਦੇ ਕਰਜ਼ਿਆਂ ਦੀ ਅਦਾਇਗੀ ਦੀ ਤਰੀਕ 31 ਅਗਸਤ 2020 ਤੱਕ ਵਧਾ ਦਿੱਤੀ ਗਈ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, ANI
WHO ਦੇ ਫੈਸਲੇ 'ਤੇ ਚੀਨ ਨੇ ਕਿਹਾ, ' ਅਮਰੀਕਾ ਨੂੰ ਭੱਜਣ ਦੀ ਆਦਤ ਹੈ '
ਚੀਨੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਸ਼ਵ ਸਿਹਤ ਸੰਗਠਨ ਨਾਲ ਸਬੰਧਾਂ ਵਿੱਚ ਕਟੌਤੀ ਕਰਨ ਦੇ ਐਲਾਨ ਉੱਤੇ ਟਿੱਪਣੀ ਕੀਤੀ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ "ਅਮਰੀਕਾ ਦਾ ਇਹ ਫੈਸਲਾ ਉਨ੍ਹਾਂ ਦੀ 'ਰਾਜਨੀਤਿਕ ਸ਼ਕਤੀ' ਅਤੇ 'ਇਕਪਾਸੜ ਸੋਚ' ਨੂੰ ਦਰਸਾਉਂਦਾ ਹੈ।"
ਚੀਨੀ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਫੈਸਲੇ ਦੀ ਵਿਆਖਿਆ ਕਰਦਿਆਂ ਕਿਹਾ ਕਿ ‘ਅਮਰੀਕਾ ਨੂੰ ਭੱਜਣ ਦੀ ਆਦਤ ਹੈ’।
ਇਸਦੇ ਨਾਲ ਹੀ ਚੀਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਸ਼ਵ ਸਿਹਤ ਸੰਗਠਨ ਲਈ ਸਮਰਥਨ ਵਧਾਉਣ ਦੀ ਮੰਗ ਕੀਤੀ ਹੈ।
ਡੌਨਲਡ ਟਰੰਪ ਇਲਜਾਮ ਲਗਾ ਚੁੱਕੇ ਹਨ ਕਿ ‘ਵਿਸ਼ਵ ਸਿਹਤ ਸੰਗਠਨ’ ’ਤੇ ਚੀਨ ਦਾ ਪੂਰਾ ਕੰਟਰੋਲ ਹੈ।

ਤਸਵੀਰ ਸਰੋਤ, Getty Images
ਰੇਲ ਸੇਵਾਵਾਂ ਖੁੱਲ੍ਹਦਿਆਂ ਹੀ ਕਈ ਥਾਵਾਂ ’ਤੇ ਸਾਹਮਣੇ ਆਇਆ ਭੀੜ ਦਾ ਇਕੱਠ
ਸੋਮਵਾਰ ਨੂੰ ਭਾਰਤ ਵਿਚ ਰੇਲ ਸੇਵਾਵਾਂ ਮੁੜ ਚਾਲੂ ਹੋਣ ਤੋਂ ਬਾਅਦ ਕੁਝ ਰੇਲਵੇ ਸਟੇਸ਼ਨਾਂ 'ਤੇ ਭੀੜ ਦੇ ਇਕੱਠੇ ਹੋਣ ਦੀਆਂ ਖਬਰਾਂ ਆਈਆਂ ਹਨ।
ਸਿਰਫ਼ ਇੱਕ ਦਿਨ ਵਿੱਚ 1,45,000 ਤੋਂ ਵੱਧ ਲੋਕ ਰੇਲ ਰਾਹੀਂ ਯਾਤਰਾ ਕਰਨ ਲਈ ਤਿਆਰ ਹਨ। ਰੇਲ ਮੰਤਰਾਲੇ ਵਲੋਂ ਅੱਜ ਤੋਂ 200 ਰੇਲ ਗੱਡੀਆਂ ਚਲਾਈਆਂ ਗਈਆਂ ਹਨ।
ਗ੍ਰਹਿ ਮੰਤਰਾਲੇ ਨੇ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਣੀ ਹੈ ਅਤੇ ਸਮਾਜਕ ਦੂਰੀਆਂ ਦਾ ਪਾਲਣਾ ਸਟੇਸ਼ਨ ਅਤੇ ਰੇਲ ਗੱਡੀਆਂ ਦੋਵਾਂ 'ਤੇ ਹੋਣਾ ਚਾਹੀਦੀ ਹੈ। ਸਿਰਫ ਉਨ੍ਹਾਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ ਜਿਸਦੀ ਟਿਕਟ ਕਨਫਰਮ ਹੈ।
ਹਾਲਾਂਕਿ ਕੁਝ ਸਟੇਸ਼ਨਾਂ ਦੇ ਬਾਹਰ ਭਾਰੀ ਭੀੜ ਇਕੱਠੀ ਹੋਣ ਕਾਰਨ ਸਮਾਜਿਕ ਦੂਰੀ ਬਣਾਈ ਰੱਖਣਾ ਇੱਕ ਮੁਸ਼ਕਲ ਕੰਮ ਸਾਬਤ ਹੋ ਰਿਹਾ ਹੈ।

ਦਿੱਲੀ ਨੂੰ ਬਾਅਦ ਆਂਧਰਾ ਪ੍ਰਦੇਸ਼ ਨੇ ਵੀ ਕਿਹਾ, 'ਬਾਰਡਰ ਬੰਦ ਰਹਿਣਗੇ', ਕੋਰੋਨਾਵਾਇਰਸ ਦੀ ਲਾਗ ਕਾਰਨ ਆਂਧਰਾ ਪ੍ਰਦੇਸ਼ ਸਕੱਤਰੇਤ ਦੇ ਦੋ ਭਾਗ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ।
ਸੋਮਵਾਰ ਨੂੰ, ਆਂਧਰਾ ਪ੍ਰਦੇਸ਼ ਸਰਕਾਰ ਨੇ ਇਹ ਵੀ ਕਿਹਾ ਹੈ ਕਿ 'ਉਹ ਇਸ ਸਮੇਂ ਹੋਰਨਾਂ ਸੂਬਿਆਂ ਲਈ ਆਪਣੇ ਬਾਰਡਰ ਨਹੀਂ ਖੋਲ੍ਹਣਗੇ'।
ਆਂਧਰਾ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਡੀ.ਜੀ. ਸਵਾਨਾਂਗ ਨੇ ਕਿਹਾ ਹੈ ਕਿ 'ਜਦ ਤੱਕ ਕੋਈ ਸਪਸ਼ਟ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਨਿੱਜੀ ਵਾਹਨਾਂ ਦੀ ਆਵਾਜਾਈ ਸਿਰਫ ਈ-ਪਾਸ ਰਾਹੀਂ ਹੀ ਸੰਭਵ ਹੋ ਸਕੇਗੀ।'
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਕੋਵਿਡ -19 ਦੇ 105 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਦੋ ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ ਜੋ ਰਾਜ ਸਰਕਾਰ ਦੇ ਸਕੱਤਰੇਤ ਵਿੱਚ ਕੰਮ ਕਰ ਰਹੇ ਹਨ।
ਸੂਬੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ 'ਸਕੱਤਰੇਤ ਵਿਚ ਕੰਮ ਕਰਦੇ ਦੋਵੇਂ ਸੰਕਰਮਿਤ ਕਰਮਚਾਰੀ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹਨ ਅਤੇ ਦੋਵਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਸਵੈ-ਕੁਆਰੰਟੀਨ ਵਿਚ ਰਹਿਣ ਲਈ ਵੀ ਕਿਹਾ ਗਿਆ ਹੈ।'
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਵਿਡ -19: ਸਾਊਦੀ ਅਰਬ ਨੂੰ ਘੱਟੋ ਘੱਟ 20 ਸਾਲਾਂ ਵਿਚ ਅਜਿਹਾ ਝਟਕਾ ਸਹਿਣਾ ਪਿਆ
ਸਾਊਦੀ ਅਰਬ ਦੇ ਵਿਦੇਸ਼ੀ ਭੰਡਾਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ, ਵਿਦੇਸ਼ੀ ਰਿਜ਼ਰਵ ਅਪ੍ਰੈਲ ਵਿੱਚ ਲਗਾਤਾਰ ਦੂਜੇ ਮਹੀਨੇ ਤੇਜ਼ੀ ਨਾਲ ਡਿੱਗਿਆ।
ਇਹ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਹੋਇਆ ਹੈ। ਸਾਊਦੀ ਅਰਬ ਆਰਥਿਕਤਾ ਬਚਾਉਣ ਲਈ ਵਿਦੇਸ਼ਾਂ ਵਿੱਚ ਆਪਣੇ ਫੰਡਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਇਆ ਹੈ।
ਸਾਊਦੀ ਅਰਬ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਦੀ ਬਰਾਮਦਗੀ ਕਰਨ ਵਾਲਾ ਦੇਸ਼ ਹੈ। ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕੌਮਾਂਤਰੀ ਤੇਲ ਬਾਜ਼ਾਰ ਵਿਚ ਇਤਿਹਾਸਕ ਤੌਰ ’ਤੇ ਤੇਲ ਦੀਆਂ ਕੀਮਤਾਂ ਨੂੰ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਸਾਊਦੀ ਅਰਬ ਦੀ ਆਰਥਿਕਤਾ ਨੂੰ ਠੇਸ ਪਹੁੰਚੀ ਹੈ।
ਸਾਊਦੀ ਅਰਬ ਦੀ ਸਰਕਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਰਚ ਅਤੇ ਅਪ੍ਰੈਲ ਵਿੱਚ ਵਿਦੇਸ਼ੀ ਰਿਜ਼ਰਵ ਤੋਂ ਲਗਭਗ 40 ਬਿਲੀਅਨ ਡਾਲਰ ਦੇ ਵਿਦੇਸ਼ੀ ਨਿਵੇਸ਼ ਫੰਡਾਂ ਨੂੰ ਤਬਦੀਲ ਕਰ ਦਿੱਤਾ ਹੈ।

ਤਸਵੀਰ ਸਰੋਤ, AFP
ਸ਼੍ਰੀ ਲੰਕਾ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਭਾਰਤੀ ਨੇਵੀ ਦਾ ਜਹਾਜ਼ ਕੋਲੰਬੋ ਪਹੁੰਚਿਆ
ਭਾਰਤ ਨੇ ਸ਼੍ਰੀ ਲੰਕਾ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਨੇਵੀ ਸਮੁੰਦਰੀ ਜਹਾਜ਼ ਭੇਜਿਆ ਹੈ।
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਆਈਐਨਐਸ ਜਲਸ਼ਵ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੀ ਬੰਦਰਗਾਹ ਤੇ ਖੜ੍ਹੇ ਹਨ। ਵੱਡੀ ਗਿਣਤੀ ਵਿੱਚ ਭਾਰਤੀ ਇਸ ਨਾਲ ਘਰ ਪਰਤ ਸਕਣਗੇ।
ਏਜੰਸੀ ਦੇ ਅਨੁਸਾਰ ਲਗਭਗ 700 ਭਾਰਤੀ ਆਈਐਨਐਸ ਜਲਸ਼ਵ ਤੋਂ ਆਉਣਗੇ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਭਾਰਤ: ਨਿਰਮਾਣ ਖੇਤਰ ਦੀਆਂ ਗਤੀਵਿਧੀਆਂ ਵਿੱਚ ਗਿਰਾਵਟ ਜਾਰੀ, ਨੌਕਰੀਆਂ 'ਚ ਆਈ ਰਿਕਾਰਡ ਗਿਰਾਵਟ
ਕੋਰੋਨਾਵਾਇਰਸ ਕਾਰਨ ਦੇਸ਼ ਵਿਚ ਉਤਪਾਦਕਾਂ ਕੋਲ ਨਵੇਂ ਆਰਡਰਾਂ ਵਿਚ ਲਗਾਤਾਰ ਕਮੀ ਆ ਰਹੀ ਹੈ। ਮਈ ਮਹੀਨੇ ਵਿਚ ਨਿਰਮਾਣ ਖੇਤਰ ਦੀਆਂ ਗਤੀਵਿਧੀਆਂ ਲਗਭਗ ਨਾ ਦੇ ਬਰਾਬਰ ਰਹੀਆਂ ਹਨ।
ਨਿਰਮਾਣ ਖੇਤਰ ਦੀਆਂ ਕਮਜ਼ੋਰ ਗਤੀਵਿਧੀਆਂ ਦੇ ਕਾਰਨ ਕਰਮਚਾਰੀਆਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ। ਇਕ ਸਰਵੇਖਣ ਰਿਪੋਰਟ ਵਿੱਚ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਆਈਐਚਐਸ ਮਾਰਕੀਟ ਇੰਡੀਆ ਮੈਨੂਫੈਕਚਰਿੰਗ ਪਰਚੇਸਿੰਗ ਮੈਨੇਜਰਜ਼ ਇੰਡੈਕਸ (ਪੀ.ਐੱਮ.ਆਈ.) ਮਈ ਵਿਚ 30.8 'ਤੇ ਰਿਹਾ, ਜਦੋਂਕਿ ਅਪ੍ਰੈਲ ਵਿਚ ਇਹ 27.4 ਸੀ।
ਇਹ ਦੇਸ਼ ਦੇ ਨਿਰਮਾਣ ਖੇਤਰ ਵਿਚ ਇਕ ਹੋਰ ਵੱਡੀ ਗਿਰਾਵਟ ਦਾ ਸੰਕੇਤ ਹੈ।
ਪੀਐਮਆਈ ਦੇ ਅਨੁਸਾਰ, ਜੇ ਸੂਚਕਾਂਕ 50 ਤੋਂ ਉੱਪਰ ਹੈ, ਤਾਂ ਇਹ ਵਿਸਥਾਰ ਨੂੰ ਦੱਸਦਾ ਹੈ ਜਦੋਂ ਕਿ ਇਸਦੇ ਹੇਠਾਂ ਗਿਰਾਵਟ ਦਰਸਾਉਂਦੀ ਹੈ।

ਦੇਸ-ਦੁਨੀਆਂ ਦੀਆਂ ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ ਦੀਆਂ ਅਪਡੇਟਸ
- ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲਿਆਂ ਦਾ ਰਿਕਾਰਡ ਹਰ ਦਿਨ ਟੁੱਟ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 8,392 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 230 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਤੱਕ ਭਾਰਤ ਵਿਚ 1 ਲੱਖ 90 ਹਜ਼ਾਰ ਕੇਸ ਦਰਜ ਕੀਤੇ ਗਏ ਹਨ।
- ਸੋਮਵਾਰ ਨੂੰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਦਿੱਲੀ ਦੇ ਅੰਦਰ ਕੋਰੋਨਾਵਾਇਰਸ ਸੰਕਰਮਣ ਦੇ ਮਾਮਲੇ ਵਧ ਰਹੇ ਹਨ'। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ਨੂੰ ਇੱਕ ਹਫਤੇ ਲਈ ਸੀਲ ਕਰ ਦਿੱਤਾ ਹੈ।
- ਭਾਰਤ ਦੇ ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਲੌਕਡਾਊਨ ਦੌਰਾਨ ਪੈਦਲ ਜਾਂ ਸਾਈਕਲ ’ਤੇ ਆਪਣੇ ਘਰ ਵੱਲ ਤੁਰਨ ਵਾਲੇ ਮਜ਼ਦੂਰ ਭਰਾ ਥੋੜ੍ਹੇ ਜਿਹੇ ਬੇਚੈਨ ਹੋ ਗਏ ਸਨ। ਤੋਮਰ ਦਾ ਮੰਨਣਾ ਹੈ ਕਿ ਪਰਵਾਸੀ ਮਜ਼ਦੂਰਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ।
- ਭਾਰਤ ਨੇ ਸ੍ਰੀਲੰਕਾ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਨੇਵੀ ਸਮੁੰਦਰੀ ਜਹਾਜ਼ ਭੇਜਿਆ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਆਈਐਨਐਸ ਜਲਸ਼ਵ ਕੋਲੰਬੋ ਦੀ ਬੰਦਰਗਾਹ ਤੇ ਖੜੇ ਹਨ। ਵੱਡੀ ਗਿਣਤੀ ਵਿੱਚ ਭਾਰਤੀ ਇਸ ਨਾਲ ਘਰ ਪਰਤ ਸਕਣਗੇ।
- ਨੇਪਾਲ ਪੁਲਿਸ ਮੁਤਾਬ਼ਕ, ਐਤਵਾਰ ਅੱਧੀ ਰਾਤ ਨੂੰ ਬਾਂਕੇ ਜ਼ਿਲੇ ਦੇ ਥੂਰੀਆ ਜੰਗਲ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਗੱਡੀ ਉੱਤਰ ਪ੍ਰਦੇਸ਼ ਦੇ ਬਹਰਾਇਚ ਜ਼ਿਲ੍ਹੇ ਤੋਂ ਨੇਪਾਲ ਦੇ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਨੇਪਾਲ ਦੇ ਸਲੀਯਾਨ ਜ਼ਿਲ੍ਹੇ ਵੱਲ ਪਰਤ ਰਹੀ ਸੀ।
- ਉੱਤਰ ਕੋਰੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਕੂਲ ਮੁੜ ਖੋਲ੍ਹਣ ਦੀ ਯੋਜਨਾ ਬਣਾਈ ਹੈ। ਉੱਤਰ ਕੋਰੀਆ ਵਿਚ ਕਥਿਤ ਤੌਰ 'ਤੇ ਅਪ੍ਰੈਲ ਦੇ ਸ਼ੁਰੂ ਵਿਚ ਸਕੂਲ ਖੁੱਲ੍ਹਣੇ ਸੀ, ਪਰ ਸਕੂਲ ਦੀਆਂ ਛੁੱਟੀਆਂ ਵਿਚ ਵਾਰ-ਵਾਰ ਵਾਧਾ ਕੀਤਾ ਗਿਆ ਹੈ।
- ਸਾਊਦੀ ਅਰਬ ਦੇ ਵਿਦੇਸ਼ੀ ਭੰਡਾਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ, ਵਿਦੇਸ਼ੀ ਰਿਜ਼ਰਵ ਅਪ੍ਰੈਲ ਵਿੱਚ ਲਗਾਤਾਰ ਦੂਜੇ ਮਹੀਨੇ ਤੇਜ਼ੀ ਨਾਲ ਡਿੱਗਿਆ। ਸਾਊਦੀ ਅਰਬ ਆਰਥਿਕਤਾ ਬਚਾਉਣ ਲਈ ਵਿਦੇਸ਼ਾਂ ਵਿੱਚ ਆਪਣੇ ਫੰਡਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਇਆ।


