ਕੋਰੋਨਾਵਾਇਰਸ ਅਨਲੌਕ- 1: ਪੰਜਾਬ 'ਚ ਸੋਮਵਾਰ ਤੋਂ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਣ ਸਣੇ ਹੋਣਗੇ ਇਹ ਨਿਯਮ ਲਾਗੂ

ਭਾਰਤ ਵਿਚ ਰਿਕਾਰਡ ਕੇਸਾਂ ਦੇ ਬਾਵਜੂਦ ਲੌਕਡਾਊਨ ਵਿਚ ਦਿੱਤੀ ਗਈ ਹੈ ਢਿੱਲ, 8 ਜੂਨ ਤੋਂ ਖੁੱਲ੍ਹਣਗੇ ਰੈਸਟੋਰੈਂਟ, ਮੌਲਜ਼ ਤੇ ਧਾਰਿਮਕ ਸਥਾਨ

ਲਾਈਵ ਕਵਰੇਜ

  1. ਕੋਰੋਨਾਵਾਇਰਸ ਲਾਇਵ ਅਪਡੇਟ ਦਾ ਇਹ ਪੇਜ਼ ਅਸੀੰ ਇਥੇ ਹੀ ਸਮਾਪਤ ਕਰਦੇ ਹਾਂ। ਜੂਨ 01 ਦੇ ਤਾਜਾ ਅਪਡੇਟ ਦੇਖਣ ਲਈ ਤੁਸੀੰ ਇਥੇ ਕਲਿਕ ਕਰ ਸਕਦੇ ਹੋ

  2. ਕੋਰੋਨਾਵਾਇਰਸ- ਦੇਸ਼ ਤੇ ਦੁਨੀਆਂ ਦੀਆਂ ਮੁੱਖ ਸੁਰਖ਼ੀਆਂ

    • ਜੋਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 61 ਲੱਖ 11 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ 3.70 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
    • ਅਮਰੀਕਾ ਵਿੱਚ ਅਫ਼ਰੀਕੀ ਮੂਲ ਦੇ ਨਾਗਰਿਕ ਦੀ ਪੁਲਿਸ ਕਰਮੀ ਹੱਥੋਂ ਹੋਈ ਮੌਤ ਤੋਂ ਬਾਅਦ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਜਿਸ ਕਾਰਨ ਅਧਿਕਾਰੀਆਂ ਨੇ ਦੇਸ਼ ਵਿੱਚ ਲਾਗ ਦੇ ਮਾਮਲੇ ਵਧਣ ਦਾ ਡਰ ਪਰਗਟ ਕੀਤਾ ਹੈ।
    • ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਰੂਸ ਦੇ ਸਿਹਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਸਾਇੰਸਦਾਨਾਂ ਦੀ ਬਣਾਈ ਦਵਾਈ ਦੇ 2 ਹਫ਼ਤਿਆਂ ਤੱਕ ਕਲੀਨੀਕਲ ਟਰਾਇਲ ਸ਼ੁਰੂ ਕਰ ਦੇਣਗੇ। ਇਸ ਤੋਂ ਪਹਿਲਾਂ ਚੀਨ ਦਾਅਵਾ ਕਰ ਚੁੱਕਿਆ ਹੈ ਕਿ ਉਸ ਦੀ ਤਿਆਰ ਕੀਤੀ ਦਵਾਈ ਇਸ ਸਾਲ ਦੇ ਅੰਤ ਤੱਕ ਵੰਡ ਲਈ ਬਜ਼ਾਰ ਵਿੱਚ ਆ ਸਕਦੀ ਹੈ।
    • ਪਿਛਲੇ ਚੌਵੀ ਘੰਟਿਆਂ ਦੌਰਾਨ ਹੋਈਆਂ 1000 ਮੌਤਾਂ ਤੋਂ ਬਾਅਦ ਬ੍ਰਾਜ਼ੀਲ ਮੌਤਾਂ ਦੇ ਮਾਮਲੇ ਵਿੱਚ ਦੂਜਾ ਵੱਡਾ ਦੇਸ਼ ਬਣ ਗਿਆ ਹੈ। ਬ੍ਰਾਜ਼ੀਲ ਜਿੱਥੇ ਇਸ ਮਾਮਲੇ ਵਿੱਚ ਰੂਸ, ਬ੍ਰਿਟੇਨ ਅਤੇ ਸਪੇਨ ਨੂੰ ਪਿੱਛੇ ਛੱਡ ਗਿਆ ਹੈ ਜਦਕਿ ਅਮਰੀਕਾ ਹੀ ਉਸ ਤੋਂ ਅੱਗੇ ਹੈ।
    • ਭਾਰਤ ਵਿੱਚ ਪੀੜਤਾਂ ਦੀ ਗਿਣਤੀ 1.82 ਲੱਖ ਤੋਂ ਵੱਧ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 5164 ਹੈ। ਇਸ ਨਾਲ ਭਾਰਤ ਜਰਮਨੀ ਦੇ ਬਰਾਬਰ ਪਹੁੰਚ ਗਿਆ ਹੈ। ਭਾਰਤ ਵਿੱਚ ਭਲਕੇ ਤੋਂ ਲੌਕਡਾਊਨ ਵਿੱਚ ਹੋਰ ਢਿੱਲ ਦਿੱਤੀ ਜਾ ਰਹੀ ਹੈ ਤੇ 200 ਹੋਰ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।
    • ਪੰਜਾਬ ਵਿੱਚ ਕੁੱਲ ਮਾਮਲੇ 2197 ਹਨ ਅਤੇ 40 ਲੋਕਾਂ ਦੀ ਮੌਤ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਰ ਪਰਗਟ ਕੀਤਾ ਹੈ ਕਿ ਵਾਇਰਸ ਹੁਣ ਅਬਾਦੀ ਦੇ ਅੰਦਰ ਫ਼ੈਲਣ ਲੱਗ ਗਿਆ ਹੈ। ਇਸ ਲਈ ਨਾਗਰਿਕਾਂ ਨੂੰ ਸਾਵਧਾਨੀ ਵਰਤਣੀ ਜਾਰੀ ਰੱਖਣੀ ਪਵੇਗੀ।
    ਲੌਕਡਾਊਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਅਰਜਨਟੀਨਾ ਵਿੱਚ ਲੋਕਾਂ ਨੇ ਲੌਕਡਾਊਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇੱਥੇ ਕੋਰੋਨਾਵਾਇਰਸ ਨਾਲ 500 ਤੋਂ ਵਧੇਰੇ ਮੌਤਾਂ ਅਤੇ 16 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਵਾਇਰਸ ਦੀ ਲਾਗ ਦੀ ਸ਼ਿਕਾਇਤ ਹੈ
  3. ਅਨਲੌਕਡਾਊਨ-1 ਵਿੱਚ ਪੰਜਾਬ ਵਿੱਚ ਸੋਮਵਾਰ ਤੋਂ ਇਹ ਸਭ ਖੁੱਲ੍ਹੇਗਾ

    • ਮੁੱਖ ਬਜ਼ਾਰਾਂ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੋ ਗਿਆ ਹੈ।
    • ਸ਼ਰਾਬ ਦੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੀਆਂ।
    • ਸਲੋਨ, ਸਪਾ ਵੀ ਖੋਲ੍ਹੇ ਜਾ ਸਕਣਗੇ। ਈ-ਕੰਪਨੀਆਂ ਵੱਲੋਂ ਗੈਰ-ਜ਼ਰੂਰੀ ਵਸਤਾਂ ਦੀ ਡਿਲੀਵਰੀ ਵੀ ਕੀਤੀ ਜਾ ਸਕੇਗੀ।
    • ਗੈਰ-ਜ਼ਰੂਰੀ ਕੰਮ ਤੋਂ ਇਲਾਵਾ ਲੋਕਾਂ ਦੀ ਆਵਾਜਾਹੀ ’ਤੇਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰੋਕ ਰਹੇਗੀ।
    • ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਣ 'ਤੇ ਕੋਈ ਰੋਕ-ਟੋਕ ਨਹੀਂ, ਪਰ COVA ਐਪ 'ਤੇ ਈ-ਪਾਸ ਜਨਰੇਡ ਕਰਨਾ ਪਵੇਗਾ ਜਾਂ ਐਂਟਰੀ ਪੁਆਇੰਟ ਤੇ ਸੈਲਫ ਡੇਕਲਾਰੇਸ਼ਨ ਦੇਣਾ ਪਵੇਗਾ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਕੋਰੋਨਾਵਾਇਰਸ ਰਾਊਂਡਅਪ: ਜਾਣੋ, ਕੱਲ੍ਹ ਤੋਂ ਚੱਲਣ ਵਾਲੀਆਂ 200 ਟਰੇਨਾਂ ਲਈ ਕੀ ਹਨ ਨਿਯਮ

    ਜਿਹੜੀਆਂ 200 ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਵਿੱਚੋਂ ਪੰਜਾਬ ਦੇ ਹਿੱਸੇ ਕਿੰਨੀਆਂ ਹਨ, ਪਠਾਨਕੋਟ ਦੇ ਰਾਜੂ ਦੀ ਪੀਐੱਮ ਮੋਦੀ ਨੇ ਕਿਉਂ ਕੀਤੀ ਤਰੀਫ਼, ਕੋਰੋਨਾਵਾਇਰਸ ਰਾਊਂਡ ਅਪ ਵਿੱਚ ਦੇਸ ਦੁਨੀਆਂ ਦੇ ਅਹਿਮ ਘਟਨਾਕ੍ਰਮ ਜਾਣੋ

    ਵੀਡੀਓ ਕੈਪਸ਼ਨ, ਕੋਰੋਨਾ ਰਾਊਂਡਅਪ: ਜਾਣੋ, ਕੱਲ੍ਹ ਤੋਂ ਚੱਲਣ ਵਾਲੀਆਂ 200 ਟਰੇਨਾਂ ਲਈ ਕੀ ਹਨ ਨਿਯਮ
  5. ਛੋਟ ਦੇ ਬਾਵਜੂਦ ਨਹੀਂ ਖੁੱਲ੍ਹਣਗੇ ਪੱਛਮੀ ਬੰਗਾਲ ਦੇ ਪ੍ਰਮੁੱਖ ਮੰਦਰ ਅਤੇ ਮਸਜਿਦਾਂ, ਪ੍ਰਭਾਕਰ ਮਨੀ ਤਿਵਾੜੀ, ਕੋਲਕਾਤਾ ਤੋਂ ਬੀਬੀਸੀ ਹਿੰਦੀ ਲਈ

    ਪੱਛਮੀ ਬੰਗਾਲ ਸਰਕਾਰ ਵੱਲੋਂ 1 ਜੂਨ ਤੋਂ ਸਾਰੇ ਧਾਰਮਿਕ ਸਥਾਨ ਖੋਲ੍ਹਣ ਦੇ ਫੈਸਲੇ ਦੇ ਬਾਵਜੂਦ, ਹਾਵੜਾ ਜ਼ਿਲੇ ਦੇ ਬੇਲੂਰ ਮੱਠ ਤੋਂ ਇਲਾਵਾ ਦੱਖਣੀਸ਼ਵਰ ਕਾਲੀ ਮੰਦਰ ਅਤੇ ਤਾਰਾਪੀਠ ਮੰਦਰ ਕਮੇਟੀ ਨੇ 15 ਜੂਨ ਤੱਕ ਮੰਦਰਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

    ਦੂਜੇ ਪਾਸੇ, ਇਮਾਮਾਂ ਦੀ ਸੰਸਥਾ ਬੰਗਾਲ ਇਮਾਮਜ਼ ਐਸੋਸੀਏਸ਼ਨ ਨੇ ਵੀ ਮਸਜਿਦਾਂ ਨੂੰ ਫਿਲਹਾਲ ਬੰਦ ਰੱਖਣ ਦੀ ਅਪੀਲ ਕੀਤੀ ਹੈ।

    ਇਮਾਮਾਂ ਦੇ ਸੰਗਠਨ ਦੇ ਪ੍ਰਧਾਨ ਮੁਹੰਮਦ ਯਾਹੀਆ ਨੇ ਕਿਹਾ ਹੈ, “ਅਸੀਂ ਦੋ ਮਹੀਨਿਆਂ ਤੋਂ ਘਰ ਤੋਂ ਨਮਾਜ਼ ਪੜ੍ਹੀ ਹੈ। ਇਸ ਨੂੰ ਜਾਰੀ ਰੱਖਣ ਵਿਚ ਕੁਝ ਵੀ ਗਲਤ ਨਹੀਂ ਹੈ। ਇਸ ਸਮੇਂ ਭੀੜ ਤੋਂ ਪ੍ਰਹੇਜ ਕਰਨਾ ਜ਼ਰੂਰੀ ਹੈ। ਕੁਝ ਦਿਨਾਂ ਤੱਕ ਸਥਿਤੀ ਦੀ ਨਿਗਰਾਨੀ ਕਰਨ ਤੋਂ ਬਾਅਦ ਮਸਜਿਦਾਂ ਖੋਲ੍ਹਣ ਦਾ ਫੈਸਲਾ ਲਿਆ ਜਾਵੇਗਾ। ”

    corona

    ਤਸਵੀਰ ਸਰੋਤ, SANJAY DAS

    ਤਸਵੀਰ ਕੈਪਸ਼ਨ, ਦੱਖਣੀਸ਼ਵਰ ਕਾਲੀ ਮੰਦਰ (FILE)
  6. ਅਲ-ਅਕ਼ਸਾ ਮਸਜਿਦ ਵਿੱਚ ਢਾਈ ਮਹੀਨਿਆਂ ਬਾਅਦ ਪਰਤੇ ਸ਼ਰਧਾਲੂ

    ਐਤਵਾਰ ਨੂੰ ਢਾਈ ਮਹੀਨਿਆਂ ਬਾਅਦ ਯਰੂਸ਼ਲਮ ਦੀ ਪਵਿੱਤਰ ਅਲ-ਅਕ਼ਸਾ ਮਸਜਿਦ ਵਿਚ ਸ਼ਰਧਾਲੂ ਵਾਪਸ ਪਰਤੇ ਅਤੇ ਸਵੇਰ ਦੀ ਨਮਾਜ਼ ਪੜੀ।

    ਨਿਊਜ਼ ਏਜੰਸੀ ਰੌਏਟਰਜ਼ ਦੇ ਅਨੁਸਾਰ, ਵਕਫ਼ ਕੌਂਸਲ ਨੇ ਸਥਾਨਕ ਪੱਧਰ 'ਤੇ ਕੋਵਿਡ -19 ਦੀ ਲਾਗ ਨੂੰ ਘੱਟਦੇ ਵੇਖਦਿਆਂ ਪਾਬੰਦੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ।

    ਹਾਲਾਂਕਿ, ਅਧਿਕਾਰੀਆਂ ਨੇ ਉਥੇ ਕੁਝ ਸਾਵਧਾਨੀਆਂ ਲਾਗੂ ਕੀਤੀਆਂ ਹਨ, ਕਿਉਂਕਿ ਲਾਗ ਦਾ ਖਤਰਾ ਅਜੇ ਵੀ ਬਰਕਰਾਰ ਹੈ।

    ਅਲ-ਅਕ਼ਸਾ ਮਸਜਿਦ ਨੂੰ ਮੱਕਾ ਅਤੇ ਮਦੀਨਾ ਤੋਂ ਬਾਅਦ ਮੁਸਲਮਾਨਾਂ ਦਾ ਤੀਸਰਾ ਸਭ ਤੋਂ ਮਹੱਤਵਪੂਰਣ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ।

    corona

    ਤਸਵੀਰ ਸਰੋਤ, Getty Images

  7. ਕੱਲ ਤੋਂ ਚੱਲਣਗੀਆਂ ਨਵੀਂਆਂ 200 ਵਿਸ਼ੇਸ਼ ਟ੍ਰੇਨਾਂ

    ਭਾਰਤੀ ਰੇਲਵੇ ਸੋਮਵਾਰ ਯਾਨੀ 1 ਜੂਨ ਤੋਂ 200 ਵਿਸ਼ੇਸ਼ ਰੇਲ ਗੱਡੀਆਂ ਚਲਾਏਗੀ। ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਹੈ ਕਿ ਇਹ ਰੇਲ ਗੱਡੀਆਂ ਸ਼ਰਮਿਕ ਸਪੈਸ਼ਲ ਟ੍ਰੇਨਾਂ ਤੋਂ ਵੱਖ ਹੋਣਗੀਆਂ।

    ਰੇਲਵੇ ਯਾਤਰਾ ਲਈ ਜ਼ਰੂਰੀ ਨਿਯਮ

    • ਰੇਲਵੇ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, 200 ਰੇਲ ਗੱਡੀਆਂ 1 ਜੂਨ ਤੋਂ ਸ਼ੁਰੂ ਕੀਤੀਆਂ ਜਾਣਗੀਆਂ । ਇਨ੍ਹਾਂ ਰੇਲ ਗੱਡੀਆਂ ਵਿਚ ਜਨਰਲ ਕੋਚ, ਏਸੀ ਕੋਚ ਅਤੇ ਨਾਨ ਏਸੀ ਕੋਚ ਹੋਣਗੇ।
    • ਆਮ ਕੋਚ ਅਤੇ ਸਲੀਪਰ ਕਲਾਸ ਵਿਚ ਸੀਟਾਂ ਬੁੱਕ ਕਰਵਾਉਣੀਆਂ ਪੈਣਗੀਆਂ।
    • ਇਸਦੇ ਲਈ ਆਨਲਾਈਨ ਟਿਕਟ ਬੁਕਿੰਗ ਆਈਆਰਸੀਟੀਸੀ ਦੇ ਮੋਬਾਈਲ ਐਪ ਜਾਂ ਵੈਬਸਾਈਟ ਦੁਆਰਾ ਕੀਤੀ ਜਾ ਸਕਦੀ ਹੈ। ਟਿਕਟ ਰੇਲਵੇ ਸਟੇਸ਼ਨ ਦੇ ਕਾਊਂਟਰ ਤੇ ਨਹੀਂ ਮਿਲੇਗੀ। ਤਤਕਾਲ ਟਿਕਟ ਬੁਕਿੰਗ ਸੰਭਵ ਨਹੀਂ ਹੋਵੇਗੀ।
    • ਆਮ ਰੇਲ ਗੱਡੀਆਂ ਦੀ ਤਰ੍ਹਾਂ, ਸਾਰੇ ਕੋਟਾ ਪਹਿਲਾਂ ਦੀ ਤਰ੍ਹਾਂ ਟਿਕਟ ਬੁਕਿੰਗ ਤੇ ਲਾਗੂ ਰਹਿਣਗੇ।
    • ਯਾਤਰਾ ਲਈ ਵੱਧ ਤੋਂ ਵੱਧ 30 ਦਿਨ ਪਹਿਲਾਂ ਟਿਕਟ ਬੁੱਕ ਕੀਤੀ ਜਾ ਸਕਦੀ ਹੈ।
    • ਜਿਨ੍ਹਾਂ ਕੋਲ ਟਿਕਟਾਂ ਹਨ, ਉਨ੍ਹਾਂ ਨੂੰ ਹੀ ਰੇਲਵੇ ਸਟੇਸ਼ਨ ਵਿਚ ਦਾਖ਼ਲਾ ਮਿਲੇਗਾ।
    • ਯਾਤਰਾ ਤੋਂ ਪਹਿਲਾਂ ਹਰੇਕ ਦੀ ਜਾਂਚ ਕੀਤੀ ਜਾਏਗੀ ਅਤੇ ਸਿਰਫ ਉਨ੍ਹਾਂ ਨੂੰ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਹਨ। ਜੇ ਜਾਂਚ ਦੌਰਾਨ ਕੋਈ ਵੀ ਯਾਤਰਾ ਲਈ ਢੁਕਵਾਂ ਨਹੀਂ ਪਾਇਆ ਗਿਆਤਾਂ ਟਿਕਟ ਦੀ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ।
    • ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਵਿਚ ਚਾਰ ਸ਼੍ਰੇਣੀਆਂ ਦੇ ਅਪਾਹਜਾਂ ਅਤੇ 11 ਸ਼੍ਰੇਣੀਆਂ ਦੇ ਮਰੀਜ਼ਾਂ ਨੂੰ ਛੋਟ ਦਿੱਤੀ ਜਾਵੇਗੀ।
    • ਰੇਲਵੇ ਦਾ ਕਹਿਣਾ ਹੈ ਕਿ ਯਾਤਰੀਆਂ ਲਈ ਯਾਤਰਾ ਦੌਰਾਨ ਆਪਣਾ ਖਾਣਾ ਲਿਆਉਣਾ ਬਿਹਤਰ ਰਹੇਗਾ। ਟਿਕਟ ਵਿਚ ਭੋਜਨ ਖਰਚੇ ਨਹੀਂ ਲਏ ਜਾਣਗੇ। ਹਾਲਾਂਕਿ, ਕੁਝ ਰੇਲ ਗੱਡੀਆਂ ਵਿੱਚ ਪੈਂਟਰੀ ਕਾਰ ਹੋਵੇਗੀ ਜਿੱਥੋਂ ਯਾਤਰੀ ਪੈਸੇ ਦੇ ਕੇ ਭੋਜਨ ਖਰੀਦ ਸਕਣਗੇ।
    • ਰੇਲਵੇ ਸਟੇਸ਼ਨਾਂ 'ਤੇ ਕਿਤਾਬਾਂ ਦੀਆਂ ਸਟਾਲਾਂ ਅਤੇ ਦਵਾਈ ਦੀਆਂ ਸਟਾਲਾਂ ਵਰਗੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਸਟੇਸ਼ਨਾਂ ਵਿਚ ਬਣੇ ਰੈਸਟੋਰੈਂਟਾਂ ਵਿਚ ਤੁਹਾਨੂੰ ਬੈਠ ਕੇ ਭੋਜਨ ਨਹੀਂ ਮਿਲੇਗਾ, ਯਾਤਰੀ ਖਾਣਾ ਪੈਕ ਕਰਵਾ ਕੇ ਲਿਜਾ ਸਕਦੇ ਹਨ।
    • ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ, ਯਾਤਰੀ ਨੂੰ ਰਾਜ ਸਰਕਾਰ ਦੇ ਸਿਹਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
    • ਰੇਲ ਗੱਡੀਆਂ ਦੇ ਅੰਦਰ ਤੌਲੀਏ ਅਤੇ ਚਾਦਰਾਂ ਨਹੀਂ ਦਿੱਤੀਆਂ ਜਾਣਗੀਆਂ। ਨਾ ਹੀ ਰੇਲ ਗੱਡੀਆਂ ਵਿਚ ਪਰਦੇ ਹੋਣਗੇ।
    • ਹਰੇਕ ਨੂੰ ਰੇਲਵੇ ਸਟੇਸਨ ਵਿਚ ਦਾਖਲ ਹੋਣ ਵੇਲੇ ਅਤੇ ਯਾਤਰਾ ਦੌਰਾਨ ਫੇਸ ਮਾਸਕ ਪਾਉਣਾ ਲਾਜ਼ਮੀ ਹੈ।
    • ਯਾਤਰੀ ਨੂੰ ਰੇਲਵੇ ਸਟੇਸ਼ਨ 'ਤੇ ਘੱਟੋ ਘੱਟ 90 ਮਿੰਟ ਪਹਿਲਾਂ ਪਹੁੰਚਣਾ ਲਾਜ਼ਮੀ ਹੈ।
    • ਸਟੇਸ਼ਨ ਅਤੇ ਯਾਤਰਾ ਦੌਰਾਨ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
    • ਅਰੋਗਿਆ ਸੇਤੂ ਮੋਬਾਈਲ ਐਪ ਨੂੰ ਡਾਊਨਲੋਡ ਕਰਨਾ ਹਰ ਇਕ ਲਈ ਲਾਜ਼ਮੀ ਹੋਵੇਗਾ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਯੂਕੇ ਲੌਕਡਾਊਨ – ਹੁਣ ਟੈਸਟਿੰਗ ਅਤੇ ਟਰੇਸਿੰਗ ਹੀ ਕਰੇਗੀ ਮਦਦ

    ਯੂਕੇ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਅਬ ਨੇ ਲੌਕਡਾਊਨ ਨੂੰ ਸੌਖਾ ਕਰਨ ਦੇ ਸਰਕਾਰ ਦੇ ਫੈਸਲੇ ਦਾ ਬਚਾਅ ਕੀਤਾ ਹੈ।

    ਸਰਕਾਰ ਦੇ ਸਲਾਹਕਾਰ ਬੋਰਡ ਸੇਜ 'ਤੇ ਹੋਰ ਕਈ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਲੌਕਡਾਊਨ ਹਟਾਉਣਾ ਜਲਦਬਾਜੀ ਹੋਵੇਗੀ ਅਤੇ ਇਸ ਦਾ ਖਾਮਿਆਜਾ ਭੁਗਤਨਾ ਪੈ ਸਕਦਾ ਹੈ।

    ਰਾਅਬ ਨੇ ਕਿਹਾ ਕਿ ਇਹ ਇਕ “ਨਾਜ਼ੁਕ ਅਤੇ ਖ਼ਤਰਨਾਕ ਪਲ” ਹੈ, ਪਰ ਟੈਸਟਿੰਗ ਅਤੇ ਟਰੇਸਿੰਗ ਹੀ ਵਾਇਰਸ ਨੂੰ ਕਾਬੂ ਕਰ ਪਾਏਗੀ।

    corona
  9. ਕੋਰੇਨਾਵਾਇਰਸ: ਪਠਾਨਕੋਟ ਦੇ ਰਾਜੂ ਦੇ ਪੀਐੱਮ ਮੋਦੀ ਵੀ ਪ੍ਰਸ਼ੰਸਕ ਬਣੇ, ਇਸ ਗੱਲੋਂ ਕੀਤੀ ਤਾਰੀਫ਼

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ’ਚ ਪਠਾਨਕੋਟ ਦੇ ਇਸੇ ਰਾਜੂ ਦੀ ਤਾਰੀਫ਼ ਕੀਤੀ ਹੈ।

    ਆਰਥਿਕ ਪੱਖੋਂ ਕਮਜ਼ੋਰ ਤੇ ਅਪਾਹਜ ਹੋਣ ਦੇ ਬਾਵਜੂਦ ਉਹ ਲੋਕਾਂ ਨੂੰ ਮੁਫ਼ਤ ਮਾਸਕ ਵੰਡ ਰਹੇ ਹਨ।

    ਰਾਜੂ ਮੁਤਾਬਕ ਉਹ ਲੋਕਾਂ ਤੋਂ ਥੋੜ੍ਹੇ-ਥੋੜ੍ਹੇ ਪੈਸੇ ਇਕੱਠੇ ਕਰਕੇ ਗਰੀਬ ਲੋਕਾਂ ਦੀ ਰਾਸ਼ਨ ਅਤੇ ਹੋਰ ਚੀਜ਼ਾਂ ਪੱਖੋਂ ਮਦਦ ਕਰਦੇ ਹਨ।

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  10. ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਮੰਗੀ ਮਦਦ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਦਿੱਲੀ ਵਾਸੀਆਂ ਦੀ ਮਦਦ ਲਈ ਬੇਨਤੀ ਕੀਤੀ ਹੈ।

    ਉਨ੍ਹਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਇੱਕ ਟਵੀਟ ਨੂੰ ਮੁੜ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਕੇਂਦਰ ਤੋਂ 5000 ਕਰੋੜ ਰੁਪਏ ਦੀ ਮੰਗ ਕੀਤੀ ਹੈ।

    ਸਿਸੋਦੀਆ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਹੋਏ ਬੰਦ ਹੋਣ ਕਾਰਨ ਦਿੱਲੀ ਸਰਕਾਰ ਦਾ ਟੈਕਸ ਵਸੂਲੀ ਤਕਰੀਬਨ 85 ਫੀਸਦ ਘੱਟ ਗਿਆ ਹੈ ਅਤੇ ਕੇਂਦਰ ਵੱਲੋਂ ਰਾਜਾਂ ਨੂੰ ਜਾਰੀ ਕੀਤੀ ਗਈ ਆਫ਼ਤ ਰਾਹਤ ਫੰਡ ਵਿਚ ਦਿੱਲੀ ਨੂੰ ਕੋਈ ਰਕਮ ਨਹੀਂ ਮਿਲੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਕੋਲਕਾਤਾ ਤੋਂ ਮੁੰਬਈ ਪਰਵਾਸੀਆਂ ਨੂੰ ਲਿਜਾ ਰਹੀ ਬੱਸ ਹੋਈ ਸੜਕ ਹਾਦਸੇ ਦੀ ਸ਼ਿਕਾਰ

    ਕੋਲਕਾਤਾ ਤੋਂ ਮੁੰਬਈ ਪਰਵਾਸੀਆਂ ਨੂੰ ਲੈ ਜਾ ਰਹੀ ਬੱਸ ਬੀਤੀ ਰਾਤ ਰਾਜਨੰਦ ਗਾਓ ਦੇ ਕੋਲ ਪਲਟ ਗਈ।

    ਇਸ ਹਾਦਸੇ 'ਚ 7 ਲੋਕ ਜ਼ਖ਼ਮੀ ਹੋ ਗਏ। ਇਸ ਵਿਚ ਕੁਲ 37 ਸਵਾਰੀਆਂ ਸਨ ਜਿਨ੍ਹਾਂ 'ਚ ਜ਼ਿਆਦਾਤਰ ਪਰਵਾਸੀ ਮਜ਼ਦੂਰ ਸਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ ਦੀ ਦੇਸ-ਵਿਦੇਸ਼ਾਂ ਦੀ ਅਪਡੇਟ

    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਨ ਕੀ ਬਾਤ ਵਿੱਚ ਕੋਰੋਨਾਵਾਇਰਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਲੋਕਾਂ ਦੀ ਤਾਰੀਫ਼ ਕੀਤੀ ਜਿਹੜੇ ਇਸ ਦੌਰੇ ਵਿੱਚ ਦੂਜਿਆਂ ਦੀ ਮਦਦ ਕਰ ਰਹੇ ਹਨ। ਪਠਾਨਕੋਟ ਦੇ ਰਹਿਣ ਵਾਲੇ ਰਾਜੂ ਬਾਰੇ ਉਨ੍ਹਾਂ ਕਿਹਾ ਕਿ ਅਪਾਹਜ ਤੇ ਗਰੀਬ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੂਜਿਆਂ ਨੂੰ ਮਾਸਕ ਵੰਡੇ ਹਨ।
    • ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਇਨਫੈਕਸ਼ਨ ਦੇ 8,380 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 1,82,143 ਹੋ ਗਈ ਹੈ।
    • ਮਹਾਰਾਸ਼ਟਰ ਵਿੱਚ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਸੰਕਰਮਿਤ ਹੋਣ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਪੁਲਿਸ ਨੇ ਦੱਸਿਆ ਕਿ ਮੁਲਾਜ਼ਮਾਂ ਵਿਚ ਕੋਰੋਨਾ ਦੀ ਲਾਗ ਦੀ ਗਿਣਤੀ ਵਧ ਕੇ 2416 ਹੋ ਗਈ ਹੈ ਅਤੇ ਮਹਾਂਮਾਰੀ ਕਾਰਨ ਹੁਣ ਤੱਕ 26 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ।
    • ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਕੋਰੋਨਾ ਦੇ ਸੰਕਟ ਤੋਂ ਬਾਅਦ ਪਤਾ ਨਹੀਂ ਕ੍ਰਿਕਟ ਪਹਿਲਾਂ ਵਾਂਗ ਖੇਡਣਾ ਜਾਰੀ ਰਹੇਗਾ ਜਾਂ ਨਹੀਂ। ਵਿਰਾਟ ਕੋਹਲੀ ਨੇ ਇਹ ਗੱਲ ਸਪਿਨਰ ਰਵੀਚੰਦਰਨ ਅਸ਼ਵਿਨ ਨਾਲ ਇੰਸਟਾਗ੍ਰਾਮ 'ਤੇ ਲਾਈਵ ਗੱਲਬਾਤ ਦੌਰਾਨ ਕਹੀ।
    • ਅਮਰੀਕੀ ਰਾਸ਼ਟਰਪਤੀ ਡੌਲਨਡ ਟਰੰਪ ਨੇ ਜੀ-7 ਸੰਮੇਲਨ ਮੁਲਤਵੀ ਕੀਤਾ। ਉਹ ਭਾਰਤ, ਰੂਸ, ਦੱਖਣੀ ਕੋਰੀਆ, ਆਸਟਰੇਲੀਆ ਨੂੰ ਸੱਦਾ ਦੇਣ ਦੀ ਯੋਜਨਾ ਵਿੱਚ ਹਨ।
    • ਮਿਨੀਪੋਲਿਸ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਜਾਰਜ ਫਲਾਈਡ ਦੀ ਕਥਿਤ ਹੱਤਿਆ ਦੇ ਕਾਰਨ ਪੂਰੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਵੱਧ ਰਹੇ ਹਨ। ਲਾਸ ਏਂਜਲਸ ਵਿੱਚਅਧਿਕਾਰੀਆਂ ਨੇ ਸ਼ਹਿਰ ਦੇ ਕੋਵਿਡ -19 ਟੈਸਟਿੰਗ ਸੈਂਟਰ ਬੰਦ ਕਰ ਦਿੱਤੇ ਹਨ।
    • ਬ੍ਰਾਜ਼ੀਲ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 28,834 ਹੋ ਗਈ ਹੈ। ਇਸ ਅੰਕੜੇ ਨਾਲ, ਬ੍ਰਾਜ਼ੀਲ ਹੁਣ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਵਿਸ਼ਵ ਦਾ ਚੌਥਾ ਦੇਸ਼ ਬਣ ਗਿਆ ਹੈ, ਜਿਸ ਵਿੱਚ ਉਸਨੇ ਫਰਾਂਸ ਨੂੰ ਪਛਾੜ ਦਿੱਤਾ ਹੈ।
    • ਐਤਵਾਰ ਨੂੰ ਢਾਈ ਮਹੀਨਿਆਂ ਬਾਅਦ ਯਰੂਸ਼ਲਮ ਦੀ ਪਵਿੱਤਰ ਅਲ-ਅਕ਼ਸਾ ਮਸਜਿਦ ਵਿਚ ਸ਼ਰਧਾਲੂ ਵਾਪਸ ਪਰਤੇ ਅਤੇ ਸਵੇਰ ਦੀ ਨਮਾਜ਼ ਪੜੀ। ਨਿਊਜ਼ ਏਜੰਸੀ ਰੌਏਟਰਜ਼ ਦੇ ਅਨੁਸਾਰ, ਵਕਫ਼ ਕੌਂਸਲ ਨੇ ਸਥਾਨਕ ਪੱਧਰ 'ਤੇ ਕੋਵਿਡ -19 ਦੀ ਲਾਗ ਨੂੰ ਘੱਟਦੇ ਨੂੰ ਵੇਖਦਿਆਂ ਪਾਬੰਦੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ।
    • ਅਰਜਨਟੀਨਾ ਦੇ ਸੈਂਕੜੇ ਲੋਕਾਂ ਨੇ ਦੇਸ਼ ਦੇ ਸਖ਼ਤ ਲੌਕਡਾਊਨ ਖਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੌਕਡਾਊਨ ਵਿੱਚ ਹੁਣ ਢਿੱਲ ਦਿੱਤੀ ਜਾਵੇ।
  13. ਵਿਰਾਟ ਕੋਹਲੀ: 'ਪਤਾ ਨਹੀਂ ਕਿ ਅੱਗੇ ਕ੍ਰਿਕਟ ਕਿਵੇਂ ਹੋਏਗਾ'

    ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਕੋਰੋਨਾ ਦੇ ਸੰਕਟ ਤੋਂ ਬਾਅਦ ਪਤਾ ਨਹੀਂ ਕ੍ਰਿਕਟ ਪਹਿਲਾਂ ਵਾਂਗ ਖੇਡਣਾ ਜਾਰੀ ਰਹੇਗਾ ਜਾਂ ਨਹੀਂ।

    ਵਿਰਾਟ ਕੋਹਲੀ ਨੇ ਇਹ ਗੱਲ ਸਪਿਨਰ ਰਵੀਚੰਦਰਨ ਅਸ਼ਵਿਨ ਨਾਲ ਸੋਸ਼ਲ ਮੀਡੀਆ ਵੈੱਬਸਾਈਟ ਇੰਸਟਾਗ੍ਰਾਮ 'ਤੇ ਲਾਈਵ ਗੱਲਬਾਤ ਦੌਰਾਨ ਕਹੀ।

    ਕੋਹਲੀ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਅੱਗੇ ਕੀ ਵਾਪਰੇਗਾ, ਇਹ ਸੋਚਣਾ ਅਜੀਬ ਹੈ ਕਿ ਖੇਡਦੇ ਸਮੇਂ ਤੁਸੀਂ ਆਪਣੇ ਸਾਥੀ ਨਾਲ ਹੱਥ ਨਹੀਂ ਮਿਲਾ ਸਕਦੇ, ਤੁਹਾਨੂੰ ਆਪਣੇ ਹੱਥ ਜੋੜ ਕੇ ਹੀ ਪਿੱਛੇ ਹੱਟਣਾ ਹੋਵੇਗਾ।”

    ਉਨ੍ਹਾਂ ਨੇ ਅੱਗੇ ਕਿਹਾ, "ਇਹ ਅਜੀਬ ਲੱਗ ਰਿਹਾ ਹੈ, ਪਰ ਜਦੋਂ ਤਕ ਕੋਈ ਇਲਾਜ਼ ਜਾਂ ਟੀਕਾ ਨਹੀਂ ਮਿਲ ਜਾਂਦਾ, ਸ਼ਾਇਦ ਸਥਿਤੀ ਅਜਿਹੀ ਹੀ ਰਹੇਗੀ।"

    corona

    ਤਸਵੀਰ ਸਰੋਤ, Getty Images

  14. ਮਹਾਰਾਸ਼ਟਰ ਵਿੱਚ 91 ਹੋਰ ਪੁਲਿਸ ਮੁਲਾਜ਼ਮ ਕੋਰੋਨਾ ਨਾਲ ਸੰਕਰਮਿਤ ਹੋਏ

    ਮਹਾਰਾਸ਼ਟਰ ਵਿੱਚ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਸੰਕਰਮਿਤ ਹੋਣ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ।

    ਪੁਲਿਸ ਨੇ ਦੱਸਿਆ ਕਿ ਮੁਲਾਜ਼ਮਾਂ ਵਿਚ ਕੋਰੋਨਾ ਦੀ ਲਾਗ ਦੀ ਗਿਣਤੀ ਵਧ ਕੇ 2416 ਹੋ ਗਈ ਹੈ, ਜਿਨ੍ਹਾਂ ਵਿਚੋਂ 1421 ਮਾਮਲੇ ਇਸ ਸਮੇਂ ਸਰਗਰਮ ਹਨ।

    ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ 91 ਪੁਲਿਸ ਮੁਲਾਜ਼ਮ ਸੰਕਰਮਿਤ ਪਾਏ ਗਏ ਹਨ।

    ਮਹਾਰਾਸ਼ਟਰ ਵਿੱਚ ਕੋਵਿਡ -19 ਮਹਾਂਮਾਰੀ ਕਾਰਨ ਹੁਣ ਤੱਕ 26 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਅਰਜਨਟੀਨਾ ਵਿੱਚ ਲੌਕਡਾਊਨ ਦੇ ਵਿਰੋਧ 'ਚ ਮੁਜ਼ਾਹਰਾ

    ਅਰਜਨਟੀਨਾ ਦੇ ਸੈਂਕੜੇ ਲੋਕਾਂ ਨੇ ਦੇਸ਼ ਦੇ ਸਖ਼ਤ ਲੌਕਡਾਊਨ ਖਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੌਕਡਾਊਨ ਵਿੱਚ ਹੁਣ ਢਿੱਲ ਦਿੱਤੀ ਜਾਵੇ।

    ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਐਲਬਰਟੋ ਫਰਨਾਂਡਿਜ਼ ਉੱਤੇ ਤਾਨਾਸ਼ਾਹ ਦੀ ਤਰ੍ਹਾਂ ਕੰਮ ਕਰਨ ਦਾ ਆਰੋਪ ਲਾਇਆ ਅਤੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਹੈ।

    ਅਰਜਨਟੀਨਾ ਵਿੱਚ ਕੋਰੋਨਾਵਾਇਰਸ ਨਾਲ ਲਗਭਗ 500 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਵਿੱਚ ਤਕਰੀਬਨ 16,000 ਕੇਸਾਂ ਦੀ ਪੁਸ਼ਟੀ ਹੋਈ ਹੈ।

    corona

    ਤਸਵੀਰ ਸਰੋਤ, Reuters

  16. ਵਿਰੋਧ ਪ੍ਰਦਰਸ਼ਨਾਂ ਦੌਰਾਨ ਲਾਸ ਏਂਜਲਸ ਨੇ ਟੈਸਟਿੰਗ ਸੈਂਟਰ ਬੰਦ ਕੀਤੇ

    ਮਿਨੀਆਪੋਲਿਸ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਜੌਰਜ ਫਲਾਈਡ ਦੀ ਕਥਿਤ ਹੱਤਿਆ ਦੇ ਕਾਰਨ ਪੂਰੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਵੱਧ ਰਹੇ ਹਨ।

    ਲਾਸ ਏਂਜਲਸ ਵਿੱਚ ਅਧਿਕਾਰੀਆਂ ਨੇ ਸ਼ਹਿਰ ਦੇ ਕੋਵਿਡ -19 ਟੈਸਟਿੰਗ ਸੈਂਟਰ ਬੰਦ ਕਰ ਦਿੱਤੇ ਹਨ। ਐਲਏ ਦੇ ਮੇਅਰ ਐਰਿਕ ਗੈਰਸਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸੁਰੱਖਿਆ ਲਈ ਸਾਵਧਾਨੀ ਸੀ।

    ਉਨ੍ਹਾਂ ਅੱਗੇ ਕਿਹਾ, “ਹੁਣ ਘਰ ਜਾਣ ਦਾ ਸਮਾਂ ਹੈ। ਸ਼ਾਂਤੀ ਨਾਲ ਵਿਰੋਧ ਕਰੋ।”

    ਅਮਰੀਕਾ ਦੇ ਸਾਰੇ ਸ਼ਹਿਰਾਂ ਨੇ ਪ੍ਰਦਰਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕਰਫਿਊ ਲਗਾ ਦਿੱਤਾ ਹੈ ਅਤੇ ਰਾਜਪਾਲ ਟਿਮ ਵਾਲਜ਼ ਨੇ ਪ੍ਰਦਰਸ਼ਨਕਾਰੀਆਂ ਨੂੰ ਰੱਖਿਆਤਮਕ ਮਾਸਕ ਪਹਿਨਣ ਅਤੇ ਸਮਾਜਿਕ ਤੌਰ ਤੇ ਦੂਰੀ ਬਣਾਉਣ ਲਈ ਕਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਪੰਜਾਬ ’ਚ ਕੋਰੋਨਾ ਦੇ ਅੰਕੜੇ ਘੱਟ ਪਰ ਕੈਪਟਨ ਨੂੰ

    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਬਾਰੇ ਅਜੇ ਕਾਫੀ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਬਿਲਕੁੱਲ ਗਲਤ ਹੈ ਕਿ ਕੋਰੋਨਾਵਾਇਰਸ ਹੁਣ ਮੁੱਕ ਗਿਆ ਹੈ।

    ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਵਾਇਰਸ ਸਥਾਨਕ ਪੱਧਰ ’ਤੇ ਫੈਲਣ ਦਾ ਖ਼ਤਰਾ ਹੈ।

    ਵੀਡੀਓ ਕੈਪਸ਼ਨ, ਪੰਜਾਬ ’ਚ ਕੋਰੋਨਾ ਦੇ ਅੰਕੜੇ ਘੱਟ ਪਰ ਕੈਪਟਨ ਨੂੰ ਕਿਹੜਾ ਡਰ ਸਤਾ ਰਿਹਾ
  18. ਦਿੱਲੀ ਪੁਲਿਸ ਦੇ ਇੱਕ ਹੋਰ ਅਧਿਕਾਰੀ ਦੀ ਕੋਰੋਨਾ ਦੀ ਲਾਗ ਕਾਰਨ ਹੋਈ ਮੌਤ

    ਦਿੱਲੀ ਪੁਲਿਸ ਦੇ ਇੱਕ ਏਐਸਆਈ ਦੀ ਕੋਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਹੈ। ਉਹ 54 ਸਾਲ ਦੇ ਸਨ।

    ਅਧਿਕਾਰੀਆਂ ਨੇ ਦੱਸਿਆ ਕਿ ਇਨਫੈਕਸ਼ਨ ਕਾਰਨ ਦਿੱਲੀ ਪੁਲਿਸ ਵਿਚ ਇਹ ਦੂਜੀ ਮੌਤ ਹੈ। ਮਰਨ ਵਾਲੇ ਅਧਿਕਾਰੀ ਸਹਾਇਕ ਸਬ-ਇੰਸਪੈਕਟਰ ਵਜੋਂ ਕੰਮ ਕਰਦੇ ਸਨ ਅਤੇ ਫਿਲਹਾਲ ਪੁਲਿਸ ਦੇ ਫਿੰਗਰ ਪ੍ਰਿੰਟ ਬਿਊਰੋ ਵਿੱਚ ਕੰਮ ਕਰ ਰਹੇ ਸਨ।

    ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਰਹਿਣ ਵਾਲਾ ਏਐਸਆਈ ਨੇ ਦਿੱਲੀ ਪੁਲਿਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਫੌਜ ਵਿੱਚ ਨੌਕਰੀ ਕੀਤੀ ਸੀ।

    ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਸੰਜੇ ਭਾਟੀਆ ਨੇ ਦੱਸਿਆ ਕਿ 26 ਮਈ ਨੂੰ ਉਨ੍ਹਾਂ ਨੂੰ ਬੁਖਾਰ ਅਤੇ ਖੰਘ ਤੋਂ ਬਾਅਦ ਹਸਪਤਾਲ ਵਿੱਚ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਦੋ ਦਿਨ ਬਾਅਦ, ਉਨ੍ਹਾਂ ਨੂੰ ਸੰਕਰਮਿਤ ਹੋਣ ਦੀ ਖ਼ਬਰ ਮਿਲੀ ਸੀ।

    corona

    ਤਸਵੀਰ ਸਰੋਤ, Getty Images

  19. ਸਰਕਾਰ ਨੇ ਲੋਕਾਂ ਨੂੰ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ- ਨਜ਼ਰੀਆ

    ਭਾਰਤ ਵਿੱਚ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਜੋ ਹਾਲਤ ਹੋਈ ਹੈ, ਉਹ ਕਿਸੇ ਤੋਂ ਲੁਕੀ ਨਹੀਂ। ਸਿਰਫ਼ ਭਾਰਤ ਦੀ ਹੀ ਗੱਲ ਨਹੀਂ, ਹੋਰ ਮੁਲਕਾਂ ਵਿੱਚ ਵੀ ਇਸ ਸਬੰਧ ਉੱਤੇ ਚਰਚਾ ਕੀਤੀ ਗਈ ਹੈ।

    ਪਰ ਇਸ ਦੌਰ ਵਿੱਚ ਜੇਕਰ ਦੂਜੇ ਮੁਲਕਾਂ ਖਾਸ ਕਰਕੇ ਕੈਨੇਡਾ ਦੀ ਉਦਾਹਰਣ ਲਈ ਜਾਵੇ ਕਿ ਉਨ੍ਹਾਂ ਨੇ ਆਪਣੇ ਦੇਸ਼ ਦੇ ਲੋਕਾਂ ਲਈ ਸੰਕਟ ਦੇ ਇਸ ਸਮੇਂ ਵਿੱਚ ਕੀ ਕੀਤਾ, ਤਾਂ ਭਾਰਤ ਸਰਕਾਰ ਉੱਤੇ ਸਵਾਲ ਜ਼ਰੂਰੀ ਉਠਦੇ ਹਨ।

    ਇਸੇ ਸਬੰਧ ਵਿੱਚ ਕੈਨੇਡਾ ਤੋਂਸੀਨੀਅਰ ਪੱਤਰਕਾਰ ਸ਼ਮੀਲ ਦਾ ਨਜ਼ਰੀਆ।

    ਵੀਡੀਓ ਕੈਪਸ਼ਨ, ਕੋਰੋਨਾ ਲੌਕਡਾਊਨ: ਸਰਕਾਰ ਨੇ ਲੋਕਾਂ ਨੂੰ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ
  20. ਟਿੱਡੀ ਦਲ ਦੇ ਸੰਕਟ ਅਤੇ ਅੰਫਨ ਤੂਫਾਨ 'ਤੇ ਬੋਲੇ ਪੀਐੱਮ ਮੋਦੀ

    • ਟਿੱਡੀ ਦਲ ਖ਼ਿਲਾਫ਼ ਤਕਨੀਕ ਦਾ ਇਸਤੇਮਾਲ ਕਰ ਰਹੇ ਹਾਂ
    • ਟਿੱਡੀ ਦਲ ਦਾ ਹਮਲਾ ਕਈ ਦਿਨਾਂ ਤੱਕ ਚਲਦਾ ਹੈ
    • ਟਿੱਡੀ ਦਲ ਕਿਸਾਨਾਂ ਦੀ ਪਰੇਸ਼ਾਨੀ ਦਾ ਸਬਬ ਬਣਿਆ ਹੈ
    • ਕਿਸਾਨਾਂ ਦੀ ਮਦਦ ਕਰ ਰਹੇ ਹਾਂ
    • ਪੂਰਬੀ ਭਾਰਤ 'ਚ ਅੰਫਨ ਤੂਫਾਨ ਨੇ ਤਬਾਹੀ ਲਿਆਂਦੀ
    • ਪ੍ਰਭਾਵਿਤ ਸੂਬਿਆਂ ਦੀ ਮਦਦ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ
    • ਪਾਣੀ ਦੀ ਬੂੰਦ-ਬੂੰਦ ਨੂੰ ਬਚਾਓ
    • ਵਾਤਾਵਰਨ ਦਿਵਸ 'ਤੇ ਦਰਖ਼ਤ ਲਗਾਓ
    corona

    ਤਸਵੀਰ ਸਰੋਤ, ANI