ਕੋਰੋਨਾਵਾਇਰਸ ਲੌਕਡਾਊਨ ਖੁਲ੍ਹੇਗਾ: ਜਾਣੋ ਜੂਨ 1 ਤੋਂ ਕੀ ਕਰ ਸਕੋਗੇ ਤੇ ਕੀ ਨਹੀਂ

ਕੋਰੋਨਾਵਾਇਰਸ ਕਾਰਨ ਅਮਰੀਕੀ ਰਾਸ਼ਟਰਪਤੀ ਚੀਨ ਅਤੇ WHO ਨੂੰ ਲਗਾਤਾਰ ਘੇਰਦੇ ਰਹੇ ਹਨ

ਲਾਈਵ ਕਵਰੇਜ

  1. ਅਸੀਂ ਆਪਣਾ ਕੋਰੋਨਾਵਾਇਰਸ ਵਾਲਾ ਪੇਜ਼ ਇੱਥੇ ਹੀ ਸਮਾਪਤ ਕਰ ਰਹੇ ਹਾਂ। 31 ਮਈ ਦੀਆਂ ਅਪਡੇਟਸ ਦੇਖਣ ਲਈ ਕਲਿੱਕ ਕਰੋ

  2. ਦੇਸ ਤੇ ਦੁਨੀਆਂ ਵਿੱਚ ਕੀ ਹੋਇਆ

    • ਭਾਰਤ ਵਿੱਚ ਲੌਕਡਾਊਨ 5.0 ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਕੰਟੇਨਮੈਂਟ ਜ਼ੋਨਾਂ ਵਿੱਚ 30 ਜੂਨ ਤੱਕ ਰਹੇਗਾ ਲੌਕਡਾਊਨ। ਇਸ ਤੋਂ ਇਲਾਵਾ ਬਾਕੀ ਇਲਾਕਿਆਂ ਵਿੱਚ ਜੂਨ 1 ਤੋਂ 30 ਵਿਚਕਾਰ ਪੜਾਅ ਵਾਰ ਲੌਕਡਾਊਨ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।
    • ਡੌਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨਾਲ ਰਿਸ਼ਤੇ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ WHO ਨੂੰ ਦਿੱਤੇ ਜਾਣ ਵਾਲੇ ਫੰਡ ਨੂੰ ਰੋਕਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ WHO ਨੂੰ ਦਿੱਤੇ ਜਾਣ ਵਾਲੇ ਫੰਡ ਨੂੰ ਹੋਰਨਾਂ ਵਿਸ਼ਵ ਸਿਹਤ ਸੰਸਥਾਵਾਂ ਨੂੰ ਦੇਣਗੇ।
    • ਰੂਸ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਕਰਕੇ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ, 232 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4,374 ਹੋ ਗਈ ਹੈ।
    • ਈਰਾਨ ਵਿੱਚ ਇਕ ਵਾਰ ਫਿਰ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵੱਧ ਰਹੇ ਹਨ। ਸ਼ੁੱਕਰਵਾਰ ਨੂੰ ਇੱਥੇ ਲਾਗ ਦੇ 2,819 ਨਵੇਂ ਮਾਮਲੇ ਸਾਹਮਣੇ ਆਏ ਹਨ।
    • ਦੱਖਣੀ ਕੋਰੀਆ ਵਿੱਚ, ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ 800 ਸਕੂਲ ਖੋਲ੍ਹਣ ਦੀ ਯੋਜਨਾ ਰੱਦ ਕਰ ਦਿੱਤੀ ਗਈ ਹੈ।
    • ਬ੍ਰਾਜ਼ੀਲ ਵਿੱਚ ਲਾਗ ਨਾਲ ਪੀੜਤ ਲੋਕਾਂ ਦੀ ਗਿਣਤੀ 5 ਲੱਖ ਦੇ ਨੇੜੇ।
    • ਪਾਕਿਸਤਾਨ ਵਿੱਚ ਕੋਰੋਨਾ ਦੇ ਮਾਮਲੇ 67 ਹਜ਼ਾਰ ਤੋਂ ਪਾਰ ਹੋ ਗਏ ਹਨ।
  3. ਨਾਸਾ ਨੇ ਤਿੰਨ ਭਾਰਤੀ ਕੰਪਨੀਆਂ ਨੂੰ ਵੈਂਟੀਲੇਟਰ ਬਣਾਉਣ ਦਾ ਦਿੱਤਾ ਲਾਇਸੈਂਸ

    ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਤਿੰਨ ਭਾਰਤੀ ਕੰਪਨੀਆਂ ਨੂੰ ਕੋਵਿਡ -19 ਦੇ ਮਰੀਜ਼ਾਂ ਲਈ ਵੈਂਟੀਲੇਟਰ ਬਣਾਉਣ ਦਾ ਲਾਇਸੈਂਸ ਦਿੱਤਾ ਹੈ।

    ਇਹ ਤਿੰਨ ਕੰਪਨੀਆਂ ਹਨ- ਅਲਫਾ ਡਿਜ਼ਾਈਨ ਟੈਕਨੋਲਾਜੀ ਪ੍ਰਾਈਵੇਟ ਲਿਮਟਿਡ, ਭਾਰਤ ਫੋਰਡ ਲਿਮਟਿਡ ਅਤੇ ਮੇਧਾ ਸਰਵੋ ਡਰਾਈਵ ਪ੍ਰਾਈਵੇਟ ਲਿਮਟਿਡ।

    ਨਾਸਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨ ਭਾਰਤੀ ਕੰਪਨੀਆਂ ਤੋਂ ਇਲਾਵਾ 18 ਹੋਰ ਕੰਪਨੀਆਂ ਨੂੰ ਵੈਂਟੀਲੇਟਰ ਬਨਾਉਣ ਦਾ ਲਾਇਸੈਂਸ ਦਿੱਤਾ ਗਿਆ ਹੈ।

    ਇਨ੍ਹਾਂ ਵਿਚ ਅੱਠ ਯੂਐਸ ਅਤੇ ਤਿੰਨ ਬ੍ਰਾਜ਼ੀਲ ਦੀਆਂ ਕੰਪਨੀਆਂ ਸ਼ਾਮਲ ਹਨ।

    corona

    ਤਸਵੀਰ ਸਰੋਤ, ROBERT NICKELSBERG

  4. ਬ੍ਰਾਜ਼ੀਲ ਵਿਚ ਲਾਗ ਦੇ ਅੰਕੜੇ ਪੁੱਜੇ ਪੰਜ ਲੱਖ ਦੇ ਕਰੀਬ, ਕੇਟੀ ਵਾਟਸਨ, ਬੀਬੀਸੀ ਪੱਤਰਕਾਰ

    ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਅੰਕੜੇ 5 ਲੱਖ ਦੇ ਕਰੀਬ ਪੁੱਜ ਗਏ ਹਨ। ਇਹ ਗਿਣਤੀ ਹਰ ਦਿਨ ਵਧ ਰਹੀ ਹੈ।

    ਬ੍ਰਾਜ਼ੀਲ ਨਾ ਸਿਰਫ ਵਿਸ਼ਵ ਵਿੱਚ ਮ੍ਰਿਤਕਾਂ ਦੀ ਸੂਚੀ ਵਿੱਚ ਪੰਜਵੇਂ ਨੰਬਰ 'ਤੇ ਆ ਗਿਆ ਹੈ, ਪਰ ਅੱਜ ਇਸ ਨੇ ਇੱਕ ਦਿਨ ਵਿੱਚ ਰਿਕਾਰਡ ਮਰੀਜ਼ਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ - ਸਿਰਫ ਇੱਕ ਦਿਨ ਵਿੱਚ ਲਗਭਗ 27,000 ਲਾਗਾਂ ਦੀ ਪਛਾਣ ਕੀਤੀ ਗਈ ਹੈ।

    ਪਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਮਹਾਂਮਾਰੀ 'ਤੇ ਚੁੱਪੀ ਧਾਰ ਲਈ ਹੈ।

    corona

    ਤਸਵੀਰ ਸਰੋਤ, Reuters

  5. ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ 'ਚ ਕੀ ਕਿਹਾ

    • ਪੰਜਾਬ ਵਿੱਚ ਰਹੇਗਾ 30 ਜੂਨ ਤੱਕ ਲੌਕਡਾਊਨ
    • ਮਾਸਕ ਤੇ ਸੋਸ਼ਲ ਡਿਸਟੈਨਸਿੰਗ ਜ਼ਰੂਰੀ ਤੇ ਕੋਰੋਨਾ ਨੂੰ ਗੰਭੀਰਤਾ ਨਾਲ ਲਵੋ
    • ਪਿਛਲੇ 24 ਘੰਟਿਆਂ ਵਿੱਚ 6000 ਤੋਂ ਵੱਧ ਲੋਕਾਂ ਦੇ ਚਾਲਾਨ ਹੋ ਚੁੱਕੇ ਹਨ
    • ਮਾਸਕ ਨਾ ਪਾਉਣ ਵਾਲੇ ਅਤੇ ਥੁੱਕਣ ਵਾਲੇ 'ਤੇ 500 ਰੁਪਏ ਜੁਰਮਾਨਾ, ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ
    • ਹੁਣ ਤੱਕ ਮਾਸਕ ਨਾ ਪਾਉਣ ਵਾਲੇ 36,820 ਲੋਕਾਂ ਨੇ ਚਾਲਾਨ ਹੋਏ ਅਤੇ ਥੁੱਕ ਸੁੱਟਣ ਵਾਲੇ 4032 ਲੋਕਾਂ ਦੇ ਚਾਲਾਨ ਹੋਏ ਹਨ
    • ਹੁਣ ਤੱਕ ਲੌਕਡਾਊਨ ਦੀ ਪਾਬੰਦੀਆਂ ਨਾ ਮੰਨਣ ਵਾਲੇ 502 ਲੋਕਾਂ 'ਤੇ ਐੱਫਆਈਆਰ ਦਰਜ ਕੀਤੀ ਗਈ ਹੈ
    • ਗੈਰ-ਕਾਨੂੰਨੀ ਸ਼ਰਾਬ ਨੂੰ ਲੈਕੇ 97 ਭੱਠੇ ਸੀਲ ਕੀਤੇ ਹਨ ਅਤੇ 1729 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ
    • ਪੰਜਾਬ 'ਚ ਲੌਕਡਾਊਨ ਸੁਖਾਲਾ ਕੀਤਾ ਜਾਵੇਗਾ, ਆਰਥਿਕਤਾ ਲਈ ਲੋੜੀਂਦੇ ਕਦਮ ਲਏ ਜਾਣਗੇ
    • ਬਾਹਰੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਹੋਣਾ ਪਵੇਗਾ
    • ਸੂਬੇ ਤੋਂ ਬਾਹਰੋਂ ਆਇਆ ਹਰ ਬੰਦਾ ਪ੍ਰਸ਼ਾਸਨ ਨੂੰ ਜਾਣਕਾਰੀ ਦੇਵੇਗਾ
    • ਹੌਲੀ-ਹੌਲੀ ਫਲਾਈਟਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ
    • ਸਕੂਲ ਅਜੇ ਬਿਲਕੁਲ ਨਹੀਂ ਖੁਲ੍ਹਣਗੇ, ਸਕੂਲ ਖੋਲ੍ਹਣ ਵਾਲਿਆਂ 'ਤੇ ਜੁਰਮਾਨਾ ਲੱਗੇਗਾ
    • ਮਜ਼ਦੂਰਾਂ ਦੇ ਹੱਕਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ
    • ਟਿੱਡਿਆ ਨੂੰ ਲੈ ਕੇ ਤਿਆਰੀ ਰੱਖੀ ਗਈ ਹੈ, ਕਰੀਬ 7 ਜ਼ਿਲ੍ਹਿਆਂ 'ਚ ਪੂਰੀ ਤਿਆਰੀ ਕੀਤੀ ਗਈ ਹੈ
    • ਬਿਜਲੀ ਦੇ ਬਿਲਾਂ ਨੂੰ ਲੈ ਕੇ ਕਿਸਾਨ ਬੇਫ਼ਿਕਰ ਰਹਿਣ
    ਅਮਰਿੰਦਰ ਸਿੰਘ

    ਤਸਵੀਰ ਸਰੋਤ, Captain Amarinder Singh/Facebook

  6. 8 ਜੂਨ ਤੋਂ ਕੀ-ਕੀ ਖੁਲ੍ਹ ਜਾਵੇਗਾ

    ਜੂਨ 1 ਤੋਂ 30 ਵਿਚਕਾਰ ਸਰਕਾਰ ਨੇ ਪੜਾਅ ਵਾਰ ਲੌਕਡਾਊਨ ਖੋਲ੍ਹਣ ਦਾ ਫੈਸਲਾ ਲਿਆ ਹੈ।

    • ਅਗਲੇ ਇੱਕ ਮਹੀਨੇ ਦੌਰਾਨ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਪੜਾਅ-ਵਾਰ ਤਰੀਕੇ ਨਾਲ ਸਭ ਕੁਝ ਖੋਲ੍ਹ ਦਿੱਤਾ ਜਾਵੇਗਾ।
    • ਪਹਿਲੇ ਪੜਾਅ ਵਿੱਚ, ਧਾਰਮਿਕ ਸਥਾਨ ਅਤੇ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲ 8 ਜੂਨ ਤੋਂ ਖੋਲ੍ਹੇ ਜਾਣਗੇ।
    • ਦੂਜੇ ਪੜਾਅ ਵਿੱਚ ਸਕੂਲ, ਕਾਲਜ, ਵਿੱਦਿਅਕ ਅਦਾਰੇ, ਸਿਖਲਾਈ ਕੇਂਦਰ, ਕੋਚਿੰਗ ਸੈਂਟਰ ਸੂਬਾ ਸਰਕਾਰ ਨਾਲ ਵਿਚਾਰ ਕਰਨ ਤੋਂ ਬਾਅਦ ਖੋਲ੍ਹੇ ਜਾਣਗੇ।
    • ਤੀਜੇ ਪੜਾਅ ਵਿੱਚ ਅੰਤਰਰਾਸ਼ਟਰੀ ਹਵਾਈ ਯਾਤਰਾ, ਮੈਟਰੋ ਸੇਵਾਵਾਂ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ ਅਤੇ ਮਨੋਰੰਜਨ ਪਾਰਕ ਆਦਿ ਖੋਲ੍ਹਣ ਦੇ ਤਰੀਕਿਆਂ ਦਾ ਐਲਾਨ ਹਾਲਾਤਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਕੀਤਾ ਜਾਵੇਗਾ
    • ਸੂਬਿਆਂ ਦੇ ਅੰਦਰ ਅਤੇ ਦੋ ਸੂਬਿਆਂ ਦੇ ਦਰਮਿਆਨ ਲੋਕਾਂ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ
    • ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੋਕਾਂ ਦੀ ਆਵਾਜਾਈ ਤੇ ਪਾਬੰਦੀ ਰਹੇਗੀ
    • ਜਨਤਕ ਸਥਾਨਾਂ, ਕੰਮ ਦੀਆਂ ਥਾਵਾਂ ਤੇ ਟਰਾਂਸਪੋਰਟ ਵਰਤਣ ਵੇਲੇ ਲੋਕਾਂ ਲਈ ਮਾਸਕ ਪਾਉਣਾ ਹੋਵੇਗਾ ਜ਼ਰੂਰੀ
    • ਲੋਕਾਂ ਨੂੰ ਇੱਕ-ਦੂਜੇ ਤੋਂ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣੀ ਹੋਵੇਗੀ, ਜਿਸ ਵਿੱਚ ਘੱਟੋ-ਘੱਟ 2 ਗਜ ਦੀ ਦੂਰੀ ਬਣਾ ਕੇ ਰੱਖਣੀ ਪਵੇਗੀ।
    • ਇੱਕਠ ਕਰਨ 'ਤੇ ਮਨਾਹੀ ਰਹੇਗੀ, ਵਿਆਹਾਂ ਵਿੱਚ 50 ਨਾਲੋਂ ਜ਼ਿਆਦਾ ਲੋਕ ਤੇ ਸਸਕਾਰ 'ਤੇ 20 ਨਾਲੋਂ ਵਧ ਲੋਕ ਇੱਕਠੇ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ
    ਕੋਰੋਨਾਵਾਇਰਸ

    ਤਸਵੀਰ ਸਰੋਤ, EPA

  7. ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ 67 ਹਜ਼ਾਰ ਪਾਰ

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਕੁਲ ਮਾਮਲੇ 67651 ਹੋ ਗਏ ਹਨ ਤੇ 1433 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਕੋਰੋਨਾਵਾਇਰਸ ਦੇ 1140 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪੰਜਾਬ ਵਿੱਚ 24104 ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ 429 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਦੂਜੇ ਪਾਸੇ ਕਰਾਚੀ ਦੀ ਐੱਨਆਈਡੀ ਯੂਨੀਵਰਸਿਟੀ ਦੇ ਇੰਜੀਨਿਅਰਿੰਗ ਵਿਭਾਗ ਨੇ ਵੈਨਟੀਲੇਟਰ ਦਾ ਇੱਕ ਨਵਾਂ ਮਾਡਲ ਤਿਆਰ ਕੀਤਾ ਹੈ। ਸ਼ੁਰੂਆਤੀ ਜਾਂਚ ਦੇ ਬਾਅਦ ਹੁਣ ਇਸ ਮਾਡਲ ਦਾ ਕਲੀਨਿਕਲ ਟ੍ਰਾਇਲ ਕੀਤਾ ਜਾ ਰਿਹਾ ਹੈ।

    ਸਿਹਤ ਮੰਤਰੀ ਡਾ. ਯਾਸਮੀਨ ਰਾਸ਼ਿਦ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਕੋਰੋਨਾਵਾਇਰਸ ਇੱਥੇ ਮੌਜੂਦ ਹੈ ਤੇ ਹੁਣ ਸਾਨੂੰ ਕੋਰੋਨਾਵਾਇਰਸ ਦੇ ਨਾਲ ਹੀ ਜ਼ਿੰਦਾ ਰਹਿਣਾ ਹੈ।

    ਪੱਤਰਕਾਰਾਂ ਨਾਲ ਗੱਲ ਕਰਦਿਆ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

    ਸਿੰਧ ਸੂਬੇ ਵਿੱਚ ਇੱਕ ਦਿਨ 'ਚ 1247 ਮਾਮਲੇ ਸਾਹਮਣੇ ਆਏ ਹਨ ਤੇ 38 ਲੋਕਾਂ ਦੀ ਮੌਤ ਹੋਈ ਹੈ। ਇੱਥੇ ਕੁਲ ਮਾਮਲੇ 27307 ਹਨ।

  8. ਕੇਰਲਾ ਤੋਂ ਪੱਛਮੀ ਬੰਗਾਲ ਪਰਵਾਸੀਆਂ ਨੂੰ ਲਿਜਾ ਰਹੀ ਬੱਸ ਓਡੀਸ਼ਾ ਵਿੱਚ ਪਲਟੀ

    ਕੇਰਲਾ ਤੋਂ ਪੱਛਮੀ ਬੰਗਾਲ ਪਰਵਾਸੀਆਂ ਨੂੰ ਲਿਜਾ ਰਹੀ ਇੱਕ ਬੱਸ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਪਲਟ ਗਈ ਹੈ, ਜਿਸ ਵਿੱਚ ਘੱਟੋ ਘੱਟ ਸੱਤ ਲੋਕ ਜ਼ਖਮੀ ਹੋ ਗਏ ਹਨ।

    ਨਿਊਜ਼ ਏਜੰਸੀ ਪੀਟੀਆਈ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਕੋਲਕਾਤਾ ਜਾ ਰਹੀ ਇਸ ਬੱਸ ਵਿੱਚ 38 ਯਾਤਰੀ ਸਵਾਰ ਸਨ ਜਦੋਂ ਇਹ ਬਾਲਾਸੋਰ ਸ਼ਹਿਰ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ।

    ਅਧਿਕਾਰੀ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਇਹ ਲੋਕ ਲੌਕਡਾਊਨ ਕਾਰਨ ਕੇਰਲਾ ਵਿੱਚ ਫਸ ਗਏ ਸਨ।

    ਅਧਿਕਾਰੀ ਦੇ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਇੱਕ ਹੋਰ ਬੱਸ ਰਾਹੀਂ ਕੋਲਕਾਤਾ ਲਿਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਮਾਸਕੋ ਜਾ ਰਹੀ ਏਅਰ ਇੰਡੀਆ ਦੀ ਉਡਾਣ ਅੱਧ ਵਿਚਕਾਰ ਦਿੱਲੀ ਪਰਤੀ, ਪਾਇਲਟ ਸੰਕਰਮਿਤ

    ਨਿਊਜ਼ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਦਿੱਲੀ ਤੋਂ ਮਾਸਕੋ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਅੱਧ ਵਿਚਕਾਰ ਦਿੱਲੀ ਵਾਪਸ ਪਰਤ ਆਈ, ਕਿਉਂਕਿ ਗਰਾਊਂਡ ਟੀਮ ਨੂੰ ਪਤਾ ਲੱਗਿਆ ਕਿ ਕੋਵਿਡ -19 ਦੇ ਟੈਸਟ ਵਿੱਚ ਜਹਾਜ਼ ਦਾ ਪਾਇਲਟ ਸਕਾਰਾਤਮਕ ਪਾਇਆ ਗਿਆ ਹੈ।

    ਉਡਾਣ ਉਸ ਸਮੇਂ ਉਜ਼ਬੇਕਿਸਤਾਨ ਦੇ ਨੇੜੇ ਸੀ ਜਦੋਂ ਏਅਰ ਇੰਡੀਆ ਨੂੰ ਪਤਾ ਚੱਲਿਆ ਕਿ ਪਾਇਲਟ ਨੂੰ ਕੋਰੋਨਾ ਦੀ ਲਾਗ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਐਂਗਲਾ ਮਰਕਲ ਜੀ-7 ਕਾਨਫਰੰਸ ਲਈ ਅਮਰੀਕਾ ਨਹੀਂ ਜਾਣਗੇ

    ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਉਹ ਜੂਨ ਦੇ ਅਖੀਰ ਵਿੱਚ ਹੋਣ ਵਾਲੇ ਜੀ -7 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਵੇਗੀ।

    ਕੋਰੋਨਾ ਮਹਾਂਮਾਰੀ ਦੇ ਕਾਰਨ, ਪਹਿਲਾਂ ਇਹ ਸੰਮੇਲਨ ਆਨਲਾਈਨ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ। ਪਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਇਸ ਕਾਨਫ਼ਰੰਸ ਦਾ ਸਯੋਜਨ ਅਮਰੀਕਾ ਵਿੱਚ ਹੀ ਕਰਣਗੇ।

    ਜਰਮਨ ਚਾਂਸਲਰ ਦੇ ਬੁਲਾਰੇ ਸਟੀਫਨ ਸੀਬਰਟ ਨੇ ਹੁਣ ਕਿਹਾ ਹੈ, "ਮਹਾਂਮਾਰੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਉਹ ਵਾਸ਼ਿੰਗਟਨ ਨਹੀਂ ਜਾ ਸਕਦੇ। ਹਾਲਾਂਕਿ, ਉਨ੍ਹਾਂ ਨੇ ਇਸ ਸੱਦੇ ਲਈ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ।"

    corona

    ਤਸਵੀਰ ਸਰੋਤ, Reuters

  11. WHO ਵਿਵਾਦ: ਜਰਮਨੀ ਨੇ ਅਮਰੀਕਾ ਦੇ ਫੈਸਲੇ ਨੂੰ ਆਖਿਆ 'ਮੰਦਭਾਗਾ'

    ਅਮਰੀਕਾ ਦੇ ਵਿਸ਼ਵ ਸਿਹਤ ਸੰਗਠਨ ਨਾਲ ਸੰਬੰਧ ਤੋੜਨ ਦੇ ਫੈਸਲੇ ਨੂੰ ਜਰਮਨੀ ਨੇ ਮੰਦਭਾਗਾ ਆਖਿਆ ਹੈ। ਜਰਮਨੀ ਦਾ ਕਹਿਣਾ ਹੈ ਕਿ ਇਹ ਵਿਸ਼ਵਵਿਆਪੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ।

    ਜਰਮਨ ਦੇ ਸਿਹਤ ਮੰਤਰੀ ਯੇਨਸ ਸ਼ੁਪਨ ਨੇ ਕਿਹਾ ਹੈ ਕਿ “ਵਿਸ਼ਵ ਸਿਹਤ ਸੰਗਠਨ ਦੀ ਸਥਿਤੀ ਨੂੰ ਬਦਲਣ ਲਈ ਸੁਧਾਰਾਂ ਦੀ ਲੋੜ ਹੈ ਅਤੇ ਯੂਰਪੀਅਨ ਯੂਨੀਅਨ ਨੂੰ ਇਸ ਕਾਰਜ ਵਿੱਚ ਅਗਵਾਈ ਕਰਨੀ ਚਾਹੀਦੀ ਹੈ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਕੋਰੋਨਾਵਾਇਰਸ ਸੰਬੰਧਤ ਹੁਣ ਤੱਕ ਦੀਆਂ ਖਾਸ ਅਪਡੇਟਸ

    • ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ 7,964 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਕਿਸੇ ਇੱਕ ਦਿਨ ਵਿੱਚ ਹੋਏ ਵਾਧੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਦੇਸ਼ ਵਿੱਚ ਸੰਕਰਮਿਤ ਮਾਮਲਿਆਂ ਦੀ ਕੁੱਲ ਸੰਖਿਆ 1,73,763 ਹੋ ਗਈ ਹੈ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ 6 ਸਾਲ ਪੂਰੇ ਹੋਣ 'ਤੇ ਇੱਕ ਚਿੱਠੀ ਰਾਹੀਂ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਚਿੱਠੀ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਹਾਲਾਤ ਆਮ ਨਹੀਂ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਦੇਸ਼ਵਾਸੀਆਂ ਦੇ ਨਾਮ ਚਿੱਠੀ ਲਿਖਣੀ ਪੈ ਰਹੀ ਹੈ।
    • ਮਹਾਰਾਸ਼ਟਰ ਵਿੱਚ, ਪਿਛਲੇ 24 ਘੰਟਿਆਂ ਵਿੱਚ 114 ਪੁਲਿਸ ਮੁਲਾਜ਼ਮ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਮਹਾਰਾਸ਼ਟਰ ਵਿੱਚ, ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਪੁਲਿਸ ਮੁਲਾਜ਼ਮਾਂ ਦੀ ਗਿਣਤੀ 2325 ਹੋ ਗਈ ਹੈ ਅਤੇ ਹੁਣ ਤੱਕ 26 ਪੁਲਿਸ ਮੁਲਾਜ਼ਮਾਂ ਦੀ ਵੀ ਕੋਵਿਡ -19 ਕਾਰਨ ਮੌਤ ਹੋ ਗਈ ਹੈ।
    • ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਰਾਜ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਇਕੱਠੇ ਹੋਏ ਪਰਵਾਸੀ ਮਜ਼ਦੂਰਾਂ 'ਤੇ ਇੱਕ ਰਿਪੋਰਟ ਦੇਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਇਸ ਦੇ ਬਾਵਜੂਦ ਰਾਜ ਸਰਕਾਰ ਨੂੰ 2 ਜੂਨ ਤੱਕ ਰਿਪੋਰਟ ਸੌਂਪਣੀ ਪਏਗੀ।
    • ਕੇਰਲਾ ਤੋਂ ਪੱਛਮੀ ਬੰਗਾਲ ਪਰਵਾਸੀਆਂ ਨੂੰ ਲਿਜਾ ਰਹੀ ਇੱਕ ਬੱਸ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਪਲਟ ਗਈ ਹੈ, ਜਿਸ ਵਿੱਚ ਘੱਟੋ ਘੱਟ ਸੱਤ ਲੋਕ ਜ਼ਖਮੀ ਹੋ ਗਏ ਹਨ। ਅਧਿਕਾਰੀ ਦੇ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ।
    • ਤੁਰਕੀ ਵਿੱਚ ਦੋ ਮਹੀਨਿਆਂ ਬਾਅਦ ਮਸਜਿਦਾਂ ਦੁਬਾਰਾ ਖੁੱਲ੍ਹ ਗਈਆਂ ਹਨ। ਤੁਰਕੀ ਸਰਕਾਰ ਵਲੋਂ ਲੌਕਡਾਊਨ ਵਿੱਚ ਦਿੱਤੀ ਗਈ ਢਿੱਲ ਤੋਂ ਬਾਅਦ ਸ਼ਾਪਿੰਗ ਮਾਲ, ਸੈਲੂਨ ਅਤੇ ਬਿਉਟੀ ਪਾਰਲਰ ਖੋਲ੍ਹ ਦਿੱਤੇ ਗਏ ਹਨ।
    • ਪਾਕਿਸਤਾਨ ਸਰਕਾਰ ਦੇ ਮੰਤਰੀ ਸ਼ਹਿਰਯਾਰ ਖ਼ਾਨ ਅਫ਼ਰੀਦੀ ਕੋਰੋਨਾ ਸੰਕਰਮਿਤ ਹੋ ਗਏ ਹਨ। ਸਰਹੱਦੀ ਮਾਮਲਿਆਂ ਅਤੇ ਨਾਰਕੋਟਿਕਸ ਕੰਟਰੋਲ ਮੰਤਰਾਲੇ ਦੇ ਰਾਜ ਮੰਤਰੀ ਨੇ ਖ਼ੁਦ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ।
    • ਆਕਸਫੋਰਡ ਯੂਨੀਵਰਸਿਟੀ ਦੇ ਮਹਾਂਮਾਰੀ ਦੇ ਮਾਹਰ ਅਤੇ ਸਰਕਾਰੀ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਪੀਟਰ ਹਾਰਬੀ ਦਾ ਕਹਿਣਾ ਹੈ ਕਿ ਉਹ ਇੰਗਲੈਂਡ ਵਿੱਚ ਲੌਕਡਾਊਨ 'ਚ ਢਿੱਲ ਦੇਣ ਨੂੰ ਜਲਦਬਾਜ਼ੀ ਮੰਨਦੇ ਹਨ। ਉਨ੍ਹਾਂ ਦੇ ਦੋ ਸਾਥੀ ਸਲਾਹਕਾਰ ਵੀ ਇਸ ਬਾਰੇ ਆਪਣਾ ਪੱਖ ਰੱਖ ਚੁੱਕੇ ਹਨ।
  13. ਸਿਆਸਤਦਾਨਾਂ ਦੇ ਦਾਅਵਿਆਂ ਦਾ ਫੈਕਟ ਚੈਕ-ਕਾਰਟੂਨ

    ਟਵਿੱਟਰ ਵੱਲੋਂ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਟਵੀਟ ਦੇ ਤੱਥਾਂ ਦੀ ਜਾਂਚ ਕਰਨ ਬਾਰੇ ਬੀਬੀਸੀ ਦੇ ਕਾਰਟੂਨਿਸਟ ਕੀਰਤੀਸ਼ ਦੀ ਚੂੰਢੀ

    ਕਾਰਟੂਨ
  14. ਸਰਕਾਰ ਨੇ ਲੋਕਾਂ ਨੂੰ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ- ਨਜ਼ਰੀਆ

    ਭਾਰਤ ਵਿੱਚ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਜੋ ਹਾਲਤ ਹੋਈ ਹੈ, ਉਹ ਕਿਸੇ ਤੋਂ ਲੁਕੀ ਨਹੀਂ। ਸਿਰਫ਼ ਭਾਰਤ ਦੀ ਹੀ ਗੱਲ ਨਹੀਂ, ਹੋਰ ਮੁਲਕਾਂ ਵਿੱਚ ਵੀ ਇਸ ਸਬੰਧ ਉੱਤੇ ਚਰਚਾ ਕੀਤੀ ਗਈ ਹੈ।

    ਪਰ ਇਸ ਦੌਰ ਵਿੱਚ ਜੇਕਰ ਦੂਜੇ ਮੁਲਕਾਂ ਖਾਸ ਕਰਕੇ ਕੈਨੇਡਾ ਦੀ ਉਦਾਹਰਣ ਲਈ ਜਾਵੇ ਕਿ ਉਨ੍ਹਾਂ ਨੇ ਆਪਣੇ ਦੇਸ਼ ਦੇ ਲੋਕਾਂ ਲਈ ਸੰਕਟ ਦੇ ਇਸ ਸਮੇਂ ਵਿੱਚ ਕੀ ਕੀਤਾ, ਤਾਂ ਭਾਰਤ ਸਰਕਾਰ ਉੱਤੇ ਸਵਾਲ ਜ਼ਰੂਰੀ ਉਠਦੇ ਹਨ।

    ਇਸੇ ਸਬੰਧ ਵਿੱਚ ਕੈਨੇਡਾ ਤੋਂ ਸੀਨੀਅਰ ਪੱਤਰਕਾਰ ਸ਼ਮੀਲ ਦਾ ਨਜ਼ਰੀਆ।

  15. ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਤੋਂ ਪਰਵਾਸੀਆਂ ਦੀ ਸਥਿਤੀ 'ਤੇ ਮੰਗੀ ਰਿਪੋਰਟ

    ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਰਾਜ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਇਕੱਠੇ ਹੋਏ ਪਰਵਾਸੀ ਮਜ਼ਦੂਰਾਂ 'ਤੇ ਇਕ ਰਿਪੋਰਟ ਦੇਣ ਲਈ ਕਿਹਾ ਹੈ।

    ਚੀਫ ਜਸਟਿਸ ਦੀਪੰਕਰ ਦੱਤਾ ਅਤੇ ਜੱਜ ਕੇ ਕੇ ਪਟੇਲ ਦੇ ਬੈਂਚ ਨੇ ਸੈਂਟਰ ਆਫ ਟਰੇਡ ਯੂਨੀਅਨਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤਾ ਹੈ।

    ਅਦਾਲਤ ਨੇ ਕਿਹਾ ਕਿ ਰਾਜ ਸਰਕਾਰ ਨੂੰ 2 ਜੂਨ ਤੱਕ ਰਿਪੋਰਟ ਸੌਂਪਣੀ ਪਏਗੀ।

    ਅਦਾਲਤ ਨੇ ਅੱਗੇ ਕਿਹਾ, “ਰਿਪੋਰਟ ਵਿਚ ਦੱਸਿਆ ਜਾਵੇ ਕਿ ਪਰਵਾਸੀ ਮਜ਼ਦੂਰ ਨੂੰ ਰਾਜ ਵਿਚੋਂ ਬਾਹਰ ਨਿਕਲਣ ਲਈ ਕਿਹੜੀਆਂ ਪ੍ਰਕ੍ਰਿਆਵਾਂ ਅਪਣਾਉਣੀਆਂ ਪੈਂਦੀਆਂ ਹਨ, ਉਹ ਕਿੰਨੀ ਦੇਰ ਲਈ ਰੇਲ ਜਾਂ ਬੱਸ ਵਿਚ ਚੜ੍ਹ ਸਕੇਗਾ ਅਤੇ ਇੰਤਜ਼ਾਰ ਦੌਰਾਨ ਉਸ ਨੂੰ ਕਿੱਥੇ ਰੱਖਿਆ ਜਾਂਦਾ ਹੈ? ਅਤੇਉਸਦੇ ਰਹਿਣ ਲਈ ਕਿਹੜੇ ਪ੍ਰਬੰਧ ਕੀਤੇ ਗਏ ਹਨ?"

    lockdown

    ਤਸਵੀਰ ਸਰੋਤ, ANI

  16. ਤੁਰਕੀ ਵਿੱਚ ਦੋ ਮਹੀਨਿਆਂ ਬਾਅਦ ਮਸਜਿਦਾਂ 'ਚ ਪੜੀ ਗਈ ਨਮਾਜ਼

    ਤੁਰਕੀ ਵਿਚ ਦੋ ਮਹੀਨਿਆਂ ਬਾਅਦ ਮਸਜਿਦਾਂ ਦੁਬਾਰਾ ਖੁੱਲ੍ਹ ਗਈਆਂ ਹਨ।

    ਤੁਰਕੀ ਸਰਕਾਰ ਵਲੋਂ ਲੌਕਡਾਊਨ ਵਿੱਚ ਦਿੱਤੀ ਗਈ ਢਿੱਲ ਤੋਂ ਬਾਅਦ ਸ਼ਾਪਿੰਗ ਮਾਲ, ਸੈਲੂਨ ਅਤੇ ਬਿਉਟੀ ਪਾਰਲਰ ਖੋਲ੍ਹ ਦਿੱਤੇ ਗਏ ਹਨ।

    ਰਾਸ਼ਟਰਪਤੀ ਰੀਚੇਪ ਤਯਿਪ ਅਰਦੋਆਨ ਨੇ ਕਿਹਾ ਹੈ ਕਿ ਰੈਸਟੋਰੈਂਟਾਂ, ਕੈਫੇ, ਲਾਇਬ੍ਰੇਰੀਆਂ, ਪਾਰਕਾਂ, ਬੀਚਾਂ ਵਰਗੇ ਬਹੁਤ ਸਾਰੇ ਸਥਾਨ ਵੀ ਸੋਮਵਾਰ ਤੋਂ ਖੋਲ੍ਹ ਦਿੱਤੇ ਜਾਣਗੇ।

    ਸ਼ੁੱਕਰਵਾਰ ਨੂੰ ਸੈਂਕੜੇ ਲੋਕਾਂ ਨੇ ਇਸਤਾਂਬੁਲ ਦੀ ਇਤਿਹਾਸਕ ਨੀਲੀ ਮਸਜਿਦ ਦੇ ਬਾਹਰ ਮਾਸਕ ਪਹਿਨ ਕੇ ਨਮਾਜ਼ ਪੜੀ।

    ਤੁਰਕੀ ਵਿੱਚ ਹੁਣ ਤੱਕਕੋਵਿਡ ਨਾਲ 4,397 ਲੋਕਾਂ ਦੀ ਮੌਤ ਹੋ ਚੁੱਕੀ ਹੈ।

    corona

    ਤਸਵੀਰ ਸਰੋਤ, Getty Images

  17. ਕੋਰੋਨਾਵਾਇਰਸ: ਲੌਕਡਾਊਨ-5 ਲੱਗਿਆ ਤਾਂ ਕੁਝ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਹਨ, ਸਰੋਜ ਸਿੰਘ, ਬੀਬੀਸੀ ਪੱਤਰਕਾਰ

    ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਦੇਖਦੇ ਹੋਏ ਲੌਕਡਾਊਨ ਨੂੰ ਹੋਰ 15 ਦਿਨਾਂ ਲਈ ਵਧਾਇਆ ਜਾਵੇਗਾ।

    ਉਨ੍ਹਾਂ ਨੇ ਕਿਹਾ, "ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ 'ਤੇ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਲੌਕਡਾਊਨ ਨੂੰ ਹੋਰ 15 ਦਿਨਾਂ ਲਈ ਵਧਾਇਆ ਜਾਣਾ ਚਾਹੀਦਾ ਹੈ।"

    ਹਲਾਂਕਿ ਇਨ੍ਹਾਂ ਨੇ ਕਿਹਾ ਕਿ ਉਹ ਕੁਝ ਢਿੱਲ ਦੀ ਵੀ ਉਮੀਦ ਕਰਦੇ ਹਨ, ਜਿਵੇਂ ਰੈਸਟੋਰੈਂਟ ਵਿੱਚ 50% ਗਾਹਕਾਂ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    corona

    ਤਸਵੀਰ ਸਰੋਤ, Getty Images

  18. ਬੱਚਿਆਂ ਨੂੰ ਬਿਨਾਂ ਡਰਾਏ ਕੋਰੋਨਾਵਾਇਰਸ ਬਾਰੇ ਇੰਝ ਦੱਸੋ

    ''ਕੀ ਮੈਂ ਬਿਮਾਰ ਹੋ ਜਾਵਾਂਗਾ?

    ''ਕੀ ਮੇਰਾ ਸਕੂਲ ਬੰਦ ਹੋ ਜਾਵੇਗਾ?

    ''ਕੀ ਦਾਦਾ-ਦਾਦੀ ਦੀ ਮੌਤ ਹੋ ਜਾਵੇਗੀ?

    ਅੱਜਕੱਲ੍ਹ ਖ਼ਬਰਾਂ ਵਿੱਚ ਕੋਰੋਨਾਵਾਇਰਸ ਦੀ ਚਰਚਾ ਜ਼ੋਰਾਂ 'ਤੇ ਹੈ। ਅਜਿਹੇ ਵਿੱਚ ਬੱਚੇ ਹਮੇਸ਼ਾਂ ਦੀ ਤਰ੍ਹਾਂ ਸਿੱਧੇ ਅਤੇ ਮੁਸ਼ਕਿਲ ਸਵਾਲ ਪੁੱਛ ਰਹੇ ਹਨ। ਇਸੇ ਨੂੰ ਧਿਆਨ ਵਿੱਚ ਰੱਖ ਕੇ ਇਸ ਲੇਖ ਵਿੱਚ ਕੁਝ ਸੁਝਾਅ ਦਿੱਤੇ ਗਏ ਹਨ।

    ਬੱਚਾ

    ਤਸਵੀਰ ਸਰੋਤ, Getty Images

  19. ਮਹਾਰਾਸ਼ਟਰ: ਪਿਛਲੇ 24 ਘੰਟਿਆਂ ਵਿੱਚ 114 ਪੁਲਿਸ ਮੁਲਾਜ਼ਮ ਕੋਰੋਨਾ ਨਾਲ ਸੰਕਰਮਿਤ ਹੋਏ

    ਮਹਾਰਾਸ਼ਟਰ ਵਿੱਚ, ਪਿਛਲੇ 24 ਘੰਟਿਆਂ ਵਿੱਚ 114 ਪੁਲਿਸ ਮੁਲਾਜ਼ਮ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ।

    ਇਸ ਮਹਾਮਾਰੀ ਕਾਰਨ ਇਕ ਪੁਲਿਸ ਕਰਮਚਾਰੀ ਦੀ ਵੀ ਮੌਤ ਹੋ ਗਈ ਹੈ।

    ਮਹਾਰਾਸ਼ਟਰ ਵਿੱਚ, ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਪੁਲਿਸ ਮੁਲਾਜ਼ਮਾਂ ਦੀ ਗਿਣਤੀ 2325 ਹੋ ਗਈ ਹੈ ਅਤੇ ਹੁਣ ਤੱਕ 26 ਪੁਲਿਸ ਮੁਲਾਜ਼ਮਾਂ ਦੀ ਵੀ ਕੋਵਿਡ -19 ਕਾਰਨ ਮੌਤ ਹੋ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਭਾਰਤ 'ਚ 24 ਘੰਟਿਆਂ ਵਿੱਚ ਤਕਰੀਬਨ 8,000 ਨਵੇਂ ਕੇਸ, ਅੰਕੜੇ ਪੌਣੇ ਦੋ ਲੱਖ ਦੇ ਕਰੀਬ

    ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ 7,964 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਕਿਸੇ ਇੱਕ ਦਿਨ ਵਿੱਚ ਹੋਏ ਵਾਧੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

    ਇਸ ਦੇ ਨਾਲ, ਦੇਸ਼ ਵਿੱਚ ਸੰਕਰਮਿਤ ਮਾਮਲਿਆਂ ਦੀ ਕੁੱਲ ਸੰਖਿਆ 1,73,763 ਹੋ ਗਈ ਹੈ।

    ਇਨ੍ਹਾਂ ਵਿਚ, 82 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। 86 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਸੰਕਰਮਿਤ ਹਨ।

    ਇਸਦੇ ਨਾਲ, ਸਿਹਤ ਮੰਤਰਾਲੇ ਨੇ ਪਿਛਲੇ ਇੱਕ ਦਿਨ ਵਿੱਚ 265 ਮੌਤਾਂ ਦਰਜ ਕੀਤੀਆਂ ਹਨ, ਜਿਸ ਤੋਂ ਬਾਅਦ ਮਾਰੇ ਗਏ ਲੋਕਾਂ ਦੀ ਕੁੱਲ ਸੰਖਿਆ 4,971 ਹੋ ਗਈ ਹੈ।

    ਦੇਸ਼ ਵਿੱਚ ਸਭ ਤੋਂ ਵੱਧ ਸੰਕਰਮਿਤ ਮਹਾਰਾਸ਼ਟਰ ਵਿੱਚ ਹੈ। ਇੱਥੇ 62,228 ਸਕਾਰਾਤਮਕ ਲੋਕ ਹਨ।

    ਇਸ ਤੋਂ ਬਾਅਦ, ਤਾਮਿਲਨਾਡੂ (20,246), ਦਿੱਲੀ (17,386) ਅਤੇ ਗੁਜਰਾਤ (15,934) ਸਭ ਤੋਂ ਪ੍ਰਭਾਵਤ ਸਥਾਨ ਹਨ।

    corona

    ਤਸਵੀਰ ਸਰੋਤ, @COVIDNewsByMIB