ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। 30 ਮਈ, ਦਿਨ ਸ਼ਨਿੱਚਰਵਾਰ ਦੀਆਂ ਅਪਡੇਟਸ ਲਈ ਤੁਸੀਂ ਇਸ ਲਿੰਕ ਉੱਤੇ ਜ਼ਰੂਰ ਆਓ, ਧੰਨਵਾਦ
ਕੋਰੋਨਾਵਾਇਰਸ ਅਪਡੇਟ: WHO ਨੇ ਕਿਹਾ ਸਾਨੂੰ ਲਾਗ ਦੇ ਇੱਕ ਹੋਰ ਝਟਕੇ ਲਈ ਤਿਆਰ ਰਹਿਣਾ ਚਾਹੀਦਾ ਹੈ, ਮਹਾਰਾਸ਼ਟਰ 'ਚ ਇੱਕ ਦਿਨ 'ਚ 116 ਮੌਤਾਂ
ਕੋਵਿਡ-19 ਨਾਲ ਪੂਰੀ ਦੁਨੀਆਂ ਵਿੱਚ ਪੀੜਤਾਂ ਦੀ ਗਿਣਤੀ 60 ਲੱਖ ਦੇ ਨੇੜੇ ਪਹੁੰਚ ਗਈ ਹੈ। ਸਭ ਤੋਂ ਵੱਧ ਪੀੜਤ ਮੁਲਕ ਅਮਰੀਕਾ ਹੈ
ਲਾਈਵ ਕਵਰੇਜ
ਦੁਨੀਆਂ ਭਰ ਦੀਆਂ ਕੋਰੋਨਾਵਾਇਰਸ ਸਬੰਧੀ ਸੁਰਖੀਆਂ
- ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆ 101,617 ਹੋ ਗਈ ਹੈ। ਅਮਰੀਕਾ ਵਿੱਚ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਸਾਰੀਆਂ ਮੌਤਾਂ ਹੋਈਆਂ ਹਨ।
- ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਥੇ 17 ਲੱਖ 21 ਹਜ਼ਾਰ 750 ਲੋਕ ਪੀੜਤ ਹਨ। ਇਸ ਤੋਂ ਬਾਅਦ, ਬ੍ਰਾਜ਼ੀਲ ਦੂਜੇ ਨੰਬਰ 'ਤੇ ਹੈ, ਜਿੱਥੇ ਲਗਭਗ 438,238 ਲੋਕ ਕੋਰੋਨਾ ਪੀੜਤ ਹਨ। ਰੂਸ ਤੀਜੇ ਨੰਬਰ 'ਤੇ ਹੈ।
- ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਕੁਲ ਗਿਣਤੀ ਤਕਰੀਬਨ 58 ਲੱਖ ਹੋ ਗਈ ਹੈ ਅਤੇ ਮੌਤਾਂ ਦੀ ਕੁੱਲ ਸੰਖਿਆ 360,437 ਹੋ ਗਈ ਹੈ।
- ਵਿਸ਼ਵ ਸਿਹਤ ਸੰਗਠਨ ਨੇ ਕਿਹਾ, 'ਸਾਨੂੰ ਲਾਜ਼ਮੀ ਤੌਰ' ਤੇ ਕੋਰੋਨਾਵਾਇਰਸ ਦੀ ਲਾਗ ਦੇ ਇੱਕ ਹੋਰ ਝਟਕੇ ਲਈ ਤਿਆਰ ਰਹਿਣਾ ਚਾਹੀਦਾ ਹੈ।'
- ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 26,400 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਬ੍ਰਾਜ਼ੀਲ ਨੂੰ ਲਾਤੀਨੀ ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦਾ ਸਭ ਤੋਂ ਵੱਡਾ ਕੇਂਦਰ ਕਿਹਾ ਜਾ ਰਿਹਾ ਹੈ।
- ਦੱਖਣੀ ਕੋਰੀਆ ਨੇ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਪਣੇ ਸੈਂਕੜੇ ਸਕੂਲ ਦੁਬਾਰਾ ਬੰਦ ਕਰਨ ਦਾ ਫੈਸਲਾ ਕੀਤਾ ਹੈ।
- ਭਾਰਤ ਸਰਕਾਰ ਨੇ ਸਾਲ 2019-20 ਵਿੱਚ ਦੇਸ਼ ਦੀ ਆਰਥਿਕਤਾ ਦੀ ਵਿਕਾਸ ਦਰ 4.2% ਰਹਿਣ ਦੀ ਉਮੀਦ ਕੀਤੀ ਹੈ। ਇਹ ਦੇਸ਼ ਦੇ ਜੀਡੀਪੀ ਦੀ ਪਿਛਲੇ 11 ਸਾਲਾਂ ਦੀ ਸਭ ਤੋਂ ਘੱਟ ਵਿਕਾਸ ਦਰ ਹੈ।
- ਲੌਕਡਾਊਨ ਦੇ ਪੰਜਵੇਂ ਦੌਰ ਦੀਆਂ ਅਟਕਲਾਂ ਦੇ ਚਲਦਿਆਂ ਪੱਛਮੀ ਬੰਗਾਲ ਸਰਕਾਰ ਨੇ 1 ਜੂਨ ਤੋਂ ਸੂਬੇ ਦੇ ਤਮਾਮ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਪੱਛਮੀ ਬੰਗਾਲ ਲੌਕਡਾਊਨ ਦੇ ਬਾਅਦ ਧਾਰਮਿਕ ਸਥਾਨ ਖੋਲ੍ਹਣ ਵਾਲਾ ਪਹਿਲਾ ਸੂਬਾ ਹੈ।
- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਮਿਲ ਕੇ ਲੋਕਡਾਊਨ ਨੂੰ 31 ਮਈ ਤੋਂ ਅੱਗੇ ਵਧਾਉਣ ਦੇ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੁਆਰਾ ਦਿੱਤੀ ਰਾਇ ਬਾਰੇ ਦੱਸਿਆ।
ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ 116 ਮੌਤਾਂ
ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ 116 ਵਿਅਕਤੀਆਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ।
ਸੂਬੇ ਵਿੱਚ ਇੱਕ ਦਿਨ ਵਿੱਚ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਇਹ ਗਿਣਤੀ ਸਭ ਤੋਂ ਵੱਧ ਹੈ।
ਮਹਾਰਾਸ਼ਟਰ ਸਿਹਤ ਵਿਭਾਗ ਅਨੁਸਾਰ ਅੱਜ ਵੀ 2,682 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਸ ਤੋਂ ਇਲਾਵਾ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਸੰਖਿਆ ਹੁਣ 62,228 ਹੋ ਗਈ ਹੈ। ਲਾਗ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 2,098 ਹੋ ਗਈ ਹੈ।
ਮਹਾਰਾਸ਼ਟਰ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸੂਬਾ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਜਰਮਨੀ ਵਿੱਚ ਫਿਰ ਵਧੇ ਕੋਰੋਨਾਵਾਇਰਸ ਦੇ ਮਾਮਲੇ
ਪਿਛਲੇ 24 ਘੰਟਿਆਂ ਵਿੱਚ ਜਰਮਨੀ ਵਿੱਚ ਕੋਰੋਨਾਵਾਇਰਸ ਦੇ 741 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨਾਂ ਮਗਰੋਂ ਦੇਸ ਵਿੱਚ ਲਾਗ ਦੇ ਕੁਲ ਮਾਮਲੇ 1 ਲੱਖ 80,458 ਹੋ ਗਏ ਹਨ।
ਜਰਮਨੀ ਵਿੱਚ ਅਜੇ ਤੱਕ ਕੋਵਿਡ-19 ਕਰਕੇ 8450 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ ਦਿਨੀਂ ਜਿਸ ਔਸਤ ਨਾਲ ਜਰਮਨੀ ਵਿੱਚ ਮਾਮਲੇ ਆ ਰਹੇ ਸਨ, ਉਸ ਦੇ ਮੁਕਾਬਲੇ ਵਿੱਚ ਇਹ ਤਾਜ਼ੇ ਅੰਕੜੇ ਲਗਭਗ ਦੁੱਗਣੇ ਹਨ।
ਯੂਰੋਪ ਦੇ ਹੋਰ ਦੇਸਾਂ ਵਾਂਗ ਜਰਮਨੀ ਵਿੱਚ ਵੀ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ।

ਤਸਵੀਰ ਸਰੋਤ, Getty Images
ਪੰਜਾਬ ਦੀ ਮਿਸਾਲ ਕੌਣ ਦੇ ਰਿਹਾ ਹੈ, ਕਿ ਕੋਰੋਨਾ ਖਿਲਾਫ ਲੜਨ ਵਿੱਚ ਇਹ ਸੂਬਾ ਵੀ ਅੱਗੇ ਹੈ
ਵੀਡੀਓ ਕੈਪਸ਼ਨ, ਪੰਜਾਬ ਦੀ ਮਿਸਾਲ ਕੌਣ ਦੇ ਰਿਹਾ ਹੈ, ਕਿ ਕੋਰੋਨਾਵਾਇਰਸ ਖਿਲਾਫ ਲੜਨ ਵਿੱਚ ਇਹ ਸੂਬਾ ਵੀ ਅੱਗੇ ਹੈ? ਸਾਨੂੰ ਹੋਰ ਮਾਮਲਿਆਂ ਲਈ ਤਿਆਰ ਹੋ ਜਾਣਾ ਚਾਹੀਦਾ ਹੈ:WHO
ਵਿਸ਼ਵ ਸਿਹਤ ਸੰਗਠਨ ਦੇ ਸਪੈਸ਼ਲ ਏਨਵੋਏ ਨੇ ਕਿਹਾ ਹੈ ਕਿ ਅਜੇ ਕੋਰੋਨਾਵਾਇਰਸ ਖ਼ਤਮ ਨਹੀਂ ਹੋਇਆ ਤੇ ਲੋਕਾਂ ਦੇ ਜ਼ਿਆਦਾ ਬਾਹਰ ਆਉਣ ਕਰਕੇ, ਸਾਨੂੰ ਤੇਜ਼ੀ ਨਾਲ ਆਉਣ ਵਾਲੇ ਹੋਰ ਮਾਮਲਿਆਂ ਲਈ ਤਿਆਰ ਹੋ ਜਾਣਾ ਚਾਹੀਦਾ ਹੈ।
ਡਾ. ਡੇਵਿਡ ਨਬੈਰੋ ਨੇ ਬੀਬੀਸੀ ਦੇ ਰੇਡਿਓ ਪ੍ਰੋਗਰਾਮ ਦੌਰਾਨ ਦੱਸਿਆ ਕਿ ਜਿਵੇਂ ਲੌਕਡਾਊਨ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਿਨਾਂ ਹੋ ਸਕੇ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ। ਜੇਕਰ ਕੋਈ ਬਿਮਾਰ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਜ਼ਰੂਰੀ ਰੱਖੇ।
ਇਹ ਬੇਬੇ ਮਾਸਕ ਬਣਾ ਕੇ ਕਰ ਰਹੀ ਮਦਦ
98 ਸਾਲਾ ਬੇਬੇ ਉਮਰ ਦੀ ਪਰਵਾਹ ਕੀਤੇ ਬਿਨਾ ਮਸ਼ੀਨ ਤੇ ਮਾਸਕ ਬਣਾ ਰਹੀ ਹੈ ਅਤੇ ਲੋਕਾਂ ਨੂੰ ਮੁਫ਼ਤ ਵੰਡ ਰਹੀ ਹੈ।
ਵੀਡੀਓ ਕੈਪਸ਼ਨ, ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾ ਨਾਲ ਲੜਦੀ ਮੋਗਾ ਦੀ ਬੇਬੇ ਕੀ ਜੂਨ-ਜੁਲਾਈ ਭਾਰਤ 'ਚ ਕੋਰੋਨਾਵਾਇਰਸ ਦੇ ਕੇਸਾਂ ਦੇ ਸਿਖ਼ਰ ਦਾ ਗਵਾਹ ਬਣੇਗਾ
"ਕੋਰੋਨਾ ਜੂਨ-ਜੁਲਾਈ ਵਿੱਚ ਆਪਣੇ ਸਿਖਰ'ਤੇ ਹੋਵੇਗਾ - ਡਾ. ਰਣਦੀਪ ਗੁਲੇਰੀਆ।"
ਕੁਝ ਦਿਨ ਪਹਿਲਾਂ AIIMS ਦੇ ਡਾਇਰੈਕਟਰ ਦੇ ਹਵਾਲੇ ਨਾਲ ਇਹ ਬਿਆਨ ਦੇਸ ਦੇ ਸਾਰੇ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਵਿੱਚ ਚੱਲ ਰਿਹਾ ਸੀ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਆਪਣੇ ਸਿਖਰ 'ਤੇ ਪਹੁੰਚਣ ਵਾਲਾ ਹੈ।
ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਦੇ ਬਿਆਨ ਦਾ ਅਧਾਰ ਕੀ ਸੀ, ਜਾਣਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਜੂਨ-ਜੁਲਾਈ ਵਿੱਚ ਆਪਣੇ ਸਿਖਰ 'ਤੇ ਹੋਵੇਗਾ ਕੋਰੋਨਾ ਸੰਕਟ ਦੇ ਪ੍ਰਭਾਵ, ਦੇਸ਼ ਦੀ ਵਿਕਾਸ ਦਰ 11 ਸਾਲਾਂ ਵਿੱਚ ਸਭ ਤੋਂ ਘੱਟ
ਭਾਰਤ ਸਰਕਾਰ ਨੇ ਕਿਹਾ ਹੈ ਕਿ ਸਾਲ 2019-20 ਵਿੱਚ ਦੇਸ਼ ਦੀ ਆਰਥਿਕਤਾ ਦੀ ਵਿਕਾਸ ਦਰ 4.2% ਰਹਿਣ ਦੀ ਉਮੀਦ ਹੈ।
ਇਹ ਦੇਸ਼ ਦੇ ਜੀਡੀਪੀ ਦੀ ਪਿਛਲੇ 11 ਸਾਲਾਂ ਦੀ ਸਭ ਤੋਂ ਘੱਟ ਵਿਕਾਸ ਦਰ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਅਨੁਸਾਰ ਪਿਛਲੇ ਸਾਲ (2018-19) ਦੇਸ਼ ਦੀ ਵਿਕਾਸ ਦਰ 6.1% ਸੀ।
ਜੀਡੀਪੀ ਵਿੱਚ ਵਿਕਾਸ ਦਾ ਇਹ ਅਨੁਮਾਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਦੇਸ਼ ਵਿੱਚ ਲੌਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ, ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਜਨਵਰੀ-ਮਾਰਚ ਦੇ ਤਿਮਾਹੀ ਵਿੱਚ ਵਿਕਾਸ ਦਰ 3.1% ਰਿਹਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੱਛਮੀ ਬੰਗਾਲ ਵਿੱਚ 1 ਜੂਨ ਤੋਂ ਧਾਰਮਿਕ ਸਥਾਨ ਖੁੱਲਣਗੇ: ਮਮਤਾ
ਪ੍ਰਭਾਕਰ ਮਣੀ ਤਿਵਾੜੀ
ਬੀਬੀਸੀ ਪੱਤਰਕਾਰ
ਲੌਕਡਾਊਨ ਦੇ ਪੰਜਵੇ ਦੌਰ ਦੀਆਂ ਅਟਕਲਾਂ ਦੇ ਚਲਦਿਆਂ ਪੱਛਮੀ ਬੰਗਾਲ ਸਰਕਾਰ ਨੇ 1 ਜੂਨ ਤੋਂ ਸੂਬੇ ਦੇ ਤਮਾਮ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ।
ਪੱਛਮੀ ਬੰਗਾਲ ਲੌਕਡਾਊਨ ਦੇ ਬਾਅਦ ਧਾਰਮਿਕ ਸਥਾਨ ਖੋਲ੍ਹਣ ਵਾਲਾ ਪਹਿਲਾ ਸੂਬਾ ਹੈ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਆਪਣੀ ਆਨਲਾਈਨ ਪ੍ਰੈਸ ਕਾਨਫਰੈਂਸ ਵਿੱਚ ਇਹ ਐਲਾਨ ਕੀਤਾ।

ਤਸਵੀਰ ਸਰੋਤ, PRABHAKAR MANI TIWARI
ਅਮਿਤ ਸ਼ਾਹ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ, ਦਿੱਤੀ ਲੌਕਡਾਊਨ ਵਧਾਉਣ ਦੀ ਰਾਇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਮਿਲ ਕੇ ਲੋਕਡਾਊਨ ਨੂੰ 31 ਮਈ ਤੋਂ ਅੱਗੇ ਵਧਾਉਣ ਦੇ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੁਆਰਾ ਦਿੱਤੀ ਰਾਇ ਬਾਰੇ ਦੱਸਿਆ।
ਅਮਿਤ ਸ਼ਾਹ ਨੇ ਵੀਰਵਾਰ ਨੂੰ ਲੌਕਡਾਊਨ ਵਧਾਉਣ ਤੇ ਮਹਾਂਮਾਰੀ ਨਾਲ ਨਜਿੱਠਣ ਦੇ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕੀਤੀ ਸੀ।
ਇਹ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀਆਂ ਦਾ ਮੰਨਣਾ ਹੈ ਕਿ ਲੌਕਡਾਊਨ ਨੂੰ ਵਧਾਉਣਾ ਚਾਹੀਦਾ ਹੈ ਪਰ ਆਰਥਿਕ ਗਤੀਵਿਧੀਆਂ ਵਿੱਚ ਹੋਰ ਛੋਟ ਦੇਣ ਦੀ ਲੋੜ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਦੇਸ ਤੇ ਦੁਨੀਆਂ ਵਿੱਚ ਹੁਣ ਤੱਕ ਕੀ-ਕੀ ਹੋਇਆ
- ਜੌਨਜ਼ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਦੁਨੀਆਂ ਭਰ ਵਿੱਚ ਕਰੀਬ 60 ਲੱਖ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 3 ਲੱਖ 59 ਹਜ਼ਾਰ ਲੋਕ ਮਰ ਚੁੱਕੇ ਹਨ
- ਵਿਸ਼ਵ ਸਿਹਤ ਸੰਗਠਨ ਦੇ ਖਾਸ ਅਧਿਕਾਰੀ ਡਾ. ਡੇਵਿਡ ਨਬਾਰੋ ਨੇ ਕਿਹਾ ਹੈ ਕਿ ਸਾਨੂੰ ਕੋਰੋਨਾਵਾਇਰਸ ਦੇ ਇੱਕ ਹੋਰ ਝਟਕੇ ਲਈ ਤਿਆਰ ਰਹਿਣਾ ਚਾਹੀਦਾ ਹੈ। ‘ਜਿਵੇਂ ਲੌਕਡਾਊਨ ਵਿੱਚ ਢਿੱਲ ਦਿੱਤੀ ਜਾਵੇਗੀ, ਉਸ ਨਾਲ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ’
- ਬ੍ਰਾਜ਼ੀਲ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵਧ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲਾ ਦੇਸ ਹੈ। ਪਿਛਲੇ 24 ਘੰਟਿਆਂ ਵਿੱਚ 26,400 ਤੋਂ ਵਧ ਮਾਮਲੇ ਸਾਹਮਣੇ ਆਏ ਹਨ
- ਰੂਸ ਵਿੱਚ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ 232 ਨਵੇਂ ਮਾਮਲੇ ਦਰਜ
- ਆਸਟਰੇਲੀਆ ਵਿੱਚ 100 ਲੋਕਾਂ ਤੱਕ ਦੀ ਪਾਰਟੀ ਕਰਨ ਤੇ ਹੋਟਲ ਖੋਲ੍ਹਣ ਦੀ ਇਜਾਜ਼ਤ ਦਿੱਤੀ
- ਲੇਬਨਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਬਿਨਾਂ ਮਾਸਕ ਪਾਏ ਹੋਏ ਕਿਸੇ ਵੀ ਵਿਅਕਤੀ ਦਾ ਸੁਰੱਖਿਆ ਫੋਰਸ ਚਲਾਨ ਕਰ ਸਕਦੀ ਹੈ
- ਅਮਰੀਕਾ ਵਿੱਚ 4 ਕਰੋੜ ਲੋਕ ਬੇਰੁਜ਼ਗਾਰਾਂ ਨੂੰ ਮਿਲਣ ਵਾਲੇ ਫਾਇਦਿਆਂ ਲਈ ਅਪਲਾਈ ਕਰ ਚੁੱਕੇ ਹਨ
- ਭਾਰਤ ਵਿੱਚ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ ਚੀਨ ਤੋਂ ਜ਼ਿਆਦਾ ਹੋ ਗਈ ਹੈ। ਜਿੱਥੇ ਭਾਰਤ ਵਿੱਚ ਕੋਰੋਨਾ ਨਾਲ 4706 ਲੋਕਾਂ ਦੀ ਮੌਤ ਹੋਈ ਹੈ, ਉੱਥੇ ਚੀਨ ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ 4638 ਲੋਕ ਮਰੇ ਹਨ।

ਗੋਆ ਵਿੱਚ ਲੌਕਡਾਊਨ 15 ਦਿਨਾਂ ਲਈ ਵਧਿਆ
ਗੋਆ ਦੇ ਮੁੱਖਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨੂੰ ਦੇਖਦੇ ਹੋਏ, ਲੌਕਡਾਊਨ ਹੋਰ 15 ਦਿਨਾਂ ਲਈ ਵਧਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ, “ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਲੌਕਡਾਊਨ 15 ਦਿਨਾਂ ਲਈ ਵਧਾਉਣਾ ਚਾਹੀਦਾ ਹੈ।”
ਹਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਲੌਕਡਾਊਨ ਵਿੱਚ ਢਿੱਲ ਵੀ ਦਿੱਤੀ ਜਾਵੇਗੀ।
ਸੂਬੇ ਵਿੱਚ ਅਜੇ ਤੱਕ 69 ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕੇ ਹਨ।

ਤਸਵੀਰ ਸਰੋਤ, ANI
ਪੰਜਾਬ ਵਿੱਚ ਬਿਨਾਂ ਮਾਸਕ ਜਾਂ ਥੁੱਕਣ ’ਤੇ 500 ਰੁਪਏ ਦਾ ਜੁਰਮਾਨਾ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੂਬੇ ਵਿੱਚ ਪਬਲਿਕ ਥਾਵਾਂ ’ਤੇ ਮਾਸਕ ਨਾ ਪਾਉਣ ਅਤੇ ਥੁੱਕਣ ’ਤੇ 500 ਰੁਪਏ ਦਾ ਜੁਰਮਾਨਾ ਲੱਗੇਗਾ।
ਉੱਥੇ ਹੀ ਘਰ ਵਿੱਚ ਕੁਆਰੰਟੀਨ ਦੇ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 2000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।
ਇਸ ਦੇ ਨਾਲ ਹੀ ਦੁਕਾਨਾਂ ਵਿੱਚ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਦੁਕਾਨਦਾਰਾਂ ਨੂੰ 2000 ਰੁਪਏ ਦਾ ਜੁਰਮਾਨਾ ਹੋਵੇਗਾ।
ਵੀਡੀਓ ਕੈਪਸ਼ਨ, ਪੰਜਾਬ ’ਚ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ’ਤੇ 2000 ਰੁਪਏ ਤੱਕ ਦਾ ਜੁਰਮਾਨਾ ਕੋਰੋਨਾਵਾਇਰਸ ਦੇ ਇਲਾਜ ਦੇ ਦਾਅਵਿਆਂ ’ਚ ਕਿੰਨਾ ਦਮ
ਕੋਰੋਨਾਵਾਇਰਸ ਦੇ ਇਲਾਜ ਲਈ ਸੋਸ਼ਲ ਮੀਡੀਆ ਉੱਤੇ ਕਈ ਦਾਅਵੇ ਕੀਤੇ ਜਾ ਰਹੇ ਹਨ।
ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ, ਇਹ ਵੀਡੀਓ ਦੇਖੋ।
ਵੀਡੀਓ ਕੈਪਸ਼ਨ, Coronavirus: ਮਰਨ ਦਾ ਕਿੰਨਾ ਖ਼ਤਰਾ ਤੇ ਇਲਾਜ ਦੇ ਦਾਅਵੇ ਕਿੰਨੇ ਸਹੀ? ਮੁੰਬਈ ਹਵਾਈ ਅੱਡਾ ਕਦੇ ਇੰਨਾ ਸੁੰਨਾ ਨਹੀਂ ਦਿਖਿਆ: ਸ਼ਿਫ਼ਾਲੀ ਜ਼ਰੀਵਾਲਾ
ਬਿਗ ਬੌਸ ਵਿੱਚ ਹਿੱਸਾ ਲੈਣ ਵਾਲੀ ਸ਼ਿਫਾਲੀ ਜ਼ਰੀਵਾਲਾ ਨੇ ਹਾਲ ਹੀ ਵਿੱਚ ਹਵਾਈ ਯਾਤਰਾ ਕੀਤੀ। ਉਨ੍ਹਾਂ ਨੇ ਇੰਸਟਾਗਰਾਮ 'ਤੇ ਪੋਸਟ ਪਾਈ।
ਇਸ ਵਿੱਚ ਲਿਖਿਆ, “ਦੁਨੀਆਂ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਮੁੰਬਈ ਕਦੇ ਵੀ ਇੰਨਾ ਸੁੰਨਾ ਨਹੀਂ ਦਿਖਿਆ...ਨਿਰਜੀਵ। ਇਹ ਬਹੁਤ ਹੀ ਨਿਰਾਸ਼ ਕਰਨ ਵਾਲਾ ਸਫ਼ਰ ਸੀ। ਕਿਸੇ ਨੂੰ ਗਲੇ ਨਹੀਂ ਲਾਇਆ, ਨਾ ਚੁੰਮਿਆ ਕੋਈ ਜੋਸ਼ ਨਹੀਂ... ਬਸ ਸਿਰਫ਼ ਡਰ ਸੀ।”
“ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਸਭ ਜਲਦੀ ਆਮ ਹੋ ਜਾਵੇ। ਫਿਰ ਸੋਚਦੀ ਹਾਂ ਕਿ ਸ਼ਾਇਦ ਇਹੀ ਹੁਣ ਆਮ ਹੈ। ਇਹ ਸਮਾਂ ਹੈ ਇਸ ਨੂੰ ਕਬੂਲ ਕਰ ਲਈਏ। ਉਮੀਦ ਕਰਦੇ ਹਾਂ ਨਹੀਂ।”
Skip Instagram postInstagram ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post
ਕੌਣ ਹੈ ਝੁੱਗੀ 'ਚ ਰਹਿੰਦਾ ਟਿਕ-ਟੌਕ ਡਾਂਸਰ ਜਿਸ ਨੂੰ ਰਿਤਿਕ ਰੌਸ਼ਨ ਮਿਲਣਾ ਚਾਹੁੰਦੇ ਹਨ
ਅਰਮਾਨ ਰਾਠੌੜ ਟਿਕ-ਟੌਕ 'ਤੇ ਆਪਣੇ ਡਾਂਸ ਲਈ ਮਸ਼ਹੂਰ ਹਨ।
ਬਾਲੀਵੁੱਡ ਦੇ ਗੀਤਾਂ 'ਤੇ ਨੱਚਦੇ ਹਨ, ਉਂਝ ਵਲਸਾੜ (ਗੁਜਰਾਤ) ਵਿੱਚ ਝੁੱਗੀ 'ਚ ਰਹਿੰਦੇ ਹਨI
ਹਾਲ ਹੀ ਵਿੱਚ ਉਨ੍ਹਾਂ ਦੇ ਇੱਕ ਵਾਇਰਲ ਵੀਡੀਓ ਦੀ ਸ਼ਲਾਘਾ ਰਿਤਿਕ ਰੌਸ਼ਨ ਨੇ ਕੀਤੀ ਤਾਂ ਅਰਮਾਨ ਦੀ ਸ਼ੌਹਰਤ ਹੋਰ ਜ਼ਿਆਦਾ ਹੋ ਗਈ।
ਵੀਡੀਓ ਕੈਪਸ਼ਨ, ਕੌਣ ਹੈ ਝੁੱਗੀ 'ਚ ਰਹਿੰਦਾ ਟਿਕ-ਟੌਕ ਡਾਂਸਰ ਜਿਸ ਨੂੰ ਰਿਤਿਕ ਰੌਸ਼ਨ ਮਿਲਣਾ ਚਾਹੁੰਦੇ ਹਨ ਦਿੱਲੀ-ਗੁਰੂਗ੍ਰਾਮ ਬਾਰਡਰ ਸੀਲ, ਵਾਹਨਾਂ ਦੀਆਂ ਲੰਬੀਆਂ ਕਤਾਰਾਂ
ਦਿੱਲੀ-ਗੁਰੂਗ੍ਰਾਮ ਬਾਰਡਰ ਸੀਲ, ਦਿੱਲੀ ’ਚ ਵਧਦੇ ਮਾਮਲਿਆਂ ਕਰਕੇ ਹਰਿਆਣਾ ਸਰਕਾਰ ਦਾ ਫ਼ੈਸਲਾ ਲਿਆ ਹੈ। ਸ਼ੁੱਕਰਵਾਰ ਸਵੇਰੇ ਕਈ ਘੰਟੇ ਜਾਮ ਲੱਗਿਆ ਰਿਹਾ ਅਤੇ ਸਿਰਫ਼ ਜ਼ਰੂਰੀ ਵਸਤਾਂ ਦੀ ਆਵਾਜਾਈ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ।
ਵੀਡੀਓ ਕੈਪਸ਼ਨ, ਦਿੱਲੀ-ਗੁਰੂਗ੍ਰਾਮ ਬਾਰਡਰ ਸੀਲ, ਵਾਹਨਾਂ ਦੀਆਂ ਲੰਬੀਆਂ ਕਤਾਰਾਂ ਪੀਪੀਈ ਕਿੱਟ ਪਾ ਕੇ ਹਜਾਮ ਨੇ ਖੋਲ੍ਹੀ ਦੁਕਾਨ
ਪੰਚਕੂਲਾ ਵਿੱਚ ਢਿੱਲ ਮਿਲਣ ਤੋਂ ਬਾਅਦ ਦੋ ਭਰਾਵਾਂ ਨੇ ਆਪਣੀ ਸੜਕ ਕੰਢੇ ਦੁਕਾਨ ਫਿਰ ਤੋਂ ਖੋਲ੍ਹੀ ਹੈ।
ਪਰ ਦੋਵੇਂ ਪੀਪੀਈ ਕਿਟ ਪਾ ਕੇ ਹੀ ਕੰਮ ਕਰ ਰਹੇ ਹਨ।
ਖਬਰ ਏਜੰਸੀ ਐੱਨਆਈ ਨਾਲ ਗੱਲਬਾਤ ਕਰਦੇ ਹੋਏ ਇੱਕ ਭਰਾ ਨੇ ਕਿਹਾ, "ਅਸੀਂ ਪਿਛਲੇ 20 ਸਾਲਾਂ ਤੋਂ ਇਹ ਦੁਕਾਨ ਚਲਾ ਰਹੇ ਹਾਂ। ਅਸੀਂ ਆਪਣੀ ਅਤੇ ਗਾਹਕ ਦੀ ਸੁਰੱਖਿਆ ਲਈ ਪਰਸਨਲ ਪ੍ਰੋਟੈਕਟਿਵ ਕਿੱਟ ਵੀ ਲੈ ਕੇ ਆਏ ਹਾਂ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਭਾਰਤ ਦੀ ਜੀਡੀਪੀ ਵਿੱਚ ਰਿਕਾਰਡ ਗਿਰਾਵਟ ਦੇ ਕਿਆਸ
ਅੱਜ ਸਾਲ 2020 ਦੀ ਜਨਵਰੀ-ਮਾਰਚ ਤਿਮਾਹੀ ਲਈ ਜੀਡੀਪੀ ਦੇ ਅੰਕੜੇ ਪੇਸ਼ ਕੀਤੇ ਜਾਣੇ ਹਨ।
ਵਿਸ਼ਲੇਸ਼ਕ ਅਤੇ ਰੇਟਿੰਗ ਏਜੰਸੀਆਂ ਕਿਆਸ ਲਾ ਰਹੇ ਹਨ ਕਿ ਭਾਰਤੀ ਅਰਥਚਾਰੇ ਵਿੱਚ ਜਨਵਰੀ-ਮਾਰਚ, 2020 ਦੌਰਾਨ ਸਭ ਤੋਂ ਘੱਟ ਦਰ ਨਾਲ ਵਿਕਾਸ ਹੋਇਆ ਹੈ।
ਰਾਇਟਰਜ਼ ਵੱਲੋਂ ਅਰਥ-ਸ਼ਾਸਤਰੀਆਂ ਦੇ ਪੋਲ ਮੁਤਾਬਕ ਏਸ਼ੀਆ ਦੇ ਤੀਜੇ ਸਭ ਤੋਂ ਵੱਡੇ ਅਰਥਚਾਰੇ ਨੇ ਜਨਵਰੀ ਅਤੇ ਫਰਵਰੀ ਵਿੱਚ ਮਜ਼ਬੂਤੀ ਦਰਜ ਕੀਤੀ ਸੀ ਪਰ ਮਾਰਚ ਵਿੱਚ ਦੇਸ ਪੱਧਰੀ ਲੌਕਡਾਊਨ ਕਾਰਨ ਵਿਕਾਸ ਬੁਰੀ ਤਰ੍ਹਾਂ ਘੱਟ ਗਿਆ ਹੈ।
52 ਅਰਥਸ਼ਾਸ਼ਤਰੀਆਂ ਨੇ ਇਸ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਮਾਰਚ ਦੀ ਤਿਮਾਹੀ ਦੌਰਾਨ 2.1% ਜੀਡੀਪੀ ਦਾ ਕਿਆਸ ਲਾਇਆ ਹੈ।
ਸਾਲ 2012 ਤੋਂ ਬਾਅਦ ਇਹ ਸਭ ਤੋਂ ਘੱਟ ਹੈ।
ਕੋਰੋਨਾਵਾਇਰਸ ਦੇ ਅਸਰ ਤੋਂ ਪਹਿਲਾਂ ਹੀ ਭਾਰਤੀ ਅਰਥਚਾਰੇ ਵਿੱਚ ਗਿਰਾਵਟ ਦੇਖੀ ਗਈ ਸੀ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਰਕੇ ਅਰਥਚਾਰੇ 'ਤੇ ਭਾਰੀ ਨੁਕਸਾਨ ਦਾ ਖਦਸ਼ਾ ਹੈ






