ਕੋਰੋਨਾਵਾਇਰਸ ਅਪਡੇਟ: ਪੰਜਾਬ 'ਚ ਜਨਤਕ ਥਾਵਾਂ 'ਤੇ ਥੁੱਕਣ ਦਾ 100 ਤੇ ਮਾਸਕ ਨਾ ਪਾਉਣ ਦਾ 200 ਰੁਪਏ ਜੁਰਮਾਨਾ

ਕੋਰਨਾਵਾਇਰਸ ਦੇ ਲਾਗ ਦੇ ਮਾਮਲੇ ਪੂਰੀ ਦੁਨੀਆਂ ਵਿੱਚ ਤਕਰੀਬਨ 57 ਲੱਖ ਹੋਏ ਅਤੇ ਕੁੱਲ ਮੌਤਾਂ ਦੀ ਗਿਣਤੀ 3.55 ਲੱਖ ਤੋਂ ਵੱਧ ਹੋਈ।

ਲਾਈਵ ਕਵਰੇਜ

  1. ਅੱਜ ਦੇ ਇਸ ਲਾਈਵ ਪੇਜ ਨਾਲ ਜੁੜੇ ਰਹਿਣ ਲਈ ਧੰਨਵਾਦ। 29 ਮਈ ਦਿਨ ਸ਼ੁੱਕਰਵਾਰ ਦੇ ਕੋਰੋਨਾਵਾਇਰਸ ਨਾਲ ਜੁੜੇ ਅਹਿਮ ਅਪਡੇਟ ਲਈ ਤੁਸੀਂ ਇਸ ਲਿੰਕ ਨੂੰ ਕਲਿੱਕ ਕਰ ਸਕਦੇ ਹੋ। ਧੰਨਵਾਦ

  2. ਕੋਰੋਨਾਵਾਇਰਸ ਅਪਡੇਟ : ਪੰਜਾਬ ਤੇ ਭਾਰਤ ਸਣੇ ਦੁਨੀਆਂ ਦੇ ਅਹਿਮ ਘਟਨਾਕ੍ਰਮ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਮਜ਼ਦੂਰ ਲਈ ਮੋਦੀਸਰਕਾਰ ਤੋਂ 10-10 ਹਜ਼ਾਰ ਰੁਪਏ ਨਕਦ ਦੇਣ ਦੀ ਮੰਗ ਕੀਤੀ ਹੈ।

    ਭਾਰਤ ਦੇ ਵਿਗਿਆਨ ਸਲਾਹਕਾਰ ਮੁਤਾਬਕ ਵਿਚ 30 ਗਰੁੱਪ ਕਰੀਬ 100 ਦੇ ਕਰੀਬ ਦਵਾਈਆਂ ਉੱਤੇ ਕੰਮ ਕਰ ਰਹੇ ਹਨ, ਜਿੰਨ੍ਹਾਂ ਵਿਚੋਂ ਬੀਸੀਜੀ ਦੇ ਟੀਕੇ ਦਾ ਕਾਫ਼ੀ ਸਾਰਥਕ ਨਤੀਜੇ ਆ ਰਹੇ ਹਨ।

    ਭਾਰਤੀ ਸੁਪਰੀਮ ਕੋਰਟ ਨੇ ਪਰਵਾਸੀ ਮਜ਼ਦੂਰਾਂ ਤੋਂ ਬੱਸ ਅਤੇ ਰੇਲ ਗੱਡੀਆਂ ਦਾ ਕਿਰਾਇਆ ਨਾ ਵਸੂਲ਼ਣ ਦੇ ਹੁਕਮ ਦਿੱਤੇ ਹਨ।

    ਮਜ਼ਦੂਰਾਂ ਦਾ ਕਿਰਾਇਆ ਦੋਵਾਂ ਸੂਬਿਆਂ ਨੂੰ ਤੇ ਰੋਟੀ ਪਾਣੀ ਦਾ ਖ਼ਰਚ ਰੇਲਵੇ ਨੂੰ ਕਰਨ ਲ਼ਈ ਕਿਹਾ ਗਿਆ ਹੈ।

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੀਨ ਉੱਤੇ ਮੁੜ ਹਮਲਾ ਬੋਲਦਿਆਂ ਕਿਹਾ ਕਿ ਉਸਨੇ ਦੁਨੀਆਂ ਨੂੰ ਬਹੁਤ ਬੁਰਾ ਤੋਹਫ਼ਾ ਦਿੱਤਾ ਹੈ।

    ਕਰਨਾਟਕ ਨੇ ਮਹਾਰਾਸ਼ਟਰ, ਗੁਜਰਾਤ, ਤਮਿਲਨਾਡੂ, ਮੱਧ ਪ੍ਰਦੇਸ ਅਤੇ ਰਾਜਸਥਾਨ ਤੋਂ ਹਵਾਈ ਜਹਾਜ਼, ਰੇਲ ਤੇ ਬੱਸਾਂ ਆਉਣ ਉੱਤੇ ਰੋਕ ਲਗਾ ਦਿੱਤੀ ਹੈ।

    ਹਰਿਆਣਾ ਨੇ ਦਿੱਲੀ ਵਿਚ ਕੇਸ ਵਧਣ ਤੋਂ ਬਾਅਦ ਕੌਮੀ ਰਾਜਧਾਨੀ ਨਾਲ ਲੱਗਦੀ ਸਰਹੱਦ ਸੀਲ ਕਰ ਦਿੱਤੀ ਹੈ ।

    ਯੂਰਪ ਨੇ ਕੋਰੋਨਾ ਮਹਾਮਾਰੀ ਤੋਂ ਮੰਦੇ ਵਿਚ ਆਏ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਲਈ 1.8 ਖਰਬ ਦਾ ਰਿਕਵਰੀ ਮਤਾ ਰੱਖਿਆ ਹੈ।

    ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਕਰ ਗਈ ਹੈ,ਜਦਕਿ ਮੌਤਾਂ ਦਾ ਗਲੋਬਲ ਅੰਕੜਾ 355 615 ਹੋ ਗਿਆ ਹੈ।

    ਚਿਲੀ ਵਿੱਚ ਜੁਆਨਾ ਜੂਨੀਗਾ ਨਾਮ ਦੀ 111 ਸਾਲਾ ਔਰਤ ਕੋਵਿਡ-19 ਤੋਂ ਠੀਕ ਹੋ ਗਈ ਹੈ। ਉਹ ਠੀਕ ਹੋਣ ਵਾਲੀ ਦੇਸ ਦੀ ਸਭ ਤੋਂ ਵੱਧ ਉਮਰ ਦੀ ਮਰੀਜ਼ ਹੈ ।

    ਸਾਈਪ੍ਰਸ ਵਿੱਚ ਕੋਈ ਵੀ ਸੈਲਾਨੀ ਕੋਰੋਨਾਵਾਇਰਸ ਪੌਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਖਰਚਾ ਸਰਕਾਰ ਚੁੱਕੇਗੀ।

    ਸਾਊਦੀ ਅਰਬ ਨੇ ਅੱਜ ਤੋਂ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੇ ਲੌਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।

    ਦੱਖਣੀ ਕੋਰੀਆ ਲਈ ਵੀਰਵਾਰ ਮਾੜੀ ਖ਼ਬਰ ਲੈ ਕੇ ਆਇਆ। ਇੱਥੇ ਪਿਛਲੇ ਡੇਢ ਮਹੀਨੇ ਵਿੱਚ ਸਭ ਤੋਂ ਵੱਧ ਮਾਮਲੇ ਵੀਰਵਾਰ (28 ਮਈ) ਨੂੰ ਸਾਹਮਣੇ ਆਏ।

  3. ਕੋਰੋਨਾਵਾਇਰਸ: ਮੁੰਬਈ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਹਾਲ

  4. ਸੋਨੂੰ ਸੂਦ ਤੇ ਜਯਾ ਨੂੰ ਕੈਪਟਨ ਨੇ ਕਿਹਾ, ਤੁਹਾਡੇ ਉੱਤੇ ਮਾਣ ਹੈ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਲੀਵੁੱਡ ਸਟਾਰ ਸੋਨੂੰ ਸੂਦ ਵਲੋਂ ਬੱਸਾਂ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਮੁੰਬਈ ਤੋਂ ਉਨ੍ਹਾਂ ਦੇ ਘਰ ਭੇਜਣ ਦੀ ਪ੍ਰਸ਼ੰਸਾ ਕੀਤੀ ਹੈ। ਆਪਣੇ ਟਵੀਟ ਵਿਚ ਮੁੱਖ ਮੰਤਰੀ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਸੋਨੂੰ ਸੂਦ ਨੂੰ ਉਸਦੇ ਸੇਵਾ ਕਾਰਜ ਲਈ ਵਧਾਈ ਦਿੱਤੀ ਤੇ ਕਿਹਾ ਕਿ ਬਾਰੇ ਪੜ੍ਹ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ ਹੈ।

    ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਚ ਆਪਣੇ ਦੋਸਤਾਂ ਨਾਲ ਮਿਲਕੇ ਪਰਵਾਸੀ ਵਰਕਰਾਂ ਨੂੰ 4000 ਫੂਡ ਪੈਕੇਟ ਵੰਡਣ ਵਾਲੀ ਜਯਾ ਦੀ ਵੀ ਪ੍ਰਸ਼ੰਸਾ ਕੀਤੀ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  5. ਕੋਰੋਨਾਵਾਇਰਸ ਰਾਊਂਡ ਅਪ: ਭਾਰਤ ਵਿੱਚ ਇਨ੍ਹਾਂ ਦਵਾਈਆਂ ’ਤੇ ‘ਤੇਜ਼ੀ’ ਨਾਲ ਕੰਮ ਹੋ ਰਿਹਾ

    ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਇਜ਼ਡਰ ਪ੍ਰੋ. ਕੇ ਵਿਜੇ ਰਾਘਵਨ ਦਾ ਕਹਿਣਾ ਹੈ ਕਿ ਭਾਰਤ ਵਿੱਚ ਤਕਰੀਬਨ 30 ਗਰੁੱਪ ਹਨ ਜੋ ਕਿ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਵਿੱਚੋਂ 20 ਚੰਗੀ ਰਫ਼ਤਾਰ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਕੁਝ ਗਰੁੱਪਜ਼ ਅਤੇ ਵਿਗਿਆਨੀ ਇਕੱਲੇ ਤੌਰ ’ਤੇ ਵੀ ਕੰਮ ਕਰ ਰਹੇ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡ ਅਪ: ਭਾਰਤ ਵਿੱਚ ਇਨ੍ਹਾਂ ਦਵਾਈਆਂ ’ਤੇ ‘ਤੇਜ਼ੀ’ ਨਾਲ ਕੰਮ ਹੋ ਰਿਹਾ
  6. ਭਾਰਤ 'ਚ ਕਿਸ ਟੀਕੇੇ ਨੇ ਜਗਾਈ ਆਸ ਦੀ ਕਿਰਨ

    ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਕੇ ਵਿਜਯ ਰਾਘਵਨ ਨੇ ਕਿਹਾ ਹੈ ਕਿ ਭਾਰਤ ਵਿਚ ਲਗਭਗ 30 ਗਰੁੱਪ ਕੋਵਿਡ-19 ਦਾ ਟੀਕਾ ਬਣਾਉਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ 20 ਗਰੁੱਪ ਤਾਂ ਕਾਫ਼ੀ ਤੇਜ਼ੀ ਨਾਲ ਕੰਮ ਕਰ ਰਹੇ ਹਨ।

    ਪ੍ਰੋਫੈਸਰ ਰਾਘਵਨ ਨੇ ਕਿਹਾ ਕਿ ਆਮ ਤੌਰ ਉੱਤੇ ਵੈਕਸੀਨ 10-15 ਸਾਲਾਂ ਵਿਚ ਬਣਦੀ ਹੈ ਅਤੇ ਇਸ ਦੀ ਲਾਗਤ 200 ਮਿਲੀਅਨ ਡਾਲਰ ਦੇ ਕਰੀਬ ਹੁੰਦੀ ਹੈ। ਇਸ ਨੂੰ ਹੁਣ ਇੱਕ ਸਾਲ ਵਿਚ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇੱਕੋ ਵੇਲੇ100 ਤੋਂ ਵੱਧ ਵੈਕਸੀਨ ਉੱਤੇ ਕੰਮ ਹੋ ਰਿਹਾ ਹੈ।

    ਕੋਰੋਨਾ ਮਹਾਮਾਰੀ ਉੱਤੇ ਗਠਿਤ ਟਾਸਕ ਫੋਰਸ , ਇੰਪਾਰਵਰਡ ਗਰੁੱਪ 1 ਦੇ ਚੇਅਰਮੈਨ ਤੇ ਨੀਤੀ ਕਮਿਸ਼ਨ ਦੇ ਮੈਂਬਰ ਵੀਕੇ ਪਾਲ ਨੇ ਕਿਹਾ , ‘‘ਕੋਰੋਨਾਵਾਇਰਸ ਦੀ ਲੜਾਈ ਨੂੰ ਵੈਕਸੀਨ ਅਤੇ ਦਵਾਈਆਂ ਰਾਹੀ ਹੀ ਜਿੱਤੀ ਜਾ ਸਕਦੀ ਹੈ। ਸਾਡੇ ਦੇਸ ਵਿਚ ਵਿਗਿਆਨ ਅਤੇ ਤਕਨੀਕੀ ਸੰਸਥਾਨ ਅਤੇ ਫਾਰਮਾ ਸਨਅਤ ਬਹੁਤ ਹੀ ਮਜ਼ਬੂਤ ਹੈ।’’

    ਵੀਕੇ ਪੌਲ ਨੇ ਕਿਹਾ ਕਿ ਕਈ ਦਵਾਈਆਂ ਤੇ ਭਾਰਤ ਵਿੱਚ ਟਰਾਇਲ ਚੱਲ ਰਿਹਾ ਹੈ ਜਿਸ ਵਿੱਚACQH, HCQਸਣੇ ਹੋਰ ਵੀ ਕਈ ਦਵਾਈਆਂ ਹਨ।

    ਉਨ੍ਹਾਂ ਕਿਹਾ ਕਿ ਬੀਸੀਜੀ ਜੇ ਬਚਪਨ ਵਿੱਚ ਲਿਆ ਹੈ ਤੇ ਦੁਬਾਰਾ ਲਈਏ ਤਾਂ ਕੋਰੋਨਾਵਾਇਰਸ ਖਿਲਾਫ਼ ਲੜਨ ਵਿੱਚ ਫਾਇਦਾ ਦੇ ਰਿਹਾ ਹੈ, ਇਸ ਦਾ ਟਰਾਇਲ ਚੱਲ ਰਿਹਾ ਹੈ।

    ਨਿਗਰਾਨੀ ਹੇਠ ਪਲਾਜ਼ਮਾ ਦਾ ਟਰਾਇਲ ਹੋ ਰਿਹਾ ਹੈ।ਇਸ ਦੇ ਨਾਲ ਹੀ ਰੈਮਡੇਸੀਵੀਰ ’ਤੇ ਵੀ ਨਜ਼ਰ ਹੈ।

    Corona virus

    ਤਸਵੀਰ ਸਰੋਤ, ANI

  7. ਮਾਲਵੀ ਦੇ ਕੁਆਰੰਟੀਨ ਸੈਂਟਰ ਤੋਂ ਭੱਜੇ ਲੋਕ

    ਸਥਾਨਕ ਮੀਡੀਆ ਰਿਪੋਰਟ ਮੁਤਾਬਕ ਮਾਲਵੀ ਦੇ ਇੱਕ ਕੁਆਰੰਟੀਨ ਸੈਂਟਰ ਤੋਂ ਤਕਰੀਬਨ 400 ਲੋਕ ਭੱਜ ਗਏ। ਮਾੜੇ ਪ੍ਰਬੰਧਾ ਕਰਕੇ ਉਹ ਉੱਥੋਂ ਫਰਾਰ ਹੋ ਗਏ ਹਨ।

    ਜ਼ੋਡੀਅਕ ਆਨਲਾਈਨ ਨੇ ਦੱਸਿਆ ਕਿ ਬਲੈਨਟਾਇਰ ਸ਼ਹਿਰ ਵਿੱਚ ਇਹ ਘਟਨਾ ਵਾਪਰੀ ਹੈ। ਦੱਸਿਆ ਗਿਆ ਹੈ ਕਿ ਫਰਾਰ ਹੋਏ ਵਿਅਕਤੀਆਂ ਨੂੰ ਦੱਖਣੀ ਅਫਰੀਕਾ ਤੋਂ ਆਉਣ ਤੋਂ ਬਾਅਦ ਵੱਖ ਰੱਖਿਆ ਗਿਆ ਸੀ ਪਰ ਹਾਲੇ ਉਨ੍ਹਾਂ ਦਾ ਕੋਰੋਨਾਵਾਇਰਸ ਲਈ ਟੈਸਟ ਹੋਣਾ ਬਾਕੀ ਸੀ।

    ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ਸਟੇਡੀਅਮ, ਜੋ ਕਿ ਕੁਆਰੰਟੀਨ ਸੈਂਟਰ ਬਣਾ ਦਿੱਤਾ ਗਿਆ ਸੀ, ਉੱਥੇ ਪਾਣੀ, ਪਖਾਨੇ ਅਤੇ ਖਾਣੇ ਦੀ ਕਮੀ ਸੀ।

    ਸਰਕਾਰ ਨੇ ਹਾਲੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

    ਮਾਲਵੀ ਵਿੱਚ ਹਾਲੇ ਤੱਕ ਕੋਰੋਨਾਵਾਇਰਸ ਦੇ 101 ਮਾਮਲੇ ਸਾਹਮਣੇ ਆਏ ਹਨ ਅਤੇ ਚਾਰ ਮੌਤਾਂ ਹੋ ਚੁੱਕੀਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਸੰਬਿਤ ਪਾਤਰਾ ਕੋਵਿਡ-19 ਦੇ ਲੱਛਣਾਂ ਕਾਰਨ ਹਸਪਤਾਲ ਵਿਚ ਦਾਖਲ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੂੰ ਕੋਰੋਨਾਵਾਇਰਸ ਦੇ ਲੱਛਣਾ ਕਾਰਨ ਗੁੜਗਾਓਂ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਿਆ ਗਿਆ ਹੈ।

    ਖ਼ਬਰ ਏਜੰਸੀ ਨੇ ਇਹ ਰਿਪੋਰਟ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ।

    ਸੰਬਿਤ ਪਾਤਰਾ ਖੁਦ ਇੱਕ ਡਾਕਟਰ ਹਨ ਅਤੇ ਉਹ ਦਿੱਲੀ ਦੇ ਹਿੰਦੂ ਰਾਵ ਹਸਪਤਾਲ ਵਿਚ ਕੰਮ ਕਰ ਚੁੱਕੇ ਹਨ।

    ਇਸ ਸਮੇਂ ਭਾਜਪਾ ਦੇ ਤੇਜ਼ ਤਰਾਰ ਬੁਲਾਰੇ ਵਜੋਂ ਕੰਮ ਕਰਨ ਵਾਲੇ ਪਾਤਰਾ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

    ਸੰਬਿਤ ਪਾਤਰਾ

    ਤਸਵੀਰ ਸਰੋਤ, Twitter

  9. ਪੰਜਾਬ 'ਚ ਮਾਸਕ ਨਾ ਪਾਉਣ ਵਾਲੇ ਨੂੰ 200 ਰੁਪਏ ਜੁਰਮਾਨਾ

    ਜਲੰਧਰ ਤੋਂ ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਪੰਜਾਬ ਸਰਕਾਰ ਵਲੋਂ ਮਾਸਕ ਪਾਉਣ ਅਤੇ ਜਨਤਕ ਥਾਵਾਂ `ਤੇ ਥੁੱਕਣ ਵਾਲੇ 21 ਲੋਕਾਂ ਦਾ ਚਲਾਨ ਕੀਤਾ ਤੇ ਉਨ੍ਹਾਂ ਨੂੰ ਜੁਰਮਾਨੇ ਵੀ ਕੀਤੇ।

    ਪੁਲਿਸ ਮੁਤਾਬਕ ਮਾਸਕ ਨਾ ਪਾਉਣ ਵਾਲੇ 124 ਅਤੇ ਜਨਤਕ ਥਾਵਾਂ `ਤੇ ਥੁੱਕਣ ਵਾਲੇ 21 ਲੋਕਾਂ ਦੇ ਚਲਾਨ ਕਰਕੇ 26900 ਰੁਪਏ ਦਾ ਜੁਰਮਾਨਾ ਲਗਾਇਆ ਗਿਆ।

    ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਬਿਨਾਂ ਮਾਸਕ ਦੇ ਘੁੰਮ ਰਹੇ ਸਨ ਉਨ੍ਹਾਂ ਨੂੰ ਪ੍ਰਤੀ ਵਿਆਕਤੀ 200 ਰੁਪਏ ਅਤੇ ਜਨਤਕ ਥਾਵਾਂ `ਤੇ ਥੁੱਕਣ ਵਾਲੇ ਪ੍ਰਤੀ ਵਿਆਕਤੀ 100 ਰੁਪਏ ਜੁਰਮਾਨਾ ਕੀਤਾ ਗਿਆ।

    ਇਸ ਤਰ੍ਹਾਂ ਅੱਜ ਇਨਾਂ ਵਿਅਕਤੀਆਂ ਤੋਂ 26900 ਰੁਪਏ ਦਾ ਜੁਰਮਾਨਾ ਇਕੱਠਾ ਕੀਤਾ ਗਿਆ।

    ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 289 ਹੋ ਗਏ ਹਨ। ਇਲਾਜ ਤੋਂ ਬਾਅਦ 189 ਲੋਕ ਠੀਕ ਹੋ ਗਏ ਹਨ।

    ਚੰਡੀਗੜ੍ਹ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  10. 111 ਸਾਲਾ ਔਰਤ ਹੋਈ ਕੋਰੋਨਾਵਾਇਰਸ ਤੋਂ ਠੀਕ

    111 ਸਾਲਾ ਜੁਆਨਾ ਜੂਨੀਗਾ ਚਿਲੀ ਵਿੱਚ ਕੋਵਿਡ-19 ਦੀ ਸਭ ਤੋਂ ਵੱਧ ਉਮਰ ਦੀ ਮਰੀਜ਼ ਹੈ ਜੋ ਕਿ ਠੀਕ ਹੋ ਗਈ ਹੈ।

    ਜੁਆਨਾ ਜਿਸ ਨੂੰ ਅਕਸਰ ਜੁਆਨਿਤਾ ਵਜੋਂ ਜਾਣਿਆ ਜਾਂਦਾ ਹੈ, ਸੈਨਟੀਆਗੋ ਦੇ ਇੱਕ ਕੇਅਰ ਹੋਮ ਵਿੱਚ ਰਹਿੰਦੀ ਹੈ ਜੋ ਕਿ ਸਭ ਤੋਂ ਵੱਧ ਉਮਰ ਦੀ ਸੀ।

    ਕੇਅਰ ਹੋਮ ਦੇ ਡਾਇਰੈਕਟਰ ਨੇ ਦੱਸਿਆ ਕਿ ਜੁਆਨਾ ਨੂੰ ਪਹਿਲਾਂ ਵੀ ਸਾਹ ਦੀਆਂ ਕਈ ਬੀਮਾਰੀਆਂ ਸਨ ਪਰ ਵਾਇਰਸ ਕਾਰਨ ਜ਼ਿਆਦਾ ਗੰਭੀਰ ਬੀਮਾਰ ਨਹੀਂ ਹੋਈ।

    ਮਾਰੀਆ ਪੈਜ਼ ਸੋਰਡੋ ਨੇ ਕਿਹਾ, “ਉਸ ਵਿੱਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਸੀ ਅਤੇ ਥੋੜ੍ਹਾ ਬਹੁਤ ਬੁਖਾਰ ਸੀ, ਜੋ ਕਿ ਚੰਗੀ ਗੱਲ ਸੀ।” ਸੋਰਡੋ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਜੁਆਨਾ ਨੂੰ ਘਰ ਦੇ ਦੂਜੇ ਹਿੱਸੇ ਵਿੱਚ ਵੱਖ ਰੱਖਣਾ ਸੀ ਤਾਂ ਕਿ ਹੋਰਨਾਂ ਤੋਂ ਦੂਰ ਰੱਖਿਆ ਜਾਵੇ।

    "ਉਨ੍ਹਾਂ ਨੂੰ ਉੱਥੋਂ ਬਾਹਰ ਕੱਢਣਾ ਸਭ ਤੋਂ ਮੁਸ਼ਕਲ ਕੰਮ ਸੀ।"

    ਜੁਆਨਾ ਆਪਣੀ ਭੈਣ ਨਾਲ ਹੀ ਇਸ ਕੇਅਰ ਹੋਮ ਵਿੱਚ ਰਹਿ ਰਹੀ ਸੀ ਪਰ ਉਨ੍ਹਾਂ ਦੀ ਭੈਣ ਦੀ ਮੌਤ 6 ਸਾਲ ਪਹਿਲਾਂ ਹੋ ਗਈ।

    ਜੁਆਨਾ ਨੇ ਕਦੇ ਵਿਆਹ ਨਹੀਂ ਕਰਵਾਇਆ ਅਤੇ ਉਹ ਜੁਲਾਈ ਵਿੱਚ 112 ਸਾਲਾ ਦੀ ਹੋ ਜਾਣਗੇ।

    Coronavirus

    ਤਸਵੀਰ ਸਰੋਤ, Senama

    ਤਸਵੀਰ ਕੈਪਸ਼ਨ, ਜੁਆਨਾ ਜੂਨੀਗਾ ਕੋਵਿਡ-19 ਤੋਂ ਠੀਕ ਹੋ ਗਈ ਹੈ ਅਤੇ ਜੁਲਾਈ ਵਿੱਚ 112ਵਾਂ ਜਨਮ ਦਿਨ ਹੈ
  11. 'ਟੀਕੇ ਤੇ ਦਵਾਈ ਨਾਲ ਹੀ ਜਿੱਤੀ ਜਾ ਸਕਦੀ ਹੈ ਜੰਗ'

    ਨੀਤੀ ਆਯੋਗ ਦੇ ਸਿਹਤ ਨਾਲ ਸਬੰਧਤ ਮੈਂਬਰ ਵੀਕੇ ਪੌਲ ਨੇ ਕਿਹਾ ਕਿ ਕੋਰੋਨਾਵਾਇਰਸ ਖਿਲਾਫ਼ ਜੰਗ ਟੀਕੇ ਅਤੇ ਦਵਾਈ ਨਾਲ ਹੀ ਜਿੱਤੀ ਜਾ ਸਕਦੀ ਹੈ।

    ਸਾਡੇ ਦੇਸ ਦੀਆਂ ਵਿਗਿਆਨ, ਤਕਨੀਕੀ ਸੰਸਥਾਵਾਂ ਅਤੇ ਫਾਰਮਾ ਸਨਅਤ ਬਹੁਤ ਮਜ਼ਬੂਤ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. 'ਭਾਰਤ ਵਿੱਚ ਕਈ ਦਵਾਈਆਂ 'ਤੇ ਹੋ ਰਿਹਾ ਹੈ ਟਰਾਇਲ'

    ਨੀਤੀ ਆਯੋਗ ਸਿਹਤ ਨਾਲ ਸਬੰਧਤ ਮੈਂਬਰ ਵੀਕੇ ਪੌਲ ਨੇ ਅੱਗੇ ਕਿਹਾ-

    • ਅਸੀਂ ਬਹੁਤ ਦਵਾਈਆਂ ਦਾ ਟਰਾਇਲ ਭਾਰਤ ਵਿੱਚ ਕਰ ਰਹੇ ਹਾਂ।
    • ਫੈਵੀਪੈਰਿਕ ਦਵਾਈ, ACQH,ਏਟੀਲੋਜੈਕ- ਅਰਥਰਾਈਟਸ ’ਚ ਦਿੱਤੀ ਜਾਂਦੀ ਹੈ, ਇਨ੍ਹਾਂ ਦਾ ਟਰਾਇਲ ਹੋ ਰਿਹਾ ਹੈ।
    • ਬੀਸੀਜੀ ਜੇ ਬਚਪਨ ਵਿੱਚ ਲਿਆ ਹੈ ਤੇ ਦੁਬਾਰਾ ਲਈਏ ਤਾਂ ਫਾਇਦਾ ਹੈ, ਇਸ ਦਾ ਟਰਾਇਲ ਚੱਲ ਰਿਹਾ ਹੈ।
    • ਨਿਗਰਾਨੀ ਹੇਠ ਪਲਾਜ਼ਮਾ ਦਾ ਟਰਾਇਲ ਹੋ ਰਿਹਾ ਹੈ।
    • HCQ ਤੇ ਵੀ ਟੈਸਟ ਹੋ ਰਹੀ ਹੈ, ਰੈਮਡੇਸੀਵੀਰ ’ਤੇ ਵੀ ਨਜ਼ਰ ਹੈ
    • ਟੀਕਾ- ਘੱਟੋ-ਘੱਟ 8 ਵੈਕਸੀਨਦੇ ਕੈਨਡੀਟੇਟਹਨ ਜੋ ਕੰਮਕਰਰਹੇਹਨ, ਉਨ੍ਹਾਂ ਵਿੱਚੋਂ ਚਾਰਅੱਗੇਹਨ।
    • ਲੈਬ ਜੋ ਬਣਾ ਰਹੀਆਂ ਹਨ ਉਨ੍ਹਾਂ ਵਿੱਚ - 6 ਉਮੀਦਵਾਰ ਹਨ। ਉਨ੍ਹਾਂ ਤੋਂ ਬਹੁਤ ਉਮੀਦ ਹੈ।
    • ਵਿਗਿਆਨੀ, ਸਟਾਰਟਅਪ ਜਿਸ ਕੋਲ ਵੀ ਕ੍ਰੀਡੈਂਸ਼ਲ ਹੈ ਅਤੇ ਆਈਡੀਆ ਹੈ ਤਾਂ ਕਿਰਪਾ ਕਰਕੇ ਸਾਡੇ ਤੱਕ ਪਹੁੰਚੋ। ਅਸੀਂ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ।
    • ਅਸੀਂ ਹਿੰਦੁਸਤਾਨੀ ਆਈਡੀਆ ਇਕੱਠਾ ਕਰ ਰਹੇ ਹਾਂ ।
    Coronavirus

    ਤਸਵੀਰ ਸਰੋਤ, Getty Images

  13. 'ਭਾਰਤ ਵਿੱਚ ਤਕਰੀਬਨ 30 ਗਰੁੱਪ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ'

    ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਇਜ਼ਡਰ ਪ੍ਰੋ. ਕੇ ਵਿਜੇ ਰਾਘਵਨ ਨੇ ਕਿਹਾ, ਏਆਈਸੀਟੀਈ ਅਤੇ ਸੀਐਸਆਈਆਰ ਨੇ ਇੱਕ ਦਵਾਈ ਦੀ ਖੋਜ ਲਈ ਹੈਕਾਥੋਨ ਦੀ ਸ਼ੁਰੂਆਤ ਕੀਤੀ ਹੈ। ਇਹ ਇੱਕ ਉੱਚ ਪੱਧਰੀ ਹੈਕਾਥੋਨ ਹੈ ਜਿੱਥੇ ਵਿਦਿਆਰਥੀਆਂ ਨੂੰ ਕੰਪਿਊਟੇਸ਼ਨਲ ਡਰੱਗ ਡਿਸਕਵਰੀ ਕਿਸ ਤਰ੍ਹਾਂ ਕਰਨੀ ਹੈ, ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

    ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਇਜ਼ਡਰ ਪ੍ਰੋ. ਕੇ ਵਿਜੇ ਰਾਘਵਨ ਨੇ ਕਿਹਾ, “ਭਾਰਤ ਵਿੱਚ ਤਕਰੀਬਨ 30 ਗਰੁੱਪ ਹਨ, ਵੱਡੀ ਸਨਅਤ ਤੋਂ ਲੈ ਕੇ ਇਕੱਲੇ ਅਕੈਡਮਿਕਸ ਜੋ ਕਿ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਵਿੱਚੋਂ 20 ਚੰਗੀ ਗਤੀ ਨਾਲ ਕੰਮ ਕਰ ਰਹੇ ਹਨ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Vaccine

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਇਜ਼ਡਰ ਪ੍ਰੋ. ਕੇ ਵਿਜੇ ਰਾਘਵਨ ਮੁਤਾਬਕ ਭਾਰਤ ਵਿੱਚ ਤਕਰੀਬਨ 30 ਗਰੁੱਪ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ
  14. ਪਰਵਾਸੀ ਮਜ਼ੂਦਰਾਂ ਦੀ ਟਰੇਨ ਟਿਕ, ਖਾਣ-ਪੀਣ ਤੇ ਘਰ ਵਾਪਸੀ ਸਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼

    ਭਾਰਤ ਦੇ ਪਰਵਾਸੀ ਮਜ਼ਦੂਰਾਂ ਦੀ ਬਦਹਾਲੀ ਬਾਰੇ ਸੁਪਰੀਮ ਕੋਰਟ ਦੇ ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਐੱਮਆਰ ਸ਼ਾਹ ਦੀ ਬੈਂਚ ਨੇ ਸੁਣਵਾਈ ਕੀਤੀ।

    ਇੱਕ ਘੰਟੇ ਦੀ ਜਿਰਹਾ ਤੋਂ ਬਾਅਦ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ-

    • ਕਿਸੇ ਵੀ ਪਰਵਾਸੀ ਮਜ਼ਦੂਰ ਤੋਂ ਰੇਲ ਜਾਂ ਬੱਸ ਦਾ ਕਿਰਾਇਆ ਨਾ ਲਿਆ ਜਾਵੇ। ਰੇਲਵੇ ਦਾ ਕਿਰਾਇਆ ਦੋ ਸੂਬਿਆਂ ਦੀਆਂ ਸਰਕਾਰਾਂ ਵਿਚਾਲੇ ਵੰਡਿਆ ਜਾਣਾ ਚਾਹੀਦਾ ਹੈ, ਪਰਵਾਸੀ ਮਜ਼ਦੂਰਾਂ ਤੋਂ ਨਹੀਂ।
    • ਜਦੋਂ ਵੀ ਸੂਬਾ ਸਰਕਾਰਾਂ ਰੇਲ ਗੱਡੀਆਂ ਦੀ ਮੰਗ ਕਰਨ, ਰੇਲਵੇ ਨੂੰ ਉਨ੍ਹਾਂ ਨੂੰ ਟਰੇਨ ਮੁਹੱਈਆ ਕਰਵਾਵਏ।
    • ਰੇਲ ਯਾਤਰਾ ਦੌਰਾਨ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਰੇਲਵੇ ਸਟੇਸ਼ਨ ਤੋਂ ਟਰੇਨ ਦੇ ਚੱਲਣ 'ਤੇ ਯਾਤਰੀਆਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ। ਯਾਤਰਾ ਦੌਰਾਨ ਰੇਲਵੇ ਮਜ਼ਦੂਰਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਏ।
    • ਬੱਸਾਂ ਵਿੱਚ ਵੀ ਮਜ਼ਦੂਰਾਂ ਨੂੰ ਭੋਜਨ ਅਤੇ ਪਾਣੀ ਦਿੱਤਾ ਜਾਵੇ।
    • ਜੋ ਪਰਵਾਸੀ ਮਜ਼ਦੂਰ ਸੜਕਾਂ 'ਤੇ ਪੈਦਲ ਚੱਲਦੇ ਦਿਖਾਈ ਦਿੰਦੇ ਹਨ। ਸਥਾਨਕ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰੇ ਅਤੇ ਉਨ੍ਹਾਂ ਨੂੰ ਸ਼ੈਲਟਰ ਹੋਮ ਵਿੱਚ ਲੈ ਜਾਵੇ।
    • ਸਰਕਾਰਾਂ ਸੁਪਰੀਮ ਕੋਰਟ ਨੂੰ ਦੱਸਣ ਕਿ ਉਨ੍ਹਾਂ ਦਾ ਟਰਾਂਸਪੋਰਟ ਪਲਾਨ ਕੀ ਹੈ। ਰਜਿਸਟਰੇਸ਼ਨ ਕਿਵੇਂ ਕੀਤਾ ਜਾ ਰਿਹਾ ਹੈ ਅਤੇ ਕਿੰਨੇ ਪਰਵਾਸੀ ਮਜ਼ਦੂਰ ਆਪਣੇ ਘਰ ਪਰਤਣ ਲਈ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਦੀ ਗਿਣਤੀ ਕਿੰਨੀ ਹੈ।
    • ਸਾਰੀਆਂ ਸੂਬਾ ਸਰਕਾਰਾਂ ਨੂੰ ਇਹ ਜਾਣਕਾਰੀ ਦੇਣ ਲਈ 5 ਜੂਨ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।
    Labor

    ਤਸਵੀਰ ਸਰੋਤ, EPA

  15. ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਦੇ ਖਾਤਿਆਂ 'ਚ 10 ਹਜ਼ਾਰ ਪਾਵੇ ਮੋਦੀ ਸਰਕਾਰ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਬੀਪੀਐੱਲ ਹੋਲਡਰਾਂ ਤੇ ਮਜ਼ਦੂਰਾਂ ਦੇ ਖਾਤਿਆਂ ਵਿੱਚ 10 ਹਜ਼ਾਰ ਪਾਵੇ।

    ਤਾਂ ਜੋ ਕੋਰੋਨਾ ਦੌਰ ਵਿੱਚ ਉਨ੍ਹਾਂ ਦੀ ਮਦਦ ਹੋ ਸਕੇ। ਸੁਣੋ ਮਜ਼ਦੂਰਾਂ ਬਾਰੇ ਹੋਰ ਕੀ-ਕੀ ਕਿਹਾ ਮੁੱਖ ਮੰਤਰੀ ਨੇ।

    ਵੀਡੀਓ ਕੈਪਸ਼ਨ, ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਦੇ ਖਾਤਿਆਂ 'ਚ 10 ਹਜ਼ਾਰ ਪਾਵੇ ਮੋਦੀ ਸਰਕਾਰ
  16. ਕੋਰੋਨਾਵਾਇਰਸ ਮੁੰਬਈ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਹਾਲ

    ਕੋਰੋਨਾਵਾਇਰਸ ਵਿਚਾਲੇ ਇਹ ਹਾਲ ਮੁੰਬਈ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਹੈ। ਜਿੱਥੇ ਸੋਸ਼ਲ ਡਿਸਟੈਂਸਿਗ ਦਾ ਪਾਲਣ ਕਰਨਾ ਨਾਮੁਮਕਿਨ ਲਗ ਰਿਹਾ ਹੈ।

    ਵੀਡੀਓ ਕੈਪਸ਼ਨ, ਕੋਰੋਨਾ: ਮੁੰਬਈ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਹਾਲ
  17. ਇੰਗਲੈਂਡ ਵਿੱਚ ਅੱਜ ਤੋਂ ਟੈਸਟ ਅਤੇ ਟਰੇਸ ਸਿਸਟਮ ਹੋਵੇਗਾ ਸ਼ੁਰੂ

    ਇੰਗਲੈਂਡ ਵਿੱਚ ਇੱਕ ਨਵਾਂ ਟੈਸਟ ਐਂਡ ਟਰੇਸ ਸਿਸਟਮ ਸ਼ੁਰੂ ਹੋ ਰਿਹਾ ਹੈ।

    ਟਰੇਸਰ ਉਨ੍ਹਾਂ ਲੋਕਾਂ ਨੂੰ ਮੈਸੇਜ, ਈਮੇਲ ਭੇਜਣਗੇ ਜਾਂ ਕਾਲ ਕਰਨਗੇ ਜੋ ਕੋਰੋਨਵਾਇਰਸ ਪੌਜ਼ਿਟਿਵ ਨਿਕਲਦੇ ਹਨ ਅਤੇ ਪੁੱਛਣਗੇ ਕਿ ਉਨ੍ਹਾਂ ਦਾ ਕਿਹੜੇ ਲੋਕਾਂ ਨਾਲ ਸੰਪਰਕ ਹੋਇਆ ਹੈ।

    ਉਨ੍ਹਾਂ ਵਿੱਚੋਂ ਕਿਸੇ ਸੰਪਰਕ ਨੂੰ ਜੇ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ ਤਾਂ ਉਸ ਨੂੰ 14 ਦਿਨਾਂ ਲਈ ਸੈਲਫ਼-ਆਈਸੋਲੇਟ ਕਰਨ ਲਈ ਕਿਹਾ ਜਾਵੇਗਾ, ਭਾਵੇਂ ਉਹ ਬਿਮਾਰ ਨਹੀਂ ਹਨ।

    ਇੰਗਲੈਂਡ ਦੇ ਐੱਨਐੱਚਐੱਸ ਵਿੱਚ ਕੰਮ ਕਰਨ ਵਾਲੇ 25000 ਟਰੇਸਰ ਤੇ ਟਰੇਸ ਟੀਮ 2013 ਲੋਕਾਂ ਨਾਲ ਸੰਪਰਕ ਕਰੇਗੀ ਜੋ ਬੁੱਧਵਾਰ ਨੂੰ ਕੋਰੋਨਾਵਾਇਰਸ ਪੌਜ਼ਿਟਿਵ ਨਿਕਲੇ ਸਨ।

    test & trace

    ਤਸਵੀਰ ਸਰੋਤ, Getty Images

  18. ਜਦੋਂ ਇੱਕ ਵਿਅਕਤੀ ਨੇ ਸੋਨੂ ਸੂਦ ਨੂੰ ਕਿਹਾ 'ਸਲੂਨ ਪਹੁੰਚਾ ਦਿਓ'

    ਬਾਲੀਵੁੱਡ ਅਦਾਕਾਰ ਸੋਨੂ ਸੂਦ ਨੂੰ ਇੱਕ ਵਿਅਕਤੀ ਨੇ ਟਵੀਟ ਕਰਕੇ ਕਿਹਾ, "ਢਾਈ ਮਹੀਨੇ ਤੋਂ ਮੈਂ ਪਾਰਲਰ ਨਹੀਂ ਗਿਆ। ਕਿਰਪਾ ਕਰਕੇ ਮੈਨੂੰ ਸਲੂਨ ਪਹੁੰਚਾ ਦਿਓ।"

    ਹਾਲਾਂਕਿ ਉਸ ਵਿਅਕਤੀ ਨੇ ਕਿਹਾ ਕਿ ਉਹ ਮਜ਼ਾਕ ਵਿੱਚ ਹੀ ਅਜਿਹਾ ਕਹਿ ਰਹੇ ਹਨ।

    ਪਰ ਸੋਨੂੰ ਸੂਦ ਨੇ ਜਵਾਬ ਦਿੱਤਾ।

    "ਸਲੂਨ ਜਾ ਕੇ ਕੀ ਕਰੋਗੇ। ਸਲੂਨ ਵਾਲੇ ਨੂੰ ਤਾਂ ਮੈਂ ਪਿੰਡ ਛੱਡ ਆਇਆ ਹਾਂ। ਉਸ ਦੇ ਪਿੱਛੇ-ਪਿੱਛੇ ਪਿੰਡ ਜਾਣਾ ਹੈ ਤਾਂ ਦੱਸੋ।"

    ਦਰਅਸਲ ਸੋਨੂੰ ਸੂਦ ਪਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਘਰ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Sonu Sood

    ਤਸਵੀਰ ਸਰੋਤ, Sonu Sood/FB

    ਤਸਵੀਰ ਕੈਪਸ਼ਨ, ਸੋਨੂੰ ਸੂਦ ਪਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਘਰ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਨ
  19. ਕੋਰੋਨਾਵਾਇਰਸ ਲੌਕਡਾਊਨ: ਸਟੇਸ਼ਨ 'ਤੇ ਮਰੀ ਪਈ ਮਾਂ ਦੇ ਕੱਫ਼ਣ ਨਾਲ ਖੇਡਦਾ ਰਿਹਾ ਬੱਚਾ

    ਮੁਜੱਫ਼ਰਪੁਰ ਰੇਲਵੇ ਸਟੇਸ਼ਨ ਦਾ ਇੱਕ ਵੀਡੀਓ ਬੁੱਧਵਾਰ ਪੂਰਾ ਦਿਨ ਵਾਇਰਲ ਹੁੰਦਾ ਰਿਹਾ।

    ਵੀਡੀਓ ਵਿਚ ਇੱਕ ਮ੍ਰਿਤਕ ਔਰਤ ਦੀ ਲਾਸ਼ ਪਈ ਦਿਖ ਰਹੀ ਹੈ ਅਤੇ ਦੋ ਸਾਲ ਦਾ ਬੱਚਾ ਉਸ ਮ੍ਰਿਤਕ ਦੇਹ ਦਾ ਕੱਪੜਾ ਹਟਾ ਕੇ ਉਸ ਨਾ ਖੇਡ ਰਿਹਾ ਹੈ।

    ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਪੂਰੇ ਦਿਨ ਕਈ ਵਾਰ ਸ਼ੇਅਰ ਕੀਤਾ ਗਿਆ ਅਤੇ ਲੋਕਾਂ ਦੀਆਂ ਟਿੱਪਣੀਆਂ ਆਉਂਦੀਆਂ ਰਹੀਆਂ।

    ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਵਿਚ ਮਜ਼ਦੂਰਾਂ ਦੀਆਂ ਹੁੰਦੀਆਂ ਮੌਤਾਂ ਦਰਮਿਆਨ ਵਾਇਰਸ ਹੋ ਰਹੇ ਇਸ ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦੀ ਮੌਤ ਭੁੱਖ ਕਾਰਨ ਹੋਈ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Train

    ਤਸਵੀਰ ਸਰੋਤ, Pankaj Kumar/BBC

    ਤਸਵੀਰ ਕੈਪਸ਼ਨ, ਬੀਬੀਸੀ ਨੇ ਮ੍ਰਿਤਕ ਔਰਤ ਦੇ ਰਿਸ਼ਤੇਦਾਰ ਵਜ਼ੀਰ ਆਜ਼ਮ ਜੋ ਉਸ ਨਾਲ ਰੇਲ ਗੱਡੀ ਵਿਚ ਸਵਾਰ ਸੀ, ਨਾਲ ਗੱਲਬਾਤ ਕੀਤੀ
  20. ਲੋੜਵੰਦਾਂ ਦੀ ਮਦਦ ਲਈ ਸਰਕਾਰ ਤਿਜੋਰੀ ਖੋਲ੍ਹੇ-ਸੋਨੀਆ ਗਾਂਧੀ

    ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਖਜ਼ਾਨਾ ਖੋਲ੍ਹੇ ਤਾਂ ਕਿ ਕੋਰੋਨਾਵਾਇਰਸ ਦਾ ਸਾਹਮਣਾ ਕਰ ਰਹੇ ਲੋੜਵੰਦ ਲੋਕਾਂ ਨੂੰ ਮਦਦ ਮਿਲ ਸਕੇ।

    ਕਾਂਗਰਸ ਪਾਰਟੀ ਦੇ 'ਸਪੀਕ ਅਪ ਇੰਡੀਆ' ਮੁਹਿੰਮ ਤਹਿਤ ਪੋਸਟ ਕੀਤੇ ਆਪਣੇ ਵੀਡੀਓ ਸੰਦੇਸ਼ ਵਿੱਚ ਸੋਨੀਆ ਗਾਂਧੀ ਨੇ ਅਫਸੋਸ ਜਤਾਇਆ ਕਿ ਇੱਕ ਪਾਸੇ ਦੇਸ ਕੋਰੋਨਾਵਾਇਰਸ ਮਹਾਂਮਾਰੀ ਅਤੇ ਲੌਕਡਾਊਨ ਕਾਰਨ ਗੰਭੀਰ ਵਿੱਤੀ ਸੰਕਟ ਵਿਚੋਂ ਲੰਘ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਲੋਕਾਂ ਦੇ ਦਰਦ ਤੇ ਤਕਲੀਫ ਨੂੰ ਨਜ਼ਰ ਅੰਦਾਜ਼ ਕੀਤਾ ਹੈ।

    ਉਨ੍ਹਾਂ ਅੱਗੇ ਕਿਹਾ, "ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣਾ ਖਜ਼ਾਨਾ ਖੋਲ੍ਹੇ ਅਤੇ ਲੋੜਵੰਦਾਂ ਦੀ ਦਦ ਕਰੇ।

    ਅਗਲੇ ਛੇ ਮਹੀਨਿਆਂ ਲਈ ਹਰੇਕ ਪਰਿਵਾਰ ਦੇ ਖਾਤੇ ਵਿੱਚ ਸੱਤ ਹਜ਼ਾਰ ਰੁਪਏ ਦੀ ਸਿੱਧੀ ਨਕਦ ਮਦਦ ਦੇਵੇ ਅਤੇ ਤੁਰੰਤ ਦਸ ਹਜ਼ਾਰ ਰੁਪਏ ਮੁਹੱਈਆ ਕਰਵਾਏ।

    ਜੋ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ ਉਨ੍ਹਾਂ ਦੀ ਸੁਰੱਖਿਅਤ ਅਤੇ ਮੁਫਤ ਯਾਤਰਾ ਦਾ ਪ੍ਰਬੰਧ ਕਰੋ, ਰੁਜ਼ਗਾਰ ਦੇ ਮੌਕੇ ਪੈਦਾ ਕਰੋ ਅਤੇ ਰਾਸ਼ਨ ਦਾ ਪ੍ਰਬੰਧ ਕਰੋ। ਨਾਲ ਹੀ ਮਨਰੇਗਾ ਤਹਿਤ ਕੰਮ ਦੇ ਦਿਨਾਂ ਦੀ ਗਿਣਤੀ ਵਧਾਓ ਤਾਂ ਜੋ ਲੋਕਾਂ ਨੂੰ ਪਿੰਡਾਂ ਵਿੱਚ ਕੰਮ ਮਿਲ ਸਕੇ।”

    Sonia Gandhi

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੋਨੀਆ ਗਾਂਦੀ ਨੇ ਕਿਹਾ ਕੇਂਦਰ ਆਪਣਾ ਖਜ਼ਾਨਾ ਖੋਲ੍ਹੇ ਤਾਂ ਕਿ ਕੋਰੋਨਾਵਾਇਰਸ ਦਾ ਸਾਹਮਣਾ ਕਰ ਰਹੇ ਲੋੜਵੰਦ ਲੋਕਾਂ ਨੂੰ ਮਦਦ ਮਿਲ ਸਕੇ