ਕੋਰੋਨਾਵਾਇਰਸ ਅਪਡੇਟ: ਵੂਹਾਨ 'ਚ ਇੱਕ ਦਿਨ 'ਚ ਕੀਤੇ ਗਏ 14.70 ਲੱਖ ਟੈਸਟ, ਜੁਲਾਈ ਵਿੱਚ ਸਪੇਨ ਨੂੰ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹਣ ਦੀ ਤਿਆਰੀ

ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਮਰੀਜ਼ਾਂ ਦੀ ਗਿਣਤੀ 52 ਲੱਖ ਪਾਰ ਕਰ ਚੁੱਕੀ ਹੈ। ਲੈਟਿਨ ਅਮਰੀਕੀ ਮੁਲਕ ਬ੍ਰਾਜ਼ੀਲ ਵਿੱਚ ਕਹਿਰ ਜਾਰੀ

ਲਾਈਵ ਕਵਰੇਜ

  1. ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। 24 ਮਈ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ

  2. ਕੋਰੋਨਾਵਾਇਰਸ ਨਾਲ ਜੁੜੇ ਦੇਸ ਤੇ ਦੁਨੀਆਂ ਦੇ ਅਪਡੇਟ

    • ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸ਼ਨੇਜ਼ ਨੇ ਐਲਾਨ ਕੀਤਾ ਹੈ ਕਿ ਦੇਸ਼ ਜੁਲਾਈ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ
    • ਚੀਨ ਦੇ ਸ਼ਹਿਰ ਵੂਹਾਨ ’ਚ ਇੱਕ ਦਿਨ ’ਚ 14.70 ਲੱਖ ਲੋਕਾਂ ਦਾ ਕੋਰੋਨਾਵਾਇਰਸ ਟੈਸਟ ਕੀਤੇ ਗਏ। ਚੀਨ ਵਿੱਚ ਪਹਿਲੀ ਵਾਰੀ ਕੋਰੋਨਾਵਾਇਰਸ ਦਾ ਇੱਕ ਵੀ ਮਾਮਲਾ ਨਹੀਂ ਆਇਆ ਹੈ
    • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਆਉਣ ਵਾਲੇ ਹਰ ਸ਼ਖ਼ਸ ਦਾ ਟੈਸਟ ਕੀਤਾ ਜਾਵੇਗਾ
    • ਅਮਰੀਕਾ ਚੀਨ ਦੀਆਂ 33 ਕੰਪਨੀਆਂ ਅਤੇ ਸੰਗਠਨਾਂ ਨੂੰ ਬਲੈਕਲਿਸਟ ਕਰਨ ਜਾ ਰਿਹਾ ਹੈ
    • ਬ੍ਰਾਜ਼ੀਲ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਅਮਰੀਕਾ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ ਬਣ ਗਿਆ ਹੈ
    • ਗ੍ਰਹਿ ਮੰਤਰਾਲੇ ਦੀ ਬੁਲਾਰਾ ਪੁਣਿਆ ਸਲਿਲ ਸ੍ਰੀਵਾਸਤਵ ਨੇ ਦੱਸਿਆ ਕਿ 2600 ਤੋਂ ਵੱਧ ਵਿਸ਼ੇਸ਼ ਟਰੇਨਾਂ ਹੁਣ ਤੱਕ ਚਲਾਈਆਂ ਗਈਆਂ ਹਨ। 35 ਲੱਖ ਪਰਵਾਸੀ ਮਜ਼ਦੂਰ ਇਸ ਦਾ ਫਾਇਦਾ ਲੈ ਚੁੱਕੇ ਹਨ।
    • ਯੂਕੇ ਜਾਣ ਵਾਲੇ ਲੋਕਾਂ ਨੂੰ ਦੋ ਹਫਤਿਆਂ ਦੀ ਕੁਆਰੰਟੀਨ ਹੋਣਾ ਪਏਗਾ। ਇਹ ਨਿਯਮ 8 ਜੂਨ ਤੋਂ ਲਾਗੂ ਹੋਣਗੇ
    Coronavirus

    ਤਸਵੀਰ ਸਰੋਤ, Getty Images

  3. ਸੋਸ਼ਲ ਡਿਸਟੈਂਸਿੰਗ ਲਾਗੂ ਕਰਵਾਉਣ ਲਈ ਸਿੰਗਾਪੁਰ ਨੇ ਕੱਢਿਆ ਇਹ ਹੱਲ

    ਸਿੰਗਾਪੁਰ ਦੇ ਪਾਰਕ ਵਿੱਚ ਇੱਕ ਰੋਬੋਟਡੌਗ ਨੂੰ ਤੁਸੀਂ ਚੌਂਕੀਦਾਰੀ ਕਰਦਿਆਂ ਦੇਖ ਸਕਦੇ ਹੋ।

    ਇਸ ਮਸ਼ੀਨ ਵਿੱਚ ਕੈਮਰੇ ਲੱਗੇ ਹੋਏ ਹਨ ਅਤੇ ਇਹ ਸਪੀਕਰ ਰਾਹੀਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਸੋਸ਼ਲ ਡਿਸਟੈਂਸਿੰਗ ਲਾਗੂ ਕਰਵਾਉਣ ਲਈ ਸਿੰਗਾਪੁਰ ਨੇ ਕੱਢਿਆ ਇਹ ਹੱਲ
  4. ਆਰੋਗਿਆ ਸੇਤੂ ਐਪ ਅਤੇ ਕੁਆਰੰਟੀਨ ਬਾਰੇ ਹਰਦੀਪ ਪੁਰੀ ਨੇ ਇਹ ਕਿਹਾ

    ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਜੇ ਆਰੋਗਿਆ ਸੇਤੂ ਐਪ 'ਤੇ ਗ੍ਰੀਨ ਸਟੇਟਸ ਹੈ ਤਾਂ ਤੁਹਾਨੂੰ ਕੁਆਰੰਟੀਨ ਕਰਨ ਦੀ ਲੋੜ ਨਹੀਂ। ਇਸ ਤੋਂ ਇਲਾਵਾ ਕੋਰੋਨਾਵਾਇਰਸ ਬਾਰੇ 23 ਮਈ ਦੇ ਵੱਡੇ ਘਟਨਾਕ੍ਰਮ ਦਾ ਰਾਊਂਡ-ਅਪ।

    ਵੀਡੀਓ ਕੈਪਸ਼ਨ, Coronavirus round-up: ਆਰੋਗਿਆ ਸੇਤੂ ਐਪ ਅਤੇ ਕੁਆਰੰਟੀਨ ਬਾਰੇ ਹਰਦੀਪ ਪੁਰੀ ਨੇ ਇਹ ਕਿਹਾ
  5. ਸਪੇਨ: ਵਿਦੇਸ਼ੀ ਸੈਲਾਨੀਆਂ ਲਈ ਖੁੱਲ੍ਹਣ ਦੀ ਤਿਆਰੀ

    ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸ਼ਨੇਜ਼ ਨੇ ਐਲਾਨ ਕੀਤਾ ਹੈ ਕਿ ਦੇਸ਼ ਜੁਲਾਈ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ।

    ਹਾਲਾਂਕਿ ਉਨ੍ਹਾਂ ਇਸ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਪਰ ਉਨ੍ਹਾਂ ਇਹ ਵੀ ਕਿਹਾ ਕਿ 8 ਜੂਨ ਵਾਲੇ ਹਫ਼ਤੇ ਵਿੱਚ ਫੁੱਟਬਾਲ ਦੀ ਲਾ ਲੀਗਾ ਦੇ ਮੈਚ ਵੀ ਸ਼ੁਰੂ ਹੋ ਸਕਦੇ ਹਨ।

    ਸਰਕਾਰ ਨੇ 4 ਮਈ ਨੂੰ ਦੇਸ਼ ਨੂੰ ਲੌਕਡਾਊਨ ਵਿੱਚੋਂ ਪੜਾਅਵਾਰ ਤਰੀਕੇ ਨਾਲ ਬਾਹਰ ਕੱਢਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ।

    ਸਪੇਨ ਵਿੱਚ ਹਾਲਾਂਕਿ ਲਾਗ ਵਿੱਚ ਕਮੀ ਆਈ ਹੈ ਪਰ ਬੁੱਧਵਾਰ ਨੂੰ ਦੇਸ਼ ਵਿੱਚ ਐਮਰਜੈਂਸੀ ਨੂੰ ਪੰਜਵੀਂ ਵਾਰ ਇੱਕ ਵਾਰ ਫਿਰ ਵਧਾ ਦਿੱਤਾ ਗਿਆ ਸੀ।

    ਸਪੇਨ ਵਿੱਚ ਸੈਲਾਨੀ

    ਤਸਵੀਰ ਸਰੋਤ, Getty Images

  6. ਵੂਹਾਨ ਵਿੱਚ ਇੱਕ ਦਿਨ 'ਚ 14.70 ਲੱਖ ਲੋਕਾਂ ਦਾ ਟੈਸਟ

    ਚੀਨ ਦੇ ਸ਼ਹਿਰ ਵੂਹਾਨ ਵਿੱਚ ਸ਼ੁੱਕਰਵਾਰ ਨੂੰ 14.70 ਲੱਖ ਲੋਕਾਂ ਦਾ ਕੋਰੋਨਾਵਾਇਰਸ ਟੈਸਟ ਕੀਤਾ ਗਿਆ।

    ਵੂਹਾਨ ਦੇ ਅਧਿਕਾਰੀਆਂ ਨੇ ਦੋ ਹਫਤਿਆਂ ਵਿੱਚ 1.1 ਕਰੋੜ ਲੋਕਾਂ ਦਾ ਟੈਸਟ ਕਰਨ ਦਾ ਟੀਚਾ ਮਿਥਿਆ ਹੈ। ਉਨ੍ਹਾਂ ਮੁਤਾਬਕ, ਇਹ ਵਪਾਰ ਤੇ ਸਕੂਲ ਖੋਲ੍ਹਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ।

    ਇਹ ਕੈਂਪੇਨ ਇਸ ਲਈ ਸ਼ੁਰੂ ਕੀਤੀ ਗਈ ਸੀ ਤਾਂਕਿ ਏਸਿਮਟੋਮੈਟਿਕ ਮਰੀਜ਼ਾਂ ਦਾ ਪਤਾ ਲਗਾਇਆ ਜਾ ਸਕੇ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਲਾਗ ਹੈ, ਪਰ ਉਨ੍ਹਾਂ ਨੂੰ ਕੋਈ ਲੱਛਣ ਨਹੀਂ ਹਨ।

    ਚੀਨ ਵਿੱਚ ਪਹਿਲੀ ਵਾਰ ਅੱਜ ਕੋਈ ਨਵਾਂ ਕੇਸ ਨਹੀਂ ਆਇਆ ਹੈ। ਇੱਥੇ ਹੁਣ ਤੱਕ 84 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਤੇ 4600 ਲੋਕਾਂ ਦੀ ਮੌਤ ਹੋ ਗਈ ਹੈ।

    Coronavirus

    ਤਸਵੀਰ ਸਰੋਤ, AFP

  7. ਹਰਿਆਣਾ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਉਲੰਘਣਾ

    ਹਰਿਆਣਾ ਦੇ ਪਲਵਲ ਦੀ ਸਬਜ਼ੀ ਮੰਡੀ ਵਿੱਚ ਲੋਕ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਉਲੰਘਣਾ ਕਰਦੇ ਦੇਖੇ ਗਏ ਹਨ।

    ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਗਾਹਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾਉਣਾ ਵੱਡੀ ਚੁਣੌਤੀ ਹੈ। ਜੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਡਿਊਟੀ ਮਜਿਸਟਰੇਟ ਦੁਕਾਨ ਸੀਲ ਕਰ ਦਿੰਦੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਯੂਕੇ ਦੇ ਪੀਐੱਮ ਦਫ਼ਤਰ ਤੋਂ ਮੁੱਖ ਸਲਾਹਕਾਰ ਦੇ ਬਚਾਅ ਵਿੱਚ ਬਿਆਨ

    ਯੂਕੇ ਦੇ ਪੀਐੱਮ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਮੁੱਖ ਸਲਾਹਕਾਰ ਡੋਮਿਨਿਕ ਕਮਿੰਗਜ਼ ਨੇ ਉਸ ਸਮੇਂ ਕੋਈ ਨਿਯਮ ਨਹੀਂ ਤੋੜਿਆ ਜਦੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਘਰ ਗਏ ਭਾਵੇਂ ਉਨ੍ਹਾਂ ਵਿੱਚ ਵਾਇਰਸ ਦੇ ਲੱਛਣ ਸਨ।

    ਪੂਰਾ ਬਿਆਨ ਇਹ ਹੈ:

    "ਪਤਨੀ ਨੂੰ ਕੋਰੋਨਵਾਇਰਸ ਨਾਲ ਸੰਕਰਮਿਤ ਹੋਣ ਦੇ ਖਦਸ਼ੇ ਅਤੇ ਇਸਦੀ ਵੀ ਉੱਚ ਸੰਭਾਵਨਾ ਸੀ ਕਿ ਉਹ ਖੁਦ ਬਿਮਾਰ ਹੋ ਜਾਣਗੇ, ਡੋਮਿਨਿਕ ਲਈ ਇਹ ਜ਼ਰੂਰੀ ਸੀ ਕਿ ਇਹ ਯਕੀਨੀ ਕੀਤਾ ਜਾਵੇ ਕਿ ਉਨ੍ਹਾਂ ਦੇ ਛੋਟੇ ਬੱਚੇ ਦੀ ਸਹੀ ਦੇਖਭਾਲ ਕੀਤੀ ਜਾ ਸਕੇ।

    ਉਨ੍ਹਾਂ ਦੀ ਭੈਣ ਅਤੇ ਭਤੀਜੀਆਂ ਨੇ ਮਦਦ ਦੀ ਪੇਸ਼ਕਸ਼ ਕੀਤੀ ਤਾਂ ਉਹ ਆਪਣੇ ਰਿਸ਼ਤੇਦਾਰਾਂ ਘਰ ਦੇ ਨੇੜੇ ਵਾਲੇ ਇੱਕ ਵੱਖਰੇ ਘਰ ਵਿੱਚ ਚਲੇ ਗਏ।

    ਉਨ੍ਹਾਂ ਦੀ ਭੈਣ ਪਰਿਵਾਰ ਲਈ ਖਰੀਦਦਾਰੀ ਕਰਦੀ ਸੀ ਅਤੇ ਸਭ ਕੁਝ ਬਾਹਰ ਛੱਡ ਜਾਂਦੀ ਸੀ।

    ਕਦੇ ਵੀ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਇਸ ਮਾਮਲੇ ਬਾਰੇ ਪੁਲਿਸ ਨਾਲ ਗੱਲ ਨਹੀਂ ਕੀਤੀ ਗਈ, ਜਿਵੇਂ ਕਿ ਕਿਹਾ ਜਾ ਰਿਹਾ ਹੈ।

    ਉਨ੍ਹਾਂ ਦੀ ਕਾਰਵਾਈ ਕੋਰੋਨਾਵਾਇਰਸ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੀ। ਕਮਿੰਗਜ਼ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਉਚਿਤ ਅਤੇ ਕਾਨੂੰਨੀ ਤੌਰ 'ਤੇ ਵਿਵਹਾਰ ਕੀਤਾ।"

    ਯੂਕੇ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕੇ ਦੇ ਪੀਐੱਮ ਦੇ ਮੁੱਖ ਸਲਾਹਕਾਰ ਡੋਮਿਨਿਕ ਕਮਿੰਗਜ਼ ਲੌਕਡਾਊਨ ਦੌਰਾਨ ਲੰਡਨ ਤੋਂ ਦੁਰਹਾਮ ਤੱਕ 260 ਮੀਲ ਗਏ ਸਨ ਜਿਸ 'ਤੇ ਵਿਵਾਦ ਹੋ ਗਿਆ ਹੈ
  9. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪੰਜਾਬ ਆਉਣ ਵਾਲੇ ਹਰ ਸ਼ਖ਼ਸ ਦਾ ਟੈਸਟ ਹੋਵੇਗਾ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ 'ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

    ਵੀਡੀਓ ਕੈਪਸ਼ਨ, ਮੁੱਖ ਮੰਤਰੀ ਨੇ ਕਿਹਾ ਬਾਹਰੋਂ ਆਉਂਦੇ ਹਰ ਸ਼ਖ਼ਸ ਕੋਰੋਨਾ ਟੈਸਟ ਹੋਵੇਗਾ,ਬਾਰਹੀ ਸਰਟੀਫਿਕੇਟ ਨਹੀਂ ਮੰਨਾਂਗੇ
  10. ਕੈਨੇਡਾ ’ਚ ਫਸੇ ਭਾਰਤੀਆਂ ਨੂੰ ਲੈ ਕੇ ਜਹਾਜ਼ ਪਹੁੰਚਿਆ ਭਾਰਤ, ਯਾਤਰੀਆਂ ’ਚ ਖੁਸ਼ੀ

    ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ’ਚ ਪਹਿਲੀ ਵਾਰ ਏਅਰ ਇੰਡੀਆ ਦੀ ਫਲਾਈਟ ਕੈਨੇਡਾ ਦੇ ਵੈਨਕੂਅਰ ਵਿੱਚ ਉਤਰੀ।

    ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਦੀ ਫਲਾਈਟ ਨੰਬਰ 1190 ਨੇ 200 ਯਾਤਰੀਆਂ ਨੂੰ ਵੈਨਕੂਅਰ ਤੋਂ ਦਿੱਲੀ ਤੇ ਅੰਮ੍ਰਿਤਸਰ ਪਹੁੰਚਾਇਆ।

    ਅੰਮ੍ਰਿਤਸਰ ਏਅਰ ਪੋਰਟ 'ਤੇ ਐੱਸਡੀਐੱਮ ਦੀਪਕ ਭਾਟੀਆ ਨੇ ਦੱਸਿਆ ਕਿ ਟੋਰੰਟੋ ਤੋਂ 116 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਨੇ ਅਤੇ ਉਨ੍ਹਾਂ ਨੂੰ ਪਹਿਲਾਂ ਕੁਆਰੰਟੀਨ ਲਈ ਭੇਜਿਆ ਜਾਵੇਗਾ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੈਨੇਡਾ ’ਚ ਫਸੇ ਭਾਰਤੀਆਂ ਨੂੰ ਲੈ ਕੇ ਜਹਾਜ਼ ਪਹੁੰਚਿਆ ਭਾਰਤ, ਯਾਤਰੀਆਂ ’ਚ ਖੁਸ਼ੀ
  11. ਸੋਨੂ ਸੂਦ ਫਸੇ ਹੋਏ ਲੋਕਾਂ ਦੀ ਕਰ ਰਹੇ ਹਨ ਮਦਦ

    ਅਦਾਕਾਰ ਸੋਨੂ ਸੂਦ ਲਗਾਤਾਰ ਫਸੇ ਹੋਏ ਲੋਕਾਂ ਦੀ ਮਦਦ ਕਰ ਰਹੇ ਹਨ। ਉਹ ਪਿਛਲੇ ਕਈ ਦਿਨਾਂ ਤੋਂ ਲੌਕਡਾਊਨ ਵਿੱਚ ਫਸੇ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਨ।

    ਟਵਿੱਟਰ ਰਾਹੀਂ ਕੁਝ ਲੋਕ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਸੋਨੂ ਸੂਦ ਵੀ ਮਦਦ ਦਾ ਪੂਰਾ ਭਰੋਸਾ ਦੇ ਰਹੇ ਹਨ।

    ਕੁਝ ਅਜਿਹੇ ਹੀ ਟਵੀਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

    Skip X post, 3
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 3

    Sonu sood

    ਤਸਵੀਰ ਸਰੋਤ, Sonu Sood/FB

  12. ਮੁੱਖ ਮੰਤਰੀ ਦੇ ਸਵਾਲ-ਜਵਾਬ ਦੀਆਂ ਮੁੱਖ ਗੱਲਾਂ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ-ਮੀਡੀਆ ਹੈਂਡਲਸ ਤੋਂ ਲਾਈਵ ਹੋ ਕੇ ਕੋਰੋਨਾਵਾਇਰਸ ਨਾਲ ਜੁੜੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ-

    • ਜਿਹੜੀ ਇਹ ਬਿਮਾਰੀ ਆਈ ਹੈ ਉਸ ਉੱਪਰ ਕਾਬੂ ਪਾਉਣਾ ਸਾਡੀ ਫ਼ਤਿਹ ਹੈ। ਅਸੀਂ ਫ਼ਸਲਾਂ ਬਚਾਈਆਂ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਇਸ ਦੇ ਅਰਥ ਇਤਿਹਾਸ ਵਿੱਚੋਂ ਦੇਖੇ ਜਾ ਸਕੇ ਹਨ।
    • ਇਹ ਨਾ ਸਮਝੋ ਲੜਾਈ ਮੁੱਕ ਗਈ ਹੈ। ਸਾਰੀਆਂ ਹਦਾਇਤਾਂ ਦੀ ਪਾਲਣਾ ਕਰੋ। ਇਹ ਵੀ ਮਿਸ਼ਨ ਫ਼ਤਿਹ ਦਾ ਹਿੱਸਾ ਹੈ।
    • ਜਾਣ ਲਈ ਬੁੱਕਿੰਗ ਕਰਵਾਉਣ ਵਾਲੇ ਪਰਵਾਸੀ ਕਾਮਿਆਂ ਵਿੱਚੋਂ ਅੱਧਿਆਂ ਨੂੰ ਜਦੋਂ ਟਰੇਨ ਅਤੇ ਸਮੇਂ ਦੀ ਸੂਚਨਾ ਦਿੱਤੀ ਗਈ ਤਾਂ ਉਹ ਲੋਕ ਵਾਪਸ ਨਹੀਂ ਗਏ। ਤੁਹਾਡਾ ਪੰਜਾਬ ਨਾਲ ਸਾਥ ਰਿਹਾ ਹੈ। ਹੁਣ ਵੀ ਤੁਸੀਂ ਪੰਜਾਬ ਲਈ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।
    • ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹੋ। ਇਸ ਨਾਲ ਟਰਾਂਸਪਲਾਂਟਿੰਗ ਵਿੱਚ ਲੱਗਣ ਵਾਲਾ ਤੁਹਾਡਾ ਪੈਸਾ ਵੀ ਬਚੇਗਾ।
    • ਅਸੀਂ ਸਿਰਫ਼ ਆਪਣੇ ਸਰਟੀਫਿਕੇਟ ਮੰਨਾਂਗੇ। ਜਿਨ੍ਹਾਂ ਵਿੱਚ ਕੋਈ ਲੱਛਣ ਹੋਣਗੇ ਉਹ ਕੁਆਰੰਟੀਨ ਵਾਸਤੇ ਜ਼ਰੂਰ ਜਾਣਗੇ।
    • 88 ਦੇਸ਼ਾਂ ਤੋਂ ਲੋਕ ਆਉਣਾ ਚਾਹੁੰਦੇ ਹਨ। ਜਿਨ੍ਹਾਂ ਵਿੱਚੋਂ ਕਈ ਬਹੁਤ ਛੋਟੇ ਹਨ। ਮੈਂ ਕਿਸੇ ਦੇ ਸਰਟੀਫਿਕੇਟ ਨਹੀਂ ਮੰਨਣੇ।
    • ਹਰ ਟਰੇਨ ਜਾ ਬੱਸ ਅੱਡੇ ਤੇ ਉਤਰਨ ਵਾਲੇ ਦੀ ਜਾਂਚ ਕੀਤੀ ਜਾਵੇਗੀ। ਬਾਹਰਲੇ ਸੂਬਿਆਂ ਤੋਂ 60 ਹਜ਼ਾਰ ਆਉਣਾ ਚਾਹੁੰਦੇ ਹਨ। ਅਸੀਂ ਬੰਦੋਬਸਤ ਕਰ ਰਹੇ ਹਾਂ। 14 ਦਿਨ ਤੁਹਾਨੂੰ ਕੁਆਰੰਟੀਨ ਰਹਿਣਾ ਪਵੇਗਾ।
    • ਜਿੰਮ, ਮੈਰਿਜ ਪੈਸਲ, ਹੋਟਲ ਆਦਿ ਕੇਂਦਰ ਸਰਕਾਰ ਨੇ ਬੰਦ ਰੱਖੀਆਂ ਹੋਈਆਂ ਹਨ। ਇਹ ਕੌਮੀ ਆਪਦਾ ਹੈ ਜਿਸ ਬਾਰੇ ਕੇਂਦਰ ਫ਼ੈਸਲਾ ਕਰਦਾ ਹੈ। ਸ਼ਾਇਦ 31 ਮਈ ਨੂੰ ਪੀਐੱਮ ਕੋਈ ਐਲਾਨ ਕਰ ਦੇਣ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਜੇ ਤੁਸੀਂ ਸਾਡੇ ਨਾਲ ਹੁਣੇ ਜੁੜੇ ਹੋ ਤਾਂ ਇੱਕ ਨਜ਼ਰ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ 'ਤੇ

    • ਜੌਹਨ ਹੌਪਕਿੰਜ਼ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 52,35,452 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦੋਂਕਿ 3,38,612 ਮੌਤਾਂ ਹੋ ਚੁੱਕੀਆਂ ਹਨ।
    • ਯੂਕੇ ਜਾਣ ਵਾਲੇ ਲੋਕਾਂ ਨੂੰ ਦੋ ਹਫਤਿਆਂ ਲਈ ਕੁਆਰੰਟੀਨ ਹੋਣਾ ਪਏਗਾ। ਇਹ ਨਿਯਮ 8 ਜੂਨ ਤੋਂ ਲਾਗੂ ਹੋਣਗੇ।
    • ਅਮਰੀਕਾ ਚੀਨ ਦੀਆਂ 33 ਕੰਪਨੀਆਂ ਅਤੇ ਸੰਗਠਨਾਂ ਨੂੰ ਬਲੈਕਲਿਸਟ ਕਰਨ ਜਾ ਰਿਹਾ ਹੈ।
    • ਚੀਨ ਵਿੱਚ ਪਹਿਲੀ ਵਾਰੀ ਕੋਰੋਨਾਵਾਇਰਸ ਦਾ ਇੱਕ ਵੀ ਮਾਮਲਾ ਨਹੀਂ ਆਇਆ ਹੈ
    • ਹਾਈਡ੍ਰੋਕਸੀਕਲੋਰੋਕੁਈਨ ਦਵਾਈ ਨਾਲ ਕੋਵਿਡ ਮਰੀਜ਼ਾਂ ਲਈ ਮੌਤ ਦਾ ਖ਼ਤਰਾ: ਅਧਿਐਨ
    • ਬ੍ਰਾਜ਼ੀਲ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਅਮਰੀਕਾ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ ਬਣ ਗਿਆ ਹੈ।
    • ਭਾਰਤ ਵਿੱਚ ਹੁਣ ਤੱਕ 1.25 ਲੱਖ ਤੋਂ ਵੱਧ ਕੇਸ ਹੋ ਗਏ ਹਨ ਅਤੇ 3,720 ਮੌਤਾਂ ਹੋ ਗਈਆਂ ਹਨ।
    • ਆਰੋਗਿਆ ਸੇਤੂ ਐਪ 'ਤੇ ਗ੍ਰੀਨ ਸਟੇਟਸ ਹੈ ਤਾਂ ਕੁਆਰੰਟੀਨ ਕਰਨ ਦੀ ਕੀ ਲੋੜ: ਹਰਦੀਪ ਪੁਰੀ
    • ਦਿੱਲੀ ਤੋਂ ਚੱਲਣ ਵਾਲੀਆਂ ਸਾਰੀਆਂ ਉਡਾਣਾਂ ਟਰਮੀਨਲ 3 ਤੋਂ ਚੱਲਣਗੀਆਂ।
    • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਸੂਬੇ ਵਿੱਚ ਰਿਕਵਰੀ ਰੇਟ ਹੁਣ 90 ਫੀਸਦ ਤੋਂ ਵੱਧ ਹੋ ਗਿਆ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 52,35,452 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ
  14. 5000 ਕੋਚ ਕੋਵਿਡ ਸੈਂਟਰ ਵਿੱਚ ਤਬਦੀਲ ਕੀਤੇ - ਰੇਲਵੇ

    ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਮੁਤਾਬਕ ਰੇਲਵੇ ਨੇ 5000 ਕੋਚ ਕੋਵਿਡ ਸੈਂਟਰ ਵਿੱਚ ਤਬਦੀਲ ਕੀਤੇ।

    ਇਨ੍ਹਾਂ ਵਿੱਚੋਂ ਕਈਆਂ ਦੀ ਵਰਤੋਂ ਹਾਲੇ ਨਹੀਂ ਹੋ ਰਹੀ ਹੈ। ਇਸ ਲਈ 50 ਫੀਸਦ ਕੋਚ ਸਪੈਸ਼ਲ ਸ਼੍ਰਮਿਕ ਟਰੇਨਾਂ ਲਈ ਵਰਤੇ ਗਏ। ਜੇ ਲੋੜ ਪਈ ਤਾਂ ਫਿਰ ਇਨ੍ਹਾਂ ਦੀ ਵਰਤੋਂ ਕੋਵਿਡ-19 ਲਈ ਕੀਤੀ ਜਾਵੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਹੁਣ ਤੱਕ 35 ਲੱਖ ਪਰਵਾਸੀ ਮਜ਼ਦੂਰ ਟਰੇਨਾਂ ਰਾਹੀਂ ਘਰ ਪਹੁੰਚੇ - ਗ੍ਰਹਿ ਮੰਤਰਾਲਾ

    ਗ੍ਰਹਿ ਮੰਤਰਾਲੇ ਦੀ ਬੁਲਾਰਾ ਪੁਣਿਆ ਸਲਿਲ ਸ੍ਰੀਵਾਸਤਵ ਨੇ ਦੱਸਿਆ ਕਿ 2600 ਤੋਂ ਵੱਧ ਵਿਸ਼ੇਸ਼ ਟਰੇਨਾਂ ਹੁਣ ਤੱਕ ਚਲਾਈਆਂ ਗਈਆਂ ਹਨ।

    35 ਲੱਖ ਪਰਵਾਸੀ ਮਜ਼ਦੂਰ ਇਸ ਦਾ ਫਾਇਦਾ ਲੈ ਚੁੱਕੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਅਗਲੇ 10 ਦਿਨਾਂ ਲਈ 2600 ਟਰੇਨਾਂ ਸ਼ਡਿਊਲ: ਰੇਲਵੇ

    ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਮੁਤਾਬਕ ਸ਼੍ਰਮਿਕ ਸਪੈਸ਼ਲ ਟਰੇਨਾਂ 1 ਮਈ ਤੋਂ ਸ਼ੁਰੂ ਕੀਤੀਆਂ ਸਨ।

    • ਸਾਰੇ ਮੁਸਾਫ਼ਰਾਂ ਨੂੰ ਮੁਫਤ ਖਾਣਾ ਅਤੇ ਪੀਣ ਦਾ ਪਾਣੀ ਦਿੱਤਾ ਜਾ ਰਿਹਾ ਹੈ।
    • ਅਗਲੇ ਦਸ ਦਿਨਾਂ ਲਈ 2600 ਟਰੇਨਾਂ ਸ਼ਡਿਊਲ ਹਨ।
    • 85 ਫੀਸਦ ਰੇਲ ਖਰਚਾ ਚੁੱਕ ਰਹੀ ਹੈ, ਬਾਕੀ ਸੂਬਾ ਸਰਕਾਰਾਂ ਕਿਰਾਏ ਦੇ ਰੂਪ ਵਿੱਚ ਦੇ ਰਹੀਆਂ ਹਨ।
    • ਸੂਬਾ ਸਰਕਾਰਾਂ ਦੀ ਲੋੜ ਦੇ ਹਿਸਾਬ ਨਾਲ ਟਰੇਨਾਂ ਸ਼ਡਿਊਲ ਕੀਤੀਆਂ ਜਾਂਦੀਆਂ ਹਨ।
    • ਬਿਹਾਰ ਅਤੇ ਉੱਤਰ ਪ੍ਰਦੇਸ ਦੇ 80 ਫੀਸਦ ਪਰਵਾਸੀ ਮਜ਼ਦੂਰ ਟਰੇਨ ਰਾਹੀਂ ਘਰ ਜਾ ਚੁੱਕੇ ਹਨ।
    • ਪਹਿਲਾਂ ਸੂਬੇ ਦੇ ਅਧਿਕਾਰੀ ਰਿਕੁਐਸਟ ਰਜਿਸਟਰ ਕਰਦੀ ਹੈ, ਫਿਰ ਸਾਨੂੰ ਦੱਸਦੇ ਹਨ।
    • ਜਦੋਂ ਤੱਕ ਲੋੜ ਰਹੇਗੀ ਉਦੋਂ ਤੱਕ ਸੂਬਾ ਸਰਕਾਰ ਨਾਲ ਤਾਲਮੇਲ ਰਾਹੀਂ ਉਨ੍ਹਾਂ ਨੂੰ ਘਰ ਪਹੁੰਚਾਇਆ ਜਾਵੇਗਾ।
    Labor

    ਤਸਵੀਰ ਸਰੋਤ, Getty Images

  17. ਯੂਕੇ ਵਿੱਚ ਜਾਣ 'ਤੇ ਕੁਆਰੰਟੀਨ ਨਿਯਮ

    • ਯੂਕੇ ਜਾਣ ਵਾਲੇ ਲੋਕਾਂ ਨੂੰ ਦੋ ਹਫਤਿਆਂ ਦੀ ਕੁਆਰੰਟੀਨ ਹੋਣਾ ਪਏਗਾ। ਇਹ ਨਿਯਮ 8 ਜੂਨ ਤੋਂ ਲਾਗੂ ਹੋਣਗੇ।
    • ਲੋਕਾਂ ਨੂੰ ਪਤਾ ਦੇਣਾ ਪਏਗਾ ਜਿੱਥੇ ਉਹ 14 ਦਿਨਾਂ ਤੱਕ ਰਹਿਣਗੇ ਅਤੇ "ਕਾਨਟੈਕਟ ਲੋਕੇਟਰ" ਫਾਰਮ ਨਾ ਭਰਨ ਵਾਲਿਆਂ ਲਈ 100 ਡਾਲਰ ਦਾ ਜੁਰਮਾਨਾ ਹੋਵੇਗਾ।
    • ਇੰਗਲੈਂਡ ਆਉਣ 'ਤੇ ਸੈਲਫ਼-ਆਈਸੋਲੇਟ ਨਾ ਕਰਨ 'ਤੇ 1,000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਸਰਕਾਰਾਂ ਵੀ ਜੁਰਮਾਨਾ ਲਗਾ ਸਕਦੀਆਂ ਹਨ।
    • ਸੰਭਵ ਹੋਵੇ ਤਾਂ ਆਪਣੀ ਕਾਰ ਵਿੱਚ ਹੀ ਘਰ ਜਾਂ ਹੋਟਲ ਤੱਕ ਜਾਣ ਲਈ ਕਿਹਾ ਜਾਵੇਗਾ।
    • ਜੇ ਲੋਕ ਕੋਈ ਪਤਾ ਨਹੀਂ ਦਿੰਦੇ ਤਾਂ ਸਰਕਾਰ ਰਿਹਾਇਸ਼ ਦਾ ਪ੍ਰਬੰਧ ਕਰੇਗੀ।
    • ਕੰਮ, ਸਕੂਲ ਜਾਂ ਜਨਤਕ ਖੇਤਰਾਂ 'ਚ ਜਾਣ ਜਾਂ ਜਨਤਕ ਟਰਾਂਸਪੋਰਟ ਜਾਂ ਟੈਕਸੀਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
    uk

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, 8 ਜੂਨ ਤੋਂ ਯੂਕੇ ਜਾਣ ਵਾਲੇ ਲੋਕਾਂ ਨੂੰ ਦੋ ਹਫਤਿਆਂ ਦੀ ਕੁਆਰੰਟੀਨ ਹੋਣਾ ਪਏਗਾ।
  18. ਯੂਕੇ ਤੋਂ ਇਲਾਵਾ ਹੋਰ ਕਿਹੜੇ ਦੇਸਾਂ ਵਿੱਚ ਹਨ ਕੁਆਰੰਟੀਨ ਨਿਯਮ

    • ਸਿਰਫ਼ ਯੂਕੇ ਹੀ ਅਜਿਹਾ ਦੇਸ ਨਹੀਂ ਹੈ ਜਿਸ ਨੇ ਕੌਮਾਂਤਰੀ ਯਾਤਰੀਆਂ ਲਈ ਕੁਆਰੰਟੀਨ ਨਿਯਮ ਲਾਗੂ ਕੀਤਾ ਹੈ।
    • 14 ਦਿਨਾਂ ਦਾ ਕੁਆਰੰਟੀਨ ਨਿਯਮ ਸਪੇਨ, ਇਟਲੀ, ਗ੍ਰੀਸ, ਕੈਨੇਡਾ, ਯੂਏਈ, ਆਸਟਰੇਲੀਆ ਅਤੇ ਨਿਊਜ਼ੀਲੈਂਡ ’ਤੇ ਵੀ ਲਾਗੂ ਹੁੰਦਾ ਹੈ।
    • ਸਪੇਨ ਵਿੱਚ ਸਿਰਫ਼ ਯੂਕੇ ਦੇ ਪੱਕੇ ਨਾਗਰਿਕਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਹੈ।
    • ਇਟਲੀ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਯਾਤਰਾ ਦੇ ਕਾਰਨਾਂ ਦਾ ਵੇਰਵਾ ਦਿੰਦਾ ਹੋਇਆ ਇੱਕ ਫਾਰਮ ਰੱਖਣਾ ਜ਼ਰੂਰੀ ਹੈ, ਜਨਤਕ ਆਵਾਜਾਈ ਤੋਂ ਬਚਣਾ ਅਤੇ ਸਿਹਤ ਅਧਿਕਾਰੀਆਂ ਨੂੰ ਰਿਪੋਰਟ ਕਰਨਾ ਜ਼ਰੂਰੀ ਹੈ।
    • ਫਰਾਂਸ ਵਿੱਚ ਕੋਈ ਲਾਜ਼ਮੀ ਕੁਆਰੰਟੀਨ ਨਹੀਂ ਹੈ ਪਰ ਜੋ ਉੱਥੇ ਪਹੁੰਚ ਰਹੇ ਹਨ ਉਨ੍ਹਾਂ ਕੋਲ ਵਿਸ਼ੇਸ਼ ਸਰਟੀਫਿਕੇਟ ਹੋਣਾ ਲਾਜ਼ਮੀ ਹੈ।
    • ਅਮਰੀਕਾ ਵਿੱਚ ਅੰਤਰਰਾਸ਼ਟਰੀ ਉਡਾਣਾਂ ਲਈ ਸਿਰਫ 13 ਹਵਾਈ ਅੱਡੇ ਖੁੱਲ੍ਹੇ ਹਨ।
    • ਕੈਨੇਡਾ ਸਰਕਾਰ ਮੁਤਾਬਕ ਏਅਰਲਾਈਨਜ਼ ਨੂੰ ਮੁਸਾਫਰਾਂ 'ਤੇ ਸਿਹਤ ਮੁਲਾਂਕਣ ਕਰਨਾ ਚਾਹੀਦਾ ਹੈ।
    • ਯੂਏਈ ਵਿੱਚ ਵਿਦੇਸ਼ੀ ਨਾਗਰਿਕਾਂ ਲਈ ਸਖਤ ਪ੍ਰਵੇਸ਼ ਨਿਯਮ ਹਨ।
    • ਯੂਕੇ ਦੇ ਨਾਗਰਿਕਾਂ ਨੂੰ ਆਸਟਰੇਲੀਆ ਦੀ ਯਾਤਰਾ ਲਈ ਇੱਕ ਵਿਸ਼ੇਸ਼ ਛੋਟ ਵੀਜ਼ਾ ਦੀ ਲੋੜ ਹੈ।
    • ਨਿਊਜ਼ੀਲੈਂਡ ਦੀ ਸਰਹੱਦ ਲਗਭਗ ਸਾਰੇ ਆਉਣ ਵਾਲਿਆਂ ਲਈ ਬੰਦ ਹੈ।
    air travel

    ਤਸਵੀਰ ਸਰੋਤ, Getty Images

  19. ਚੀਨ ਵਿੱਚ ਪਹਿਲੀ ਵਾਰੀ ਕੋਰੋਨਾਵਾਇਰਸ ਦਾ ਇੱਕ ਵੀ ਮਾਮਲਾ ਨਹੀਂ ਆਇਆ

    ਚੀਨ ਵਿੱਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਪਹਿਲੀ ਵਾਰੀ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

    ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਈ ਵੀ ਨਵਾਂ ਲਾਗ ਦਾ ਮਾਮਲਾ ਦਰਜ ਨਹੀਂ ਹੋਇਆ ਹੈ।

    ਹਾਲਾਂਕਿ ਖਬਰ ਏਜੰਸੀ ਰੌਇਟਰਜ਼ ਮੁਤਾਬਕ ਚੀਨ ਵਿੱਚ ਬਾਹਰ ਤੋਂ ਆਏ ਲੋਕਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ।

    ਇਨ੍ਹਾਂ ਵਿੱਚ ਜ਼ਿਆਦਾਤਰ ਅਜਿਹੇ ਚੀਨੀ ਨਾਗਰਿਕ ਹਨ ਜੋ ਵਿਦੇਸ਼ਾਂ ਤੋਂ ਪਰਤੇ ਹਨ।

    China

    ਤਸਵੀਰ ਸਰੋਤ, Getty Images

  20. ਆਰੋਗਿਆ ਸੇਤੂ ਐਪ 'ਤੇ ਗ੍ਰੀਨ ਸਟੇਟਸ ਹੈ ਤਾਂ ਕੁਆਰੰਟੀਨ ਕਰਨ ਦੀ ਕੀ ਲੋੜ: ਹਰਦੀਪ ਪੁਰੀ

    ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਫੇਸਬੁੱਕ ਲਾਈਵ ਰਾਹੀਂ ਉਡਾਣਾਂ ਸਬੰਧੀ ਜਵਾਬ ਦਿੱਤੇ।

    • ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਦਾ ਆਰੋਗਿਆ ਸੇਤੂ ਐਪ 'ਤੇ ਗ੍ਰੀਨ ਸਟੇਟਸ ਹੈ ਉਨ੍ਹਾਂ ਨੂੰ ਕੁਆਰੰਟੀਨ ਕਰਨ ਦੀ ਲੋੜ ਹੈ।
    • ਜੇ ਆਰੋਗਿਆ ਸੇਤੂ ਆਪ ਨਹੀਂ ਹੈ ਤਾਂ ਸੈਲਫ਼ ਡੈਕਲੇਰੇਸ਼ਨ ਦੇ ਸਕਦੇ ਹਨ।
    • ਟੈਸਟ ਕਰਵਾਓ ਤੇ ਇੱਕ ਸਰਟੀਫਿਕੇਟ ਦਿਓ ਕਿ ਨੈਗੇਟਿਵ ਹੋ। ਕਿਸੇ ਵਿੱਚ ਲੱਛਣ ਨਹੀਂ ਹਨ ਤਾਂ ਅਸੀਂ ਦੇਖ ਹੀ ਲਵਾਂਗੇ।
    • ਅਸੀਂ ਸ਼ੁਰੂ ਤੋਂ ਕਿਹਾ ਕਿ ਸਾਰੇ ਭਾਰਤੀ ਵਾਪਸ ਆ ਸਕਦੇ ਹਨ ਪਰ ਉਨ੍ਹਾਂ ਨਾਲ ਸ਼ੁਰੂਆਤ ਕਰ ਰਹੇ ਹਾਂ ਜੋ ਫਸੇ ਹੋਏ ਹਨ ਅਤੇ ਪਰੇਸ਼ਾਨ ਹਨ।
    • ਅਸੀਂ 25 ਦਿਨਾਂ ਵਿੱਚ 50,000 ਭਾਰਤੀ ਵਾਪਸ ਲੈ ਆਵਾਂਗੇ। ਹੁਣ ਤਾਂ ਸਾਡੇ ਨਾਲ ਨਿੱਜੀ ਆਪਰੇਟਰ ਵੀ ਜੁੜ ਗਏ ਹਨ।
    • ਸਾਡੀ ਕਾਬਲੀਅਤ ਹੁਣ ਹੋਰ ਵੱਧ ਜਾਏਗੀ।
    • ਟਿਕਟਾਂ ਦੀ ਬੁਕਿੰਗ ਦੀ ਤਰੀਕ ਮੁਫ਼ਤ ਬਦਲਣ ਸਬੰਧੀ ਫੈਸਲਾ ਆਪਰੇਟਰਾਂ ਦਾ ਹੀ ਹੈ।
    air travel

    ਤਸਵੀਰ ਸਰੋਤ, Getty Images