You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਅਮੀਰ ਮੁਲਕਾਂ ਨੂੰ ਗਰੀਬ ਦੇਸਾਂ ਵੱਲ ਧਿਆਨ ਦੇਣ ਦੀ ਲੋੜ- WHO; ਹਵਾਈ ਸਫ਼ਰ ਲਈ ਸਰਕਾਰ ਨੇ ਜਾਰੀ ਕੀਤੀਆਂ ਇਹ ਗਾਈਡਲਾਈਂਜ਼

ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ 3.28 ਲੱਖ ਤੋਂ ਵੱਧ । ਸਭ ਤੋਂ ਵੱਧ ਅਮਰੀਕਾ ਪ੍ਰਭਾਵਿਤ

ਲਾਈਵ ਕਵਰੇਜ

  1. ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 22 ਮਈ ਦਿਨ ਸ਼ੁੱਕਰਵਾਰ ਦੇ ਲਾਈਵ ਅਪਡੇਟ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਧੰਨਵਾਦ

  2. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 50 ਲੱਖ ਨੂੰ ਪਾਰ ਕਰ ਗਏ ਹਨ।

    ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਹੁਣ ਤੱਕ 3 ਲੱਖ 28 ਹਜ਼ਾਰ ਤੋਂ ਵੱਧ ਲੋਕ ਕੋਰੋਨਾਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਏ ਹਨ।

    ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੇ ਕਿਹਾ ਹੈ ਕਿ ਉਹ ਉਸ ਤਰੀਕੇ ਦੀ ਹਰ ਸਮੱਗਰੀ ਨੂੰ ਹਟਾ ਦੇਣਗੇ ਜਿਸ ਨਾਲ ਯੂਜ਼ਰਸ ਨੂੰ ਨੁਕਸਾਨ ਪਹੁੰਚ ਸਕਦਾ ਹੈ।

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਖ਼ਤਰੇ ਦੇ ਨਾਲ-ਨਾਲ ਹੁਣ ਟਿੱਡੀਆਂ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ ਜਿਸ ਨਾਲ ਕਰੋੜਾਂ ਰੁਪਏ ਦੀਆਂ ਫ਼ਸਲਾਂ ਬਰਬਾਦ ਹੋ ਸਕਦੀਆਂ ਹਨ।

    ਚੀਨ ਦੀ ਸੰਸਦ ਦੇ ਸਲਾਨਾ ਸੈਸ਼ਨ ਵਿੱਚ ਚੀਨ ਦੀ ਮੁੱਖ ਲੀਡਰਸ਼ਿਪ ਬਿਨਾਂ ਮਾਸਕ ਦੇ ਨਜ਼ਰ ਆਈ।

    ਅਮਰੀਕਾ ਵਿੱਚ ਹੋਰ 24 ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ

    ਅਫ਼ਰੀਕਾ ਵਿੱਚ ਕੇਵਲ ਦੋ ਦਿਨਾਂ ਦੇ ਬੱਚੇ ਦੀ ਮੌਤ ਕੋਰੋਨਾਵਾਇਰਸ ਕਾਰਨ ਹੋ ਗਈ ਹੈ। ਇਸ ਨੂੰ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਵਿੱਚ ਕੋਰੋਨਾਵਾਇਰਸ ਨਾਲ ਮਰਿਆ ਸ਼ਖ਼ਸ ਮੰਨਿਆ ਜਾ ਰਿਹਾ ਹੈ।

    ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੈਵਿਨ ਰੁਡ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਖੁਦ ਆਪਣੀ ਜਾਂਚ ਨਹੀਂ ਕਰਨੀ ਚਾਹੀਦੀ ਹੈ, ਸਗੋਂ ਦੁਨੀਆਂ ਦੇ ਵਿਗਿਆਨੀਆਂ ਦੇ ਪੈਨਲ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।

    ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 1 ਲੱਖ 6 ਹਜ਼ਾਰ ਤੋਂ ਪਾਰ ਹੋ ਗਏ ਹਨ ਜਦਕਿ 3300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

    ਭਾਰਤੀ ਰੇਲਵੇ ਨੇ ਰੋਜ਼ਾਨਾ 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ 200 ਟਰੇਨਾਂ ਲਈ ਅੱਜ ਤੋਂ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 89 ਫੀਸਦ ਤੱਕ ਪਹੁੰਚ ਗਈ ਹੈ।

  3. ਕੋਰੋਨਾਵਾਇਰਸ ਦੇ ਕਰਫਿਊ ਵੇਲੇ ਪੰਜਾਬ ਨੇ 2 ਲੱਖ PPE ਕਿਟਾਂ ਬਣਾਉਣ ਦੀ ਕਿਵੇਂ ਕੀਤੀ ਤਿਆਰੀ

    ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਹੁਣ ਪੰਜਾਬ ਵਿੱਚ ਰੋਜ਼ਾਨਾ 2 ਲੱਖ ਪੀਪੀਈ ਕਿੱਟਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਸ ਕਰਕੇ ਪੰਜਾਬ ਨੇ ਹੁਣ ਕੇਂਦਰ ਸਰਕਾਰ ਨੂੰ ਇਸ ਦੀ ਬਰਾਮਦਗੀ ਕਰਨ ਲਈ ਇਜਾਜ਼ਤ ਮੰਗੀ ਹੈ।

    ਲੌਕਡਾਊਨ ਮਗਰੋਂ ਕਿਵੇਂ ਪੰਜਾਬ ਦੀ ਸਨਅਤ ਉਭਰ ਰਹੀ ਹੈ ਇਸ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਪੰਜਾਬ ਇੰਡਸਟਰੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਗੱਲਬਾਤ ਕੀਤੀ। (ਐਡਿਟ: ਗੁਲਸ਼ਨ ਕੁਮਾਰ)

  4. ਗੁਰਦਾਸਪੁਰ ’ਚ ਸ਼ਰਾਬ ਦੀ ਪੇਟੀਆਂ ਦੀ ਰਾਖੀ ਲਈ ਲਗਾਏ ਅਧਿਆਪਕ ਹੋਏ ਨਰਾਜ਼

    ਅਧਿਆਪਕ ਦੀ ਡਿਊਟੀ ਸ਼ਰਾਬ ਦੀਆਂ ਪੇਟੀਆਂ ਦੇ ਹਿਸਾਬ-ਕਿਤਾਬ ਲਈ ਲਗਾਈ ਸੀ ਜਿਸ ਤੇ ਇਨ੍ਹਾਂ ਨੂੰ ਇਤਰਾਜ਼ ਹੈ। ਇਨ੍ਹਾਂ ਦੀ ਇਹ ਡਿਊਟੀ ਡੀਸੀ ਗੁਰਦਾਸਪੁਰ ਦੇ ਹੁਕਮਾਂ ’ਤੇ ਲਾਈ ਗਈ ਸੀ ਜਿਨ੍ਹਾਂ ਨੂੰ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਹੈ।

  5. ਕੋਰੋਨਾ ਲੌਕਡਾਊਨ: ਹੁਣ ਟਰੇਨ ਜਾਂ ਜਹਾਜ਼ 'ਚ ਸਫ਼ਰ ਕਰੋਗੇ, ਤਾਂ ਇਹ ਹੋਣਗੇ ਨਵੇਂ ਨਿਯਮ

    ਭਾਰਤ ਨੇ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਲੌਕਡਾਊਨ ਦੇ ਵਿੱਚ ਕੁਝ ਸਾਵਧਾਨੀਆਂ ਦੇ ਨਾਲ ਪੜਾਅਵਾਰ ਤਰੀਕੇ ਨਾਲ ਰੇਲ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

    ਰੇਲ ਮੰਤਰਾਲਾ, ਸਿਹਤ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਦੀ ਆਪਸੀ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਭਾਰਤੀ ਰੇਲ ਪਹਿਲੀ ਜੂਨ ਤੋਂ 200 ਹੋਰ ਰੇਲਗੱਡੀਆਂ ਚਲਾਏਗੀ।

    ਰੇਲਵੇ ਨੇ ਦੁਰਾਂਤੋ, ਸੰਪਰਕ ਕ੍ਰਾਂਤੀ, ਜਨ ਸ਼ਤਾਬਦੀ ਅਤੇ ਪੂਰਵਾ ਐਕਸਪ੍ਰੈਸ ਗੱਡੀਆਂ ਨੂੰ ਚਲਾਉਣ ਦਾ ਫ਼ੈਸਲਾ ਲਿਆ ਇਨ੍ਹਾਂ ਰੇਲਗੱਡੀਆਂ ਵਿੱਚ ਸੀਟਾਂ ਦੀ ਬੁਕਿੰਗ 21 ਮਈ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ।

    ਰੇਲ ਤੇ ਹਵਾਈ ਸਫ਼ਰ ਦੇ ਨਿਯਮਾਂ ਬਾਰੇ ਇਹ ਵੀਡੀਓ ਵੇਖੋ

  6. ਭਾਰਤ ਤੋਂ UAE ਲਈ 105 ਸਿਹਤ ਕਰਮੀਆਂ ਦੀ ਜਜ਼ਬਾਤਾਂ ਨਾਲ ਭਰੀ ਰਵਾਨਗੀ

    ਭਾਰਤ ਤੋਂ 105 ਸਿਹਤ ਕਰਮੀਆਂ ਨੂੰ ਸੰਯੁਕਤ ਅਰਬ ਅਮੀਰਾਤ ਭੇਜਿਆ ਗਿਆ ਹੈ। ਡਾਕਟਰ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਟੀਮ ਦੇ ਮੈੰਬਰ ਕੇਰਲ ਦੀਆਂ ਵੱਖ-ਵੱਖ ਥਾਵਾਂ ਤੋਂ ਹਨ। ਇਹ ਸਟਾਫ ਉੱਥੇ ਕੋਰਨਾਵਾਇਰਸ ਦੇ ਮਰੀਜ਼ਾਂ ਦੀ ਸੇਵਾ ਕਰਨਗੇ

  7. ਚੀਨ ਦੀ ਸੰਸਦ ਦੇ ਸਲਾਨਾ ਇਜਲਾਸ ’ਚ ਬਿਨਾਂ ਫੇਸ ਮਾਸਕ ਦੀ ਨਜ਼ਰ ਆਈ ਟਾਪ ਲੀਡਰਸ਼ਿਪ

    ਦੋ ਮਹੀਨਿਆਂ ਦੀ ਦੇਰੀ ਮਗਰੋਂ ਚੀਨ ਦੀ ਸੰਸਦ ਦਾ ਸਲਾਨਾ ਇਜਲਾਸ ਹੋਇਆ। ਇਸ ਇਜਲਾਸ ਵਿੱਚ ਹਾਜ਼ਰੀ ਕਰੀਬ ਸਾਰੇ ਲੋਕਾਂ ਦੀ ਸੀ। ਕੁਝ ਲੋਕਾਂ ਨੇ ਨੈਸ਼ਨਲ ਟੈਲੀਵਿਜ਼ਨ ਵਿੱਚ ਬੀਜਿੰਗ ਦੇ ਗਰੇਟ ਹਾਲ ਆਫ ਪੀਪਲ ਦੇ ਬਾਹਰ ਹੱਥ ਮਿਲਾਉਂਦੇ ਹੋਏ ਵੇਖਿਆ ਗਿਆ।

    ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੋਰ ਅਫ਼ਸਰਾਂ ਦੀਆਂ ਤਸਵੀਰਾਂ ਬਿਨਾਂ ਫੇਸ ਮਾਸਕ ਦੇ ਨਜ਼ਰ ਆਈਆਂ।

  8. ਅਮੀਰ ਦੇਸਾਂ ਨੂੰ ਗਰੀਬ ਦੇਸਾਂ ਵੱਲ ਧਿਆਨ ਦੇਣ ਦੀ ਲੋੜ – WHO

    ਵਿਸ਼ਵ ਸਿਹਤ ਸੰਗਠਨ ਦੇ ਕੋਵਿਡ-19 ਦੇ ਮੁਖੀਡੇਵਿਡ ਨਬੈਰੋ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਨੇ ਗਰੀਬਾਂ ਦੇਸਾਂ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਹੁਣ ਅਮੀਰ ਦੇਸਾਂ ਨੂੰ ਉਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।

    ਉਨ੍ਹਾਂ ਕਿਹਾ, “ਇਹ ਮਹਾਂਮਾਰੀ ਜਿੱਥੇ ਸਿਹਤ ਲਈ ਵੱਡਾ ਖ਼ਤਰਾ ਹੈ, ਉੱਥੇ ਗਰੀਬ ਦੇਸਾਂ ਕੋਲ ਇਸ ਦੇ ਖਿਲਾਫ਼ ਲੜਨ ਲਈ ਸਰੋਤ ਨਹੀਂ ਹਨ।”

    ਉਨ੍ਹਾਂ ਕਿਹਾ ਕਿ ਇਸੇ ਦੇ ਨਤੀਜੇ ਵਜੋਂ ਲੋਕਾਂ ਦੀ ਰੋਜ਼ੀ-ਰੋਟੀ ਖ਼ਤਮ ਹੋ ਗਈ ਹੈ।

  9. ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ

    ਕੋਰੋਨਾਵਾਇਰਸ ਫੇਫ਼ੜਿਆਂ ਨੂੰ ਇਨਫ਼ੈਕਸ਼ਨ ਕਰਦਾ ਹੈ।

    ਸੁੱਕੀ ਖੰਘ ਤੇ ਬੁਖ਼ਾਰ ਇਸ ਦੇ ਦੋ ਮੁੱਖ ਲੱਛਣ ਹਨ। ਇਸ ਨਾਲ ਸਾਹ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ।

    ਇਸ ਨਾਲ ਵਿਅਕਤੀ ਨੂੰ ਲਗਾਤਾਰ ਖੰਘ ਛਿੜਦੀ ਹੈ, ਤੇ ਕਾਫ਼ੀ ਦੇਰ ਤੱਕ ਆਉਂਦੀ ਰਹਿੰਦੀ ਹੈ।

    ਇਸ ਦਾ ਮਤਲਬ ਇਹ ਹੈ ਕਿ ਵਿਅਕਤੀ ਲਗਾਤਾਰ ਇੱਕ ਘੰਟੇ ਤੋਂ ਤਿੰਨ ਘੰਟੇ ਤੱਕ ਖੰਘਦਾ ਰਹਿ ਸਕਦਾ ਹੈ। 24 ਘੰਟੇ ਦੌਰਾਨ ਇਸ ਤਰ੍ਹਾਂ ਦੀ ਖੰਘ 3 ਵਾਰ ਆ ਸਕਦੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  10. ਲੌਕਡਾਊਨ ਕਾਰਨ ਫਲੈਟ ਵਿੱਚ ਕੀਤਾ ਵਿਆਹ

    ਯੂਕੇ ਵਿੱਚ ਲੌਕਡਾਊਨ ਕਾਰਨ ਇੱਕ ਜੋੜੇ ਨੇ ਖੁਦ ਹੀ ਆਪਣਾ ਵਿਆਹ ਆਪਣੇ ਫਲੈਟ ਵਿੱਚ ਕਰ ਲਿਆ।

    ਬੈਥ ਡੇਵਿਡ ਅਤੇ ਪੀਟ ਡਨਕਨ ਨੇ ਆਪਣੇ ਦੋ ਬੈੱਡਰੂਮ ਫਲੈਟ ਦੇ ਲਾਊਂਜ ਨੂੰ ਵੈਡਿੰਗ ਵੈਨਿਊ ਬਣਾ ਲਿਆ।

    ਲਾੜੀ ਨੇ ਇੱਕ ਚਾਦਰ ਤੋਂ ਆਪਣੀ ਡਰੈਸ ਬਣਾਈ ਅਤੇ ਬੀਅਰ ਦੇ ਬਕਸੇ ਤੋਂ ਬਣਾਏ ਇੱਕ ਪੁਤਲੇ (ਪੰਡਤ ਵਰਗੇ) ਸਾਹਮਣੇ ਵਿਆਹ ਦੀਆਂ ਕਸਮਾਂ ਖਾਧੀਆਂ।

    ਪੀਟ ਨੇ ਬੀਬੀਸੀ ਨੂੰ ਕਿਹਾ, "ਇਹ ਸਾਡੀ ਜਿੰਦਗੀ ਦਾ ਬੇਹੱਦ ਖਾਸ ਦਿਨ ਸੀ ਅਤੇ ਨਿਰਾਸ਼ਾ ਵਾਲਾ ਹੋਣ ਵਾਲਾ ਸੀ। ਪਰ ਅਸੀਂ ਅਜਿਹਾ ਨਹੀਂ ਚਾਹੁੰਦੇ ਸੀ, ਇਸ ਲਈ ਘਰ ਵਿੱਚ ਹੀ ਵਿਆਹ ਕਰ ਲਿਆ।"

  11. ਖੇਡਾਂ ਮੁੜ ਸ਼ੁਰੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ

    ਭਾਰਤ ਵਿੱਚ ਸਾਰੇ ਖੇਡ ਪਰਿਸਰ ਅਤੇ ਸਟੇਡੀਅਮ ਖੋਲ੍ਹੇ ਜਾਣਗੇ।

    ਇਸ ਲਈ ਸਪੋਰਟਸ ਆਥਾਰਿਟੀ ਆਫ਼ ਇੰਡੀਆ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

    ਹਰੇਕ ਟਰੇਨਿੰਗ ਸੈਂਟਰ 'ਤੇ ਇੱਕ ਕੋਵਿਡ-19 ਟਾਸਕ ਫੋਰਸ ਤਾਇਨਾਤ ਕੀਤੀ ਜਾਵੇਗੀ ਜੋ ਕਿ ਨਿਗਰਾਨੀ ਰੱਖੇਗੀ ਅਤੇ ਸਾਰੇ ਟਰੇਨੀਆਂ ਤੇ ਸਟਾਫ਼ ਨੂੰ ਗਾਈਡ ਕਰੇਗੀ।

    ਟਰਨਿੰਗ ਤੋਂ ਪਹਿਲਾਂ ਹਰੇਕ ਖਿਡਾਰੀ ਦਾ ਥਰਮਲ ਚੈੱਕਅਪ ਹੋਵੇਗਾ।

    ਹਰੇਕ ਹਫ਼ਤੇ ਚੈੱਕਅਪ ਅਤੇ ਸਕ੍ਰੀਨਿੰਗ ਹੋਵੇਗੀ।

    ਖੇਡ ਪਰਿਸਰ ਦੀ ਹਰੇਕ ਚੀਜ਼ ਸੈਨੇਟਾਈਜ਼ ਕੀਤੀ ਜਾਵੇਗੀ ਚਾਹੇ ਉਹ ਜਿਮ ਹੋਵੇ, ਖੇਡ ਗਰਾਊਂਡ ਜਾਂ ਕਮਰੇ।

  12. ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹ 7 ਗੱਲਾਂ ਬਾਰੇ ਸੋਚੋ

    ਜਿੱਥੇ ਕੋਰੋਨਾਵਾਇਰਸ ਦੇ ਦੌਰ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਉੰਨੀ ਹੀ ਰਫ਼ਤਾਰ ਨਾਲ ਇੰਟਰਨੈਟ 'ਤੇ ਝੂਠੀਆਂ ਖ਼ਬਰਾਂ ਵੀ ਤੇਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।

    ਲੌਕਡਾਊਨ ਕਰਕੇ ਘਰਾਂ ਵਿੱਚ ਬੈਠੇ ਹੋਣ ਕਾਰਨ ਲੋਕਾਂ ਦੇ ਫ਼ੋਨਾਂ 'ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ। ਪਰ ਹਰ ਆਉਣ ਵਾਲੀ ਖ਼ਬਰ ਜਾਂ ਜਾਣਕਾਰੀ ਸਹੀ ਹੈ ਵੀ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ।

    ਮਾਹਰਾਂ ਅਨੁਸਾਰ ਲੋਕਾਂ ਨੂੰ ਇੰਟਰਨੈਟ 'ਤੇ ਆਉਣ ਵਾਲੀ ਹਰ ਜਾਣਕਾਰੀ ਉੱਤੇ ਧਿਆਨ ਦਿੰਦਿਆਂ ਝੂਠੀਆਂ ਖ਼ਬਰਾਂ ਨੂੰ ਨਕਾਰਨਾ ਚਾਹੀਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  13. ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਲਾਉਣ ਦਾ ਫੈਸਲਾ ਰੱਦ

    ਗੁਰਪ੍ਰੀਤ ਚਾਵਲਾ, ਬੀਬੀਸੀ ਪੰਜਾਬੀ ਲਈ

    ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਲਾਉਣ ਦੇ ਫੈਸਲੇ ਨੂੰ ਗੁਰਦਾਸਪੁਰ ਦੇ ਡੀਸੀ ਨੇ ਵਾਪਸ ਲੈ ਲਿਆ ਹੈ।

    ਦਰਅਸਲ ਇਨ੍ਹਾਂ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਬੋਤਲਾਂ ਦੀ ਨਿਗਰਾਨੀ ਕਰਨ ਅਤੇ ਬੋਤਲਾਂ ਦੀ ਵਿਕਰੀ ਦਾ ਧਿਆਨ ਰੱਖਣ ਲਈ ਲਾਈ ਗਈ ਸੀ।

    ਇਸ ਤੋਂ ਬਾਅਦ ਡੈਮੋਕਰੇਟਿਕ ਟੀਚਰਜ਼ ਫੰਰਟ ਦੀ ਅਗਵਾਈ ਹੇਠ ਅਧਿਆਪਕਾਂ ਨੇ ਡੀਸੀ ਦਫ਼ਤਰ ਬਾਹਰ ਧਰਨਾ ਦਿੱਤਾ।

    ਉੱਧਰ ਇਸ ਮਾਮਲੇ ਬਾਰੇ ਡੀਸੀ ਮੁਹੰਮਦ ਇਸ਼ਫਾਕ ਨੇ ਕਿਹਾ, "ਕੋਰੋਨਾ ਸੰਕਟ ਦੇ ਚੱਲਦੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਵੱਖ-ਵੱਖ ਕੰਮਾਂ ਲਈ ਲਗਾਤਾਰ ਡਿਊਟੀ ਲਗਾਈ ਜਾ ਰਹੀ ਹੈ। ਪਰ ਇਸ ਡਿਊਟੀ ਵਿਸ਼ੇਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਅਤੇ ਹੁਣ ਇਸ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ।"

  14. ਟਿਕਟਾਂ ਦੀਆਂ ਕੀਮਤਾਂ ਤੈਅ ਕਰਨ ਲਈ 7 ਵਰਗਾਂ 'ਚ ਵੰਡ

    ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਗੇ ਦੱਸਿਆ ਕਿ ਰੂਟਾਂ ਨੂੰ 7 ਵਰਗਾਂ ਵਿੱਚ ਵੰਡਿਆ ਗਿਆ ਹੈ। ਜਿਵੇਂ ਕਿ 40 ਮਿੰਟ ਤੋਂ ਘੱਟ ਦਾ ਸਫ਼ਰ, 40 ਮਿੰਟ ਤੋਂ ਵੱਧ ਪਰ 60 ਮਿੰਟ ਤੱਕ ਦਾ ਸਫ਼ਰ।

    • ਸਫ਼ਰ ਕਰਨ ਦੇ ਸਮੇਂ ਦੇ ਹਿਸਾਬ ਨਾਲ ਇਹ ਵਰਗੀਕਰਨ ਕੀਤਾ ਗਿਆ ਹੈ।
    • ਸਾਰੀਆਂ ਉਡਾਣਾਂ ਲਈ ਟਿਕਟਾਂ ਦੀ ਕੀਮਤ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤੈਅ ਕੀਤੀ ਗਈ ਹੈ।
    • ਦਿੱਲੀ ਤੋਂ ਮੁੰਬਈ 3500 ਘੱਟੋ-ਘੱਟ ਕਿਰਾਇਆ ਹੋਵੇਗਾ ਜਦੋਂਕਿ ਵੱਧ ਤੋਂ ਵੱਧ 10 ਹਜ਼ਾਰ।
    • 40 ਫੀਸਦ ਸੀਟਾਂ ਅਪਰ ਬੈਂਡ ਤੇ ਲੋਅਰ ਬੈਂਡ ਤੋਂ ਘੱਟ ਵੇਚਣਾ ਹੋਵੇਗਾ ਯਾਨਿ 6500 ਤੋਂ ਘੱਟ ਕੀਮਤ।
    • ਵਿਚਾਲੇ ਵਾਲੀ ਸੀਟ ਖਾਲੀ ਰੱਖਣ ਤੇ ਵੀ ਸੋਸ਼ਲ ਡਿਸਟੈਂਸਿੰਗ ਨਿਯਮ ਦੀ ਪਾਲਣਾ ਨਹੀਂ ਹੁੰਦੀ।
    • ਪਰ ਦੁਨੀਆਂ ਵਿੱਚ ਇਹ ਕਿਤੇ ਵੀ ਸੰਭਵ ਨਹੀਂ ਹੈ। ਅਸੀਂ ਹੋਰਨਾਂ ਸੁਰੱਖਿਅਤ ਮਾਪਦੰਡ ਸਖਤੀ ਨਾਲ ਪਾਲਣ ਕੀਤੇ ਹਨ।
    • ਵੰਦੇ ਭਾਰਤ ਮਿਸ਼ਨ ਦੇ ਤਹਿਤ ਵੀ ਅਸੀਂ ਪੂਰੀਆਂ ਸੀਟਾਂ 'ਤੇ ਹੀ ਮੁਸਾਫ਼ਰ ਲਿਆਏ ਹਾਂ।
  15. ਇੱਕ ਤਿਹਾਈ ਯਾਤਰੀਆਂ ਨਾਲ ਹਵਾਈ ਸਫਰ ਹੋਵਗਾ ਸ਼ੁਰੂ

    ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਸੋਮਵਾਰ ਤੋਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ, ਪਰ ਸੀਮਿਤ ਹੋਣਗੀਆਂ।

    • ਇੱਕ ਤਿਹਾਈ ਓਪਰੇਸ਼ਨ ਸ਼ੁਰੂ ਹੋਵੇਗਾ।
    • 24 ਅਗਸਤ, 2020 ਤੱਕ ਇਹ ਨਿਯਮ ਜਾਰੀ ਰਹਿਣਗੇ।
    • ਫੇਸ ਮਾਸਕ, ਸੈਨੇਟਾਈਜ਼ਰ, ਪਾਣੀ ਦੀ ਬੋਤਲ ਗੈਲਰੀ ਜਾਂ ਸੀਟ ’ਤੇ ਮਿਲੇਗਾ।
    • ਇੱਕ ਚੈੱਕ ਇਨ ਬੈਗ ਦੀ ਇਜਾਜ਼ਤ ਹੋਵੇਗੀ
    • ਕੀਮਤਾਂ ਤੈਅ ਕੀਤੀਆਂ ਜਾਣਗੀਆਂ।
    • ਤਜਰਬੇ ਮੁਤਾਬਕ ਉਡਾਣਾਂ ਦੀ ਗਿਣਤੀ ਵਧਾਈ ਜਾਵੇਗੀ।
    • ਜਦੋਂ ਘਰੇਲੂ ਉਡਾਣਾਂ ਦਾ ਅਨੁਭਵ ਰਹੇਗਾ, ਫਿਰ ਕੌਮਾਂਤਰੀ ਸਫ਼ਰ ਕਰਾਂਗੇ।
  16. ਟੋਕੀਓ ਓਲੰਪਿਕ ਖੇਡਾਂ ਹੋ ਸਕਦੀਆਂ ਹਨ ਰੱਦ

    ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੁਖੀ ਥਾਮਸ ਬਾਕ ਨੇ ਕਿਹਾ ਹੈ ਕਿ ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੱਦ ਕੀਤਾ ਜਾ ਸਕਦਾ ਹੈ।

    ਇਸ ਸਾਲ ਮਾਰਚ ਵਿਚਆਈਓਸੀ ਅਤੇ ਜਾਪਾਨੀ ਸਰਕਾਰ ਨੇ ਟੋਕਿਓ ਓਲੰਪਿਕ ਖੇਡਾਂ ਨੂੰ ਗੱਲਬਾਤ ਤੋਂ ਬਾਅਦ ਕੁਝ ਦਿਨਾਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ।

    ਇਹ ਖੇਡਾਂ ਪਹਿਲਾਂ ਜੁਲਾਈ ਵਿਚ ਹੋਣ ਵਾਲੀਆਂ ਸਨ ਪਰ ਇਸ ਨੂੰ ਅਗਲੇ ਸਾਲ ਕਰਵਾਉਣ ਲਈ ਸਹਿਮਤੀ ਬਣੀ।

    ਪਰ ਹੁਣ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਿਹਾ ਹੈ ਕਿ ਜੇ ਕੋਰੋਨਾਵਾਇਰਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ 2021 ਵਿੱਚ ਵੀ ਦੇਸ ਵਿਚ ਓਲੰਪਿਕ ਖੇਡ ਦਾ ਪ੍ਰਬੰਧ ਕਰਨਾ ਮੁਸ਼ਕਲ ਹੋਵੇਗਾ। ਥੌਮਸ ਬਾਕ ਵੀ ਉਨ੍ਹਾਂ ਦੇ ਇਸ ਬਿਆਨ ਤੋਂ ਸਹਿਮਤ ਹਨ।

  17. ਕੋਵਿਡ-19 ਦੇ ਟੀਕੇ ਦੀ ਉਡੀਕ ਵਿੱਚ ਬੈਠੇ ਰਹਿਣਾ ਠੀਕ ਨਹੀਂ, ਇਹ ਜਲਦੀ ਨਹੀਂ ਆਉਣ ਵਾਲਾ: ਅਮਰੀਕੀ ਵਿਗਿਆਨੀ

    HIV ਤੇ ਰਿਸਰਚ ਕਰਨ ਵਾਲੇ ਅਮਰੀਕਾ ਦੇ ਨਾਮੀ ਵਿਗਿਆਨੀ ਨੇ ਕਿਹਾ ਹੈ ਕਿ ‘ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੋਰੋਨਾਵਾਇਰਸ ਟੀਕਾ ਜਲਦ ਆਉਣ ਵਾਲਾ ਹੈ’।

    ਵਿਲੀਅਮ ਹੈਸਲਟੀਨ, ਜਿਨ੍ਹਾਂ ਦੇ ਕੈਂਸਰ, ਐਚਆਈਵੀ ਸਮੇਤ ਹੋਰਨਾਂ ਪ੍ਰੋਜੈਕਟਸ ’ਤੇ ਕੀਤੇ ਕੰਮ ਦੀ ਕਾਫੀ ਚਰਚਾ ਰਹੀ ਹੈ, ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ 'ਕੋਵਿਡ -19 ਟੀਕਾ ਕਿੰਨੀ ਜਲਦੀ ਵਿਕਸਤ ਹੋਣ ਦੀ ਸੰਭਾਵਨਾ ਹੈ?'

    ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਇਸ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਨਹੀਂ ਲਗਦਾ ਕਿ ਨੇੜੇ ਭਵਿੱਖ ਵਿੱਚ ਇਹ ਸੰਭਵ ਹੈ।"

    ਅਮਰੀਕੀ ਸਰਕਾਰ ਨੂੰ ਸਲਾਹ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਹੈ, "ਉਨ੍ਹਾਂ ਨੂੰ ਟੀਕੇ ਦੀ ਉਡੀਕ ਵਿੱਚ ਨਹੀਂ ਬੈਠੇ ਰਹਿਣਾ ਚਾਹੀਦਾ।

    ਜੇ ਚੋਟੀ ਦੇ ਆਗੂ ਇਹ ਸੋਚ ਰਹੇ ਹਨ ਕਿ ਉਹ ਸਿਰਫ ਟੀਕਾ ਤਿਆਰ ਹੋਣ ਦੇ ਐਲਾਨ ਦੇ ਅਧਾਰ ’ਤੇ ਹੀ ਉਹ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਛੋਟ ਦੇਣ ਦਾ ਫੈਸਲਾ ਕਰਨਗੇ, ਤਾਂ ਇਹ ਰਣਨੀਤੀ ਸਹੀ ਨਹੀਂ ਹੈ।"

  18. ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ 'ਤੇ ਯੂਕੇ 'ਚ ਵੀ ਟਰਾਇਲ ਸ਼ੁਰੂ ਹੋ ਗਿਆ ਹੈ

    ਯੂਕੇ ਵਿੱਚ ਦੋ ਐਂਟੀ-ਮਲੇਰੀਆ ਦਵਾਈਆਂ 'ਤੇ ਟਰਾਇਲ ਸ਼ੁਰੂ ਹੋ ਗਿਆ ਹੈ।

    ਇਹ ਜਾਂਚ ਕੀਤੀ ਜਾਵੇਗੀ ਕਿ ਕੀ ਇਹ ਦਵਾਈਆਂ ਕੋਵਿਡ-19 ਦੇ ਇਲਾਜ ਵਿੱਚ ਕਾਰਗਰ ਹਨ।

    ਹਾਈਡਰੋਕਸੀਕਲੋਰੋਕੁਈਨ ਜਾਂ ਪਲੈਸੇਬੋ ਯੂਰਪ, ਅਫ਼ਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਵਿੱਚ 40,000 ਤੋਂ ਵੱਧ ਸਿਹਤ ਵਰਕਰਾਂ ਨੂੰ ਦਿੱਤੀ ਜਾਵੇਗੀ।

    ਇਹ ਦਵਾਈ ਹੈ ਕਿ ਜਾਣੋ ਇਸ ਵੀਡੀਓ ਵਿੱਚ।

  19. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 50 ਲੱਖ ਤੋਂ ਪਾਰ, ਜਦੋਂਕਿ 3.2 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ।
    • ਯੂਕੇ ਵਿੱਚ ਮਲੇਰੀਆ ਦੀ ਦਵਾਈ ਹਾਈਡਰੋਕਸੀਕਲੋਰੋਕੁਈਨ 'ਤੇ ਟਰਾਇਲ ਸ਼ੁਰੂ ਹੋ ਗਿਆ ਹੈ।
    • WHO ਅਨੁਸਾਰ ਦੁਨੀਆਂ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਜੋ ਨਵੇਂ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿੱਚੋਂ ਦੋ ਤਿਹਾਈ ਸਿਰਫ਼ ਚਾਰ ਦੇਸਾਂ ਵਿੱਚ ਹਨ। ਇਹ ਚਾਰੇ ਦੇਸ ਹਨ- ਅਮਰੀਕਾ, ਰੂਸ, ਬ੍ਰਾਜ਼ੀਲ ਅਤੇ ਭਾਰਤ।
    • ਬ੍ਰਾਜ਼ੀਲ ਦੇ ਸਿਹਤ ਮੰਤਰਾਲਾ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਦੋ ਐਂਟੀ ਮਲੇਰੀਅਲ ਦਵਾਈਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲਿਆਂ ਦੀ ਕੁੱਲ ਗਿਣਤੀ 1,12,359 ਤੱਕ ਪਹੁੰਚ ਗਈ ਹੈ।
    • ਭਾਰਤ ਵਿੱਚ ਘਰੇਲੂ ਹਵਾਈ ਯਾਤਰਾ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਅਰੋਗਿਆ ਸੇਤੂ ਐਪ ਨੂੰ ਸਾਰੇ ਯਾਤਰੀਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ।
    • ਰੇਲ ਯਾਤਰਾ ਲਈ ਆਨਲਾਈਨ ਟਿਕਟ ਬੁਕਿੰਗ ਆਈਆਰਸੀਟੀਸੀ ਦੀ ਮੋਬਾਈਲ ਐਪ ਜਾਂ ਵੈਬਸਾਈਟ ਦੁਆਰਾ ਕੀਤੀ ਜਾ ਸਕਦੀ ਹੈ।
    • ਮੁੰਬਈ ਦੇ ਇੱਕ ਹਸਪਤਾਲ ਵਿੱਚ ਕੋਰੋਨਵਾਇਰਸ ਤੋਂ ਸੰਕਰਮਿਤ ਮਾਵਾਂ ਨੇ 100 ਤੋਂ ਵੱਧ ਸਿਹਤਮੰਦ ਬੱਚਿਆਂ ਨੇ ਜਨਮ ਲਿਆ ਹੈ।
    • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਰਿਕਵਰੀ ਰੇਟ 89 ਫੀਸਦ ਹੈ ਜਦੋਂਕਿ 211 ਮਾਮਲੇ ਹੀ ਐਕਟਿਵ ਹਨ।
  20. ਉਡਾਣਾਂ ਅੰਦਰ ਨਹੀਂ ਮਿਲੇਗਾ ਖਾਣਾ

    ਹੁਣ ਹਵਾਈ ਸਫ਼ਰ ਵੇਲੇ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਹੋਏ ਹਨ।

    • ਉਡਾਣ ਦੇ ਅੰਦਰ ਟਾਇਲਟ ਦੀ ਵਰਤੋਂ ਘਟਾਉਣ ਲਈ ਕਿਹਾ ਗਿਆ ਹੈ।
    • ਉਡਾਣ ਅੰਦਰ ਕੋਈ ਖਾਣਾ ਨਹੀਂ ਮਿਲੇਗਾ ਅਤੇ ਨਾ ਹੀ ਖਾਣ ਦੀ ਇਜਾਜ਼ਤ ਹੋਵੇਗੀ।
    • ਅਖਬਾਰ ਜਾਂ ਮੈਗਜ਼ੀਨ ਵੀ ਉਪਲਬਧ ਨਹੀਂ ਕਰਵਾਈ ਜਾਵੇਗੀ।