You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: WHO ਮੁਖੀ-ਅਸੀਂ ਜਵਾਬਦੇਹੀ ਚਾਹੁੰਦੇ ਹਾਂ; CBI ਨੇ ਹੈਕਰਜ਼ ਤੋਂ ਕੀਤਾ ਅਗਾਹ, ਜਾਣੋ ਕਿਵੇਂ ਬਚੀਏ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਜੌਨਸ ਹੌਪਕਿੰਸ ਯੂਨੀਵਰਸਿਟੀ ਅਨੁਸਾਰ 48 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 3.18 ਲੱਖ

ਲਾਈਵ ਕਵਰੇਜ

  1. ਅਸੀਂ ਆਪਣਾ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। 20 ਮਈ ਦੀਆਂ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਕੋਰੋਨਾਵਾਇਰਸ: ਹੁਣ ਤੱਕ ਦੀ ਦੇਸ, ਦੁਨੀਆ ਅਤੇ ਪੰਜਾਬ ਦੀ ਅਪਡੇਟ

    • ਭਾਰਤੀ ਰੇਲਵੇ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ 1 ਜੂਨ ਤੋਂ ਰੋਜ਼ਾਨਾ 200 ਗੱਡੀਆਂ ਚੱਲਣਗੀਆਂ। ਇਹ ਟ੍ਰੇਨਾਂ ਨਾਨ-ਏਸੀ ਹੋਣਗੀਆਂ। ਇਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਵੀ ਆਨ ਲਾਈਨ ਉਪਲਬਧ ਹੋਣਗੀਆਂ।
    • ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ‘ਪਲਾਇਨ ਲਈ ਮਜਬੂਰ ਮਜ਼ਦੂਰਾਂ ਲਈ ਕਾਂਗਰਸ ਪਾਰਟੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੋਂ ਤਕਰਬੀਨ 300 ਬੱਸਾਂ ਚਲਾਉਣਾ ਚਾਹੁੰਦੀ ਹੈ, ਜਿਨ੍ਹਾਂ ਦਾ ਖਰਚਾ ਕਾਂਗਰਸ ਪਾਰਟੀ ਚੁੱਕੇਗੀ।’
    • ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਸੈਂਕੜੇ ਲੋਕਾਂ ਦੀ ਭੀੜ ਇਕ 'ਸ਼੍ਰਮਿਕ ਸਪੈਸ਼ਲ ਟਰੇਨ' ’ਤੇ ਚੜ੍ਹਨ ਲਈ ਜਮ੍ਹਾ ਹੋ ਗਈ ਸੀ ਜਿਸ ਨੂੰ ਪੁਲਿਸ ਨੇ ਲਾਠੀਚਾਰਜ ਕਰਕੇ ਭਜਾ ਦਿੱਤਾ ਹੈ।
    • ਬਿਹਾਰ ਦੇ ਭਾਗਲਪੁਰ ਜਿਲ੍ਹੇ ਵਿੱਚ ਹੋਏ ਇੱਕ ਟਰੱਕ ਹਾਦਸੇ ਵਿੱਚ ਘਰ ਪਰਤ ਰਹੇ ਨੌ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਮੁਤਾਬਕ, 'ਇਹ ਸਾਰੇ ਲੋਕ ਇੱਕ ਟਰੱਕ 'ਚ ਸਵਾਰ ਸਨ, ਜਿਸ ਦੀ ਇੱਕ ਬਸ ਨਾਲ ਟੱਕਰ ਹੋ ਗਈ ਅਤੇ ਟਰੱਕ ਪਲਟ ਗਿਆ।
    • ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ‘ਅੰਫਨ’ ਸੋਮਵਾਰ ਦੁਪਹਿਰ ਬਾਅਦ ਹੋਰ ਗਹਿਰਾ ਕੇ ‘ਸੁਪਰ ਸਾਇਕਲੋਨ’ ਵਿੱਚ ਤਬਦੀਲ ਹੋ ਗਿਆ ਜਿਸ ਕਾਰਨ ਕੰਢੀ ਖੇਤਰਾਂ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦਾ ਅੰਕੜਾ ਇਕ ਲੱਖ ਨੂੰ ਪਾਰ ਕਰ ਗਿਆ ਹੈ ਅਤੇ ਇਸ ਦੇ ਨਾਲ ਹੀ ਜੌਂਸ ਹੌਪਕਿੰਸ ਯੂਨੀਵਰਸਿਟੀ ਅਨੁਸਾਰ, ਭਾਰਤ ਹੁਣ ਪੂਰੇ ਏਸ਼ੀਆ ਵਿਚ ਸਭ ਤੋਂ ਵੱਧ ਲਾਗ ਦੇ ਮਾਮਲਿਆਂ ਵਾਲਾ ਦੇਸ ਹੋ ਗਿਆ ਹੈ।
    • ਦੁਨੀਆਂ ਭਰ ਵਿੱਚ ਦੇ ਕੋਰੋਨਾਵਾਇਰਸ ਕੁੱਲ ਮਾਮਲੇ 48 ਲੱਖ ਤੋਂ ਪਾਰ ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 3.18 ਲੱਖ ਤੋਂ ਵੱਧ ਹੋ ਗਈ ਹੈ।
    • ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਖੀ, ਟੇਡਰੋਸ ਅਡਾਨੋਮ ਜਿਬਰੀਆ ਨੇ, ਯੂਰਪੀਅਨ ਯੂਨੀਅਨ ਦੇ ਕੋਰੋਨਾ ਮਹਾਂਮਾਰੀ ਪ੍ਰਤੀ ਵਿਸ਼ਵਵਿਆਪੀ ਪ੍ਰਤੀਕ੍ਰਿਆ ਦੀ ਸਮੀਖਿਆ ਕਰਨ ਦੇ ਪ੍ਰਸਤਾਵ ਦਾ ਸਵਾਗਤ ਕੀਤਾ।
    • ਇੰਗਲੈਂਡ ਵਿਚ ਕੇਅਰ ਹੋਮਜ਼ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦੇ ਮੁਖੀ ਨੇ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਪ੍ਰਕੋਪ ਲਈ ਕੀਤੇ ਗਏ ਪ੍ਰਬੰਧਨ ਦੀ ਸਖ਼ਤ ਆਲੋਚਨਾ ਕੀਤੀ ਹੈ। ਯੂਕੇ ਕੇਅਰ ਹੋਮਜ਼ ਵਿੱਚ 11,600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
  3. ਕੋਰੋਨਾਵਾਇਰਸ ਦੀ ਇਸ ਵੈਕਸੀਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ 'ਚ ਵਾਧਾ ਨਜ਼ਰ ਆਇਆ, ਜੇਮਜ਼ ਗਲੇਗਰ, ਬੀਬੀਸੀ ਪੱਤਰਕਾਰ

    ਕੋਰੋਨਾਵਾਇਰਸ ਨਾਲ ਲੜਨ ਲਈ ਬਣਾਈ ਗਈ ਇੱਕ ਵੈਕਸੀਨ ਦੁਆਰਾ ਸੰਕੇਤ ਮਿਲੇ ਹਨ ਕਿ ਇਸ ਵੈਕਸੀਨ ਨਾਲ ਲੋਕਾਂ ਦੇ ਇਮਿਊਨ ਸਿਸਟਮ (ਸਰੀਰਕ ਪ੍ਰਣਾਲੀ) ਨੂੰ ਬਿਮਾਰੀ ਨਾਲ ਲੜਨ ਲਈ ਤਿਆਰ ਕੀਤਾ ਜਾ ਸਕਦਾ ਹੈ।

    ਅਮਰੀਕਾ ਦੀ ਇੱਕ ਕੰਪਨੀ ਨੇ ਵੈਕਸੀਨ ਦੀ ਇਸ ਸਫ਼ਲਤਾ ਬਾਰੇ ਦੱਸਿਆ ਹੈ।

    ਮੋਡੇਰਨਾ ਨਾਮ ਦੀ ਇਸ ਕੰਪਨੀ ਨੇ ਦੱਸਿਆ ਕਿ ਇਸ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਅੱਠ ਵਿਅਕਤੀਆਂ ਦੇ ਸਰੀਰ ਵਿੱਚ ਬਿਮਾਰੀ ਨੂੰ ਬੇਅਸਰ ਕਰਨ ਵਾਲੇ ਕੁਝ ਐਂਟੀਬਾਡੀਜ਼ ਮਿਲੇ ਸਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

  4. ਇੱਕ ਜੂਨ ਤੋਂ ਰੋਜ਼ਾਨਾ 200 ਨਾਨ-ਏਸੀ ਟ੍ਰੇਨਾਂ ਚੱਲਣਗੀਆਂ

    ਭਾਰਤੀ ਰੇਲਵੇ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ 1 ਜੂਨ ਤੋਂ ਰੋਜ਼ਾਨਾ 200 ਗੱਡੀਆਂ ਚੱਲਣਗੀਆਂ।

    ਇਨ੍ਹਾਂ ਰੇਲ ਗੱਡੀਆਂ ਵਿਚ ਸੈਕਿੰਡ ਕਲਾਸ ਦੇ ਸਲੀਪਰ ਕੋਚ ਹੋਣਗੇ। ਯਾਨੀ ਇਹ ਟ੍ਰੇਨਾਂ ਨਾਨ-ਏਸੀ ਹੋਣਗੀਆਂ।

    ਇਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਵੀ ਆਨ ਲਾਈਨ ਉਪਲਬਧ ਹੋਣਗੀਆਂ। ਭਾਰਤੀ ਰੇਲਵੇ ਦੇ ਅਨੁਸਾਰ, ਇਨ੍ਹਾਂ ਰੇਲ ਗੱਡੀਆਂ ਬਾਰੇ ਜਾਣਕਾਰੀ ਜਲਦੀ ਉਪਲਬਧ ਕਰ ਦਿੱਤੀ ਜਾਵੇਗੀ।

  5. ਕੇਅਰ ਹੋਮਸ ਨੂੰ ਲੈ ਕੇ ਯੂਕੇ ਸਰਕਾਰ ਦੀ ਹੋ ਰਹੀ ਆਲੋਚਨਾ

    ਇੰਗਲੈਂਡ ਵਿਚ ਕੇਅਰ ਹੋਮਜ਼ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦੇ ਮੁਖੀ ਨੇ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਪ੍ਰਕੋਪ ਲਈ ਕੀਤੇ ਗਏ ਪ੍ਰਬੰਧਨ ਦੀ ਸਖ਼ਤ ਆਲੋਚਨਾ ਕੀਤੀ ਹੈ।

    ਕੇਅਰ ਇੰਗਲੈਂਡ ਦੇ ਪ੍ਰੋਫੈਸਰ ਮਾਰਟਿਨ ਗ੍ਰੀਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ -19 ਦੀ ਮੌਤ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਸੀ, ਉਨ੍ਹਾਂ ਨੂੰ ਮੁੱਢਤੋਂ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਸੀ।

    ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦੇ ਵਾਅਦਿਆਂ ਦੇ ਬਾਵਜੂਦ, ਟੈਸਟਿੰਗ ਵਿੱਚ ਅਜੇ ਵੀ ਬਹੁਤ ਵੱਡੇ ਮੁੱਦੇ ਹਨ। 8 ਤੋਂ 10 ਦਿਨਾਂ ਦੀ ਉਡੀਕ ਵਿੱਚ ਇਹ ਪਤਾ ਲੱਗਦਾ ਹੈ ਕਿ ਕੀ ਉਹਨਾਂ ਵਿੱਚ ਕੋਰੋਨਾਵਾਇਰਸ ਹੈ ਜਾਂ ਨਹੀਂ।

    ਤਾਜ਼ਾ ਅੰਕੜੇ ਦੱਸਦੇ ਹਨ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਯੂਕੇ ਕੇਅਰ ਹੋਮਜ਼ ਵਿੱਚ 11,600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

  6. WHO ਮੁਖੀ: ਅਸੀਂ ਜਵਾਬਦੇਹੀ ਚਾਹੁੰਦੇ ਹਾਂ

    ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਖੀ, ਟੇਡਰੋਸ ਅਡਾਨੋਮ ਜਿਬਰੀਆ ਨੇ, ਯੂਰਪੀਅਨ ਯੂਨੀਅਨ ਦੇ ਕੋਰੋਨਾ ਮਹਾਂਮਾਰੀ ਪ੍ਰਤੀ ਵਿਸ਼ਵਵਿਆਪੀ ਪ੍ਰਤੀਕ੍ਰਿਆ ਦੀ ਸਮੀਖਿਆ ਕਰਨ ਦੇ ਪ੍ਰਸਤਾਵ ਦਾ ਸਵਾਗਤ ਕੀਤਾ।

    ਉਨ੍ਹਾਂ ਦੇ ਅਨੁਸਾਰ, ਇਸ ਪ੍ਰਸਤਾਵ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਨਾ ਸਿਰਫ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ, ਬਲਕਿ ਇਸ ਦੀ ਵਿਆਪਕ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਹੈ।

    ਵਰਲਡ ਹੈਲਥ ਅਸੈਂਬਲੀ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਟੇਡਰੋਸ ਅਡਨੋਮ ਜਿਬਰੇਜ਼ ਨੇ ਕਿਹਾ, "ਕਿਸੇ ਨਾਲੋਂ ਵੀ ਜ਼ਿਆਦਾ ਅਸੀਂ ਜਵਾਬਦੇਹੀ ਚਾਹੁੰਦੇ ਹਾਂ। ਅਸੀਂ ਕੋਰੋਨਾਵਾਇਰਸ 'ਤੇ ਚੁੱਕੇ ਗਏ ਵੈਸ਼ਵਿਕ ਕਦਮਾਂ ਵਿਚ ਤਾਲਮੇਲ ਬਣਾਉਣ ਲਈ ਰਣਨੀਤਕ ਅਗਵਾਈ ਜਾਰੀ ਰੱਖਾਂਗੇ।"

    ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੇ ਇਸ ਸੰਗਠਨ ਨੂੰ ਇਥੋਂ ਤੱਕ ਕਿ ‘ਚੀਨ ਦੀ ਕਠਪੁਤਲੀ’ ਵੀ ਕਿਹਾ ਹੈ।

    ਪਰ ਚੀਨ ਨੇ ਅਮਰੀਕਾ ਉੱਤੇ ਇਲਜ਼ਾਮ ਲਗਾਇਆ ਹੈ ਕਿ ਅਮਰੀਕਾ ਇਹ ਸਭ ਕਰ ਰਿਹਾ ਹੈ ਕਿਉਂਕਿ ਉਹ ਕੋਰੋਨਾ ਮਾਮਲੇ ਵਿੱਚ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਇਸ ਮੁੱਦੇ ਤੋਂ ਭਟਕਣ ਦੀ ਕੋਸ਼ਿਸ਼ ਕਰ ਰਿਹਾ ਹੈ।

  7. ਕਾਂਗਰਸ ਨੇ ਦਿੱਲੀ ਤੋਂ ਮਜ਼ਦੂਰਾਂ ਲਈ 300 ਬਸਾਂ ਚਲਾਉਣ ਦੀ ਇਜਾਜ਼ਤ ਮੰਗੀ

    ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੀਫ ਚੌਧਰੀ ਅਨਿਲ ਕੁਮਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ।

    ਇਸ ਵਿੱਚ ਕਿਹਾ ਹੈ ਕਿ ‘ਪਲਾਇਨ ਲਈ ਮਜਬੂਰ ਮਜ਼ਦੂਰਾਂ ਲਈ ਕਾਂਗਰਸ ਪਾਰਟੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੋਂ ਤਕਰਬੀਨ 300 ਬੱਸਾਂ ਚਲਾਉਣਾ ਚਾਹੁੰਦੀ ਹੈ, ਜਿਨ੍ਹਾਂ ਦਾ ਖਰਚਾ ਕਾਂਗਰਸ ਪਾਰਟੀ ਚੁੱਕੇਗੀ। ਦਿੱਲੀ ਸਰਕਾਰ ਇਸ ਦੀ ਇਜਾਜ਼ਤ ਦੇਵੇ।’

    ਇਸ ਪੱਤਰ ਵਿੱਚ ਅਨਿਲ ਚੌਧਰੀ ਨੇ ਲਿਖਿਆ ਹੈ, "ਇਹ ਬੱਸਾਂ ਉਨ੍ਹਾਂ ਦੀ ਪਾਰਟੀ ਨੂੰ ਕੁਝ ਸਕੂਲਾਂ ਅਤੇ ਹੋਰ ਸਰੋਤਾਂ ਤੋਂ ਪ੍ਰਾਪਤ ਹੋ ਰਹੀਆਂ ਹਨ ਜੋ ਲੌਕਡਾਊਨ ਦੌਰਾਨ ਫਿਲਹਾਲ ਕੰਮ ਕਰ ਰਹੀਆਂ ਹਨ।"

    ਉਨ੍ਹਾਂ ਨੇ ਲਿਖਿਆ ਹੈ ਕਿ ਉਹ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਦਿਸ਼ਾ -ਨਿਰਦੇਸ਼ਾਂ ‘ਤੇ ਵਰਕਰਾਂ ਦੀ ਮਦਦ ਲਈ ਵਚਨਬੱਧ ਹਨ। ਉਨ੍ਹਾਂ ਨੇ ਕੇਜਰੀਵਾਲ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।

  8. ਕੋਰੋਨਾਵਾਇਰਸ ਰਾਊਂਡਅਪ: ਮਜ਼ਦੂਰਾਂ ਦੀ ਬੇਵਸੀ ਅਤੇ ਅਮਰੀਕਾ-ਚੀਨ ਦਾ ਵਿਵਾਦ ਹੁਣ ਕਿੱਥੇ ਪਹੁੰਚਿਆ

    ਕੋਰੋਨਾਵਾਇਰਸ ਦੇ ਸੰਕਟ ਦੌਰਾਨ ਮੁੰਬਈ ਵਿੱਚ ਪਰਵਾਸੀ ਮਜ਼ਦੂਰਾਂ ’ਤੇ ਲਾਠੀਚਾਰਜ ਕਿਉਂ ਹੋਇਆ... ਤਾਂ ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੇ ਠੀਕ ਹੋਣ ਦੀ ਦਰ ਸਭ ਤੋਂ ਜ਼ਿਆਦਾ ਹੈ। ਉੱਧਰ ਕੌਮਾਂਤਰੀ ਪੱਧਰ ‘ਤੇ ਅਮਰੀਕੀ ਰਾਸ਼ਟਰਪਤੀ ਦੇ ਚੀਨ ‘ਤੇ ਹਮਲੇ ਜਾਰੀ ਹਨ ਜਿਸ ’ਚ ਪਿਸ ਰਿਹਾ ਹੈ ਵਿਸ਼ਵ ਸਿਹਤ ਸੰਗਠਨ...

  9. ਕੋਰੋਨਾਵਾਇਰਸ ਦੇ ਬੱਚਿਆਂ ਵਿਚ ਲੱਛਣ ਕਿਹੋ ਜਿਹੇ ਹੁੰਦੇ ਹਨ

    ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਦੇ ਨਾਲ-ਨਾਲ ਇਸ ਦੇ ਵਾਇਰਸ ਦੇ ਫ਼ੈਲਣ ਅਤੇ ਬਚਾਅ ਤਰੀਕੇ ਜਾਣਨੇ ਚਾਹੀਦੇ ਹਨ।

    ਮਾਹਰਾਂ ਮੁਤਾਬਕ ਬੱਚਿਆਂ ਨੂੰ ਹੋਣ ਵਾਲਾ ਕੋਰੋਨਾ ਘੱਟ ਨਾਜ਼ੁਕ ਹੁੰਦਾ ਹੈ ਪਰ ਬੱਚਿਆਂ ਵਿੱਚ ਇਹ ਲੱਛਣ ਹਨ।

    ਰੰਗ ਪੀਲਾ ਪੈਣਾ, ਸਰੀਰ ਉੱਤੇ ਧੱਬੇ ਪੈਣਾ ਜਾਂ ਅਸਧਾਰਨ ਤੌਰ 'ਤੇ ਠੰਢ ਮਹਿਸੂਸ ਹੋਣ ਲੱਗਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  10. ਅਰਨਬ ਗੋਸਵਾਮੀ ਦੀ ਅਰਜ਼ੀ ਸੁਪਰੀਮ ਕੋਰਟ ਨੇ ਕੀਤੀ ਖਾਰਿਜ

    ਸੁਪਰੀਮ ਕੋਰਟ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਖ਼ਿਲਾਫ਼ ਦਰਜ ਮਾਮਲੇ ਨੂੰ ਸੀਬੀਆਈ ਨੂੰ ਸੌਂਪਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ।

    ਇਸ ਦੇ ਨਾਲ ਹੀ ਅਦਾਲਤ ਨੇ ਪੁਲਿਸ ਵੱਲੋਂ ਦਾਇਰ ਕੇਸ ਰੱਦ ਕਰਨ ਦੀ ਮੰਗ ਨੂੰ ਵੀ ਖਾਰਿਜ ਕਰ ਦਿੱਤਾ ਹੈ।

    ਅਰਨਬ ਗੋਸਵਾਮੀ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪਾਲਘਰ ਮੌਬ ਲਿੰਚਿੰਗ ਮਾਮਲੇ ਬਾਰੇ ਇੱਕ ਟੀਵੀ ਪ੍ਰੋਗਰਾਮ ਦੌਰਾਨ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ਼ ਮਾੜੀ ਸ਼ਬਦਾਵਲੀ ਵਰਤੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  11. ਦਿੱਲੀ ਵਿੱਚ ਟਰੈਫਿਕ

    ਲੌਕਡਾਊਨ ਦੇ ਚੌਥੇ ਗੇੜ ਦੌਰਾਨ ਕਈ ਛੋਟਾਂ ਮਿਲਣ ਤੋਂ ਬਾਅਦ ਦਿੱਲੀ ਵਿੱਚ ਕਈ ਥਾਈਂ ਟਰੈਫਿਕ ਦੇਖਣ ਨੂੰ ਮਿਲ ਰਿਹਾ ਹੈ।ਆਈਟੀਓ ਅਤੇ ਯਮੁਨਾ ਬ੍ਰਿਜ 'ਤੇ ਕਾਫ਼ੀ ਟਰੈਫਿਕ ਲੱਗਿਆ।

  12. ਲੇਬਰ ਦੀ ਕਮੀ ਦੂਰ ਕਰਨ ਲਈ ਮਨਰੇਗਾ ਵਰਕਰਾਂ ਨੂੰ ਖੇਤਾਂ 'ਚ ਕਰਨ ਦਿੱਤਾ ਜਾਵੇ- ਮੁੱਖ ਮੰਤਰੀ

    ਕੋਰੋਨਾਵਾਇਰਸ ਦੇ ਦੌਰ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਮਨਰੇਗਾ ਕਾਰਡ ਧਾਰਕਾਂ ਨੂੰ ਖੇਤਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

    ਉਨ੍ਹਾਂ ਕਿਹਾ ਕਿ ਲੇਬਰ ਦੀ ਕਮੀ ਨੂੰ ਦੂਰ ਕਰਨ ਲਈ ਸਰਕਾਰ ਇਸ ਦੀ ਇਜਾਜ਼ਤ ਦੇਵੇ।

    ਇਸ ਲਈ ਪ੍ਰਤੀ ਏਕੜ ਕਿੰਨੇ ਲੋਕ ਕੰਮ ਕਰ ਸਕਦੇ ਹਨ, ਇਹ ਤੈਅ ਕੀਤਾ ਜਾ ਸਕਦਾ ਹੈ।

  13. ਵਿਸ਼ਵ ਸਿਹਤ ਸੰਗਠਨ ਸੁਤੰਤਰ ਜਾਂਚ ਲਈ ਤਿਆਰ

    ਵਿਸ਼ਵ ਸਿਹਤ ਅਸੈਂਬਲੀ ਨੇ ਕੋਰੋਨਾਵਾਇਰਸ ਦੇ ਮਹਾਂਮਾਰੀ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਕਰਮ ਦੀ ਸੁਤੰਤਰ ਜਾਂਚ ਕਰਨ ਲਈ ਸਹਿਮਤੀ ਦਿੱਤੀ ਹੈ।

    ਵਿਸ਼ਵ ਸਿਹਤ ਅਸੈਂਬਲੀ ਦੀ ਸਾਲਾਨਾ ਬੈਠਕ ਵਿਚ, ਸੰਯੁਕਤ ਰਾਜ ਸਮੇਤ ਡਬਲਯੂਐਚਓ ਦੇ 194 ਮੈਂਬਰ ਦੇਸ਼ਾਂ ਵਿਚੋਂ ਕਿਸੇ ਨੇ ਵੀ ਯੂਰਪੀਅਨ ਯੂਨੀਅਨ ਦੁਆਰਾ ਲਿਆਂਦੇ ਪ੍ਰਸਤਾਵ 'ਤੇ ਇਤਰਾਜ਼ ਨਹੀਂ ਕੀਤਾ।

    ਯੂਰਪੀਅਨ ਯੂਨੀਅਨ ਨੇ ਆਸਟਰੇਲੀਆ, ਚੀਨ ਅਤੇ ਜਾਪਾਨ ਸਮੇਤ 100 ਤੋਂ ਵੱਧ ਦੇਸ਼ਾਂ ਦੀ ਤਰਫੋਂ ਸੁਤੰਤਰ ਜਾਂਚ ਦਾ ਪ੍ਰਸਤਾਵ ਦਿੱਤਾ ਸੀ।

  14. ਸੀਬੀਆਈ ਨੇ ਕੀਤਾ ਆਨਲਾਈਨ ਸਕੈਮਰਜ਼ ਤੋਂ ਅਗਾਹ

    ਸੀਬੀਆਈ ਨੇ ਇੰਟਰਪੋਲ ਦੇ ਅਲਰਟ ’ਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਪੁਲਿਸ ਮਹਿਕਮਿਆਂ ਨੂੰ ਆਨਲਾਈਨ ਬੈਂਕਿੰਗ ਦੇ ਯੂ਼ਜ਼ਰਸ ਤੇ ਹੋ ਸਕਣ ਵਾਲੇ ਹਮਲੇ ਲਈ ਅਗਾਹ ਕੀਤਾ ਹੈ।

    ਪੀਟੀਆਈ ਅਨੁਸਾਰ ਇਹ ਬੈਂਕਿੰਗ ਟਰੋਜ਼ਨ ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਨੂੰ ਕੋਵਿਡ-19 ਦੀ ਜਾਣਕਾਰੀ ਨਾਲ ਜੁੜੇ ਗਲਤ ਲਿੰਕ ਕਰਨ ਲਈ ਉਕਸਾਵੇਗਾ। ਇਹ ਟਰੋਜ਼ਨ ਫਿਰ ਫੋਨ ਵਿੱਚ ਮੌਜੂਦ ਡੇਟਾ ਨੂੰ ਪ੍ਰਭਾਵਿਤ ਕਰੇਗਾ। ਇਸ ਟਰੋਜ਼ਨ ਦਾ ਨਾਂ ਸੈਰਬੈਰਸ ਹੈ।

    ਕੋਰੋਨਾਵਾਇਰਸ ਮਹਾਂਮਾਰੀ ਵੇਲੇ ਦਾਨ ਕਰਨ ਤੇ ਹੋਰ ਕਈ ਤਰੀਕਿਆਂ ਨਾਲ ਦੌਰਾਨ ਹੈਕਰਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਬਾਰੇ ਸੁਚੇਤ ਕਿਵੇਂ ਰਹਿਣਾ ਹੈ, ਜਾਣਨ ਲਈ ਇੱਥੇ ਕਲਿੱਕ ਕਰੋ।

  15. ਹੁਣ ਤੂਫ਼ਾਨ ਦਾ ਸੰਕਟ...

    ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ‘ਅੰਫਨ’ ਸੋਮਵਾਰ ਦੁਪਹਿਰ ਬਾਅਦ ਹੋਰ ਗਹਿਰਾ ਕੇ ‘ਸੁਪਰ ਸਾਇਕਲੋਨ’ ਵਿੱਚ ਤਬਦੀਲ ਹੋ ਗਿਆ ਜਿਸ ਕਾਰਨ ਕੰਢੀ ਖੇਤਰਾਂ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

    ਅਕਤੂਬਰ 1999 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬੰਗਾਲ ਦੀ ਖਾੜੀ ਵਿੱਚ 'ਸੁਪਰ ਸਾਈਕਲੋਨ' ਬਣਿਆ ਹੋਵੇ।

    ਇਹ ਤਸਵੀਰਾਂ ਕੋਲਕਾਤਾ ਦੀਆਂ ਹਨ।

  16. ਲੌਕਡਾਊਨ ਕਰਕੇ ਡੇਅਰੀ ਕਿੱਤੇ ਨੂੰ ਹੋਇਆ ਕਿੰਨਾ ਨੁਕਸਾਨ

    ਦੇਸ਼ ਵਿੱਚ ਲਾਗੂ ਲਾਕਡਾਊਨ ਡੇਅਰੀ ਕਿਸਾਨਾਂ ਉਤੇ ਭਾਰੀ ਪੈਂਦਾ ਜਾ ਰਿਹਾ ਹੈ। ਦੁੱਧ ਦੀ ਘਟਦੀ ਮੰਗ ਅਤੇ ਭਾਅ ਵਿੱਚ ਹੋ ਰਹੀ ਕਮੀਂ ਨਾਲ ਕਿਸਾਨਾਂ ਦੀਆਂ ਦਿੱਕਤਾਂ ਵਧਦੀਆਂ ਜਾ ਰਹੀਆਂ ਹਨ।

    ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਦੇਸ ਵਿਚ ਸਭ ਤੋਂ ਜਿਆਦਾ ਹੈ। ਦੇਸ ਦੇ ਕੁੱਲ ਉਤਪਾਦਨ ਵਿੱਚ ਪੰਜਾਬ ਦਾ ਯੋਗਦਾਨ ਕਰੀਬ 6.7 ਫੀਸਦ ਹੈ।

    ਅਜਿਹੇ ਵਿਚ ਲਾਕਡਾਊਨ ਕਾਰਨ ਡੇਅਰੀ ਫਾਰਮਿੰਗ ਦਾ ਕਿੱਤਾ ਕਿਸ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਇਸ ਦਾ ਹਾਲ ਜਾਣਿਆ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ।

    ਸ਼ੂਟ- ਐਡਿਟ: ਗੁਲਸ਼ਨ ਕੁਮਾਰ

  17. ਲੌਕਡਾਊਨ 4.0 ਵਿੱਚ ਤੁਸੀਂ ਕੀ ਕੁਝ ਕਰ ਸਕਦੇ ਹੋ

    ਲੌਕਡਾਊਨ 4.0 - ਇਹ ਨਵਾਂ ਲੌਕਡਾਊਨ 31 ਮਈ ਤੱਕ ਮੁਲਕ ਭਰ ਵਿੱਚ ਰਹੇਗਾ। ਅਜਿਹੇ ਵਿੱਚ ਜਾਣੋ ਕਿ, ਕੀ ਅਸੀਂ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾ ਸਕਦੇ ਹਾਂ?

  18. ਚੀਨ ਨੇ ਲਾਇਆ ਇਲਜ਼ਾਮ- 'ਅਮਰੀਕਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ'

    ਸਟੀਫਨ ਮੈਕਡਾਨੇਲ

    ਚੀਨ ਤੋਂ ਪੱਤਰਕਾਰ, ਬੀਬੀਸੀ ਨਿਊਜ਼

    ਚੀਨ ਦੇ ਵਿਦੇਸ਼ ਮੰਤਰੀ ਨੇ ਟਰੰਪ ਪ੍ਰਸ਼ਾਸਨ ਉੱਤੇ ਇਲਜ਼ਾਮ ਲਾਇਆ ਹੈ ਕਿ ‘ਉਹ ਕੋਰੋਨਾਵਾਇਰਸ ਖਿਲਾਫ਼ ਜੰਗ ਵਿੱਚ ਆਪਣੀਆਂ ਕਮੀਆਂ ਅਤੇ ਖਰਾਬ ਪ੍ਰਬੰਧਨ ਤੋਂ ਧਿਆਨ ਹਟਾਉਣ ਲਈ ਵਿਸ਼ਵ ਸਿਹਤ ਸੰਗਠਨ ਉੱਤੇ ਹਮਲਾ ਕਰ ਰਹੇ ਹਨ।’

    ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਪੱਤਰ ਲਿਖਕੇ ਵਿਸ਼ਵ ਸਿਹਤ ਸੰਗਠਨ ਨੂੰ ਧਮਕੀ ਦਿੱਤੀ ਹੈ ਕਿ ‘ਜੇ ਤੁਸੀਂ 30 ਦਿਨਾਂ ਦੇ ਅੰਦਰ ਆਪਣੀ ਕਾਰਜ-ਪ੍ਰਣਾਲੀ ਵਿੱਚ ਬੁਨਿਆਦੀ ਬਦਲਾਅ ਨਹੀਂ ਕਰਦੇ ਤਾਂ ਅਮਰੀਕਾ ਸਾਰੇ ਫੰਡ ’ਤੇ ਰੋਕ ਲਾ ਦੇਵੇਗਾ ਅਤੇ ਆਪਣੀ ਮੈਂਬਰਸ਼ਿਪ ਛੱਡ ਦੇਵੇਗਾ।’

    ਬੀਜਿੰਗ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ਿਅਨ ਨੇ ਕਿਹਾ,“ਅਮਰੀਕਾ ਆਪਣੀਆਂ ਜ਼ਿੰਮੇਦਾਰੀਆਂ ਤੋਂ ਬਚਣ ਲਈ ਚੀਨ 'ਤੇ ਧੱਬਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਦਾ ਅੰਦਾਜ਼ਾ ਗਲਤ ਹੈ ਅਤੇ ਉਹ ਗਲਤ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਬਣਾ ਰਿਹਾ ਹੈ।”

  19. ਟਰੱਕ ਹਾਦਸੇ ਵਿੱਚ 9 ਮਜ਼ਦੂਰਾਂ ਦੀ ਮੌਤ

    ਬਿਹਾਰ ਦੇ ਭਾਗਲਪੁਰ ਜਿਲ੍ਹੇ ਵਿੱਚ ਹੋਏ ਇੱਕ ਟਰੱਕ ਹਾਦਸੇ ਵਿੱਚ ਘਰ ਪਰਤ ਰਹੇ ਨੌ ਮਜ਼ਦੂਰਾਂ ਦੀ ਮੌਤ ਹੋ ਗਈ ਹੈ।

    ਸਥਾਨਕ ਪੁਲਿਸ ਮੁਤਾਬਕ, 'ਇਹ ਸਾਰੇ ਲੋਕ ਇੱਕ ਟਰੱਕ 'ਚ ਸਵਾਰ ਸਨ, ਜਿਸ ਦੀ ਇੱਕ ਬਸ ਨਾਲ ਟੱਕਰ ਹੋ ਗਈ ਅਤੇ ਟਰੱਕ ਪਲਟ ਗਿਆ।

    ਇਹ ਹਾਦਸਾ ਮੰਗਲਵਾਰ ਸਵੇਰੇ 6 ਵਜੇ ਨੈਸ਼ਨਲ ਹਾਈਵੇ ਨੰਬਰ 31 'ਤੇ ਅੰਭੋ ਚੌਂਕ ਨੇੜੇ ਵਾਪਰਿਆ ਹੈ।'

    ਪੁਲਿਸ ਅਧਿਕਾਰੀ ਨਿਧੀ ਰਾਨੀ ਦੀ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ, “ਇਨ੍ਹਾਂ ਮਜ਼ਦੂਰਾਂ ਨੇ ਛੇ ਦਿਨ ਪਹਿਲਾਂ ਕੋਲਕਾਤਾ ਸ਼ਹਿਰ ਤੋਂ ਕੁਝ ਸਾਈਕਲਾਂ ’ਤੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਰਾਸਤੇ ਵਿੱਚ ਹੀ ਇਹ ਲੋਕ ਇਸ ਟਰੱਕ ਵਿੱਚ ਸਵਾਰ ਹੋ ਗਏ।"

    ਪੁਲਿਸ ਅਨੁਸਾਰ “ਪੱਛਮੀ ਬੰਗਾਲ ਤੋਂ ਬਿਹਾਰ ਦੇ ਕਟਿਹਾਰ ਜ਼ਿਲੇ ਨੂੰ ਜਾ ਰਹੇ ਇਸ ਟਰੱਕ ਦੇ ਡਰਾਈਵਰ ਅਤੇ ਕਲੀਨਰ ਹਾਦਸੇ ਤੋਂ ਬਾਅਦ ਦੁਰਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ ਹਨ।”

    ਪੁਲਿਸ ਨੇ ਮ੍ਰਿਤਕਾਂ ਕੋਲੋਂ ਮਿਲੇ ਕਾਗਜ਼ਾ ਦੇ ਅਧਾਰ 'ਤੇ ਦੱਸਿਆ ਕਿ ਇਹ ਮਜ਼ਦੂਰ ਚੰਪਾਰਣ ਜਿਲ੍ਹੇ ਦੇ ਰਹਿਣ ਵਾਲੇ ਸਨ।

  20. ਕੋੋਰੋਨਾ ਸੰਕਟ ਨਾਲ ਜੂਝ ਰਹੇ ਬੰਗਾਲ ਤੇ ਉਡੀਸ਼ਾ 'ਤੇ ਤੂਫ਼ਾਨ ਦਾ ਘੇਰਾ

    ਪੱਛਮੀ ਬੰਗਾਲ ਤੇ ਉਡੀਸ਼ਾ ਦੋ ਅਜਿਹੇ ਸੂਬੇ ਹਨ ਜਿੰਨਾਂ ਬਾਰੇ ਭਾਰਤ ਦੇ ਮੌਸਮ ਵਿਭਾਗ ਨੇ ਸਮੁੰਦਰੀ ਤੁਫਾਨ 'ਐਮਫਾਮ' ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।

    ਤੱਟੀ ਖੇਤਰਾਂ ਦੇ ਕਈ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ ਮੱਛੀਆਂ ਫੜ੍ਹਨ ਦਾ ਕੰਮ ਰੋਕਣ ਲਈ ਕਿਹਾ ਗਿਆ ਹੈ।

    ਦੋਵਾਂ ਸੂਬਿਆਂ ਦੇ ਹਾਲਾਤ ਨੂੰ ਦਰਸਾਉਂਦੀਆਂ ਨੇ ਇਹ ਤਸਵੀਰਾਂ