ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਦਾ ਲਾਈਵ ਪੇਜ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂਂ 18 ਮਈ ਦੀ ਅਪਡੇਟ ਲਈ ਇੱਥੇ ਕਲਿੱਕ ਕਰੋ
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: 31 ਮਈ ਤੱਕ ਵਧਿਆ ਲੌਕਡਾਊਨ; ਕੋਰੋਨਾ ਸੰਕਟ ਕਾਰਨ ਪੰਜਾਬ 'ਚ ਗਈਆਂ 10 ਲੱਖ ਨੌਕਰੀਆਂ- ਕੈਪਟਨ
ਜੌਨ ਹੌਪਕਿੰਨਜ਼ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 46 ਲੱਖ 30 ਹਜ਼ਾਰ ਨੂੰ ਪਾਰ ਗਏ ਹਨ।
ਲਾਈਵ ਕਵਰੇਜ
ਮੋਦੀ ਸਰਕਾਰ ਦੇ 20 ਲੱਖ ਕਰੋੜ ਦੀਆਂ ਪੰਜ ਕਿਸ਼ਤਾਂ ਦਾ ਵੇਰਵਾ
ਕੋਰੋਨਾਵਾਇਰਸ ਅਤੇ ਲੌਕਡਾਊਨ: ਭਾਰਤ ਦੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਪੀਐੱਮ ਮੋਦੀ ਵੱਲੋਂ ਐਲਾਨ ਕੀਤੇ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਪੰਜ ਕਿਸ਼ਤਾਂ ਵਿੱਚ ਐਲਾਨ ਕੀਤਾ ਹੈ।
‘ਪੈਰ ਦਰਦ ਹੋਣਗੇ ਤਾਂ ਫ਼ਿਰ ਦਵਾਈ ਖਾਵਾਂਗੀ ਤੇ ਚੱਲਾਂਗੀ’
ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਦੀ ਹਿਜਰਤ ਜਾਰੀ ਹੈ ।
ਕਹਿੰਦੇ ਹਨ, 'ਜਦੋਂ ਖਾਣ-ਪੀਣ ਨੂੰ ਨਹੀਂ ਮਿਲ ਰਿਹਾ ਤਾਂ ਕਿਰਾਇਆ ਕਿੱਥੋਂ ਦਈਏ?'
ਲੌਕਡਾਊਨ 4.0: ਪੰਜਾਬ ਵਿੱਚ ਕੀ-ਕੀ ਖੁੱਲ੍ਹੇਗਾ
- ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਓਪੀਡੀ।
- ਸੂਬੇ ਦੇ ਅੰਦਰ ਸਵੇਰ 7 ਵਜੇ ਤੋਂ ਸ਼ਾਮ 7 ਵਜੇ ਤੱਕ ਆਵਾਜਾਹੀ ਦੀ ਇਜਾਜ਼ਤ, ਇਸ ਦੌਰਾਨ ਪਾਸ ਦੀ ਲੋੜ ਨਹੀਂ।
- ਪ੍ਰਾਈਵੇਟ ਟੈਕਸੀਆਂ, ਕੈਬ, ਰਿਕਸ਼ਾ, ਆਟੋ ਰਿਕਸ਼ੇ, ਟੂ ਵ੍ਹੀਲਰ ਅਤੇ ਫੋਰ ਵ੍ਹੀਲਰ।
- ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਦੁਕਾਨਾਂ ਖੁੱਲ੍ਹ ਸਕਣਗੀਆਂ।
- ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਹੇਅਰ ਕਟਿੰਗ ਸਲੋਨ ਖੁੱਲ੍ਹ ਸਕਣਗੇ।
- ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਉਸਾਰੀ ਦਾ ਕੰਮ ਕੀਤਾ ਜਾ ਸਕਦਾ ਹੈ।
- ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਇੰਡਸਟ੍ਰੀ ਚਲਾਈ ਜਾ ਸਕਦੀ ਹੈ।
- ਖੇਤੀ, ਪਸ਼ੂ ਪਾਲਣ ਵਰਗੇ ਕਿੱਤਿਆਂ ਦੀ ਇਜਾਜ਼ਤ।
- ਰੈਸਟੋਰੈਂਟ ਖੁੱਲ੍ਹਣਗੇ ਪਰ ਬੈਠ ਕੇ ਖਾਣ ਦੀ ਇਜਾਜ਼ਤ ਨਹੀ ਹੋਵੇਗੀ।
- ਬੈਂਕ, ਫਾਈਨਾਂਸ, ਕੂਰੀਅਰ ਅਤੇ ਪੋਸਟਲ ਸੇਵਾਵਾਂ ਜਾਰੀ ਰਹਿਣਗੀਆਂ।
- ਸਾਰੀਆਂ ਵਸਤਾਂ ਲਈ ਈ-ਕਾਮਰਸ ਵਿੱਚ ਛੋਟ।
- ਸਰਕਾਰੀ ਅਤੇ ਪ੍ਰਾਈਵੇਟ ਦਫਤਰ ਖੁੱਲ੍ਹੇ ਰਹਿਣਗੇ।
ਲੌਕਡਾਊਨ 4.0 ਬਾਰੇ ਜਾਣੋ ਹਰ ਜ਼ਰੂਰੀ ਗੱਲ, ਰਿਪੋਰਟ: ਤਨੀਸ਼ਾ ਚੌਹਾਨ
ਅੱਜ ਦੇ ਕੋਰੋਨਾਵਾਇਰਸ ਰਾਊਂਡਅਪ ਵਿੱਚ ਪੰਜਾਬ ਤੋਂ ਲੈ ਕੇ ਦੁਨੀਆਂ ਦੀ ਹਰ ਜ਼ਰੂਰੀ ਖ਼ਬਰ ਬਾਰੇ ਜਾਣੋ।
ਭਾਰਤ ਸਰਕਾਰ ਵੱਲੋਂ 31 ਮਈ ਤੱਕ ਵਧਾਏ ਗਏ ਲੌਕਡਾਊਨ ਵਿੱਚ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ, ਇਸ ਵੀ ਦੇਖੋ ਇਸ ਵੀਡੀਓ ਵਿੱਚ।
ਲੌਕਡਾਊਨ ’ਚ ਵਾਲ ਕਟਵਾਉਣ ਅਤੇ ਕੱਟਣ ਵਾਲੇ ਜ਼ਰੂਰ ਪੜ੍ਹਨ
"ਦੋ ਮਹੀਨੇ ਤੋਂ ਦੁਕਾਨ ਬੰਦ ਹੈ। ਪਿਤਾ ਜੀ ਫੁੱਟਪਾਥ 'ਤੇ ਹਜਾਮਤ ਕਰਦੇ ਸਨ, ਉਹ ਵੀ ਘਰੇ ਬੈਠੇ ਹਨ, ਮੈਂ ਵੀ ਵਿਹਲਾ ਹਾਂ।"
"2020 ਤਾਂ ਜਾਨ ਬਚਾਉਣ ਦਾ ਸਾਲ ਹੈ।''
"ਮੈਂ ਤਾਂ ਆਪ ਹੀ ਆਪਣੀ ਗੰਜ ਕੱਢ ਲਈ, ਇਸ ਸਾਲ ਤਾਂ ਸਲੋਨ ਨਹੀਂ ਜਾਵਾਂਗਾ"
ਇਹ ਸ਼ਬਦ ਇੱਕ ਸਲੋਨ ਚਲਾਉਣ ਵਾਲੇ ਨੌਜਵਾਨ, ਇੱਕ ਬਿਊਟੀ ਪਾਰਲਰ ਚਲਾਉਣ ਵਾਲੀ ਔਰਤ ਅਤੇ ਇੱਕ ਗਾਹਕ ਦੇ ਹਨ।
ਕੋਰੋਨਾਵਾਇਰਸ ਕਰਕੇ ਭਾਰਤ ਸਣੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਲੌਕਡਾਊਨ ਨੇ ਕਈ ਜ਼ਿੰਦਗੀਆਂ ਨੂੰ ਬਰਬਾਦੀ ਦੀ ਕਗਾਰ 'ਤੇ ਲਿਆਂਦਾ ਹੈ।
ਤੁਸੀਂ ਸੋਸ਼ਲ ਮੀਡੀਆ 'ਤੇ ਆਪਣੀ ਦਾੜ੍ਹੀ ਅਤੇ ਵਾਲ ਕੱਟਣ ਦੀਆਂ ਵੀਡੀਓ ਦੇਖੀਆਂ ਹੋਣੀਆਂ।
ਚੁਟਕਲੇ ਵੀ ਬਣੇ ਕਿ ਵਧੇ ਹੋਏ ਵਾਲਾਂ ਅਤੇ ਦਾੜ੍ਹੀ ਨਾਲ ਆਦਮੀ ਅਤੇ ਔਰਤਾਂ ਕਿਹੋ ਜਿਹੇ ਦਿਖਣਗੇ।
ਇਸ ਮਹਾਂਮਾਰੀ ਦਾ ਤਕਰੀਬਨ ਹਰ ਤਰ੍ਹਾਂ ਦੇ ਕਾਰੋਬਾਰ 'ਤੇ ਅਸਰ ਪਿਆ ਹੈ, ਇਨ੍ਹਾਂ ਵਿੱਚੋਂ ਇੱਕ ਹੈ ਹੇਅਰ ਐਂਡ ਬਿਊਟੀ ਇੰਡਸਟਰੀ।
'ਦਰਦ ਵੰਡਾਉਣਾ ਪਾਪ ਹੈ ਤਾਂ ਵਾਰ-ਵਾਰ ਕਰਾਂਗੇ'
ਰਾਹੁਲ ਗਾਂਧੀ ਨੇ ਪਰਵਾਸੀ ਮਜ਼ਦੂਰਾਂ ਦਾ ਹਾਲ ਪੁੱਛਿਆ ਤਾਂ ਵਿੱਤ ਮੰਤਰੀ ਨੇ ਸਵਾਲ ਚੁੱਕ ਦਿੱਤੇ।
ਇਧਰ ਕਾਂਗਰਸ ਨੇ ਵੀ ਨਿਰਮਲਾ ਸੀਤਾਰਮਣ ਦੀ ਗੱਲ ਦਾ ਜਵਾਬ ਦਿੱਤਾ
‘ਜੇ ਨਹੀਂ ਜਾਣ ਦੇਣਾ ਤਾਂ ਕਿਸੇ ਨੂੰ ਵੀ ਨਾ ਜਾਣ ਦਿਓ..., ਰਿਪੋਰਟ- ਸਤ ਸਿੰਘ
ਹਰਿਆਣਾ ਦੇ ਯਮੁਨਾ ਨਗਰ ਵਿੱਚ ਪ੍ਰਵਾਸੀ ਕਾਮਿਆਂ ਜਦੋਂ ਹਾਈਵੇ ਉੱਪਰ ਆ ਗਏ ਤਾਂ ਪੁਲਿਸ ਨੇ ਉਨ੍ਹਾਂ ਉੱਪਰ ਲਾਠੀਚਾਰਜ ਕੀਤਾ। ਜਿਸ ਮੌਕੇ ਲਾਠੀਚਾਰਜ ਕੀਤਾ ਗਿਆ ਉਸ ਸਮੇਂ ਮਜ਼ਦੂਰਾਂ ਨੇ ਸਹਾਰਨਪੁਰ-ਯਮੁਨਾ ਨਗਰ ਹਾਈਵੇ ਰੋਕਿਆ ਹੋਇਆ ਸੀ। ਐਡਿਟ- ਸੁਮਿਤ ਵੈਦ
ਮਾਸਕ ਪਾਓ, ਨਹੀਂ ਤਾਂ ਤਿੰਨ ਸਾਲ ਲਈ ਜੇਲ੍ਹ ਜਾਓ
ਕਤਰ ਨੇ ਫੇਸ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ।
ਜੇਕਰ ਕੋਈ ਬਿਨਾਂ ਮਾਸਕ ਦੇ ਫੜਿਆ ਜਾਂਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਸਜਾ ਜਾਂ 45,000 ਡਾਲਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।
ਕਤਰ ਵਿਚ ਕੋਰੋਨਵਾਇਰਸ ਲਈ ਪ੍ਰਤੀ ਵਿਅਕਤੀ ਲਾਗ ਦਰ ਸਭ ਤੋਂ ਵੱਧ ਹੈ। 30 ਲੱਖ ਤੋਂ ਵੀ ਘੱਟ ਆਬਾਦੀ ਵਾਲੇ ਕਤਰ ਚ 30,000 ਲੋਕਾਂ ਦੇ ਕੋਰੋਨਾ ਲਈ ਸਕਾਰਾਤਮਕ ਟੈਸਟ ਆਏ ਹਨ।
ਲੌਕਡਾਊਨ ਲਈ ਇਹ ਹਨ ਹਦਾਇਤਾਂ
ਭਾਰਤ ਵਿੱਚ ਲੌਕਡਾਊਨ 4.0 ਹੁਣ 31 ਮਈ ਤੱਕ ਵਧਾ ਦਿੱਤਾ ਹੈ। ਇਸ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਲੌਕਡਾਊਨ 31 ਮਈ ਤੱਕ ਵਧਿਆ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਐੱਨਡੀਐੱਮਏ ਨੇ ਲੌਕਡਾਊਨ 31 ਮਈ 2020 ਤੱਕ ਵਧਾ ਦਿੱਤਾ ਹੈ।
ਇਸ ਤੋਂ ਪਹਿਲਾਂ ਐੱਨਡੀਐੱਮਏ ਨੇ ਭਾਰਤ ਸਰਕਾਰ ਤੇ ਮੰਤਰਾਲਾਂ ਨੂੰ ਲੌਕਡਾਊਨ ਵਧਾਉਣ ਦੀ ਸਾਲਹ ਦਿੱਤੀ ਸੀ।
ਅਥੌਰਟੀ ਨੇ ਨੈਸ਼ਨਲ ਐਗਜ਼ਿਕਿਊਟਿਵ ਕਮੇਟੀ ਨੂੰ ਕਿਹਾ ਸੀ ਕਿ ਲੌਕਡਾਊਨ ਨਾਲ ਜੁੜੀਆਂ ਹਦਾਇਤਾਂ ਵਿੱਚ ਤਰਮੀਮ ਕੀਤੀ ਜਾਵੇ ਤਾਂ ਜੋ ਆਰਥਿਕ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਸਕਣ।
ਸਪੇਨ ਚੋਂ 2 ਮਹੀਨਿਆਂ ਬਾਅਦ ਆਈ ਰਾਹਤ ਦੀ ਖ਼ਬਰ
ਸਪੇਨ ਵਿੱਚ ਪਿਛਲੇ ਦੋ ਮਹੀਨਿਆਂ ਵਿਚ ਇਹ ਪਹਿਲਾ ਦਿਨ ਹੈ ਜਦੋਂ ਮ੍ਰਿਤਕਾਂ ਦੀ ਗਿਣਤੀ 100 ਤੋਂ ਘੱਟ ਦਰਜ ਕੀਤੀ ਗਈ ਹੈ।
ਐਤਵਾਰ ਨੂੰ 87 ਹੋਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ।
ਕੋਰੋਨਾ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ਵਿਚ ਸਪੇਨ ਵੀ ਹੈ।
ਹੁਣ ਤੱਕ ਉਥੇ 27,650 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਹੁਣ ਤਕ 231,350 ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗ ਚੁੱਕੀ ਹੈ।
ਐੱਨਡੀਐੱਮਏ ਦੀ ਲੌਕਡਾਊਨ ਵਧਾਉਣ ਦੀ ਸਲਾਹ
ਕੌਮੀ ਆਪਦਾ ਪ੍ਰਬੰਧਨ ਅਥੌਰਟੀ (National Disaster Management Authority) ਨੇ ਮੰਤਰਾਲਿਆਂ ਅਤੇ ਭਾਰਤ ਸਰਕਾਰ ਦੇ ਵਿਭਾਗਾਂ, ਰਾਜ ਸਰਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਲੌਕਡਾਊਨ 31 ਮਈ 2020 ਤੱਕ ਵਧਾਇਆ ਜਾਵੇ।
ਪੰਜਾਬ ਵਿੱਚ ਗਈਆਂ 10 ਲੱਖ ਨੌਕਰੀਆਂ- ਕੈਪਟਨ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਕੋਰੋਨਾ ਸੰਕਟ ਕਾਰਨ ਹੁਣ ਤੱਕ 10 ਲੱਖ ਨੌਕਰੀਆਂ ਜਾ ਚੁੱਕੀਆਂ ਹਨ।
ਪੰਜਾਬ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਨੇ ਲੌਕਡਾਊਨ 31 ਮਈ ਤੱਕ ਵਧਾਇਆ
ਪੰਜਾਬ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਨੇ ਵੀ ਲੌਕਡਾਊਨ ਨੂੰ 31 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ।
ਕੇਂਦਰ ਵੱਲੋਂ ਐਲਾਨੇ ਤੀਜੇ ਲੌਕਡਾਊਨ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਲੌਕਡਾਊਨ ਜਾਰੀ ਰਹੇਗ, ਪਰ ਇਸ ਦੇ ਲਾਗੂ ਹੋਣ ਦੀ ਮਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕੋਰੋਨਾ ਮਹਾਂਮਾਰੀ ਕਾਰਨ ਤਾਮਿਲਨਾਡੂ, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਬਾਅਦ ਦੇਸ਼ ਦਾ ਤੀਜਾ ਸਭ ਤੋਂ ਪ੍ਰਭਾਵਤ ਸੂਬਾ ਹੈ।
ਕੋਰੋਨਾਵਾਇਰਸ ਨੇ ਲੁਧਿਆਣਾ ਤੋਂ ਮੁੰਬਈ ਤੱਕ ਸਲੋਨ ਵਾਲਿਆਂ ਦੀਆਂ ਇੰਝ ਵਧਾਈਆਂ ਫ਼ਿਕਰਾਂ, ਦਲੀਪ ਸਿੰਘ ਬੀਬੀਸੀ ਪੱਤਰਕਾਰ
ਦੋ ਮਹੀਨੇ ਤੋਂ ਦੁਕਾਨ ਬੰਦ ਹੈ। ਪਿਤਾ ਜੀ ਫੁੱਟਪਾਥ'ਤੇ ਹਜਾਮਤ ਕਰਦੇ ਸਨ,ਉਹ ਵੀ ਘਰੇ ਬੈਠੇ ਹਨ, ਮੈਂ ਵੀ ਵਿਹਲਾ ਹਾਂ।"
"2020 ਤਾਂ ਜਾਨ ਬਚਾਉਣ ਦਾ ਸਾਲ ਹੈ।''
"ਮੈਂ ਤਾਂ ਆਪ ਹੀ ਆਪਣੀ ਗੰਜ ਕੱਢ ਲਈ, ਇਸਸਾਲਤਾਂਸਲੋਨ ਨਹੀਂ ਜਾਵਾਂਗਾ"
ਇਹ ਸ਼ਬਦ ਇੱਕ ਸਲੋਨ ਚਲਾਉਣ ਵਾਲੇ ਨੌਜਵਾਨ, ਇੱਕ ਬਿਊਟੀ ਪਾਰਲਰ ਚਲਾਉਣ ਵਾਲੀ ਔਰਤ ਅਤੇ ਇੱਕ ਗਾਹਕ ਦੇ ਹਨ।
ਕੋਰੋਨਾਵਾਇਰਸ ਕਰਕੇ ਭਾਰਤ ਸਣੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਲੌਕਡਾਊਨ ਨੇ ਕਈ ਜ਼ਿੰਦਗੀਆਂ ਨੂੰ ਬਰਬਾਦੀ ਦੀ ਕਗਾਰ 'ਤੇ ਲਿਆਂਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇਕਲਿੱਕ ਕਰੋ।
ਜ਼ਿਆਦਾ ਪ੍ਰੋਟੀਨ ਖਾਣਾ ਸਿਹਤ ਲਈ ਲਾਹੇਵੰਦ ਹੈ ਜਾਂ ਨੁਕਸਾਨਦੇਹ, ਜੇਸਿਕਾ ਬ੍ਰਾਊਨ, ਬੀਬੀਸੀ ਫਿਊਚਰ
ਆਮ ਧਾਰਨਾ ਹੈ ਕਿ ਜ਼ਿਆਦਾ ਪ੍ਰੋਟੀਨ ਖਾਣ ਨਾਲ ਸਿਹਤ ਜ਼ਿਆਦਾ ਵਧੀਆ ਬਣਦੀ ਹੈ।
ਇਸ ਲਈ ਬਜ਼ਾਰ ਵਿੱਚ ਬਣੇ ਬਣਾਏ ਫਾਰਮੂਲੇ ਵੀ ਮਿਲਦੇ ਹਨ। ਕਦੇ ਇਸ ਧਾਰਨਾ ਪਿਛਲੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਸਰੀਰ ਨੂੰ ਅਸਲ ਵਿੱਚ ਕਿੰਨੀ ਮਾਤਰਾ ਵਿੱਚ ਪ੍ਰੋਟੀਨ ਚਾਹੀਦਾ ਹੁੰਦਾ ਹੈ?
ਕੀ ਪ੍ਰੋਟੀਨ ਭਾਰ ਘਟਾਉਣ ਵਿੱਚ ਮਦਦਗਾਰ ਹੈ?
ਪਿਛਲੇ ਦੋ ਦਹਾਕਿਆਂ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਮੋਟਾਪੇ ਦੇ ਸ਼ਿਕਾਰਹੋਏ ਹਨ। ਹਾਲਾਂਕਿ ਹੁਣ ਲੋਕ ਇਸ ਬਾਰੇ ਸੁਚੇਤ ਵੀ ਹੋਣ ਲੱਗੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇਕਲਿੱਕ ਕਰੋ।
ਰਾਹੁਲ ਗਾਂਧੀ ਮਜ਼ਦੂਰਾਂ ਨੂੰ ਮਿਲੇ ਤਾਂ ਨਿਰਮਲਾ ਸੀਤਾਰਮਨ ਨੇ ਕਿਹਾ, "ਇਹ ਨਾਟਕ ਹੈ"
ਵਿੱਤ ਮੰਤਰੀ ਨੇ ਕਿਹਾ, “ਜਿਥੇ ਵੀ ਕਾਂਗਰਸ ਦੀ ਸੂਬਾ ਸਰਕਾਰ ਹੈ, ਉਹ ਪਰਵਾਸੀ ਮਜ਼ਦੂਰਾਂ ਨੂੰ ਬੁਲਾਵੇ, ਸਹੂਲਤ ਦਿੱਤੀ ਜਾਵੇ । ਜਦੋਂ ਪਰਵਾਸੀ ਕਾਮੇ ਜਾ ਰਹੇ ਹਨ, ਉਹ ਉਨ੍ਹਾਂ ਦੇ ਨਾਲ ਬੈਠੇ ਹੋਏ ਹਨ ਅਤੇ ਗੱਲਾਂ ਕਰ ਰਹੇ ਹਨ। ਉਹ ਕਿਉਂ ਬੈਠੇ ਹਨ, ਉਨ੍ਹਾਂ ਨੂੰ ਇਕੱਠੇ ਚੱਲਣਾ ਚਾਹੀਦਾ ਹੈ। ਇਹ ਨਾਟਕ ਹੈ। ਸੋਨੀਆ ਗਾਂਧੀ ਨੂੰ ਹੱਥ ਜੋੜ ਕੇ ਕਹਿ ਰਹੀ ਹਾਂ ਕਿ ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਨਾਲ ਗੰਭੀਰਤਾ ਨਾਲ ਨਜਿੱਠਣ ਦੀ ਲੋੜ ਹੈ।“
ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦਿੱਲੀ ਵਿਚ ਪਰਵਾਸੀ ਮਜ਼ਦੂਰਾਂ ਨਾਲ ਦਿੱਲੀ ਦੀਆਂ ਸੜਕਾਂ 'ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਇਕੱਠੇ ਬੈਠੇ ਸਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਰਵਾਸੀ ਮਜ਼ਦੂਰਾਂ ਲਈ ਬਹੁਤ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ, ਫਿਰ ਵੀ ਇਹ ਮਨ ਵਿੱਚ ਦੁਖ਼ ਹੈ ਕਿ ਪਰਵਾਸੀ ਮਜ਼ਦੂਰ ਸੜਕਾਂ ’ਤੇ ਜਾ ਰਹੇ ਹਨ।
ਵਾਇਰਸ ਬਾਰੇ WHO ਨਾਲ ਅੰਕੜੇ ਸਾਂਝੇ ਕਰੇ ਚੀਨ - ਬ੍ਰਿਟੇਨ ਦੇ ਸਾਬਕਾ ਮੰਤਰੀ
ਯੂਕੇ ਦੇ ਸਾਬਕਾ ਅੰਤਰਰਾਸ਼ਟਰੀ ਵਪਾਰ ਸਕੱਤਰ ਲੀਅਮ ਫੌਕਸ ਨੇ ਚੀਨ ਨੂੰ ਵਧੇਰੇ ਪਾਰਦਰਸ਼ੀ ਹੋਣ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨਾਲ ਕੋਰੋਨਾਵਾਇਰਸ ਬਾਰੇ ਅੰਕੜੇ ਸਾਂਝੇ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਸਕਾਈ ਨਿਊਜ਼ ਦੇ ਇਕ ਪ੍ਰੋਗਰਾਮ ਚ ਕਿਹਾ, “ਜੇ ਸਾਨੂੰ ਇਹ ਜਵਾਬ ਨਹੀਂ ਮਿਲਦੇ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਚੀਨ ਰਾਸ਼ਟਰਾਂ ਦੇ ਪਰਿਵਾਰ ਦਾ ਮੈਂਬਰ ਨਹੀਂ ਬਣਨਾ ਚਾਹੁੰਦਾ।”
ਬਹੁਤ ਸਾਰੇ ਪੱਛਮੀ ਅਧਿਕਾਰੀਆਂ ਨੇ ਕੋਰੋਨਾਵਾਇਰਸ ਸੰਕਟ ਨਾਲ ਚੀਨ ਦੇ ਨਜਿੱਠਣ ਦੇ ਤਰੀਕੇ ਦੀ ਆਲੋਚਨਾ ਕੀਤੀ ਹੈ ਅਤੇ ਇਲਜਾਮ ਲਾਇਆ ਹੈ ਕਿ ਵਾਇਰਸ ਫੈਲਣ ਦੀ ਸ਼ੁਰੂਆਤ ਵੇਲੇ ਚੀਨ ਪਾਰਦਰਸ਼ੀ ਨਹੀਂ ਰਿਹਾ ਅਤੇ ਕੇਸਾਂ ਤੇ ਕੁਝ ਹੱਦ ਤੱਕ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਇਲਜਾਮ ਲਗਾਤਾਰ ਚੀਨੀ ਸਰਕਾਰ ਨਕਾਰਦੀ ਰਹੀ।
ਬਿਜ਼ਨੇਸ ਯਾਤਰੀਆਂ ਨੂੰ ਆਗਿਆ ਦੇਣ ਲਈ ਚੀਨ ਅਤੇ ਦੱਖਣੀ ਕੋਰੀਆ ਦੀ ਜਾਪਾਨ ਨਾਲ ਚਰਚਾ
ਚੀਨ ਅਤੇ ਦੱਖਣੀ ਕੋਰੀਆ ਨੇ ਜਾਪਾਨ ਨਾਲ ਕਾਰੋਬਾਰ ਨੂੰ ਬਹਾਲ ਕਰਨ ਲਈ ਬਿਜ਼ਨੇਸ ਯਾਤਰੀਆਂ ਨੂੰ ਸਫ਼ਰ ਕਰਨ ਦੀ ਆਗਿਆ ਦੇਣ ਲਈ ਚਰਚਾ ਕੀਤੀ ਹੈ।
ਜਾਪਾਨ ਦੇ ਇਕ ਅਖ਼ਬਾਰ ਦੀ ਰਿਪੋਰਟ ਦੇ ਮੁਤਾਬ਼ਕ, ਚੀਨ ਅਤੇ ਦੱਖਣੀ ਕੋਰੀਆ ਅਜਿਹੀ ਵਿਵਸਥਾ ਕਰ ਰਹੇ ਹਨ ਜਿਸ ਨਾਲ ਜਿਹੜੇ ਵਪਾਰੀ ਟੈਸਟ ਵਿੱਚ ਨੈਗੇਟਿਵ ਪਾਏ ਜਾਂਦੇ ਹਨ, ਉਹ ਫਾਸਟ ਟ੍ਰੈਕ ਸਿਸਟਮ ਨਾਲ ਸਫ਼ਰ ਕਰ ਸਕਣ।
ਹਾਲਾਂਕਿ ਜਾਪਾਨ ਇਸ ਫੈਸਲੇ ਲਈ ਥੋੜਾ ਹਿਚਕਿਚਾ ਰਿਹਾ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਇਸ ਨਾਲ ਵਾਇਰਸ ਦੇਸ ਵਿੱਚ ਨਾ ਫੈਲ ਜਾਵੇ।
ਜਾਪਾਨ ਨੇ ਬੀਤੇ ਦਿਨੀਂ ਲੌਕਡਾਊਨ ਵਿੱਚ ਕੁਝ ਢਿੱਲ ਦਿੱਤੀ ਹੈ।