ਕੋਰੋਨਾਵਾਇਰਸ ਅਪਡੇਟ: ਹੁਣ ਜ਼ਿੰਦਗੀ ਮੁੜ ਪੁਰਾਣੇ ਸਰੂਪ ’ਚ ਸ਼ਾਇਦ ਨਾ ਪਰਤੇ – UN ਦੇ ਵਾਇਰਸ ਮੁਖੀ; ਟਰੰਪ ਨੇ ਮੁੜ ਦਿੱਤੀ ਚੀਨ ਨਾਲ ਰਿਸ਼ਤੇ ਤੋੜਨ ਦੀ ਧਮਕੀ
ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਟ ਮ੍ਰਿਤਕਾਂ ਦੀ ਗਿਣਤੀ ਤਿੰਨ ਲੱਖ ਦੇ ਨੇੜੇ ਪਹੁੰਚ ਗਈ ਹੈ।
ਲਾਈਵ ਕਵਰੇਜ
ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ
ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 43,99,550 ਮਾਮਲੇ ਆਏ ਹਨ ਤੇ 2,99,333 ਮੌਤਾਂ ਹੋਈਆਂ ਹਨ।
ਭਾਰਤ ਵਿੱਚ ਕੋਰੋਨਾਵਾਇਰਸ ਦੇ 78, 000 ਤੋਂ ਵੱਧ ਮਾਮਲੇ, ਹੁਣ ਤੱਕ 2549 ਮੌਤਾਂ ਹੋਈਆਂ ਹਨ।
ਪੰਜਾਬ ਵਿੱਚ ਮਾਮਲੇ 1930 ਤੋਂ ਵੱਧ ਹੋ ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ।
ਸੰਯੁਕਤ ਰਾਸ਼ਟਰ ਦੇ ਵਾਇਰਸ ਦੇ ਚੀਫ ਨੇ ਮੰਨਿਆ ਹੈ ਕਿ ਹੋ ਸਕਦਾ ਹੈ ਕਿ ਪੁਰਾਣੀ ਜ਼ਿੰਦਗੀ ਮੁੜ ਪਰਤੇ ਹੀ ਨਹੀਂ।
ਟਰੰਪ ਨੇ ਕੋਰੋਨਾਵਾਇਰਸ ਦੇ ਫੈਲਾਅ ਦੇ ਮੁੱਦੇ ’ਤੇ ਚੀਨ ਦੀ ਨਿਖੇਧੀ ਕਰਦਿਆਂ ਚੀਨ ਨਾਲ ਰਿਸ਼ਤੇ ਤੋੜਨ ਦੀ ਧਮਕੀ ਦਿੱਤੀ ਹੈ।
ਪਿਛਲੇ ਹਫ਼ਤੇ ਤਕਰੀਬਨ 30 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਭੱਤਾ ਲੈਣ ਲਈ ਦਾਅਵਾ ਕੀਤਾ ਹੈ।
ਅਮਰੀਕਾ ਦੇ ਟੌਪ ਵੈਕਸੀਨ ਡਾਕਟਰ, ਜਿਨ੍ਹਾਂ ਨੂੰ ਆਪਣੇ ਅਹੁਦੇ ਤੋਂ ਹਟਾਇਆ ਗਿਆ ਸੀ, ਨੇ ਮੰਨਿਆ ਹੈ ਕਿ ਅਮਰੀਕੀ ਸਰਕਾਰ ਇਸ ਮਹਾਂਮਾਰੀ ਲਈ ਤਿਆਰ ਨਹੀਂ ਸੀ।
ਫਰਾਂਸ ਨੇ ਕਿਹਾ ਹੈ ਕਿ ਉਸ ਨੂੰ ਇਹ ਬਿਲਕੁੱਲ ਵੀ ਪ੍ਰਵਾਨ ਨਹੀਂ ਹੈ ਕਿ ਜੇ ਦਵਾਈ ਬਣਾਉਣ ਵਾਲੀ ਕੰਪਨੀ ਸੈਨੋਫੀ ਕੋਰੋਨਾ ਦਾ ਟੀਕਾ ਬਣਾਉਣ ’ਤੇ ਅਮਰੀਕਾ ਨੂੰ ਤਰਜੀਹ ਦਿੰਦੀ ਹੈ।
ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ 50 ਲੱਖ ਰੇਹੜੀ-ਪਟੜੀ ਵਾਲਿਆਂ ਦੀ ਮਦਦ ਲਈ 5 ਹਜ਼ਾਰ ਕਰੋੜ ਦੀ ਤਜਵੀਜ਼ ਰੱਖੀ ਗਈ ਹੈ। ਹਰ ਇੱਕ ਨੂੰ 10 ਹਜ਼ਾਰ ਰੁਪਏ ਤੱਕ ਦੇ ਲੋਨ ਦੀ ਸਹੂਲਤ ਮਿਲੇਗੀ।
ਪੰਜਾਬ ਵਿੱਚ ਆਨਲਾਈਨ ਪੜ੍ਹਾਉਣ ਵਾਲੇ ਨਿੱਜੀ ਸਕੂਲ ਕੇਵਲ ਟਿਊਸ਼ਨ ਫੀਸ ਲੈ ਸਕਣਗੇ।

ਤਸਵੀਰ ਸਰੋਤ, Getty Images
ਟਰੰਪ ਨੇ ਮੁੜ ਦਿੱਤੀ ਚੀਨ ਨਾਲ ਰਿਸ਼ਤੇ ਤੋੜਨ ਦੀ ਧਮਕੀ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਮੁੜ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਚੀਨ ਦੀ ਨਿੰਦਾ ਕੀਤੀ ਹੈ ਅਤੇ ਉਸ ਨਾਲ ਸਾਰੇ ਰਿਸ਼ਤੇ ਤੋੜਨ ਦੀ ਧਮਕੀ ਦਿੱਤੀ ਹੈ।
ਰਾਸ਼ਟਰਪਤੀ ਟਰੰਪ ਨੇ ਫੌਕਸ ਬਿਜ਼ਨੇਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, “ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸਾਰੇ ਰਿਸ਼ਤੇ ਖ਼ਤਮ ਕਰ ਸਕਦੇ ਹਾਂ।”
ਟਰੰਪ ਨੇ ਮੁੜ ਖੁਦ ਹੀ ਪੁੱਛਿਆ, “ਜੇ ਅਜਿਹਾ ਹੋਇਆ, ਤਾਂ ਕੀ ਹੋਵੇਗਾ?” ਅਤੇ ਜਵਾਬ ਦਿੱਤਾ, “ਤੁਸੀਂ 500 ਅਰਬ ਡਾਲਰ ਬਚਾ ਲਓਗੇ, ਜੇ ਆਪਣੇ ਸਾਰੇ ਰਿਸ਼ਤੇ ਤੋੜ ਲਏ ਤਾਂ।”
ਟਰੰਪ ਦਾ ਇਸ਼ਾਰਾ ਚੀਨ ਦੇ ਨਾਲ ਦੁਵੱਲੇ ਵਪਾਰ ਵਿੱਚ ਅਮਰੀਕਾ ਦੇ ਵਿਸ਼ਾਲ ਘਾਟੇ ਵੱਲ ਸੀ।

ਤਸਵੀਰ ਸਰੋਤ, Reuters
ਪੰਜਾਬ 'ਚ ਆਨਲਾਈਨ ਪੜ੍ਹਾਈ ਕਰਵਾਉਣ ਵਾਲੇ ਨਿੱਜੀ ਸਕੂਲ ਕੇਵਲ ਟਿਊਸ਼ਨ ਫੀਸ ਲੈ ਸਕਣਗੇ
ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਲੌਕਡਾਊਨ ਦੌਰਾਨ ਨਿੱਜੀ ਸਕੂਲਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਮੁੱਖ ਬਿੰਦੂ ਇਸ ਪ੍ਰਕਾਰ ਹਨ:
ਆਨਲਾਈਨ ਪੜ੍ਹਾਈ ਕਰਵਾਉਣ ਵਾਲੇ ਨਿੱਜੀ ਸਕੂਲ ਕੇਵਲ ਟਿਊਸ਼ਨ ਫੀਸ ਲੈ ਸਕਣਗੇ।
ਸਕੂਲਾਂ ਨੂੰ ਲੌਕਡਾਊਨ ਦੌਰਾਨ ਟਰਾਂਸਪੋਰਟ, ਮੈਸ ਚਾਰਜ, ਬਿਲਡਿੰਗ ਚਾਰਜ, ਦਾਖਲਾ ਫ਼ੀਸ, ਵਰਦੀ ਦੇ ਖਰਚੇ ਜਾਂ ਕੋਈ ਹੋਰ ਵਾਧੂ ਫੀਸ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ।
ਸਕੂਲਾਂ ਨੂੰ ਅਕਾਦਮਿਕ ਸ਼ੈਸ਼ਨ 2020-21 ਲਈ ਫ਼ੀਸ ਵਿੱਚ ਵਾਧਾ ਨਾ ਕਰਨ ਲਈ ਕਿਹਾ ਹੈ।
ਕੋਈ ਵੀ ਸਕੂਲ ਮੁਲਾਜ਼ਮਾਂ ਦੀ ਛਾਂਟੀ ਜਾਂ ਤਨਖ਼ਾਹ ਵਿੱਚ ਕਟੌਤੀ ਨਹੀਂ ਕਰੇਗਾ।
ਟਿਊਸ਼ਨ ਫੀਸ ਦਾ ਸਮੇਂ ਸਿਰ ਭੁਗਤਾਨ ਨਾ ਕਰਨ ’ਤੇ ਬੱਚਿਆਂ ਨੂੰ ਨਾ ਕੱਢੇ ਜਾਣ ਦੀ ਸਲਾਹ ਦਿੱਤੀ ਗਈ ਹੈ।

ਤਸਵੀਰ ਸਰੋਤ, Govt. of Punjab
ਯੁਵਰਾਜ ਦੀ ਸਚਿਨ, ਰੋਹਿਤ ਤੇ ਹਰਭਜਨ ਨੂੰ ਚੁਣੌਤੀ
ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਕੋਰੋਨਾਵਾਇਰਸ ਦੌਰਾਨ ਘਰ ਰਹਿਣ ਦੇ ਸੰਕਲਪ ਨੂੰ ਦੁਹਰਾਉਂਦੇ ਹੋਏ ਬੱਲੇ ਨਾਲ ਕਰਤਬ ਕੀਤੇ। ਉਨ੍ਹਾਂ ਨੇ ਇਸ ਅਜਿਹਾ ਕਰਤਬ ਕਰਨ ਦੀ ਚੁਣੌਤੀ ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਤੇ ਹਰਭਜਨ ਸਿੰਘ ਨੂੰ ਦਿੱਤੀ ਹੈ।
ਯੁਵਰਾਜ ਨੇ ਕਿਹਾ ਸ਼ਾਇਦ ਇਹ ਸਚਿਨ ਤੇ ਰੋਹਿਤ ਲਈ ਸੌਖਾ ਹੋਵੇ ਪਰ ਹਰਭਜਨ ਲਈ ਇਹ ਸੌਖਾ ਨਹੀਂ ਹੋਣਾ। ਇਸ ਦੇ ਜਵਾਬ ਵਿੱਚ ਹਰਭਜਨ ਸਿੰਘ ਨੇ ਚੁਣੌਤੀ ਕਬੂਲ ਕਰਦਿਆਂ ਕਿਹਾ, ‘ਮੈਨੂੰ ਘੱਟ ਨਾ ਸਮਝੋ’
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕੋਰੋਨਾਵਾਇਰਸ: LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਦੇਸ-ਵਿਦੇਸ਼ਾਂ ਦੀ ਕੋਰੋਨਾਵਾਇਰਸ ਨੂੰ ਲੈ ਕੇ ਸਥਿਤੀ ਨੂੰ ਜਾਣਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਜ਼ਿੰਦਗੀ ਸ਼ਾਇਦ ਮੁੜ ਪੁਰਾਣੇ ਸਰੂਪ ਵਿੱਚ ਨਹੀਂ ਪਰਤ ਸਕਦੀ: ਸੰਯੁਕਤ ਰਾਸ਼ਟਰ ਦੇ ਵਾਇਰਸ ਮੁਖੀ
ਸੰਯੁਕਤ ਰਾਸ਼ਟਰ ਦੇ ਕੋਵਿਡ-19 ਪ੍ਰੋਜੈਕਟ ਦੇ ਮੁਖੀ ਨੇ ਕਿਹਾ ਹੈ ਕਿ ਜ਼ਿੰਦਗੀ ਉਸ ਰੂਪ ਵਿੱਚ ਮੁੜ ਨਹੀਂ ਪਰਤ ਸਕਦੀ ਜਿਸ ਤਰ੍ਹਾਂ ਪਹਿਲਾਂ ਸੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਸੀ ਕਿ ਕੋਰੋਨਾਵਾਇਰਸ ਸ਼ਾਇਦ ਕਦੇ ਵਾਪਸ ਨਾ ਜਾਵੇ।
ਡਾ. ਡੇਵਿਡ ਨਾਬਾਰੋ ਨੇ ਬੀਬੀਸੀ ਨਾਲ ਇੰਟਰਵਿਊ ਵਿੱਚ ਕਿਹਾ ਕਿ ਹੁਣ ਦੁਨੀਆਂ ਨੂੰ ਪਾਬੰਦੀਆਂ ਨਾਲ ਰਹਿਣ ਦੀ ਆਦਤ ਬਣਾਉਣੀ ਪਵੇਗੀ ਅਤੇ ਸ਼ਾਇਦ ਜ਼ਿੰਦਗੀ ਫਿਰ ਪੁਰਾਣੇ ਤਰੀਕੇ ਨਾਲ ਨਹੀਂ ਜੀਅ ਜਾ ਸਕਦੀ ਹੈ।
ਉਨ੍ਹਾਂ ਕਿਹਾ, “ਸਾਨੂੰ ਆਪਣੇ ਵਤੀਰੇ ਵਿੱਚ ਅਜਿਹੇ ਬਦਲਾਅ ਲਿਆਉਣੇ ਪੈਣਗੇ ਜਿਸ ਨਾਲ ਘੱਟ ਤੋਂ ਘੱਟ ਨੁਕਸਾਨ ਹੋਵੇ।”

ਤਸਵੀਰ ਸਰੋਤ, Getty Images
ਬਹਿਰੀਨ ਵਿੱਚ 10 ਹਜ਼ਾਰ ਬੰਗਲਾਦੇਸ਼ੀ ਨਾਗਰਿਕਾਂ ਦੀ ਨੌਕਰੀ ਗਈ
ਬਹਿਰੀਨ ਵਿੱਚ 10,000 ਬੰਗਲਾਦੇਸ਼ੀ ਨਾਗਰਿਕਾਂ ਦੀ ਨੌਕਰੀ ਚਲੀ ਗਈ ਹੈ।
ਬਹਿਰੀਨ ਵਿੱਚ ਲੇਬਰ ਟ੍ਰੈਕਿੰਗ ਅਥਾਰਟੀ (ਐਲਐਮਆਰਏ) ਨੇ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਲਗਭਗ 10,000 ਬੰਗਲਾਦੇਸ਼ੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ।
ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਬੰਗਲਾਦੇਸ਼ੀ ਦੂਤਘਰ ਦੇ ਰਾਜਦੂਤ ਡਾ. ਨਜ਼ਰੂਲ ਇਸਲਾਮ ਨਾਲ ਇੱਕ ਆਨਲਾਈਨ ਬੈਠਕ ਵਿੱਚ ਐਲਐਮਆਰਏ ਦੇ ਮੁਖੀ ਓਸਾਮਾ ਅਬਦੁੱਲਾ ਅਲ-ਅਬਸੀ ਨੇ ਕਿਹਾ, "ਦੋਵਾਂ ਦੇਸਾਂ ਦਰਮਿਆਨ ਅਸਥਾਈ ਮਜ਼ਦੂਰਾਂ ਨਾਲ ਸਬੰਧਤ ਜੋ ਮੌਜੂਦਾ ਸਮਝੌਤਾ ਹੈ, ਉਸ ਕਾਰਨ 15,000 ਬੰਗਲਾਦੇਸ਼ੀਆਂ ਨੂੰ ਨਵੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ।”
ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਐਲਐਮਆਰਏ ਨੇ ਇਹ ਵੀ ਕਿਹਾ ਹੈ ਕਿ ਬਹਿਰੀਨ ਵਿੱਚ 80% ਆਰਜ਼ੀ ਮਜਦੂਰ ਬੰਗਲਾਦੇਸ਼ ਦੇ ਹਨ। ਇਸ ਲਈ ਉਨ੍ਹਾਂ ਨੂੰ ਇਸ ਸਮਝੌਤੇ ਦਾ ਵੱਧ ਤੋਂ ਵੱਧ ਲਾਭ ਮਿਲੇਗਾ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਮਹਾਂਮਾਰੀ ਕਾਰਨ ਲਗਭਗ 10,000 ਬੰਗਲਾਦੇਸ਼ੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਪੰਜਾਬ 'ਚ ਦੁਕਾਨਾਂ ਹੁਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ
ਪੰਜਾਬ ਸਰਕਾਰ ਨੇ ਸੂਬੇ ਵਿੱਚ ਦੁਕਾਨਾਂ ਖੁੱਲ੍ਹਣ ਦੇ ਵਕਤ ਵਿੱਚ ਹੋਰ ਰਿਆਇਤ ਦੇਣ ਦਾ ਐਲਾਨ ਕੀਤਾ ਹੈ। ਹੁਣ ਪੰਜਾਬ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾਣਗੀਆਂ।
ਇਹ ਰਿਆਇਤ ਸ਼ੁੱਕਰਵਾਰ ਤੋਂ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਦੁਕਾਨਾਂ ਖੋਲ੍ਹਣ ਦਾ ਵਕਤ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸੀ।

ਤਸਵੀਰ ਸਰੋਤ, Getty Images
ਨਿਊਜ਼ੀਲੈਂਡ 'ਚ ਲੌਕਡਾਊਨ ਤੋਂ ਰਿਆਇਤ, ਹੇਅਰ ਡਰੈਸਰ ਦੀਆਂ ਦੁਕਾਨਾਂ 'ਤੇ ਲੰਬੀਆਂ ਕਤਾਰਾਂ ਲਗੀਆਂ
ਨਿਊਜ਼ੀਲੈਂਡ ਵਿੱਚ ਵੀਰਵਾਰ ਨੂੰ ਹਜ਼ਾਰਾਂ ਵਪਾਰ ਖੋਲ੍ਹ ਦਿੱਤੇ ਗਏ ਹਨ। ਕਈ ਹੇਅਰ ਡਰੈਸਰਜ਼ ਦੀਆਂ ਦੁਕਾਨਾਂ ਵਿੱਚ ਦੇਰ ਰਾਤ ਤੋਂ ਲੰਬੀਆਂ ਕਤਾਰਾਂ ਲਗ ਗਈਆਂ ਸਨ।
ਦੁਕਾਨਾਂ, ਕੈਫੇ ਤੇ ਪਾਰਕ ਪੂਰੇ ਦੇਸ ਵਿੱਚ ਖੁੱਲ੍ਹੇ ਹਨ।
ਨਿਊਜ਼ੀਲੈਂਡ ਵਿੱਚ ਬੀਤੇ ਤਿੰਨ ਦਿਨਾਂ ਤੋ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਤਸਵੀਰ ਸਰੋਤ, AFP

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਅਮਰੀਕਾ ਨੂੰ ਤਰਜੀਹ ਦੇਣ 'ਤੇ ਫਰਾਂਸ ਨੂੰ ਇਤਰਾਜ਼
ਫਰਾਂਸ ਦੇ ਉਪ ਵਿੱਤ ਮੰਤਰੀ ਅਗਨੇਸ ਪਨੀਅਰ ਰੁਨੇਸ਼ੇਅਰ ਨੇ ਕਿਹਾ ਹੈ ਕਿ ਇਹ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਵਿਡ ਦੀ ਦਵਾਈ ਜੇ ਫਰਾਂਸ ਦੀ ਇੱਕ ਕੰਪਨੀ ਬਣਾਉਂਦੀ ਹੈ ਤਾਂ ਉਹ ਅਮਰੀਕਾ ਨੂੰ ਤਰਜੀਹ ਦੇਵੇ।
ਫਰਾਂਸ ਦੀ ਸੈਨੋਫਾਈ ਕੰਪਨੀ ਕੋਵਿਡ-19 ਦੀ ਦਵਾਈ ਬਣਾਉਣ ਵੱਲ ਕੰਮ ਕਰ ਰਹੀ ਹੈ। ਉਸ ਦੇ ਸੀਏਓ ਨੇ ਕਿਹਾ ਸੀ ਕਿ ਅਮਰੀਕਾ ਨੂੰ ਉਸ ਟੀਕੇ ਦਾ ਸਭ ਤੋਂ ਵੱਡਾ ਆਡਰ ਲੈਣ ਦਾ ਹੱਕ ਹੈ ਕਿਉਂਕਿ ਉਨ੍ਹਾਂ ਨੇ ਰਿਸਕ ਵਿੱਚ ਵੱਡਾ ਨਿਵੇਸ਼ ਕੀਤਾ ਹੈ।
ਰੁਨੇਸ਼ੇਅਰ ਨੇ ਕਿਹਾ, “ਇਹ ਸਾਨੂੰ ਬਿਲਕੁੱਲ ਬਰਦਾਸ਼ਤ ਨਹੀਂ ਹੈ ਕਿ ਨਿਵੇਸ਼ ਕਰਕੇ ਕਿਸੇ ਇੱਕ ਦੇਸ ਨੂੰ ਤਰਜੀਹ ਦਿੱਤੀ ਜਾਵੇ।”

ਤਸਵੀਰ ਸਰੋਤ, Getty Images
ਸ਼੍ਰਮਿਕ ਸਪੈਸ਼ਲ ਟਰੇਨਾਂ ਰਾਹੀਂ 10 ਲੱਖ ਮਜ਼ਦੂਰ ਘਰ ਪਹੁੰਚਾਏ
ਇੱਕ ਮਈ ਤੋਂ ਭਾਰਤੀ ਰੇਲ ਨੇ 800 ਸ਼੍ਰਮਿਕ ਸਪੈਸ਼ਲ ਟਰੇਨਾਂ ਰਾਹੀਂ ਹੁਣ ਤੱਕ 10 ਲੱਖ ਮਜ਼ਦੂਰਾਂ ਨੂੰ ਪਰਿਵਾਰ ਸਣੇ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਦਾਅਵਾ ਕੀਤਾ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪਰਵਾਸੀ ਮਜ਼ਦੂਰ ਜਾਂ ਸ਼ਹਿਰੀ ਗਰੀਬ ਲਈ ਅਫੋਰਡੇਬਲ ਰੈਂਟਲ ਸਕੀਮ ਲਿਆਵਾਂਗੇ- ਨਿਰਮਲਾ ਸੀਤਾਰਮਨ
ਮਜ਼ਦੂਰਾਂ ਲਈ ਕੁੱਝ ਹੋਰ ਐਲਾਨ-
- ਅਗਲੇ ਦੋ ਮਹੀਨਿਆਂ ਲਈ ਸਾਰੇ ਮਜ਼ਦੂਰਾਂ ਨੂੰ ਮੁਫ਼ਤ ਚੌਲ ਤੇ ਕਣਕ ਮਿਲੇਗੀ
- 8 ਕਰੋੜ ਪਰਵਾਸੀ ਹਨ ਜਿਨ੍ਹਾਂ ਨੂੰ ਫਾਇਦਾ ਹੋਵੇਗਾ। ਕੇਂਦਰ ਵੱਲੋਂ ਇਸ ਲਈ 3500 ਕਰੋੜ ਖਰਚੇ ਜਾਣਗੇ।
- ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਯੋਜਨਾ ਲਿਆਵਾਂਗੇ। ਦੇਸ ਦੇ ਕਿਸੇ ਵੀ ਕੋਨੇ ਵਿੱਚ ਰਾਸ਼ਨ ਲੈ ਸਕਦੇ ਹੋ।
- ਪਰਵਾਸੀ ਮਜ਼ਦੂਰ ਜਾਂ ਸ਼ਹਿਰੀ ਗਰੀਬ ਲਈ ਅਫੋਰਡੇਬਲ ਰੈਂਟਲ ਸਕੀਮ ਲਿਆਵਾਂਗੇ।
- ਨਿੱਜੀ ਕੰਪਨੀਆਂ ਵੱਲੋਂ ਆਪਣੀ ਜਮੀਨ 'ਤੇ ਹੀ ਸਸਤੇ ਕਿਰਾਏ ਦੇ ਮਕਾਨ ਬਣਾਉਣ ਦੀ ਯੋਜਨਾ ਹੋਵੇਗੀ।
- ਕੇਂਦਰ ਸਰਕਾਰ ਵੀ ਮਜ਼ਦੂਰਾਂ ਲਈ ਅਫੋਰਡੇਬਲ ਰੈਂਟਲ ਸਕੀਮ ਤਹਿਤ ਮਕਾਨ ਬਣਾਵੇਗੀ।

ਤਸਵੀਰ ਸਰੋਤ, ANI
ਤਸਵੀਰ ਕੈਪਸ਼ਨ, ਪਰਵਾਸੀ ਮਜ਼ਦੂਰ ਜਾਂ ਸ਼ਹਿਰੀ ਗਰੀਬ ਲਈ ਅਫੋਰਡੇਬਲ ਰੈਂਟਲ ਸਕੀਮ ਲਿਆਵਾਂਗੇ- ਨਿਰਮਲਾ ਸੀਤਾਰਮਨ ਪਰਵਾਸੀ ਮਜ਼ਦੂਰਾਂ ਬਾਰੇ ਖਜ਼ਾਨਾ ਮੰਤਰੀ ਨੇ ਕੀ ਕਿਹਾ
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਖੇਤੀਬਾੜੀ ਸੈਕਟਰ ਲਈ 86,000 ਕਰੋੜ ਰੁਪਏ ਦੀ ਰਾਸ਼ੀ ਦੇ 63 ਲੱਖ ਕਰਜ਼ੇ ਮਨਜ਼ੂਰ ਕੀਤੇ ਗਏ ਹਨ।
ਮਾਰਚ-ਅਪ੍ਰੈਲ ਦਾ ਮਹੀਨਾ ਖੇਤੀ ਅਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ, ਇਸ ਲਈ ਸਰਕਾਰ ਨੇ ਇਹ ਫੈਸਲਾ ਲਿਆ।”
“ਇਨ੍ਹੀ ਦਿਨੀ ਪਰਵਾਸੀ ਮਜ਼ਦੂਰਾਂ ਅਤੇ ਸ਼ਹਿਰੀ ਗਰੀਬਾਂ ਬਾਰੇ ਕਾਫ਼ੀ ਚਰਚਾ ਹੋਈ ਹੈ। ਮੋਦੀ ਸਰਕਾਰ ਨੇ ਸ਼ਹਿਰੀ ਗਰੀਬਾਂ ਨੂੰ 11 ਹਜ਼ਾਰ ਕਰੋੜ ਦੀ ਸਹਾਇਤਾ ਦਿੱਤੀ ਹੈ।
ਇਹ ਸਹਾਇਤਾ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਦੁਆਰਾ ਦਿੱਤੀ ਗਈ ਹੈ।”
ਉਨ੍ਹਾਂ ਕਿਹਾ, “ਪਰਵਾਸੀ ਮਜ਼ਦੂਰ ਜੋ ਆਪਣੇ ਸੂਬਿਆਂ ਵਿੱਚ ਵਾਪਸ ਚਲੇ ਗਏ ਹਨ, ਲਈ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ।
ਵਾਪਸ ਪਰਤੇ ਮਜ਼ਦੂਰਾਂ ਵਿੱਚੋਂ 40-50% ਨੇ ਮਨਰੇਗਾ ਵਿੱਚ ਕੰਮ ਕਰਨ ਲਈ ਰਜਿਸਟਰ ਕੀਤਾ ਹੈ ਜੋ ਕਿ ਪਿਛਲੇ ਸਾਲ ਮਈ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਦਿਹਾੜੀ 182 ਰੁਪਏ ਪ੍ਰਤੀ ਦਿਨ ਤੋਂ ਵਧਾ ਕੇ 202 ਰੁਪਏ ਪ੍ਰਤੀ ਦਿਨ ਕਰ ਦਿੱਤੀ ਗਈ ਹੈ।”

ਤਸਵੀਰ ਸਰੋਤ, Getty Images
ਪੂਰੇ ਦੇਸ ਵਿੱਚ ਘੱਟੋ-ਘੱਟ ਮਜ਼ਦੂਰੀ ਤੈਅ ਹੋਵੇਗੀ- ਨਿਰਮਲਾ ਸੀਤਾਰਮਨ
ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਮਜ਼ਦੂਰਾਂ ਲਈ ਦਿਹਾੜੀ ਤੈਅ ਕਰਨ ਦਾ ਦਾਅਵਾ ਕੀਤਾ।
- ਅਸੀਂ ਪੂਰੇ ਦੇਸ ਵਿੱਚ ਘੱਟੋ-ਘੱਟ ਮਜ਼ਦੂਰੀ ਤੈਅ ਕਰਾਂਗੇ। ਨਿਯਮ ਸੌਖੇ ਕੀਤੇ ਜਾਣਗੇ।
- ਸਾਰੇ ਮਜ਼ਦੂਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।
- ਸਾਲ ਵਿੱਚ ਇੱਕ ਵਾਰ ਹੈਲਥ ਚੈੱਕਅਪ ਜ਼ਰੂਰੀ ਹੋਵੇਗਾ।
- ਖਤਰਨਾਕ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਲਈ ਸੇਫਟੀ ਕੋਡ ਲਿਆਂਦਾ ਜਾਵੇਗਾ।
- ਸੋਸ਼ਲ ਸੈਕਿਊਰਿਟੀ ਸਕੀਮ ਮਜ਼ਦੂਰਾਂ ਜਾਂ ਕਾਮਿਆਂ ਲਈ ਹੋਵੇਗਾ
- ਜੇ ਔਰਤਾਂ ਨੂੰ ਰਾਤ ਨੂੰ ਕੰਮ ਕਰਨਾ ਪਏਗਾ ਤਾਂ ਸੁਰੱਖਿਆ ਦੇ ਨਿਯਮ ਲਾਗੂ ਕੀਤੇ ਜਾਣਗੇ।
ਏਅਰ ਇੰਡੀਆ ਵਿੱਚ ਅੱਜ ਤੋਂ ਟਿਕਟਾਂ ਦੀ ਬੁਕਿੰਗ ਸ਼ੁਰੂ
ਭਾਰਤ ਦੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੇ ਟਵੀਟ ਕੀਤਾ ਹੈ, "ਭਾਰਤ ਤੋਂ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਫਰਾਂਸ, ਸਿੰਗਾਪੁਰ ਅਤੇ ਜਰਮਨੀ ਲਈ ਉਡਾਣਾਂ ਦੀ ਬੁਕਿੰਗ 14 ਮਈ 2020 ਵੀਰਵਾਰ ਨੂੰ ਸ਼ਾਮ 5 ਵਜੇ ਸ਼ੁਰੂ ਹੋਵੇਗੀ।"
ਏਅਰ ਇੰਡੀਆ ਦੇ ਅਨੁਸਾਰ ਟਿਕਟਾਂ ਦੀ ਬੁਕਿੰਗ ਕੰਪਨੀ ਦੀ ਵੈੱਬਸਾਈਟ ਤੋਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਏਅਰ ਇੰਡੀਆ ਨੇ ਦੱਸਿਆ ਹੈ ਕਿ ਫਸੇ ਹੋਏ ਭਾਰਤੀਆਂ ਨੂੰ ਵਿਦੇਸ਼ ਵਾਪਸ ਲਿਆਉਣ ਲਈ ਦੂਜੇ ਪੜਾਅ ਵਿੱਚ 16 ਮਈ ਤੋਂ 32 ਦੇਸਾਂ ਨੂੰ ਉਡਾਣਾਂ ਭੇਜੀਆਂ ਜਾਣਗੀਆਂ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਲਈ ਖਜ਼ਾਨਾ ਮੰਤਰੀ ਦੇ ਐਲਾਨ
ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਦੂਜੇ ਦਿਨ ਐਲਾਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਗੱਲ ਕੀਤੀ।
ਅੱਜ ਦਾ ਐਲਾਨ ਪਰਵਾਸੀਆਂ, ਮਜ਼ਦੂਰਾਂ, ਰੇਹੜੀ-ਪਟੜੀ ਵਾਲਿਆਂ, ਕਿਸਾਨਾਂ ਤੇ ਕਬੀਲਾਈ ਲਈ ਹੈ।
ਪਰਵਾਸੀ ਮਜ਼ਦੂਰਾਂ ਦੇ ਰਹਿਣ ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧ ਲਈ 11,000 ਕਰੋੜ ਸੂਬਾ ਸਰਕਾਰਾਂ ਨੂੰ ਦਿੱਤੇ ਗਏ ਹਨ।
ਜਨ ਧਨ ਖਾਤੇ ਰਾਹੀਂ ਗਰੀਬਾਂ ਦੇ ਖਾਤਿਆਂ ਵਿੱਚ ਪੈਸੇ ਭੇਜੇ ਗਏ ਸਨ।
ਗਰੀਬਾਂ ਦੀ ਮਦਦ ਕਿਵੇਂ ਕੀਤੀ ਜਾਵੇ, ਅਸੀਂ ਅੱਜ ਤੁਹਾਡੇ ਸਾਹਮਣੇ ਆ ਚੁੱਕੇ ਹਾਂ। ਕੱਲ੍ਹ ਐਮਐਸਐਮਈ ਸੈਕਟਰ ਦੀ ਸਹਾਇਤਾ ਕੀਤੀ ਗਈ ਸੀ, ਜੋ ਗਰੀਬਾਂ ਦੀ ਵੀ ਸਹਾਇਤਾ ਕਰੇਗੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਆਰਥਿਕ ਪੈਕੇਜ ਮਜ਼ਦੂਰਾਂ, ਕਿਸਾਨਾਂ ਲਈ ਹੈ, ਜੋ ਦੇਸ਼ ਵਾਸੀਆਂ ਲਈ ਸਖਤ ਮਿਹਨਤ ਕਰਦੇ ਹਨ।
ਅਸੀਂ ਸੂਬਿਆਂ ਅੰਦਰ ਘੱਟੋ-ਘੱਟ ਮਜ਼ਦੂਰੀ ਵਿੱਚ ਫਰਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਸਾਰੇ ਮੁਲਾਜ਼ਮਾਂ ਲਈ ਸਲਾਨਾ ਸਿਹਤ ਚੈੱਕਅਪ ਜ਼ਰੂਰੀ ਕਰਨ ਦੀ ਤਜਵੀਜ ਵੀ ਕੀਤੀ ਗਈ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਦੂਜੇ ਐਲਾਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਗੱਲ ਕੀਤੀ। ਕੋਰੋਨਾਵਾਇਰਸ ਸਬੰਧੀ ਯੂਰਪ ਦੇ ਕੀ ਹਨ ਹਾਲਾਤ
- ਯੂਰਪ ਵਿੱਚ ਲੌਕਡਾਊਨ ਕਾਰਨ ਬੱਚੇ ਘਰਾਂ ਵਿੱਚ ਹੀ ਹਨ ਪਰ ਫਿਨਲੈਂਡ ਵਿੱਚ ਸਕੂਲ ਦੁਬਾਰਾ ਖੁੱਲ੍ਹ ਗਏ ਹਨ। ਫਿਨਲੈਂਡ ਦੀ ਅਧਿਆਪਕ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਾਇਦ ਇਹ ਸਟਾਫ ਜਾਂ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਾ ਹੋਵੇ।
- ਫਰਾਂਸ ਦੇ ਉਪ ਵਿੱਤ ਮੰਤਰੀ ਐਗਨੀਸ ਪਨੀਅਰ ਦਾ ਕਹਿਣਾ ਹੈ ਕਿ ਫਰਾਂਸ ਦੀ ਵੱਡੀ ਫਾਰਮਾਸਿਊਟੀਕਲ ਕੰਪਨੀ ਸਨੋਫੀ ਜੇ ਕੋਵਿਡ -19 ਟੀਕਾ ਵਿਕਸਤ ਕਰ ਲੈਂਦੀ ਹੈ ਤਾਂ ਅਮਰੀਕਾ ਨੂੰ ਪਹਿਲ ਦੇਣਾ ਮਨਜ਼ੂਰ ਨਹੀਂ ਹੋਵੇਗਾ।
- ਇਸ ਤੋਂ ਪਹਿਲਾਂ ਸਨੋਫੀ ਦੇ ਸੀਈਓ ਪੌਲ ਹਡਸਨ ਨੇ ਕਿਹਾ ਸੀ, "ਅਮਰੀਕੀ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਪਹਿਲਾਂ ਹੀ ਸਭ ਤੋਂ ਵੱਡਾ ਆਰਡਰ ਦੇਵੇ ਕਿਉਂਕਿ ਉਸ ਨੇ ਨਿਵੇਸ਼ ਕਰਨ ਦਾ ਖਤਰਾ ਲਿਆ ਹੈ।"
- ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਹਰਾ ਨਮੂਨੀਆ ਹੈ ਅਤੇ ਕੋਵਿਡ -19 ਇਨਫੈਕਸ਼ਨ ਦਾ ਗੰਭੀਰ ਵੇਰਵਾ ਦਿੱਤਾ ਹੈ।
- ਦਮਿਤਰੀ ਅਤੇ ਉਨ੍ਹਾਂ ਦੀ ਪਤਨੀ ਹਸਪਤਾਲ ਵਿੱਚ ਹਨ। ਪੈਸਕੋਵ ਨੇ ਵਾਇਰਸ ਨੂੰ “ਲਗਾਤਾਰ ਖੂਨ ਚੂਸਨ ਵਾਲਾ” ਕਿਹਾ।
- ਜਰਮਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 933 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।
- ਜਰਮਨੀ ਵਿੱਚ ਕੁੱਲ ਪੌਜ਼ਿਟਿਵ ਮਾਮਲੇ 172,239 ਹੋ ਗਏ ਹਨ। ਰੌਬਰਟ ਕੋਚ ਇੰਸਟੀਚਿਊਟ ਦਾ ਕਹਿਣਾ ਹੈ ਕਿ 89 ਹੋਰ ਲੋਕਾਂ ਦੀ ਮੌਤ ਹੋ ਗਈ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਫਿਨਲੈਂਡ ਵਿੱਚ ਸਕੂਲ ਦੁਬਾਰਾ ਖੁੱਲ੍ਹ ਗਏ ਹਨ 
ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਫਿਨਲੈਂਡ ਵਿੱਚ ਅਧਿਆਪਕ ਬੱਚਿਆਂ ਨੂੰ ਸੋਸ਼ਲ ਡਿਸਟੈਂਸਿੰਗ ਲਈ ਕਹਿ ਰਹੇ ਹਨ ਯੂਐੱਨ ਨੇ ਮਹਾਂਮਾਰੀ ਕਾਰਨ ਮਾਨਸਿਕ ਸਿਹਤ ਵਿਗੜਨ ਦੀ ਚੇਤਾਵਨੀ ਦਿੱਤੀ
ਯੂਐੱਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਮਨੋਵਿਗਿਆਨਕ ਤਣਾਅ ਵਧ ਰਿਹਾ ਹੈ।
ਬਹੁਤ ਸਾਰੇ ਦੇਸਾਂ ਵਿੱਚ ਮਾਨਸਿਕ ਸਿਹਤ ਸਬੰਧੀ ਲੰਮੇ ਸਮੇਂ ਤੱਕ ਕੋਈ ਧਿਆਨ ਨਾ ਦੇਣ ਕਾਰਨ ਅਜਿਹਾ ਹੋਇਆ ਹੈ।
ਫਰੰਟਲਾਈਨ ਵਰਕਰਾਂ ਤੋਂ ਲੈ ਕੇ ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ, ਘਰਾਂ ਤੋਂ ਸਕੂਲ ਲਈ ਸੰਘਰਸ਼ ਕਰ ਰਹੇ ਪਰਿਵਾਰਾਂ ਤੱਕ, ਇਕੱਲੇਪਣ ਅਤੇ ਚਿੰਤਾ ਨਾਲ ਜੂਝ ਰਹੇ ਬਜ਼ੁਰਗਾਂ ਤੱਕ ਮਹਾਂਮਾਰੀ ਬਹੁਤ ਸਾਰੇ ਲੋਕਾਂ ਦੀ ਮਾਨਸਿਕ ਸਿਹਤ 'ਤੇ ਗੰਭੀਰ ਅਸਰ ਪਾ ਰਹੀ ਹੈ।
ਵੀਰਵਾਰ ਨੂੰ ਜਾਰੀ ਇੱਕ ਨੀਤੀ ਵਿੱਚ ਯੂਐੱਨ ਨੇ ਦੇਸਾਂ ਨੂੰ ਅਪੀਲ ਕੀਤੀ ਹੈ ਕਿ ਮਹਾਂਮਾਰੀ ਰਿਸਪੋਂਸ ਯੋਜਨਾਵਾਂ ਵਿੱਚ ਮਾਨਸਿਕ ਸਿਹਤ ਅਤੇ ਮਨੋਵਿਗਿਆਨਿਕ ਮਦਦ ਨੂੰ ਸ਼ਾਮਲ ਕੀਤਾ ਜਾਵੇ।
ਯੂਐੱਨ ਮੁਤਾਬਕ ਚੰਗੀ ਮਾਨਸਿਕ ਸਿਹਤ ਇੱਕ ਕਾਰਜਸ਼ੀਲ ਸਮਾਜ ਲਈ ਮਹੱਤਵਪੂਰਨ ਹੈ।

ਤਸਵੀਰ ਸਰੋਤ, Science Photo Library
ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਯੂਐੱਨ ਨੇ ਮਾਨਸਿਕ ਸਿਹਤ 'ਤੇ ਪ੍ਰਗਟਾਈ ਚਿੰਤਾ ਕੋਰੋਨਾਵਾਇਰਸ ਲੈਬ ਚੋਂ ਪੈਦਾ ਹੋਇਆ-ਨਿਤਿਨ ਗਡਕਰੀ
ਕੋਰੋਨਾਵਾਇਰਸ ਇੱਕ ਲੈਬ ਵਿੱਚ ਪੈਦਾ ਹੋਇਆ ਹੈ, ਇਹ ਦਾਅਵਾ ਦੁਨੀਆਂ ਦੇ ਕੁਝ ਆਗੂ ਕਹਿੰਦੇ ਰਹੇ ਹਨ।
ਇਸ ਵਿੱਚ ਹੁਣ ਨਾਮ ਜੁੜ ਗਿਆ ਹੈ ਭਾਰਤ ਦੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ।
ਗਡਕਰੀ ਨੇ ਨਿਊਜ਼ ਚੈਨਲ ਐਨਡੀਟੀਵੀ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ, "ਇਹ ਕੁਦਰਤੀ ਵਾਇਰਸ ਨਹੀਂ ਹੈ, ਇਹ ਇੱਕ ਨਕਲੀ ਵਾਇਰਸ ਹੈ ... ਇਹ ਵਾਇਰਸ ਇੱਕ ਲੈਬੋਰੇਟਰੀ ਤੋਂ ਆਇਆ ਹੈ।"
ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਕਿਹਾ ਸੀ ਕਿ ਇਹ ਵਾਇਰਸ ਚੀਨ ਦੇ ਵੂਹਾਨ ਸ਼ਹਿਰ ਵਿੱਚ ਇੱਕ ਲੈਬ ਤੋਂ ਆਇਆ ਹੈ।
ਪਰ ਚੀਨ ਨੇ ਉਨ੍ਹਾਂ ਦੇ ਇਲਜ਼ਾਮ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ।
ਹੁਣ ਤੱਕ ਵਿਗਿਆਨਕ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਵਾਇਰਸ ਜਾਨਵਰਾਂ ਤੋਂ ਆਇਆ ਹੈ ਅਤੇ ਇਸ ਨੂੰ ਮਨੁੱਖਾਂ ਨੇ ਨਹੀਂ ਬਣਾਇਆ।
ਬੀਬੀਸੀ ਦੇ ਵਿਗਿਆਨ ਸੰਪਾਦਕ ਪੌਲ ਰਿੰਕਨ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਸਾਰਸ-ਕੋਵ -2 ਵਾਇਰਸ ਦਾ ਸਰੋਤ ਵੂਹਾਨ ਦਾ ਕੋਈ ਰਿਸਰਚ ਇੰਸਟੀਚਿਊਟ ਹੈ।
ਕੋਰੋਨਾਵਾਇਰਸ ਬਾਰੇ ਜੀਨੋਮ ਦੇ ਮਾਰਚ ਵਿੱਚ ਛਪੇ ਇੱਕ ਅਮਰੀਕੀ ਅਧਿਐਨ ਵਿੱਚ ਵੀ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਸੀ ਕਿ ਵਾਇਰਸ ਤਿਆਰ ਕੀਤਾ ਗਿਆ ਸੀ।

ਤਸਵੀਰ ਸਰੋਤ, Nitin Gadkari/Twitter
ਤਸਵੀਰ ਕੈਪਸ਼ਨ, ਨਿਤਿਨ ਗਡਕਰੀ ਨੇ ਕੋਰੋਨਾਵਾਇਰਸ ਇੱਕ ਲੈਬ ਤੋਂ ਆਉਣ ਦਾ ਦਾਅਵਾ ਕੀਤਾ
