ਕੋਰੋਨਾਵਾਇਰਸ ਅਪਡੇਟ: ਪੀਐੱਮ ਕੇਅਰ ਫੰਡ ਤੋਂ ਪਰਵਾਸੀ ਮਜ਼ਦੂਰਾਂ ਲਈ 1000 ਕਰੋੜ ਰੁਪਏ; ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ, ਪੰਜਾਬ ਵਿੱਚ ਮੌਤ ਦੀ ਦਰ ਦੇਸ ਦੇ ਮੁਕਾਬਲੇ ਘੱਟ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 42 ਲੱਖ ਪਾਰ ਕਰ ਚੁੱਕੇ ਹਨ ਤੇ 2.87 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਲਾਈਵ ਕਵਰੇਜ
ਕੋਰੋਨਾਵਾਇਰਸ: ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ
- ਦੁਨੀਆਂ ਭਰ ਵਿੱਚਕੋਰੋਨਾਵਇਰਸ ਦੇ ਪੌਜ਼ਿਟਿਵ ਮਾਮਲੇ 42 ਲੱਖ 81 ਹਜ਼ਾਰ ਤੋਂ ਵੱਧ, 2 ਲੱਖ 92 ਹਜ਼ਾਰ ਤੋਂ ਵੱਧ ਮੌਤਾਂ
- ਮੌਤਾਂ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਯੂਕੇ ਹੈ, ਇਟਲੀ ਨਾਲੋਂ ਵੀ ਵੱਧ ਮੌਤਾਂ ਉੱਥੇ ਹੋਈਆਂ ਹਨ।
- ਯੂਕੇ ਵਿੱਚ ਲੌਕਡਾਊਨ ਦੌਰਾਨ ਰਿਆਇਤਾਂ, ਜੋ ਘਰੋਂ ਕੰਮ ਨਹੀਂ ਕਰ ਸਕਦੇ ਉਹ ਕੰਮ ’ਤੇ ਜਾ ਸਕਦੇ ਹਨ
- ਰੈਮਡੈਸੇਵੀਅਰ ਦਵਾਈ ਲਈ ਭਾਰਤ ਅਤੇ ਪਾਕਿਸਤਾਨ ਦੀਆਂ 5 ਕੰਪਨੀਆਂ ਨਾਲ ਦਵਾਈ ਬਣਾਉਣ ਵਾਲੀ ਕੰਪਨੀ ਨੇ ਸਮਝੌਤੇ ਕੀਤੇ ਹਨ
- 2008 ਤੋਂ ਬਾਅਦ ਯੂਕੇ ਦੇ ਅਰਥਚਾਰੇ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ, ਪਹਿਲੀ ਤਿਮਾਹੀ ਵਿੱਚ ਅਰਥਚਾਰੇ ਵਿੱਚ 2% ਦੀ ਗਿਰਾਵਟ ਦਰਜ ਕੀਤੀ ਗਈ ਹੈ।
- ਯੂਕੇ ਦੇ ਚਾਂਸਲਰ ਨੇ ਕਿਹਾ ਹੈ ਕਿ ਇਹ ਕਾਫੀ ਹੱਦ ਤੱਕ ਸੰਭਵ ਹੈ ਕਿ ਯੂਕੇ ਇੱਕ ਭਾਰੀ ਮੰਦੀ ਦੇ ਦੌਰ ਤੋਂ ਲੰਘ ਰਿਹਾ ਹੈ।
- ਸੋਮਵਾਰ ਤੋਂ ਪੋਲੈਂਡ ਵਿੱਚ ਮਾਮਲੇ ਵਧਣ ਦੇ ਬਾਵਜੂਦ ਹੇਅਰ ਸਲੂਨ ਤੇ ਰੈਸਟੋਰੈਂਟ ਖੁੱਲ੍ਹਣਗੇ
- ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਨੇ ਕਿਹਾ ਹੈ ਕਿ ਜਰਮਨੀ ਨੂੰ ਲੌਕਡਾਊਨ ਖੋਲ੍ਹਣ ਵਿੱਚ ਕਾਹਲੀ ਨਹੀਂ ਕਰਨੀ ਚਾਹੀਦੀ ਹੈ, ਨਹੀਂ ਤਾਂ ਜੋ ਕਾਮਯਾਬੀ ਵਾਇਰਸ ਦਾ ਅਸਰ ਘੱਟ ਕਰਨ ਵਿੱਚ ਹਾਸਲ ਹੋਈ ਹੈ, ਉਹ ਬੇਕਾਰ ਜਾਵੇਗੀ
- ਟਵਿੱਟਰਦੇ ਮੁਲਾਜ਼ਮ ‘ਸਦਾ ਲਈ’ ਘਰੋਂ ਕੰਮ ਕਰ ਸਕਣਗੇ, ਕਰੀਬ 5000 ਮੁਲਾਜ਼ਮ ਮਾਰਚ ਮਹੀਨੇ ਤੋਂ ਹੀ ਦਫ਼ਤਰ ਨਹੀਂ ਆ ਰਹੇ ਹਨ
- ਕੱਲ੍ਹ ਤੋਂ 31 ਮਾਰਚ 2020 ਤੱਕ ਟੀਡੀਐਸ ਦਰਾਂ ਵਿੱਚ 25 ਫੀਸਦ ਦੀ ਕਟੌਤੀ ਕਰ ਦਿੱਤੀ ਗਈ ਹੈ।
- ਇਨਕਮ ਟੈਕਸ ਰਿਟਰਨ ਦੀ ਤਰੀਕ 31 ਜੁਲਾਈ, 2020 ਅਤੇ 31 ਅਕਤੂਬਰ 2020 ਤੋਂ ਵਧਾ ਕੇ 30 ਨਵੰਬਰ 2020 ਤੱਕ ਕਰ ਦਿੱਤਾ ਗਿਆ ਹੈ।
- ਮਿਸ਼ਨ ਵੰਦੇ ਭਾਰਤ ਦੇ ਦੂਜੇ ਗੇੜ ਵਿੱਚ 30,000 ਭਾਰਤੀ ਵਾਪਸ ਲਿਆਂਦੇ ਜਾਣਗੇ, ਹੁਣ ਤੱਕ 8500 ਭਾਰਤੀ ਵਾਪਸ ਲਿਆਂਦੇ-ਹਰਦੀਪ ਸਿੰਘ ਪੁਰੀ
- ਪੰਜਾਬ ਵਿੱਚ ਹੁਣ ਤੱਕ 41, 849 ਲੋਕਾਂ ਦੇ ਕੋਰੋਨਾਵਾਇਰਸ ਟੈਸਟ ਹੋਏ
- ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਹੀ ਕੇਸ ਆਏ ਹਨ। ਪੰਜਾਬ ਵਿੱਚ ਮੌਤਾਂ ਦੀ ਦਰ ਦੇਸ ਨਾਲੋਂ ਘੱਟ ਹੈ, ਇਹ 8.75 ਫੀਸਦ ਹੈ।
- ਡਾ. ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਵਿੱਚ ਇੱਕਦਮ ਨਵੇਂ ਮਾਮਲੇ ਆਉਣ ਕਾਰਨ ਰਿਕਰਵਰੀ ਰੇਟ ਘਟਿਆ ਹੈ, ਇਹ 8.9 ਫੀਸਦ ਹੈ।

ਤਸਵੀਰ ਸਰੋਤ, EPA
ਕੋਰੋਨਾਵਾਇਰਸ: ਪੰਜਾਬ ਵਿੱਚ ਰਿਕਵਰੀ ਰੇਟ ਘੱਟ ਹੋਣ ਦਾ ਕਾਰਨ ਸਿਹਤ ਮੰਤਰੀ ਨੇ ਦੱਸਿਆ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਪੰਜਾਬ ਦੇ ਹਾਲਾਤ ਤੇ ਬੋਲਦਿਆਂ ਕਿਹਾ ਕਿ ਬਾਹਰ ਤੋਂ ਆਏ ਲੋਕਾਂ ਕਾਰਨ ਪੰਜਾਬ ਵਿਚ ਰਿਕਵਰੀ ਰੇਟ ਘੱਟ ਹੈ।
ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਰਵਾਸੀ ਮਜ਼ਦੂਰ ਚੈਲੇਂਜ ਤਾਂ ਹਰ ਸੂਬੇ ਲਈ ਹੈ ਪਰ ਉਨ੍ਹਾਂ ਤੋਂ ਇਨ੍ਹਾਂ ਵੀ ਡਰਨ ਦੀ ਲੋੜ ਨਹੀਂ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਸਿਹਤ ਮੰਤਰੀ ਨੇ ਦੱਸਿਆ ਪੰਜਾਬ ਵਿੱਚ ਰਿਕਵਰੀ ਰੇਟ ਘੱਟ ਹੋਣ ਦਾ ਕਾਰਨ ਪ੍ਰਧਾਨ ਮੰਤਰੀ ਕੇਅਰ ਫੰਡ ਵਿਚੋਂ ਪਰਵਾਸੀ ਮਜ਼ਦੂਰਾਂ ਲਈ 1000 ਕਰੋੜ ਰੁਪਏ: ਪੀ.ਐੱਮ.ਓ.
ਕੋਰੋਨਾ ਸੰਕਟ 'ਤੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ 1000 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।
ਨਾਲ ਹੀ 50,000 ਵੈਂਟੀਲੇਟਰਾਂ ਨੂੰ ਖਰੀਦਣ ਲਈ 2000 ਕਰੋੜ ਰੁਪਏ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਕੋਰੋਨਾਵਾਇਰਸ ਤੋਂ ਬਚਾਅ ਕਰਨ ਵਾਲੇ ਟੀਕੇ 'ਤੇ ਕੰਮ ਕਰਨ ਲਈ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ: LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ>
ਦੇਸ-ਵਿਦੇਸ਼ਾਂ ਦੀ ਕੋਰੋਨਾਵਾਇਰਸ ਨੂੰ ਲੈ ਕੇ ਸਥਿਤੀ ਨੂੰ ਜਾਨਣ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਤੇ ਸਿਹਤ ਦਾ ਸਬੰਧ: ਮੋਟਾਪਾ ਕੋਵਿਡ-19 ਦੀ ਲਾਗ ਦਾ ਖ਼ਤਰਾ ਕਿਸ ਤਰ੍ਹਾਂ ਵਧਾਉਂਦਾ ਹੈ
ਹੁਣ ਤੱਕ ਸਾਨੂੰ ਇਹ ਪਤਾ ਸੀ ਕਿ ਮੋਟੇ ਲੋਕਾਂ ਨੂੰ ਦਿਲ ਦੀ ਬਿਮਾਰੀ, ਕੈਂਸਰ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਪਰ ਹੁਣ ਸ਼ੁਰੂਆਤੀ ਖੋਜ ਵਿੱਚ ਇਹ ਪਤਾ ਲਗਿਆ ਹੈ ਕਿ ਮੋਟੇ ਲੋਕਾਂ ਵਿੱਚ ਕੋਵਿਡ-19 ਹੋਣ ਦਾ ਖ਼ਤਰਾ ਵੀ ਜ਼ਿਆਦਾ ਹੋ ਸਕਦਾ ਹੈ।
ਇਸਦੇ ਕੋਈ ਸਬੂਤ ਮਿਲੇ ਹਨ?
ਇਸ ਸਵਾਲ ਦਾ ਜਵਾਬ ਹਾਲਾਂਕਿ ਕਈ ਤਰ੍ਹਾਂ ਦੇ ਅਧਿਐਨਾਂ ਤੋਂ ਬਾਅਦ ਹੀ ਪੱਕੇ ਤੌਰ 'ਤੇ ਮਿਲ ਸਕਦਾ ਹੈ ਪਰ ਮਾਹਰਾਂ ਨੇ ਕੁਝ ਅੰਕੜਿਆਂ ਦੇ ਆਧਾਰ 'ਤੇ ਇਸਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਤਸਵੀਰ ਸਰੋਤ, ge
ਕੋਰੋਨਾਵਾਇਰਸ: ਕੀ ਆਰਥਿਕ ਪੈਕੇਜ ਵਿੱਚ ਤੁਹਾਡੇ ਲਈ ਕੁਝ ਖ਼ਾਸ ਹੈ, ਜਾਣੋ ਇਸ ਅਪਡੇਟ ਵਿੱਚ
ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਨੇ ਮੱਧਮ ਅਤੇ ਛੋਟੇ ਉਦਯੋਗਾਂ ਲਈ 3 ਲੱਖ ਕਰੋੜ ਦੇ ਬਿਨਾਂ ਗਾਰੰਟੀ ਵਾਲੇ ਲੋਨ ਦਿੱਤੇ ਜਾਣਗੇ।
ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ...ਉਸ ਦਾ ਵਿਸਥਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦਿੱਤਾ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡਅਪ: ਵਿੱਤ ਮੰਤਰੀ ਨੇ ਕਹੀਆਂ ਇਹ ਖ਼ਾਸ ਗੱਲਾਂ ਕੋਰੋਨਾਵਾਇਰਸ ਤੋਂ ਠੀਕ ਹੋਏ ਲੋਕ ਕਹਿ ਰਹੇ ਹਨ ਘਰ ਵਿੱਚ ਹੀ ਰਹੋ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਕੋਰੋਨਾਵਾਇਰਸ ਤੋਂ ਠੀਕ ਹੋਏ ਲੋਕ ਹੱਡ-ਬੀਤੀ ਦੱਸ ਰਹੇ ਹਨ।
ਇਹ ਲੋਕ ਸੁਝਾਅ ਦੇ ਰਹੇ ਹਨ ਕਿ ਘਰ ਵਿੱਚ ਹੀ ਰਹੋ ਕਿਉਂਕਿ ਕੋਰੋਨਾਵਾਇਰਸ ਕਿਸੇ ਨੂੰ ਵੀ ਹੋ ਸਕਦਾ ਹੈ। ਇਸ ਤੋਂ ਡਰਨ ਦੀ ਲੋੜ ਨਹੀਂ, ਸਾਵਧਾਨ ਰਹੋ। ਇਲਾਜ ਤੋਂ ਘਬਰਾਓ ਨਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੰਜਾਬ ਵਿੱਚ ਹੁਣ ਤੱਕ ਕਿੰਨੇ ਹੋਏ ਕੋਰੋਨਾਵਾਇਰਸ ਦੇ ਟੈਸਟ
ਪੰਜਾਬ ਸਰਕਾਰ ਨੇ ਹੁਣ ਤੱਕ 41, 849 ਲੋਕਾਂ ਦੇ ਕੋਰੋਨਾਵਾਇਰਸ ਟੈਸਟ ਕਰਨ ਦਾ ਦਾਅਵਾ ਕੀਤਾ ਹੈ।
10 ਲੱਖ ਲੋਕਾਂ ਪਿੱਛੇ 1392 ਲੋਕਾਂ ਦੇ ਟੈਸਟ ਹੋ ਰਹੇ ਹਨ
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਕੌਮੀ ਪੱਧਰ 'ਤੇ ਕੀਤੇ ਜਾ ਰਹੇ ਟੈਸਟ ਮੁਕਾਬਲੇ ਪੰਜਾਬ ਵਿੱਚ ਬਿਹਤਰ ਹੈ।
ਦੇਸ ਭਰ ਵਿੱਚ 10 ਲੱਖ ਲੋਕਾਂ ਪਿੱਛੇ 1243 ਟੈਸਟ ਹੋ ਰਹੇ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਪੰਜਾਬ ਸਰਕਾਰ ਨੇ ਹੁਣ ਤੱਕ 41, 849 ਲੋਕਾਂ ਦੇ ਕੋਰੋਨਾਵਾਇਰਸ ਟੈਸਟ ਕਰਨ ਦਾ ਦਾਅਵਾ ਕੀਤਾ ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ
- ਦੁਨੀਆਂ ਭਰ ਵਿੱਚ ਕੋਰੋਨਾਵਇਰਸ ਦੇ ਪੌਜ਼ਿਟਿਵ ਮਾਮਲੇ 42 ਲੱਖ 81 ਹਜ਼ਾਰ ਤੋਂ ਵੱਧ, 2 ਲੱਖ 92 ਹਜ਼ਾਰ ਤੋਂ ਵੱਧ ਮੌਤਾਂ
- ਮੌਤਾਂ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਯੂਕੇ ਹੈ, ਇਟਲੀ ਨਾਲੋਂ ਵੀ ਵੱਧ ਮੌਤਾਂ ਉੱਥੇ ਹੋਈਆਂ ਹਨ।
- ਯੂਕੇ ਵਿੱਚ ਲੌਕਡਾਊਨ ਦੌਰਾਨ ਰਿਆਇਤਾਂ, ਜੋ ਘਰੋਂ ਕੰਮ ਨਹੀਂ ਕਰ ਸਕਦੇ ਉਹ ਕੰਮ ’ਤੇ ਜਾ ਸਕਦੇ ਹਨ
- ਰੈਮਡੈਸੇਵੀਅਰ ਦਵਾਈ ਲਈ ਭਾਰਤ ਅਤੇ ਪਾਕਿਸਤਾਨ ਦੀਆਂ 5 ਕੰਪਨੀਆਂ ਨਾਲ ਸਮਝੌਤੇ ਕੀਤੇ ਹਨ
- 2008 ਤੋਂ ਬਾਅਦ ਯੂਕੇ ਦੇ ਅਰਥਚਾਰੇ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ, ਪਹਿਲੀ ਤਿਮਾਹੀ ਵਿੱਚ ਅਰਥਚਾਰੇ ਵਿੱਚ 2% ਦੀ ਗਿਰਾਵਟ ਦਰਜ ਕੀਤੀ ਗਈ ਹੈ।
- ਟਵਿੱਟਰ ਦੇ ਮੁਲਾਜ਼ਮ ‘ਸਦਾ ਲਈ’ ਘਰੋਂ ਕੰਮ ਕਰ ਸਕਣਗੇ, ਕਰੀਬ 5000 ਮੁਲਾਜ਼ਮ ਮਾਰਚ ਮਹੀਨੇ ਤੋਂ ਹੀ ਦਫ਼ਤਰ ਨਹੀਂ ਆ ਰਹੇ ਹਨ
- ਕੱਲ੍ਹ ਤੋਂ 31 ਮਾਰਚ 2020 ਤੱਕ ਟੀਡੀਐਸ ਦਰਾਂ ਵਿੱਚ 25 ਫੀਸਦ ਦੀ ਕਟੌਤੀ ਕਰ ਦਿੱਤੀ ਗਈ ਹੈ।
- ਇਨਕਮ ਟੈਕਸ ਰਿਟਰਨ ਦੀ ਤਰੀਕ 31 ਜੁਲਾਈ, 2020 ਅਤੇ 31 ਅਕਤੂਬਰ 2020 ਤੋਂ ਵਧਾ ਕੇ 30 ਨਵੰਬਰ 2020 ਤੱਕ ਕਰ ਦਿੱਤਾ ਗਿਆ ਹੈ।
- ਮਿਸ਼ਨ ਵੰਦੇ ਭਾਰਤ ਦੇ ਦੂਜੇ ਗੇੜ ਵਿੱਚ 30,000 ਭਾਰਤੀ ਵਾਪਸ ਲਿਆਂਦੇ ਜਾਣਗੇ, ਹੁਣ ਤੱਕ 8500 ਭਾਰਤੀ ਵਾਪਸ ਲਿਆਂਦੇ-ਹਰਦੀਪ ਸਿੰਘ ਪੁਰੀ
- ਪੰਜਾਬ ਵਿੱਚ ਹੁਣ ਤੱਕ 41, 849 ਲੋਕਾਂ ਦੇ ਕੋਰੋਨਾਵਾਇਰਸ ਟੈਸਟ ਹੋਏ
- ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਹੀ ਕੇਸ ਆਏ ਹਨ। ਪੰਜਾਬ ਵਿੱਚ ਮੌਤਾਂ ਦੀ ਦਰ ਦੇਸ ਨਾਲੋਂ ਘੱਟ ਹੈ, ਇਹ 8.75 ਫੀਸਦ ਹੈ।
- ਡਾ. ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਵਿੱਚ ਇੱਕਦਮ ਨਵੇਂ ਮਾਮਲੇ ਆਉਣ ਕਾਰਨ ਰਿਕਰਵਰੀ ਰੇਟ ਘਟਿਆ ਹੈ, ਇਹ 8.9 ਫੀਸਦ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਇਰਸ ਦੇ ਪੌਜ਼ਿਟਿਵ ਮਾਮਲੇ 42 ਲੱਖ 81 ਹਜ਼ਾਰ ਤੋਂ ਪਾਰ ਸ਼ਾਹਿਦ ਅਫ਼ਰੀਦੀ ਨੇ ਮੰਦਿਰ ਵਿੱਚ ਲੋੜਵੰਦਾਂ ਨੂੰ ਵੰਡਿਆ ਖਾਣਾ
ਪਾਕਿਸਤਾਨੀ ਕ੍ਰਿਕੇਟਰ ਸ਼ਾਹਿਦ ਅਫ਼ਰੀਦੀ ਨੇ ਟਵੀਟ ਕਰਕੇ ਕਿਹਾ ਕਿ ਏਕਤਾ ਹੀ ਸਾਡੀ ਤਾਕਤ ਹੈ।
"ਅਸੀਂ ਸਭ ਇਸ ਵਿੱਚ ਇਕੱਠੇ ਹਾਂ। ਏਕਤਾ ਹੀ ਸਾਡੀ ਤਾਕਤ ਹੈ। ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਗਿਆ ਤੇ ਲੋੜਵੰਦਾਂ ਲਈ ਖਾਣਾ ਵੰਡਿਆ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮਜ਼ਦੂਰਾਂ ਦੀ ਹਿਜਰਤ: ‘ਮੋਦੀ ਜੀ ਤਾਂ ਘਰ ਬੈਠੇ ਹਨ, ਸਾਡੀ ਕੌਣ ਸੁਣੇਗਾ’
ਕੋਰੋਨਾਵਾਇਰਸ ਤੇ ਲੌਕਡਾਊਨ ਕਰਕੇ ਮਜ਼ਦੂਰਾਂ ਦੀ ਹਿਜਰਤ ਲਗਾਤਾਰ ਜਾਰੀ ਹੈ।
ਦੇਸ਼ ਦੇ ਕਈ ਹਿੱਸਿਆਂ ਤੋਂ ਮਜ਼ਦੂਰ ਲਗਾਤਾਰ ਪਰਵਾਸ ਨੂੰ ਮਜਬੂਰ ਹਨ।
ਅਜਿਹੇ ਕੀ ਕੁਝ ਮਜ਼ਦੂਰ ਅੰਬਾਲਾ ਤੋਂ ਪੈਦਲ ਚੱਲ ਕੇ ਦਿੱਲੀ ਤੱਕ ਪਹੁੰਚ ਗਏ, ਉਨ੍ਹਾਂ ਨੇ ਮੱਧ ਪ੍ਰਦੇਸ਼ ਜਾਣਾ ਹੈ। ਦਿੱਲੀ ਵਿੱਚ ਇਨ੍ਹਾਂ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੇ
ਵੀਡੀਓ ਕੈਪਸ਼ਨ, ਮਜ਼ਦੂਰਾਂ ਦੀ ਹਿਜਰਤ: ਨੰਗੇ ਪੈਰ ਚੱਲ ਰਹੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਤਿੰਨ ਮਹੀਨੇ ਹੋਰ ਸਰਕਾਰ ਦੇਵੇਗੀ ਈਪੀਐਫ਼ ਦਾ ਪੈਸਾ
ਮੁਲਾਜ਼ਮਾਂ ਨੂੰ ਤਨਖਾਹ ਦਾ ਪੈਸਾ ਵੱਧ ਮਿਲੇ ਇਸ ਲਈ ਸਰਕਾਰ ਨੇ ਪੀਐਫ਼ ਦੇ ਪੈਸੇ ਦਾ ਇੱਕ ਹਿੱਸਾ ਦੇਣ ਦਾ ਫੈਸਲਾ ਕੀਤਾ ਸੀ।
ਇਸ ਯੋਜਨਾ ਤਹਿਤ 100 ਮੁਲਾਜ਼ਮਾਂ ਵਾਲੀ ਕੰਪਨੀ ਵਿੱਚ ਕੰਮ ਕਰਨ ਵਾਲੇ 15,000 ਤੋਂ ਘੱਟ ਤਨਖਾਹ ਵਾਲੇ ਕਵਰ ਕੀਤੇ ਜਾਣਗੇ।
- ਈਪੀਐਫ਼ ਲਈ ਲਿਕੁਇਡਿਟੀ ਫੰਡ ਦਿੱਤਾ ਜਾ ਰਿਹਾ ਹੈ। ਹੁਣ 2500 ਕਰੋੜ ਦਾ ਰਿਲੀਫ਼ ਫੰਡ ਦਿੱਤਾ ਜਾਵੇਗਾ। 72.22 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ।
- ਹੁਣ ਤਿੰਨ ਹੋਰ ਮਹੀਨਿਆਂ ਲਈ ਜੂਨ-ਜੁਲਾਈ ਅਗਸਤ ਤੱਕ ਸਰਕਾਰ ਈਪੀਐਫ਼ ਵਿੱਚ ਪੈਸਾ ਜਮ੍ਹਾ ਕਰਵਾਏਗੀ।
- ਸਟੈਚੁਟਰੀ ਪੀਐੱਫ ਦਾ ਯੋਗਦਾਨ 12% ਤੋਂ ਘਟਾ ਕੇ 10% ਕੀਤਾ ਜਾਵੇਗਾ
- ਸੂਬੇ ਦੇ ਪੀਐਸਯੂ ਲਈ ਸਰਕਾਰ 12% ਅਦਾ ਕਰੇਗੀ, ਜਦੋਂਕਿ ਸਰਕਾਰੀ ਮੁਲਾਜ਼ਮ 10% ਅਦਾ ਕਰਨਗੇ

ਤਸਵੀਰ ਸਰੋਤ, ANI
ਐੱਮਐੱਸਐੱਮਈ ਦੀ ਪਰਿਭਾਸ਼ਾ ਵਿੱਚ ਬਦਲਾਅ- ਨਿਰਮਲਾ ਸੀਤਾਰਮਨ
ਖਜ਼ਾਨਾ ਮੰਤਰੀ ਨਿਰਮਲਾ ਸੀਤਾਕਰਮਨ ਨੇ ਕਿਹਾ ਕਿ ਐੱਮਐੱਸਐੱਮਈ ਦੀ ਪਰਿਭਾਸ਼ਾ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।
ਨਿਵੇਸ਼ ਦੀ ਕੀਮਤ ਬਦਲੀ ਜਾ ਰਹੀ ਹੈ।
ਮਾਈਕਰੋ ਉਦਯੋਗ- 25 ਲੱਖ ਤੋਂ 1 ਕਰੋੜ ਦਾ ਨਿਵੇਸ਼, 5 ਕਰੋੜ ਦਾ ਵਪਾਰ ਕਰ ਸਕਦੇ ਹਨ।
ਛੋਟੇ ਉਦਯੋਗ- 10 ਕਰੋੜ ਨਿਵੇਸ਼, 50 ਕਰੋੜ ਤੱਕ ਦਾ ਟਰਨਓਵਰ
ਮੀਡੀਅਮ ਉਦਯੋਗ– 20 ਕਰੋੜ ਨਿਵੇਸ਼ ਤੇ 100 ਕਰੋੜ ਤੱਕ ਦੀ ਆਮਦਨ
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੌਤਾਂ ਦੀ ਦਰ ਦੇਸ ਨਾਲੋਂ ਘੱਟ ਰਿਕਵਰੀ ਰੇਟ ਵੀ ਦੇਸ ਨਾਲੋਂ ਘੱਟ - ਡਾ. ਹਰਸ਼ ਵਰਧਨ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਬੈਠਕ ਕੀਤੀ।
ਉਨ੍ਹਾਂ ਕਿਹਾ-
- ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਕੇਸ ਆਏ ਹਨ। ਤਕਰੀਬਨ 1914 ਹਨ ਅਤੇ 32 ਮੌਤਾਂ।
- ਪੰਜਾਬ ਵਿੱਚ ਮੌਤਾਂ ਦੀ ਦਰ ਦੇਸ ਨਾਲੋਂ ਘੱਟ ਹੈ, 8.75 ਫੀਸਦ ਹੈ।
- ਇੱਕਦਮ ਨਵੇਂ ਮਾਮਲੇ ਆਉਣ ਕਾਰਨ ਰਿਕਰਵਰੀ ਰੇਟ ਘੱਟ ਹੈ, 8.9 ਫੀਸਦ ਹੈ।
- ਜਲੰਧਰ, ਲੁਧਿਆਣਾ ਤੇ ਪਟਿਆਲਾ ਤਿੰਨ ਰੈੱਡ ਜ਼ੋਨ ਖੇਤਰ ਹਨ।
- ਪਰਵਾਸੀਆਂ ਅਤੇ ਨਾਂਦੇੜ ਤੋਂ ਆਏ ਲੋਕਾਂ ਕਾਰਨ ਪੰਜਾਬ ਵਿੱਚ ਮਾਮਲੇ ਵਧੇ।
- ਪਹਿਲਾਂ ਮਰਕਜ਼ ਕਾਰਨ ਦੇਸ ਵਿੱਚ ਤੂਫਾਨ ਆਇਆ ਸੀ।
- ਵੱਡੇ ਲੋਕ ਜੋ ਜਹਾਜਾਂ ਵਿੱਚ ਸਫ਼ਰ ਕਰਦੇ ਹਨ, ਉਹ ਬੀਮਾਰੀ ਲੈ ਕੇ ਆਏ ਸੀ, ਮਜ਼ਦੂਰ ਤਾਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਹੀ ਨਹੀਂ

ਤਸਵੀਰ ਸਰੋਤ, PIB
ਤਸਵੀਰ ਕੈਪਸ਼ਨ, ਡਾ. ਹਰਸ਼ ਵਰਧਨ ਨੇ ਕਿਹਾ ਕਿ ਪੰਜਾਬ ਵਿੱਚ ਮੌਤਾਂ ਦੀ ਦਰ ਦੇਸ ਨਾਲੋਂ ਘੱਟ ਹੈ ਛੋਟੇ, ਮੱਧਮ ਉਦਯੋਗਾਂ ਲਈ 3 ਲੱਖ ਕਰੋੜ ਦਾ ਕਰਜ਼ਾ - ਨਿਰਮਲਾ ਸੀਤਾਰਮਨ
ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਦੇ ਪੈਕੇਜ ਬਾਰੇ ਵੇਰਵਾ ਦਿੱਤਾ।
- ਐਮਐਸਐਮਈ ਲਈ 3 ਲੱਖ ਕਰੋੜ ਦਾ ਲੋਨ ਦਿੱਤਾ ਜਾਵੇਗਾ। ਇਹ ਚਾਰ ਸਾਲਾਂ ਲਈ ਦਿੱਤਾ ਜਾਵੇਗਾ ਇਸ ਲਈ ਕੋਈ ਗਾਰੰਟੀ ਵੀ ਨਹੀਂ ਦੇਣੀ ਪਵੇਗੀ।
- ਲੌਕਡਾਊਨ ਤੋਂ ਤੁਰੰਤ ਬਾਅਦ ਹੀ ਪੀਐੱਮ ਵੱਲੋਂ ਗਰੀਬ ਕਲਿਆਨ ਯੋਜਨਾ ਦਾ ਐਲਾਨ ਕੀਤਾ।
- ਅਗਲੇ ਕੁੱਝ ਦਿਨਾਂ ਤੱਕ ਤੁਹਾਨੂੰ ਪ੍ਰਧਾਨ ਮੰਤਰੀ ਦੇ ਵਿਜ਼ਨ ਬਾਰੇ ਵਿਸਥਾਰ ਨਾਲ ਦੱਸਦੇ ਰਹਾਂਗੇ।
- ਸਾਡੀ ਵੀ ਗਰੀਬ, ਲੋੜਵੰਦਾ, ਪਰਵਾਸੀਆਂ ਪ੍ਰਤੀ ਜਿੰਮੇਵਾਰੀ ਹੈ।
- ਅਸੀਂ ਯਕੀਨੀ ਕਰਦੇ ਹਾਂ 18000 ਕਰੋੜ ਰੀਫੰਡ ਦਿੱਤੇ ਗਏ ਹਨ। 5 ਲੱਖ ਤੱਕ ਦੀ ਅਦਾਇਗੀ ਕਰ ਦਿੱਤੀ ਹੈ।
- ਅੱਜ 14 ਵੱਖ-ਵੱਖ ਉਪਾਅ ਹਨ। ਐੱਮਐੱਸਐਮਈ (ਮਧਮ, ਲਘੂ) ਉਦਯੋਗਾਂ ਲਈ 6 ਜ਼ਰੂਰੀ ਕਦਮ, ਦੋ ਈਪੀਐੱਫ਼, 2 ਐੱਨਬੀਐਫ਼ਸੀ ਤੇ ਐੱਮਐਫਆਈ ਲਈ, ਇੱਕ-ਇੱਕ ਰੀਅਲ ਇਸਟੇਟ, ਠੇਕੇਦਾਰਾਂ ਲਈ, ਤਿੰਨ ਟੈਕਸ ਵਾਸਤੇ ਹਨ।
- ਇਸ ਨਾਲ 45 ਲੱਖ ਯੂਨਿਟਾਂ ਨੂੰ ਫਾਇਦਾ ਹੋਵੇਗਾ ਤੇ ਨੌਕਰੀਆਂ ਬਚਣਗੀਆਂ।
‘ਕੋਰੋਨਾਵਾਇਰਸ ਦਾ ਟੀਕਾ ਲੋਕਾਂ ਦਾ ਪਹੁੰਚਣ ਵਿੱਚ ਲੱਗ ਸਕਦੇ ਹਨ ਢਾਈ ਸਾਲ’
ਨਿਤਿਨ ਸ੍ਰੀਵਾਸਤਵ, ਬੀਬੀਸੀ ਪੱਤਰਕਾਰ
ਵਿਸ਼ਵ ਸਿਹਤ ਸੰਗਠਨ ਕੋਵਿਡ -19 ਦੇ ਵਿਸ਼ੇਸ਼ ਨੁਮਾਇੰਦੇ ਡੇਵਿਡ ਨਾਬਾਰੋ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦਾ ਟੀਕਾ ਦੁਨੀਆਂ ਦੀ ਪੂਰੀ ਆਬਾਦੀ ਤੱਕ ਪਹੁੰਚਣ ਵਿੱਚ ਢਾਈ ਸਾਲ ਲੱਗ ਸਕਦੇ ਹਨ।
ਜੈਨੇਵਾ ਵਿੱਚ WHO ਦੇ ਮੁੱਖ ਦਫ਼ਤਰ ਤੋਂ ਬੀਬੀਸੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਨਾਬਾਰੋ ਨੇ ਕਿਹਾ, “ਸਾਰੇ ਅੰਦਾਜ਼ੇ ਇਹ ਸੰਕੇਤ ਦਿੰਦੇ ਹਨ ਕਿ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਵਿਕਸਤ ਹੋਣ ਵਿੱਚ ਘੱਟੋ-ਘੱਟ 18 ਮਹੀਨੇ ਲੱਗ ਸਕਦੇ ਹਨ।
ਸਾਨੂੰ ਅਜਿਹੇ ਕਈ ਟੀਕਿਆਂ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਇਸ ਟੀਕੇ ਨੂੰ ਬਣਾਉਣ ਅਤੇ ਇਸ ਨੂੰ ਦੁਨੀਆਂ ਦੀ 7.8 ਬਿਲੀਅਨ ਅਬਾਦੀ ਨੂੰ ਦੇਣ ਵਿੱਚ ਇੱਕ ਹੋਰ ਸਾਲ ਲੱਗੇਗਾ।”
ਨਾਬਾਰੋ ਲੰਡਨ ਦੇ ਇੰਪੀਰੀਅਲ ਕਾਲਜ ਵਿੱਚ ਗਲੋਬਲ ਹੈਲਥ ਦੇ ਪ੍ਰੋਫੈੱਸਰ ਵੀ ਹਨ।
ਉਹ ਕਹਿੰਦੇ ਹਨ ਕਿ ਲੋਕਾਂ ਨੂੰ ਇਹ ਸਮਝਣਾ ਪਏਗਾ ਕਿ ਅਜੇ ਵੀ ਕਈ ਵਾਇਰਸ ਹਨ ਜਿਨ੍ਹਾਂ ਲਈ ਪਿਛਲੇ ਕਈ ਸਾਲਾਂ ਤੋਂ ਕੋਈ ਸੁਰੱਖਿਅਤ ਟੀਕਾ ਨਹੀਂ ਲੱਭਿਆ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, WHO ਦੇ ਵਿਸ਼ੇਸ਼ ਨੁਮਾਇੰਦੇ ਡੇਵਿਡ ਨਾਬਾਰੋ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦਾ ਟੀਕਾ ਦੁਨੀਆਂ ਦੀ ਪੂਰੀ ਆਬਾਦੀ ਤੱਕ ਪਹੁੰਚਣ ਵਿੱਚ ਢਾਈ ਸਾਲ ਲੱਗ ਸਕਦੇ ਹਨ। ਜੇ ਲੌਕਡਾਊਨ ਬਚਪਨ ਵਿੱਚ ਹੁੰਦਾ ਤਾਂ ਮੈਂ ਗਰੀਬੀ ਵਿੱਚ ਪਲਦਾ-ਸਚਿਨ ਬੰਸਲ
ਫਲਿੱਪਕਾਰਟ ਦੇ ਸਹਿ-ਫਾਊਂਡਰ ਰਹੇ ਸਚਿਨ ਬੰਸਲ ਦਾ ਕਹਿਣਾ ਹੈ ਕਿ ਜੇ ਕੋਰੋਨਾਵਾਇਰਸ ਕਰਕੇ ਲੌਕਡਾਊਨ ਬਚਪਨ ਵਿੱਚ ਹੋਇਆ ਹੁੰਦਾ ਤਾਂ ਉਹ ਅੱਜ ਗਰੀਬੀ ਵਿੱਚ ਪਲ ਰਹੇ ਹੁੰਦੇ।
ਉਨ੍ਹਾਂ ਕਿਹਾ, “ਕਿਉਂਕਿ ਉਨ੍ਹਾਂ ਦੇ ਪਿਤਾ ਦਾ ਛੋਟਾ ਜਿਹਾ ਬਿਜ਼ਨੈਸ ਫੇਲ੍ਹ ਹੋ ਜਾਂਦਾ। ਇਹ ਹੁਣ ਲੱਖਾਂ ਬੱਚਿਆਂ ਨਾਲ ਹੋ ਰਿਹਾ ਹੈ।”
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇੰਗਲੈਂਡ ਵਿੱਚ ਲੌਕਡਾਊਨ ਦੌਰਾਨ ਹੁਣ ਕੀ ਕਰਨ ਦੀ ਇਜਾਜ਼ਤ
7 ਹਫ਼ਤਿਆਂ ਦੀ ਪਾਬੰਦੀ ਤੋਂ ਬਾਅਦ ਇੰਗਲੈਂਡ ਵਿੱਚ ਲੌਕਡਾਊਨ ਵਿੱਚ ਥੋੜ੍ਹੀ ਢਿੱਲ ਦਿੱਤੀ ਜਾ ਰਹੀ ਹੈ। ਕੁਝ ਚੀਜ਼ਾਂ ਬਦਲ ਜਾਣਗੀਆਂ।
- ਵੱਖੋ-ਵੱਖਰੇ ਘਰਾਂ ਦੇ ਦੋ ਵਿਅਕਤੀ ਬਾਹਰ ਹੀ ਮਿਲ ਸਕਦੇ ਹਨ ਜਿਵੇਂ ਕਿ ਪਾਰਕ ਵਿੱਚ, ਪਰ ਦੋ ਮੀਟਰ ਦੀ ਦੂਰੀ ਜ਼ਰੂਰੀ ਹੈ।
- ਬਾਹਰ ਕਸਰਤ, ਗੌਲਫ ਅਤੇ ਟੈਨਿਸ ਖੇਡਣ ਦੀ ਇਜਾਜ਼ਤ ਹੈ।
- ਘਰ ਤੋਂ ਕੰਮ ਕਰਨ ਵਾਲੇ ਲੋਕ ਇਸ ਨੂੰ ਜਾਰੀ ਰੱਖਣ ਪਰ ਜੋ ਘਰੋਂ ਕੰਮ ਨਹੀਂ ਕਰ ਸਕਦੇ ਉਹ ਕੰਮ ’ਤੇ ਜਾ ਸਕਦੇ ਹਨ।
- ਕੰਮ 'ਤੇ ਜਾਣ ਲੱਗਿਆਂ ਜਨਤਕ ਟਰਾਂਸਪੋਰਟ ਤੋਂ ਪਰਹੇਜ਼ ਕਰੋ ਪਰ ਜੋ ਇਸ ਦੀ ਵਰਤੋਂ ਕਰਨਗੇ ਉਹ ਕਤਾਰਾਂ ਵਿੱਚ ਖੜ੍ਹੇ ਹੋਣ ਅਤੇ ਚਿਹਰੇ ਢੱਕਣ।
- ਖੁਰਾਕ ਉਤਪਾਦਨ, ਉਸਾਰੀ ਅਤੇ ਮੈਨਿਊਫੈਕਚਰਿੰਗ ਖੇਤਰ ਖੁੱਲ੍ਹਣ ਦੀ ਇਜਾਜ਼ਤ ਹੈ।
- ਦਫ਼ਤਰਾਂ ਵਿੱਚ ਨਵੇਂ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਜ਼ਰੂਰੀ।
- ਘਰ ਬਦਲਣੇ ਅਤੇ ਖਰੀਦਣ ਜਾਂ ਕਿਰਾਏ ਲਈ ਵੇਖਣ ਦੀ ਇਜਾਜ਼ਤ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਯੂਕੇ ਵਿੱਚ ਕੰਮ 'ਤੇ ਜਾਣ ਲੱਗਿਆਂ ਜਨਤਕ ਟਰਾਂਸਪੋਰਟ ਤੋਂ ਪਰਹੇਜ਼ ਕਰਨ ਦੀ ਸਲਾਹ ਰੈਮਡੈਸੇਵੀਅਰ ਦਵਾਈ ਲਈ ਭਾਰਤ ਅਤੇ ਪਾਕਿਸਤਾਨ ਦੀਆਂ 5 ਕੰਪਨੀਆਂ ਨਾਲ ਸਮਝੌਤੇ
ਕੋਰੋਨਵਾਇਰਸ ਦੇ ਇਲਾਜ ਲਈ ਰੈਮਡੈਸੇਵੀਅਰ ਐਂਟੀਵਾਇਰਲ ਦਵਾਈ ਬਣਾਉਣ ਵਾਲੀ ਕੰਪਨੀ ਨੇ ਭਾਰਤ ਅਤੇ ਪਾਕਿਸਤਾਨ ਵਿੱਚ ਸਥਿਤ ਪੰਜ ਦਵਾਈ ਕੰਪਨੀਆਂ ਦੇ ਨਾਲ ਲਾਇਸੈਂਸ ਦਾ ਕਰਾਰ ਕੀਤਾ ਹੈ।
ਗਿਲੀਅਡ ਸਾਇੰਸਜ਼ ਨੇ ਕਿਹਾ ਕਿ ਇਹ ਸਮਝੌਤੇ ਦੁਨੀਆਂ ਦੇ ਲਗਭਗ ਸਾਰੇ ਘੱਟ ਆਮਦਨੀ ਅਤੇ ਹੇਠਲੇ-ਮੱਧਮ ਆਮਦਨੀ ਵਾਲੇ ਦੇਸਾਂ ਨਾਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਫ਼ਗਾਨਿਸਤਾਨ, ਭਾਰਤ, ਉੱਤਰੀ ਕੋਰੀਆ, ਪਾਕਿਸਤਾਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਇਸ ਸਮਝੌਤੇ ਤਹਿਤ ਉੱਚ-ਮੱਧ ਵਰਗੀ ਅਤੇ ਉੱਚ ਆਮਦਨੀ ਵਾਲੇ ਦੇਸ ਵੀ ਸ਼ਾਮਲ ਹਨ।
ਇਸ ਮਹੀਨੇ ਅਮਰੀਕਾ ਅਤੇ ਜਪਾਨ, ਦੋਹਾਂ ਦੇਸਾਂ ਨੇ ਹੀ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਦੇ ਤੌਰ 'ਤੇ ਰੈਮੀਡੇਸੀਵਅਰ ਨੂੰ ਮਨਜ਼ੂਰੀ ਦਿੱਤੀ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਇਸ ਮਹੀਨੇ ਅਮਰੀਕਾ ਅਤੇ ਜਾਪਾਨ ਨੇ ਹੀ ਕੋਵਿਡ -19 ਦੇ ਇਲਾਜ ਲਈ ਰੈਮਡੈਸੇਵੀਅਰ ਨੂੰ ਮਨਜ਼ੂਰੀ ਦਿੱਤੀ ਹੈ