ਕੋਰੋਨਾਵਾਇਰਸ ਅਪਡੇਟ: 18 ਮਈ ਤੋਂ ਹੋਵੇਗਾ ਲੌਕਡਾਊਨ 4, ਨਵੇਂ ਨਿਯਮਾਂ ਬਾਰੇ ਜਲਦੀ ਮਿਲੇਗੀ ਜਾਣਕਾਰੀ: ਮੋਦੀ

ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ 41 ਲੱਖ ਤੋਂ ਵੱਧ ਲੋਕ ਲਾਗ ਦਾ ਸ਼ਿਕਾਰ ਹੋ ਗਏ ਹਨ ਜਦਕਿ 2 ਲੱਖ 82 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਲਾਈਵ ਕਵਰੇਜ

  1. ਅਸੀਂ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡੀ ਧੰਨਵਾਦ। 13 ਮਈ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਕੋਰੋਨਾਵਾਇਰਸ: ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 42 ਲੱਖ ਤੋਂ ਪਾਰ ਜਦੋਂਕਿ ਮੌਤਾਂ ਦੀ ਗਿਣਤੀ 2.87 ਲੱਖ ਤੋਂ ਵੱਧ।
    • ਅਮਰੀਕਾ ਦੇ ਮਸ਼ਹੂਰ ਸਿਹਤ ਸਲਾਹਕਾਰ ਡਾ. ਐਂਥਨੀ ਮੁਤਾਬਕ ਅਮਰੀਕਾ ਵਿੱਚ ਮੌਤਾਂ ਦੀ ਅਸਲ ਗਿਣਤੀ ਅਧਿਕਾਰਤ ਅੰਕੜੇ ਨਾਲੋਂ ਵੱਧ ਹੋ ਸਕਦੀ ਹੈ
    • ਯੂਕੇ ਵਿੱਚ 2 ਲੱਖ 24,000 ਤੋਂ ਵੱਧ ਲੋਕ ਕੋਰੋਨਾਵਾਇਰਸ ਪੌਜ਼ਿਟਿਵ ਜਦੋਂਕਿ 32 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ।
    • ਯੂਕੇ ਦੇ ਚਾਂਸਲਰ ਨੇ ਬੇਰੁਜ਼ਗਾਰ ਮਜ਼ਦੂਰਾਂ ਲਈ ਯੋਜਨਾ ਨੂੰ 4 ਮਹੀਨਿਆਂ ਲਈ ਵਧਾਇਆ।
    • ਰੂਸ ਦੇ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਕੋਵਿਡ -19 ਪੌਜ਼ਿਟਿਵ
    • ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਰੂਸ ਦੂਜੇ ਨੰਬਰ 'ਤੇ, ਮੰਗਲਵਾਰ ਨੂੰ ਰੂਸ ਵਿੱਚ 10,899 ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ
    • ਪੀਐੱਮ ਮੋਦੀ ਨੇ ਕਿਹਾ ਲੌਕਡਾਊਨ 4 ਨਵੇਂ ਨਿਯਮਾਂ ਵਾਲਾ ਹੋਵੇਗਾ, 18 ਮਈ ਤੋਂ ਪਹਿਲਾਂ ਜਾਣਕਾਰੀ ਦੇ ਦਿੱਤੀ ਜਾਵੇਗੀ।
    • ਪੀਐੱਮਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ
    • ਪਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਨਾ ਕਰਨਾ ਨਿਰਾਸ਼ਾ ਵਾਲਾ ਹੈ- ਰਣਦੀਪ ਸੁਰਜੇਵਾਲਾ
    • ਮਹਾਰਾਸ਼ਟਰ 'ਚ 17,000 ਕੈਦੀ ਕੀਤੇ ਜਾਣਗੇ ਪੈਰੋਲ ’ਤੇ ਰਿਹਾਅ
    • ਖ਼ਬਰ ਏਜੰਸੀ ਪੀਟੀਆਈ ਮੁਤਾਬਕ ਔਰੰਗਾਬਾਦ ਹਾਦਸੇ 'ਚ ਮਰੇ ਮਜ਼ਦੂਰਾਂ ਦੇ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 1914 ਹੋਈ, ਜਦੋਂਕਿ ਹੁਣ ਤੱਕ 32 ਮੌਤਾਂ ਹੋ ਚੁੱਕੀਆਂ ਹਨ।
    • ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੀ 638 ਕਰੋੜ ਦੀ ਮਾਲੀਆ ਘਾਟੇ ਦੀ ਗਰਾਂਟ- ਹਰਸਿਮਰਤ ਬਾਦਲ
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 42 ਲੱਖ ਤੋਂ ਵੱਧ ਹਨ
  3. ਨਰਿੰਦਰ ਮੋਦੀ ਨੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਪਰ ਕਾਂਗਰਸ ਕਹਿੰਦੀ, ਮਜ਼ਦੂਰਾਂ ਲਈ ਕੁਝ ਨਹੀਂ

  4. ਪੀਐੱਮ ਮੋਦੀ ਦੇ ਭਾਸ਼ਣ 'ਤੇ ਕਾਂਗਰਸ ਦਾ ਪ੍ਰਤੀਕਰਮ

    ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਮੀਡੀਆ ਨੂੰ ਮੋਦੀ ਦੇ ਭਾਸ਼ਣ ਤੋਂ ਹੈੱਡਲਾਈਨ ਤਾਂ ਮਿਲਦੀ ਹੈ ਪਰ ਇਸ ਭਾਸ਼ਣ ਵਿੱਚ ਪਰਵਾਸੀ ਮਜ਼ਦੂਰਾਂ ਲਈ ਕੁਝ ਨਹੀਂ ਹੈ।

    ਸੁਰਜੇਵਾਲਾ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਪਰਤਣ ਵੇਲੇ ਦਿਲ ਦਹਿਲਾ ਦੇਣ ਵਾਲੀ ਸਥਿਤੀ ਨੂੰ ਤੁਹਾਡੀ ਹਮਦਰਦੀ ਦੀ ਲੋੜ ਹੈ ਅਤੇ ਉਹ ਸੁਰੱਖਿਅਤ ਘਰ ਪਹੁੰਚਣਾ ਚਾਹੁੰਦੇ ਹਨ।

    ਮੋਦੀ ਨੂੰ ਸੰਬੋਧਨ ਕਰਦਿਆਂ ਸੁਰਜੇਵਾਲਾ ਨੇ ਕਿਹਾ, "ਆਪਣੇ ਭਾਸ਼ਣ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਨਾ ਕਰਨਾ ਅਤੇ ਉਨ੍ਹਾਂ ਪ੍ਰਤੀ ਤੁਹਾਡੀ ਅਸੰਵੇਦਨਸ਼ੀਲਤਾ ਨੇ ਭਾਰਤ ਨੂੰ ਬਹੁਤ ਨਿਰਾਸ਼ ਕੀਤਾ ਹੈ।"

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  5. 'ਅਮਰੀਕਾ ਵਿੱਚ ਮੌਤਾਂ ਦਾ ਅੰਕੜਾ ਅਧਿਕਾਰਤ ਅੰਕੜੇ ਨਾਲੋਂ ਵੱਧ'

    ਸੀਨੇਟ ਕਮੇਟੀ ਨੇ ਸਾਹਮਣੇ ਗਵਾਹੀ ਦੌਰਾਨ ਡਾ. ਐਂਥਨੀ ਫੌਸ਼ੀ ਨੇ ਮੌਤਾਂ ਦਾ ਅਸਲ ਅੰਕੜਾ ਵਧਣ ਦਾ ਖਦਸ਼ਾ ਜਤਾਇਆ।

    ਮਾਹਿਰ ਡਾਕਟਰ ਐਂਥਨੀ ਫੌਸ਼ੀ ਤੋਂ ਪੁੱਛਿਆ ਕਿ ਕੀ ਅਮਰੀਕਾ ਵਿੱਚ ਮੌਤਾਂ ਦਾ ਅੰਕੜਾ ਸਹੀ ਹੈ ਜਾਂ ਇਹ 50 ਫੀਸਦ ਵੱਧ ਹੋ ਸਕਦਾ ਹੈ।'

    ਡਾ. ਐਂਥਨੀ ਨੇ ਕਿਹਾ, “ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਮੌਤਾਂ ਦਾ ਅੰਕੜਾ ਸਰਕਾਰੀ ਅੰਕੜਿਆਂ ਨਾਲੋਂ ਵੱਧ ਹੈ।”

    “ਨਿਊ ਯਾਰਕ ਵਿੱਚ ਜਦੋਂ ਸਚਮੁੱਚ ਸਿਹਤ ਸੰਭਾਲ ਪ੍ਰਣਾਲੀ ਇੱਕ ਬਹੁਤ ਹੀ ਗੰਭੀਰ ਚੁਣੌਤੀ ਸੀ - ਹੋ ਸਕਦਾ ਹੈ ਕਿ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਦੀ ਘਰ ਵਿੱਚ ਹੀ ਮੌਤ ਹੋ ਗਈ, ਜਿਨ੍ਹਾਂ ਨੂੰ ਕੋਵਿਡ-19 ਸੀ ਪਰ ਉਨ੍ਹਾਂ ਦਾ ਕਦੇ ਪਤਾ ਨਹੀਂ ਲਗਿਆ ਕਿਉਂਕਿ ਉਹ ਕਦੇ ਹਸਪਤਾਲ ਹੀ ਨਹੀਂ ਪਹੁੰਚੇ।"

    ਉਨ੍ਹਾਂ ਅੱਗੇ ਕਿਹਾ ਕਿ ਬੀਮਾਰੀ ਦੇ ਖੁਦ ਹੀ ਖ਼ਤਮ ਹੋਣ ਦਾ ਖਿਆਲ ਅਸੰਭਵ ਹੈ ਕਿਉਂਕਿ ਇਹ ‘ਵੱਡੇ ਪੱਧਰ ’ਤੇ ਫੈਲਣ ਵਾਲਾ ਹੈ’

    ਸਿਹਤ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਡਾ. ਐਂਥਨੀ ਪਹਿਲਾਂ ਹੀ ਚੁਣੌਤੀ ਦੇ ਚੁੱਕੇ ਹਨ ਕਿ ਜੇ ਲੌਕਡਾਊਨ ਖੋਲ੍ਹਿਆ ਗਿਆ ਤਾਂ ਨਤੀਜੇ ਮਾੜੇ ਹੋ ਸਕਦੇ ਹਨ
  6. ਓਰੰਗਾਬਾਦ ਹਾਦਸੇ 'ਚ ਮਰੇ ਮਜ਼ਦੂਰਾਂ ਦੇ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ-ਪੀਟੀਆਈ

    ਖਬਰ ਏਜੰਸੀ ਪੀਟੀਆਈ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਰੰਗਾਬਾਦ ਵਿੱਚ ਟਰੇਨ ਦੀ ਟੱਕਰ ਕਾਰਨ ਮਰੇ 16 ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ।

    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਓਰੰਰਗਾਬਾਦ ਵਿੱਚ ਰੇਲ ਹੇਠਾਂ 16 ਮਜ਼ਦੂਰਾਂ ਦੀ ਮੌਤ ਹੋ ਗਈ ਸੀ (ਸੰਕੇਤਕ ਤਸਵੀਰ)
  7. ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਚ ਮੁੱਖ ਸਕੱਤਰ ਜਾਂ ਮੰਤਰੀਆਂ ਖ਼ਿਲਾਫ ਕੇਸ ਦਰਜ ਕਰੋ: ਸੁਖਬੀਰ ਬਾਦਲ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਅੰਦਰ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਸਬੰਧੀ ਲਾਏ ਜਾ ਰਹੇ ਭ੍ਰਿਸ਼ਟਾਚਾਰ ਅਤੇ ਹਿੱਤਾਂ ਦੇ ਟਕਰਾਅ ਦੇ ਇਲਜ਼ਾਮਾਂ ਕਾਰਨ ਸੂਬੇ ਦੇ ਮੁੱਖ ਸਕੱਤਰ ਜਾਂ ਮੰਤਰੀਆਂ ਖ਼ਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

    ਉਹਨਾਂ ਕਿਹਾ, “ਲੋਕਾਂ ਦਾ ਪੈਸਾ ਦਾਅ ਉੱਤੇ ਲੱਗਿਆ ਹੈ, ਸਿਰਫ ਅਧਿਕਾਰੀ ਜਾਂ ਮੰਤਰੀ ਨੂੰ ਹਟਾਉਣਾ ਕਾਫੀ ਨਹੀਂ ਹੈ। ਕਾਂਗਰਸੀ ਆਗੂ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।”

    ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਪੂਰੀ ਦੁਨੀਆਂ ਕੋਰੋਨਾਵਾਇਰਸ ਖ਼ਿਲਾਫ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਪੰਜਾਬ ਦੇ ਮੰਤਰੀ ਸ਼ਰਾਬ ਤੋਂ ਕਮਾਏ ਜਾ ਰਹੇ ਪੈਸੇ ਵਾਸਤੇ ਲੜ ਰਹੇ ਹਨ।

    Sukhbir

    ਤਸਵੀਰ ਸਰੋਤ, Sukhbir Badal/FB

    ਤਸਵੀਰ ਕੈਪਸ਼ਨ, ਅਧਿਕਾਰੀ ਅਤੇ ਮੰਤਰੀਆਂ ਵਿਚਕਾਰ ਹੋਏ ਝਗੜੇ ਬਾਰੇ ਸੁਖਬੀਰ ਬਾਦਲ ਨੇ ਕਿਹਾ ਇਸ ਦੀ ਜੜ੍ਹ ਗੈਰ-ਕਾਨੂੰਨੀ ਸ਼ਰਾਬ ਅਤੇ ਉਸ ਵਿੱਚੋਂ ਹਿੱਸਾ ਲੈਣ ਦੀ ਲੜਾਈ ਹੈ
  8. ਕੀ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਢਿੱਡ ਵਿੱਚ ਹੀ ਮਰ ਜਾਵੇਗਾ?

    ਭਾਰਤ ਵਿੱਚ ਇੱਕ ਸਿਆਸਤਦਾਨ ਨੇ ਲੌਕਡਾਊਨ ਕਾਰਨ ਬੰਦ ਪਏ ਸ਼ਰਾਬ ਦੇ ਠੇਕਿਆਂ ਨੂੰ ਫੌਰੀ ਤੌਰ ਤੇ ਖੋਲ੍ਹਣ ਦੀ ਮੰਗ ਕੀਤੀ।

    ਕਾਂਗਰਸ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਭਾਰਤ ਸਿੰਘ ਨੇ ਕਿਹਾ, "ਜੇ ਕੋਰੋਨਾਵਾਇਰਸ ਸ਼ਰਾਬ ਨਾਲ ਹੱਥ ਧੋਣ ਨਾਲ ਹੱਥਾਂ ਤੋਂ ਖ਼ਤਮ ਕੀਤਾ ਜਾ ਸਕਦਾ ਹੈ ਤਾਂ ਯਕੀਨਨ ਹੀ ਸ਼ਰਾਬ ਪੀਣ ਨਾਲ ਇਹ ਗਲੇ ਵਿੱਚੋਂ ਖ਼ਤਮ ਕੀਤਾ ਜਾ ਸਕਦਾ ਹੈ।"

    ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਕੋਈ ਮੈਡੀਕਲ ਸਬੂਤ ਨਹੀਂ ਹਨ।

    ਮਾਹਿਰ ਕੀ ਕਹਿੰਦੇ ਹਨ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, WHO ਮੁਤਾਬਕ ਸ਼ਰਾਬ ਪੀਣਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦਾ ਕੋਈ ਤਰੀਕਾ ਨਹੀਂ ਹੈ
  9. ਲੌਕਡਾਊਨ 4 ਨਵੇਂ ਨਿਯਮਾਂ ਵਾਲਾ ਹੋਵੇਗਾ- ਪੀਐੱਮ ਮੋਦੀ

    ਪ੍ਰਧਾਨ ਮੇਤਰੀ ਮੋਦੀ ਨੇ ਕਿਹਾ ਕਿ ਅੱਗੇ ਸਮੇਂ ਦੀ ਮੰਗ ਹੈ ਕਿ ਲੌਕਡਾਊਨ ਦਾ ਚੌਥਾ ਚਰਨ ਨਵੇਂ ਨਿਯਮਾਂ ਵਾਲਾ ਹੋਵੇਗਾ। ਇਸ ਨਾਲ ਜੁੜੀ ਜਾਣਕਾਰੀ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ।

    • ਭਾਰਤ ਹਰ ਖੇਤਰ ਵਿੱਚ ਜਿੱਤ ਦਰਜ ਕਰੇ।
    • ਇਸ ਲਈ ਆਰਥਿਕ ਪੈਕੇਜ ਵਿੱਚ ਕਈ ਤਜਵੀਜਾਂ ਹਨ।
    • ਸਾਰੇ ਖੇਤਰਾਂ ਦੀ ਕਾਬਲੀਅਤ ਵਧੇਗੀ ਅਤੇ ਕਵਾਲਿਟੀ ਵੀ ਮਿਲੇਗੀ।
    • ਇਸੇ ਹਾਲਤ ਵਿੱਚ ਸਾਡੇ ਗਰੀਬ ਭੈਣ-ਭਰਾਵਾਂ ਦੇ ਸੰਜਮ ਦਾ ਦਰਸ਼ਨ ਕੀਤਾ।
    • ਖਾਸ ਕਰਕੇ ਸਾਡੇ ਰੇਹੜੀ ਵਾਲੇ, ਪਟੜੀ ਤੇ ਸਮਾਨ ਵੇਚਣ ਵਾਲੇ, ਮਜਦੂਰ, ਘਰਾਂ ਵਿੱਚ ਕੰਮ ਕਰਨ ਵਾਲਿਆਂ ਨੇ ਬਹੁਤ ਦੁੱਖ ਦੇਖਿਆ, ਤਪਸਿਆ ਕੀਤੀ।
    • ਸਾਡੀ ਜਿੰਮੇਵਾਰੀ ਉਨ੍ਹਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
    • ਇਸ ਲਈ ਪਰਵਾਸੀ ਮਜ਼ਦੂਰ, ਪਸ਼ੂ-ਪਾਲਕ, ਕੋਈ ਵੀ ਗਰੀਬ ਸੰਗਠਤ ਜਾਂ ਅਸੰਗਠਤ ਖੇਤਰ ਦੇ ਲੋਕਾਂ ਲਈ ਆਰਥਿਕ ਪੈਕੇਜ ਵਿੱਚ ਕੁੱਝ ਦਿੱਤਾ ਜਾਵੇਗਾ।
    • ਲੋਕਲ ਨੇ ਹੀ ਸਾਨੂੰ ਬਚਾਇਆ ਹੈ, ਸਾਡੀ ਮੰਗ ਪੂਰੀ ਕੀਤੀ ਹੈ। ਇਹ ਸਾਡੀ ਜਿੰਮੇਵਾਰੀ ਹੈ।
    • ਅੱਜ ਜੋ ਗਲੋਬਲ ਬਰਾਂਡ ਹਨ, ਉਹ ਵੀ ਕਦੇ ਲੋਕਲ ਸਨ। ਪਰ ਜਦੋਂ ਸਥਾਨਕ ਲੋਕਾਂ ਨੇ ਉਸ ਦੀ ਵਰਤੋਂ ਕੀਤੀ, ਮਾਰਕਟਿੰਗ ਕੀਤੀ ਉਹ ਲੋਕਲ ਤੋਂ ਗਲੋਬਲ ਬਣੇ।
    • ਹੁਣ ਲੋਕਲ ਲਈ ਵੋਕਲ ਬਣਨਾ ਹੈ। ਸਗੋਂ ਸਥਾਨਕ ਪ੍ਰੋਡਕਟ ਖਰੀਦਣੇ ਹੈ, ਸਗੋਂ ਉਨ੍ਹਾਂ ਦਾ ਪ੍ਰਚਾਰ ਕਰਨਾ ਹੈ।
    • ਮੈਨੂੰ ਮਾਣ ਹੈ ਕਿ ਸਾਡਾ ਦੇਸ ਅਜਿਹਾ ਕਰ ਸਕਦਾ ਹੈ।
  10. ਪੀਐੱਮ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ

    ਪੀਐੱਮ ਮੋਦੀ ਨੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਆਤਮਨਿਰਭਰਤਾ ਦੀ ਇਮਾਰਤ 5 ਪਿੱਲਰ 'ਤੇ ਖੜੀ ਹੋਵੇਗੀ।

    • ਪਹਿਲਾ- ਅਰਥਚਾਰਾ
    • ਦੂਜਾ- ਇਨਫਰਾਸਟਰਕਟਰ, ਜੋ ਆਧੁਨਿਕ ਭਾਰਤ ਦੀ ਪਛਾਣ ਬਣੇ
    • ਤੀਜਾ ਪਿੱਲਰ- ਸਾਡਾ ਸਿਸਟਮ ਜੋ ਬੀਤੀ ਸ਼ਤਾਬਦੀ ਦੀ ਰੀਤੀ-ਨੀਤੀ ਨਹੀਂ ਸਗੋਂ ਤਕਨੀਕੀ ਆਧਾਰਿਤ ਹੋਵੇਗੀ।
    • ਚੌਥਾ- ਸਾਡੀ ਡੈਮੋਗਰਾਫੀ- ਸਾਡੀ ਵਾਇਬਰੈਂਟ ਡੈਮੋਗਰਾਫੀ ਸਾਡੀ ਤਾਕਤ ਹੈ।
    • ਪੰਜਵਾਂ ਪਿੱਲਰ- ਮੰਗ, ਅਰਥਚਾਰੇ ਵਿੱਚ ਜੋ ਮੰਗ ਤੇ ਸਪਲਾਈ ਦਾ ਚੱਕਰ ਹੈ, ਉਸ ਨੂੰ ਸੁਚਾਰੂ ਕਰਨ ਦੀ ਲੋੜ ਹੈ।
    • ਸਪਲਾਈ ਚੇਨ ਨੂੰ ਅਸੀਂ ਮਜ਼ਬੂਤ ਕਰਾਂਗੇ, ਜਿਸ ਵਿੱਚ ਮਿੱਟੀ ਦੀ ਮਹਿਕ ਹੋਵੇ।
    • ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰਦਾ ਹਾਂ। ਇਹ ਆਤਮ-ਨਿਰਭਾਰ ਭਾਰਤ ਮੁਹਿੰਮ ਦੀ ਅਹਿਮ ਘੜੀ ਦੇ ਤੌਰ 'ਤੇ ਕੰਮ ਕਰੇਗਾ।
    • 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ ਦਾ ਐਲਾਨ ਕਰਦਾ ਹਾਂ। ਇਹ ਭਾਰਤ ਦੀ ਜੀਡੀਪੀ ਦਾ ਤਕਰੀਬਨ 10 ਫੀਸਦ ਹੈ। ਇਸ ਰਾਹੀਂ ਵੱਖ-ਵੱਖ ਵਰਗਾਂ ਨੂੰ ਮਦਦ ਮਿਲੇਗੀ।
    • ਇਸ ਪੈਕੇਜ ਵਿੱਚ ਲੈਂਡ, ਲੇਬਰ, ਲਿਕੁਇਡਿਟੀ, ਲਾਅ 'ਤੇ ਜੋਰ ਦਿੱਤਾ ਹੈ।
    • ਇਸ ਨਾਲ ਛੋਟੇ, ਮਝੈਲੈ, ਐੱਮਐੱਸਐੱਮਈ ਲਈ ਹਨ।
    • ਇਹ ਦੇਸ ਦੇ ਹਰ ਕਿਸਾਨ, ਮੱਧਮ ਵਰਗ ਲਈ ਹੈ।
  11. ਇੱਕ ਹੀ ਰਾਹ ਹੈ, ਆਤਮ ਨਿਰਭਰ ਭਾਰਤ-ਪੀਐੱਮ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਦੇਸ ਨੂੰ ਕੋਰੋਨਾਵਾਇਰਸ ਦਾ ਸਾਹਮਣਾ ਕਰਦੇ ਹੋਏ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ।

    • ਇਸ ਦੌਰਾਨ ਸਾਰੀ ਦੁਨੀਆਂ ਦੇ 42 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਇਨਫੈਕਸ਼ਨ ਹੋਇਆ ਹੈ।
    • ਇੱਕ ਵਾਇਰਸ ਨੇ ਦੁਨੀਆਂ ਨੂੰ ਤਬਾਹ ਕਰ ਦਿੱਤਾ ਹੈ।
    • ਕਰੋੜਾਂ ਜਿੰਦਗੀਆਂ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ
    • ਸਾਨੂੰ ਸੰਕਲਪ ਹੋਰ ਮਜ਼ਬੂਤ ਕਰਨਾ ਪਏਗਾ।
    • ਕੋਰੋਨਾ ਸੰਕਟ ਦੇ ਬਾਅਦ ਜੋ ਹਾਲਾਤ ਬਣੇ ਹਨ, ਉਨ੍ਹਾਂ 'ਤੇ ਨਜ਼ਰ ਹੈ।
    • 21ਵੀਂ ਸਦੀ ਭਾਰਤ ਦੀ ਹੋਵੇ, ਇਹ ਸਾਡਾ ਸੁਪਨਾ ਹੀ ਨਹੀਂ ਜਿੰਮੇਵਾਰੀ ਵੀ ਹੈ।
    • ਇਸ ਦਾ ਮਾਰਗ ਇੱਕ ਹੀ ਹੈ, ਆਤਮ-ਨਿਰਭਰ ਭਾਰਤ।
    • ਪਹਿਲਾਂ ਐੱਨ95 ਮਾਸਕ ਸਿਰਫ਼ ਨਾਂ ਮਾਤਰ ਹੀ ਸੀ। ਅੱਜ ਭਾਰਤ ਵਿੱਚ ਹੀ ਰੋਜ਼ 2 ਲੱਖ ਪੀਪੀਈ ਅਤੇ 2 ਲੱਖ ਐੱਨ95 ਮਾਸਕ ਬਣਾਏ ਜਾ ਰਹੇ ਹਨ।
    • ਅਜਿਹਾ ਤਾਂ ਸੰਭਵ ਹੋਇਆ ਕਿਉਂਕਿ ਭਾਰਤ ਨੇ ਮੁਸ਼ਕਿਲ ਨੂੰ ਮੌਕੇ ਵਿੱਚ ਬਦਲ ਦਿੱਤਾ।
  12. ਕੋਰੋਨਾਵਾਇਰਸ ਬਾਰੇ ਜਾਣੋ ਦੇਸ-ਦੁਨੀਆਂ ਦੀ ਹਰ ਅਪਡੇਟ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡਅਪ: ‘ਸੂਬਾ ਸਰਕਾਰ ਯਕੀਨੀ ਕਰੇ ਕਿ ਕੋਈ ਭੁੱਖਾ ਨਾ ਸੌਏ’
  13. ਹਵਾਈ ਯਾਤਰਾ ਬਾਰੇ ਗਾਈਡਲਾਈਂਜ਼ ’ਤੇ ਹਵਾਬਾਜ਼ੀ ਮੰਤਰਾਲੇ ਨੇ ਸਫ਼ਾਈ ਦਿੱਤੀ

    ਹਵਾਬਾਜ਼ੀ ਮੰਤਰੀ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਮੰਤਰਾਲੇ ਨੇ ਨਵੀਂ ਗਾਈਡਲਾਈਂਜ਼ ਜਾਰੀ ਕੀਤੀਆਂ ਹਨ।

    ਮੰਤਰਾਲੇ ਦਾ ਕਹਿਣਾ ਹੈ ਕਿ ਅਜੇ ਏਅਰਲਾਈਂਜ਼ ਕੰਪਨੀਆਂ ਤੇ ਏਅਰਪੋਰਟਜ਼ ਤੋਂ ਸੁਝਾਅ ਲਏ ਗਏ ਹਨ ਤੇ ਫਾਈਨਲ ਗਾਈਡਲਾਈਂਜ਼ ਜਾਰੀ ਕੀਤੀਆਂ ਜਾਣਗੀਆਂ

    ਇਸ ਤੋਂ ਪਹਿਲਾਂ ਖ਼ਬਰ ਏਜੰਸੀ ਏਐੱਨਆਈ ਨੇ ਕਿਹਾ ਸੀ ਕਿ ਭਾਰਤੀ ਹਵਾਬਾਜ਼ੀ ਮੰਤਰਾਲੇ ਨੇ ਸਫ਼ਰ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

    air travel

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਿਸੇ ਵੀ ਵਿਅਕਤੀ ਵਿੱਚ ਲੱਛਣ ਮਿਲਣ 'ਤੇ ਹਵਾਈ ਅੱਡੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਰੂਸ ਦੇ ਰਾਸ਼ਟਰਪਤੀ ਦਾ ਬੁਲਾਰਾ ਕੋਵਿਡ -19 ਪੌਜ਼ਿਟਿਵ

    ਸਥਾਨਕ ਮੀਡੀਆ ਰਿਪੋਰਟਜ਼ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ।

    ਰਿਪੋਰਟ ਮੁਤਾਬਕ ਦਮਿਤਰੀ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ।

    ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੌਸਕੋ ਦੇ ਹਸਪਤਾਲ ਲਿਜਾਇਆ ਗਿਆ ਹੈ।

    Damitri peskov

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਦੇ ਕੋਰੋਨਾਵਾਇਰਸ ਪੌਜ਼ਿਟਿਵ
  15. ਮੁੱਖ ਮੰਤਰੀ ਨੇ ਸਾਂਝਾ ਕੀਤਾ ਕਾਰਟੂਨ, ਫਰੰਟਲਾਈਨ ਵਰਕਰਾਂ ਨੂੰ ਕਿਹਾ 'ਸੁਪਰਹੀਰੋ'

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕਾਰਟੂਨ ਸਾਂਝਾ ਕੀਤਾ ਹੈ ਜਿਸ ਵਿੱਚ ਸਿਹਤ ਵਰਕਰਾਂ ਨੂੰ ਸੁਪਰ ਹੀਰੋ ਵਜੋਂ ਪੇਸ਼ ਕੀਤਾ ਗਿਆ ਹੈ।

    ਉਨ੍ਹਾਂ ਕਿਹਾ, "ਸਾਡੇ ਪੰਜਾਬੀ ਸਾਥੀ ਰਮਨ ਨੇ ਇਹ ਕਾਰਟੂਨ ਸਾਂਝਾ ਕੀਤਾ ਹੈ। ਸਾਡੇ ਫਰੰਟਲਾਈਨ ਵਾਰੀਅਰ ਸਾਡੇ ਸੁਪਰਹੀਰੋ ਹਨ। ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਵਧਾਨੀ ਵਰਤਣ, ਮਾਸਕ ਲਾਉਣ, ਹੱਥ ਧੌਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਪੰਜਾਬ ਵਿੱਚ ਕੋਰੋਨਾਵਾਇਰਸ ਦੇ 1914 ਪੌਜ਼ਿਟਿਵ ਮਾਮਲੇ

    ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 1914 ਹੋਈ, ਜਦੋਂਕਿ ਹੁਣ ਤੱਕ 32 ਮੌਤਾਂ ਹੋ ਚੁੱਕੀਆਂ ਹਨ।

    ਇਸ ਵੇਲੇ ਕੋਰੋਨਾਵਾਇਰਸ ਦੇ 1711 ਮਾਮਲੇ ਐਕਟਿਵ ਹਨ ਜਦੋਂਕਿ 117 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।

    ਅੱਜ 37 ਲੋਕ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ ਵਿੱਚ ਕੋਰੋਨਾਵਾਇਰਸ ਦੇ 1711 ਮਾਮਲੇ ਐਕਟਿਵ ਹਨ
  17. ਭਾਰਤ ਵਿੱਚ ਹੋਣ ਵਾਲਾ ਮਹਿਲਾ ਫੁੱਟਬਾਲ ਵਿਸ਼ਵ ਕੱਪ ਅਗਲੇ ਸਾਲ ਫਰਵਰੀ ਨੂੰ ਹੋਵੇਗਾ

    ਭਾਰਤ ਵਿੱਚ ਹੋਣ ਵਾਲਾ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਹੁਣ ਅਗਲੇ ਸਾਲ 17 ਫਰਵਰੀ ਤੋਂ 7 ਮਾਰਚ 2020 ਤੱਕ ਹੋਵੇਗਾ।

    ਕੋਰੋਨਾਵਾਇਰਸ ਕਾਰਨ ਇਹ ਮੁਲਤਵੀ ਕੀਤਾ ਗਿਆ ਸੀ। ਫੀਫਾ ਨੇ ਇਸ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ।

    ਇਸ ਦੇ ਨਾਲ ਹੀ ਅੰਡਰ 20 ਮਹਿਲਾ ਫੁੱਟਬਾਲ ਵਿਸ਼ਵ ਕੱਪ 20 ਜਨਵਰੀ ਤੋਂ 6 ਫਰਵਰੀ 2021 ਤੱਕ ਹੋਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਮਹਾਰਾਸ਼ਟਰ 'ਚ 17,000 ਕੈਦੀ ਕੀਤੇ ਜਾਣਗੇ ਪੈਰੋਲ ’ਤੇ ਰਿਹਾਅ

    ਮਹਾਰਾਸ਼ਟਰ ਸਰਕਾਰ ਨੇ 17000 ਕੈਦੀਆਂ ਨੂੰ ਪੈਰੋਲ ’ਤੇ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਵਿੱਚ 35,000 ਕੈਦੀ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।

    ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ, “ਆਰਥਰ ਰੋਡ ਜੇਲ੍ਹ ਵਿੱਚ 185 ਕੈਦੀਆਂ ਨੂੰ ਕੋਰੋਨਾਵਾਇਰਸ ਹੋਇਆ ਹੈ, ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।”

    ਪਰ ਜਿਨ੍ਹਾਂ ਕੈਦੀਆਂ ’ਤੇ ਰੇਪ ਜਾਂ ਬੈਂਕ ਫਰਾਡ ਵਰਗੇ ਗੰਭੀਰ ਇਲਜ਼ਾਮ ਹਨ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਕਿੰਨਾ ਸਮਾਂ ਲਗ ਸਕਦਾ ਹੈ?

    ਕੋਰੋਨਾਵਾਇਰਸ ਦੀ ਲਾਗ ਹੋਣ ਤੋਂ ਲਗਭਗ 10 ਦਿਨਾਂ ਦੌਰਾਨ ਕੁਝ ਮਰੀਜ਼ਾਂ ਵਿੱਚ ਲੱਛਣ ਕੁਝ ਗੰਭੀਰ ਵੀ ਹੋ ਜਾਂਦੇ ਹਨ।

    ਇਹ ਬਦਲਾਅ ਫੌਰੀ ਹੋ ਸਕਦਾ ਹੈ। ਸਾਹ ਲੈਣ ਵਿੱਚ ਦਿੱਕਤ ਹੋਣ ਲਗਦੀ ਹੈ। ਫੇਫੜਿਆਂ ਵਿੱਚ ਸੋਜਿਸ਼ ਆ ਜਾਂਦੀ ਹੈ।

    ਇਸ ਦਾ ਮਤਲਬ ਹੈ ਕਿ ਸਰੀਰ ਬੀਮਾਰੀ ਨਾਲ ਗਹਿ-ਗੱਚ ਲੜਾਈ ਲੜ ਰਿਹਾ ਹੈ ਪਰ ਇਹ ਜ਼ਿਆਦਾ ਕੰਮ ਕਰ ਰਿਹਾ ਹੈ ਅਤੇ ਇਸ ਦਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Coronavirus
    ਤਸਵੀਰ ਕੈਪਸ਼ਨ, ਜ਼ਿਆਦਾਤਰ ਲੋਕਾਂ ਵਿੱਚ ਕੋਵਿਡ-19 ਦੇ ਮੁੱਖ ਲੱਛਣ ਜਿਵੇਂ- ਖੰਘ ਜਾਂ ਬੁਖ਼ਾਰ ਹੀ ਨਜ਼ਰ ਆਉਂਦੇ ਹਨ
  20. ਹੁਣ ਤੱਕ ਉਡਾਣਾਂ ਰਾਹੀਂ 6,037 ਭਾਰਤੀ ਮੁਲਕ ਪਰਤੇ

    7 ਮਈ 2020 ਤੋਂ ਵੰਦੇ ਭਾਰਤ ਮਿਸ਼ਨ ਦੇ ਤਹਿਤ 31 ਉਡਾਣਾਂ ਰਾਹੀਂ 6,037 ਭਾਰਤੀ ਵਿਦੇਸ਼ਾਂ ਤੋਂ ਪਰਤੇ ਹਨ।

    ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post